ਭਾਗ 24 ਕੀ ਐਸੇ ਬੰਦੇ ਸਮਾਜ ਸੁਧਾਰ ਸਕਦੇ ਹਨ? ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜੇ ਕਿਸੇ ਦੀ ਧੀ-ਭੈਣ ਵੱਲ ਕੋਈ ਅੱਖ ਚੱਕ ਕੇ ਦੇਖਦਾ ਹੈ। ਅਗਲੇ ਉਸ ਦੀਆਂ ਅੱਖਾਂ ਕੱਢਣ ਜਾਂਦੇ ਹਨ। ਮਾਪੇਂ ਧੀ ਪਾਲ ਕੇ ਹੱਥੀ ਕਿਸੇ ਗੈਰ ਮਰਦ ਨੂੰ ਸੌਪ ਦਿੰਦੇ ਹਨ। ਉਸ ਦੀ ਖੂਬ ਸੇਵਾ ਵੀ ਕਰਦੇ ਹਨ। ਜਿਸ ਨੂੰ ਧੀ ਹੱਥੀ ਦਿੰਦੇ ਹਨ। ਉਸ ਦੇ ਅੱਗੇ ਗੋਡੇ ਟੇਕ ਦਿੰਦੇ ਹਨ। ਆਪ ਤੋਂ ਊਚਾ ਸਮਝ ਕੇ ਸਾਰੀ ਉਮਰ ਝੁਕਦੇ ਹੀ ਰਹਿੰਦੇ ਹਨ। ਕਈ ਕੁੜੀ ਦੇ ਸਹੁਰਿਆਂ ਨੂੰ ਸਾਰੀ ਉਮਰ ਚੜ੍ਹਾਵਾਂ ਦਿੰਦੇ ਰਹਿੰਦੇ ਹਨ। ਕੈਲੋ ਦੇ ਮਾਪਿਆਂ ਨੇ ਕੁੜੀ ਵਾਲਿਆਂ ਨੂੰ ਕਿਹਾ, “ ਪੈਲੇਸ ਵਿੱਚ ਪਾਰਟੀ ਨਹੀਂ ਕਰਨੀ। ਗੁਰਦੁਆਰੇ ਜਾ ਕੇ, ਸਿਰਫ਼ ਅਨੰਦ ਕਾਰਜ ਹੀ ਲੈਣੇ ਹਨ। ਇੱਕ ਬਾਰ ਤਾਂ ਸਭ ਦੇ ਮੂੰਹੋਂ ਉੱਤੇ ਰੌਣਕ ਆ ਗਈ। ਬੜੇ ਚੰਗੇ ਬੰਦੇ ਮਿਲੇ ਹਨ। ਕੁੜੀ ਦੇ ਡੈਡੀ ਨੇ ਕਿਹਾ, “ ਸ਼ਾਬਾਸ਼ੇ ਬਈ ਐਸੇ ਰਿਸ਼ਤੇਦਾਰ ਚਾਹੀਦੇ ਹਨ। ਸਾਡੇ ਕੋਲ ਦੇਣ ਨੂੰ ਕੁੱਝ ਨਹੀਂ ਹੈ। ਤੁਹਾਡਾ ਬਹੁਤ ਧੰਨਵਾਦ ਹੈ। ਸਾਡਾ ਬੋਝ ਹੌਲਾ ਕਰ ਦਿੱਤਾ। ਸਾਰੀ ਜ਼ੁੰਮੇਵਾਰੀ ਆਪਦੇ ਸਿਰ ਲੈ ਲਈ। ਜਦੋਂ ਦੀ ਜਵਾਨ ਹੋਈ ਹੈ। ਮੇਰੀ ਰਾਤਾਂ ਦੀ ਨੀਂਦ ਉੱਡ ਗਈ ਸੀ। ਇਸ ਨੂੰ ਤੋਰ ਕੇ ਰੱਜ ਕੇ ਸੌਂਵਾਂਗਾ। ਵਿਚੋਲਣ ਦੁਲਹਨ ਦੀ ਸਕੀ ਮਾਸੀ ਦੀ ਕੁੜੀ ਹੀ ਸੀ। ਉਸ ਨੇ ਕਿਹਾ, “ ਐਡੀ ਸੋਹਣੀ ਕੁੜੀ ਦੇ ਰਹੇ ਹਾਣ। ਇੰਨਾ ਦੀ ਨੀਂਦ ਵੀ ਉੱਡਣੀ ਹੀ ਹੈ। ਜਮਾਂ ਬਿਜਲੀ ਦੀ ਟੀਊਬ ਲਾਈਟ ਵਰਗੀ ਹੈ। ਸਾਰਾ ਘਰ ਰੌਸ਼ਨ ਕਰ ਦੇਵੇਗੀ। ਇਸੇ ਖ਼ੁਸ਼ੀ ਵਿੱਚ ਇਹ ਆਪੇ ਪਾਰਟੀ ਦਾ ਇੰਤਜ਼ਾਮ ਕਰਕੇ, ਆਪਦੇ ਪਸੰਦ ਦੀ ਪਾਰਟੀ ਆਪਦੇ ਘਰ ਜਾ ਕੇ ਕਰ ਲੈਣਗੇ। ਤੁਹਾਨੂੰ ਖੇਚਲ ਨਹੀਂ ਦਿੰਦੇ। ਮਿਠਿਆਈ ਤਾਂ ਬਣ ਹੀ ਰਹੀ ਹੈ। ਇੱਥੇ ਹੀ ਉਠਾ ਕੇ ਲੈ ਜਾਣੀ ਹੈ। ਤੁਸੀਂ ਕੈਸ਼ ਪੈਸੇ ਦੇ ਦੇਉ। ਇੱਕ ਮੁੰਡਾ, ਇੱਕ ਕੁੜੀ ਹੀ ਹੈ। ਤੁਹਾਡੇ ਕੋਲ ਬਥੇਰੀ ਜਾਇਦਾਦ ਹੈ। ਇੱਕ ਕਿੱਲਾ ਹੀ ਕੁੜੀ ਦੇ ਨਾਮ ਕਰ ਦਿਉ। ਕੁੜੀ ਦੀ ਮੰਮੀ ਨੇ ਕਿਹਾ, “ ਗੁੱਡੀ ਤੈਨੂੰ ਵਹਿਮ ਹੈ। ਸਾਡੇ ਕੋਲ ਇੰਨਾ ਵੀ ਨਹੀਂ ਹੈ। ਇੰਨੇ ਵੀ ਮਰੇ ਨਹੀਂ ਹੋਏ। ਕਿ ਦਾਜ ਵਿੱਚ ਜ਼ਮੀਨ ਵੇਚ ਕੇ ਦੇ ਦੇਈਏ। ਜਿੰਨਾ ਕੁ ਹੋ ਸਕਿਆ, ਦਾਜ ਜ਼ਰੂਰ ਦੇਵਾਂਗੇ। ਸਾਡੀ ਕੁੜੀ ਨੂੰ ਇੰਨਾ ਘਰ ਦਾ ਕੰਮ ਨਹੀਂ ਆਉਂਦਾ। ਤੁਹਾਨੂੰ ਰਲ-ਮਿਲ ਕੇ ਸਾਰਨਾ ਪੈਣਾ ਹੈ। ਕਿਸੇ ਵੀ ਚੀਜ਼ ਦੀ ਲੋੜ ਹੋਵੇ। ਤੁਸੀਂ ਮੂੰਹ ਨਾਲ ਮੰਗ ਲੈਣੀ।  ਵਿਆਹ ਤੋਂ ਇੱਕ ਦਿਨ ਪਹਿਲਾਂ ਕੈਲੋ ਦੇ ਭਰਾ ਨੂੰ  ਕੁੜੀ ਵਾਲੇ ਸਗਨ ਪਾ ਗਏ। ਮੰਗਣਾ ਕਰਨ ਵੇਲੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਗੁਰਦੁਆਰੇ ਤੋਂ ਘਰ ਲੈ ਆਏ। ਮਹਾਰਾਜ ਅੱਗੇ ਮੁੰਡੇ ਨੂੰ ਬੈਠਾ ਕੇ ਸਗਨ ਪੁਆ ਲਿਆ ਸੀ। ਸ਼ਰੀਫ਼ ਹੋਣ ਦਾ ਉਸ ਨੂੰ ਗਵਾਹ ਬਣਾਂ ਲਿਆ ਸੀ।। ਲੋਕ ਹੈਰਾਨ ਸਨ। ਆਪਸ ਵਿੱਚ ਗੱਲਾਂ ਕਰ ਰਹੇ ਸਨ, “ ਅੱਜ ਦੇ ਜ਼ਮਾਨੇ ਵਿੱਚ ਵੀ ਇੰਨੇ ਸਾਊ ਬੰਦੇ ਹਨ। ਧੀ ਵਾਲਿਆਂ ਤੋਂ ਭੋਰਾ ਖ਼ਰਚਾ ਨਹੀਂ ਕਰਾਇਆ। ਆਪ ਧੀ ਦਾ ਵਿਆਹ ਕੀਤਾ ਸੀ। ਅਗਲਿਆਂ ਦੇ ਸਾਰੇ ਨਖ਼ਰੇ ਉਠਾਏ ਹਨ। ਬਹੁਤ ਸ਼ਾਨੋ-ਸ਼ੌਕਤ ਨਾਲ ਵਿਆਹ ਕੀਤਾ ਹੈ। ਸਾਰਾ ਘਰ ਹੂੰਝ ਕੇ  ਅਗਲੇ ਦਾ ਘਰ ਭਰ ਦਿੱਤਾ ਸੀ। ਕਿਸੇ ਹੋਰ ਨੇ ਹਾਮੀ ਭਰੀ, “ ਇੰਨਾ ਤੋਂ ਕੁੱਝ ਸਿੱਖਣਾ ਚਾਹੀਦਾ ਹੈ। ਐਸੇ ਬੰਦੇ ਸਮਾਜ ਸੁਧਾਰ ਸਕਦੇ ਹਨ। ਇੱਕ ਹੋਰ ਬੁੱਢੇ ਨੇ ਕਿਹਾ, “ ਮਨ ਖ਼ੁਸ਼ ਹੋ ਗਿਆ। ਅੱਜ ਇਸ ਮੁੰਡੇ ਨੇ ਮੇਰੇ ਪੁਰਾਣੇ ਦਿਨ ਯਾਦ ਕਰਾ ਦਿੱਤੇ। ਸਾਡੇ ਵੇਲੇ ਵਾਂਗ ਘਰ ਵਿੱਚ ਮੰਗਣਾ ਕਰਾ ਲਿਆ ਹੈ। ਮੈਂ ਵੀ ਇਸੇ ਦੀ ਉਮਰ ਦਾ ਸੀ। ਜਦੋਂ ਮੇਰਾ ਮੰਗਣਾ ਹੋਇਆ ਸੀ। ਜੇ ਹੋਰ ਮੁੰਡੇ ਵੀ ਇਵੇਂ ਕਰਨ ਲੱਗ ਜਾਣ। ਲੋਕ ਕਰਜ਼ੇ ਲੈਣ ਤੋਂ ਬੱਚ ਜਾਣ।

ਕੈਲੋ ਦੇ ਡੈਡੀ ਨੇ, ਮੰਗਣੇ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ, “ ਸਾਡੇ ਮੁੰਡੇ ਨਖੇਤੀ ਕਰਨੀ ਹੈ। ਇਸ ਲਈ ਚੈਨ, ਕੜੇ, ਛਾਪਾਂ ਦੀ ਲੋੜ ਨਹੀਂ ਹੈ। ਕੈਸ਼ ਪੈਸਾਹੀ ਦੇ ਦੇਣਾ। ਅਸੀਂ ਜ਼ਮੀਨ ਖ਼ਰੀਦਣ ਹੈ। ਨਵਾਂ ਟਰੈਕਟਰ ਦੇ ਦੇਣਾ। ਮੁੰਡਾ ਜੀਅ ਲਾ ਕੇ ਖੇਤੀ ਕਰੇਗਾ। ਇਸ ਸਾਰੇ ਕਾਸੇ ਦਾ ਸੁਖ ਤੁਹਾਡੀ ਧੀ ਨੂੰ ਹੀ ਮਿਲਣਾ ਹੈ। ਅਸੀਂ ਤਾਂ ਪਤਾ ਨਹੀਂ ਕਦ ਜਹਾਨੋਂ ਕੂਚ ਕਰ ਜਾਈਏ। ਵਿਆਹ ਵਾਲੇ ਦਿਨ ਤੋਂ ਪਹਿਲਾਂ ਹੀ ਲਿਖਾ-ਪੜ੍ਹੀ ਹੋ ਗਈ ਸੀ। ਸਮਾਨ ਦੀ ਜਗਾ ਰਜਿਸਟਰੀ ਹੋ ਗਈ ਸੀ।

Comments

Popular Posts