ਨਸ਼ਿਆਂ ਨੇ ਗਬਰੂ ਖਾਲੇ,ਖਾ ਪੀ ਕੇ ਮਸਤੀ ਵਿੱਚ ਬੁੱਢੇ ਆਗੇ

-ਸਤਵਿੰਦਰ ਕੌਰ ਸੱਤੀ (ਕੈਲਗਰੀ)
ਨਸ਼ਿਆਂ ਨੇ ਗਬਰੂ ਖਾਲੇ, ਖਾ ਪੀ ਕੇ ਮਸਤੀ ਵਿੱਚ ਬੁੱਢੇ ਆਗੇ। ਮਸਤੀ ਤੇ ਨਸ਼ੇ ਦੀ ਬਾਣ ਲਾਹੁਣ ਲਈ, 500 ਮਗ ਧਸਿੁਲਡਰਿੳਮ ਦੀ ਗੋਲੀ ਇੰਡੀਆਂ ਵਿਚੋਂ ਪੰਜ ਰੁਪਏ ਦੀ ਆਉਂਦੀ ਹੈ। ਹਰ ਰੋਜ਼ ਹਫ਼ਤਾ ਭਰ ਇਹ ਗੋਲੀ ਲੱਸੀ ਦੁੱਧ ਵਿੱਚ ਘੋਲ ਕੇ ਦੇਣ ਨਾਲ ਬੰਦਾ ਨਸ਼ਾਂ ਛੱਡ ਦਿੰਦਾ ਹੈ। ਜੇ ਅਜੇ ਵੀ ਨਸ਼ੇ ਖਾਣ ਤੋਂ ਬੰਦਾ ਨਾਂ ਹਟੇ, ਹਫ਼ਤੇ ਵਿੱਚ ਦੋ ਗੋਲੀਆਂ ਸ਼ਰਾਬ ਤੇ ਨਸ਼ੇ ਖਾਣ ਵਾਲਿਆਂ ਨੂੰ ਜਰੂਰ ਦੇ ਦੇਣੀਆਂ ਚਾਹੀਦੀਆਂ ਹਨ। ਸ਼ਰਾਬੀ ਚਲਾਕੀ ਨਾਲ ਸ਼ਰਾਬ ਤੇ ਨਸ਼ਾਂ ਖਾ-ਪੀ ਵੀ ਲਵੇ। ਉਲਟੀਆਂ ਲੱਗ ਜਾਂਦੀਆਂ ਹਨ। ਇਹ ਨਸ਼ਿਆਂ ਜਿਨਾਂ ਬਗਾੜ ਨਹੀਂ ਕਰਦੀਆਂ। ਗੱਧੇ ਨੂੰ ਨੂਣ ਦੇਣ ਵਾਂਗ ਇਹ ਗੋਲੀਆਂ ਦੇ ਕੇ ਸ਼ਰਾਬੀਆਂ ਦੇ ਪੇਟ ਦੇ ਕੀੜੇ ਮਾਰ ਦੇਣੇ ਚਾਹੀਦੇ ਹਨ। ਨਸ਼ੇ ਖਾਣ ਵਾਲਿਆਂ ਲਈ ਜੋਂ ਵੀ ਇਲਾਜ਼ ਲੱਭੇ ਅਜ਼ਮਾਉਣਾ ਚਾਹੀਦਾ ਹੈ। ਭਾਂਵੇਂ ਨਸ਼ਾਂ ਛੱਡਾਓ ਕੇਂਦਰ ਵਿੱਚ ਛੱਡ ਦਿਉ। ਉਥੇ ਸਭ ਅਮਲੀ ਭਰਤੀ ਕਰ ਦੇਣੇ ਚਾਹੀਦੇ ਹਨ। ਉਥੋਂ ਦਾ ਖ਼ਰਚਾ ਨਸ਼ਿਆਂ ਨਾਲੋਂ ਤਾਂ ਘੱਟ ਹੀ ਹੋਵੇਗਾ। ਜੇ ਬਾਹਰ ਆ ਕੇ ਨਸ਼ੇ ਕਰਨ ਤਾਂ ਦੁਆਰਾ ਫੇਰ ਛੱਡ ਦਿਉ। ਬਹੁਤ ਲੋਕ ਨਸ਼ਿਆਂ ਕਰਕੇ, ਲੀਵਰ ਖ਼ਰਾਬ ਹੋਣ ਨਾਲ ਮਰ ਰਹੇ ਹਨ। ਸ਼ਰਾਬੀ ਮਰਦਾਂ ਦਾ ਹੱਲ ਔਰਤਾਂ ਨੂੰ ਕਰਨਾਂ ਪੈਣਾ ਹੈ। ਆਪਣੇ ਘਰ ਦੇ ਮਰਦ ਤੇ ਬੱਚੇ ਸਮੇਤ ਆਪ ਇਹੋਂ ਜਿਹੀਆਂ ਥਾਂਵਾਂ ਰਿਸ਼ਤੇਦਾਰੀਆਂ ਵਿਆਹ ਤੇ ਜਾਣੋਂ ਹੱਟ ਜਾਣ, ਜਿਥੇ ਸ਼ਰਾਬ ਨਸ਼ਿਆਂ ਦਾ ਖੁੱਲਾਂ ਭੰਡਾਰ ਲੱਗਦਾ ਹੈ। ਤਾਂ ਅੱਗਲੀ ਪੀੜੀ ਨੂੰ ਬਚਾ ਸਕਦੇ ਹਾਂ। ਨਹੀਂ ਸ਼ਰਾਬ ਵਿੱਚ ਡੁੱਬ ਕੇ ਮਰ ਜਾਣਗੇ। ਨਹੀਂ ਤਾਂ ਕੁੱਖਾਂ ਬਾਝ ਹੋ ਜਾਣਗੀਆਂ। ਔਰਤਾਂ ਸਹਾਗ ਲੁੱਟਾ ਲੈਣਗੀਆਂ। ਨੌਜਵਾਨ ਤੇ ਬੁੱਢੇ ਸਭ ਸ਼ਰਾਬ ਪੀਂਦੇ ਹਨ। ਨਸ਼ੇ ਖਾਂਦੇ ਹਨ। ਹਰ ਮੋੜ ਨੁਕੜ ਵਿੱਚ ਸ਼ਰਾਬ ਦੇ ਠੇਕੇ ਖੁੱਲੇ ਹੋਏ ਹਨ। ਅਗਰ ਕੋਈ ਨੌ-ਜਵਾਨ ਸ਼ਰਾਬ ਪੀਣ ਤੋਂ ਇਨਕਾਰ ਕਰ ਦਿੰਦਾ ਹੈ। ਤਾਂ ਬੁੱਢੇ ਟੀਚਰਾਂ ਕਰਦੇ ਹਨ,ੱ ਜਦੋਂ ਅਸੀਂ ਤੇਰੇ ਵਰਗੇ ਹੁੰਦੇ ਸੀ ਤਾ ਘੜਾ ਸ਼ਰਾਬ ਦਾ ਪੀ ਜਾਂਦੇ ਸੀ।" ਵਿਆਹ ਪਾਰਟੀ ਪੈਲਸ ਵਿਚ ਸ਼ਰਾਬ ਪਾਣੀ ਦੀ ਤਰ੍ਹਾਂ ਵਰਤਾਈ ਜਾਂਦੀ ਹੈ। ਜਿਸ ਤਰ੍ਹਾਂ ਪਾਣੀ ਲਈ ਫਿਰਦੇ ਹਨ। ਉਵੇਂ ਹੀ ਸ਼ਰਾਬ ਵੰਡ ਰਹੇ ਹਨ। ਚਾਹੇ ਇਸ ਨੂੰ ਬੱਚੇ ਔਰਤਾਂ ਕੁੜੀਆਂ ਵੀ ਫੜ੍ਹ ਕੇ ਪੀ ਲੈਣ। ਪੈਲਸ ਦੇ ਵੇਟਰ ਗਲਾਸਾਂ ਵਿੱਚ ਸ਼ਰਾਬ ਪਾਈ ਹਰ ਟੇਬਲ ਤੇ ਫਿਰ ਰਹੇ ਹਨ। ਬੁੱਢੇ ਚਿੱਟੀਆਂ ਦਾੜ੍ਹੀਆਂ ਵਾਲੇ ਵੀ ਸਵੇਰੇ ਦਸ ਵਜੇ ਤੋਂ ਹੀ ਸ਼ਰਾਬ ਪੀਣ ਲੱਗ ਜਾਂਦੇ ਹਨ।ਸ਼ਾਂਮ ਤੱਕ ਦਾੜ੍ਹੀਆਂ ਮੀਟ ਦੀ ਤਰੀ ਦਾਲ ਸਬਜ਼ੀ ਨਾਲ ਲਬੇੜੀ ਫਿਰਦੇ ਹੁੰਦੇ ਹਨ। ਕੱਲ ਹੀ ਬਿਲਕੁਲ ਮੇਰੇ ਪਿੰਡ ਕਿੰਗਜ਼ ਪੈਲਸ ਦੇ ਸਹਮਣੇ ਸ਼ਰਾਬੀ ਬੰਦਾ ਸ਼ੜਕ ਦੇ ਕਿਨਾਰੇ ਡਿੱਗ ਪਿਆ। ਸ਼ਰਾਬੀ ਹੋਣ ਕਾਰਨ ਉਠਿਆ ਨਹੀਂ ਗਿਆ। ਲੋਕਾਂ ਦੇ ਦੇਖਦੇ ਦੇਖਦੇ ਗੱਡੀਆਂ ਉਸ ਉਪਰੋਂ ਦੀ ਲੰਘ ਗਈਆਂ। ਸ਼ਰਾਬੀਆਂ ਨੂੰ ਲੋਕੀਂ ਚੱਕ ਕੇ ਗੱਡੀਆਂ ਵਿੱਚ ਸੁੱਟਦੇ ਹਨ।
ਪੈਲਸ ਵਿੱਚ ਗਾਣਾਂ ਲੱਗਾ ਹੁੰਦਾ ਹੈ,' ਆ ਲੈ ਫੜ ਲੈ ਗੱਡੀ ਦੀ ਚਾਬੀ, ਜੱਟ ਹੋ ਗਿਆ ਸ਼ਰਾਬੀ।'
ਵਿਆਹ ਪਾਰਟੀਆਂ ਨੂੰ ਬਹੁਤੇ ਸ਼ਰਾਬੀ ਤਾਂ ਪੈਲਸ ਵਿੱਚ ਕੁਰਸੀਆਂ ਤੇ ਬੈਠੇ ਹੀ ਲੁਟਕੇ ਪਏ ਹੁੰਦੇ ਹਨ। ਪੈਲਸ ਵਾਲੇ ਤੇ ਵਿਆਹ, ਪਾਰਟੀਆਂ ਦੇ ਪ੍ਰੋਗ੍ਰਾਮ ਕਰਨ ਵਾਲੇ, ਹੋਰ ਸ਼ਰਾਬੀ ਪੈਦਾ ਕਰ ਰਹੇ ਹਨ। ਅਗਰ ਇੱਕ ਟੇਬਲ ਤੇ ਛੇ ਬੰਦੇ ਬੈਠੇ ਹਨ। ਤਿੰਨ ਪੀ ਰਹੇ ਹਨ। ਤਿੰਨ ਸੋਫ਼ੀ ਹਨ। ਪੀਣ ਵਾਲੇ ਤਿੰਨੇ ਹੀ ਸੋਫ਼ੀ ਬੰਦਿਆਂ ਨੂੰ ਲਾਹਨਤਾਂ ਪਾਉਂਦੇ ਹਨ। ਹੋਰ ਸ਼ਰਾਬੀ ਹੋ ਕੇ, ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਨ। ਅਖੀਰ ਨੂੰ ਸੋਫ਼ੀ ਬੰਦੇ ਹੀ ਸ਼ਰਾਬੀਆਂ ਨੂੰ ਡਿੱਗਦੇ ਢਿਹਦਿਆਂ ਨੂੰ ਥਾਂ ਸਿਰ ਪਹੁੰਚਾਉਂਦੇ ਹਨ। ਦੁੱਖੀ ਥੱਕੇ ਹੋਏ ਕਈ ਵਾਰ ਉਹ ਵੀ ਇਕ ਦੋ ਪਿਗ ਮਾਰ ਲੈਂਦੇ ਹਨ। ਨਵੇਂ ਮੁੰਡੇ, ਨੌ-ਜਵਾਨਾਂ ਨੇ ਵੀ ਵਡੇਰਿਆਂ ਬੁਜ਼ਰੁਗਾ ਨੂੰ ਦੇਖ ਕੇ ਉਹੀਂ ਲੀਹਾ ਤੇ ਚੱਲਣਾ ਹੈ। ਬੁਜ਼ਰੁਗ ਤਾਂ ਆਪ ਘਰੇ ਗੁੜ ਨੂੰ ਰੂੜੀ ਵਿਚ ਦੱਬ ਕੇ ਲਾਣ ਪਾ ਕੇ ਸ਼ਰਾਬ ਕੱਢਦੇ ਹਨ। ਅਗਰ ਘਰ ਹੀ ਸ਼ਰਾਬ ਦੇ ਡਰੱਮ ਭਰੇ ਪਏ ਹੋਣ, ਬੱਚੇ ਕੀ ਕਰਨਗੇ? ਦੁੱਧ ਤਾਂ ਡੈਅਰੀ ਵਿੱਚ ਪਾ ਦਿੰਦੇ ਹਨ। ਲੋਕਾਂ ਦੇ ਘਰਾਂ ਵਿੱਚ ਆਏ ਮਹਿਮਾਨ ਲਈ ਚਾਹ ਲਈ ਦੁੱਧ ਨਹੀਂ ਹੁੰਦਾ। ਵਿਸਕੀ, ਰੰਮ, ਦੇਸੀ ਜਰੂਰ ਹੁੰਦੀ ਹੈ। ਉਹੀ ਦੁੱਧ ਵੇਚ ਕੇ ਘਰੇ ਕੈਸ਼ ਪੈਸੇ ਆਉਂਦੇ ਹਨ। ਲੋਕੀਂ  ਦੇਸੀ ਘਿਉ ਦੀ ਥਾਂ ਸਸਤਾ ਤੇਲ ਖਾਂਦੇ ਹਨ। ਦੁੱਧ ਦੀ ਥਾਂ ਸ਼ਰਾਬ ਹੀ ਚਲਾਉਂਦੇ ਹਨ। ਵਿਸਕੀ, ਰੰਮ, ਦੇਸੀ ਖੇਤ ਖੂਹ ਤੇ ਵੀ ਰੱਖੀ ਹੁੰਦੀ ਹੈ। ਗਾਣਾਂ ਸੁਣ ਕੇ ਵੀ, ਜੇ ਕੋਈ ਮੋਟਰ ਤੇ ਨਾਂ ਰੱਖੂ ਤਾਂ ਲਾਜ਼ ਲੱਗ ਜਾਵੇਗੀ, 'ਮਿੱਤਰਾਂ ਦੀ ਮੋਟਰ ਤੇ ਕੱਚ ਦੀ ਗਲਾਸੀ ਖੜਕੇ' ਸਕੂਲਾਂ ਕਾਲਜ਼ਾਂ ਵਿਚੋਂ ਵੀ ਨਸ਼ੇ ਫੜੇ ਜਾਂਦੇ ਹਨ। ਸਕੂਲਾਂ ਕਾਲਜ਼ਾਂ ਦੇ ਅੱਗੇ ਸ਼ਰਾਬ ਦੇ ਠੇਕੇ ਖੋਲੇ ਗਏ ਹਨ। ਸ਼ਰਾਬ ਦੀਆਂ ਬੋਤਲਾਂ ਤੇ ਨਸ਼ੇ ਜੇਬਾਂ ਵਿੱਚ ਰੱਖੇ ਜਾਂਦੇ ਹਨ। ਸਕੂਲਾਂ ਕਾਲਜ਼ਾਂ ਨੂੰ ਚਲਾਉਣ ਵਾਲੇ ਐਸੇ ਵਿਦਿਆਰਥੀਆਂ ਤੋਂ ਆਪ ਡਰਦੇ ਹਨ। ਮੁੱਲਾਂਪੁਰ ਦੇ ਵਿੱਚ ਕਾਲਜ਼ ਹੈ। ਪਿਛਲੇ ਹਫ਼ਤੇ ਇੱਕ ਮੁੰਡਾ ਸੈਲਰ ਫੋਨ ਉਤੋਂ ਪੇਪਰ ਵਿਚ ਨਕਲ ਮਾਰ ਰਿਹਾ ਸੀ। ਪ੍ਰੋਫੈਸਰ ਨੇ ਉਤੋਂ ਦੀ ਫੜ ਲਿਆ। ਇਸ ਪਿਛੋਂ ਇਸ ਮੁੰਡੇ ਤੇ ਹੋਰ ਦੋਸਤਾਂ ਨੇ ਉਸ ਪ੍ਰੋਫੈਸਰ ਨੂੰ ਕੁੱਟਿਆ। ਗੱਲ ਪੁਲੀਸ ਤੱਕ ਗਈ ਤਾਂ ਉਸੇ ਮੁੰਡੇ ਨੇ ਕੋਈ ਨਸ਼ੀਲੀ ਦਵਾਈ ਨਾਲ ਆਪਣੀ ਜਾਨ ਕਾਲਜ਼ ਅੰਦਰ ਹੀ ਤੋੜ ਦਿੱਤੀ। ਇਹ ਕਿਥੋਂ ਦੀ ਸਮਝਦਾਰੀ ਹੈ। ਸਾਡੇ ਸਿਆਣੇ ਲੋਕ ਹੀ ਸ਼ਰਾਬ ਤੇ ਨਸ਼ਿਆਂ ਨੂੰ ਪਹਿਲ ਦੇ ਰਹੇ ਹਨ। ਅਸੀਂ ਅਖੰਡ ਪਾਠ ਦੇ ਭੋਗ ਤੇ ਗਏ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਪਾਠ ਦਾ ਭੋਗ ਪਿਆ ਤਾਂ ਘਰੋਂ ਮਾਹਾਰਾਜ ਨੂੰ ਲੈ ਕੇ ਬਾਹਰ ਹੀ ਹੋਏ ਸਨ। ਗੁਰਦੁਆਰਾ ਸਾਹਿਬ ਵੀ ਨਹੀਂ ਪਹੁੰਚੇ ਹੋਣੇ। । ਜਿਥੇ ਮਾਹਾਰਾਜ ਦੀ ਬੀੜ ਪਈ ਸੀ। ਉਥੇ ਸ਼ਰਾਬ ਦੀ ਬਾਰ ਦਾ ਟੇਬਲ ਪਿਆ ਸੀ। ਸਭ ਤੋਂ ਪਹਿਲਾਂ ਸਰਪੰਚ, ਪੰਚਾਂ ਤੇ ਆਏ ਹੋਰ ਦੋਸਤਾਂ ਲਈ ਸ਼ਰਾਬ ਦੀਆਂ ਬੋਤਲਾਂ ਖੁਲ ਗਈਆਂ। ਵਿਚੇ ਗੁਰਦੁਆਰੇ ਦਾ ਪ੍ਰਧਾਂਨ ਬੈਠਾ ਪੀ ਰਿਹਾ ਸੀ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਪਾਠ ਦੇ ਭੋਗ ਦੀ ਖੁਸ਼ੀ ਵਿੱਚ ਸਰਪੰਚ ਪ੍ਰਧਾਂਨ ਸ਼ਰਾਬ ਪੀਣਗੇ। ਬਾਕੀ ਲੋਕਾਂ ਲਈ ਤਾ ਸ਼ਰਮ ਦੀ ਗੱਲ ਹੈ। ਜੇ ਐਸੇ ਆਗੂਆਂ ਦੇ ਪਿਛੇ ਨਾਂ ਤੁਰਨਗੇ। ਇਹੋਂ ਜਿਹੇ ਹੀ ਵਿਆਹ ਹੰਗਾਮੇ ਤੇ ਵੀ ਸਭ ਤੋਂ ਪਹਿਲਾਂ ਸ਼ਰਾਬੀ ਹੁੰਦੇ ਹਨ। ਹੋਰ ਵੀ ਦੋਸਤਾਂ ਵੱਲੋਂ ਬਹੁਤ ਸੱਦੇ ਆਏ ਹੁੰਦੇ ਹਨ। ਉਨ੍ਹਾਂ ਦੇ ਵੀ ਹਾਜ਼ਰੀ ਭਰਨੀ ਹੁੰਦੀ ਹੈ। ਸਿਆਣੇ ਬੰਦਿਆਂ ਵਾਂਗ ਹੀ ਨੌ-ਜਵਾਨ ਤੇ ਬੱਚੇ ਕਰਦੇ ਹਨ। ਘਰ ਦੇ ਬੁੱਢੇ ਹੀ ਸ਼ਰਾਬੀ ਹੋ ਕੇ ਭੁੱਜੇ ਲਿਟੀ ਜਾਂਦੇ ਹੁੰਦੇ ਹਨ। ਕੁੱਤੇ ਮੂੰਹ ਚੱਟਦੇ ਹਨ। ਬੁੱਢੇ ਹੋ ਕੇ ਵੀ ਜ਼ਨਾਨੀਆਂ ਤੋਂ ਛਿੱਤਰ ਖਾਂਦੇ ਹਨ। ਜਾਂ ਸ਼ਰਾਬੀ ਨੂੰ ਲੋਕ ਹੀ ਕੁੱਟਦੇ ਹਨ। ਸ਼ਰਾਬੀਆਂ ਤੇ ਨਸ਼ੇ ਖਾਣ ਵਾਲਿਆਂ ਦੀ ਜੂਨ ਕੁੱਤੇ ਵਰਗੀ ਹੁੰਦੀ ਹੈ। ਜੇ ਕੋਈ ਰੋਟੀ ਨਾਂ ਫੜਾਵੇ ਤਾਂ ਭੁੱਖੇ ਤਾਂ ਰਹਿ ਲੈਣਗੇ। ਸ਼ਰਾਬ ਤੇ ਨਸ਼ੇ ਦਾ ਖਹਿੜਾ ਨਹੀਂ ਛੱਡਦੇ। ਘਰ ਦੇ ਭਾਡੇ ਤੱਕ ਵੇਚ ਦਿੰਦੇ ਹਨ।

Comments

Popular Posts