ਜੋ ਪਾਥਰ ਕਉ ਕਹਿਤੇ ਦੇਵ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ satwinder_7@hotmail.com
ਪੱਥਰ ਉਤੇ ਬੂਦ ਪਈ ਨਾਂ ਪਈ। ਪੱਥਰ ਪਾਣੀ ਵਿੱਚ ਭਿਜਦਾ ਨਹੀਂ ਹੈ। ਕੀ ਪੱਥਰ ਚੱਲ ਸਕਦਾ? ਨਹੀਂ ਪੱਥਰ ਨੂੰ ਆਪ ਚੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਧਰਨਾਂ ਪੈਂਦਾ ਹੈ। ਸਖ਼ਤ ਇੰਨਾਂ ਕਿ ਤੋੜਨ ਤਰਾਸ਼ਣ ਲਈ ਤਿੱਖੀ ਧਾਰ ਵਰਤੀ ਜਾਂਦੀ ਹੈ। ਵੱਡੇ ਪਹਾੜ ਉਥੇ ਹੀ ਸਦੀਆਂ ਤੋਂ ਇੱਕੋ ਥਾਂ ਖੜ੍ਹੇ ਹਨ। ਕਈ ਬਾਰ ਕਿਸੇ ਧਮਾਕੇ ਕਾਰਨ ਡਰਪੋਕ ਬੰਦੇ ਵਾਂਗ ਧੁਰ ਤੱਕ ਹਿਲ ਜਾਂਦੇ ਹਨ। ਆਪਣੇ ਪੈਰ ਛੱਡ ਜਾਂਦੇ ਹਨ। ਭਾਰੇ ਸਰੀਰ ਵਾਲੇ ਬੰਦੇ ਵਾਂਗ ਕਈ ਕੁੱਝ ਆਪਣੇ ਥੱਲੇ ਲੈ ਕੇ ਤਹਿਸ਼-ਨਹਿਸ਼ ਕਰ ਦਿੰਦੇ ਹਨ। ਜਾਨੀ-ਮਾਲੀ ਨੁਕਸਾਨ ਕਰ ਦਿੰਦੇ ਹਨ। ਧਰਤੀ ਨੂੰ ਤੇ ਜਾਨ-ਮਾਲ ਨੂੰ ਆਪਣੇ ਥੱਲੇ ਦੱਬ ਲੈਂਦੇ ਹਨ। ਬਲਾਈਮੋਰ ਸ਼ਹਿਰ ਕਨੇਡਾ ਦੇ ਬ੍ਰਿਟਸ਼ ਕੋਲਬੀਆ ਸੂਬੇ ਵਿੱਚ ਇੱਕ ਪਹਾੜ ਨੇ ਸਾਰਾ ਬਲਾਈਮੋਰ ਸ਼ਹਿਰ ਆਪਣੇ ਥੱਲੇ ਲੈ ਲਿਆ ਸੀ। ਉਥੇ ਲੋਕ ਬੈਂਕਾਂ ਸਟੋਰ ਵੀ ਸਨ। ਆਮ ਵਾਂਗ ਲੋਕਾਂ ਦੀ ਜਿੰਦਗੀ ਚੱਲ ਰਹੀ ਸੀ। ਕਨੇਡਾ ਵਰਗੇ ਦੇਸ਼ ਵਿੱਚ ਵੀ ਸ਼ਹਿਰ ਨੂੰ ਅੱਜ ਤੱਕ ਕੋਈ ਥੱਲੇ ਤੋਂ ਨਹੀਂ ਕੱਢ ਸਕਿਆ। ਕਿੰਨਾਂ ਚਿਰ ਲੋਕ ਥੱਲੇ ਦਬ ਕੇ ਤੜਫ਼ਦੇ ਰਹੇ ਹੋਣਗੇ। ਹੋ ਸਕਦਾ ਹੈ, ਅੱਜ ਵੀ ਉਸ ਥੱਲੇ ਕੋਈ ਜੀਅ-ਜੰਤ ਜਿੰਦਾ ਵੀ ਹੋ ਸਕਦਾ ਹੈ। ਤਾਂਹੀਂ ਤਾਂ ਕਹਿੰਦੇ ਹਨ," ਰੱਬ ਜੀਆਂ ਨੂੰ ਰਿਜ਼ਕ ਪੱਥਰ ਦੇ ਕੀੜੇ ਨੂੰ ਵੀ ਦਿੰਦਾ ਹੈ। " ਆਪ ਦੇ ਥੱਲੇ ਕੁਦਰਤ ਦੀ ਹੱਸਦੀ ਖੇਡਦੀ ਫ਼ਲਵਾੜੀ ਨੂੰ ਆਪਦੇ ਥੱਲੇ ਲੈ ਲਵੇ। ਕੀ ਰੱਬ ਐਸਾ ਹੁੰਦਾ ਹੈ? ਪੱਥਰਾਂ ਨੂੰ ਛੱਡ ਕੇ ਰੱਬ ਦੀ ਕਦਰੁਤ ਨੂੰ ਪਿਆਰ ਕਰੀਏ।
ਜੇ ਕੋਈ ਇਸ ਪੱਥਰ ਦੀ ਚੋਰੀ ਕਰੇ, ਕੀ ਪੱਥਰ ਆਪਦੀ ਰੱਖਿਆ ਕਰ ਸਕਦਾ ਹੈ? ਇਸ ਨੂੰ ਕੋਈ ਵੀ ਉਠਾ ਕੇ ਲਿਜਾ ਸਕਦਾ ਹੈ। ਵੇਚ ਖ੍ਰੀਦ ਸਕਦਾ ਹੈ। ਕੀ ਰੱਬ ਦਾ ਮੁੱਲ ਵੱਟ ਜਾਂ ਦੇ ਸਕਦੇ ਹਾਂ? ਇਹ ਪੱਥਰ ਦੇ ਰੱਬ ਵਿਕਦੇ ਹਨ। ਫਿਰ ਤੁਹਾਡਾ ਕੋਈ ਕੀ ਕੰਮ ਕਰ ਸਕਦਾ ਹੈ? ਤਕਰੀਬਨ ਸਾਰੇ ਹੀ ਪ੍ਰਚਾਰਕ ਪੱਥਰਾਂ ਦੀ ਪੂਜਾ ਦੇ ਖਿਲਾਫ਼ ਹਨ। ਰੱਜ ਕੇ ਪੱਥਰਾਂ ਦੀ ਪੂਜਾ ਕਰਨ ਵਾਲਿਆਂ ਨੂੰ ਭੰਡਦੇ ਹਨ," ਉਹ ਪੱਥਰਾਂ ਦੇ ਪੂਜਾਰੀ ਉਸ ਨੂੰ ਦੁੱਧ ਪਿਲਾਉਂਦੇ ਹਨ। ਪੱਥਰਾਂ ਨੂੰ ਦੁੱਧ ਨਾਲ ਧੋਦੇ ਹਨ। " ਇਹ ਉਸ ਦੇ ਖਿਲਾਫ਼ ਹਨ। ਜੋ ਇਹ ਜਿਹੜੀ ਪੂਜਾ ਦੂਜੇ ਧਰਮ ਵਾਲੇ ਕਰਦੇ ਹਨ। ਸਾਰੇ ਪਾਠਕ ਸਮਝ ਗਏ ਹੋਣੇ ਹਨ। ਆਪ ਵੀ ਤਾਂ ਸਿੱਖ ਵੱਡੇ ਗੁਰਦੁਰਿਆਂ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਪ੍ਰਕਾਸ਼ ਹੋਣ ਵਾਲੀ ਥਾਂ ਨੂੰ ਦੁੱਧ ਨਾਲ ਧੋਦੇ ਹਨ। ਪੀਣ ਵਾਲੇ ਰਤਨ ਨੂੰ ਡੋਲ ਕੇ ਨਸ਼ਟ ਕਰ ਦਿੰਦੇ ਹਨ। ਅਜੇ ਜਾਨਵਰ ਦਾ ਮੀਟ ਨਹੀਂ ਖਾਂਦੇ। ਉਨਾਂ ਜਿਉਂਦੇ ਪੱਸ਼ੂਆਂ ਦੇ ਸਰੀਰ ਵਿਚੋਂ ਨਿੱਕਲੇ ਚਿੱਟੇ ਦੁੱਧ ਨਾਲ ਧਰਮਕਿ ਥਾਟ ਧੌਂਦੇ ਹਨ। ਆਪ ਵੀ ਗੋਡੀਆਂ ਲਾ ਕੇ ਪੀਂਦੇ ਹਨ। ਦੂਜੇ ਪਾਸੇ ਪ੍ਰਚਾਰਕ ਕਹਿੰਦੇ ਹਨ," ਧੰਨੇ ਨੇ ਰੱਬ ਪੱਥਰਾਂ ਵਿਚੋਂ ਪਾਇਆ ਹੈ। ਇੱਕ ਬਾਰ ਧੰਨਾਂ ਜੱਟ ਪੰਡਤ ਦੇ ਪਿਛੇ ਹੀ ਪੈ ਗਿਆ। ਉਸ ਨੇ ਧੰਨੇ ਨੂੰ ਟਾਲਣ ਲਈ ਪੱਥਰ ਦੇ ਦਿੱਤਾ। ਧੰਨੇ ਤੋਂ ਗਾਂ ਲੈ ਗਿਆ। ਪੰਡਤ ਨੇ ਪੱਥਰ ਦੇ ਦਿੱਤਾ। ਧੰਨਾਂ ਉਸ ਪੱਥਰ ਦੇ ਖੈਹਿੜੇ ਪੈ ਗਿਆ। ਪੱਥਰ ਵਿੱਚੋਂ ਹੱਥ ਨਿੱਕਲੇ। ਰੱਬ ਪੂਰਾ ਪ੍ਰਗਟ ਹੋ ਗਿਆ। ਧੰਨੇ ਭਗਤ ਦੇ ਭੋਜਨ ਨੂੰ ਰੱਬ ਨੇ ਖਾ ਲਿਆ। ਧੰਨਾਂ ਜੱਟ ਰੱਬ ਤੋਂ ਖੇਤੀ ਕਰਾਉਣ ਲੱਗ ਗਿਆ। ਰੱਬ ਤੋਂ ਨੱਕੇ ਛਡਾਉਣ ਲੱਗ ਗਿਆ। " ਕਮਾਲ ਕਰਤੀ ਪ੍ਰਚਾਰਕਾ ਨੇ ਝੂਠ ਬੋਲਣ ਵਿੱਚ, ਪੰਜਵੇ ਪਾਤਸ਼ਾਹ ਇਸ ਤਰਾਂ ਕਹਿ ਰਹੇ ਹਨ। ਮਹਲਾ ਜੋ ਪਾਥਰ ਕਉ ਕਹਤੇ ਦੇਵ ਤਾ ਕੀ ਬਿਰਥਾ ਹੋਵੈ ਸੇਵ ਜੋ ਪਾਥਰ ਕੀ ਪਾਂਈ ਪਾਇ ਤਿਸ ਕੀ ਘਾਲ ਅਜਾਂਈ ਜਾਇ ੧॥ ਠਾਕੁਰੁ ਹਮਰਾ ਸਦ ਬੋਲੰਤਾ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ੧॥ ਰਹਾਉ ਅੰਤਰਿ ਦੇਉ ਜਾਨੈ ਅੰਧੁ ਭ੍ਰਮ ਕਾ ਮੋਹਿਆ ਪਾਵੈ ਫੰਧੁ ਪਾਥਰੁ ਬੋਲੈ ਨਾ ਕਿਛੁ ਦੇਇ ਫੋਕਟ ਕਰਮ ਨਿਹਫਲ ਹੈ ਸੇਵ ੨॥ ਜੇ ਮਿਰਤਕ ਕਉ ਚੰਦਨੁ ਚੜਾਵੈ ਉਸ ਤੇ ਕਹਹੁ ਕਵਨ ਫਲ ਪਾਵੈ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ਤਾਂ ਮਿਰਤਕ ਕਾ ਕਿਆ ਘਟਿ ਜਾਈ ੩॥ ਕਹਤ ਕਬੀਰ ਹਉ ਕਹਉ ਪੁਕਾਰਿ ਸਮਝਿ ਦੇਖੁ ਸਾਕਤ ਗਾਵਾਰ ਦੂਜੈ ਭਾਇ ਬਹੁਤੁ ਘਰ ਗਾਲੇ ਰਾਮ ਭਗਤ ਹੈ ਸਦਾ ਸੁਖਾਲੇ ੪॥੪॥੧੨॥ {ਪੰਨਾ 1160।।
ਧੰਨੇ ਦੀ ਬਾਣੀ ਇਸ ਤਰਾਂ ਕਹਿ ਰਹੀ ਹੈ। ਧੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ੧॥ ਰਹਾਉ ਦਾਲਿ ਸੀਧਾ ਮਾਗਉ ਘੀਉ ਹਮਰਾ ਖੁਸੀ ਕਰੈ ਨਿਤ ਜੀਉ ਪਨ੍ਹ੍ਹੀਆ ਛਾਦਨੁ ਨੀਕਾ ਅਨਾਜੁ ਮਗਉ ਸਤ ਸੀ ਕਾ ੧॥ ਗਊ ਭੈਸ ਮਗਉ ਲਾਵੇਰੀ ਇਕ ਤਾਜਨਿ ਤੁਰੀ ਚੰਗੇਰੀ ਘਰ ਕੀ ਗੀਹਨਿ ਚੰਗੀ ਜਨੁ ਧੰਨਾ ਲੇਵੈ ਮੰਗੀ ੨॥੪॥ {ਪੰਨਾ 695}
ਕਿਥੇ ਧੰਨੇ ਭਗਤ ਨੇ ਲਿਖਿਆ ਹੈ? ਪੱਥਰਾਂ ਵਿਚੋਂ ਰੱਬ ਲੱਭ ਹੈ। ਵੈਸੇ ਪੱਥਰ ਵੀ ਜੀਵ ਦੀ ਤਰਾਂ ਹੈ। ਉਸ ਵਿੱਚ ਜਾਨ ਹੈ। ਤਾਂ ਰੱਬ ਵੀ ਹੈ। ਹਰ ਗੁਰੂ ਭਗਤ ਨੇ ਉਹੀ ਲਿਖਿਆ ਹੈ। ਜੋ ਜਿੰਦਗੀ ਵਿੱਚ ਕੀਤਾ ਹੈ। ਕਿਥੇ ਲਿਖਿਆ ਧੰਨਾ ਭਗਤ ਨੇ ਕਿ ਮੈਂ ਪੱਥਰ ਦੀ ਪੂਜਾ ਵਿਚੋਂ ਰੱਬ ਲੱਭਾ ਹੈ?ਸਗੋ ਉਸ ਨੇ ਕਿਹਾ ਹੈ। ਰੱਬ ਜੀ ਮੈਨੂੰ ਇਹ ਚੀਜ਼ਾਂ ਚਾਹੀਦੀਆਂ ਹਨ। ਉਹ ਪੂਰੀਆਂ ਕਰਦੇ। ਮੈਨੂੰ ਸਾਰਾ ਕੁੱਝ ਚਾਹੀਦਾ ਹੈ। ਕੱਲਾ ਰੱਬ ਨਹੀ ਚਾਹੀਦਾ। ਪਤਨੀ, ਦਾਲ-ਰੋਟੀ-ਦੁੱਧ ਦੁਨਿਆਵੀ ਚੀਜ਼ਾਂ ਚਾਹੀਦੀਆਂ ਹਨ। ਧੰਨਾ ਭਗਤ ਨੇ ਆਮ ਜਿੰਦਗੀ ਵਿਚੋਂ ਰੱਬ ਲੱਭਾ ਹੈ। ਸਭ ਥਾਂ ਰੱਬ ਇਕੋ ਹੈ। ਮੈਂ, ਲੋਕ ਤੇ ਪ੍ਰਮਾਤਮਾਂ ਸਭ ਇਕੋ ਹੈ। ਕੋਈ ਭੇਤ ਨਹੀਂ ਹੈ।

ਆਸਾ ਬਾਣੀ ਭਗਤ ਧੰਨੇ ਜੀ ਕੀ ਸਤਿਗੁਰ ਪ੍ਰਸਾਦਿ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ੧॥ ਰਹਾਉ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਜਾਨਿਆ ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ੧॥ ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ੨॥ ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ੩॥ ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ੪॥੧॥ {ਪੰਨਾ 487}


ਬਹੁਤੇ ਬਾਣੀ ਪੜ੍ਹਨ ਵਾਲੇ ਪੰਜ ਬਾਣੀਆਂ ਉਤੇ ਖੜ੍ਹੇ ਹਨ। ਜੇ ਕਦੇ ਵੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਨਹੀਂ ਪੜ੍ਹਿਆ ਤਾਂ ਕੋਸ਼ਸ਼ ਕਰੋ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਇੱਕ ਇੱਕ ਸ਼ਬਦ ਨੂੰ ਜੋੜ-ਜੋੜ ਕੇ ਹਰ ਰੋਜ਼ ਇੱਕ ਘੰਟਾ ਪੜ੍ਹੀਏ, 60 ਦਿਨਾਂ ਵਿੱਚ ਪੂਰਾ ਪੜ੍ਹ ਸਕਦੇ ਹਾਂ। ਫਿਰ ਅਨਪੜ੍ਹ ਗਿਆਨੀਆਂ ਦੀਆਂ ਗਥਾਂਵਾਂ ਸੁਣ ਕੇ, ਸੱਚ ਝੂਠ ਦਾ ਪਤਾ ਲੱਗ ਜਾਵੇਗਾ। ਪੰਜ ਬਾਣੀਆਂ ਉਤੇ ਰੱਟਾ ਲੱਗਾ ਹੈ। ਪੰਜ ਬਾਣੀਆਂ ਉਤੇ ਵੀ ਛੱਕ ਹੈ। ਜਾਪ ਸਾਹਿਬ ਤਾਂ ਪਹਿਲਾਂ ਹੀ ਬਹੁਤੇ ਅੰਮ੍ਰਿਤਧਾਰੀਆਂ ਨੂੰ ਔਖਾਂ ਲਗਦਾ ਸੀ। ਹੁਣ ਬਹਾਨਾਂ ਮਿਲ ਗਿਆ। ਇਹ ਦਸਮ ਗ੍ਰੰਥਿ ਨਾਲ ਜੁੜਿਆ ਹੈ। ਜਿਸ ਵਿੱਚ ਅੋਰਤ ਮਰਦ ਦੇ ਸਬੰਧਾਂ ਬਾਰੇ ਬਿਲਕੁਲ ਸੱਚ ਲਿਖਿਆ ਹੈ। ਦੁਨੀਆਂ ਕਰਦੀ ਤਾਂ ਇਹੀ ਕੁਝ ਹੈ। ਪਰ ਸੱਚ ਸਹਿਣਾਂ ਬੜਾ ਔਖਾ ਹੈ। ਸਾਰੇ ਹੀ ਸੰਤ ਕਹਾਉਣ ਵਾਲੇ, ਤੇ ਆਮ ਬੰਦੇ ਵੀ ਅੰਦਰ ਖਾਤੇ ਰਾਜੇ ਵਾਲੀ ਗੱਲ ਕਰਦੇ ਹਨ। ਲੋਕਾਂ ਵਿੱਚ ਜ਼ਾਹਰ ਹੋਣ ਤੋਂ ਡਰਦੇ ਹਨ। ਇਹਨਾਂ ਸਰੀਫ਼ ਜਾਂਦਿਆਂ ਨੇ ਦਸਮ ਗ੍ਰੰਥਿ ਦਾ ਅੰਨਦ ਲੈਣ ਲਈ ਉਸ ਦਾ ਇੱਕ ਇੱਕ ਵਰਕਾ ਫੋਲ ਦਿੱਤਾ ਹੈ। ਬਈ ਕੁੱਝ ਹੋਰ ਵੀ ਐਸਾ ਲੱਭੇ। ਜਿਸ ਤੋਂ ਬੰਦਾ ਪੈਦਾ ਹੋਇਆ ਹੈ। ਉਸੇ ਦੇ ਅੰਨਦ ਵਿੱਚ ਫਸਇਆ ਹੈ। ਤਰੀਕਾ ਕੋਈ ਹੋਵੇ। ਕਾਂਮ ਦੀਆਂ ਗੱਲਾਂ ਕਰਕੇ ਅੰਦਰੋਂ ਤਾਂ ਬੰਦਾ ਨਿਹਾਲ ਹੋ ਜਾਂਦਾ ਹੈ। ਕਿਹੜਾ ਅੰਦਰ ਮਨ ਅੰਦਰ ਕਿਸੇ ਹੋਰ ਦੂਜੇ ਬੰਦੇ ਨੂੰ ਦਿਸਦਾ ਹੈ। ਗੁਰਦੁਆਰੇ ਜਾ ਕੇ ਦੇਖੀਏ, ਬਹੁਤੇ ਮਰਦਾ ਦਾ ਮੂੰਹ ਔਰਤਾਂ ਵੱਲ ਚੱਕਿਆ ਹੁੰਦਾ ਹੈ। ਪ੍ਰਚਾਰਕ ਵੱਲ ਕੋਈ ਹੀ ਧਿਆਨ ਦਿੰਦਾ ਹੈ। ਕੀ ਦਸਮ ਗ੍ਰੰਥਿ ਵਾਂਗ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਚਾਅ ਤੇ ਕੁਛ ਲੱਭਣ ਲਈ ਵੀ ਪੜ੍ਹਇਆ ਹੈ? ਬਈ ਸ਼ਇਦ ਇਸ ਨੂੰ ਪੜ੍ਹਨ ਨਾਲ ਸੁਰਤ ਨੂੰ ਕੁੱਝ ਗਿਆਨ ਮਿਲ ਜਾਵੇਗਾ।
ਸਾਚ ਕਹਉ ਸੁਨ ਲੇਹੁ ਸਬੈ ਜਨਿ ਪ੍ਰੇਮ ਕੀਉ ਤਨਿ ਹੀ ਪ੍ਰਭ ਪਾਇਓ
ਸਬਦ ਦਾ ਗਿਆਨ ਤਾਂ ਇੱਕ ਆਮ ਦੁਨੀਆਂ ਦਾ ਕਵੀ ਵੀ ਦੇ ਜਾਂਦਾ ਹੈ। ਸਬਦਾ ਨੂੰ ਜੋੜ ਕੇ ਕਿਆ ਰੰਗ ਬੰਨ ਦਿੰਦਾ ਹੈ। ਛੱਕ ਤਾਂ ਪਤੀ-ਪਤਨੀ ਜਾਂ ਹੋਰ ਕਿਸੇ ਪਿਆਰ ਵਿੱਚ ਜਾਵੇ। ਸਭ ਸੁਆਹ ਕਰ ਦਿੰਦਾ ਹੈ। ਜੇ ਆਪਣੇ ਗੁਰੂ ਜਾਂ ਦੁਨੀਆਂ ਦੇ ਆਪਣੇ ਪਿਆਰੇ ਉਤੇ ਛੱਕ ਹੋ ਜਾਵੇ। ਦੁਨੀਆਂ ਦਾ ਕੋਈ ਇਲਮ ਇਸ ਨੂੰ ਦੂਰ ਨਹੀਂ ਕਰ ਸਕਦਾ। ਪਿਆਰ ਟੁੱਟ ਜਾਂਦਾ ਹੈ। ਇਹ ਜਿਹੜੇ ਕਿਸੇ ਵੀ ਕਵੀ ਦੇ ਉਤੇ ਛੱਕ ਕਰਦੇ ਹਨ। ਉਹ ਵਾਂਗ ਦੋ ਚਾਰ ਲਈਨਾਂ ਲਿਖ ਕੇ ਦੁਨੀਆਂ ਮੂਹਰੇ ਰੱਖਣ। ਫਿਰ ਜਾਣੀਏ ਕਿੰਨੇ ਕੁ ਅਕਲ ਵਾਲੇ ਹਨ। ਗੱਲ ਤਾਂ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਆਪ ਨਹੀਂ ਪੜ੍ਹਦੇ। ਸਾਧਾਂ ਪਖੰਡੀਆਂ ਦੀਆਂ ਸੁਣੀਆਂ ਸੁਣਾਈਆਂ ਕਹਾਣੀਆਂ ਉਤੇ ਜ਼ਕੀਨ ਕਰਦੇ ਹਨ। ਕਾਰ ਦੀ ਰੇਸ ਦੇਣ ਵਾਂਗ ਮੰਜ਼ਲ ਉਤੇ ਪਹੁੰਚ ਕੇ ਹੀ ਪਤਾ ਚਲਦਾ ਹੈ। ਪਾਠ ਰੋਜ਼ ਕਰਦੇ ਹਨ। ਕੋਈ ਅਸਰ ਨਹੀਂ ਹੈ। ਬੱਧਾ ਚੱਟੀ ਕਰਦੇ ਹਨ। ਘਰ ਦੇ ਜੀਅ ਤੇ ਗੁਆਂਢ ਲੋਕਾਂ ਨੂੰ ਦਿਖਾਵਾਂ ਕਰਦੇ ਹਨ। ਬਹੁਤੇ ਬਾਣੀ ਪੜ੍ਹਨ ਵਾਲੇ ਐਸੇ ਹਨ। ਚੌਥੇ ਪਾਤਸਾਂਹ ਇਸ ਤਰਾ ਕਹਿ ਰਹੇ ਹਨ।

ਬਿਲਾਵਲੁ ਮਹਲਾ ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤਿ ਪੁਰਖ ਅਜਨਮਾ ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ੧॥ ਮੇਰੇ ਮਨ ਭਜੁ ਰਾਮ ਨਾਮੈ ਰਾਮਾ ਗੁਰਮਤਿ ਹਰਿ ਰਸੁ ਪਾਈਐ ਹੋਰਿ ਤਿਆਗਹੁ ਨਿਹਫਲ ਕਾਮਾ ੧॥ ਰਹਾਉ ਹਰਿ ਜਨ ਸੇਵਕ ਸੇ ਹਰਿ ਤਾਰੇ ਹਮ ਨਿਰਗੁਨ ਰਾਖੁ ਉਪਮਾ ਤੁਝ ਬਿਨੁ ਅਵਰੁ ਕੋਈ ਮੇਰੇ ਠਾਕੁਰ ਹਰਿ ਜਪੀਐ ਵਡੇ ਕਰੰਮਾ ੨॥ ਨਾਮਹੀਨ ਧ੍ਰਿਗੁ ਜੀਵਤੇ ਤਿਨ ਵਡ ਦੂਖ ਸਹੰਮਾ ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮੰਦਭਾਗੀ ਮੂੜ ਅਕਰਮਾ ੩॥ ਹਰਿ ਜਨ ਨਾਮੁ ਅਧਾਰੁ ਹੈ ਧੁਰਿ ਪੂਰਬਿ ਲਿਖੇ ਵਡ ਕਰਮਾ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਜਨ ਨਾਨਕ ਸਫਲੁ ਜਨੰਮਾ ੪॥੨॥ {ਪੰਨਾ 799}
ਜੋ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਰੋਟੀ ਰੋਜ਼ੀ ਕਰਕੇ ਪੜ੍ਹਦੇ ਹਨ। ਉਹ ਬਾਣੀ ਦੇ ਅਰਥ ਲੋਕਾਂ ਅੱਗੇ ਰੱਖਦੇ ਹੀ ਨਹੀਂ। ਜੇ ਕੋਈ ਅਰਥ ਕਰ ਕੇ ਦਸਦਾ ਹੈ। ਪਹਿਲਾਂ ਇਹ ਦੇਖਦਾ ਹੈ। ਲੋਕ ਕਿਵੇਂ ਲੋਟ ਆਉਣਗੇ? ਕਿਵੇ ਜੇਬਾਂ ਖਾਲੀ ਕਰਨਗੇ? ਲੋਕਾਂ ਨੂੰ ਦੇਖ ਕੇ ਮਨ ਮਰਜ਼ੀ ਦੇ ਅਰਥ ਕੀਤੇ ਜਾਂਦੇ ਹਨ। ਲੋਕਾਂ ਕੋਲ ਅੰਨਾਂ ਪੈਸਾ ਹੈ। ਉਹ ਹੋਰਾਂ ਨੂੰ ਦੱਸ ਰਹੇ ਹਨ। ਅਸੀਂ ਗੁਰੂ ਤੇ ਚੇਲਿਆਂ ਨੂੰ ਆਪਣੀ ਮਰਜ਼ੀ ਨਾਲ ਖ੍ਰੀਦ ਸਕਦੇ ਹਾਂ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਘਰ ਲਿਜ਼ਾ, ਪੜ੍ਹਾ ਕੇ, ਘਰ ਸ਼ੁਧ ਕਰਨ ਦੀਆਂ ਗੱਲਾਂ ਹੁੰਦੀਆਂ ਹਨ। ਪਰ ਕੰਨਾਂ ਵਿੱਚ ਇੱਕ ਵੀ ਸ਼ਬਦ ਨਹੀਂ ਪੈਂਦਾ, ਸਾਡੇ ਕੈਲਗਰੀ ਰੇਡੀਉ ਨੇ ਅਖੰਡ ਪਾਠ ਦਾ ਸਿਧਾਂ ਪ੍ਰਸਾਰਨ ਕਰਕੇ ਬੜਾਂ ਨੇਕ ਉਤਮ ਕੰਮ ਕੀਤਾ। ਲੋਕ ਵਧਾਂਈਆਂ ਦੇ ਕੇ ਕਹਿ ਰਹੇ ਸਨ," ਬਾਣੀ ਸੁਣਾਂ ਕੇ, ਸਾਡਾ ਘਰ ਸੁਧ ਕਰ ਦਿੱਤਾ ਹੈ। ਸਾਡੇ ਕੋਲੋ ਤਾਂ ਸੁਣਿਆਂ ਨਹੀਂ ਗਿਆ। ਉਦੋਂ ਉਸ ਦਿਨ ਦੀਆਂ ਨੱਚਣ ਟੱਪਣ ਦੀਆਂ ਪਾਰਟੀਆਂ ਸਨ।

ਜੈ ਤਨਿ ਬਾਣੀ ਵਿਸਰਿ ਜਾਇ ਜਿਉ ਪਕਾ ਰੋਗੀ ਵਿਲਲਾਇ ੧॥

ਬਾਣੀ ਦੇ ਅਰਥ ਇਸ ਵੈਬ ਉਤੇ ਦੇਖ ਸਕਦੇ ਹੋ। http://www.gurugranthdarpan.com/darpan2/0799.html
 

Comments

Popular Posts