ਭਾਗ 11 ਬਦਲਦੇ ਰਿਸ਼ਤੇ

ਘਰ ਦੀਆਂ ਜੁੰਮੇਬਾਰੀ, ਕੰਮ ਛੱਡਣ ਨਾਲ ਇੱਜ਼ਤ ਘੱਟ ਜਾਂਦੀ ਹੈਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com

ਸ਼ੈਲਟਰਾਂ, ਸੀਨੀਅਰ ਸੈਂਟਰਾਂ, ਹਸਪਤਾਲਾਂ, ਡਾਕਟਰਾਂ ਤੇ ਨਰਸਾਂ, ਦੁਵਾਈਆਂ ਦਾ ਖ਼ਰਚਾ ਗੌਰਮਿੰਟ ਵੱਲੋਂ ਕੀਤਾ ਜਾਂਦਾ ਹੈ। ਬੰਦਾ ਕਨੇਡੀਨ ਸਿਟੀਜ਼ਨ, ਐਮੀਗ੍ਰੇਟ ਹੋਣਾਂ ਚਾਹੀਦਾ ਹੈ। ਜਾਂ ਦੂਜੇ ਲੋਕਾਂ ਵਰਕਰ, ਵਿਜੇਟਰ ਦੀ ਹੈਲਥ ਇੰਨਸ਼ੋਰਸ ਕਰਵਾਈ ਹੋਣੀ ਚਾਹੀਦੀ ਹੈ। ਸੀਬੋ ਨੂੰ ਇੱਕ ਕੰਮਰੇ ਦਾ ਘਰ ਮਿਲ ਗਿਆ ਸੀ। ਉਸ ਕੰਮਰੇ ਦੇ ਵਿੱਚੇ ਬਾਥਰੂਮ ਸੀ। ਸੀਨੀਅਰ ਸੈਂਟਰ ਵਿੱਚ ਵੀ ਹਸਪਤਾਲ ਵਾਂਗ ਹੀ ਦੇਖ਼-ਭਾਲ ਕਰਦੇ ਹਨ। ਜ਼ਿਆਦਾ ਬਿਮਾਰ ਨੂੰ ਡਾਕਟਰ ਵੀ ਦੇਖ਼ਣ ਆਉਂਦੇ ਸਨ। ਉਸ ਤੋਂ ਆਪਣੇ-ਆਪ ਉਠਿਆ ਨਹੀਂ ਜਾਂਦਾ ਸੀ। ਇਸੇ ਲਈ ਨਰਸ ਉਸ ਨੂੰ ਦੋ ਬਾਰ ਦਿਨ ਵਿੱਚ ਦੇਖ਼ਣ ਆਉਂਦੀ ਸੀ। ਇੱਕ ਬਾਰ ਸਫ਼ਾਈ ਕਰਨ ਵਾਲੇ ਆਉਂਦੇ ਸੀ। ਖਾਂਣਾਂ ਖੁਵਾਉਣ ਵਾਲੇ ਤਿੰਨ ਟਾਇਮ ਆਉਂਦੇ ਸਨ। ਉਸ ਕੋਲ ਘੰਟੀ ਰੱਖੀ ਹੋਈ ਸੀ। ਲੋੜ ਸਮੇਂ ਉਹ ਵੱਜਾ ਦਿੰਦੀ ਸੀ। ਝੱਟ ਕੋਈ ਨਰਸ, ਹਿਲਪਰ ਹਾਜ਼ਰ ਹੋ ਜਾਂਦੇ ਸੀ। ਭਾਗ ਸੀਬੋ ਨੂੰ ਕਦੇ ਦੇਖ਼ਣ ਨਹੀਂ ਗਿਆ ਸੀ। ਉਸ ਨੇ ਹੁਣ ਸੀਬੋ ਤੋਂ ਕੀ ਲੈਣਾਂ ਸੀ? ਸੀਬੋ ਦੀ ਜੁਵਾਨੀ ਢੱਲ ਗਈ ਸੀ। ਕਿਸੇ ਕੰਮ ਦੀ ਨਹੀਂ ਰਹੀ ਸੀ। ਬਿਮਾਰ ਨੂੰ ਭੁੱਖ ਤਾਂ ਲੱਗਦੀ ਹੈ। ਭਾਵੇਂ ਮੰਜੇ ਉਤੇ ਹੀ ਬੈਠਾ ਹੋਵੇ। ਬੱਚੇ ਤੇ ਬੁੱਢੇ ਵਿੱਚ ਬਹੁਤਾ ਫ਼ਰਕ ਨਹੀਂ ਹੁੰਦਾ। ਦੋਂਨਾਂ ਦੀ ਸੰਭਾਂਲ ਕਿਸੇ ਹੋਰ ਨੂੰ ਕਰਨੀ ਪੈਂਦੀ ਹੈ। ਬੱਚੇ ਤੇ ਬੁੱਢੇ ਦੀ ਮੱਤ ਵੀ ਇਕੋ ਜਿੰਨੀ ਹੁੰਦੀ ਹੈ।
ਗੈਰੀ ਕਦੇ ਮਾਂ ਨੂੰ ਦੇਖ਼ਣ ਨਹੀਂ ਆਇਆ ਸੀ। ਸੁੱਖੀ ਹਰ ਰੋਜ਼ ਦੁਪਿਹਰ ਨੁੰ ਆਉਂਦੀ ਸੀ। ਘਰੋਂ ਖਾਂਣਾਂ ਬੱਣਾਂ ਲਿਉਂਦੀ ਸੀ। ਉਸ ਨੂੰ ਖੁਵਾਉਣ ਦੀ ਕੋਸ਼ਸ਼ ਕਰਦੀ ਸੀ। ਸੁੱਖੀ ਨੂੰ ਦੇਖ਼ ਕੇ, ਉਹ ਗੈਰੀ ਬਾਰੇ ਕਹਿੰਦੀ ਸੀ, " ਗੈਰੀ ਕਿਥੇ ਹੈ? ਕੀ ਉਹ ਨਹੀਂ ਆਇਆ? ਤੂੰ ਉਸ ਨੂੰ ਮੇਰੇ ਕੋਲ ਆਉਣ ਨਹੀਂ ਦਿੰਦੀ। " " ਮੇਰੇ ਰੋਕਿਆਂ, ਕੀ ਉਹ ਰੁੱਕ ਸਕਦਾ ਹੈ? ਜੇ ਉਹ ਮੇਰੇ ਬੱਸ ਵਿੱਚ ਹੋਵੇ। ਤੇਰੇ ਕੋਲ ਹੀ ਛੱਡ ਦੇਵਾਂ। ਘਰ ਵੀ ਬੱਚਿਆਂ ਨਾਲ ਲੱੜਦਾ ਹੈ। " " ਉਨਾਂ ਨਾਲ ਤੁਹੀਂ ਲੁੱਤੀਆਂ ਲਾ ਕੇ ਲੜਾਉਂਦੀ ਹੈਂ। ਤੂੰ ਤਾਂ ਸਾਰੀ ਦਿਹਾੜੀ ਘਰ ਨਹੀਂ ਵੜਦੀ। ਉਹ ਨਿਆਣੇ ਸੰਭਾਂਲਦਾ ਅੱਕ ਜਾਂਦਾ ਹੈ। "
" ਬੀਜੀ ਮੈਂ ਨੌਕਰੀ ਕਰਨ ਤਾਂ ਜਾਂਣਾਂ ਹੀ ਹੈ। ਮੈਂ ਗੈਰੀ ਨੂੰ ਕਹਾਂਗੀ, " ਤੁਸੀਂ ਮਿਲਣ ਨੂੰ ਸੱਦਿਆ ਹੈ। ਉਹ ਅੱਗਲੀ ਬਾਰ ਮੇਰੇ ਨਾਲ ਜਰੂਰ ਆਵੇਗਾ। ਦਲੀਆ ਖਾ ਲਵੋ। ਗੱਲਾਂ ਬਆਦ ਵਿੱਚ ਕਰਾਂਗੇ। " ਸੀਬੋ ਨੇ ਦਲੀਏ ਵਾਲੀ ਕੌਲੀ ਵਿੱਚ ਜਾਂਣ ਕੇ ਹੱਥ ਮਾਰਿਆ। ਕੌਲੀ ਡਿੱਗਣ ਨਾਲ ਦਲੀਆਂ ਫ਼ਰਸ਼ ਉਤੇ ਡੁਲ ਗਿਆ। ਸੀਬੋ ਨੇ ਕਿਹਾ, " ਤੂੰ ਹੀਂ ਤਾਂ ਮੇਰੇ ਪੁੱਤਰ ਉਤੇ ਜਾਦੂ ਕੀਤਾ ਹੋਇਆ ਹੈ। ਉਸ ਨੂੰ ਉਂਗਲ ਉਤੇ ਨੱਚਾਉਂਦੀ ਹੈ। ਉਹ ਵੀ ਜ਼ੋਰੂ ਦਾ ਗੁਲਾਮ ਬੱਣਿਆ ਹੋਇਆ ਹੈ। ਉਸ ਨੂੰ ਜ਼ਨਾਨੀ ਤੋਂ ਬਗੈਰ ਕੁੱਝ ਹੋਰ ਨਹੀਂ ਦਿਸਦਾ। ਮਾਪੇਂ ਜਾਂਣ ਜਿਥੇ ਜਾਂਦੇ ਹਨ। ਬਹੂ ਆ ਕੇ ਮੁੰਡੇ ਨੂੰ ਪੱਟ ਲੈਦੀ ਹੈ। ਮਾਪਿਆਂ ਦੀ ਨਹੀਂ ਚੱਲਦੀ। ਜਿਵੇਂ ਮੈਨੂੰ ਘਰੋਂ ਕੱਢ ਦਿੱਤਾ ਹੈ। ਬੁੱਢੇ ਬੰਦੇ ਨਾਲ ਇਸੇ ਤਰਾਂ ਹੁੰਦੀ ਹੈ। ਘਰ ਦੀਆਂ ਜੁੰਮੇਬਾਰੀ, ਕੰਮ ਛੱਡਣ ਨਾਲ ਇੱਜ਼ਤ ਘੱਟ ਜਾਂਦੀ ਹੈ। ਉਸ ਦੀ ਘਰ ਵਿੱਚ ਲੋੜ ਨਹੀਂ ਰਹਿਦੀ। ਘਰ ਦੇ ਜੀਅ ਬਾਤ ਨਹੀਂ ਪੁੱਛਦੇ। "

Comments

Popular Posts