ਕੀ ਸੱਚ ਕੀ ਝੂਠ?

-ਸਤਵਿੰਦਰ ਕੌਰ ਸੱਤੀ (ਕੈਲਗਰੀ)

ਬਹੁਤੇ ਲੋਕ ਗੱਲ ਨੂੰ ਵੱਧਾਂ ਚੜ੍ਹਾ ਕੇ ਅੱਗੇ ਕਰਦੇ ਹਨ।ਕਈ ਅੱਧੀ ਗੱਲ ਸੁਣ ਕੇ ਬਾਕੀ ਆਪੇ ਲੱਖਣ ਲਾ ਕੇ, ਚਾਰ ਗੱਲ਼ਾਂ ਕੋਲੋਂ ਹੋਰ ਲਗਾ ਲੈਂਦੇ ਹਨ।ਹੈਰਨੀ ਹੁੰਦੀ ਹੈ।ਜਿਸ ਤੇ ਅਸੀਂ ਬਹੁਤ ਜ਼ਕੀਨ ਕਰਦੇ ਹਾਂ।ਉਹੀ ਸਾਡੇ ਘਰ ਤੇ ਦਿਲ ਦਾ ਭੇਤੀ ਹੁੰਦਾ ਹੈ।ਹਰ ਹਰਕਤ ਦਾ ਆਪਣੇ ਨਜ਼ਦੀਕੀ ਨੂੰ ਹੀ ਪਤਾ ਹੁੰਦਾ ਹੈ।ਨਜ਼ਦੀਕੀ ਹਰ ਨਵਜ਼ ਬਾਰੇ ਜਾਣਦਾ ਹੁੰਦਾ ਹੈ। ਆਪਣਾਂ ਹੀ ਸਭ ਤੋਂ ਭਾਰੀ ਤੇ ਖ਼ਤਰਨਾਕ ਵਾਰ ਕਰਦਾ ਹੈ।ਇਸ ਨੂੰ ਪਿਠ ਪਿਛੇ ਵਾਰ ਕਰਨਾਂ ਕਹਿੰਦੇ ਹਨ।ਭਾਵ ਐਸਾ ਵਾਰ ਕਰਦੇ ਹਨ। ਰੀੜ ਦੀ ਹੱਡੀ ਟੱਟਣ ਵਾਂਗ,ਉਠਣ ਯੋਗਾ ਨਹੀਂ ਛੱਡਦੇ।ਪਿਠ ਤੇ ਵਾਰ ਕਰਨ ਨਾਲ ਰੀੜ ਦੀ ਹੱਡੀ ਟੁੱਟ ਜਾਂਦੀ ਹੈ। ਬੰਦਾ ਖੜ੍ਹ ਬੈਠ ਨਹੀਂ ਸਕਦਾ।ਕਈ ਵਾਰ ਬੋਲਾਂ ਦਾ ਕਰਦੇ ਹਨ। ਤਲਵਾਰ ਦਾ ਫੱਟ ਮਿਲ ਜਾਂਦਾ ਹੈ।ਬੋਲ-ਕਬੋਲ ਨਹੀਂ ਭੁੱਲਦੇ। ਇਸ ਨਾਲ ਦਿਲ ਫੱਟ ਜਾਂਦੇ ਹਨ। ਆਪਣਿਆਂ ਤੇ ਆਪਣੇ ਹੀ ਝੂਠੀ ਸੱਚੀ ਤੂੰਮੱਤ ਜਦੋਂ ਲਗਾਉਂਦੇ ਹਨ। ਬੇਗਾਨੇ ਲੋਕ ਉਸੇ ਉਤੇ ਜ਼ਕੀਨ ਕਰਦੇ ਹਨ। ਲੋਕ ਸੋਚਦੇ, ਇਹ ਤਾਂ ਬੰਦਾ ਉਸ ਦਾ ਆਪਣਾਂ ਹੈ। ਇਸ ਨੂੰ ਝੂਠ ਬੋਲਣ ਦੀ ਕੀ ਲੋੜ ਹੈ।ਲੋਕ ਭੁਲ ਜਾਂਦੇ ਹਨ।ਜਾਤੀ ਦੁਸਮੱਣੀ, ਜ਼ਮੀਨ ਜ਼ਰ, ਜੋਰੂ ਦੀ ਇਰਖਾ ਵੀ ਹੋ ਸਕਦੀ ਹੈ। ਹੋਰ ਵੀ ਬਹੁਤ ਮਸਲੇ ਹੋ ਸਕਦੇ ਹਨ।ਹਰ ਬੰਦਾ ਆਪਣੇ ਆਪ ਨੂੰ ਸਹੀਂ ਸਾਬਤ ਕਰਨ ਦੀ ਕੋਸ਼ਸ ਕਰਦਾ ਹੈ। ਸੱਚ ਝੂਠ ਕੁਫ਼ਰ ਤੋਲ ਕੇ ਆਪਣੀ ਜਾਨ ਬੱਚਾ ਲੈਂਦਾ ਹੈ।ਆਪ ਨੂੰ ਸੱਚਾ ਸਾਬਤ ਕਰਦਾ ਹੈ।ਦੂਜੇ ਨੂੰ ਫ਼ਾਸੀਂ ਲੱਗਦੀ ਲੱਗ ਜਾਵੇ।ਸੱਚ ਝੂਠ ਬੋਲ ਕੇ ਆਪ ਨੂੰ ਉਚਾ ਸਾਬਤ ਕਰ ਦਿੱਤਾ।ਕਿਨੇ ਚਿਰ ਲਈ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ।ਸੱਚ ਬੋਲ ਕੇ ਕਿਸੇ ਨੂੰ ਦੇਸ਼ ਨਿਕਲਾਂ ਦੇ ਦਿੱਤਾ।ਐਸਾ ਸੱਚ ਕਿਸੇ ਦਾ ਕੀ ਸਵਾਰ ਦੇਵੇਗਾ।ਯੁੱਧ ਤੋਂ ਪਹਿਲਾਂ ਕਮਾਡਰ ਦੇ ਜਰਨੈਲ ਨੂੰ ਕਿਹਾ,ਯੁੱਧ ਨਾਂ ਹੋਵੇ,ਜਾਨ ਮਾਲ ਦਾ ਬਚਾ ਹੋ ਸਕਦਾ ਹੈ।ਪਰ ਨਹੀਂ ਸਝੌਤਾਂ ਨਹੀ ਹੋੲਆ।ਘਮਸਾਨ ਦਾ ਯੁੱਧ ਹੋਇਆ। ਬਹੁਤ ਸੈਨਾਂ ਦੋਂਨਾਂ ਪਾਸਿਆਂ ਦੀ ਮਾਰੀ ਗਈ।ਤਕਰੀਬਨ ਸਾਰੇ ਕਮਾਂਡਰ ਹੀ ਸ਼ਹੀਦ ਹੋ ਗਏ।ਸਾਰਿਆਂ ਨੂੰ ਸ਼ਹੀਦੀ ਦਾ ਦਰਜਾ ਦੇਣ ਦੀ ਬਜਾਏ।ਲੀਡਰ ਕਹਿੱਣ ਲੱਗੇ,ਕੁੱਝ ਖ਼ਾਸ ਕਮਾਡਰ ਤੇ ਜਰਨੈਲ ਜਿਉਂਦੇ ਹਨ।ਮਾਰੇ ਨਹੀਂ ਗਏ।ਅਲੋਪ ਹੋ ਗਏ।ਦੁਸ਼ਮਣ ਦੇ ਹੱਥ ਨਹੀਂ ਲੱਗੇˆˆ ਮਤਲੱਬ ਕਿ ਸਗੋਂ ਜਾਨ ਬਚਾਉਂਦੇ ਹੋਏ, ਮੈਦਾਨ ਛੱਡ ਕੇ ਭੱਜ ਗਏ ਹਨ।ਭਾਵੇ ਪੇਪਰ ਮੀਡੀਆਂ ਨੇ ਲਾਸ਼ਾਂ ਦੇ ਫੋਟੋ ਵੀ ਛਾਪ ਦਿੱਤੇ ਸਨ। ਉਹ ਕਮਾਡਰ ਦਾ ਜਰਲੈਲ ਹੀ ਕਾਹਦਾ।ਜੋਂ ਆਪਣੇ ਸਾਥੀਆਂ ਨੂੰ ਮਰਵਾਂ ਕੇ ਭੱਜ ਜਾਵੇ, ਮੁੜ ਕੇ ਕਿਸੇ ਨੂੰ ਮੂੰਹ ਨਾਂ ਦਿਖਾਵੇ।ਕੀ ਉਸ ਨੂੰ ਜਿਉਂਦਾ ਕਿਹਾ ਜਾ ਸਕਦਾ ਹੈ? ਮਰੇ ਹੋਏ ਬੰਦੇ ਨੂੰ ਝੂਠ ਹੀ ਕਹੀ ਜਾਂਣਾ ਜਿਉਂਦਾ ਹੈ।ਉਸ ਨਾਲ ਕੀ ਸਵਰਨ ਵਾਲਾ ਹੈ? ਨਾਲੇ ਹੋਰਾਂ ਲੋਕਾਂ ਨੇ ਕਿਸੇ ਦੇ ਜਿਉਣ ਮਰਨ ਤੋਂ ਕੀ ਲੈਣਾਂ ਹੈ ? ਹਰ ਰੋਜ਼ ਅਨੇਕਾਂ ਜੰਮਦੇ ਮਰਦੇ ਹਨ।ਕਿਸੇ ਕੋਲ ਇਨੀ ਫੁਰਸਤ ਹੀ ਕਿਥੇ ਹੈ।ਦੂਜਿਆਂ ਦੇ ਜਨਮ ਮਰਨ ਦਾ ਹਿਸਾਬ ਰੱਖ ਸਕਣ। ਗੱਲ ਇਹ ਵੀ ਹੈ।ਉਦਾ ਜੰਨਤਾਂ ਨੂੰ ਸਭ ਅਸਲੀਅਤ ਦਾ ਪਤਾ ਹੁੰਦਾ ਹੈ।

ਗੁਆਂਢਦੇ ਘਰ ਸ਼ਾਂਤੀ ਹੈ ਜਾਂ ਲੜਾਈ ਹੈ। ਉਹ ਏਧਰ-ਉਧਰ ਨਾਲ ਵਾਲੇ ਘਰ ਵਾਲੇ ਨੂੰ ਜਰੂਰ ਪਤਾ ਹੁੰਦਾ ਹੈ। ਕੋਈ ਤਾਂ ਵਿੜਕਾਂ ਹੀ ਲੈਂਦੇ ਰਹਿਂਦੇ ਹਨ। ਕਦੋ ਖੜਕਾ ਦੜਕਾ ਹੁੰਦਾ ਹੈ? ਅਗਲੇ ਲੜ ਭਿੜ ਫਿਰ ਉਹੋ ਜਿਹੇ ਹੋ ਜਾਂਦੇ ਹਨ। ਲੋਕਾਂ ਨੂੰ ਜ਼ਕੀਨ ਨਹੀਂ ਆਉਂਦਾ ਕੀ ਸੱਚ ਹੈ? ਮੈਂ ਕਾਪੀ ਉਤੇ ਕੁੱਝ ਲਿਖਤਾਂ ਵਿੱਚ ਲੇਖ ਤੇ ਕਾਵਿਤਾਂਵਾਂ ਲਿਖੀਆਂ ਸਨ। ਸਾਰੇ ਜਾਣਦੇ ਹਨ। ਲੇਖਕ ਲਿਖਤਾਂ ਵਿੱਚ ਗੱਪਾਂ,ਅੱਖੀ ਡਿੱਠਾ ਹਾਲ ਲਿਖਦੇ ਹਨ।ਮੈਂ ਗੁਰਦੁਆਰੇ ਸਾਹਿਬ ਸਾਹਿਜ ਪਾਠ ਆਪੇ ਅੰਰਭ ਕਰ ਲਿਆ ਸੀ। ਉਸੇ ਕਾਪੀ ਉਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਅੰਗ ਲਿਖਣ ਲੱਗ ਗਈ ਸੀ। ਮੈਂ ਇਹ ਕਾਪੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਕੋਲ ਹੀ ਛੱਡ ਆਈ। ਪ੍ਰਧਾਨ ਅਵਤਾਰ ਕਲੇਰ,ਮੋਟੂ ਕਾਹਲੋ ਗਿਆਨੀਆਂ ਨੂੰ ਫ਼ਿਕਰ ਪੈ ਗਿਆ। ਜੇ ਇਹ ਆਪ ਪਾਠ ਕਰਕੇ ਭੋਗ ਪਾ ਰਹੀ ਹੈ। ਤਾਂ ਬਾਕੀ ਵੀ ਦੇਖਾ ਦੇਖੀ ਇਹੀ ਕਰਨਗੇ। ਇਨਾਂ ਦਾ ਤਾਂ ਬਿਜ਼ਨਸ ਘੱਟ ਜਾਵੇਗਾ। ਇਨਾਂ ਮਰਦ ਦਿਆਂ ਬੱਚਿਆਂ ਨੇ ਮੇਰੇ ਨਾਲ ਪੰਗਾਂ ਲੈ ਲਿਆ। ਮੇਰੀ ਕਾਪੀ ਚੱਕ ਲਈ, ਮੈਨੂੰ ਪੁੱਛ-ਗਿਛ ਲਈ ਕੈਲਗਰੀ ਦੇ ਗੁਰਦੁਆਰਾ ਦਸ਼ਮੇਸ ਕਲਚਰ ਦੇ ਦਫ਼ਤਰ ਵਿੱਚ ਸੱਦ ਲਿਆ। ਅਵਤਾਰ ਕਲੇਰ ਨੇ ਕਿਹਾ,ˆˆ ਤੂੰ ਇਸ ਕਾਪੀ ਵਿੱਚ ਗੀਤ ਕਹਾਣੀਆਂ ਲਿਖੇ ਹਨ। ਐਸਾ ਬਕਵਾਸ ਕਿਉਂ ਲਿਖਿਆ ਹੈ? ਜੇ ਮੈਂ ਇਹ ਕਾਪੀ ਨਾਂ ਚੱਕਦਾ, ਕੀ ਹੁੰਦਾ ਜੇ ਕੋਈ ਹੋਰ ਚੱਕ ਲੈਂਦਾ?ˆˆ ਮੋਟੂ ਕਾਹਲੋ ਨੇ ਕਿਹਾ,ˆˆ ਇਹ ਤੇਰੀ ਕਾਪੀ ਮੈਂ ਕੱਛ ਵਿੱਚ ਲੁਕੋ ਕੇ ਅੰਦਰੋਂ ਇਥੇ ਤੱਕ ਲੈ ਕੇ ਆਇਆਂ ਹਾਂ। ਬਈ ਕਿਤੇ ਕੋਈ ਮੈਨੂੰ ਕੋਈ ਪੁੱਛ ਹੀ ਨਾਂ ਲਵੇ, ਸਤਵਿੰਦਰ ਕੌਰ ਸੱਤੀ ਦੀ ਕਾਪੀ ਤੇਰੇ ਕੋਲ ਕੀ ਕਰਦੀ ਹੈ।ਮੇਰਾ ਤਾ ਸਰੀਰ ਕੰਭੀ ਜਾਂਦਾ ਹੈ।ਇਹ ਤੂੰ ਸਾਡੇ ਗੁਰਦੁਆਰਾ ਸਾਹਿਬ ਬਾਰੇ ਹੀ ਲਿਖੀ ਜਾਂਦੀ ਹੈ।ˆˆ ਮੈਂ ਕਿਹਾ,ˆˆ ਮੇਰੀਆਂ ਲਿਖਤਾ ਮੇਰੇ ਪਾਠਕ ਪੜ੍ਹਦੇ ਹਨ। ਉਹ ਜਾਣਦੇ ਹਨ। ਮੈਂ ਕੀ ਲਿਖਦੀ ਹਾਂ। ਤੁਸੀਂ ਦੋਂਨੇ ਹੀ ਝੂਠ ਬੋਲਦੇ ਹੋ। ਤੁਹਾਡੇ ਵਿਚੋਂ ਕਾਪੀ ਕਿਹਨੇ ਚੱਕੀ ਹੈ ਸੱਚ ਕਿਉਂ ਨਹੀਂ ਦੱਸਦੇ? ਪ੍ਰਧਾਨ ਤਾਂ ਉਸ ਕੰਮਰੇ ਅੰਦਰ ਮਾਹਾਰਾਜ ਨੂੰ ਮੱਥਾਂ ਟੇਕਨ ਵੀ ਨਹੀਂ ਜਾਂਦਾ। ਇਹ ਨਿੱਕੀ ਜਿਹੀ ਗੱਲ ਉਤੇ ਤੁਸੀਂ ਦੋਨੇ ਇੱਕ ਜ਼ਨਾਨੀ ਅੱਗੇ ਝੂਠ ਬੋਲੀ ਜਾਂਦੇ ਹੋ। ਹੋਰ ਤੁਸੀਂ ਕੌਮ ਦੀ ਸੇਵਾ ਕਰਕੇ ਕੀ ਰੰਗ ਲਗਾ ਦੇਵੋਂਗੇ? ਇਨਾਂ ਨੇ ਮੇਰੀ ਕਾਪੀ ਨਹੀਂ ਦਿੱਤੀ। ਕਾਪੀ ਦੱਬ ਲਈ। ਕਿੱਡੀ ਵੱਡੀ ਮੱਲ ਮਾਰੀ। ਜਿਸ ਘਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਵੀਆਂ ਲਿਖਾਰੀਆਂ ਦਾ ਸਨਮਾਨ ਕਰ ਰਹੇ ਸਨ। ਇਹ ਸ਼ੇਰ ਦੇ ਬੱਚੇ, ਮੇਰੇ ਨਾਲ ਉਲਝ ਪਏ। ਅਜੇ ਵੀ ਸੋਚੀ ਜਾਂਦੇ ਹਨ। ਕਾਪੀ ਕਿਤੇ ਉਥੇ ਹੀ ਹੈ। ਇਕ ਹੋਰ ਮਾਈ ਦਾ ਲਾਲ ਮਰਦ ਦਫ਼ਤਰ ਵਿੱਚ ਗਿਆ। ਕਾਪੀ ਮੇਰੇ ਹੱਥ ਵਿੱਚ ਦੇ ਗਿਆ। ਲੋਕੀ ਰਾਸ਼ਨ ਗੁਰਦੁਆਰਾ ਸਾਹਿਬ ਚੱਕੀ ਆਉਂਦੇ ਹਨ। ਇਨਾਂ ਮੈਂਬਰਾਂ ਨੇ ਸਮਾਨ ਵੇਚਣ ਲਈ ਆਪਣੇ ਗਰੋਸਰੀ ਸਟੋਰ ਖੋਲ ਲਏ ਹਨ। ਗੋਲ ਸਰਕਲ ਚੱਲੀ ਜਾਂਦਾ ਹੈ। ਚੱਕਰ ਵਿੱਚ ਫਿਰਦੇ ਰਾਸ਼ਨ ਵਿਚ ਸੁਡੀਆਂ ਪੈ ਜਾਂਦੀਆਂ ਹਨ। ਅਜੇ ਇਹ ਗਿਆਨੀ ਮੀਟ ਨਹੀਂ ਖਾਂਦੇ। ਦਾਲਾਂ ਆਟੇ ਵਿੱਚ ਕੀੜਿਆਂ ਨੂੰ ਮੀਟ ਹੀ ਨਹੀਂ ਮੰਨਦੇ। ਕਿਵੇ ਮੰਨਣਗੇ ਜੋ ਲੋਕਾਂ ਦੀ ਖੂਨ ਪਸੀਨੇ ਵਾਲੀ ਕਮਾਈ ਹਜ਼ਮ ਕਰ ਜਾਂਦੇ ਹਨ। ਗੁਰਦੁਆਰਾ ਸਾਹਿਬ ਵਿੱਚ ਪ੍ਰੋਗ੍ਰਾਮ, ਨਗਰਕਰਿਤਨ ਤਾਂਹੀਂ ਤਾਂ ਕਰਾਉਂਦੇ ਹਨ। ਸੰਗਤ ਦੀਆਂ ਜੇਬਾਂ ਹੋਲੀਆਂ ਕਰਨ ਲਈ ਸਾਰਾ ਢੌਗ ਕਰਦੇ ਹਨ। ਤੁਹਾਡੀ ਦਸਾਂ ਨੌਹਾਂ ਦੀ ਕਮਾਈ ਤਾਂ ਜੇਬਾਂ ਵਿਚੋਂ ਕੱਢਾ ਲੈਂਦੇ ਹਨ। ਇਹ ਤੁਹਾਡੀ ਕਮਾਈ ਇਕਠੀ ਕੀਤੀ ਵਿਚੋਂ, ਆਪਣੀ ਦਸਾਂ ਨੌਹਾਂ ਦੀ ਕਮਾਈ ਕਿਸ ਨੂੰ ਦਿੰਦੇ ਹਨ। ਆਪਣੇ ਲਈ ਹੋਰ ਭਰਵਾਸ਼ਾ ਹੈ। ਦੂਜਿਆਂ ਲਈ ਹੋਰ ਹੈ। ਗਿਆਨੀ ਕਹਿੰਦੇ ਹਨ,ˆˆ ਹਰਾਮ ਦੀ ਕਮਾਈ ਨਾਂ ਖਾਵੋਂ।ˆˆ ਆਪ ਕਿਹੜੀ ਕਮਾਈ ਕਰਦੇ ਹਨ? ਤੁਹਾਡੀ ਵਾਧੂ ਕਮਾਈ ਕੀਤੀ ਜੋ ਤੁਹਾਡੇ ਕੋਲੋ ਸੰਭਾਂਲੀ ਨਹੀਂ ਜਾਂਦੀ। ਚੰਗੀ ਤਰਾਂ ਸੰਭਾਲ ਲੈਦੇ ਹਨ। ਪਰਾਇਆ ਮਾਲ ਆਪਣਾ, ਰਾਮ ਨਾਮ ਜਪਣਾ। ਜਦੋ ਲੋਕਾਂ ਨੇ ਮਾਇਆ ਦਾ ਢੇਰ ਹੈ ਲੋਉਣਾ। ਕੰਮ ਕਾਰ ਤੋਂ ਕੀ ਲੈਣਾਂ? ਕੀ ਕਿਸੇ ਦਾ ਮਾਲ ਦੱਬਣਾ? ਕੀ ਲੋਕਾਂ ਦੀ ਕਮਾਈ ਵਿਹਲੇ ਬੈਠ ਕੇ ਛੱਕਣਾ? ਕੀ ਲੋਕਾਂ ਨੂੰ ਮੀਟ ਦੀ ਦੋਹਾਈ ਦੇ ਕੇ ਮੂਰਖ ਬਣਾਉਣਾ ਸੱਚ ਹੈ ਜਾਂ ਝੂਠ ਹੈ? ਕੀ ਕੱਲੇ ਗਿਆਨੀ ਹੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਪਾਠ ਕਰ ਸਕਦੇ ਹਨ? ਉਦਾ ਕਹੀ ਜਾਂਦੇ ਹਨ। ਅੰਮ੍ਰਿਤ ਵੇਲੇ ਉਠੋ, ਜੋ ਕੋਈ ਸਾਜਰੇ ਗੁਰਦੁਆਰਾ ਸਾਹਿਬ ਮੱਥਾਂ ਟੇਕਨ ਜਾਂਦੇ ਹਨ। ਉਨਾਂ ਨੂੰ ਆਉਣ ਤੋਂ ਵਰਜਤ ਕਰਦੇ ਹਨ। ਕਹਿੰਦੇ ਹਨ,ˆˆ ਦਿਨ ਚੜੇ ਆਇਆ ਕਰੋ। ਕੀ ਤੁਹਾਨੂੰ ਘਰੇ ਟੇਕ ਨਹੀਂ ਹੈ? ˆˆ ਅੰਦਰ ਪਤਾ ਨਹੀਂ ਕੀ ਰਾਤ ਨੂੰ ਅਫੀਮ ਵੇਚਦੇ ਹਨ? ਕੀ ਸੰਗਤ ਦਾ ਰਾਸ਼ਨ ਹਜ਼ਮ ਕਰਦੇ ਹਨ? ਪਬਲਿਕ ਜਾਂ ਰੱਬ ਹੀ ਜਾਣੇ ਕੀ ਸੱਚ ਹੈ ਜਾਂ ਝੂਠ ਹੈ? ਸਭ ਕਾਸੇ ਵਿੱਚ ਲੋਕਾਂ ਦਾ ਪੂਰਾ ਹੱਥ ਹੈ।

 

Post new comment

Comments

Popular Posts