ਔਰਤ ਚਾਰ ਦੀਵਾਰੀ ਵਿੱਚ ਬੰਦ ਹੈ-

ਸਤਵਿੰਦਰ ਕੌਰ ਸੱਤੀ (ਕੈਲਗਰੀ)
ਅੱਜ ਔਰਤ ਚਾਰ ਦੀਵਾਰੀ ਵਿੱਚ ਬੰਦ ਹੈ। ਭਾਵੇਂ ਨਾਰੀ ਬਹੁਤ ਪੜ੍ਹ ਲਿਖ ਗਈ ਹੈ। ਫਿਰ ਵੀ ਦੁਨੀਆਂ ਤੋਂ ਡਰਦੀ ਹੈ। ਲੁੱਕ ਛਿਪ ਕੇ ਦਿਨ ਕਟਦੀ ਹੈ। ਜੇ ਕੋਈ ਔਰਤ ਦਾ ਮਰਦ ਬਦੇਸ਼ ਵਿੱਚ ਗਿਆ ਹੈ। ਤਾਂ ਘਰ ਦੇ ਸਾਰੇ ਕੰਮ ਉਸ ਦੀ ਔਰਤ ਨੇ ਹੀ ਕਰਨੇ ਹੁੰਦੇ ਹਨ। ਪਿੰਡਾਂ ਵਿੱਚ ਤਾਂ ਪਹੇ, ਮੋੜ, ਦਰਵਾਜ਼ੇ ਬੈਠੈ ਬੰਦੇ ਇਹੀ ਦੇਖਦੇ ਰਹਿੰਦੇ ਹਨ। ਉਨ੍ਹਾਂ ਮੂਹਰੇ ਦੀ ਉਸ ਔਰਤ ਦੇ ਸਵੇਰ ਦੇ ਕਿੰਨੇ ਗੇੜੇ ਲੱਗ ਗਏ ਹਨ। ਉਨ੍ਹਾਂ ਨੂੰ ਆਪਦਾ ਪਤਾ ਨਹੀਂ ਰਹਿੰਦਾ। ਆਪ ਉਹ ਵਿਹਲੇ ਦੂਜਿਆਂ ਦੀਆਂ ਧੀਆਂ, ਭੈਣਾਂ, ਜਨਾਨੀਆਂ ਦੇ ਰਸਤੇ ਰੋਕੀ ਬੈਠੇ ਹਨ। ਹਰ ਨੰਘਣ ਵਾਲੀ ਦੀ ਤੋਰ ਦੇਖਦੇ ਹਨ। ਸਰੀਫ਼ ਬੰਦੇ ਡਰਦੇ ਆਪਣੀਆਂ  ਧੀਆਂ, ਭੈਣਾਂ, ਜ਼ਨਾਨੀਆਂ ਨੂੰ ਅੰਦਰੀ ਡਿਕੀ ਬੈਠੇ ਹਨ। ਆਪ ਹੀ ਬਾਹਰ ਦੇ ਕੰਮ ਕਰਦੇ ਹਨ। ਮਜ਼ਬੂਰੀ ਨੂੰ ਔਰਤਾਂ ਨੂੰ ਘਰੋਂ ਬਾਹਰ ਕੱਢਦੇ ਹਨ। ਪੀਤੂ ਬਾਹਰਲੇ ਦੇਸ਼ ਵਿੱਚ ਬਦੇਸ਼ ਚਲਾ ਗਿਆ। ਉਸ ਦੀ ਘਰ ਵਾਲੀ ਸਵੇਰੇ ਸ਼ਾਮ ਵੱਸੋਂ ਵਾਲੇ ਘਰ ਤੋਂ ਬਾਹਰਲੇ ਘਰ ਮੱਝ ਦੀ ਧਾਰ ਕੱਢਣ ਜਾਂਦੀ ਸੀ। ਰਵੀਂ ਉਸ ਨੂੰ ਹਰ ਰੋਜ਼ ਪੂਲੀ ਤੇ ਬੈਠਾ ਦੇਖਦਾ ਸੀ। ਰਵੀਂ ਨੇ ਉਸ ਦੇ ਹਰ ਰੋਜ਼ ਦਾ ਸਮਾਂ ਨੋਟ ਕਰ ਲਿਆ। ਇੱਕ ਸ਼ਾਮ ਨੂੰ ਹਨੇਰਾ ਦੇਖਕੇ, ਉਸ ਦੇ ਪਿਛੇ ਚਲਿਆ ਗਿਆ। ਉਸ ਔਰਤ ਨੇ ਰੌਲਾ ਪਾ ਦਿੱਤਾ। ਲੋਕਾਂ ਨੇ ਉਹ ਔਰਤ ਹੀ ਮਾੜੀ ਬਣਾ ਦਿੱਤੀ। ਜਿਹੜਾ ਉਸ ਦੇ ਬਾਹਰਲੇ ਘਰ ਤੱਕ ਚਲਾ ਗਿਆ। ਉਸ ਦਾ ਮੂੰਹ ਕਾਲਾ ਨਹੀਂ ਕੀਤਾ। ਸਗੋਂ ਪੀਤੂ ਨੂੰ ਕਿਸੇ ਨੇ ਬਦੇਸ਼ ਵਿੱਚ ਖ਼ਬਰ ਪਹੁੰਚਾ ਦਿੱਤੀ। ਉਸ ਨੇ ਉਥੇ ਬੈਠੇ ਨੇ ਹੀ ਪਤਨੀ ਨਾਲੋਂ ਰਿਸ਼ਤਾ ਤੋੜਕੇ ਪਤਨੀ ਪੇਕੇ ਭੇਜ ਦਿੱਤੀ। ਆਪ ਗੋਰੀਂ ਮੇਮ ਨਾਲ ਬਦੇਸ਼ ਵਿੱਚ ਰਹਿੱਣ ਲੱਗ ਗਿਆ। ਮਨ ਮਰਜ਼ੀ ਨਾਲ ਜੋਂ ਚਾਹੇ ਕਰ ਸਕਦਾ ਹੈ। ਮਰਦ ਨੂੰ ਹਰ ਗੁਨਾਹ ਮੁਆਫ਼ ਹੈ। ਔਰਤ ਅਜ਼ਾਦੀ ਨਾਲ ਸਾਹ ਵੀ ਨਹੀਂ ਲੈ ਸਕਦੀ। ਉਸ ਨੂੰ ਬੰਦ ਦਰਵਾਜ਼ਿਆਂ ਪਿਛੇ ਬੰਦ ਰੱਖਿਆ ਹੋਇਆ ਹੈ। ਸਗੋਂ ਰਵਿਦਾਸ ਭਗਤ ਜੀ ਦਾ 2011 ਸੰਨ ਵਿੱਚ 634 ਵਾਂ ਜਨਮ ਦਿਨ ਮਨਾਂ ਰਹੇ ਹਾਂ। ਅੱਜ ਮਾਘ ਦੀ ਪੂਰਨਮਾਸ਼ੀ ਵੀ ਹੈ। ਭਗਤਾਂ ਗੁਰੂਆਂ ਨੇ ਗਰੀਬ ਤੇ ਔਰਤ ਜਾਤ ਦੀ ਅਜ਼ਾਦੀ ਲਈ ਅਵਾਜ਼ ਉਠਾਈ ਹੈ। ਮੈਨੂੰ ਲੁਧਿਆਣੇ ਕਾਲਜ ਕੰਮ ਸੀ। ਇਸ ਵਾਰ ਵੀ ਰੱਬ ਦੀ ਕੁੱਦਰਤ ਦੀ ਖੇਡ ਹੈ। ਕਿ ਮੈਂ ਸਾਰੇ ਕਾਲਜ ਵਿੱਚ ਆਪ ਗਈ ਹਾਂ। ਅੱਜ ਸਵੇਰੇ ਅੱਠ ਵਜੇ ਅਸੀਂ ਲੁਧਿਆਣੇ ਪਹੁੰਚ ਗਏ। ਸਾਰੇ ਸਕੂਲ ਕਾਲਜ ਰਵਿਦਾਸ ਭਗਤ ਜੀ ਦੇ ਜਨਮ ਦਿਨ ਦੇ ਦਿਹਾੜੇ ਕਰਕੇ ਬੰਦ ਸਨ। ਸ਼ੜਕਾਂ ਸੰਨ-ਸਾਨ ਪਈਆਂ ਸਨ। ਹਰ ਰੋਜ਼ ਨਾਲੋਂ ਅੱਧੀ ਭੀੜ ਸੀ। ਸਾਰੇ ਦੇ ਸਾਰੇ ਮਰਦ ਹੀ ਸਨ। ਕੋਈ ਇਕਾ ਦੁਕਾ ਝੂਗੀਆਂ ਵਾਲੀਆਂ, ਔਰਤਾਂ ਦਿਸ ਰਹੀਆਂ ਸੀ। ਸਾਡੀਆਂ ਆਮ ਔਰਤਾਂ ਨਾਲੋਂ ਤਾਂ ਉਹੀਂ ਅਜ਼ਾਦ ਜਿੰਦਗੀ ਜੀਅ ਰਹੀਆਂ ਹਨ। ਸਾਡੀਆਂ ਔਰਤਾਂ ਸਕੂਲਾਂ ਕਾਲਜਾਂ ਵਿੱਚ ਪੜ੍ਹਨ, ਪੜ੍ਹਾੳੇਣ ਲਈ ਹੀ ਬਾਹਰ ਜਾਂਦੀਆਂ ਹਨ। ਜਾਂ ਫਿਰ ਧਰਮਿਕ ਸਥਾਂਨਾਂ ਤੇ ਜਾ ਸਕਦੀਆਂ ਹਨ। ਆਮ ਸੌਦੇ ਖ਼ੀਦਣ ਬਜ਼ਾਰ ਵਿੱਚ ਮਰਦ ਹੀ ਜਾਂਦੇ ਹਨ। ਹੋਰ ਵੀ ਰਿਸ਼ਤੇਦਾਰੀਆਂ ਵਿੱਚ ਵਿਆਹ ਸ਼ਾਦੀਆਂ ਵਿੱਚ ਜ਼ਿਆਦਾਤਰ ਬੰਦੇ ਹੀ ਹੁੰਦੇ ਹਨ। ਔਰਤ ਨੂੰ ਘਰ ਵਿੱਚ ਰੱਖਣ ਵਾਲਾ ਸ਼ੋ-ਪੀਸ ਹੀ ਸਮਝਿਆ ਜਾਂਦਾ ਹੈ। ਅੱਜ ਵੀ ਕੁੜੀਆਂ ਦਾ ਘਰੋਂ ਬਾਹਰ ਨਿਕਲਣਾਂ ਔਖਾ ਹੈ। ਇਕ ਹਫ਼ਤਾਂ ਪਹਿਲਾਂ ਅਸੀਂ ਘੁੰਮਾਰ-ਮੰਡੀ ਗਏ। ਖ਼ਲਸਾ ਕਾਲਜ਼ ਦੇ ਅੱਗੋਂ ਦੀ ਨੰਘੇਂ, ਤਾਂ ਦੇਖਿਆ ਕਾਲਜ ਅੱਗੇ ਨੌ-ਜਵਾਨ ਮੁੰਡਿਆਂ ਦੀਆਂ ਟੋਲੀਆਂ ਖੜ੍ਹੀਆਂ ਸੀ। ਮੁੰਡੇ ਕਾਰਾਂ ਮੋਟਰ ਸਾਇਕਲਾਂ ਤੇ ਕੁੜੀਆਂ ਦੇ ਕਾਲਜ ਬਾਹਰ ਖੜ੍ਹੇ ਸਨ। ਮੇਰੇ ਨਾਲ ਮੇਰਾ ਪੂਰਾ ਪਰਿਵਾਰ ਸੀ। ਅਸੀਂ ਵੀ ਇਹ ਦੇਖਣ ਲਈ ਰੁਕ ਗਏ। ਮੁੰਡੇ ਕੁੜੀਆਂ ਦੇ ਕਾਲਜ ਮੂਹਰੇ ਕਰ ਕੀ ਰਹੇ ਹਨ? ਦੁਪਿਹਰ ਦੇ 12:00 ਵਜੇ ਤੋਂ 03:30 ਤੱਕ ਅਸੀਂ ਵੀ ਮੁੰਡਿਆ ਦੀਆਂ ਹਰਕਤਾ ਦੇਖ ਰਹੇ ਸੀ। ਸੂਰਜ ਦੀ ਧੁੱਪ ਬਹੁਤ ਹੋਣ ਕਾਰਨ ਕਾਰ ਵਿੱਚ ਗਰਮੀ ਲੱਗ ਰਹੀ ਸੀ। ਬਿਲਕੁਲ ਕਾਲਜ ਦੇ ਦਰਵਾਜ਼ੇ ਦੇ ਸਹਮਣੇ ਖੜ੍ਹੇ, ਕਈ ਮੁੰਡੇ ਇੱਕਠੇ ਹੀ ਬੋਲੇ," ਆ ਗਈਆਂ ਉਏ ਆ ਗਈਆਂ। ਹੁਣ ਆਪੋਂ ਆਪਣਾਂ ਸ਼ਿਕਾਰ ਫਸਾ ਲਿਉ।" ਇੱਕ ਮੁੰਡੇ ਨੇ ਕਿਹਾ," ਹਾਏ ਹਾਏ ਕੋਈ ਸੋਹਣੀ ਜਿਹੀ ਮਿਲ ਜਾਵੇਂ, ਜਿੰਦਗੀ ਦਾ ਨਜ਼ਰਾ ਆ ਜਾਵੇਂ।" ਇੱਕ ਹੋਰ ਪੰਜ ਕੁ ਫੁੱਟ ਦਾ ਮੁੰਡਾ ਖੜ੍ਹਾ ਸੀ। ਉਹ ਬੋਲਿਆ," ਆਪਾਂ ਕਿਹੜਾ ਘਰ ਲੈ ਕੇ ਜਾਣੀ ਹੈ। ਬਿੰਦ ਝੱਟ ਕੰਮ ਸਾਰ ਦੇਵੇ।" ਦੂਜੇ ਸਾਰੇ ਹੱਸ ਪਏ। ਦੋ ਕੁ ਨੇ ਕਿਹਾ," ਹੋਰ ਤੂੰ ਘਰ ਲਿਜਾ ਕੇ ਫੇਰੇ ਕਰਾਉਣੇ ਹਨ।" ਇੱਕ ਹੋਰ ਬੋਲਿਆ," ਫੁੱਲ ਦੀ ਤਾ ਵਾਸ਼ਨਾ ਹੀ ਬਹੁਤ ਹੈ। ਜੇ ਜੇਬ ਵਿੱਚ ਸੰਭਾਂਲ ਲਈਏ। ਕਮਲਾ ਜਾਂਦਾ ਹੈ।" ਸਾਰੇ ਖਿੜ-ਖੜਾਂ ਕੇ ਹੱਸ ਪਏ। ਕਈ ਅਵਾਜ਼ਾਂ ਆਈਆਂ," ਅਸੀਂ ਤਾਂ ਭੌਰੇ ਹਾਂ। ਇੱਕ ਫੁੱਲ ਤੇ ਟਿੱਕ ਕੇ ਨਹੀਂ ਬੈਠਦੇ। ਇਕ ਡਾਲ ਤੋਂ ਦੂਜੀ ਤੇ ਉਡਦੇ ਫਿਰਦੇ ਹਾਂ।ੱ ਕੋਲੋ ਦੀ ਕਈ ਪ੍ਰੋਫੈਸਰਾਂ ਵੀ ਨੀਵੀਂ ਪਾ ਕੇ ਨੰਘ ਰਹੀਆਂ ਸਨ। ਚੌਕੀਦਾਰ ਜਾਂ ਹੋਰ ਕਾਲਜ ਦੇ ਕਰਮਚਾਰੀ ਦੀ ਕੋਈ ਹਿੰਮਤ ਨਹੀਂ ਪਈ। ਮੁੰਡਿਆਂ ਨੂੰ ਪੁੱਛ ਸਕਣ, ਕੁੜੀਆਂ ਦੇ ਕਾਲਜ ਅੱਗੇ ਮਡੀਰ ਦਾ ਖੜ੍ਹਨ ਦਾ ਕੀ ਕੰਮ ਹੈ? ਸਾਰੇ ਦੇ ਸਾਰੇ ਗੁੰਡਿਆਂ ਵਾਂਗ ਲੱਗ ਰਹੇ ਸਨ। ਜਿਵੇਂ ਧੱਕੇ ਨਾਲ ਕੁੜੀਆਂ ਚੱਕਣ ਆਏ ਹੁੰਦੇ ਹਨ। ਕਾਲਜ ਅੱਗੇ ਖੜ੍ਹਕੇ, ਗੰਦੇ ਲਫ਼ਜ਼ ਕੁੜੀਆਂ ਨੂੰ ਸੁਣਾਂ ਕੇ ਬੋਲ ਰਹੇ ਸਨ। ਉਨ੍ਹਾਂ ਨਾਲ ਮੈਂ ਕੋਈ ਕੁੜੀ ਅੱਖ ਮਿਲਾਉਂਦੀ ਨਹੀਂ ਦੇਖੀ। ਸਾਰੀਆਂ ਨੀਵੀਂ ਪਾ ਕੇ ਕੋਲੋਂ ਦੀ ਨੰਘ ਰਹੀਆਂ ਸਨ। ਜਿਵੇ ਹਲ਼ਿਕੇ ਕੁੱਤੇ ਤੋਂ ਬਚ ਕੇ ਨੰਘੀਦਾ ਹੈ। ਪਤਾ ਮੈਨੂੰ ਵੀ ਸੀ। ਬਈ ਜੇ ਇਨ੍ਹਾਂ ਮੱਸਟੰਡਿਆਂ ਨੂੰ ਕੁੱਝ ਕਿਹਾ। ਹੁਣੇ ਹੀ ਭੰਨ ਤੋੜ ਸ਼ੁਰੂ ਕਰ ਦੇਣਗੇ। ਹੋਰ ਨਹੀਂ ਤਾਂ ਧੱਕੇ ਨਾਲ ਹੀ ਕੁੜੀਆਂ ਚੱਕ ਲੈਣਗੇ। ਦਿਨ ਦਿਹਾੜੇ ਦੁਨੀਆਂ ਦੇ ਸਹਮਣੇ ਬਦਮਾਸ਼ੀ ਕਰ ਰਹੇ ਸਨ। ਕਈ ਮਾਂਪੇ ਧੀਆਂ ਨੂੰ ਗੱਡੀਆਂ ਤੇ ਲੈਣ ਲਈ ਵੀ ਖੜ੍ਹੇ ਸਨ। ਇੰਨ੍ਹਾਂ ਮੁੰਡਿਆਂ ਦੇ ਟੌਂਟ ਆਲੇ-ਦੁਆਲੇ ਦੇ ਸਭ ਦੁਨੀਆਂ ਵਾਲੇ ਸੁਣ ਦੇਖ ਰਹੇ ਸਨ।
 ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਵੀ ਆਪੋਂ-ਆਪਣੇ ਘਰਾਂ ਦੀਆਂ ਧੀਆਂ ਭੈਣਾਂ ਵਰਗੀ ਹੈ। ਕੀ ਮੁੰਡਿਆਂ ਨੂੰ ਘਰ ਪਰਿਵਾਰ ਵਿੱਚ ਦੱਸਿਆ ਨਹੀਂ ਜਾਂਦਾ? ਜੇ ਆਪਣੀਆਂ ਧੀਆਂ ਦਾ ਰੂਪ ਲਕੋਂ ਕੇ ਰੱਖਦੇ ਹਨ। ਦੂਜੇ ਦੀਆਂ ਧੀਆਂ ਦੀ ਮਹਿਕ ਕਿਉਂ ਗਲਾਬ ਦੇ ਫੁੱਲ ਵਰਗੀ ਲੱਗਦੀ ਹੈ? 

Comments

Popular Posts