ਭਾਗ 17 ਬਦਲਦੇ ਰਿਸ਼ਤੇ


ਮਰਦ ਜੁਵਾਨ ਕੁੜੀ ਦੁਆਲੇ ਭੋਰੇ ਬੱਣ ਕੇ ਮੰਡਰੌਣ ਲੱਗ ਜਾਂਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਦਰਵਾਜ਼ਾ ਖੋਲਣ ਵਾਲਾ ਨੀਲਮ ਦਾ ਡੈਡੀ ਸੀ। ਉਸ ਨੇ ਕਿਹਾ, " ਤੂੰ ਇਥੇ ਕੀ ਕਰਨ ਆਂਈ ਹੈ? " " ਡੈਡੀ ਇਹ ਮੇਰਾ ਘਰ ਵਿੱਚ ਹੈ। " " ਤੇਰਾ ਇਹ ਘਰ ਨਹੀਂ ਹੈ। ਜੋ ਕੁੜੀ ਆਪਦੀ ਇੱਜ਼ਤ ਨਾਂ ਸੰਭਾਂਲ ਸਕੇ। ਮੈਂ ਉਸ ਦਾ ਬਾਪ ਨਹੀਂ ਹਾਂ। ਨਾਂ ਹੀ ਤੇਰੇ ਲਈ ਇਸ ਘਰ ਵਿੱਚ ਥਾਂ ਹੈ। " " ਡੈਡੀ ਹੋਰ ਮੈਂ ਕਿਥੇ ਜਾਂਵਗੀ? " " ਕਿਸੇ ਖੂਹ ਖਾਤੇ ਵਿੱਚ ਪੈ ਜਾ। ਕੈਲਗਰੀ ਵਿੱਚ ਰੀਵਰ ਦਾ ਪਾਣੀ ਬੜੇ ਜ਼ੋਰਾਂ ਤੇ ਚੱਲਦਾ ਹੈ। ਡੁੱਬ ਕੇ ਮਰ ਜਾ। " " ਮੈਂ ਕਿਉਂ ਮਰਾਂ? ਮੈਂ ਕੀ ਗੱਲਤ ਕੀਤਾ ਹੈ? ਡੈਡੀ ਮੈਂ ਮੰਮੀ ਨਾਲ ਗੱਲ ਕਰਨੀ ਹੈ। " " ਜੇ ਉਸ ਨੇ ਤੇਰੇ ਨਾਲ ਕਦੇ ਵੀ ਗੱਲ ਕੀਤੀ। ਮੈਂ ਉਸ ਨੂੰ ਵੀ ਘਰੋਂ ਕੱਢ ਦੇਵਾਂਗਾ। ਉਸ ਨਾਲ ਵੀ ਸੋਚ ਕੇ ਰਿਸ਼ਤਾ ਰੱਖੀ। " " ਪਰ ਮੇਰਾ ਕੀ ਕਸੂਰ ਹੈ? ਇਹੀ ਤਾਂ ਤੁਸੀਂ ਹਰ ਰੋਜ਼਼ ਮੇਰੀ ਮਾਂ ਨਾਲ ਕਰਦੇ ਹੋ। ਸ਼ਾਦੀ ਦਾ ਲਾਈਸੈਸ ਜਿਉਂ ਲਿਆ ਹੈ। ਖੇਡ ਤਾਂ ਉਹੀ ਖੇਡਦੇ ਹੋ। ਜੋ ਕੁੱਤੇ ਮਰਦਾਂ ਨੇ, ਮੇਰੇ ਨਾਲ ਖੇਡੀ ਹੈ। ਇਹ ਸਮਾਜ ਵਾਲੇ ਵੀ ਕਦੇ ਨਾਂ ਕਦੇ, ਚੋਰੀ ਚੁੱਪੇ ਦਾਅ ਮਾਰਦੇ ਹਨ। ਗੱਲ ਇੰਨੀ ਹੈ। ਫੜੇ ਨਹੀਂ ਜਾਂਦੇ। ਤੁਹਾਡੇ ਸਾਰਿਆਂ ਵਿੱਚ ਭੋਰਾ ਵੀ ਫ਼ਰਕ ਨਹੀਂ ਹੈ। ਸਬ ਜ਼ਨਾਨੀ ਨੂੰ ਨੰਗਾ ਦੇਖ਼ਣਾਂ ਚਹੁੰਦੇ ਹਨ। " ਉਸ ਦੇ ਡੈਡੀ ਨੇ, ਤਾੜ ਦੇ ਕੇ, ਦਰਵਾਜ਼ਾ ਬੰਦ ਲਿਆ ਸੀ। ਨੀਲਮ ਨੂੰ ਚੱਕਰ ਆ ਗਿਆ। ਉਸ ਨੇ ਕੰਧ ਨੂੰ ਹੱਥ ਪਾ ਲਿਆ।

ਅੰਦਰੋਂ ਉਸ ਦੀ ਮੰਮੀ ਦੀਆਂ ਚੀਕਾਂ ਸੁਣਨ ਲੱਗੀਆਂ ਸਨ। ਉਹ ਕਹਿ ਰਹੀ ਸੀ, " ਮੇਰੇ ਭਾਵੇਂ ਹੋਰ ਮਾਰ ਲੈ। ਪਰ ਮੇਰੀ ਧੀ ਨੂੰ ਘਰ ਅੰਦਰ ਵਾੜ ਲੈ। " ਸਾਲੀ ਦੀ ਭਾਵੇਂ ਰੋਜ਼ ਗੁੱਤ ਪੱਟੀ ਜਾਂਵਾਂ। ਮੇਰੇ ਮੂਹਰੇ ਬੋਲਣੋਂ ਨਹੀਂ ਹੱਟਦੀ। ਵੱਡੀ ਧੀ ਦੀ ਹਮੈਤਣ, ਤੂੰ ਵੀ ਘਰੋਂ ਨਿੱਕਲ ਜਾ। " " ਛੱਡ ਮੇਰੀ ਗੁੱਤ ਮੈਂ ਵੀ ਚੱਲੀ ਜਾਂਦੀ ਹਾਂ। ਰੱਬ ਦੇ ਵਾਸਤੇ ਮੈਨੂੰ ਜਾ ਲੈਣ ਦੇ। ਮੇਰੇ ਹੋਰ ਬਿੱਲਟ ਨਾਂ ਮਾਰੀ। ਇਹ ਚੰਮੜੇ ਦੀ ਹੈ। ਬਹੁਤ ਦੁੱਖ ਲੱਗਦਾ ਹੈ। ਪਹਿਲੀਆਂ ਲਾਸ਼ਾਂ ਹੀ ਨਹੀਂ ਹੱਟੀਆਂ। ਇੱਕ ਤਾਂ ਕੁੜੀ ਉਤੇ ਬਿਪਤਾ ਪਈ ਹੈ। ਤੂੰ ਮੈਨੂੰ ਅੰਦਰ ਮਾਰੀ-ਕੁੱਟੀ ਜਾਂਦਾਂ ਹੈ। ਮੈਨੂੰ ਹਸਪਤਾਲ ਨੀਲਮ ਦੀ ਖ਼ਬਰ ਨੂੰ ਵੀ ਨਹੀਂ ਜਾਂਣ ਦਿੱਤਾ। " ਕੀ ਤੂੰ ਵੀ ਬਾਹਰ ਜਾ ਕੇ, ਮੇਰੀ ਇੱਜ਼ਤ ਰੋਲਣੀ ਹੈ? :

ਨੀਲਮ ਦੇ ਡੈਡੀ ਨੇ, ਜੁਵਾਨੀ ਵਿੱਚ ਆਪਦੇ ਮੁਹੱਲੇ ਦੀ ਕੁੜੀ ਨਾਲ ਵਿਆਹ ਕਰਾਇਆ ਸੀ। ਉਸ ਕੁੜੀ ਦੇ ਮਾਪਿਆਂ ਨੂੰ ਇਹ ਵਿਆਹ ਪਸੰਦ ਨਹੀਂ ਸੀ। ਉਸ ਕੁੜੀ ਦੇ ਮਾਪਿਆਂ ਨੇ, ਮੌਕਾ ਪਾ ਕੇ, ਉਸ ਨੂੰ ਜ਼ਹਿਰ ਦੇ ਦਿੱਤਾ। ਕੱਤਲ ਵੀ ਹੋਇਆ ਸੀ। ਮਾਮਲਾ ਉਥੇ ਹੀ ਦੱਬਿਆ ਗਿਆ। ਮਾਪਿਆਂ ਤੇ ਕੁੜੀ ਦੇ ਪਤੀ ਉਤੇ ਹੀ ਛੱਕ ਹੋ ਸਕਦਾ ਸੀ। ਪੁਲੀਸ ਤੱਕ ਗੱਲ ਹੀ ਨਹੀਂ ਗਈ ਸੀ। ਦਿਨ ਚੜ੍ਹਦੇ ਨੂੰ ਲਾਸ਼ ਜਾਲ਼ ਦਿੱਤੀ ਸੀ। ਤਰਸ ਕਰਕੇ, ਉਸੇ ਕੁੜੀ ਦੀ ਸਹੇਲੀ ਨੇ ਦਹਾਜੂ ਨਾਲ ਸ਼ਾਦੀ ਕਰ ਲਈ ਸੀ। ਇਹੀ ਨੀਲਮ ਦੀ ਮੰਮੀ ਸੀ। ਉਹ ਤਾਂ ਪਹਿਲਾਂ ਹੀ ਉਸ ਬੰਦੇ ਦੇ ਅੱਤਿਆਚਾਰਾਂ ਦਾ ਸ਼ਿਕਾਰ ਸੀ। ਹਰ ਗੱਲ ਨਾਲ ਇਸ ਦੀ ਤੁਲਨਾਂ, ਪਹਿਲੀ ਵਾਲੀ ਨਾਲ ਕਰਦਾ ਸੀ। ਉਸ ਨੂੰ ਕਹਿੰਦਾ ਸੀ, " ਨੀਲਮ ਦੀ ਮਾਂ ਤੂੰ ਪਹਿਲੀ ਪਤਨੀ ਜਿੰਨੀ ਸੋਹਣੀ ਨਹੀਂ ਹੈ। ਤੇਰਾ ਕੱਦ ਹੀ ਦੇਖ਼ਲਾ, ਤੂੰ ਮੇਰੇ ਕੱਛ ਵਿੱਚ ਆਉਂਦੀ ਹੈ। " " ਹੁਣ ਕਿਹੜਾ ਇਸ ਤਰਾਂ ਕਹਿੱਣ ਨਾਲ ਮੇਰਾ ਕੱਦ ਲੰਬਾ ਹੋ ਜਾਵੇਗਾ। ਬੱਚਿਆਂ ਮੂਹਰੇ ਮੈਨੂੰ ਜਲੀਲ ਨਾਂ ਕਰਿਆ ਕਰ। " " ਮੁੰਡੇ ਦਾ ਤਾਂ ਸਰ ਜਾਵੇਗਾ। ਕੁੜੀ ਨੂੰ ਦਾਜ ਦੇਣਾਂ ਪੈਣਾਂ ਹੈ। ਵਿਆਹ ਨੂੰ ਤਾਂ ਦਾਜ ਨਹੀਂ ਲਿਆਈ। ਨੰਗ ਮਾਪਿਆਂ ਨੇ ਖਾਲੀ ਹੱਥ ਤੋਰ ਦਿੱਤੀ ਸੀ। ਹੁਣ ਦਾਜ ਲੈ ਆ। ਕਿਹੜਾ ਬੁੱਢੀ ਹੋ ਗਈ ਹੈ? "

ਨੀਲਮ ਨੂੰ ਡੈਡੀ ਦੀ ਮੰਮੀ ਨਾਲ ਲੜਾਈ ਚੇਤੇ ਆ ਰਹੀ ਸੀ। ਉਸ ਨੇ ਸੁੱਖੀ ਵੱਲ ਦੇਖ਼ਿਆ। ਕਿਮ ਵੀ ਸੁੰਨ ਹੋਈ ਨੀਲਮ ਵੱਲ ਦੇਖ਼ ਰਹੀ ਸੀ। ਸੁੱਖੀ ਦੇ ਹੋਸ਼ ਉਡ ਗਏ ਸਨ। ਉਹ ਸੋਚ ਰਹੀ ਸੀ। ਹੁਣ ਕੀ ਹੋਵੇਗਾ? ਘਰ ਜੁਵਾਨ ਕੁੜੀ ਲਿਜਾ ਨਹੀਂ ਸਕਦੀ। ਗੈਰੀ ਦੇ ਲੱਛਣ ਠੀਕ ਨਹੀਂ ਹਨ। ਮੈਂ ਆਪ ਘਰ ਨਹੀਂ ਰਹਿੰਦੀ। ਨੌਕਰੀ ਤੇ ਜਾਂਣਾਂ ਹੁੰਦਾ ਹੈ। ਬੱਚੇ ਸਕੂਲ ਜਾਦੇ ਹਨ। ਬੀਜੀ ਵੀ ਘਰ ਨਹੀਂ ਹੈ। ਦਿਨੇ ਗੈਰੀ ਤੇ ਡੈਡੀ ਹੀ ਘਰ ਹੁੰਦੇ ਹਨ। ਡੈਡੀ ਵੀ ਘੱਟ ਹੀ ਘਰੇ ਰਹਿੰਦੇ ਹਨ। ਕੁੜੀ ਉਤੇ ਦਾਗ਼ ਲੱਗ ਚੁੱਕਾ ਹੈ। ਹੁਣ ਹੋਰ ਵੀ ਮਰਦ ਪੰਗਾਂ ਲੈਣੋ ਨਹੀਂ ਹੱਟਣਗੇ। ਜਿਵੇਂ ਮੱਖੀਆਂ ਮਿੱਠੇ ਦੁਆਲੇ ਇਕੱਠੀਆਂ ਹੋ ਜਾਂਦੀਆਂ ਹਨ। ਮਰਦ ਜੁਵਾਨ ਕੁੜੀ ਦੁਆਲੇ ਭੋਰੇ ਬੱਣ ਕੇ ਮੰਡਰੌਣ ਲੱਗ ਜਾਂਦੇ ਹਨ। ਮਰਦ ਜੁਵਾਨ ਕੁੜੀ ਦੀ ਬੀਹੀ, ਗੇੜੇ ਮਾਰ-ਮਾਰ ਕੇ, ਨੀਵੀਂ ਕਰ ਦਿੰਦੇ ਹਨ। ਮੱਕੀ ਕੱਣਕ ਦੀ ਜਿਵੇਂ ਕਾਂਵਾਂ ਤੋਂ ਰਾਖੀ ਕਰੀਦੀ ਹੈ। ਉਵੇਂ ਹੀ ਜੁਵਾਨ ਕੁੜੀ ਦੀ ਰਾਖੀ ਕਰਨੀ ਪੈਂਦੀ ਹੈ। ਕਿਆ ਜੁਮਾਂਨਾਂ ਹੈ। ਆਪ ਉਹੀ ਕੁੱਝ ਦੂਜੇ ਦੀਆਂ ਧੀਆਂ ਨਾਲ ਕਰਕੇ ਬੱਚੇ ਜੰਮਦੇ ਹਨ। ਔਰਤ-ਮਰਦ ਅੰਨਦ ਵਿੱਚ ਹੋ ਜਾਂਦੇ ਹਨ। ਦੂਜਿਆਂ ਦੀ ਰਾਖੀ ਕਰਦੇ ਹਨ। ਆਪਦੀ ਅਜ਼ਾਜਤ ਹੋਵੇ, ਤਾਂ ਆਪਦੇ ਪਸੰਦ ਦੇ ਸ਼ਾਦੀ ਕਰਕੇ ਲਾਈਸੈਸ ਦੇ ਦਿੰਦੇ ਹਨ।

Comments

Popular Posts