ਭਾਗ 5 ਬਦਲਦੇ ਰਿਸ਼ਤੇ


ਲੋਕ ਕਹਿੰਦੇ ਹਨ," ਪਹਿਲਾ ਪਿਆਰ ਭੁੱਲਦਾ ਨਹੀਂ ਹੈ। "
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਲੋਕ ਆਂਮ ਹੀ ਕਹਿੰਦੇ ਸੁਣੇ ਗਏ ਹਨ," ਪਹਿਲਾ ਪਿਆਰ ਭੁੱਲਦਾ ਨਹੀਂ ਹੈ। ਪਹਿਲਾ ਪਿਆਰ ਕਿੰਨਿਆਂ ਕੁ ਦਾ ਸਿਰੇ ਚੜ੍ਹਿਆ ਹੈ? ਜਾਂ ਧੂੜ ਹੀ ਫੱਕੀ ਹੈ। ਜਾਂ ਛਿੱਤਰ ਹੀ ਖਾਂਦੇ ਹਨ। ਛਿੱਤਰ ਤਾਂ ਕਿਸੇ ਨੂੰ ਨਹੀਂ ਭੁੱਲਦੇ ਹੁੰਦੇ। ਐਸਾ ਉਸ ਪਹਿਲੇ ਪਿਆਰ ਵਿੱਚ ਕੀ ਹੁੰਦਾ ਹੈ? ਮਗਰ ਫਿਰ-ਫਿਰ ਕੇ ਇੰਨੀ ਬੱਸ ਹੋ ਜਾਂਦੀ ਹੈ। ਲੜ ਸਿਰਾ ਨਹੀਂ ਥਿਉਂਦਾ। ਘੱਟ ਹੀ ਲੋਕਾਂ ਦੇ ਕੁੱਝ ਪੱਲੇ ਪੈਂਦਾ ਹੈ। ਤਾਂਹੀਂ ਭੁੱਲਦਾ ਨਹੀਂ ਹੈ। ਪਹਿਲੇ ਪਿਆਰੇ ਦੀ ਸ਼ਕਲ ਜਰੂਰ ਚੇਤੇ ਹੋਣੀ ਹੈ। ਬਾਕੀਆਂ ਦੀਆਂ ਸ਼ਕਲਾਂ, ਇੱਕ ਦੂਜੇ ਵਿੱਚ ਰੁਲ ਜਾਂਦੀਆਂ ਹਨ। ਕਈਆਂ ਦੀ ਇੰਨੀ ਬੁਰੀ ਹਾਲਤ ਹੋਈ ਹੁੰਦੀ ਹੈ। ਗਿੱਣਤੀ ਵੀ ਭੁੱਲ ਜਾਂਦੀ ਹੈ। ਇੱਕ ਪਿਆਰ ਹੋਣ ਪਿਛੋਂ, ਹੁਨਰ ਹੱਥ ਲੱਗ ਜਾਂਦਾ ਹੈ। ਐਕਸਪੀਰੀਇੰਸ ਹੋ ਜਾਂਦਾ ਹੈ। ਪਹਿਲੇ ਪਿਆਰ ਨੂੰ ਕਰਨ ਨਾਲ ਗੱਡੀ ਰੁੜੀ ਹੁੰਦੀ ਹੈ। ਬੰਦਾ ਭੁੱਲ ਕਿਵੇਂ ਸਕਦਾ ਹੈ? ਉਹ ਤਾਂ ਮਿੱਠੇ ਦਾ ਸੁਆਦ ਹੀ ਚੇਤੇ ਰੱਖੇਗਾ। ਜਿਸ ਨੂੰ ਮੂਲੀਆਂ, ਮੇਥਿਆਂ ਦੀਆਂ ਰੋਟੀਆਂ ਖਾਂਦਿਆਂ, ਅੰਬ ਚੂਪਣ ਨੂੰ ਮਿਲ ਜਾਂਣ। ਚੋਰੀ ਕਰਨ ਦਾ ਸੁਆਦ ਬਹੁਤ ਆਉਂਦਾ ਹੈ। ਪਹਿਲਾ ਪਿਆਰ ਤਾਂ ਕੀ ਭੁੱਲਣਾਂ ਹੈ? ਕੁੜੀ ਦੇ ਪਿਉ ਤੇ ਪੂਰੇ ਮੁਹੱਲੇ ਤੋਂ ਛਿੱਤਰ ਖਾਂਦਿਆਂ ਦੇ ਕਈਆਂ ਦੇ ਨੀਲ ਵੀ ਨਹੀਂ ਹਟੇ ਹੋਣੇ। ਕੰਧਾ ਕੋਠੇ, ਪਤੀ-ਪਤਨੀ ਲਈ ਥੋੜੀ ਟੱਪੇ ਜਾਂਦੇ ਹਨ। ਦੂਜੇ ਦੀ ਕੁੱਤੇ ਝਾਕ ਵਿੱਚ ਸਬ ਕਲਾ ਬਜਾਈਆਂ ਲੱਗਦੀਆਂ ਹਨ। ਗੁੜ ਦਾ ਢੇਰ ਲੱਗਾ ਪਿਆ ਹੋਵੇ। ਦਿਲ ਭਰ ਜਾਂਦਾ ਹੈ। ਜੋ ਬਾਰ-ਬਾਰ ਨਵੇ ਪਿਆਰ ਹੁੰਦੇ ਹਨ। ਉਸ ਨਾਲ ਦਿਲ ਹੀ ਮੁੰਹ ਨੂੰ ਆ ਜਾਂਦਾ ਹੈ। ਪਰ ਨੀਅਤ ਵਿੱਚੇ ਰਹਿੰਦੀ ਹੈ। ਪਿਆਰ ਦਾ ਨਾਂਮ ਹੈ, ਜਿਸਮ ਦੀ ਭੁੱਖ ਮਿੱਟਾਉਣੀ। ਕਈਆਂ ਨੂੰ ਅੱਖਾਂ ਰਾਹੀ ਦੇਖ਼ ਕੇ ਮਨ ਰੱਜ ਜਾਂਦਾ ਹੈ। ਸੰਨੀ ਉਸੇ ਰਸਤੇ, ਮੋੜ ਉਤੇ ਖੜ੍ਹਦਾ ਸੀ। ਜਿਧਰੋਂ ਲੋਕਾਂ ਦੀਆਂ ਬਹੂਆਂ ਬੇਟੀਆਂ ਲੰਘਦੀਆਂ ਸਨ। ਜੋ ਅੱਖਾਂ ਵਿੱਚ ਅੱਖਾਂ ਫਸਾ ਲੈਂਦੀ ਸੀ। ਉਸ ਨੂੰ ਅੱਖ ਦੱਬ ਕੇ ਮਾਰ ਦਿੰਦਾ ਸੀ। ਰਜ਼ਾਮੰਦੀ ਵਾਲੀ ਹੱਸ ਪੈਂਦੀ ਸੀ। ਜੇ ਕੋਈ ਗਾਲ਼ਾਂ ਕੱਢਣ ਲੱਗ ਜਾਂਦੀ ਸੀ। ਸੰਨੀ ਅੱਖ ਮਲਣ ਲੱਗ ਜਾਂਦਾ ਸੀ। ਊਚੀ ਬੋਲ ਕੇ ਕਹਿੰਦਾ ਸੀ, " ਪਤਾ ਨਹੀਂ ਅੱਖ ਨੂੰ ਕੀ ਗੋਲ਼ੀ ਵੱਜੀ ਹੈ? ਫ਼ਰਕਣੋਂ ਨਹੀਂ ਹੱਟਦੀ। ਸੰਨੀ ਦੀ ਅੱਖ ਵੀ ਕਮਾਲ ਦੀ ਸੀ। ਕੁੜੀਆਂ, ਬੁੜੀਆਂ ਸਹਮਣੇ ਹੀ ਮਿਚਦੀ ਸੀ।

ਕਈਆਂ ਦਾ ਗੱਲਾਂ-ਬਾਤਾਂ ਮਾਰ ਕੇ ਸਰ ਜਾਂਦਾ ਹੈ। ਸੰਨੀ ਵੀ ਤੁਰੀਆਂ ਜਾਂਦੀਆਂ ਕੁੜੀਆਂ ਨੂੰ ਦੇਖ਼ ਕੇ, ਟੌਟ ਕਸਦਾ ਸੀ। ਕਈ ਇੰਨੇ ਕੁ ਨਾਲ ਹੀ ਫਸ ਜਾਂਦੀਆਂ ਹਨ। ਤਿੱਲਕਦੇ ਨੂੰ ਤਾਂ ਹੱਥ ਦਾ ਸਹਾਰਾ ਚਾਹੀਦਾ ਹੈ। ਪਰ ਕਈ ਆਪਦੇ ਸਰੀਰ ਦੇ ਕੱਪੜੇ ਉਤਾਰ ਕੇ, ਜਣੇ-ਖਣੇ ਨਾਲ ਖਹਿੱਣ ਲੱਗ ਜਾਂਦੇ ਹਨ। ਕਈਆਂ ਦਾ ਇੰਨਾਂ ਬੰਨ ਸੁਬ ਟੁੱਟ ਜਾਂਦਾ ਹੈ। ਹੱਲਕ ਜਾਂਦੇ ਹਨ। ਜੋ ਮੂਹਰੇ ਆਇਆ ਰੱਗੜ ਦਿੰਦੇ ਹਨ। ਸੰਨੀ ਕਈਆਂ ਕੁੜੀਆਂ ਨਾਲ ਮੱਲੋ-ਜ਼ੋਰੀ ਕਰ ਚੁੱਕਾ ਸੀ। ਕਈ ਕਿਸੇ ਨੁੰ ਦੱਸਣ ਜੋਗੀਆਂ ਵੀ ਨਹੀਂ ਸਨ। ਸਰੀਰ ਉਤੇ ਪਾਇਆ ਕੱਪੜਾ ਕਿਤੋਂ ਪਾਟ ਜਾਵੇ। ਬੰਦਾ ਲਕੋਉਂਦਾ ਫਿਰਦਾ ਹੈ। ਜੇ ਕਿਸੇ ਅੱਗੇ ਜਾਂਣੇ, ਅਣ-ਜਾਂਣੇ ਵਿੱਚ ਕੱਪੜੇ ਉਤਰ ਜਾਂਣ। ਜੇ ਕਿਤੇ ਕਿਸੇ ਨੂੰ ਕੰਨੋਂ-ਕੰਨੀ ਪਤਾ ਲੱਗ ਜਾਵੇ। ਲੋਕ ਬਹੁਤ ਤਰੀਕਿਆਂ ਨਾਲ ਬਲੈਕ ਮੇਲ ਕਰਦੇ ਹਨ। ਉਸ ਅੱਗੇ ਤੇ ਦੁਨੀਆਂ ਅੱਗੇ ਗੂੰਗਾ ਹੋਣਾਂ ਪੈਂਦਾ ਹੈ। ਸੁੱਖੀ ਨੂੰ ਲੱਗਦਾ ਸੀ। ਸੰਨੀ ਉਸੇ ਜੋਗਾ ਹੈ। ਪਰ ਸੰਨੀ ਤਾਂ ਆਪ ਨੂੰ ਮਾਂਹਾ-ਪ੍ਰਸਾਦ ਸਮਝਦਾ ਸੀ। ਕੋਈ ਵੀ ਬੋਟੀਆਂ ਚੂੰਢ ਲਵੇ। ਦੁਨੀਆਂ ਇਸੇ ਛੇੜ-ਛਾੜ ਕਰਕੇ, ਇਵੇਂ ਹੀ ਚੱਲਦੀ ਹੈ। ਲੁੱਕ ਛਿੱਪ ਕੇ ਸਬ ਚੱਲਦਾ ਹੈ। ਦੁਨੀਆਂ ਮੱਚਲੀ ਹੈ। ਉਵੇਂ ਹੀ ਹੈ। ਜੇ ਮੁਰਗਾ ਮੁਰਗੀ ਨਾਂ ਦੱਬੂ। ਮੁਰਗੀ ਆਂਡੇ ਨਾ ਦੇਊ। ਹੋਰ ਉਸ ਦਾ ਕੀ ਕਰਨਾਂ ਹੈ? ਉਸ ਨੂੰ ਵੱਡਣਾਂ ਹੀ ਹੈ।

 

ਸੁੱਖੀ ਵੀ ਪਹਿਲੇ ਪਿਆਰ ਤੇ ਸੰਨੀ ਦੀ ਮਾਰੀ ਸੱਟ ਨੂੰ ਕਿਵੇਂ ਭੁੱਲ ਸਕੇਗੀ? ਜਿੰਦਗੀ ਭਰ ਯਾਦ ਰਹੇਗਾ। ਬੰਦੇ ਨੇ ਪੈਰ ਉਤੇ ਜੁਆਬ ਦੇ ਦਿੱਤਾ। ਸੁੱਖੀ ਨੂੰ ਲੱਗਦਾ ਹੋਣਾਂ ਹੈ। ਦੁਨੀਆਂ ਉਤੇ ਉਹੀ ਖੂਬਸੂਰਤ ਮਹਿਬੂਬ ਹੈ। ਇਹ ਨਹੀਂ ਜਾਂਣਦੀ ਹੋਣੀ ਸੰਨੀ ਵਰਗਿਆਂ ਨੂੰ ਮੋਕੇ ਤੇ ਤਾਂ ਗਲ਼ੀ ਦੀ ਕੁੱਤੀ. ਬੱਕਰੀ ਵੀ ਮੇਮ ਤੋਂ ਘੱਟ ਨਹੀਂ ਲੱਗਦੀ। ਕਿਤੇ ਵੀ ਦੇਖ਼ ਲੈਣ ਉਥੇ ਹੀ ਟੱਕਰਾਂ ਮਾਰ ਲੈਂਦੇ ਹਨ। ਸੰਨੀ ਨੂੰ ਸੁੱਖੀ ਪਿਆਰ ਕਰਦੀ ਸੀ। ਸੰਨੀ ਜਾਨ ਤੋਂ ਪਿਆਰਾ ਲੱਗਦਾ ਸੀ। ਸੰਨੀ ਦੀਆਂ ਗੱਲਾਂ ਸੁਣ ਕੇ, ਸੁੱਖੀ ਦੇ ਮਨ ਉਤੇ ਐਸੀਆਂ ਚੋਟਾਂ ਵੱਜੀਆਂ। ਉਹ ਬੌਦਲ ਗਈ। ਮੰਮੀ-ਡੈਡੀ ਵੀ ਫਾਹਾ ਵੱਡ ਕੇ. ਨਵੇਕਲੇ ਹੋਣਾਂ ਚੁਹੁੰਦੇ ਸਨ। ਨਾਲੇ ਪੁੰਨ ਨਾਲੇ ਫਲੀਆਂ। ਉਨਾਂ ਦਾ ਆਪਦਾ ਵੀ ਕਨੇਡਾ ਜਾਂਣ ਦਾ ਲਾਲਚ ਸੀ। ਸੁੱਖੀ ਦਾ ਮਨ ਕਰਦਾ ਸੀ, ਬਗਾਵਤ ਕਰ ਦੇਵੇ। ਬਗਾਵਤ ਕਰਨ ਨੂੰ ਹੌਸਲਾ ਚਾਹੀਦਾ ਹੁੰਦਾ ਹੈ। ਰਹਿੱਣ ਲਈ ਥਾਂ ਟਿੱਕਾਂਣਾਂ ਚਾਹੀਦਾ ਹੁੰਦਾ ਹੈ। ਬਗਾਵਤ ਬਗੈਨਿਆਂ ਨਾਲ ਕੀਤੀ ਜਾਂਦੀ ਹੈ। ਜਿਸ ਨਾਲ ਪਿਆਰ ਹੋਵੇ। ਉਸ ਨੂੰ ਚੋਟ ਨਹੀਂ ਲੱਗਣ ਦਿੱਤੀ ਜਾਂਦੀ। ਜਿਸ ਨਾਲ ਪਿਆਰ ਹੋ ਜਾਵੇ। ਉਹ ਭਾਵੇਂ ਸੁੱਖੀ ਵਰਗੀ ਦੀ ਸਰੀਰ ਦੀ ਚੰਮੜੀ ਉਦੇੜ ਕੇ ਵੇਚ ਦੇਣ।
 

Comments

Popular Posts