ਭਾਗ 15 ਬਦਲਦੇ ਰਿਸ਼ਤੇ


ਤਲਾਕ ਦੇ ਕੇ, ਹੋਰ ਲਿਉਣੀ ਹੋਣੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਅਖ਼ਬਾਰ ਵਿੱਚ ਨੀਲਮ ਦੀ ਖ਼ਬਰ ਲੱਗੀ ਸੀ। ਅਖ਼ਬਾਰ ਵਿੱਚ ਭਾਵੇਂ ਨੀਲਮ ਦਾ ਨਾਂਮ ਨਹੀਂ ਲਿਖਿਆ ਗਿਆ ਸੀ। ਸਕੂਲ ਦਾ ਨਾਂਮ ਜਰੂਰ ਛੱਪਿਆ ਹੋਇਆ ਸੀ। ਸਕੂਲ ਦਾ ਨਾਂਮ ਖ਼ਬਰਾਂ ਵਿੱਚ ਆਉਣ ਨਾਲ ਸਕੂਲ ਦੀ ਬਦਨਾਂਮੀ ਹੋ ਰਹੀ ਸੀ। ਖ਼ਬਰ ਸਕੂਲ ਦੇ ਨਾਂਮ ਤੋਂ ਬਗੈਰ ਵੀ ਛਾਪੀ ਜਾ ਸਕਦੀ ਸੀ। ਨੀਲਮ ਦਾ ਕੋਈ ਕਸੂਰ ਨਹੀਂ ਸੀ। ਕਸੂਰ ਕਿਸੇ ਦਾ ਵੀ ਹੋਵੇ। ਲੋਕ ਦੋਂਨੇਂ ਪਾਸੇ ਗੱਲਾਂ ਲਗਾਉਂਦੇ ਹਨ। ਦੋਂਨੇਂ ਧਿਰਾਂ ਦੀ ਬਦਨਾਂਮੀ ਹੁੰਦੀ ਹੈ। ਐਸੇ ਸਮੇਂ ਕੋਲ ਖੜ੍ਹਨ ਵਾਲਾ ਵੀ ਬਦਨਾਂਮ ਹੁੰਦਾ ਹੈ।

ਗੈਰੀ ਨੇ ਅਖਬਾਰ ਵਿੱਚ ਖ਼ਬਰ ਲੱਗੀ ਪੜ੍ਹੀ ਸੀ। ਉਸ ਨੇ ਕਿਮ ਨੂੰ ਪੁੱਛਿਆਂ, " ਮੈਂ ਅਖਬਾਰ ਵਿੱਚ ਤੇਰੇ ਸਕੂਲ ਦੀ ਖ਼ਬਰ ਦੇਖ਼ੀ ਹੈ। ਉਹ ਕੁੜੀ ਕੌਣ ਹੈ? " " ਡੈਡੀ ਤੁਸੀ ਕਿਸੇ ਦੇ ਪਰਸਨਲ ਮਾਮਲੇ ਤੋਂ ਕੀ ਲੈਣਾ ਹੈ? ਜੇ ਤੁਹਾਨੂੰ ਕੁੜੀ ਦਾ ਨਾਂਮ ਪਤਾ ਵੀ ਲੱਗ ਗਿਆ। ਤੁਸੀਂ ਕੀ ਕਰ ਸਕਦੇ ਹੋ? " ਸੁੱਖੀ ਰਸੋਈ ਵਿਚੋਂ ਫੈਮਲੀ ਰੂਮ ਵਿੱਚ ਆ ਕੇ, ਸੋਫ਼ੇ ਉਤੇ ਬੈਠ ਗਈ ਸੀ। ਉਸ ਨੇ ਕਿਹਾ, " ਮੈਂ ਦੱਸਦੀ ਹਾਂ। ਕਿਮ ਤੇਰੇ ਡੇਡੀ ਨੇ ਕੀ ਲੈਣਾ ਹੈ? ਇਹ ਵੀ ਉਸ ਕੁੜੀ ਨੂੰ ਲੱਭਣਾਂ ਚਹੁੰਦਾ ਹੈ। ਜਿਵੇਂ ਕਿਤੇ ਸੇਲ ਲੱਗੀ ਹੁੰਦੀ ਹੈ। ਲੋਕ ਉਧਰ ਨੂੰ ਤੁਰ ਪੈਂਦੇ ਹਨ। ਇਹੋ ਜਿਹੇ ਚੌਰੇ, ਲਾਲਚਾਰ ਕੁੜੀਆਂ ਦਾ ਫੈਇਦਾ ਉਠਾਉਂਦੇ ਹਨ। " " ਜੁਬਾਨ ਨੂੰ ਸੰਭਾਂਲ ਕੇ ਗੱਲ ਕਰ। ਕੀ ਮੈਂ ਇੰਨਾਂ ਗਿਰ ਗਿਆ ਹਾਂ? ਐਸੀ ਹਾਲਤ ਵਾਲੀ ਕੁੜੀ ਵੱਲ ਗੰਦੀ ਨਜ਼ਰ ਪਾਂਵਾਂਗਾ? " " ਡੈਡੀ ਸਟਿਪ ਮਦਰ ਦੀ ਲੋੜ ਕੀ ਸੀ? ਜੇ ਤੁਸੀਂ ਐਸੀਆਂ ਹਰਕੱਤਾਂ ਕਰਨੀਆਂ ਸੀ। ਕੁੱਝ ਦਿਨ ਪਹਿਲਾਂ ਇਹ ਤੁਹਾਡੇ ਨਾਲ ਮੋਟਲ ਵਾਲੀ ਕੁੜੀ ਪਿਛੇ ਲੜਦੀ ਸੀ। ਵੱਟਸ ਅੱਪ? " " ਤੈਨੂੰ ਨਹੀਂ ਪਤਾ, ਇਹ ਔਰਤ ਐਸੀਆਂ ਗੱਲਾਂ ਬੱਣਾਂ ਕੇ ਲੜਦੀ ਹੈ। ਮੇਰੀ ਭਲ-ਮਾਣਸੀ ਦਾ ਫੈਇਦਾ ਉਠਾਉਂਦੀ ਹੈ। ਇਸ ਨੂੰ ਘਰ ਲਿਆ ਕੇ, ਮੈਂ ਤਾਂ ਖੁਦ ਪੱਛਤਾ ਰਿਹਾਂ ਹਾਂ। ਜੀਅ ਕਰਦਾ ਹੈ, ਤਲਾਕ ਦੇ ਦਿਆਂ। " " ਮੈਨੂੰ ਤਲਾਕ ਦੇ ਕੇ, ਹੋਰ ਲਿਉਣੀ ਹੋਣੀ ਹੈ। ਇਸ ਉਤੇ ਜੁਵਾਨੀ ਆਉਂਦੀ ਹੈ। ਹੁਣ ਸਕੂਲ ਦੀਆਂ ਕੁੜੀਆਂ ਦੇ ਨਾਂਮ ਪਤੇ ਪੁੱਛਦਾ ਹੈਂ। ਜਾ ਕੇ ਸਕੂਲ ਮੂਹਰੇ ਖੜ੍ਹ ਜਾਇਆ ਕਰ। ਹੁਣ ਸਕੂਲ ਦੀਆਂ ਕੁੜੀਆਂ ਨੂੰ ਰਾਈਡ ਦੇਣ ਲੱਗ ਜਾ। ਵਧੀਆਂ ਬਿਜ਼ਨਸ ਚੱਲੇਗਾ। ਕਿਰਾਇਆ ਨਾਂ ਵੀ ਮਿਲਿਆ, ਚਿੱਤ ਤਾਂ ਖੁਸ਼ ਹੋ ਜਾਵੇਗਾ। " " ਕੀ ਤੈਨੂੰ ਮੈਂ ਇਹੋਂ ਜਿਹਾਂ ਲੱਗਦਾਂ ਹਾਂ? " " ਤੂੰ ਇਦੂ ਵੀ ਗਿਰ ਗਿਆਂ ਹੈ। ਤੈਨੂੰ ਦੇਖ਼ਣ ਨੂੰ ਜੀ ਨਹੀਂ ਕਰਦਾ। ਮੈਨੂੰ ਤੇਰੇ ਕੋਲ ਮੁਸ਼ਕ ਆਉਦਾ ਹੈ। "

ਗੈਰੀ ਨੇ ਸੁੱਖੀ ਦੇ ਪੂਠੇ ਹੱਥ ਦੀ ਚਪੇੜ ਮਾਰੀ। ਉਹ ਲਿੰਪ ਉਤੇ ਜਾ ਡਿੱਗੀ। ਸਣੇ ਲਿੰਪ ਕੱਚ ਦਾ ਟੇਬਲ ਟੁੱਟ ਗਿਆ। ਸੁੱਖੀ ਦੇ ਮੱਥੇ ਉਤੇ ਸੱਟ ਵੱਜੀ। ਗੈਰੀ ਨੇ ਕਿਹਾ, " ਜੋ ਮੂੰਹ ਆਉਂਦਾ ਹੈ। ਬੋਲੀ ਹੀ ਜਾਂਦੀ ਹੈਂ। ਹੁਣ ਟਿੱਕ ਕੇ ਬੈਠ ਜਾਵੇਂਗੀ। ਜੇ ਹੁਣ ਬੋਲੀ ਬੱਤੀ ਦੰਦ ਬਾਹਰ ਕਰ ਦੇਵਾਂਗਾ। ਜੁਬਾਨ ਕੱਢ ਕੇ, ਹੱਥ ਉਤੇ ਧਰ ਦੇਵਾਂਗਾ। ਕੁੜੀ ਮੂਹਰੇ ਬਕਵਾਸ ਕਰਨੋਂ ਨਹੀਂ ਹੱਟਦੀ। " " ਉਹ ਤਾਂ ਕਿਸੇ ਦੀਆਂ ਕੁੜੀਆਂ ਨਹੀਂ ਹਨ। ਜਿੰਨਾਂ ਮਗਰ ਤੂੰ ਇਸ ਉਮਰ ਵਿੱਚ ਤੁਰਿਆਂ ਫਿਰਦਾਂ ਹੈ। ਮੇਰਾ ਇਹੀ ਜੀਅ ਕਰਦਾ ਹੈ। ਤੈਨੂੰ ਛੱਡ ਦੇਵਾਂ। ਪਤਾ ਨਹੀਂ ਰੱਬ ਕਦੋਂ ਮੇਰੇ ਹੱਡ ਛੁੱਡਾ ਆਵੇਗਾ। " " ਡੈਡੀ ਬੱਸ ਵੀ ਕਰੋ। ਕੀ ਹੁਣ ਤੁਸੀਂ ਇੱਕ ਦੂਜੇ ਦਾ ਖੂਨ ਕੱਢਣਾਂ ਹੈ? ਬਿਗ ਡਰਾਮਾਂ ਹੋ ਰਿਹਾ ਹੈ। " ਸੁੱਖੀ ਨੇ ਮੱਥੇ ਨੂੰ ਹੱਥ ਲਾ ਕੇ ਦੇਖਿਆਂ। ਖੂਨ ਨਹੀਂ ਨਿੱਕਲਿਆ ਸੀ। ਸੁੱਖੀ ਦਾ ਮੱਥਾ ਦੁੱਖਣ ਲੱਗ ਗਿਆ ਸੀ। ਉਸ ਨੇ ਚੂੰਨੀ ਨਾਲ ਮੱਥਾ ਬੰਨ ਲਿਆ ਸੀ। ਅਲੱਗ ਕੰਮਰੇ ਵਿੱਚ ਲੌਕ ਲਾ ਕੇ ਪੈ ਗਈ ਸੀ। ਗੈਰੀ ਨੇ ਰੋਟੀ ਵਾਲੇ ਭਾਂਡੇ ਸਿੱਟ ਕੇ ਭੰਨ ਦਿੱਤੇ ਸੀ। ਕੱਚ ਦੇ ਹੋਣ ਕਰਕੇ ਟੁੱਕੜੇ-ਟੁੱਕੜੇ ਹੋ ਗਏ ਸਨ। ਕੰਮ ਹਿਸਾਬ ਵਿੱਚ ਨਹੀਂ ਆ ਰਿਹਾ ਸੀ। ਜੇ ਉਸ ਦਾ ਬਾਹ ਚੱਲਦਾ, ਸੁੱਖੀ ਦੇ ਵੀ ਟੁੱਕੜੇ-ਟੁੱਕੜੇ ਕਰ ਦਿੰਦਾ।

Comments

Popular Posts