ਤੁਸੀਂ ਵੀ ਘਰੋਂ ਬਾਹਰ ਜਾਣ ਲਈ ਕਿਵੇਂ ਤਿਆਰ ਹੁੰਂਦੇ ਹੋ?

-ਸਤਵਿੰਦਰ ਕੌਰ ਸੱਤੀ (ਕੈਲਗਰੀ)
ਜਿਉਂਦੇ ਬੰਦੇ ਦੇ ਸਰੀਰ ਕੋਲੋਂ, ਕੱਛਾਂ, ਮੂੰਹ, ਹੱਥਾਂ, ਪੈਰਾਂ ਜਾਂ ਹੋਰ ਕਿਤੋਂ ਬਦਬੂ ਆਵੇ, ਬੜੀ ਸ਼ਰਮ ਦੀ ਗਲ ਹੈ। ਐਸੀ ਤਾਂ ਗੱਲ ਨਹੀਂ, ਐਸੇ ਬੰਦੇ ਨੂੰ ਆਪਣੇ ਆਪ ਨੂੰ ਬਦਬੂ ਨਾਂ ਆਉਂਦੀ ਹੋਵੇ। ਨਹ੍ਹਾਂਉਣਾਂ ਤਾਂ ਸ਼ਾਮ ਸਵੇਰ ਚਾਹੀਦਾ ਹੀ ਹੈ। ਸਵੇਰੇ ਨਹ੍ਹਾ ਕੇ ਤਾਜ਼ਾ ਹੋ ਜਾਈਦਾ ਹੈ। ਦੂਜਾਂ ਬੱਚਿਆਂ ਵੱਡਿਆਂ ਦੇ ਹੱਥ ਏਧਰ ਉਧਰ ਲੱਗ ਹੀ ਜਾਂਦੇ ਹਨ। ਕੰਮ ਜਾਂ ਹੋਰ ਬਾਹਰ ਦੇ ਫੇਰੇ ਤੋਰੇ ਕਰਕੇ ਮਿੱਟੀ ਘੱਟਾ ਪਸੀਨੇ ਦੇ ਆ ਜਾਣ ਨਾਲ ਸਰੀਰ ਨੂੰ ਸਾਫ਼ ਰੱਖਣ ਲਈ ਸ਼ਾਂਮ ਨੂੰ ਵੀ ਨਹ੍ਹਾਂਉਣਾਂ ਬਹੁਤ ਜਰੂਰੀ ਹੈ। ਸਾਰੇ ਕੱਪੜੇ ਦਿਨ ਵਿੱਚ ਇਕ ਵਾਰ ਤਾਂ ਜਰੂਰ ਬਦਲਣੇ ਚਾਹੀਦੇ ਹਨ। ਜੇ ਗਰਮੀਆਂ ਦੋ ਵਾਰ ਹਨ। ਨਹ੍ਹਾਉਣ ਦਾ ਇਹ ਮਤਲੱਬ ਨਹੀਂ ਪਿੰਡੇ ਉਤੇ ਪਾਣੀ ਪਾਇਆ, ਸਾਬਣ ਸਾਰੇ ਸਰੀਰ ਉਤੇ ਲਗਾਉਣਾ ਜਰੂਰੀ ਹੈ। ਬਿਸਤਰ ਵਿੱਚ ਜਾਣ ਤੋਂ ਪਹਿਲਾਂ ਆਪਣੇ ਹੱਥ ਪੈਰ ਜਰੂਰ ਧੋਣੇ ਚਾਹੀਦੇ ਹਨ। ਕਈਆਂ ਦੇ ਦੋਂਨੇ ਹੀ ਬਹੁਤ ਗੰਦੇ ਹੁੰਦੇ ਹਨ। ਬੇਆਈਆਂ ਫਟਣ ਕਾਰਨ ਹੱਥਾਂ ਪੈਰਾਂ ਵਿੱਚੋਂ ਲਹੂ ਵੀ ਸਿਮਦਾ ਰਹਿੰਦਾ ਹੈ। ਕਰੀਮ ਜਾਂ ਤੇਲ ਲਗਾਉਣ ਨਾਲ ਚਮੜੀ ਕੂਲੀ ਤੇ ਤਾਜ਼ਾ ਰਹਿੰਦੀ ਹੈ। ਪੈਰਾਂ ਵਿੱਚ ਜਰਾਬਾਂ ਪਾਉਣ ਨਾਲ ਪੈਰ ਮਿੱਟੀ-ਘੱਟੇ ਤੋਂ ਬਚ ਜਾਂਦੇ ਹਨ। ਸੌਣ ਵਾਲੇ ਕੱਪੜੇ ਅੱਲਗ ਹੋਣੇ ਚਾਹੀਦੇ ਹਨ। ਤਾਂ ਕੇ ਬਿਸਤਰ ਵੀ ਸਾਫ਼ ਰਹੇ। । ਹਰ ਵਾਰ ਖਾਂਣਾਂ ਖਾਣ ਪਿਛੋਂ ਸਵੇਰੇ ਉਠਣ ਸਮੇਂ, ਰਾਤ ਨੂੰ ਦੰਦਾਂ ਨੂੰ ਬੁਰਸ਼ ਕਰਨ ਨਾਲ ਮੂੰਹ ਵਿੱਚੋਂ ਗੰਧ ਨਹੀਂ ਆਉਂਦੀ। ਮੂੰਹ ਵਿਚੋਂ ਗੰਧ ਤਾਂ ਆਉਂਦੀ ਹੈ, ਖਾਦਾ-ਪੀਤਾ ਹੋਇਆ ਭੋਜਨ, ਦੁੱਧ ਜੂਸ ਜੀਭ ਉਤੇ ਜੰਮ ਜਾਂਦਾ ਹੈ। ਜੀਭ ਨੂੰ ਜੀਭ ਸਾਫ਼ ਕਰਨ ਵਾਲੀ ਪੱਤੀ ਜਾਂ ਚਮਚੇ ਨਾਲ ਸਾਫ਼ ਕਰਨਾਂ ਚਾਹੀਦਾ ਹੈ। ਜੇ ਬਹੁਤੀ ਦੇਰ ਖਾਦਾ ਤੇ ਪੀਤਾ ਨਾਂ ਜਾਵੇ ਤਾਂ ਵੀ ਖਾਲੀ ਪੇਟ ਕਰਕੇ ਮੂੰਹ ਵਿਚੋਂ ਗੰਧ ਆਉਣ ਲੱਗ ਜਾਂਦੀ ਹੈ। ਕਿਉਂਕਿ ਪੇਟ ਵੀ ਨਾਂ ਭਰਨ ਕਾਰਨ ਹਰ ਰੋਜ਼ ਸਾਫ਼ ਨਹੀਂ ਹੁੰਦਾ। ਆਂਹੀਂ ਸਾਰੇ ਸਰੀਰ ਵਿਚੋਂ ਬਦਬੂ ਆਉਣ ਲੱਗ ਜਾਂਦੀ ਹੈ। ਖਾਣ-ਪੀਣ ਦਾ ਵੀ ਕੋਈ ਸਮਾਂ ਚਾਹੀਦਾ ਹੈ। ਖੁੱਲਾ ਹਵਾ-ਹਾਰਾ ਹੋਵੇਗਾ ਤਾਂ ਬੰਦਾ ਐਸੇ ਬੰਦੇ ਕੋਲੋ ਪਰੇ ਹੱਟ ਜਾਵੇਗਾ। ਦਿੱਲੀ ਤੋਂ ਜਦੋਂ ਮੈਂ ਪਲੇਨ ਵਿੱਚ ਬੈਠਣ ਲੱਗੀ, ਮੇਰੀ ਮੂਹਰਲੀ ਸੀਟ ਉਤੇ ਜੋਂ ਬੈਠਾ ਸੀ। ਉਸ ਕੋਲੋ ਬੱਕਰੀ ਵਾਲੇ ਬੋਕ ਦੀ ਤਰ੍ਹਾਂ ਮੁਸ਼ਕ ਆਉਂਦਾ ਸੀ। ਮੇਰਾ ਸਾਹ ਘੁਟਣ ਲੱਗਾ। ਉਸੀ ਸਮੇਂ ਮੈਂ ਹੋਰ ਖਾਲੀ ਸੀਟ ਲੱਭੀ, ਤਾਂ ਸੁਖ ਦਾ ਸਾਹ ਆਇਆ। ਰੱਬ ਦਾ ਸ਼ੁਕਰ ਕੀਤਾ।
ਕਿਤੇ ਬਾਹਰ ਤਾਂ ਜਾਣਾਂ ਹੀ ਪੈਂਦਾ ਹੈ। ਤਿਆਰੀ ਕਰਕੇ ਰੱਖੀ ਜਾਵੇ ਤਾਂ ਬੇਹਤਰ ਹੈ। ਜਰੂਰੀ ਕੱਪੜੇ ਪ੍ਰੈਸ ਕਰਕੇ, ਤਰਤੀਬ ਵਿੱਚ ਰੱਖੇ ਜਾਣ, ਕਿਤੇ ਜਾਣ ਵੇਲੇ ਸੌਖਾ ਰਹਿੰਦਾ ਹੈ। ਐਤਕੀ ਸਿਆਲਾਂ ਨੂੰ ਪਿੰਡ ਗਈ, ਘਰ ਬਹੁਤ ਜਾਣੇ ਮਿਲਣ ਆਉਂਦੇ ਰਹੇ। ਰਿਸ਼ਤੇ ਦਾਰੀ ਵਿਚੋਂ ਇਕ ਔਰਤ ਆਈ। ਉਸ ਦੇ ਬੈਗ ਵਿੱਚ ਕੱਪੜੇ ਉਗੜ-ਦਗੜ ਹੋਏ ਸਨ। ਦੂਜੇ ਦਿਨ ਸਵੇਰੇ ਉਸ ਨੇ ਆਪਸ ਜਾਣਾਂ ਸੀ। ਉਸ ਨੇ ਬੈਗ ਵਿਚੋਂ ਪਾਉਣ ਲਈ ਕੱਪੜੇ ਕੱਢੇ ਤਾਂ ਦੇਖਿਆਂ ਵੱਟ ਪਏ ਹੋਏ ਸਨ। ਬਿਜਲੀ ਵੀ ਨਹੀਂ ਸੀ। ਮੈਨੂੰ ਕਹਿਣ ਲੱਗੀ," ਹੁਣ ਮੈਂ ਕੀ ਕਰਾਂ? ਪ੍ਰਿਸ ਕਰਨੀ ਸੀ। ਬਿਜਲੀ ਵੀ ਨਹੀਂ ਹੈ।" ਮੈਂ ਕਿਹਾ," ਬਿਜਲੀ ਦੇ ਕੰਨਵਟਰ ਨਾਲ ਪ੍ਰੈਸ ਤਾਂ ਚਲਣੀ ਨਹੀਂ। ਜਰਨੇਟਰ ਤੇ ਬਹੁਤ ਲੋਡ ਪੈਂਦਾ ਹੈ। ਬਹੁਤਾ ਖੜਕਾ ਦੜਕਾ ਮੈਂ ਪਸੰਦ ਨਹੀਂ ਕਰਦੀ। ਬਿਜਲੀ ਦੀ ਹੀ ਉਡੀਕ ਕਰਨੀ ਪੈਣੀ ਹੈ।" ਉਹ ਕਹਿਣ ਲੱਗੀ," ਅਸੀਂ ਤਾਂ ਘਰੇ ਕਦੇ ਪ੍ਰੈਸ ਕੀਤੀ ਨਹੀਂ। ਘਰ ਪ੍ਰੈਸ ਕਰਨ ਵਾਲਾਂ ਆ ਜਾਂਦਾ ਹੈ। ਤੁਹਾਡਾ ਪ੍ਰੈਸ ਕਰਨ ਵਾਲਾਂ ਕਿਸ ਵੇਲੇ ਆਉਂਦਾ ਹੈ?" ਮੇਰਾ ਹਾਸਾ ਨਿੱਕਲ ਗਿਆ," ਮੈਂ ਕਦੇ ਆਪਣੇ ਕੰਮ ਕਿਸੇ ਤੋਂ ਨਹੀਂ ਕਰਾਉਂਦੀ। ਬੱਚੇ, ਪਤੀ ਮੈਂ ਵੀ ਡਰੈਕਲੀਨ ਉਦੋਂ ਹੀ ਕਰਾ ਲੈਂਦੇ ਹਨ। ਜਦੋਂ ਗੰਦੇ ਕਪੜੇ ਲਾਹੁਉਂਦੇ ਹਨ।" " ਫਿਰ ਤਾਂ ਤੇਰੇ ਕੋਲ ਸੂਟ ਪ੍ਰੈਸ ਕੀਤੇ ਹੋਣਗੇ ਮੈਨੂੰ ਇੱਕ ਸੂਟ ਪਾਉਣ ਨੂੰ ਦੇਦੇ। ਆਉਂਦੀ ਜਾਂਦੀ ਤੈਨੂੰ ਫੜਾ ਦੇਵੇਗੀ।" ਮੈਂ ਕਿਹਾ," ਤੈਨੂੰ ਮੈਂ ਵੈਸੇ ਵੀ ਸੂਟ ਦੇਣਾਂ ਹੀ ਸੀ। ਸਿਲਾਈ ਕੀਤੀ ਵਾਲਾਂ ਹੀ ਦੇ ਦਿਨੀ ਹਾਂ।" ਐਸੇ ਵੀ ਲੋਕ ਹਨ, ਜੋ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਹਨ। ਹਰ ਕਾਸੇ ਦੀ ਤਿਆਰੀ ਪਹਿਲਾਂ ਤੋਂ ਹੀ ਕਰਨੀ ਚਾਹੀਦੀ ਹੈ। ਸਮਾਂ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਅਸੀ ਦੋਂ ਜਾਣੀਆਂ ਨੇ ਕਿਤੇ ਜਾਣਾਂ ਸੀ। ਸਾਡਾ ਅੱਗੇ ਕਿਸੇ ਕੋਲ ਜਾਣ ਦਾ ਸਮਾਂ ਸਵੇਰੇ ਸੱਤ ਵਜੇ ਦਾ ਸੀ। ਮੈਂ ਰਾਤ ਨੂੰ ਵੀ ਕਈ ਵਾਰ ਉਠ ਕੇ ਸਮਾਂ ਦੇਖਿਆ। ਦਿਨ ਚੜ੍ਹਨ ਵਿੱਚ ਹੀ ਨਹੀਂ ਆ ਰਿਹਾ ਸੀ। ਸਵੇਰ ਸਾਢੇ ਛੇ ਵਜੇ ਮੈਂ ਉਸ ਆਪਣੀ ਸਾਥਣ ਕੋਲ ਗਈ ਤਾਂ ਅਜੇ ਉਹ ਸੌਂ ਰਹੀ ਸੀ। ਉਹ ਉਠੀ, ਦੰਦਾ ਨੂੰ ਬੁਰਸ਼ ਕਰਨ ਤੋਂ ਬਗੈਰ, ਮੂੰਹ ਧੋਣ ਤੋਂ ਬਗੈਰ ਹੀ ਕਮੀਜ਼ ਪਾ ਲਈ, ਸਲਵਾਰ ਪਾਈ ਤਾਂ ਵਿੱਚ ਨਾਲਾਂ ਨਹੀਂ ਸੀ। ਮੈਨੂੰ ਕਹਿੰਦੀ," ਚਾਹ ਤਾਂ ਉਥੇ ਹੀ ਪੀ ਲੈਣੀ ਹੈ। ਬੱਚਿਆਂ ਨੂੰ ਆਪੇ ਉਨਾਂ ਦਾ ਪਿਉ ਖਲ਼ਾ-ਪਲ਼ਾ ਦੇਵੇਗਾ। ਚੱਲ ਮੈਂ ਤਿਆਰ ਹਾਂ।" ਮੈਂ ਕਿਹਾ ਸਿਰ ਦੇ ਵਾਲ ਤਾਂ ਵਾਹ ਲੈ, ਮਿੰਟ ਹੋਰ ਲੱਗ ਜਾਵੇਗਾ।" ਮੈਨੂੰ ਕਹਿੰਦੀ, " ਕੰਘੀ ਤੇ ਮੇਕੱਪ ਪਰਸ ਵਿਚੇ ਹੈ। ਅੱਜ ਤਾਂ ਕਾਰ ਤੂੰ ਚਲਾਉਣੀ ਹੈ। ਮੈਂ ਤਾਂ ਕਿਤੇ ਜਾਣਾਂ ਹੋਵੇ, ਕਾਰ ਤੁਰੀ ਜਾਂਦੀ ਵਿੱਚ ਹੀ ਤਿਆਰ ਹੋ ਜਾਂਦੀ ਹਾਂ। ਜਿਥੇ ਲਾਲ ਬੱਤੀ ਹੋਈ, ਉਥੇ ਹੀ ਚਾਲੂ ਹੋ ਜਾਈਦਾ ਹੈ। ਘਰ ਤਾਂ ਹੋਰ ਕੰਮ ਹੋਰ ਲੋਟ ਨਹੀਂ ਆਉਂਦਾ।" ਕਾਰ ਵਿੱਚ ਬੈਠਣ ਸਾਰ ਉਸ ਨੇ ਵਾਲ ਖੋਲ ਲਏ। ਕੰਘੀ ਕਰਕੇ ਬਗੈਰ ਸੂਈ ਤੋਂ ਜੂੜਾ ਬਣਾ ਲਿਆ। ਮੇਕੱਪ ਕਰਦੀ ਹੀ ਸੀ। ਜਿਥੇ ਅਸੀਂ ਜਾਣਾਂ ਸੀ। ਉਹ ਥਾਂ ਆ ਗਈ। ਮੈਨੂੰ ਕਹਿੰਦੀ," ਤੂੰ ਅੱਗੇ-ਅੱਗੇ ਚਲ ਕੇ ਉਸ ਨਾਲ ਗੱਲਾਂ ਮਾਰ, ਮੈਂ ਤਿਆਰੀ ਕਰਕੇ ਆਉਂਦੀ ਹਾਂ।" ਮੈਂ ਜਦੋਂ ਕਾਰ ਵਿੱਚ ਵਾਪਸ ਆਈ ਤਾਂ ਕਾਰ ਵਿੱਚ ਉਸ ਜਗ੍ਹਾ ਮੇਰੀ ਨਜ਼ਰ ਗਈ। ਦੇਖਿਆਂ ਕਾਰ ਦੀ ਸੀਟ ਉਤੇ ਵਾਲ ਹੀ ਵਾਲ ਪਏ ਸਨ। ਆਪਣੇ ਆਪ ਨੂੰ ਕਿਹਾ," ਅੱਗੇ ਤੋਂ ਐਸੇ ਲੋਕਾਂ ਨਾਲ ਤੁਰਨਾ ਹੀ ਨਹੀਂ ਚਾਹੀਦਾ। ਕਿਤੇ ਜਾਣਾਂ ਹੋਵੇ, ਆਪੋਂ ਆਪਣਾਂ ਜਾਣਾਂ ਚਾਹੀਦਾ ਹੈ। ਬਹੁਤਿਆਂ ਨੂੰ ਛੱਡ ਕੇ ਕੁੱਝ ਕੁ ਲੋਕ ਤਾਂ ਬਹੁਤ ਸੋਹਣੇ ਤਿਆਰ ਹੋ ਕੇ, ਸਜ ਕੇ ਰਹਿੰਦੇ ਹਨ। ਜ਼ਿਆਦਾ ਲੋਕ ਰੁਲੇ ਹੋਏ ਦਿਖਦੇ। ਸਵੇਰੇ ਉਠ ਕੇ ਸਾਫ਼ ਕੱਪੜੇ ਪਾ ਕੇ ਹਲਕਾ ਜਿਹਾ ਤਿਆਰ ਹੋਇਆ ਜਾਵੇ ਤਾਂ ਪੂਰਾ ਦਿਨ ਤਾਜ਼ਾਂ ਤਰ ਰਹੀਦਾ ਹੈ। ਨਿਚਿੰਤ ਰਹੀਦਾ ਹੈ। ਸੋਹਣੇ ਸਾਫ਼ ਬਗੈਰ ਬਦਬੂ ਤੋਂ ਕੱਪੜੇ ਪਾਏ, ਆਪ ਨੂੰ ਤੇ ਦੂਜਿਆਂ ਨੂੰ ਬਹੁਤ ਚੰਗੇ ਲਗਦੇ ਹਨ। ਇਕ ਕੁੜੀ ਹੌਲੀ-ਹੌਲੀ ਕਾਰ ਚੱਲਾ ਰਹੀ ਸੀ। ਕਾਰ ਦੇ ਅੰਦਰ ਥੱਲੇ ਝੁਕੀ ਹੋਈ ਸੀ। ਸਟੋਰ ਮੂਹਰੇ ਜਾ ਕੇ ਅਸੀਂ ਇਕੋ ਥਾਂ ਕਾਰ ਲਗਾ ਦਿੱਤੀ। ਉਸ ਨੇ ਆਪੇ ਹੀ ਦੱਸ ਦਿਤਾ," ਉਹ ਝੁੁੱਕ ਕੇ ਜੁਰਾਬਾਂ ਪਾ ਰਹੀ ਸੀ। ਕਾਰ ਵਿੱਚ ਗੱਡੀ ਚਲਾਉਂਦੀਆਂ ਮੇਕੱਪ ਤਾਂ ਬਹੁਤ ਔਰਤਾਂ ਕਰਦੀਆਂ ਹਨ। ਕਈ ਵਾਲ ਵੀ ਕਾਰ ਵਿੱਚ ਜਾ ਕੇ ਵਹੁਦੇ ਹਨ। ਦਾੜ੍ਹੀ ਦੇ ਵਾਲਾਂ ਉਤੇ ਢਾਟੀ ਬੰਨ ਕੇ ਸੈਰ ਕਰਨ, ਬੱਚਿਆਂ ਨੂੰ ਸਕੂਲ ਛੱਡ ਤੁਰ ਪੈਂਦੇ ਹਨ। ਪਿੰਡਾਂ ਵਿੱਚ ਸਿਰ ਉਤੇ ਜੂੜਾ ਕੀਤਾ ਹੁੰਦਾ ਹੈ। ਸਿਰ ਨੰਗਾ, ਵਾਲਾ ਦੀਆਂ ਜਟਾਂ ਬਾਹਰ ਨਿੱਕਲੀਆ ਹੁੰਦੀਆਂ ਹਨ। ਅਜੇ ਵੀ ਨੰਗੇ ਪੈਰੀ, ਨੰਗੀਆਂ ਲੱਤਾਂ ਬਹੁਤ ਲੋਕ ਫਿਰਦੇ ਹਨ। ਅੱਗੇ ਤਾਂ ਪਾਉਣ ਨੂ ੰਇਕੋਂ ਹੀ ਪਜਾਮਾਂ ਹੁੰਦਾ ਸੀ। ਤਾਂ ਬੰਦੇ ਮੋਡੇ ਉਤੇ ਧਰ ਕੇ ਖੇਤ ਤੁਰੇ ਫਿਰਦੇ ਸਨ। ਲੋੜ ਪੈਣ ਉਤੇ ਪਾ ਲੈਂਦੇ ਸਨ। ਨੰਗੀਆਂ ਲੱਤਾਂ, ਨੰਗਾ ਸਿਰ, ਪੈਰ ਨੰਗੇ, ਜੇ ਕਿਤੇ ਐਸੀ ਹਾਲਤ ਵਿੱਚ ਮਾੜਾ ਭਾਣਾਂ ਬੀਤ ਜਾਵੇ। ਕਿਸੇ ਹੋਰ ਨਾਲ ਹਸਪਤਾਲ ਜਾਂ ਕਿਤੇ ਹੋਰ ਜਾਣਾਂ ਪੈ ਜਾਵੇ। ਕੈਸਾ ਲੱਗੇਗਾ। ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਚਲਦਾ। ਲੋਕਾਂ ਦੇ ਸਹਮਣੇ ਆਪਣੇ ਮੂੰਹ, ਕੰਨ, ਨੱਕ ਵਿਚ ਪੂਰੀ ਉ਼ਗ਼ਲ ਪਾਈ ਜਾਂਦੇ ਹਨ। ਅਗਰ ਘਰੋਂ ਹੀ ਨਹ੍ਹਾਉਣ ਸਮੇ ਸਾਫ਼ ਕੀਤੇ ਜਾਣ। ਲੋਕਾਂ ਦੀਆਂ ਨਜ਼ਰਾਂ ਤੋਂ ਬਚ ਸਕਦੇ ਹਾਂ। ਤੁਸੀ ਵੀ ਘਰੋਂ ਬਾਹਰ ਜਾਣ ਲਈ ਕਿਵੇਂ ਤਿਆਰ ਹੁੰਂਦੇ ਹੋ?
ਬਹੁਤਿਆਂ ਨੇ ਦੋਂ ਤੋਂ ਵੱਧ ਥਾਂਵਾਂ ਉਤੇ ਜਾਣਾਂ ਹੁੰਦਾ ਹੈ। ਘਰ ਕੱਪੜੇ ਬਦਲਣ ਆਉਂਦੇ ਹਨ। ਜ਼ਿਆਦਾ ਹੁਸ਼ਿਆਰ ਲੋਕ ਕੱਪੜੇ ਥੈਲੇ ਵਿੱਚ ਕੋਲ ਹੀ ਰੱਖਦੇ ਹਨ। ਇਸ ਨਾਲ ਸਮਾਂ ਬਚ ਜਾਂਦਾ ਹੈ। ਬਹੁਤ ਸਾਰੇ ਤਿਆਰ ਹੋਣ ਵਿੱਚ ਜਿੱਲੇ ਹੁੰਦੇ ਹਨ। ਸ਼ੀਸ਼ੇ ਮੂਹਰੇ ਬੈਠੇ ਸ਼ੀਸ਼ਾ ਹੀ ਦੇਖੀ ਜਾਂਦੇ ਹਨ। ਪਾਰਟੀ ਲਈ ਜਾਣਾਂ ਹੋਵੇ। ਖਾਸ ਕਰਕੇ ਔਰਤਾਂ ਬਿਊਟੀ ਪਾਰਲਰ ਕੋਲੋਂ ਤਿਆਰ ਹੁੰਦੀਆਂ। ਜਿਵੇ ਉਹ ਕੋਲੋਂ ਰੂਪ ਰੰਗ ਦੇ ਦੇਵੇਗੀ। ਦੁਲਹਨ ਤੇ ਲਾੜੇ ਦੇ ਤਿਆਰ ਹੋਣ ਦੀ ਤਾਂ ਗੱਲ ਹੀ ਵੱਖਰੀ ਹੈ। ਸਾਰਾ ਕੁੱਝ ਦੂਜਿਆਂ ਉਤੇ ਹੀ ਨਿਰਭਰ ਹੁੰਦਾ ਹੈ। ਦੁਲਹਨ ਤੇ ਲਾੜੇ ਨੂੰ ਪਹਿਲਾਂ ਵੇਸਣ ਹਲਦੀ ਨਾਲ ਲਬੇੜਿਆ ਜਾਂਦਾ ਹੈ। ਫਿਰ ਮਲ-ਮਲ ਕੇ ਨਹੁਉਣ ਨੂੰ ਕਿਹਾ ਜਾਂਦਾ ਹੈ। ਪੂਰੀ ਦਿਹਾੜੀ ਆਪਦੀ ਤੇ ਹੋਰਾਂ ਦੀ ਖ਼ਰਾਬ ਹੋ ਜਾਂਦੀ ਹੈ। ਵੇਸਣ ਹਲਦੀ ਨਾਲ ਹਰਰੋਜ਼ ਹੀ ਚੇਹਰਾ ਸਾਫ਼ ਕੀਤਾ ਜਾਵੇ ਤਾਂ ਵਿਆਹ ਵਾਲੇ ਦਿਨ ਸਮਾਂ ਬਹੁਤ ਬਚ ਜਾਵੇਗਾ।

Comments

Popular Posts