ਧੀਆਂ ਦੇ ਲੇਖ-ਸਤਵਿੰਦਰ ਕੌਰ ਸਾਤੀ (ਕੈਲਗਰੀ)
ਦੁਨੀਆਂ ਵਾਲਿਆਂ ਲਈ ਪਿਛੋਂ ਵਿਧਤਾ ਤੋਂ ਲਿਖਾਏ, ਧੀਆਂ ਦੇ ਲੇਖ ਹੁੰਦੇ ਹਨ। ਪੁੱਤਾਂ ਦੀ ਕਿਸਮਤ ਸਾਰੇ ਲੋਕ ਆਪ ਬਣਾਉਂਦੇ ਹਨ। ਧੀ ਨਿਮੀਂ ਦਾ ਪਤਾ ਵੀ ਲੱਗ ਜਾਵੇਂ, ਬਹੁਤੇ ਗਰਭ ਗਿਰਾ ਦਿੰਦੇ ਹਨ। ਬਹੁਤੇ ਲੋਕ ਧੀ ਜੰਮਣੀ ਹੀ ਨਹੀਂ ਚਹੁੰਦੇ। ਸਾਧਾਂ ਕੋਲੋ ਅਸ਼ੀਰਵਾਦ ਅਰਦਾਸਾਂ, ਝੋਲੀ ਵਿੱਚ ਫ਼ਲ ਪਾਉਂਦੇ ਫਿਰਦੇ ਹਨ। ਦੋ ਦਾਹਕੇ ਪਹਿਲਾਂ ਦੇ ਮੁਕਾਬਲੇ ਕੁੜੀਆਂ ਦੇ ਕੱਦ ਛੋਟੇ ਰਹਿ ਗਏ ਹਨ। ਸਰੀਰਕ ਪੱਖੋਂ ਸੂਰਤ ਸ਼ਕਲ ਵਿੱਚ ਵੀ ਕੋਈ ਖਿਚ ਨਹੀਂ ਲੱਗਦੀ। ਪੰਜਾਬਣਾ ਵਰਗਾ ਨਾਂ ਹੀ ਰੰਗ ਰੂਪ ਰਿਹਾ ਹੈ। ਬਹੁਤੇ ਘਰਾਂ ਵਿੱਚ ਖ਼ਾਸ ਕਰਕੇ ਪੰਜਾਬ ਵਿੱਚ ਚੰਗ੍ਹਾਂ ਖਾਂਦੇਂ ਪੀਦੇਂ ਘਰਾਂ ਵਿਚ ਵੀ ਕੁੜੀਆਂ ਨੂੰ ਮੁੰਡਿਆਂ ਨਾਲ ਦੀ ਖ਼ਰਾਕ ਨਹੀਂ ਦਿੱਤੀ ਜਾਂਦੀ। ਧੀਆਂ ਨੂੰ ਵਰ-ਘਰ ਚੰਗ੍ਹਾਂ ਨਾਂ ਮਿਲੇ ਤਾਂ ਵੀ ਮਾਂਪੇ ਤੇ ਦੁਨੀਆਂ ਵਾਲੇ ਧੀਆਂ ਦੇ ਲੇਖ ਕਹਿ ਕੇ ਗੱਲ ਆਈ ਗਈ ਕਰ ਦਿੰਦੇ ਹਨ। ਕਈਆਂ ਮਾਂਪਿਆਂ ਨੇ ਤਾਂ ਧੀਆਂ ਦਾ ਰਿਸ਼ਤਾਂ ਕਰਨ ਨੂੰ ਵਿਪਾਰ ਸਮਝਿਆ ਹੋਇਆ ਹੈ। ਜਿਥੇ ਵੀ ਕੋਈ ਬਹਰਲੇ ਦੇਸ਼ ਵਿਚੋਂ ਮੁੰਡਾ ਆਇਆ ਸੁਣਦੇ ਹਨ। ਭਾਵੇਂ ਕੁੜੀ ਤੋਂ ਦੂਗਣੀ ਉਮਰ ਦਾ ਮੁੰਡਾ ਹੀ ਹੋਵੇ। ਕੁੜੀਆਂ ਨੂੰ ਉਸ ਅੱਗੇ ਲਿਆ ਕੇ ਬੈਠਾ ਦਿੰਦੇ ਹਨ। ਮੁੰਡੇ ਵਾਲੇ ਚਾਹੇ ਮੰਨਾਂ ਹੀ ਕਰੀ ਜਾਣ, ਬਹੁਤੇ ਤਾਂ ਇਹ ਵੀ ਕਹੀ ਜਾਂਦੇ ਹਨ। ਸਾਨੂੰ ਕੋਈ ਇਤਰਾਜ਼ ਨਹੀਂ ਹੈ। ਜੇ ਨਾਂ ਪਸੰਦ ਆਏ ਨਾਂ ਸਹੀਂ। ਤੁਸੀਂ ਨਿਗ੍ਹਾਂ ਹੀ ਮਾਰ ਲਵੋਂ। ਮੋੜਾਂ ਤੇ ਖੜ੍ਹਾ ਕੇ ਧੀਆਂ ਦਾ ਹੁਸਨ ਲਾਲਮ ਕਰ ਰਹੇ ਹਨ। ਜਿਵੇਂ ਮੰਡੀ ਵਿੱਚ ਵਿਪਾਰੀ ਝੋਟੀ ਦੇ ਸਿੰਗਾਂ ਨੂੰ ਤੇਲ ਲਾਕੇ ਨਿਖਾਰ ਕੇ ਲੈ ਕੇ ਆਉਂਦੇ ਹਨ। ਐਨੀ ਬੇਅਦਵੀਂ ਧੀਆਂ ਦੀ ਮਾਂਪੇ ਆਪ ਕਰਾ ਰਹੇ ਹਨ। ਕੋਈ ਸ਼ਰਮ ਤਾਂ ਬਾਕੀ ਹੀ ਨਹੀਂ ਰਹੀ। ਕਨੇਡਾ ਅਮਰੀਕਾ ਤੋਂ ਆਏ ਮੁੰਡਿਆਂ ਨੂੰ ਧੀਆਂ ਦੀਆਂ ਫੋਟੋਂਆਂ ਵੰਡਦੇ ਫਿਰਦੇ ਹਨ। ਮੈਰਿਜ਼ ਵਿਊ ਵਾਲਿਆਂ ਨੂੰ ਧੀਆਂ ਦੀਆਂ ਫੋਟੋਂਆਂ ਦਿੱਤੀਆਂ ਹੋਈਆਂ ਹਨ। ਧੀਆਂ ਮਾਂਪਿਆਂ ਨੂੰ ਮੂੰਹੋਂ ਬੋਲ ਕੇ ਕੁੱਝ ਕਹਿ ਵੀ ਨਹੀਂ ਸਕਦੀਆਂ। ਮੈਂ ਆਪ ਅੱਜ ਕੱਲ ਪੰਜਾਬ ਆਈ ਹੋਈ ਹਾਂ। ਲਿਖਦੀ ਨੂੰ ਬਹੁਤ ਸ਼ਰਮ ਆਉਂਦੀ ਹੈ। ਬਹੁਤੇ ਧੀਆਂ ਦੇ ਮਾਂਪੇ ਭਰਾਂ ਦਲਾਲਾਂ ਵਾਂਗ 30, 40, 50 ਲੱਖ ਰੁਪਿਆ ਦੇਣ ਨੂੰ ਤਿਆਰ ਹਨ। ਇਹ ਵੀ ਨਹੀਂ ਦੇਖਦੇ ਬੰਦਾ ਵਿਆਹਿਆ ਹੈ। ਵਿਆਹੇ ਨੂੰ ਕਹਿੰਦੇ ਹਨ," ਸਾਨੂੰ ਕੋਈ ਇਤਰਾਜ਼ ਨਹੀਂ ਹੈ।" ਕਈ ਵਾਰ ਬੰਦਾ ਬੱਚਿਆਂ ਨੂੰ ਛੱਡ ਕੇ ਪੰਜਾਬ ਆਇਆ ਹੁੰਦਾ ਹੈ। ਉਸੇ ਨੂੰ ਰਿਸ਼ਤਾ ਕਰਾਉਣ ਲੱਗ ਜਾਂਦੇ ਹਨ। ਭਾਵੇਂ ਮੁੰਡਾ 18 ਸਾਲ ਤੋਂ ਘੱਟ ਹੀ ਹੋਵੇਂ। ਉਸ ਨੂੰ 30 ਸਾਲ ਦੀ ਧੀ ਦਾ ਰਿਸ਼ਤਾ ਲੈ ਕੇ ਤੁਰੇ ਆਉਂਦੇ ਹਨ। ਕੀ ਮਾਂਪੇ ਨਹੀਂ ਜਾਣਦੇ। ਧੀ ਲਈ ਹਾਣ ਦਾ ਵਰ ਚਾਹੀਦਾ ਹੁੰਦਾ ਹੈ। ਸਾਥੀ ਇਸੇ ਲਈ ਲੱਭਿਆ ਜਾਂਦਾ ਹੈ। ਜਵਾਨੀ ਹੁੰਢਾਉਣ ਲਈ, ਨਾਂ ਕਿ ਮਰਿਆ ਸੱਪ ਗਲ ਪਾਉਣ ਲਈ। ਪਤੀ-ਪਤਨੀ ਦੋਂਨਾਂ ਵਿਚੋਂ ਕੋਈ ਵੱਡੀ ਉਮਰ ਦਾ ਹੋਵੇ। ਨਰੜ ਲੱਗਦਾ ਹੈ। ਜਿਵੇਂ ਗੱਡੀ ਦਾ ਇਕ ਚੱਕਾ ਛੋਟਾ ਵੱਡਾ ਹੋਣ ਨਾਲ ਗੱਡੀ ਨਹੀਂ ਚੱਲਦੀ। ਜੀਵਨ ਸਾਥੀ ਹਾਣ ਦਾ ਨਾ ਹੋਵੇ, ਸਿਆਣੇ ਬੰਦੇ ਜਾਣਦੇ ਹਨ। ਕੀ ਅਸਲ ਵਿੱਚ ਬੀਤਦਾ ਹੈ? ਮਾਂਪੇ ਕਿਤੇ ਹੋਰ ਧੱਕੇ ਨਾਲ ਵਿਆਹ ਦਿੰਦੇ ਹਨ। ਬੱਚੇ ਸਾਂਈਆ ਕਿਤੇ ਹੋਰ ਲਾਉਂਦੇ ਹਨ। ਮਾਂਪੇ ਵਧਾਈਆਂ ਕਿਤੋਂ ਹੋਰ ਲਈ ਜਾਂਦੇ ਹਨ। ਜਿੰਦਗੀ ਬਿਮਾਰਾਂ ਦੀ ਖਿਚੜੀ ਵਾਗ ਬਣ ਕੇ ਰਹਿ ਜਾਂਦੀ ਹੈ। ਬਹੁਤੀਆਂ ਕੁੜੀਆਂ ਰਜ਼ਾਮੰਦ ਵੀ ਨਹੀਂ ਹੁੰਦੀਆਂ। ਫਿਰ ਵੀ ਧੱਕੇ ਨਾਲ ਕਨੇਡਾ ਨੂੰ ਰਿਸ਼ਤਾ ਕਰਨ ਨੂੰ ਫਿਰਦੇ ਹਨ। ਤਾਂਹੀ ਕੁੜੀਆਂ ਕਨੇਡਾ ਆ ਕੇ ਆਪਣੀ ਮਨ ਮਰਜ਼ੀ ਕਰਦੀਆਂ ਹਨ। ਅੱਜ ਕੱਲ ਤਾਂ ਕਨੇਡੀਅਨ ਮੁੰਡੇ ਨੂੰ ਪਤੀ ਤਾਂ ਬਣਾਉਂਦੀਆਂ ਹਨ। ਬਈ ਕਨੇਡਾ ਦੀ ਪਾਸਪੋਰਟ ਮੋਹਰ ਤੇ ਲੁਆਉਣ ਲਈ, ਇੱਜ਼ਤ ਦੀ ਕੋਈ ਸ਼ਰਮ ਨਹੀਂ ਹੈ। ਨਾਲੇ ਕੋਲੋ ਪੈਸੇ ਦੇ ਕੇ ਮਾਂਪੇ ਲਾੜਾ ਖ੍ਰੀਦਦੇ ਹਨ। ਧੀਆਂ ਦੇ ਵਿਆਹਾ ਉਤੇ ਜ਼ਮੀਨਾਂ ਬੇਚ ਕੇ ਆਪਦੇ ਜਾਣੀ ਠਾਠ ਨਾਲ ਵਿਆਹ ਕਰਦੇ ਹਨ। ਪੁਰਾਣੇ ਜ਼ਮਾਨੇ ਦੇ ਐਸ਼ੀ ਮਾਹਾਰਾਜਿਆਂ, ਕੰਜਰਾਂ  ਵਾਗ ਕੰਜੀਆਂ ਨੱਚਾਉਂਦੇ ਹਨ। ਵੱਧ ਤੋਂ ਵੱਧ ਲੋਕਾਂ ਨੂੰ ਸੱਦ ਕੇ ਦਿਖਾਉਂਦੇ ਹਨ। ਨੱਚਣ ਵਾਲੀਆਂ ਵੀ ਕਿਸੇ ਦੀਆਂ ਧੀਆਂ ਹਨ। ਜਿੰਨ੍ਹਾਂ ਨਾਲ ਸ਼ਰਾਬੀ ਨੱਚਦੇ ਹਨ। ਇੱਕ ਦਿਨ ਐਸਾ ਆਏਗਾ। ਲੋਕ ਜ਼ਮੀਨਾਂ ਨੂੰ ਵੇਚ ਕੇ ਰਾਜਿਆਂ ਵਾਗ ਕੰਗਾਲ ਹੋ ਜਾਣਗੇ। ਸ਼ੜਕਾਂ ਉਤੇ ਭੀਖ ਮੰਗਦੇ ਦਿਸਣਗੇ। ਜਿਵੇਂ ਅੱਜ ਕੱਲ ਕੋਈ ਵੀ ਦੁਨੀਆਂ ਉਤੇ ਰਾਜਾ, ਮਾਹਾਰਾਜਾ ਨਹੀਂ ਬਚਿਆ। ਬਹੁਤ ਛੇਤੀ ਹੀ ਐਸ਼ੀ ਲੋਕਾਂ ਦੀ ਨਸਲ ਤਬਾਹ ਹੋ ਜਾਂਦੀ ਹੈ। ਜੋਂ ਮੂੰਹ ਉਤੇ ਨੂੰ ਚੱਕਕੇ ਚਲਦੇ ਹਨ। ਮੂਦੇ ਮੂੰਹ ਡਿੱਗਦੇ ਹਨ। ਫਿਰ ਪੈਰ ਥੱਲੇ ਨਹੀਂ ਲੱਗਦੇ। ਜਿਸ ਨੇ ਆਪਣੀ ਮਾਂ, ਭੈਣ ਧੀ ਨਹੀ ਸੰਭਾਲੀਂ ਉਸ ਨਾਲੋਂ ਤਾਂ ਮਰਿਆ ਚੰਗ੍ਹਾ ਹੈ। ਲੋਕ ਧੀਆਂ ਤੇ ਧਰਤੀ ਮਾਂ ਦੀ ਲਾਲਮੀ ਸ਼ਰੇ ਬਜ਼ਾਰ ਕਰਨ ਲੱਗ ਗਏ ਹਨ। ਵਿਆਹ ਸਯੋਗ ਤਾਂ ਧੁਰੋਂ ਲਿਖੇ ਹੁੰਦੇ ਹਨ। ਧੀਆਂ ਦੇ ਲੇਖ ਤਾਂ ਰੱਬ ਧੀਆਂ ਜੰਮਣ ਵੇਲੇ ਹੀ ਲਿਖਦਾ ਹੈ। ਮਾਂਪੇ ਆਪਣੀਆਂ ਧੀਆਂ ਦੀ ਬੇਇੱਜ਼ਤੀ ਆਪ ਕਿਉਂ ਕਰਾ ਰਹੇ ਹਨ? ਪੜ੍ਹੀਆਂ ਲਿਖੀਆਂ ਹੋਈਆਂ ਕੁੜੀਆਂ ਨੂੰ ਅੱਜ ਵੀ ਮਨ ਮਰਜ਼ੀ ਦਾ ਵਰ ਨਹੀਂ ਚੁਣਨ ਦਿੱਤਾ ਜਾਂਦਾ। ਕੀ ਕੁੜੀਆਂ ਜਿੰਦਗੀ ਦਾਅ ਉਤੇ ਲਾਉਂਦੀਆਂ ਰਹਿਣਗੀਆਂ? ਕੀ ਨਮਇਸ਼ ਦੀ ਤਰ੍ਹਾਂ ਸ਼ੋਪੀਸ ਬਣਦੀਆਂ ਰਹਿਣਗੀਆਂ? 

Comments

Popular Posts