ਲਿਖਣ ਗਾਉਣ ਵਾਲੇ ਧੀਆਂ ਭੈਣਾਂ ਪਿਛੇ ਐਂਚੀਂਟੇਪ ਚੱਕੀ ਫਿਰਦੇ ਹਨ।

-ਸਤਵਿੰਦਰ ਕੌਰ ਸੱਤੀ (ਕੈਲਗਰੀ)
 ਲਿਖਣ ਗਾਉਣ ਵਾਲੇ ਧੀਆਂ ਭੈਣਾਂ ਪਿਛੇ ਐਂਚੀਂਟੇਪ ਚੱਕੀ ਫਿਰਦੇ ਹਨ। ਕੁੜੀਆਂ ਦੇ ਲੱਕ ਹਿਕ ਭਾਰ ਇਸ ਤਰ੍ਹਾਂ ਲਿਖਦੇ ਗਾਉਂਦੇ, ਹਨ। ਜਿਵੇਂ ਦਰਜੀ ਮਿਸਤਰੀ ਹੱਟੀ ਵਾਲੇ ਬਾਣੀਏ ਹੋਣ। ਲਾਲਰੀਆਂ ਵਾਂਗ ਲਾਲ ਗਲਾਬੀ ਬਦਮੀ ਰੰਗ ਵੀ ਲਾ ਦਿੰਦੇ ਹਨ। ਇਹ ਲਿਖਣ ਗਾਉਣ ਵਾਲੇ ਆਪਣੀਆਂ ਧੀਆਂ ਭੈਣਾਂ ਨੂੰ ਮਾਂਪ ਤੋਲ ਕੇ ਗਾਣੇ ਲਿਖਦੇ ਗਾਉਂਦੇ ਹਨ। ਜਾਂ ਲੋਕਾਂ ਦੀਆਂ ਧੀਆਂ ਭੈਣਾਂ ਨਾਪਦੇ ਹਨ। ਜਾਂ ਫਿਰ ਵਿਆਹ ਵਾਲੀ ਕੁੜੀ ਦੇ ਸਰੀਰ ਦੀ ਗਿਣਤੀ ਮਿਣਤੀ ਹੁੰਦੀ ਹੈ। ਲੋਕ ਵੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਐਸੇ ਗਾਣੇ ਨਾਲ ਨੱਚਦੇ ਹਨ। ਧੀ ਦੇ ਵਿਆਹ ਵਿੱਚ ਇਹੋਂ ਜਿਹੇ ਗਾਣੇ ਲੱਗਦੇ ਹਨ। ਟੂਆਂਟੀ ਏਟ (28) ਲੱਕ ਕੁੜੀ ਦਾ, ਫੋਟੀ ਸੈਵਿਨ (47) ਭਾਰ ਕੁੜੀ ਦਾ। ਸਮਝ ਨਹੀਂ ਆਉਂਦੀ ਲੋਕਾਂ ਨੂੰ ਸ਼ਬਦਾਵਲੀ ਚੰਗ੍ਹੀ ਲੱਗਦੀ ਹੈ, ਜਾਂ ਗਾਣੇ ਵਿੱਚ ਵੱਜਦੇ ਚਮਟੇ ਤਪਲੇ। ਅੱਗੇ ਤਾਂ ਸਦੀਕ ਮਾਣਕ ਹੀਰ ਸਹਿਬਾਂ ਦਾ ਨਾਂ ਲੈ ਕੇ, ਦੇਵ ਥਰੀਕਿਆਂ ਵਾਲੇ ਤੇ ਗੁਰਦੇਵ ਮਾਨ ਦੇ ਗਾਣੇ ਗਾਉਂਦੇ ਸਨ। ਗੁਆਂਢੀਆਂ ਦੀਆਂ ਧੀਆਂ ਭੈਣਾਂ ਨਾਲ ਛੇੜ-ਛਾੜ ਨਹੀਂ ਕਰਦੇ ਸਨ। ਹੁਣ ਲਿਖਣ ਗਾਉਣ ਵਾਲੇ ਤਾਂ ਸਿਧੇ ਹੀ ਗੁਆਂਢੀਆਂ ਦੀਆਂ ਧੀਆਂ ਭੈਣਾਂ ਉਤੇ ਹੀ ਆਸ਼ਕੀ ਕਰੀ ਜਾਂਦੇ ਹਨ। ਕੁੜੀ ਉਤੇ ਗਾਣਾਂ ਚੱਲਦਾ ਦੇਖ ਕੇ, ਜਾਂ ਤੁਰੀ ਜਾਂਦੀ ਨੂੰ ਦੇਖ ਕੇ ਬੁੱਢਿਆਂ ਦੀਆਂ ਵੀ ਬਾਸ਼ਾਂ ਖਿਡ ਜਾਂਦੀਆਂ ਹਨ। ਬੁੱਢਿਆਂ ਨੂੰ ਪੁਰਾਣਾਂ ਜੁਵਾਨੀ ਵੇਲੇ ਦਾ ਸਮਾਂ ਯਾਦ ਆ ਜਾਂਦਾ ਹੈ। ਜਾਂ ਤਾਂ ਅੱਜ ਵੀ ਸੀਵਿਆਂ ਵਿੱਚ ਲੱਤਾਂ ਹੋਣ ਦੇ ਬਾਵਜੂਦ ਵੀ ਫੁੱਲ ਵਰਗੀ, ਮਹਿਕਦੀ, ਹਲਕੀ, ਫੁਲਕੀ ਕੁੜੀ ਦੀ ਚਾਹਤ ਹੈ। ਤਾਂਹੀਂ ਤਾਂ ਕੋਈ ਵੀ ਰੋਕ ਥਾਂਮ ਲਈ ਧਿਆਨ ਨਹੀਂ ਦਿੰਦਾ। ਲੱਗਦਾ ਹੈ, ਕਿ ਲੋਕਾਂ ਦੀ ਸੋਚ ਵਿਕਾਸ ਕਰਨੋਂ ਰੁਕ ਗਈ ਹੈ। ਲਿਖਣ ਗਾਉਣ ਵਾਲੇ ਆਪਣੀਆਂ ਧੀਆਂ ਭੈਣਾਂ ਦੀ ਹੀ ਤਰੀਫ਼ ਕਰੀਂ ਜਾ ਰਹੇ ਹਨ। ਇਹ ਆਪਣੇ ਘਰ ਦੀ ਗੱਲ ਕਰਦੇ ਹਨ। ਜਾਂ ਗੁਆਂਢੀਂ ਦੀ ਧੀ ਨੂੰ ਦੇਖ ਤੱਕ ਕੇ ਹਾਰਟ-ਬੀਟ ਚੱਲਦੀ ਹੈ। ਲੋਕਾਂ ਨੂੰ ਦੱਸ ਜਰੂਰ ਦਿਆ ਕਰੋਂ, ਬਈ ਗੱਲ ਗਾਣਿਆ ਵਿੱਚ ਤੁਹਾਡੀ ਹੀ ਕਰਦੇ ਹਾਂ। ਆਪਣੀ ਕੁੜੀ ਦੀ ਗੱਲ ਹੋਵੇ ਵੀ ਅੰਦਰ ਹੀ ਕੁੜੀ ਸਣੇ ਖਪਾ ਦਬਾ ਲੈਣਗੇ। ਡੰਡ ਪਾ ਕੇ, ਸੱਥਾਂ ਮਹਿਫ਼ਲਾਂ ਵਿੱਚ ਥੋੜੀ ਗਾਉਣਗੇ। 'ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ੍ਹ ਲਈ ਡਾਕਾ ਤਾਨੀਂ ਮਾਰਿਆ' ਗਾਣੇ ਵਾਲੇ ਨੇ ਤਾਂ ਲਿਖ ਦਿੱਤਾ। ਕਈ ਤਾਂ ਇਸ ਗਾਣੇ ਉਤੇ ਭੈਣਾਂ ਦੀਆਂ ਬਾਂਹਾਂ ਫੜ ਕੇ ਨੱਚੀ ਜਾਂਦੇ ਹਨ। ਜਿਵੇ ਕੰਨ ਕੰਮ ਹੀ ਨਹੀਂ ਕਰਦੇ। ਬਸ ਢੋਲ ਢਮਕਾ ਹੀ ਸੁਣਦੇ ਹਨ। ਜਾਂ ਮਚਲੇ ਹੋਏ, ਹੋਏ ਹਨ। ਲੋਕ ਗਾਹਕ ਬਣਦੇ ਹਨ। ਤਾਂਹੀਂ ਗੀਤ ਵਿਕਦੇ ਹਨ। ਲਿਖਣ ਵਾਲੇ ਗੋਲ-ਮੋਲ ਕਰਕੇ ਲਿਖੀ ਜਾਂਦੇ ਹਨ।
ਜੱਟ ਨੇ ਚੰਡੀਗੜ੍ਹ ਲਿਆ ਦਾਖ਼ਲਾ, ਅੱਗੇ ਪਿਛੇ ਘੁੰਮੇ ਕੁੜੀਆਂ ਦਾ ਕਾਫ਼ਲਾ।
ਇਨਾਂ ਲਈਨਾਂ ਵਿੱਚ ਲਿਖਣ ਵਾਲੇ ਨੇ ਕਮਾਲ ਕਰ ਦਿੱਤੀ। ਬਿਲਕੁਲ ਸਹੀ ਲਿਖਿਆ ਹੈ। ਇਹੋਂ ਜਿਹੇ ਪਰਦੇ ਤਾਂ ਫ਼ਾਸ਼ ਕਰਨੇ ਹੀ ਬਣਦੇ ਹਨ। ਕਲਮ ਸੱਚ ਨਹੀਂ ਲਿਖਦੀ ਤਾਂ ਹਰਮਨ ਪਿਆਰੀ ਨਹੀਂ ਹੋ ਸਕਦੀ। ਗਾਣੇ ਦੇ ਬੋਲ ਸਹੀਂ ਕਰਕੇ ਮੈਨੂੰ ਬਹੁਤ ਪਸੰਦ ਹਨ। ਮੁੰਡੇ ਕੁੜੀਆਂ ਇਹੀ ਕਰਦੇ ਹਨ। ਪੜ੍ਹਨ ਵਾਲਾ ਕੋਈ ਵੀ ਨਹੀਂ ਹੈ। ਅਮੀਰ ਘਰਾਂ ਦੇ ਕਾਕੇ ਬੀਬੀਆਂ ਹੀ ਮਹਿੰਗੇ ਹੋਸਟਲਾਂ, ਕਿਰਾਏ ਦੇ ਮਕਾਨਾਂ ਵਿੱਚ ਰਹਿ ਸਕਦੇ ਹਨ। ਜੱਟਾਂ ਦੇ ਮੁੰਡਿਆਂ ਨੇ ਟਰੈਟਰ ਦੀ  ਵਾਹੀ ਕਰਨੀ ਛੱਡ ਦਿੱਤੀ ਹੈ। ਉਹ ਭਈਏ ਕਰਦੇ ਹਨ। ਉਸ ਦੀ ਜਗ੍ਹਾ ਜੱਟਾ ਦੇ ਪੁੱਤ ਸ਼ੜਕਾਂ ਤੇ ਗੀਤ ਬਜਾਉਂਦੇ ਫਿਰਦੇ ਹਨ।
ਚੰਡੀਗੜ੍ਹ ਬੜਾ ਰਾਸ ਆਇਆ ਜੱਟ ਨੂੰ। ਗਲ਼ੇ ਵਿਚ ਚੈਨੀ ਹੱਥਾਂ ਵਿੱਚ ਮੁੰਦਰਾਂ। ਕੰਨਾਂ ਵਿੱਚ ਨੱਤੀਆਂ। ਮੁੱਛਾਂ ਖੁੰਡੀਆਂ।
ਫਿਰ ਤਾਂ ਜੱਟ ਨਾਂ ਹੋਇਆ। ਮਸਟੰਡਾ ਰਾਝਾਂ ਬਣ ਗਿਆ। ਸਹੀਂ ਮਾਣਕ ਗਾਉਂਦਾ ਹੈ।
ਰਾਝਾਂ ਜੋਗੀ ਹੋ ਗਿਆ ਕੰਨੀ ਮੁੰਦਰਾਂ ਪਾਈਆਂ।
ਚੋਧਰ ਛੱਡੀ ਪਿੰਡ ਦੀ ਛੱਡੀਆਂ ਭਰਜਾਈਆਂ।
ਪੜ੍ਹਾਈ ਦੇ 5, 10 ਸਾਲ ਦੇ ਡਰਾਮੇ ਪਿਛੋਂ, ਰਾਝੇ ਵਾਂਗ ਕੁੜੀਆਂ ਦੇ ਸੋਹੁਰੀ ਡੰਗਰਾਂ ਨੂੰ ਪੱਠੇ ਪਾਇਆ ਕਰਨਗੇ। ਮਾਪਿਆਂ ਨੇ ਜ਼ਮੀਨਾਂ ਵੇਚ ਕੇ ਚੰਡੀਗੜ੍ਹ ਆਸਟਰੇਲੀਆ ਪੜ੍ਹਨ ਭੇਜੇ ਹਨ। ਤੇ ਇਹ ਕੁੜੀਆਂ ਨਾਲ ਯਾਰੀਆਂ ਨਿਭਾਉਂਦੇ ਨੱਚਦੇ ਗਾਉਂਦੇ ਫਿਰਦੇ ਹਨ।
ਤੁਸੀ ਵੀ ਰੋਜ਼ ਉਚੀ ਲਾ ਕੇ, ਐਸੇ ਗਾਣਿਆਂ ਉਤੇ ਨੱਚ ਕੇ ਖੁਸ਼ ਹੁੰਦੇ ਹੋ।
ਅਸੀ ਕਿਲਣ ਜੱਟਾਂ ਦੇ ਪੁੱਤ ਜਾਣਦੇ ਤੇਰੇ ਜਿਹੀਆਂ ਲੱਖ ਨਾਗਣਾ।
ਡੱਬ ਵਿੱਚ ਰਵਾਲਵਰ ਹੋਵੇ ਠੋਕਿਆ। ਰਾਹੇ ਰਾਹੇ ਜਾਂਦਾ ਹੋਵੇ ਦੁਸ਼ਮੱਣ  ਰੋਕਿਆ।
ਨੀਲੀ ਅੱਗ ਕੱਢੇ ਰਫ਼ ਦੋਨਾਲੀ। ਇਹਨੂੰ ਕਹਿੰਦੇ ਜੱਟਾਂ ਵਾਲੀ।
ਆਹ ਗੱਲ ਜੱਟਾਂ ਵਾਲੀ। ਹੱਥਾਂ ਵਿੱਚ ਭਰ ਗਲਾਸ ਕੱਚਦੇ। ਸਾਰੇ ਸ਼ਕੀਨ ਸੁਰਮੇ ਦੀ ਧਾਰ ਦੇ।
ਖੋਲਦੇ ਆ ਸਦਾ ਬੋਤਲਾਂ ਦੇ ਡੱਟ ਨੀ।ਦਾਰੂ ਤੇ ਜ਼ਨਾਨੀ ਦੇਖ ਝੂਮਦੇ ਜੱਟ ਨੀ।
ਆਪੇ ਦੇਖ ਲਵੋਂ ਲਿਖਾਰੀ ਨੇ ਪ੍ਰਸੰਸਾ ਕੀਤੀ ਹੈ। ਜਾਂ ਅਗੁਣ ਅੱਗੇ ਰੱਖੇ ਨਾਂ। ਜਾਂ ਫਿਰ ਵੈਲੀਆਂ ਵਾਲਾ ਦਰਜਾ ਦਿੱਤਾ ਹੈ। ਜਾਂ ਫਿਰ ਸਹੀਂ ਸੋਲਾਂ ਆਨੇ ਠੀਕ ਲਿਖਿਆ ਹੈ। ਸਾਰੇ ਗਾਣਿਆ ਉਤੇ ਖੁਸ਼ ਹੋਣ ਵਾਲੇ ਇਹੀ ਕਰਦੇ ਹੋਣੇ ਹਨ। ਤਾਹੀਂ ਲਿਖਾਰੀ, ਗਾਉਣ ਵਾਲਿਆਂ ਨੂੰ ਬਰਦਾਸਤ ਕਰਦੇ ਹੋਏ ਹੱਲਾ ਸ਼ੇਰੀ ਦਿੰਦੇ ਹੋ। ਮਹਿੰਗੇ ਦਾਮ ਦਿੰਦੇ ਹੋ।

Comments

Popular Posts