ਭਾਗ 12 ਬਦਲਦੇ ਰਿਸ਼ਤੇ
ਔਰਤ ਨੂੰ ਗੱਲ਼ਤ ਫੈਮੀ ਹੈ, ਕਿ ਉਹ ਐਸੇ ਮਰਦ ਪ੍ਰੇਮੀ, ਪਤੀ ਦੀ ਜਾਇਦਾਦ ਹੈ ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਸੁੱਖੀ ਨੇ ਘਰ ਆ ਕੇ, ਗੈਰੀ ਨੂੰ ਦੱਸਿਆ, ਬੀਜੀ ਤੁਹਾਨੂੰ  ਦੇਖ਼ਣਾਂ ਚਹੁੰਦੀ ਹੈ। ਉਸ ਨੂੰ ਮਿਲ ਆਉਣਾਂ। ਬਾਹਰ ਘਾਹ ਕੱਟਣ ਵਾਲਾ ਹੈ। ਜਰੂਰੀ ਨਹੀਂ, ਹਰ ਬਾਰ ਮੈਂ ਹੀ ਘਾਹ ਵੀ ਕੱਟਾਂ। ਤੁਸੀ ਵੀ ਕੋਈ ਕੰਮ ਕਰ ਲਿਆ ਕਰੋ। " " ਇਹੋ ਜਿਹੇ ਕੰਮ ਤੂੰ ਹੀ ਕਰ ਸਕਦੀ ਹੈ। ਤੈਨੂੰ ਕੰਮ ਕਰਨ ਨੂੰ, ਮਾਪਿਆਂ ਦੀ ਸੰਭਾਲ ਕਰਨ ਨੂੰ ਹੀ ਲਿਆਂਦਾ ਹੈ। ਮੇਰੇ ਕੋਲ ਸਮਾਂ ਨਹੀਂ ਹੈ। ਮੈਂ ਜਿਮ ਚੱਲਿਆਂ ਹਾਂ। " " ਜੇ ਇੱਕ ਦਿਨ ਜਿਮ ਨਹੀਂ ਜਾਵੋਗੇ। ਕੋਈ ਫ਼ਰਕ ਨਹੀਂ ਪੈਂਦਾ। ਪੁੱਤ ਨੂੰ ਦੇਖ਼ ਕੇ, ਬਿਮਾਰ ਮਾਂ ਨੂੰ ਹੌਸਲਾ ਮਿਲ ਜਾਵੇਗਾ। " " ਡਾਕਟਰ, ਨਰਸਾਂ ਹੌਸਲਾ ਦੇਣ ਨੂੰ ਹੈਗੇ ਨੇ। ਤੂੰ ਛੋਟੇ ਦੇ ਸਕੂਲ ਵੀ ਜਾ ਆਵੀ। ਸਕੂਲੋਂ ਫੋਨ ਆਇਆ ਸੀ। ਪੜ੍ਹਾਈ ਵਿੱਚ ਧਿਆਨ ਨਹੀਂ ਦਿੰਦਾ। " " ਸ਼ਾਮ ਨੂੰ ਤੁਸੀਂ ਬੱਚਿਆਂ ਕੋਲ ਹੁੰਦੇ ਹੋ। ਇੰਨਾਂ ਨੂੰ ਅੱਧਾ ਘੰਟਾ ਪੜ੍ਹਨ ਬੈਠਿਆ ਕਰੋ। ਅੱਗੇ ਬੀਜੀ ਤੋਂ ਡਰਦੇ, ਨਿਆਣੇ ਖਿਲਾਰਾ ਨਹੀਂ ਪਾਉਂਦੇ ਸਨ। ਹੁਣ ਘਰ ਵਿੱਚ ਕੋਈ ਚੀਜ਼ ਥਾਂ ਸਿਰ ਨਹੀਂ ਹੈ। ਮੈਂ ਬੀਜੀ ਨੂੰ ਘਰ ਹੀ ਲੈ ਆਉਣਾਂ ਹੈ। " ਗੈਰੀ ਨੇ ਕਿਹਾ, " ਗਰੈਡ ਮਾਂ ਨੂੰ ਉਥੇ ਹੀ ਰੱਖਣਾਂ ਹੇ। ਘਰ ਰੌਲਾ ਬਹੁਤ ਪਾਉਂਦੀ ਹੈ। " ਕਿਮ ਨੇ ਕਿਹਾ, " ਸਟਿਪ ਮੰਮ, ਜੇ ਤੁਸੀ ਗਰੈਡ ਮਾਂ ਨੂੰ ਮਿਸ ਕਰਦੇ ਹੋ। ਰਾਤ ਨੂੰ ਉਸੇ ਕੋਲ ਸੌਂ ਜਾਇਆ ਕਰੋ। ਹੁਣ ਭੁੱਖ ਬਹੁਤ ਲੱਗੀ ਹੈ। ਖਾਂਣ ਲਈ ਪੀਜ਼ਾ ਚਾਹੀਦਾ ਹੈ। ਹੁਣ ਗਰੈਡ ਮਾਂ ਲਈ ਅਲੱਗ ਵੈਜ਼ੀ ਪੀਜ਼ਾ ਨਹੀਂ ਮਗਾਉਣਾਂ ਪਵੇਗਾ। " ਬੱਚਿਆਂ ਨੇ ਸ਼ਾਮ ਨੂੰ ਪੀਜ਼ਾ ਖਾ ਲਿਆ।
ਸੁੱਖੀ ਵੇਲੇ ਨਾਲ ਵਿਹਲੀ ਹੋ ਗਈ ਸੀ। ਖਾਂਣਾਂ ਬੱਣਾਉਣ ਤੇ ਭਾਂਡੇ ਧੋਣ ਤੋਂ ਬਚ ਗਈ ਸੀ। ਤਿੰਨੇ ਬੱਚੇ ਇਕੋ ਟੀਵੀ ਉਤੇ ਗੇਮ ਖੇਡ ਰਹੇ ਸਨ। ਸੁੱਖੀ ਗੈਰੀ ਦੇ ਕੰਮਰੇ ਤੋਂ ਪਰੇ, ਸੀਬੋ ਦੇ ਕੰਮਰੇ ਵਿੱਚ ਸੌਣ ਚੱਲੀ ਗਈ ਸੀ। ਗੈਰੀ ਨੂੰ ਬਰਦਾਸਤ ਕਰਨਾਂ ਔਖਾ ਹੋ ਗਿਆ। ਉਸ ਨੇ ਸੁੱਖੀ ਨੂੰ ਪੁੱਛਿਆ, " ਇਹ ਕੀ ਡਰਾਮਾਂ ਹੈ? ਮੰਮੀ ਦੇ ਕੰਮਰੇ ਵਿੱਚ ਕਿਉਂ ਸੌ ਗਈ? " " ਮੇਰੀ ਆਪਦੀ ਮਰਜ਼ੀ ਹੈ। ਆਪਦਾ ਘਰ ਹੈ। ਜਿਥੇ ਦਿਲ ਕਰੇਗਾ ਸੌਂਵਾਂਗੀ। " " ਤੇਰੀ ਮਰਜ਼ੀ ਹਰ ਥਾਂ ਨਹੀਂ ਪੁਗਣੀ। " " ਮੈਂ ਤਾਂ ਆਪਦੇ ਘਰ ਵਿੱਚ ਹੀ ਹਾਂ। ਤੂੰ ਮੋਟਲ ਵਿੱਚ ਦਿਨੇ ਹੀ ਜਾ ਕੇ ਸੌਂ ਜਾਂਦਾ ਹੈ। " " ਬਕਬਾਸ ਨਾਂ ਕਰ। ਤੈਨੂੰ ਕਿਹਨੇ ਦੱਸਿਆ ਹੈ? " " ਕਿਸੇ ਔਰਤ ਨਾਲ ਕੰਮਰੇ ਵਿੱਚ ਜਾਂਦਿਆਂ, ਮੈਂ ਆਪ ਦੇਖੀਆ ਸੀ। " " ਮੇਰੇ ਕੋਲੋ ਛਿੱਤਰ ਨਾਂ ਖਾਂ ਲਈ। ਜੇ ਮੈਂ ਕੁੱਝ ਕਹਿੰਦਾ ਨਹੀਂ ਹਾਂ। ਸਿਰ ਚੜ੍ਹੀ ਜਾਂਦੀ ਹੈ। ਟੈਕਸੀ ਡਰਾਇਵਰ ਨੂੰ  ਸਮਾਨ, ਉਥੇ ਉਤਾਰ ਕੇ ਆਉਣਾਂ ਪੈਂਦਾ ਹੈ। ਜਿਥੇ ਉਹ ਟੈਕਸੀ ਰਿਟ ਵਾਲਾ ਕਹੇ। ਤੂੰ ਘਰ ਬੈਠੀ ਗੱਲਾਂ ਬੱਣਾਈ ਜਾਂਦੀ ਹੈ। ਉਠ ਕੇ ਕੰਮਰੇ ਵਿੱਚ ਪੈਜਾ। ਕਿਤੇ ਬੱਚਿਆਂ ਮੂਹਰੇ ਜਲੂਸ ਨਾਂ ਕੱਢਾ ਲਈ। ਮੇਰੇ ਕੋਲ ਬਹੁਤਾ ਸਮਾਂ ਨਹੀਂ ਹੈ। ਟੈਕਸੀ ਲੈ ਕੇ ਜਾਂਣਾਂ ਹੈ। ਮੈਂ ਪੀਜ਼ਾ ਨਹੀਂ ਖਾਂਦਾ। ਪਹਿਲਾਂ ਮੇਰੇ ਲਈ ਰੋਟੀਆਂ ਲਾ ਦੇ। " " ਮੇਰਾ ਚਿਤ ਠੀਕ ਨਹੀਂ ਹੈ। ਮੇਰੇ ਕੋਲੋ ਰੋਟੀਆਂ ਨਹੀਂ ਬੱਣਦੀਆਂ। " " ਪਹਿਲਾਂ ਤੇਰਾ ਚਿਤ ਹੀ ਠੀਕ ਕਰ ਦਿਆ। ਸਾਲੀ ਨਖ਼ਰੇ ਇਉ ਕਰਦੀ ਹੈ। ਜਿਵੇਂ ਕੁਆਰੀ ਕੁੜੀ ਹੋਵੇ। ਹੁਣੇ ਤੇਰੀਆਂ ਸਾਰੀਆਂ ਨਵਜ਼ਾ ਚੱਲਣ ਲਾ ਦਿੰਦਾ ਹਾਂ। " ਦੋ ਕੁਵਿੰਟਲ ਦਾ ਗੈਰੀ 50 ਕਿਲੋ ਦੀ ਸੁੱਖੀ ਦੀ ਹਿੱਕ ਉਤੇ ਬੈਠ ਗਿਆ। ਸੁੱਖੀ ਦਾ ਸਾਹ ਘੁੱਟਣ ਲੱਗਾ। ਗੈਰੀ ਨੇ, ਸੁੱਖੀ ਦੇ ਦੋਂਨਾਂ ਕੰਨਾਂ ਉਤੇ ਦੋ-ਦੋ ਚਪੇੜਾ ਮਾਰੀਆਂ। ਸੁੱਖੀ ਰੋਣ ਲੱਗ ਗਈ ਸੀ। ਗੈਰੀ ਉਸ ਨਾਲ ਹੱਥੋ ਪਾਈ ਕਰੀ ਜਾ ਰਿਹਾ ਸੀ। ਬਿਡ ਉਤੇ ਗੁਮਗੁਥਾ ਹੋ ਰਹੇ ਸਨ। ਸੁੱਖੀ ਜਿੰਨਾਂ ਉਸ ਤੋਂ ਬਚਣ ਦੀ ਕੋਸ਼ਸ਼ ਕਰ ਰਹੀ ਸੀ। ਉਹ ਉਨਾਂ ਹੀ ਉਸ ਨੂੰ ਮਦੋਲ ਰਿਹਾ ਸੀ। ਅੱਗੇ ਵੀ ਇਸੇ ਤਰਾਂ ਗੈਰੀ, ਸੁੱਖੀ ਦਾ ਬਲਾਤਕਾਰ ਕਰਦਾ ਸੀ। ਉਸ ਦੀ ਖਾਂਹਸ਼ ਦੇ ਖਿਲਾਫ਼, ਉਸ ਨਾਲ ਧੱਕੇ ਨਾਲ ਸਰੀਰਕ ਸਬੰਧ ਕਰਦਾ ਸੀ। ਬਹੁਤ ਘੱਟ ਔਰਤਾਂ ਨੇ, ਪ੍ਰੇਮੀ, ਪਤੀ ਦੇ ਵਿਰੁਧ ਬਲਾਤਕਾਰ ਦੇ ਕੇਸ ਦਰਜ ਕਰਾਏ ਹਨ। ਪ੍ਰੇਮੀ, ਪਤੀ ਆਂਮ ਮਰਦ ਨਾਲੋਂ ਵੀ ਬਹੁਤ ਬੁਰੀ ਹਾਲਤ ਔਰਤ ਦੀ ਕਰਦੇ ਹਨ। ਪ੍ਰੇਮੀ, ਪਤੀ ਦੇ ਖਿਲਾਫ਼ ਔਰਤ ਅਵਾਜ਼ ਨਹੀਂ ਉਠਾਉਂਦੀ। ਔਰਤ ਨੂੰ ਗੱਲ਼ਤ ਫੈਮੀ ਹੈ, ਕਿ ਉਹ ਐਸੇ ਮਰਦ ਪ੍ਰੇਮੀ, ਪਤੀ ਦੀ ਜਾਇਦਾਦ ਹੈ। ਸਵੇਰੇ ਉਠ ਕੇ ਸੁੱਖੀ ਨੇ ਆਪਦਾ ਚੇਹਰਾ ਸ਼ੀਸ਼ੇ ਵਿੱਚ ਦੇਖਿਆ। ਸੁੱਜਿਆ ਪਿਆ ਸੀ। ਬੁੱਲ, ਗੱਲਾਂ ਉਤੇ ਗੈਰੀ ਨੇ ਦੰਦੀਆਂ ਵੱਡੀਆਂ ਹੋਈਆਂ ਸਨ। ਖੂਨ ਨਿੱਕਲਿਆ ਹੋਇਆ ਸੀ। ਉਹ ਉਸੇ ਤਰਾ ਕੰਮ ਉਤੇ ਚਲੀ ਗਈ।

Comments

Popular Posts