ਰੱਬਾ ਹੱਡ-ਮਾਸ-ਖੂਨ ਬੰਦੇ ਦਾ ਪਿਛਾ ਨਹੀਂ ਛੱਡਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com

 ਬਿਆਲੀ ਲੱਖ ਨੇ ਧਰਤੀ ਪਾਣੀ ਨੂੰ ਜੂਠਾ ਕੀਤਾ। ਬਿਆਲੀ ਲੱਖ ਨੇ ਪਾਣੀ ਵਿੱਚ ਜਨਮ ਲੀਤਾ।

ਗਾਊ ਦਾ ਦੁੱਧ ਬੱਛਰੇ ਨੇ ਮੂੰਹ ਨਾਲ ਚੁੰਗ ਕੇ ਜੂਠਾ ਕੀਤਾ। ਬੱਛਰੇ ਦਾ ਹਿੱਸਾ ਬੰਦੇ ਨੇ ਖੋ ਲੀਤਾ।

ਬੱਛਰੇ ਦਾ ਝੂਠਾ ਦੁੱਧ ਰੱਬ ਨੂੰ ਚੜ੍ਹਾ ਦਿੱਤਾ। ਭਵਰੇ ਨੇ ਫੁੱਲਾਂ ਦੇ ਵਿੱਚੋਂ ਰਸ ਪੀਤਾ।

ਫੁੱਲ ਤੋੜ ਕੇ ਭਗਵਾਨ ਨੂੰ ਚੜ੍ਹਾ ਦਿੱਤਾ। ਮਾਂ-ਬਾਪ ਨੇ ਇੱਕ ਦੂਜੇ ਨੂੰ ਜੂਠਾ ਕੀਤਾ।

ਮਾਪਿਆਂ ਨੇ ਬੱਚਾ ਕਿਵੇ ਸੁੱਚਾ ਜੰਮ ਦਿੱਤਾ। ਬੱਚਾ ਦੇਖ਼ ਕਹਿੱਣ ਰੱਬ ਦਾ ਰੂਪ ਦਿੱਤਾ।

ਸ਼ਹਿਦ ਲੱਗਦਾ ਸਬ ਚੀਜ਼ਾਂ ਤੋਂ ਬਹੁਤ ਮਿੱਠਾ। ਮੱਖੀਆਂ ਨੇ ਮੂੰਹ ਨਾਲ ਇਕੱਠਾ ਕੀਤਾ।

ਦਾਲਾਂ ਸਬਜ਼ੀਆਂ ਵਿੱਚ ਵੀ ਕੀੜਾ ਲੱਗਦਾ। ਸਾਗ ਗੰਨਾਂ ਵੀ ਕੀੜੇ ਤੋਂ ਨਹੀਂ ਬੱਚਦਾ।

ਧਰਤੀ ਉਤੇ ਹੀ ਤਾਂ ਜੀਆ ਘਾਤ ਹੁੰਦਾ। ਬੰਦਾ ਆਪ ਸਾਰਾ ਖੂਨ ਮਾਸ ਦਾ ਦਿਸਦਾ।

ਪੈਰਾਂ ਵਿੱਚ ਮਹਿੰਗੇ ਚੰਮਦੀ ਜੁੱਤੀ ਪਾਉਂਦਾ। ਪੈਸੇ ਪਾਉਣ ਨੂੰ ਵੀ ਪਰਸ ਚੰਮਦਾ ਹੁੰਦਾ।
ਰੱਬਾ ਹੱਡ-ਮਾਸ-ਖੂਨ ਬੰਦੇ ਦਾ ਪਿਛਾ ਨਹੀਂ ਛੱਡਦਾ। ਸੱਤੀ ਬਾਦ-ਬਿਬਾਦ ਨਹੀਂ ਕਰੀਦਾ।

ਉਸ ਡਾਡੇ ਰੱਬ ਦੀ ਰਜ਼ਾ ਵਿੱਚ ਰਹੀਦਾ। ਸਤਵਿੰਦਰ ਨਫ਼ਰਤ ਦਾ ਬੀਜ ਨਹੀਂ ਬੋਈਦਾ।

ਬਾਤਾਂ ਸੁਣ ਕੇ ਲਾਈ ਲੱਗ ਨਹੀਂ ਬੱਣੀਦਾ। ਛੂ-ਛਾਂਅ ਕਰਕੇ ਕਦੇ ਉਚੇ ਨਹੀ ਬੱਣੀਦਾ।





Comments

Popular Posts