ਭਾਗ 10 ਬਦਲਦੇ ਰਿਸ਼ਤੇ


ਦੁਨੀਆਂ ਚੱਲਦੇ ਸਰੀਰ ਦੀ ਹੀ ਕਦਰ ਕਰਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਸੀਬੋ ਨੂੰ ਭਾਂਵੇਂ ਐਬੂਲੈਂਸ ਵਿੱਚ ਹਸਪਤਾਲ ਲੈ ਕੇ ਗਏ ਸੀ। ਉਸ ਨੂੰ ਐਮਰਜੈਸੀ ਵਾਰਡ ਵਿੱਚ ਕੁਕੜਾਂ ਦੇ ਖੂਡੇ ਵਾਂਗ ਛੱਡ ਦਿੱਤਾ ਸੀ। ਉਸ ਦੇ ਅੱਗੇ ਬਹੁਤ ਬਿਮਾਰ ਮਰੀਜ਼ ਬੈਠੇ ਸਨ। ਬਿਡ ਖਾਲੀ ਨਹੀਂ ਸੀ। ਨਰਸਾ, ਡਾਕਟਰ ਹੋਰਾਂ ਮਰੀਜ਼ਾਂ ਨਾਲ ਬੀਜੀ ਸਨ। ਵੀਕਇੰਡ ਹੋਣ ਕਰਕੇ, ਜ਼ਿਆਦਾਤਰ ਨਰਸਾ, ਡਾਕਟਰ ਛੁੱਟੀ ਉਤੇ ਸਨ। ਕੁਰਸੀਆਂ ਉਤੇ ਬੈਠੇ ਮਰੀਜ਼ ਦਰਦਾਂ, ਦੁੱਖਾਂ ਨਾਲ ਤੱੜਫ਼ ਰਹੇ ਸਨ। ਐਸਾ ਵੀ ਨਹੀਂ ਸੀ। ਬਹੁਤਾ ਬਿਮਾਰ ਮਰੀਜ਼ ਬੈਂਚ ਉਤੇ ਲੰਬਾ ਹੀ ਪੈ ਜਾਵੇ। ਜਾਂ ਕੋਈ ਨਰਸ ਆ ਕੇ, ਮਰੀਜ਼ਾਂ ਨੂੰ ਦੁਵਾਈ ਜਾਂ ਕੋਈ ਗੋਲ਼ੀ ਹੀ ਦੇ ਦੇਣ। ਕੈਲਗਰੀ ਦੀ ਪੋਪੂਲੇਸ਼ਨ ਵੱਧਦੀ ਜਾ ਰਹੀ ਹੈ। ਸਗੋ ਦੋ ਹਸਪਤਾਲ ਬੰਦ ਕਰ ਦਿੱਤੇ ਹਨ। ਡਾਕਟਰ ਟੈਕਸੀਆਂ ਚਲਾਂਉਂਦੇ ਫਿਰਦੇ ਹਨ। ਕਈ ਮਰੀਜ਼ ਐਸੇ ਵੀ ਹਨ। ਖਾਸ ਬਿਮਾਰੀਆਂ ਦੇ ਸਪੈਸਲਿਸਟ ਡਾਕਟਰਾਂ ਦੇ ਕੋਲ ਜਾਂਣ ਦੀ ਦੋ-ਤਿੰਨ ਸਾਲ ਬਾਰੀ ਨਹੀਂ ਆਉਂਦੀ। ਕਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ, ਕਈ ਮਰੀਜ਼ ਐਮਰਜੈਸੀ ਵਾਰਡ ਵਿੱਚ ਬਾਰੀ ਆਉਣ ਦੀ ਉਡੀਕ ਵਿੱਚ ਦਮ ਤੋੜ ਦਿੰਦੇ ਹਨ। ਸੀਬੋ ਨੂੰ ਲੈ ਕੇ, ਸੁੱਖੀ 5 ਘੰਟੇ ਐਮਰਜੈਸੀ ਵਾਰਡ ਵਿੱਚ ਬਾਹਰ ਹੀ ਬੈਠੀ ਰਹੀ।

ਸੀਬੋ ਨੂੰ ਬਿਡ ਮਿਲ ਗਿਆ ਸੀ। ਨਰਸ ਨੇ ਪੁੱਛਿਆ, " ਕੀ ਹੋਇਆ ਹੈ? ਕੀ ਦੁੱਖਦਾ ਹੈ? " " ਮੇਰੇ ਸਰੀਰ ਨੇ ਭਾਰ ਨਹੀਂ ਝੱਲਿਆ। ਮੈਨੂੰ ਚੱਕਰ ਆਇਆ ਸੀ। ਮੈਂ ਡਿੱਗ ਗਈ। " " ਹੁਣ ਕਿਥੇ ਦਰਦ ਹੁੰਦਾ ਹੈ? " " ਲੱਕ ਬਹੁਤ ਦਰਦ ਕਰਦਾ ਹੈ। " " ਕੀ ਅਜੇ ਵੀ ਘੁਮੇਰ ਆਉਂਦੀ ਹੈ?" " ਨਹੀਂ ਹੁਣ ਮੈਂ ਠੀਕ ਹਾਂ। " ਡਾਕਟਰ ਸੀਬੋ ਨੂੰ ਦੇਖ਼ਣ ਆ ਗਿਆ ਸੀ। ਡਾਕਟਰ ਨੇ ਨਰਸ ਦੀ ਲਿਖੀ ਰਿਪੋਰਟ ਪੜ੍ਹੀ। ਸੀਬੋ ਨੂੰ ਪੁੱਛਿਆ, " ਕੀ ਤੈਨੂੰ ਠੀਕ ਤਰਾਂ ਨਜ਼ਰ ਆ ਰਿਹਾ ਹੈ? ਕਿਤੇ ਅੱਖਾ ਦੁਆਲੇ ਕਾਲੇ ਭੱਬੂ ਤਾਰੇ ਤਾਂ ਨਹੀਂ ਦਿਸਦੇ?" " ਕਦੇ-ਕਦੇ ਐਸਾ ਹੁੰਦਾ ਹੈ। " ਡਾਕਟਰ ਨੇ ਨਰਸ ਨੂੰ ਕਿਹਾ, " ਸੀਬੋ ਦਾ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਚੈਕ ਕਰੋ। " ਨਰਸ ਨੇ ਚੈਕ ਕਰਕੇ ਦੱਸਿਆ, " ਬਲੱਡ ਸ਼ੂਗਰ ਘੱਟ ਹੈ। ਬਲੱਡ ਸ਼ੂਗਰ ਬਹੁਤ ਵੱਧੀ ਹੈ। " " ਬਲੱਡ ਸ਼ੂਗਰ ਘਟਾਉਣ ਲਈ ਟਿੱਕਾ ਲੱਗਾ ਦਿਉ। ਹੁਣੇ ਹੀ ਇਸ ਦੇ ਲੱਕ ਦੇ ਐਕਸਰੇ ਕਰਾਵੋ।

ਉਸ ਨੂੰ ਐਕਸਰੇ ਮਸ਼ੀਨ ਸਹਮਣੇ ਪਿੱਟ ਦੇ ਭਾਰ ਪਾ ਦਿੱਤਾ। ਐਕਸਰੇ ਕਰਨ ਵਾਲੇ ਨੇ ਪੁੱਛਿਆ, " ਕਿਤੇ ਤੂੰ ਪ੍ਰੈਗਨਿਟ ਤਾਂ ਨਹੀਂ ਹੈ? ਮਾਸਕ ਮਾਂਹਾਵਰੀ ਕਦੋਂ ਆਈ ਸੀ। " " ਐਸਾ ਕੁੱਝ ਨਹੀਂ ਹੈ। ਜੇ ਮੈਂ ਪ੍ਰੈਗਨਿਟ ਹੁੰਦੀ। ਕੀ ਫਿਰ ਐਕਸਰੇ ਨਹੀਂ ਕਰਨੇ ਸੀ? ਮੈਂ ਤਾਂ 60 ਸਾਲਾਂ ਦੀ ਹਾਂ। " " ਪੇਟ ਵਿੱਚ ਬੱਚੇ ਤੇ ਕਿਸੇ ਵੀ ਹੋਰ ਬੰਦੇ ਲਈ ਐਕਸਰੇ ਬਹੁਤੇ ਚੰਗੇ ਨਹੀਂ ਹਨ। ਇਸ ਦੀ ਲਾਈਟ ਸਰੀਰ, ਹੱਡੀਆਂ, ਸੂਖਮ ਨਾਸਾਂ ਵਿੱਚ ਲੰਘ ਕੇ, ਨੁਕਸਾਨ ਕਰਦੀ ਹੈ। ਬਹੁਤੇ ਐਕਸਰੇ ਕਰਾਉਣੇ ਨਹੀਂ ਚਾਹੀਦੇ। " " ਫਿਰ ਮੇਰੇ ਐਕਸਰੇ ਕਰਨ ਨੂੰ ਰਹਿੱਣ ਦਿਉ। " ਹੁਣ ਤਾਂ ਡਾਕਟਰ ਨੇ ਭੇਜਿਆ ਹੈ। ਬਹੁਤੀਆਂ ਦਰਦਾਂ ਹੋਣ ਤਾਂ ਹੱਡੀ ਟੁੱਟੀ ਦਾ ਐਕਸਰੇ ਕਰਨ ਨਾਲ ਪਤਾ ਲੱਗ ਜਾਂਦਾ ਹੈ। ਦੋਂਨੇਂ ਵੱਖੀਆਂ ਪਰਨੇ ਵੀ ਐਕਸਰੇ ਕਰਨੇ ਹਨ। ਲੰਬਾ ਸਾਹ ਖਿੱਚ ਕੇ ਰੱਖਣਾਂ। ਇਸੇ ਲਾਈਟ ਕਰਕੇ ਐਕਸਰੇ ਕਰਨ ਸਮੇਂ ਅਸੀਂ ਵੀ ਬਹੁਤ ਦੂਰ ਰਹਿੰਦੇ ਹਾਂ। ਕੰਪਿਊਟਰ ਉਤੇ ਦਿਸਦਾ ਹੁੰਦਾ ਹੈ। ਇਸੇ ਵੀਲਚੇਅਰ ਉਤੇ ਬੈਠਾਕੇ, ਉਹੀ ਬੰਦਾ ਤੁਹਾਨੂੰ ਵਾਪਸ ਬਿਡ ਤੱਕ ਲੈ ਜਾਵੇਗਾ। " ਭਾਂਵੇਂ ਸਾਰਾ ਸਮਾਂ ਸੁੱਖੀ ਨਾਲ ਹੀ ਸੀ। ਵੀਲਚੇਅਰ ਖਿਚਣ ਵਾਲਾ ਬੰਦਾ ਵੀ ਹਸਪਤਾਲ ਦਾ ਸਰਕਾਰੀ ਤੱਨਖ਼ਾਹ ਵਾਲਾ ਹੀ ਸੀ।

ਉਦੋਂ ਹੀ ਸੀਬੇ ਨੂੰ ਡਾਕਟਰ ਨੇ ਦੱਸਿਆ, " ਐਕਸਰੇ ਵਿੱਚ ਲੱਕ ਦੀ ਹੱਡੀ ਦੋ ਥਾਵਾਂ ਤੋਂ ਟੁੱਟੀ ਦਿਸ ਰਹੀ ਹੈ। ਇਸ ਉਮਰ ਵਿੱਚ ਹੱਡੀਆਂ ਬਹੁਤ ਘੱਟ ਲੋਕਾਂ ਦੀਆਂ ਜੁੜਦੀਆਂ ਹਨ। ਸਾਡੀ ਪੂਰੀ ਟੀਮ, ਤੁਹਾਨੂੰ ਠੀਕ ਕਰਨ ਦੀ ਕੋਸ਼ਸ਼ ਕਰੇਗੀ। ਇੱਕ ਹੋਰ ਸੱਚਾਈ ਵੀ ਹੈ। ਬੁੱਢਾਪੇ ਵਿੱਚ ਹੱਡੀ ਟੁੱਟ ਜਾਵੇ। ਮੌਤ ਆ ਜਾਂਦੀ ਹੈ। ਖੂਨ ਦਾ ਸਰਕਲ ਸਹੀ ਕੰਮ ਨਹੀਂ ਕਰਦਾ। " ਸੀਬੋ ਖੋਮਸ਼ ਹੋ ਗਈ। ਹੱਡੀਆਂ ਦੇ ਡਾਕਟਰ ਨੇ ਲੱਕ ਨੂੰ ਚੰਗੀ ਤਰਾ ਸਪੋਟ ਲਾ ਕੇ ਬੰਨ ਦਿੱਤਾ ਸੀ। ਉਹ ਆਪੇ ਬਿਡ ਉਤੇ ਬੈਠ ਵੀ ਨਹੀਂ ਸਕਦੀ ਸੀ। ਲੋੜ ਲਈ ਸਾਰੇ ਪਾਸੇ ਬਾਂਹਾਂ, ਪੇਟ ਵਿੱਚ ਨਾਲੀਆਂ ਲੱਗਾ ਦਿੱਤੀਆਂ ਸਨ। ਜਦੋਂ ਉਸ ਦੇ ਲੱਕ ਦੇ ਫਿਰ ਦੁਆਰਾ ਐਕਸਰੇ ਕਰਾਏ। ਹੱਡੀਆਂ ਅਜੇ ਵੀ ਕਰੈਕ ਹੋਈਆਂ, ਦਿਸ ਰਹੀਆਂ ਸਨ। ਉਸ ਦਾ ਤੋਰਾ ਫੇਰਾ ਬੰਦ ਹੋ ਗਿਆ ਸੀ। ਹਸਪਤਾਲ ਪਈ ਨੂੰ ਮਹੀਨਾਂ ਹੋ ਗਿਆ ਸੀ। ਇਸ ਦਾ ਕੋਈ ਇਲਾਜ਼ ਨਹੀਂ ਸੀ। ਡਾਕਟਰਾਂ ਨੇ ਇਸ ਨੂੰ ਘਰ ਲਿਝਣ ਨੂੰ ਕਹਿ ਦਿੱਤਾ ਸੀ। ਉਹ ਪੁਛ ਰਹੇ ਸਨ, " ਸੀਬੋ ਨੂੰ ਘਰ ਵਿੱਚ ਕੌਣ ਸੰਭਾਲੇਗਾ? ਇਹ ਮਰੀਜ਼ ਆਪਣੇ-ਆਪ ਚੱਲ ਨਹੀਂ ਸਕਦੀ। "

ਗੈਰੀ ਹੀ ਮਾਂ ਦਾ ਹੋਣਹਾਰ ਇੱਕਲੋਤਾ ਪੁੱਤਰ ਸੀ। ਇਸੇ ਨੂੰ ਜੰਮ ਕੇ ਸੀਬੋ ਤੇ ਭਾਗ ਫੁੱਲੇ ਨਹੀਂ ਸਮਾਂਉਂਦੇ ਸੀ। ਜਿਵੇਂ ਸੀਬੋ ਤੇ ਭਾਗ ਨੇ, ਅਸਮਾਨ ਨੂੰ ਟਾਕੀ ਲਾ ਦਿੱਤੀ ਹੋਵੇ। ਗੈਰੀ ਨੇ ਕਿਹਾ, " ਡਾਕਟਰ ਜੀ, ਮੇਰੇ ਤਿੰਨ ਬੱਚੇ ਹਨ। ਮੈਂ ਰਾਤ ਨੂੰ ਕੰਮ ਤੇ ਜਾਂਦਾ ਹਾਂ। ਫਿਰ ਸੌਣਾਂ ਹੁੰਦਾ ਹੈ। ਇਹ ਤਾਂ ਚੰਗੀ ਭਲੀ ਸੌਣ ਨਹੀਂ ਦਿੰਦੀ ਸੀ। ਕੰਨ ਖਾਂਦੀ ਰਹਿੰਦੀ ਸੀ। ਮੰਮੀ ਨੂੰ ਮੈਂ ਨਹੀਂ ਸੰਭਾਲ ਸਕਦਾ। " ਸੁੱਖੀ ਨੇ ਕਿਹਾ, " ਹੋਰ ਮੰਮੀ ਨੂੰ ਕੌਣ ਸੰਭਾਲੇਗਾ? ਹੋਰ ਕੋਈ ਧੀ-ਪੁੱਤ ਵੀ ਨਹੀਂ ਹੈ। ਮੈਂ ਨੌਕਰੀ ਛੱਡ ਦੇਵਾਂਗੀ। ਮੰਮੀ ਦੀ ਟੇਕ-ਕੇਅਰ ਕਰਾਂਗੀ। " " ਜੇ ਤੂੰ ਨੌਕਰੀ ਛੱਡ ਦਿੱਤੀ। ਮੇਰੇ ਤੋਂ ਘਰ ਖਾਂਣ ਦਾ ਰਾਸ਼ਨ ਨਹੀਂ ਲਿਆਦਾ ਜਾਂਣਾਂ। ਬਿੱਲ ਬੱਤੀਆਂ ਕਿਹਨੇ ਦੇਣੀਆਂ ਹਨ? " " ਪੁੱਤ ਮੈਨੂੰ ਤੇ ਤੇਰੇ ਡੈਡੀ ਨੂੰ ਸਰਕਾਰੀ ਪੈਨਸ਼ਨ ਆਉਂਦੀ ਹੈ। ਉਸ ਨਾਲ ਘਰ ਦੇ ਖ਼ਰਚੇ ਤੁਰੀ ਤਾਂ ਜਾਂਦੇ ਹਨ। " ਗੈਰੀ ਮਾਂ ਦੇ ਮਨ ਵਿੱਚੋਂ ਭਰਮ ਦੂਰ ਕਰਨਾਂ ਚਹੁੰਦਾ ਸੀ। ਉਸ ਨੇ ਕਿਹਾ, " ਮੈਂ ਤੇ ਸੁੱਖੀ ਇਕੋ ਕੰਮਰੇ ਵਿੱਚ ਸੌਦੇ ਹਾਂ। ਮੰਮੀ ਤੇਰੇ ਤੇ ਡੈਡੀ ਕੋਲ ਅਲੱਗ-ਅਲੱਗ ਦੋ ਕੰਮਰੇ ਹਨ। ਇੱਕ ਹੋਰ ਸੋਫ਼ਿਆਂ ਵਾਲਾ ਵੱਡਾ ਕੰਮਰਾ ਤੁਸੀ ਹੀ ਬੁੱਕ ਕੀਤਾ ਹੋਇਆ ਹੈ। ਇੰਨਾਂ ਤਾਂ ਤੁਹਾਡਾ ਕਰਾਇਆ ਹੀ ਬੱਣਦਾ ਹੈ। "

ਭਾਗ ਕੋਲ ਹੀ ਖੜ੍ਹਾ ਸੀ। ਉਸ ਨੇ ਕਿਹਾ, " ਮੁੰਡੇ ਨੂੰ ਹੋਰ ਨੋਟ ਦੇਦੇ। ਪੁੱਤਰ ਤੈਨੂੰ ਦਾਖ਼ੂਦਾਣਾਂ ਦੇਵੇਗਾ। " " ਮੇਰਾ ਪੁੱਤ ਹੈ। ਜੋ ਮਰਜ਼ੀ ਕਰੇ। ਮੈਂ ਹੋਰ ਕਿਹਨੂੰ ਦੇਣਾਂ ਹੈ? ਪੁੱਤ ਕੁਪੁੱਤ ਹੋ ਜਾਂਦੇ ਹਨ। ਮਾਂਪੇ ਨਹੀਂ ਬਦਲਦੇ। " ਹਰ ਕੋਈ ਕੰਮ ਨੂੰ ਪਿਆਰ ਕਰਦਾ ਹੈ। ਚੰਮ ਨੂੰ ਨਹੀਂ। ਦੁਨੀਆਂ ਚੱਲਦੇ ਸਰੀਰ ਦੀ ਹੀ ਕਦਰ ਕਰਦੀ ਹੈ। ਡਾਕਟਰ ਨੂੰ ਫੈਮਲੀ ਨਾਲ ਮੀਟਿੰਗ ਕਰਕੇ ਪਤਾ ਲੱਗ ਗਿਆ ਸੀ। ਕੋਈ ਸੀਬੋ ਨੂੰ ਸੰਭਾਂਲ ਨਹੀਂ ਸਕਦਾ। ਉਸ ਨੇ ਸੀਬੋ ਨੂੰ ਸੀਨੀਅਰ ਸੈਂਟਰ ਭੇਜ ਦਿੱਤਾ ਸੀ।

Comments

Popular Posts