ਭਾਗ 3 ਬਦਲਦੇ ਰਿਸ਼ਤੇ

ਕੈਸਾ ਵਿਆਹ ਹੁੰਦਾ ਹੈ, ਜਿੰਦਗੀ ਦੀਆਂ ਸਬ ਇਛਾਂਵਾਂ ਮਾਰ ਦਿੱਤੀਆਂ ਜਾਂਦੀਆਂ ਹਨ।
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਸੁੱਖੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਟੀਚਰ ਉਸ ਦੇ ਸਹਾਰੇ ਕਲਾਸ ਛੱਡ ਕੇ, ਆਪ ਦੂਜੀਆਂ ਮਾਸਟਰਨੀਆਂ ਨਾਲ ਚਾਹ ਪੀਂਣ ਚਲੀਆਂ ਜਾਂਦੀਆਂ ਸਨ। ਸੁੱਖੀ ਕਲਾਸ ਨੂੰ ਪੜ੍ਹਾਉਣ ਦਾ ਕੰਮ ਕਰਦੀ ਸੀ। ਸੁੱਖੀ ਦੀ ਦਸਵੀਂ ਕਲਾਸ ਵਿੱਚ ਸੰਨੀ ਪੜ੍ਹਦਾ ਸੀ। ਉਹ ਸ਼ਕਲੋ ਤਾਂ ਬਹੁਤ ਸੋਹਣਾਂ ਸੀ। ਪੜ੍ਹਾਈ ਵਿੱਚ ਦਿਮਾਗ ਗੁੱਲ ਸੀ। ਉਸ ਦਾ ਲਗਾਉ ਸੁੱਖੀ ਵੱਲ ਹੋ ਗਿਆ ਸੀ। ਉਹ ਨੱਕਲ ਮਾਰਨ ਨੂੰ ਉਸ ਦੇ ਨੇੜੇ ਰਹਿੰਦਾ ਸੀ। ਕਦੇ ਉਸ ਕੋਲ ਬਰਾਬਰ ਬੈਠਦਾ ਸੀ। ਕਦੇ ਪਿੱਛਲੀ ਸੀਟ ਉਤੇ ਬਹਿੰਦਾ ਸੀ। ਉਸਲ ਵੱਟੇ ਲੈ ਕੇ, ਆਪਦਾ ਕੰਮ ਕੱਢ ਲੈਂਦਾ ਸੀ। ਸੁੱਖੀ ਦੀ ਕੋਈ ਬੱਸ ਨਹੀਂ ਚੱਲਦੀ ਸੀ। ਉਸ ਦੇ ਨਾਂ ਚੁਹੁੰਣ ਤੇ ਵੀ ਸੰਨੀ ਮਤਲਬ ਜੋਗਾ ਦੇਖ਼ ਹੀ ਲੈਂਦਾ ਸੀ। ਇਹ ਦੋਂਨੇਂ ਇੱਕ ਦੂਜੇ ਉਤੇ ਇੰਨੇ ਨਿਰਭਰ ਹੋ ਗਏ। ਜਿਸ ਦਿਨ ਇੱਕ ਦੂਜੇ ਨੂੰ ਨਾਂ ਦੇਖ਼ਦੇ। ਇਕੱਲਿਆਂ ਦਾ ਸਮਾਂ ਬਹੁਤ ਔਖਾ ਲੰਘਦਾ ਸੀ। ਅੱਖਾ ਚਾਰੇ ਪਾਸੇ ਇੱਕ ਦੂਜੇ ਨੂੰ ਲੱਭਦੀਆਂ ਰਹਿੰਦੀਆਂ ਸਨ। ਜੇ ਨਾਂ ਦਿਸਦੇ, ਉਹ ਪ੍ਰੇਸ਼ਾਂਨ ਹੋ ਜਾਂਦੇ। ਇੱਕ ਦਿਨ ਐਸਾ ਵੀ ਆ ਗਿਆ। ਜਦੋਂ ਸੁੱਖੀ, ਸੰਨੀ ਨੂੰ ਹਰ ਸੁਆਲ ਸਿੱਖਾਉਣ ਲੱਗ ਗਈ ਸੀ। ਸੰਨੀ ਦਾ ਦਿਮਾਗ ਚੱਲਣ ਲੱਗ ਗਿਆ। ਉਹ ਅਚਾਨਿਕ ਇੰਨਾਂ ਨਜ਼ਦੀਕ ਆ ਗਏ। ਦੋਂਨਾਂ ਵਿੱਚ ਪਿਆਰ ਹੋ ਗਿਆ ਸੀ।

ਸੁੱਖੀ ਦਸਵੀਂ ਤੋਂ ਅੱਗੇ ਪੜ੍ਹਨਾਂ ਚਹੁੰਦੀ ਸੀ। ਘਰ ਵਾਲਿਆਂ ਨੇ ਅੱਗੇ ਪੜ੍ਹਾਉਣ ਦੀ ਥਾਂ, ਅਖ਼ਬਾਰਾਂ ਵਿੱਚ ਮੁੰਡਾ ਲੱਭਣਾਂ ਸ਼ੁਰੂ ਕਰ ਦਿੱਤਾ। ਗੈਰੀ ਕਨੇਡਾ ਤੋਂ ਗਿਆ ਆਇਆ ਸੀ। ਉਸ ਦਾ ਵਿਆਹ ਦਾ ਇਸ਼ਤਿਹਾਰ ਲੱਗਾ ਹੋਇਆ ਸੀ। ਸੁੱਖੀ ਦੇ ਡੈਡੀ ਲਾਭ ਨੇ ਉਸ ਨਾਲ ਵਿਆਹ ਗੱਲ ਪੱਕੀ ਕਰ ਲਈ। ਸੁੱਖੀ ਤੋਂ ਬਿੰਨਾਂ ਪੁੱਛੇ ਹੀ ਗੈਰੀ ਨੂੰ ਲਿਆ ਕੇ, ਉਸ ਅੱਗੇ ਬੈਠਾ ਦਿੱਤਾ ਸੀ। ਗੈਰੀ ਦੇ ਨਾਲ ਉਸ ਦੀ ਮੰਮੀ ਸੀਬੋ ਸੀ। ਉਸ ਨੇ ਪੁੱਛਿਆ, " ਗੈਰੀ ਹੁਣ ਚੰਗੀ ਤਰਾਂ ਦੇਖ਼ ਲੈ। ਕੀ ਕੁੜੀ ਤੇਰੇ ਪਸੰਦ ਹੈ?" ਗੈਰੀ ਨੂੰ ਅਮਰ ਵੇਲ ਵਰਗੀ ਕੁੜੀ ਮਿਲ ਰਹੀ ਸੀ। ਉਸ ਨੇ ਝੱਟ ਕਹਿ ਦਿੱਤਾ, " ਮੰਮੀ ਤੁਹਾਡੀ ਪਸੰਦ ਹੀ ਮੇਰੀ ਪਸੰਦ ਹੈ। " ਕਿਸੇ ਨੇ ਵੀ ਸੁੱਖੀ ਤੋਂ ਪੁੱਛਣਾਂ ਕੋਈ ਜਰੂਰੀ ਨਹੀਂ ਸਮਝਿਆ। ਸੁੱਖੀ ਨੇ ਹਿੰਮਤ ਕਰਕੇ ਕਿਹਾ, " ਮੈਂ ਤਾਂ ਜੀ ਅੱਗੇ ਪੜ੍ਹਨ ਲੱਗਣਾਂ ਹੈ। " ਗੈਰੀ ਦੀ ਮੰਮੀ ਸੀਬੋ ਨੇ ਕਿਹਾ, " ਸਾਨੂੰ ਇੰਨੀ ਕੁ ਹੀ ਪੜ੍ਹੀ ਕੁੜੀ ਚਾਹੀਦੀ ਸੀ। ਬਹੁਤੀਆਂ ਪੜ੍ਹੀਆਂ ਹੋਈਆਂ, ਮਾਸਟਰਨੀਆਂ ਬੱਣ ਕੇ, ਸੌਹੁਰਿਆਂ ਨੂੰ ਪੜ੍ਹਨੇ ਪਾ ਦਿੰਦੀਆਂ ਹਨ। ਮੇਰਾ ਮੁੰਡਾ ਛੇਵੀ ਫੇਲ ਹੈ। " ਲਾਭ ਨੇ ਕਿਹਾ, " ਕਨੇਡਾ ਵਿੱਚ ਬਥੇਰੀਆਂ ਪੜ੍ਹਾਈਆਂ ਹਨ। ਜਿੰਨਾਂ ਚਾਹੇਂ ਪੜ੍ਹੀ ਚੱਲੀ। "

ਸੁੱਖੀ ਦੀ ਮੰਮੀ ਗੇਲੋ ਨੇ ਕਿਹਾ, " ਸਾਡੇ ਵਿੱਚ ਹੋਰ ਪੜ੍ਹਾਉਣ ਦੀ ਹਿੰਮਤ ਨਹੀਂ ਹੈ। ਬਹੁਤਾ ਪੜ੍ਹਾਕੇ, ਕੁੜੀਆਂ ਤੋਂ ਕੀ ਕਰਾਉਣਾਂ ਹੈ? ਆਖਰ ਨੂੰ ਵਿਆਹ ਹੀ ਕਰਨਾਂ ਹੈ। ਘਰ ਦਾ ਕੰਮ ਹੀ ਕਰਨਾਂ ਹੈ। ਮੈਂ ਪੰਜ ਪੜ੍ਹੀ ਕਰੀ ਜਾਂਦੀ ਹਾਂ। ਮੇਰੀ ਸੱਸ ਤੇ ਮਾਂ ਅੰਨਪੜ੍ਹ ਸੀ। ਘਰ ਤਾਂ ਉਨਾਂ ਨੇ ਵੀ ਚੱਲਾ ਲਿਆ ਸੀ। ਤੂੰ ਤਾਂ ਭਥੇਰੀਆਂ ਪੜ੍ਹ ਲਈਆਂ ਹਨ। ਇੰਦੂ ਵੱਧ ਪੜ੍ਹ ਕੇ, ਕੀ ਡੀਸੀ ਲੱਗਣਾਂ ਹੈ? " ਸੁੱਖੀ ਦੀ ਨਾਨੀ ਕੋਲ ਬੈਠੀ ਸੀ। ਉਸ ਨੇ ਕਿਹਾ, " ਤੁਸੀਂ ਗੱਲਾਂ ਬਆਦ ਵਿੱਚ ਕਰ ਲਿਉ। ਪਹਿਲਾਂ ਕੁੜੀ ਮੁੰਡੇ ਦਾ ਮੂੰਹ ਮਿੱਠਾ ਕਰੋ। " ਸੀਬੋ ਨੇ ਪਰਸ ਵਿੱਚੋ ਲੱਡੂਆਂ ਦਾ ਡੱਬਾ ਕੱਢਿਆ। ਸੁੱਖੀ ਦੇ ਮੂੰਹ ਵਿੱਚ ਦੋ ਬਾਰ ਲੱਡੂ ਤੋੜ ਕੇ ਪਾ ਦਿੱਤਾ। ਪੱਲੇ ਵਿੱਚ ਸ਼ਗਨ ਧਰ ਦਿੱਤਾ। ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗ ਗਏ। ਸ਼ੇਰ ਵੀ ਪਿੰਜਰੇ ਵਿੱਚ ਬਿੱਲੀ ਬੱਣ ਜਾਂਦਾ ਹੈ। ਸੁੱਖੀ ਜਾਲ ਵਿੱਚ ਫਸੇ ਸ਼ਿਕਾਰ ਵਾਗ ਤੱੜਫ਼ ਰਹੀ। ਉਹ ਹੱਕੀ ਬੱਕੀ ਹੋਈ ਬੈਠੀ ਸੀ। ਉਸ ਦੀ ਜਿੰਦਗੀ ਦਾ ਫੈਸਲਾ ਦੂਜੇ ਲੋਕ ਕਰ ਰਹੇ ਸਨ। ਜਿੰਨਾਂ ਨਾਲ ਉਸ ਦੀ ਕੋਈ ਜਾਂਣ ਪਛਾਂਣ ਨਹੀਂ ਸੀ। ਉਨਾਂ ਨਾਲ ਨਾਂ ਹੀ ਕਦੇ ਕੋਈ ਮਿਲਣ ਹੋਇਆ ਸੀ। ਕੈਸਾ ਵਿਆਹ ਹੁੰਦਾ ਹੈ, ਜਿੰਦਗੀ ਦੀਆਂ ਸਬ ਇਛਾਂਵਾਂ ਮਾਰ ਦਿੱਤੀਆਂ ਜਾਂਦੀਆਂ ਹਨ।


 

 

 


Comments

Popular Posts