ਧਰਮ ਪਖੰਡੀ ਬਣਦਾ ਜਾਂ ਰਿਹਾ ਹੈ

-ਸਤਵਿੰਦਰ ਕੌਰ ਸੱਤੀ (ਕੈਲਗਰੀ)
ਅਵਲਿ ਅਲਹ ਨੂਰੁ ਉਪਾਇਆ ਕੁਦਰਤ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥


ਧਰਮ ਪਖੰਡੀ ਬਣਦਾ ਜਾਂ ਰਿਹਾ ਹੈ। ਜੇ ਰੱਬ ਇੱਕ ਹੈ ਤਾਂ ਬੰਦੇ ਨੇ ਧਰਮ ਆਪੇ ਹੀ ਬਣਾਏ ਹਨ। ਦੁਨੀਆਂ ਤੇ ਧਰਮ ਦੇ ਨਾਂਮ ਥੱਲੇ ਪਖੰਡ ਬਹੁਤ ਹੋ ਰਿਹਾ ਹੈ। ਜਿਸ ਦੀ ਆਮ ਬੰਦੇ ਨੂੰ ਕੋਈ ਜਰੂਰਤ ਨਹੀਂ ਹੈ। ਧਰਮਿਕ ਆਗੂ ਦੁਨੀਆਂ ਜਿਵੇਂ ਚਲਦੀ ਹੈ। ਚੱਲੀ ਜਾਣ ਦੇਣ, ਤੋੜਨ-ਮਰੋੜਨ ਦੀ ਕੀ ਜਰੂਰਤ ਹੈ? ਦੁਨੀਆਂ ਬਣਾਉਣ ਵਾਲਾ ਰੱਬ ਆਪ ਹੀ ਸਭ ਦਾ ਖਿਆਲ ਰੱਖ ਸਕਦਾ ਹੈ। ਇਕ ਆਮ ਬੰਦਾ, ਆਪਣੀ ਮਜ਼ਦੂਰੀ ਕਰਕੇ ਢਿੱਡ ਭਰਦਾ ਹੈ। ਉਸ ਨੂੰ ਕੰਮ ਤੋਂ ਥੱਕਣ ਟੁੱਟਣ ਪਿਛੋਂ ਕੋਈ ਨਖਰਾਂ ਨਹੀਂ ਸੁਝਦਾ। ਕੱਪੜਾ ਲੈ ਕੇ ਭੂਜੇ ਧਰਤੀ ਤੇ ਸੌਂ ਜਾਂਦਾ ਹੈ। ਇੱਕ ਖੇਤ ਵਿੱਚ ਛੋਟਾ ਜਿਹਾ ਕੰਮਰਾ ਸੀ। ਸ਼ਇਦ ਖੇਤ ਵਿੱਚ ਮੋਟਰ ਲਈ ਹੀ ਬਣਾਇਆ ਹੋਇਆ ਸੀ। ਉਸ ਦੇ ਬਾਹਰ ਕੁੱਝ ਗਿਣਤੀ ਮੁਰਗੇ ਖੁੱਲੇ ਫਿਰ ਰਹੇ ਸਨ। ਇੱਕ ਬੱਕਰੀ, ਇਕ ਬੱਕਰਾ ਤੇ ਇਕ ਛੋਟਾ ਮੇਮਣਾਂ ਸੀ। ਉਸ ਭੀੜੇ ਕੰਮਰੇ ਵਿੱਚ ਤਿੰਨ ਬੱਚੇ ਦੇਖੇ, ਜੋਂ ਅੰਦਰ ਬਾਹਰ ਫਿਰ ਰਹੇ ਸਨ। ਮੈਂ ਉਨਾਂ ਕੋਲ ਉਸ ਕੰਮਰੇ ਦੇ ਅੰਦਰ ਚਲੀ ਗਈ। ਤਾਂ ਦੇਖਿਆ ਉਹ ਮਿੱਠੇ ਪੀਲੇ ਚੌਲ ਪੇਪਰ ਉਤੇ ਪਾ ਕੇ, ਭੂਜੇ ਰੱਖ ਕੇ ਖਾ ਰਹੇ ਸਨ। ਮੈਂ ਉਨਾਂ ਨੂੰ ਪੁੱਛਿਆ," ਖਾਂਣਾਂ ਭੁਜੇ ਰੱਖ ਕੇ ਕਿਉਂ ਖਾਂਦੇ ਹੋ? ਤੁਹਾਡੇ ਮਾਂ-ਬਾਪ ਕਿਥੇ ਹਨ?" 11 ਕੁ ਸਾਲ ਦੇ ਮੁੰਡੇ ਨੇ ਕਿਹਾ," ਧਰਤੀ ਹੀ ਸਭ ਅਨਾਜ਼ ਦਿੰਦੀ ਹੈ। ਕੀ ਫ਼ਰਕ ਪੈਂਦਾ ਹੈ। ਮਾਂ-ਬਾਪ ਤਾਂ ਜੀ ਹਾੜੀ ਦੀ ਫਸਲ ਦੀ ਕਟਾਈ ਕਰਨ ਗਏ ਹਨ। ਕੋਈ ਕੰਮ ਹੈ ਤਾਂ ਬੁਲਾ ਲਿਉਂਦਾ ਹਾਂ।" ਮੈਂ ਕਿਹਾ," ਕੀ ਇਹ ਮੁਗੀਆਂ, ਮੁਰਗੇ ਜਾਂ ਆਂਡੇ ਤੁਸੀਂ ਖਾਂਦੇ ਹੋ ਜਾਂ ਵੇਚਦੇ ਹੋ? ਨਹੀਂ ਜੀ ਦੇਸੀ ਮੁਰਗੀਆਂ ਦੇ ਬੱਚੇ ਕੱਢ ਕੇ ਵੇਚਣ ਵਿੱਚ ਫ਼ੈਇਦਾ ਹੈ। ਸਕੂਲ ਦੀ ਫੀਸ ਭਰੀ ਜਾਂਦੀ ਹੈ।" " ਤੁਸੀਂ ਬੱਕਰੀ ਵੀ ਬੰਨੀ ਹੋਈ ਹੈ।" ਕੁੜੀ ਨੇ ਜੁਆਬ ਦਿੱਤਾ," ਇਹ ਤਾਂ ਜੀ ਸਾਨੂੰ ਖੇਤਾਂ ਵਿੱਚੋਂ ਦੋਂਨੇਂ ਬੱਚੇ ਲੱਭੇ ਸੀ। ਹੁਣ ਇਨਾਂ ਦੇ ਵੀ ਬੱਚਾ ਹੋ ਗਿਆ। ਸਾਨੂੰ ਦੁੱਧ ਮਿਲ ਜਾਂਦਾ ਹੈ।" ਮੈਨੂੰ ਇੱਕ ਸੁਆਮੀ ਜੀ ਦਾ ਟੈਲੀਵੀਜ਼ਨ ਤੇ ਦਿੱਤਾ ਭਾਸ਼ਨ ਯਾਦ ਆ ਗਿਆ। ਉਹ ਕਹਿ ਰਿਹਾ ਸੀ," ਆਪ ਅੰਡਾ ਖਾਤੇ ਹੋ। ਸ਼ਰਮ ਨਹੀਂ ਆਤੀ, ਗੰਦੇ ਕਹੀ ਕੇ, ਪਤਾ ਹੈ, ਅੰਡਾ ਕਹਾ ਸੇ ਨਿੱਕਲਤਾ। ਮੁਰਗਾ ਮੁਰਗੀ ਦੱਬਾਤਾ ਹੈ। ਔਰ ਮੁਰਗੀ ਕੀ ਬਿਠ ਵਾਲੀ ਥਾਂ ਸੇ ਨਿੱਕਲਤਾ ਹੈ। ਆਪ ਉਸ ਕੋ ਕੈਸੇ ਖਾਂ ਜਾਤੇ ਹੋ।" ਮੇਰਾ ਹਾਸਾ ਨਿੱਕਲ ਗਿਆ। ਆਪਣੇ ਜਾਣੀ ਇਹ ਠੀਕ ਹੀ ਕਹਿ ਰਿਹਾ ਹੈ। ਸੁਆਮੀ ਜੀ ਨੂੰ ਇਹ ਨਹੀਂ ਪਤਾ ਸਾਰੀ ਦੁਨੀਆਂ ਸ੍ਰਿਸਟੀ ਇਸੇ ਤਰਾਂ ਹੀ ਪੈਦਾ ਹੋਈ ਹੈ।  ਇਹ ਆਪ ਕਿਥੋਂ ਨਿੱਕਲਿਆ ਹੈ? ਪਹਿਲਾਂ ਅੰਨ ਤੋਂ ਜੀਵ, ਪਿਉ ਦੇ ਸਰੀਰ ਵਿੱਚ ਬਣਇਆ, ਫਿਰ ਮਾਂ ਦੀ ਗਰਭ ਅੱਗਨ ਵਿੱਚ 9 ਮਹੀਨੇ ਪੁੱਠਾਂ ਲੱਟਕਦਾ ਰਿਹਾ। ਆਪ ਕਿਸ ਕਿਸ ਰਸਤੇ ਦੁਨੀਆਂ ਤੇ ਆਇਆ ਹੈ। ਮਾਸ ਤੋਂ ਬਣੇ ਆਪਣੇ ਬੱਚਿਆਂ ਪਤਨੀ ਹੋਰਾਂ ਨੂੰ ਚੁੰਮਦਾ ਚੱਟਦਾ ਹੋਵੇਗਾ। ਮੁਰਗੀ ਦੀ ਬਿਠ ਵੀ ਤਾਂ ਦਾਣੇ-ਪਾਣੀ ਦੀ ਬਣਦੀ ਹੈ। ਬੰਦਾ ਵੀ ਉਹੀਂ ਦਾਣਾਂ-ਪਾਣੀ ਖਾਂਦਾ ਹੈ। ਜਿਸ ਤੋਂ ਖੂਨ ਤੇ ਹੋਰ ਲੋੜੀਦੇ ਤੱਤ ਸਰੀਰ ਲੈਂਦਾ ਹੈ। ਬਾਕੀ ਬਾਹਰ ਕੱਢ ਦਿੰਦਾ। ਜੀਵਾਂ ਦੁਆਰਾ ਬਾਹਰ ਕੱਢੇ ਮਲ ਨੂੰ ਫਿਰ ਖੇਤਾਂ ਵਿੱਚ ਪਾ ਕੇ ਅਨਾਜ਼ ਪੈਦਾ ਕਰਨ ਲਈ ਉਪਜਾਊ ਤੇ ਪੋਲਾ ਬਣਾਉਦੇ ਹਨ।
ਸਿੱਖ ਧਰਮ ਵਾਲੇ ਕਹੀ ਜਾਂਦੇ ਹਨ। ਮੀਟ ਨਹੀਂ ਖਾਂਣਾ। ਜੀਵ ਹੱਤਿਆ ਨਹੀਂ ਕਰਨੀ। ਨਹੀ ਤਾਂ ਮੀਟ ਵਾਲਾ ਜੀਵ ਵੀ ਤੁਹਾਨੂੰ ਖਾ ਜਾਵੇਗਾ। ਜਿਹੜਾ ਮਰ ਹੀ ਗਿਆ, ਉਹ ਜਿਉਂਦੇ ਬੰਦੇ ਨੂੰ ਕਿਵੇ ਖਾ ਜਾਵੇਗਾ? ਜੇ ਪਿਛਲੇ ਜਨਮ ਵਿੱਚ ਕਿਤੇ ਉਸ ਨੇ ਇਸ ਜੀਵ ਨੂੰ ਖਾਦਾ ਹੈ। ਹਿਸਾਬ ਤਾਂ ਪੂਰਾ ਹੋਵੇਗਾ। ਇਸ ਤਰਾਂ ਨਿੱਕੇ ਬੱਚੇ ਨੂੰ ਵੀ ਨਹੀਂ ਡਰਾ ਸਕਦੇ। ਆਪ ਤਾਂ ਹੋਲੇ-ਮਹੱਲੇ  ਉਤੇ  ਬੱਕਰੇ ਝੱਟਕਾ ਕੇ ਖਾਂਦੇ ਹਨ। ਹਜ਼ੂਰ ਸਾਹਿਬ ਗੁਰੂ ਮਾਹਾਰਾਜ ਨੂੰ ਖੂਨ ਦਾ ਤਿਲਕ ਲਗਾਉਂਦੇ ਹਨ। ਉਦੋਂ ਕੋਈ ਪਾਪ ਨਹੀਂ ਲੱਗਦਾ। ਕਹਿੰਦੇ ਹਨ," ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ," ਆਪੇ ਜੀਵਾ ਨੂੰ ਮਾਰ ਕੇ ਖਾਵੋਂ।" ਕੀ ਇਹ ਵੀ ਨਹੀਂ ਜਾਣਦੇ ਹਰੀਆਂ ਸਬ਼ਜੀਆਂ ਵਿੱਚ ਜਾਨ ਹੁੰਦੀ ਹੈ। ਉਸ ਵਿਚੋਂ ਵੀ ਕੱਟਣ ਤੇ ਪਾਣੀ ਨਿੱਕਲਦਾ ਹੈ। ਉਦੋਂ ਪਾਪ ਨਹੀਂ ਲੱਗਦਾ। ਸਾਗ ਸਬ਼ਜੀਆਂ ਗੰਨੇ ਵਿੱਚ ਅਨੇਕਾਂ ਜੀਵ ਹੁੰਦੇ ਹਨ। ਦਹੀਂ ਵੀ ਬੈਕਟੀਰੀਆਂ ਫੈਲਣ ਨਾਲ ਬਣਦਾ ਹੈ। ਬਗੈਰ ਦੇਖੇ ਖਾ ਜਾਂਦੇ ਹਾਂ। ਲੱਕੜ, ਗੋਹੇ ਵਿੱਚ ਅਨੇਕਾਂ ਜੀਵਾਂ ਨੂੰ ਭੁੰਨ ਕੇ ਖਾਂਣਾਂ ਤਿਆਰ ਹੁੰਦਾ ਹੈ। ਧਰਮ ਵਿੱਚ ਥੌਥਾਂ ਪਣ ਝੂਠ, ਪਖੰਡ, ਕੱੜਤਾ ਬਹੁਤ ਬਣਦਾ ਜਾ ਰਿਹਾ ਹੈ। ਸਿਰ ਨੰਗਾ ਨਹੀਂ ਕਰਨਾ, ਜਦ ਕੇ ਬੰਦਾ ਨੰਗੇ ਸਿਰ ਜੰਮਦਾ ਹੈ। ਮਰਨ ਪਿਛੋਂ ਵੀ ਕੱਪੜਾ ਸਿਰ ਤੇ ਨਾਲ ਨਹੀਂ ਜਾਂਦਾ, ਸਿਰ ਸਰੀਰ ਦੇ ਵਾਲ ਵੀ ਆਪੇ ਹੀ ਟੁੱਟਦੇ ਰਹਿੰਦੇ ਹਨ। ਉਪਰ ਦੀ ਗਾਤਰਾਂ ਪਾਉਣਾਂ ਵੀ ਲੋਕਾਂ ਨੂੰ ਦਿਖਾਵਾਂ ਕਰਨਾਂ ਹੈ। ਬਹੁਤ ਵੱਡਾ ਧਰਮੀ ਹਾਂ। ਗੁਰੂ ਤੇ ਐਸਾ ਬੈਸਾ ਹੀ ਜ਼ਕੀਨ ਹੈ। ਮੈਨੂੰ ਕਿਸੇ ਨੇ ਦੱਸਿਆ ਫਲਾਣਾਂ ਪੰਡਤ ਬਹੁਤ ਅੰਤਰਜ਼ਾਮੀ ਹੈ। ਜੋਂ ਦੱਸ ਦੇਵੇ ਸਹੀਂ ਉਹੀਂ ਹੁੰਦਾ ਹੀ ਹੁੰਦਾ ਹੈ।" ਮੈਂ ਕਿਹਾ," ਉਹ ਕੀ ਨਵਾਂ ਦੱਸਦਾ ਹੈ? ਅਸੀ ਸਭ ਆਪਣੀ ਤਕਦੀਰ ਧੁਰੋਂ ਜੰਮਣ ਤੋਂ ਪਹਿਲਾਂ ਲਿਖਾ ਕੇ ਲਿਉਂਦੇ ਹਾਂ। ਉਹ ਤਾਂ ਹੋ ਕੇ ਹੀ ਰਹਿਣਾਂ ਹੈ। ਕੋਈ ਚਲਾਕੀ ਕੰਮ ਨਹੀਂ ਆਉਣੀ। ਇਹ ਤਾਂ ਮੈਂ ਵੀ ਜਾਣਦੀ ਹਾਂ,' ਮੈਨੂੰ ਘਰ ਕੋਈ ਕੰਮ ਨਹੀਂ। ਬੱਚੇ ਵੱਡੇ ਹੋ ਗਏ ਹਨ। ਜਦੋਂ ਕਹਿਣਗੇ ਵਿਆਹ ਕਰ ਦਿਆਂਗੇ। ਮੈਂ ਹੁਣ ਲੋਕ ਸੇਵਾ ਤੇ ਹਾਂ। ਇਹੀ ਕੁੱਝ ਜੋਤਸ਼ੀ ਦੱਸੇਗਾ।' ਉਸ ਨੇ ਕਿਹਾ, "ਇੱਕ ਵਾਰ ਜਾ ਕੇ ਤਾਂ ਦੇਖ, ਉਪਰ ਦੀ ਗਾਤਰਿਆਂ ਵਾਲੇ ਵੀ ਉਸ ਕੋਲ ਆਉਂਦੇ ਹਨ। ਤੈਨੂੰ ਲਿਖਣ ਲਈ ਕੁੱਝ ਲੱਭ ਜਾਵੇਗਾ।" ਇਸ ਗੱਲ ਤੇ ਮੈਂ ਸਹਿਮਤ ਹੋ ਗਈ। ਲਿਖਣ ਲਈ ਵੀ ਲੋਕਾਂ ਤੋਂ ਹੀ ਦੇਖ ਪਰਖ ਕੇ ਲੈਣਾਂ ਪੈਂਦਾ ਹੈ। ਅਸੀਂ ਸਵੇਰੇ 6 ਵਜੇ ਜੋਤਸ਼ੀ ਕੋਲ ਨੰਬਰ ਲਗਾਉਣ ਚਲੇ ਗਏ। ਸਾਡਾ 19 ਨੰਬਰ ਸੀ। ਅਸੀਂ ਨੰਬਰ ਲਾ ਕੇ ਘੁੰਮਣ ਚਲੇ ਗਏ। ਹਾਲ ਖਚਾ-ਖਚ ਭਰਿਆ ਪਿਆ ਸੀ। ਹੈਰਾਨੀ ਦੀ ਗੱਲ ਸੀ। ਸਾਰ ਸਿੱਖ ਹੀ ਸਨ। ਸਾਡੇ ਮੂਹਰਲੇ 18 ਵਿਚੋਂ 14 ਬੰਦੇ ਗਾਤਰਿਆ ਵਾਲੇ ਸਨ। ਗੁਰੂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਬਾਰ-ਬਾਰ ਗੁਰਬਾਣੀ ਵਿੱਚ ਕਹਿ ਰਹੇ ਹਨ। ਭਾਣੇ ਵਿੱਚ ਸਿੱਖ ਨੇ ਰਹਿਣਾਂ ਹੈ। ਸਿੱਖ ਵੀ ਜੋਤਸ਼ੀ ਜਾ ਚਿੱਟੇ, ਨੀਲੇ, ਪੀਲੇ, ਕਾਲੇ ਕੱਪੜਿਆਂ ਵਾਲੇ ਸਾਧ ਬੰਦੇ ਤੋਂ ਲੇਖ ਬਦਲਾਉਣ ਨੂੰ ਫਿਰਦੇ ਹਨ। 4 ਨੇ ਅੰਦਰ ਦੀ, 10 ਨੇ ਉਪਰ ਦੀ ਸਿਰੀ ਸਾਹਿਬ ਪਾਈ ਸੀ। 20 ਵੇ ਨੰਬਰ ਵਾਲੇ ਵੀ ਅੰਮ੍ਰਿਤਧਾਰੀ ਸਨ। ਬੱਚੇ ਦੇ ਉਪਰ ਦੀ ਕਿਰਪਾਨ ਪਾਈ ਹੋਈ ਸੀ। ਉਥੇ ਹੀ ਪੰਜਾਬੀ 50 ਕੁ ਸਾਲ ਦਾ ਪੁਲੀਸ ਵਾਲਾਂ ਸਿੱਖ ਬੰਦਾ ਬੈਠਾ ਪਹਿਰਾ ਦੇ ਰਿਹਾ ਸੀ। ਉਸ ਨੇ ਬੱਚੇ ਨੂੰ ਕਿਹਾ," ਸਿਰੀ ਸਾਹਿਬ ਨੂੰ ਕੱਪੜਿਆਂ ਦੇ ਉਤੋਂ ਦੀ ਪਾ ਕੇ, ਤੁਸੀਂ ਫੈਸ਼ਨ ਸਮਝ ਰੱਖਿਆ ਹੈ। ਇਥੇ ਆਉਣ ਤੋਂ ਪਹਿਲਾਂ ਥੱਲੇ ਦੀ ਕਰ ਲਿਆ ਕਰੋਂ। ਸਿੱਖ ਧਰਮੀ ਪਖੰਡੀ ਕਹਾਉਣ ਤੋਂ ਬੱਚ ਜਾਣ।" ਜੋਤਸ਼ੀ ਦੇ ਦਰਸ਼ਨ ਹੋ ਗਏ। ਦੇਖਦੇ ਸਾਰ ਜੋਤਸ਼ੀ ਬੋਲਿਆ," ਸਨੀ ਕਾ ਛਾਇਆ ਹੈ। ਪੂਜਾ ਕਰਾਣੀ ਪਵੇਗੀ।" ਮੈ ਕਿਹਾ," ਇਹ ਜੀ ਸਨੀ ਮੰਗਲ ਸਭ ਨੂੰ ਹੀ ਤੰਗ ਕਰਦੇ ਹਨ। ਤੁਸੀ ਲੋਕਾਂ ਦਾ ਇਲਾਜ਼ ਛੱਡ ਕੇ, ਪਹਿਲਾਂ ਇੰਨਾਂ ਨੂੰ ਹੀ ਬੰਦ ਕਰ ਦਿਉ।" " ਬੱਚੀ ਐਸੇ ਨਹੀਂ ਕਹਿਤੇ, 1100 ਰੁਪਏ ਦੇ ਦੀਜੀਏ ਪੂਜਾ ਸ਼ੁਰੂ ਕਰੇ। 5 ਕਿਲੋ ਚਾਵਲ ਮੰਦਰ ਮੇ ਦੇਤੇ ਜਾਨਾ। ਰਸਤਾ ਸਾਫ਼ ਹੋ ਜਾਵੇਗਾ।" ਮੈਂ ਕਿਹਾ," ਪੰਡਤ ਜੀ ਮੈਂ ਗੁਰਦੁਆਰਾ ਸਾਹਿਬ ਕੇ ਲੰਗਰ ਮੇ ਹੀ ਹੀ ਦਾਨ ਪੁੰਨ ਕਾ ਰਾਸ਼ਨ ਦੇਤੀ ਹੂੰ। ਕਿਸੀ ਕੋ ਪੈਸੇ ਦੇਨੇ, ਮੇਰੇ ਮਨ ਕੀ ਇਸ਼ਾਂ ਨਹੀਂ ਹੈ।" ਉਸ ਨੇ ਕਿਹਾ," ਏਕ ਹੀ ਬਾਤ ਹੈ। ਜਿਹ ਨੀਲਮ, ਮੂੰਗਾ, ਪਖਰਾਜ ਬਾਹਰ ਸੇ ਮੇਰੇ ਬੰਦੇ ਸੇ ਲੇ ਲੇਨਾ। ਕਾਰੋਬਾਰ ਮੇ ਵਾਦਾ ਹੋਏਗਾ। ਮੇਰੇ ਪਾਸ ਅਗਲੇ ਕਿਸੀ ਦਿਨ ਆ ਕੇ ਤੀਨੋਂ ਨਗੋਂ ਕੋ ਸੁੱਚਾ ਕਰਾ ਲੇਨਾ।" ਮੈ ਪੁੱਛਿਆ," ਸੁੱਚਾ ਕਿਸ ਨਾਲ ਕਰਦੇ ਹੋ?" ਉਹ ਬੋਲਿਆ,"ਮੇਰੇ ਪਾਸ ਪਵਿੱਤਰ ਗੰਗਾ ਜਲ ਹੈ।" ਮੈਂ ਕਿਹਾ," 'ਰਾਮ ਤੇਰੀ ਗੰਗਾ ਮੈਲੀ ਹੋ ਗਈ' ਫਿਲਮ ਵਿੱਚ ਤਾਂ 27 ਸਾਲ ਪਹਿਲਾਂ ਦੱਸ ਦਿੱਤਾ ਸੀ। ਗੰਗਾ ਮੈਲੀ ਹੋ ਗਈ ਹੈ। ਆਪ ਕੋਲ ਪਵਿੱਤਰ ਗੰਗਾ ਜਲ ਕਿਥੋਂ ਆ ਗਿਆ? ਉਸ ਵਿੱਚ ਦੁਨੀਆਂ ਭਰ ਦਾ ਕੂੜਾ-ਕਰਕੱਟ, ਨਾਲੀਆਂ ਦਾ ਗੰਦਾ ਪਾਣੀ, ਲੋਕੀਂ ਤੇ ਜੀਵ, ਜੰਨਤੂੰ ਰਹਿੰਦੇ ਹਨ, ਬੰਦੇ ਉਸੇ ਵਿੱਚ ਸਾਫ਼ ਸਫ਼ਾਈ ਕਰਦੇ ਹਨ। ਤੇਰੇ ਸ਼ਨੀ ਮੰਗਲ ਨਾਲੋਂ ਇਹ ਖ਼ਤਰ ਨਾਕ ਨਹੀਂ ਹੈ। ਪੀਣ ਵਾਲੇ ਪਾਣੀ ਵਿੱਚ ਜ਼ਹਿਰ ਘੋਲ ਰਹੇ ਹਾਂ। ਤੇਰੀ ਬਾਟੀ ਵਿੱਚ ਪਾਣੀ ਵਾਂਗ, ਉਸ ਸਾਰੇ ਨਹਿਰਾਂ ਸਮੁੰਦਰਾਂ ਦੇ ਪਾਣੀ ਤੇ ਹੀ ਧਿਆਨ ਦੇਈਏ। ਪੰਡਤ ਮਿਲ ਕੇ ਗੰਗਾ ਦੇ ਪਾਣੀ ਨੂੰ ਗੰਦਾ ਹੋਣ ਤੋਂ ਹੀ ਬਚਾ ਲੈਣ ਤਾਂ ਬਾਕੀ ਵੀ ਲੋਕ ਰੀਸ ਕਰਨਗੇ।
ਜੈਨੀ ਮੂੰਹ ਲਪੇਟੀ ਫਿਰਦੇ ਹਨ। ਦੂਰਬੀਨ ਨਾਲ ਭੋਜਨ, ਪਾਣੀ ਹਵਾ ਵੀ ਦੇਖ ਲੈਣ, ਕਿੰਨੇ ਜੀਵ ਹਰ ਰੋਜ਼ ਕੱਚੇ ਹੀ ਬਗੈਰ ਭੂਨੇ ਖਾਂਦੇ ਹਨ। ਧਰਤੀ ਉਤੇ ਤੁਰਦੇ ਸਮੇਂ ਪੈਰਾਂ ਨਾਲ ਮਿਦਦੇ ਹਨ। ਬੇਅੰਤ ਜਾਨਾਂ ਔਰਤ-ਮਰਦ ਆਪਸੀ ਮਿਲਾਪ ਸਮੇਂ ਤਬਾਹ ਕਰ ਦਿੰਦੇ ਹਨ। ਬੱਚੇ ਜੰਮਦੇ ਤਾਂ ਗਿਣਤੀ ਦੇ ਹੀ ਹਨ।  ਮੁਸਲਮਾਨ ਮਰਦ ਸੁੰਨਤ ਕਰਾਕੇ, ਆਪਣਾਂ ਗੁਪਤ ਅੰਗ ਦੇ ਮਾਸ ਨੂੰ ਕੱਟਾ ਕੇ ਧਰਮੀ ਬਣਦਾ ਹੈ। ਧਰਮੀਆਂ ਨੂੰ ਸ਼ੱਕ ਹੋ ਜਾਣ ਤੇ, ਉਸ ਨੂੰ ਸਬੂਤ ਦੇਣ ਲਈ ਆਪਣਾਂ ਗੁਪਤ ਅੰਗ ਦਿਖਾਉਣਾਂ ਪੈਂਦਾ ਹੈ। ਜੇ ਅੱਲਾ ਨੂੰ ਇਹ ਆਪ ਮਨਜ਼ੂਰ ਹੁੰਦਾ। ਜੰਮਣ ਵੇਲੇ ਹੀ ਮਰਦ ਮੁਸਲਮਾਨ ਦੀ ਸੁੰਨਤ ਹੋਈ ਹੋਣੀ ਸੀ। ਪਰ ਔਰਤ ਮੁਸਲਮਾਨ ਹੈ। ਕੀ ਸਬੂਤ ਦਿੰਦੇ ਹਨ? ਦੁਨੀਆਂ ਤੇ ਬਹੁਤ ਧਰਮ ਐਸੇ ਹਨ। ਜੋਂ ਕੋਈ ਰੋਕ ਟੋਕ ਨਹੀਂ ਕਰਦੇ। ਨਾਂ ਦਾਨ ਮੰਗਦੇ ਹਨ। ਜੋਂ ਮਰਜੀ ਖਾਵੋਂ ਪੀਵੋਂ ਜਿੰਦਗੀ ਨੂੰ ਹਸੀ-ਖੁਸ਼ੀ ਜੀਵੋ। ਕੋਈ ਬਦੰਸ਼ ਨਹੀਂ ਹੈ।

Comments

Popular Posts