ਭਾਗ 2 ਬਦਲਦੇ ਰਿਸ਼ਤੇ


ਕੁੜੀ ਦੇ ਕਨੇਡਾ ਪਹੁੰਚਦੇ ਹੀ ਉਸ ਦੇ ਪੇਕੇ ਘਰ ਨੂੰ ਰੰਗ ਭਾਗ ਲੱਗ ਗਏ ਸਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਕੁੱਝ ਪਾਉਣ ਲਈ ਪੱਲਿਉ ਕੁੱਝ ਤਾਂ ਗੁਆਣਾਂ ਪੈਂਦਾ ਹੈ। ਸੁੱਖੀ ਆਪਦੀ ਸੇਹਿਤ ਖ਼ਰਾਬ ਕਰਕੇ, ਆਪਦੇ ਮਾਪਿਆਂ ਦੇ ਘਰ ਵਿੱਚ ਸਾਰੇ ਸੁਖ ਖ੍ਰੀਦ ਕੇ ਦੇਣਾਂ ਚਹੁੰਦੀ ਸੀ। ਜੋ ਚੀਜ਼ਾਂ ਦੀ ਘਾਟ ਉਸ ਨੂੰ ਮਹਿਸੂਸ ਹੁੰਦੀ ਸੀ। ਉਸ ਦੀ ਕਸਰ ਕੱਢਣਾਂ ਚਹੁੰਦੀ ਸੀ। ਉਸ ਨੂੰ ਇਸ ਤਰਾਂ ਲੱਗਦਾ ਸੀ। ਕਿਸੇ ਚੀਜ਼ ਦੀ ਘਾਟ ਨਾਂ ਰਹੇ। ਸਾਰੀਆਂ ਸਹੂਲਤਾ ਉਸ ਦੇ ਪੇਕੇ ਘਰ ਵਿੱਚ ਹੋ ਜਾਂਣ। ਭੈਣ-ਭਰਾ ਚੰਗਾ ਜੀਵਨ ਗੁਜ਼ਾਰਨ। ਕੁੜੀ ਦੇ ਕਨੇਡਾ ਪਹੁੰਚਦੇ ਹੀ ਉਸ ਦੇ ਪੇਕੇ ਘਰ ਨੂੰ ਰੰਗ ਭਾਗ ਲੱਗ ਗਏ ਸਨ। ਸੁੱਖੀ ਦਾ ਭੇਜਿਆ ਸਮਾਂਨ ਭੈਣਾਂ, ਭਰਾ ਤੇ ਮਾਂਪੇਂ ਰੱਜ ਕੇ ਹੰਢਾ ਰਹੇ ਸਨ। ਬਦੇਸ਼ੀ ਕੋਟੀਆਂ ਜਾਕਟਾਂ, ਘੜੀਆਂ ਬਦਲ-ਬਦਲ ਕੇ ਪਾਈਆਂ ਜਾ ਰਹੀਆਂ ਸਨ। ਦੇਖ਼ਦੇ ਹੀ ਦੇਖ਼ਦੇ ਦਿਨ ਫਿਰ ਗਏ ਸਨ। ਸਕੂਟਰ, ਮੋਟਰ-ਸਾਇਕਲ, ਕਾਰਾਂ ਵਿਹੜੇ ਵਿੱਚ ਖੜ੍ਹਨ ਲੱਗ ਗਈਆਂ ਸਨ। ਇੰਨੇ ਨਾਲ ਅਮੀਰ ਬੰਦਿਆਂ ਵਿੱਚ ਨਾਂਮ ਆ ਗਿਆ ਸੀ।

ਸੁੱਖੀ ਤੋਂ ਛੋਟੀਆਂ ਦੋ ਭੈਣਾਂ ਸੋਨੀ ਤੇ ਬਿੰਦੂ ਕਾਲਜ ਪੜ੍ਹਨ ਜਾਂਣ ਲੱਗ ਗਈਆਂ ਸਨ। ਸੋਨੀ ਤੇ ਬਿੰਦੂ ਨੂੰ ਪੜ੍ਹਨ ਦਾ ਕੋਈ ਸ਼ੌਕ ਨਹੀਂ ਸੀ। ਕਨੇਡਾ ਤੋਂ ਆਏ, ਬਾਹਰਲੇ ਸੂਟ ਪਾ ਕੇ ਸ਼ਕੀਨੀ ਲਾ ਕੇ, ਕਾਲਜ ਵਿੱਚ ਫੇਰਾ ਤੋਰਾ ਕਰ ਆਉਂਦੀਆਂ ਸਨ। ਕਨੇਡਾ ਜਾਂਣ ਦੇ ਪੇਪਰ ਲੱਗ ਗਏ ਸਨ। ਹੁਣ ਇਸੇ ਕਰਕੇ, ਕਾਲਜ਼ ਵਿੱਚ ਦਾਖ਼ਲਾਂ ਹੀ ਚਾਹੀਦਾ ਸੀ। ਕਨੇਡਾ ਦੀ ਹਵਾਂ ਲੱਗਣ ਵਾਲੀ ਸੀ। ਪਾਸ ਵੀ ਨਹੀਂ ਹੁੰਦੀਆਂ ਸਨ। ਉਹੀ ਹਾਲ ਸੁੱਖੀ ਦੇ ਭਰਾਂਵਾਂ ਮੀਤੇ ਤੇ ਭਿੰਦੇ ਦਾ ਸੀ। ਸਕੂਟਰ, ਮੋਟਰ-ਸਾਇਕਲ, ਕਾਰਾਂ ਉਤੇ ਗੇੜੇ ਦੇਣ ਜਾਂਦੇ ਸਨ। ਛੋਟੀ ਭੈਣ ਰਾਣੋਂ ਨੇ ਦਸਵੀਂ ਦੀ ਪੜ੍ਹਾਈ ਵਿਚੇ ਛੱਡ ਦਿੱਤੀ ਸੀ। ਉਨਾਂ ਦੀ ਸੋਚਣੀ ਸੀ। ਜਿਵੇਂ ਪਾਰਸ ਦੇ ਛੂਹਣ ਨਾਲ ਲੋਹਾ ਸੋਨਾਂ ਬੱਣਦਾ ਹੈ। ਤੈਸੇ ਕਨੇਡਾ ਜਾ ਕੇ ਜੈਸੇ ਕੈਸੇ ਵੀ ਫੇਲ ਹੋਏ ਨਮੁੰਨੇ ਵੀ ਭੁੱਟ-ਭੁੱਟ, ਅੰਗਰੇਜੀ ਬੋਲਣ ਲੱਗ ਜਾਂਣਗੇ। ਉਨਾਂ ਨੇ ਵਾਲ ਕੱਟਾ ਲਏ ਸਨ। ਅੰਗਰੇਜਾਂ ਵਰਗੀਆਂ ਸ਼ਕਲਾਂ ਬੱਣਾਂਉਣ ਦੀ ਕੋਸ਼ਸ਼ ਕਰ ਰਹੇ ਸਨ। ਜੀਨਾਂ ਦੇ ਨਾਲ ਟੌਪ ਪਾਉਣ ਲੱਗ ਗਈਆਂ ਸਨ। ਸੁੱਖੀ ਦੇ ਡੈਡੀ ਨੇ ਵੀ ਦਾੜ੍ਹੀ ਮਨਾ ਕੇ, ਗੱਲਾਂ ਚਿੱਕਨਾਂ ਚੱਟ ਕੱਢ ਲਈਆਂ ਸਨ। ਸੁੱਖੀ ਦੀ ਮੰਮੀ ਵੀ ਫਿਟ ਸੂਟ ਪਾਉਣ ਲੱਗ ਗਈ ਸੀ। ਭਾਵੇਂ ਸਾਹ ਵੀ ਮਸਾਂ ਆਉਂਦਾ ਸੀ। ਪਿੰਡ ਵਾਲਿਆਂ ਨੂੰ ਡਰਾਮਾਂ ਦੇਖ਼ਣ ਨੂੰ ਮਿਲ ਰਿਹਾ ਸੀ। ਕਈ ਪ੍ਰਸੰਸਾ ਕਰ ਰਹੇ ਸਨ। ਕਈ ਸੁੱਖੀ ਨੂੰ ਸ਼ਾਬਾਸ਼ੇ ਦੇ ਰਹੇ ਸਨ। ਜਿਸ ਨੇ ਆਪਦੇ ਪੇਕੇ ਘਰ ਦੀ ਪਿੰਡ ਵਿੱਚ ਚੜ੍ਹਾਈ ਕਰ ਦਿੱਤੀ ਸੀ। ਸਬ ਦੀ ਦੇਖ਼ਣੀ ਵਿੱਚ ਫ਼ਰਕ ਹੁੰਦਾ ਹੈ।

ਜਦੋਂ ਦਾ ਪਤਾ ਲੱਗਾ। ਕਨੇਡਾ ਜਾਂਣ ਲਈ ਸੁੱਖੀ ਨੇ, ਸਪੋਨਸਰ ਕਰ ਦਿੱਤਾ ਹੈ। ਸਾਰਾ ਟੱਬਰ ਹੀ ਚੱਕਵੇਂ ਪੈਰੀ ਹੋ ਗਿਆ ਸੀ। ਜਿਵੇਂ ਸਵਰਗ ਦੀ ਰਾਹ ਦਾਰੀ ਮਿਲਣ ਵਾਲੀ ਹੋਵੇ। ਸਾਰਿਆਂ ਦੇ ਪਾਸਪੋਰਟ ਬੱਣਾਂ ਲਏ ਸਨ। ਜਿੰਦਗੀ ਹੀ ਬਦਲ ਗਈ ਸੀ। ਇੰਨਾਂ ਨੂੰ ਲੋਕ ਕਨੇਡਾ ਵਾਲੇ ਕਹਿੱਣ ਲੱਗ ਗਏ ਸਨ।




 

Comments

Popular Posts