ਹਰ ਕੰਮ ਨੂੰ ਫੁਰਤੀ ਨਾਲ ਕਰੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)-

ਹਰ ਕੰਮ ਨੂੰ ਫੁਰਤੀ ਨਾਲ ਕਰੀਏ। ਕਿਸੇ ਵੀ ਕੰਮ ਨੂੰ ਸਿਰੇ ਚਾੜ੍ਹਨ ਲਈ ਹਿੰਮਤ ਨਾਲ ਕਰੀਏ। ਸਾਨੂੰ ਆਮ ਹੀ ਕਹਿੱਣ ਦੀ ਆਦਤ ਹੈ। ਕੰਮ ਨੂੰ ਕੱਲ ਨੂੰ ਕਰਾਂਗੇ। ਕੱਲ ਕਦੇ ਨਹੀਂ ਆਉਂਦਾ। ਜਿਹੜਾ ਕੰਮ ਘੰਟੇ ਵਿੱਚ ਹੋ ਸਕਦਾ ਹੈ। ਉਸ ਨੂੰ ਕਈ ਦਿਨ ਲੱਗ ਜਾਂਦੇ ਹਨ। ਮਸ਼ੀਨਰੀ ਦਾ ਯੁੱਗ ਹੈ। ਬਹੁਤੇ ਲੋਕ ਕਿਤੇ ਜਾਣ ਲਈ, ਘਰੋਂ ਹੀ ਦੇਰੀ ਨਾਲ ਤੁਰਦੇ ਹਨ। ਕਾਹਲੀਂ ਵਿੱਚ ਗੱਡੀ ਚਲਾਉਂਦੇ, ਦੂਜੇ ਦੀਆਂ ਲੱਤਾਂ ਬਾਂਹਾਂ ਭੰਨ ਦਿੰਦੇ ਹਨ। ਜਾਨ ਵੀ ਲੈ ਲੈਂਦੇ ਹਨ। ਸਵੇਰੇ ਉਠਣ ਸਾਰ ਇਕ ਕੰਮ ਕਰਨ ਲੱਗਿਆਂ ਹੋਰ ਵੀ ਕੰਮ ਨਾਲ ਹੀ ਸ਼ੁਰੂ ਕਰ ਦੇਣੇ ਚਾਹੀਦੇ ਹਨ। ਦਾਤਣ ਬੁਰਸ਼ ਕਰਨ ਦੇ ਨਾਲ ਹੀ ਚਾਹ ਬੱਣਨੀ ਰੱਖੀ ਜਾਵੇਂ। ਹੋ ਸਕੇ ਤਾਂ ਹਰ ਰੋਜ਼ ਚਾਹ ਪੀਣ ਤੋਂ ਪਹਿਲਾਂ ਨਹ੍ਹਾਂ ਕੇ ਧੋਤੇ ਹੋਏ ਅੰਦਰ ਬਾਹਰ ਦੇ ਸਾਫ਼ ਕੱਪੜੇ ਪਾਉਣੇ ਚਾਹੀਦੇ ਹਨ। ਤਾਂ ਕੇ ਆਪਣੇ-ਆਪ ਵਿਚੋਂ ਤਾਜ਼ਗੀ ਦੀ ਮਹਿਕ ਆਵੇਂ, ਨਾਂ ਕਿ ਪਸੀਨੇ ਸੀ ਗੰਧ ਆਵੇ। ਭਾਰਤ ਵਿੱਚ ਹੋਰਾਂ ਦੇਸਾਂ ਦੇ ਮੁਕਾਬਲੇ ਲੋਕ ਕੰਮ ਘੱਟ ਕਰਦੇ ਹਨ। ਕੰਮ ਕਰਨ ਵਿੱਚ ਕੋਈ ਕਾਹਲ ਨਹੀਂ ਹੈ। ਕਨੇਡਾ ਅਮਰੀਕਾ ਵਰਗੇ ਦੇਸ਼ਾਂ ਵਿੱਚ ਉਥੋਂ ਦੇ ਨਾਗਰਕਿ ਚਾਹ ਬਣਾਉਣ ਜਿੰਨੇ ਸਮੇਂ ਵਿੱਚ ਵਾਲ ਵਾਹ ਕੇ ਤਿਆਰ ਹੋ ਜਾਂਦੇ ਹਨ। ਨਾਲ ਹੀ ਨਾਸ਼ਤਾਂ ਵੀ ਕਰ ਲੈਂਦੇ ਹਨ। ਬਾਹਰ ਕੰਮ ਕਾਰ ਨੌਕਰੀ ਕਰਨ ਜਾਂਦੇ ਹਨ। ਸਵੇਰੇ ਸ਼ਾਮ ਦਪਿਹਰ ਦਾ ਭੋਜਨ ਆਪ ਬਣਾਉਂਦੇ ਹਨ। ਘਰ ਦੀ ਸਫ਼ਈ, ਕੱਪੜਿਆਂ ਦੀ ਧੁਲਈ, ਸੁਕਾਈ, ਪ੍ਰਿਸ ਆਪ ਆਪਣੀ ਜੁੰਮੇਵਾਰੀ ਨਾਲ ਕਰਦੇ ਹਨ। ਬੱਚੇ ਸੰਭਾਂਲਣ ਤੇ ਘਰ ਦੇ ਕੰਮ ਲਈ ਕੋਈ ਨੌਕਰਾਣੀ ਨਹੀਂ ਹੈ। ਸਾਰੇ ਕੰਮ ਆਪ ਕਰਦੇ ਹਨ। ਕੋਈ ਵੀ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਦਾ। ਹਰ ਰੋਜ਼ ਇਕ ਦੋ ਵਾਰ ਨਹ੍ਹਾਂਉਂਦੇ ਹਨ। ਸਮੇਂ ਸਿਰ ਖਾਂਦੇਂ-ਪੀਂਦੇਂ ਹਨ। ਤਾਂਹੀਂ ਦੇਖਣ ਵਿੱਚ ਸਾਫ਼ ਸੁਥਰੇ ਲੱਗਦੇ ਹਨ। ਚਮੜੀ ਵੀ ਸਾਫ਼ ਤੇ ਤੰਦਰੁਸਤ ਲੱਗਦੀ ਹੈ। ਭਾਰਤੀਆਂ ਦੇ ਮੁਕਾਬਲੇ ਫੁਰਤੀਲੇ ਹਨ। ਭਾਰ ਵੀ ਘੱਟ ਹਨ। ਹਰ ਕੰਮ ਆਪ ਹੱਥੀਂ ਕਰਦੇ ਹਨ। ਅਸਲੀ ਦਸਾਂ ਨੌਹਾਂ ਦੀ ਕਿਰਤ ਬਦੇਸ਼ੀ ਕਰਦੇ ਹਨ। ਭਾਰਤ ਦੇ ਜ਼ਿਆਦਾ ਗਿਣਤੀ ਵਿੱਚ ਲੋਕ ਹਰ ਰੋਜ਼ ਨਹ੍ਹਾਂਉਂਦੇ ਵੀ ਨਹੀਂ। ਸਵੇਰੇ ਦੰਦ ਸਾਫ਼ ਕਰਨ ਤੋਂ ਪਹਿਲਾਂ ਚਾਹ ਪੀਂਦੇ ਹਨ। ਮੂੰਹ ਵਿੱਚ ਦੰਦਾ ਦਾ ਬੁਰਸ਼ ਪਾ ਕੇ ਐਧਰ-ਉਧਰ ਘੁੰਮਦੇ ਹਨ। ਫਿਰ ਕੰਧੀਂ ਕੌਲੀਂ ਲੱਗ ਕੇ ਬੈਠੇ ਰਹਿੰਦੇ ਹਨ। ਉਨ੍ਹਾਂ ਦਾ ਸਮਾਂ ਵੀ ਗੁਜ਼ਰ ਜਾਂਦਾ ਹੈ। ਸਾਰੀ ਉਮਰ ਇਸੇ ਤਰ੍ਹਾਂ ਕੱਢ ਦਿੰਦੇ ਹਨ। ਐਸੇ ਲੋਕਾਂ ਨੂੰ ਕੰਮ ਦਿਸਦਾ ਹੀ ਨਹੀਂ, ਦਿਮਾਗ ਹੀ ਕੰਮ ਨਹੀਂ ਕਰਦਾ। ਕਈ ਤਾਂ ਬੁੱਕਲਾਂ ਵਿਚੋਂ ਹੱਥ ਹੀ ਨਹੀਂ ਕੱਢਦੇ। ਮੂੰਹ ਸਿਰ ਡਾਕੂਆਂ ਵਾਂਗ ਲਪੇਟ ਕੇ ਖੇਸਾਂ ਭੂਰੀਆਂ ਸ਼ੌਲਾਂ ਦੇ ਮੜਾਸੇ ਮਾਰੀ ਫਿਰਦੇ ਹਨ। ਸ਼ਕਲ ਵੀ ਦੇਖਣੀ ਮੁਸ਼ਕਲ ਹੋ ਜਾਂਦੀ ਹੈ। ਕੰਮ ਤਾਂ ਸਿਰੇ ਲੱਗੇਗਾ, ਜੇ ਸ਼ੁਰੂ ਹੋਵੇਗਾ। ਕੋਈ ਵੀ ਕੰਮ ਕਰਨ ਵਿੱਚ ਘੋਲ ਨਹੀਂ ਕਰਨੀ ਚਾਹੀਦੀ। ਮੇਹਨਤ ਕਰਨ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਪੰਜਾਬ ਵਿੱਚ ਤਾਂ ਮਰਦ ਔਰਤਾਂ ਦੇ ਅਮੀਰਾਂ ਵਾਂਗ ਮਾਹਾਂਰਾਜਿਆਂ ਵਾਲੇ ਚਾਲ ਚੱਲਣ ਹਨ। ਘਰ ਝਾੜੂ ਪੋਂਚੇ ਵਾਲੀਆਂ ਰੱਖੀਆਂ ਹਨ। ਖਾਣਾਂ ਬਣਾਉਣ ਹੋਰ ਆਉਂਦੀਂ ਹੈ। ਗੋਹਾ ਕੂੜਾ ਹੋਰ ਸਿੱਟਣ ਆਉਂਦੀ ਹੈ। ਬਹੁਤੇ ਲੋਕ ਤਾਂ ਡੰਗਰ ਪੱਛੂ ਰੱਖਦੇ ਹੀ ਨਹੀਂ। ਦੁੱਧ ਵੀ ਮੁੱਲਦਾ ਹੈ। ਦੇਖ ਕੇ ਹੈਰਾਨੀ ਹੁੰਦੀ ਹੈ। ਮਰਦ ਵੀ ਖੇਤਾਂ ਵਿਚ ਨਹੀਂ ਜਾਂਦੇ। ਹਰ ਰੋਜ਼ ਵਿਆਹ ਸ਼ਾਦੀਆਂ ਪ੍ਰੋਗ੍ਰਾਮ ਹੀ ਉਡੀਕਦੇ ਹਨ। ਕਿਸੇ ਨੂੰ ਮਿਲਣ ਵੀ ਜਾਣਾਂ ਹੁੰਦਾ ਹੈ। ਜਾਂ ਕੁੜੀ ਮੁੰਡੇ ਲਈ ਰਿਸ਼ਤਾ ਹੀ ਦੇਖਣ ਜਾਣਾਂ ਹੁੰਦਾ ਹੈ। ਸਾਰਾ ਟੱਬਰ ਮਾਮੇਂ, ਫੂਫੜ, ਚਾਚੇ, ਤਾਏ ਤੇ ਔਰਤਾਂ ਬਰਾਤੀਆਂ ਵਾਂਗ ਇੱਕਠ ਮਾਰ ਕੇ ਤੁਰੇ ਫਿਰਦੇ ਹਨ। ਅੱਗੇ ਵਾਲੇ ਦੀ ਸਾਰੀ ਦਿਹਾੜੀ ਖਰਾਬ਼ ਕਰ ਦਿੰਦੇ ਹਨ। ਸਮਾਂ ਦਸ ਵਜੇ ਦਾ ਹੁੰਦਾ ਹੈ। ਆਉਂਦੇ ਇੱਕ ਵਜੇ ਹਨ। ਬਹੁਤੇ ਤਾਂ ਦੂਜੇ ਦਿਨ ਹੀ ਪਹੁੰਚਦੇ ਹਨ। ਕੋਈ ਸੋਂਜੀਂ ਨਹੀਂ ਹੈ। ਬਈ ਬੰਦੇ ਅੱਗੋਂ ਉਡੀਕਦੇ ਹੋਣਗੇ। ਅਗਲੇ ਨੇ ਵੀ ਆਪਣੇ ਕੰਮ ਕਰਨੇ ਹੁੰਦੇ ਹਨ।  ਪੰਜਾਬ ਦੇ ਬਹੁਤੇ ਲੋਕਾਂ ਨੂੰ ਸਮੇਂ ਦੀ ਕੋਈ ਕੀਮਤ ਨਹੀਂ ਹੈ, ਨਾਂ ਹੀ ਕੰਮ ਮੁਕਾਉਣ ਦੀ ਕਾਹਲ ਹੈ। ਜੂਨ ਪੂਰੀ ਕਰ ਰਹੇ ਹਨ। ਖਾਂਣ ਪੀਣ ਦੇ ਸ਼ਕੀਨ ਬਣ ਗਏ ਹਨ। ਦਿਨੇ ਫੇਰੇ ਤੋਰੇ ਤੇ ਹਨ। ਰਾਤ ਨੂੰ ਰੱਜ ਕੇ ਨਸ਼ੇ ਕਰਦੇ ਹਨ। ਟੈਲੀਵੀਜ਼ਨ ਮੂਹਰੇ ਬੈਠੇ ਰਹਿੰਦੇ ਹਨ। ਕਈਆਂ ਵਿਹਲੜਾਂ ਨੂੰ ਮੈਂ ਪੁੱਛਿਆ, " ਤੁਸੀਂ ਆਪ ਆਪਣਾ ਕੰਮ ਹੱਥੀਂ ਕਿਉਂ ਨਹੀਂ ਕਰਦੇ?" ਤਕਰੀਬਨ ਹਰ ਇਕ ਦਾ ਇਹੀ ਜੁਆਬ ਸੀ," ਕੋਈ ਨਾਂ ਕੋਈ ਪ੍ਰੋਗ੍ਰਾਂਮ ਆਇਆ ਰਹਿੰਦਾ ਹੈ। ਕਦੇ ਕੋਈ ਮਰ ਗਿਆ। ਕਿਸੇ ਦੇ ਭੋਗ ਪੈਣਾਂ ਹੁੰਦਾ ਹੈ। ਵਿਆਹ ਸ਼ਾਦੀ ਰੋਜ਼ ਹੀ ਆਇਆ ਰਹਿੰਦਾ ਹੈ। ਜੇ ਕਿਸੇ ਦੇ ਨਾਂ ਜਾਵੋਂ, ਬੰਦਾ ਗੁੱਸੇ ਹੋ ਜਾਂਦਾ ਹੈ। ਸ਼ਰੀਕੇ ਕਬੀਲੇ ਵਿੱਚ ਤਾਂ ਆਉਣਾ ਜਾਣਾਂ ਪੈਂਦਾ ਹੀ ਹੈ। ਘਰ ਦੇ ਕੰਮ ਕਰਕੇ ਘਰੋਂ ਨਹੀਂ ਨਿੱਕਲ ਹੁੰਦਾ।" ਪੁਰਾਣੇ ਲੋਕ ਵੀ ਸ਼ਰੀਕੇ ਕਬੀਲੇ ਵਿੱਚ ਵਰਤਦੇ ਸਨ। ਤੁਰ ਕੇ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਸਨ। ਸਗੋਂ ਹੁਣ ਤਾਂ ਹਰ ਬੰਦੇ ਕੋਲ ਗੱਡੀ ਮੋਟਰ ਹੈ। ਕੰਮਾਂ ਵਿੱਚ ਵੱਧ ਬਰਕਤ ਚਾਹੀਦੀ ਹੈ।
 

 
<< Start < Prev 1 2 3 4 5 6 7 8 9 10 Next > End >>
Page 5 of 21
AdvertisementAdvertisementAdvertisementAdvertisementAdvertisementAdvertisementAdvertisement

E-Paper

Advertisement
Advertisement
Advertisement
Advertisement
Advertisement
Advertisement
Advertisement
Advertisement

Comments

Popular Posts