ਦੂਜੇ ਦੀ ਚੀਜ਼ ਨੂੰ ਆਪਣੀ ਬਣਾਉਣ ਦਾ ਸੁਪਨਾ ਲੈਂਦੇ ਹਾਂ

-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ ॥੧॥
ਸੁਣਿ ਮਨ ਅੰਧੇ ਕੁਤੇ ਕੂੜਿਆਰ ॥ ਬਿਨੁ ਬੋਲੇ ਬੂਝੀਐ ਸਚਿਆਰ ॥੧॥


ਬੰਦੇ ਦੀ ਆਦਤ ਹੀ ਹੈ। ਰਾਤੋ-ਰਾਤ ਮਹਿਲ ਉਸਾਨਾ ਚਹੁੰਦਾ ਹੈ। ਕੋਈ ਕਾਮਜ਼ਾਬ ਬੰਦਾ ਮੇਹਨਤ ਕਰਕੇ, ਜਾਂ ਦੂਜੇ ਦਾ ਮਾਲ ਹੱੜਪ ਕੇ, ਅਮੀਰ ਬਣਦਾ ਹੈ। ਮੇਹਨਤ ਕਰਕੇ ਕਾਮਜ਼ਾਬੀ ਮਿਲਣ ਨੂੰ ਸਮਾਂ ਲੱਗਦਾ ਹੈ। ਬਹੁਤੇ ਲੋਕ ਹਰ ਰੋਜ਼ ਦੂਗਣਾਂ ਕੰਮ ਕਰਕੇ ਛੇਤੀ ਮੰਜ਼ਲ ਨੂੰ ਪਹੁੰਚ ਜਾਂਦੇ ਹਨ। ਕਨੇਡਾ ਵਿੱਚ ਤਾਂ ਆਮ ਹੀ ਬਹੁਤੇ ਲੋਕ ਦੋ 12 ਤੋਂ 15 ਘੰਟੇ ਕੰਮ ਕਰਦੇ ਹਨ। ਤਾਂਹੀਂ ਬਦੇਸ਼ਾਂ ਵਿੱਚ ਪੈਰ ਗੱਡੇ ਹੋਏ ਹਨ। ਬਹੁਤੀ ਵਾਰੀ ਦੂਜੇ ਦੀ ਚੀਜ਼ ਨੂੰ ਆਪਣੀ ਬਣਾਉਣ ਦਾ ਸੁਪਨਾ ਲੈਂਦੇ ਹਾਂ। ਦੂਜੇ ਕੋਲ ਚੀਜ਼ ਹੋਵੇ, ਚੰਗੀ ਲੱਗਦੀ ਹੈ। ਸਹਿਣ ਕਰਨਾਂ ਵੀ ਔਖਾਂ ਹੈ। ਬਈ ਉਸ ਕੋਲ ਕੀਮਤੀ ਚੀਜ਼ ਮੇਰੇ ਤੋਂ ਪਹਿਲਾਂ ਕਿਵੇ ਆ ਗਈ ਹੈ। ਮਨ ਬੜਾ ਚੰਚਲ ਹੈ। ਮੇਹਨਤ ਕਰਨ ਤੋਂ ਕਤਰਾਉਂਦਾ ਹੈ। ਛੇਤੀ ਲੰਬਾ ਹੱਥ ਮਾਰਨ ਨੂੰ ਫਿਰਦਾ ਹੈ। ਠੱਗੀ, ਚੋਰੀ, ਧੋਖਾ ਕਰਦਾ ਹਾਂ। ਕਈ ਪੈਸੇ ਵਾਲੇ ਬੰਦੇ ਨਾਲ ਅਣਜੋੜ ਵਿਆਹ ਕਰ ਲੈਂਦੇ ਹਨ। ਬਹੁਤੇ ਲੋਕ ਧੋਖੇ ਨਾਲ ਕਿਸੇ ਦੀ ਜਾਇਦਾਦ ਆਪਣੇ ਨਾਂਮ ਕਰ ਲੈਂਦੇ ਹਨ। ਕਈਆਂ ਦੀ ਆਦਤ ਹੁੰਦੀ ਹੈ। ਸਹੱਮਣੇ ਵਾਲੇ ਦੇ ਪਾਏ ਹੋਏ, ਕੱਪੜੇ ਵੀ ਲਹਾ ਲੈਂਦੇ ਹਨ। ਮੰਗਣ ਦੀ ਕਲਾ ਹੀ ਐਸੀ ਹੁੰਦੀ ਹੈ। ਪਲੋਸਣ ਲਈ ਕਹਿੰਦੇ ਹਨ," ਤੈਨੂੰ ਰੱਬ ਹੋਰ ਦੇ ਦੇਵੇਗਾ। ਮੇਰਾ ਗਰੀਬ ਦਾ ਡੰਗ ਸਰ ਜਾਵੇ। ਤੇਰੇ ਕੋਲ ਆਸ ਤੱਕ ਕੇ ਆਏਂ ਹਾਂ। ਰੱਬ ਵੀ ਤੇਰੇ ਵਰਗਾ ਹੋਣਾ ਹੈ। ਜੋਂ ਸਭ ਨੂੰ ਦਿੰਦਾ ਹੈ।" ਅੱਗਲਾ ਹੁਬ ਵਿੱਚ ਆਇਆ ਹੋਰ-ਹੋਰ ਦੇਈ ਜਾਂਦਾ ਹੈ। ਦੇਣ ਵਾਲੇ ਦੀ ਮਾਲੀ ਹਾਲਤ ਖ਼਼ਰਾਬ ਹੋ ਜਾਂਦੀ ਹੈ,' ਆਪਣੇ ਨੈਣ ਮੈਨੂੰ ਦੇ ਤੂੰ ਮੱਟਕਾਉਂਦਾ ਫਿਰ' ਬੰਦੇ ਨੂੰ ਅੱਖਾਂ ਸਹੱਮਣੇ ਠੱਗੀ ਲਾ ਜਾਂਦੇ ਹਨ। ਆਪ ਮਾਲਾ-ਮਾਲ ਹੋ ਜਾਂਦੇ ਹਨ। ਚੋਰੀ ਕਰਨਾ ਸਮਾਜ ਵਿੱਚ ਬਹੁਤ ਬੁਰਾ ਕਿੱਤਾ ਹੈ। ਚੋਰੀ ਕੱਖ ਦੀ ਜਾਂ ਅਰਬਾ ਦੀ ਹੋਵੇ। ਬੰਦੇ ਦਾ ਮਨ ਬੇਈਮਾਨ ਹੋਣ ਨੂੰ ਬਿੰਦ ਲੱਗਦਾ ਹੈ। ਅੱਖਾਂ ਚੀਜ਼ ਨੂੰ ਦੇਖਦੀਆਂ ਹਨ। ਉਸ ਨੂੰ ਹੱਥ ਚੋਰੀ ਕਰਦੇ ਹਨ। ਪਰਾਇਆ ਹੱਕ ਚੋਰੀ ਕਰ ਲੈਣਾਂ। ਢੰਗ ਤਾਂ ਬੜਾ ਸੌਖਾ ਹੈ। ਪਰ ਜੇ ਸਾਡੀ ਆਪਣੀ ਕੋਈ ਕੀਮਤੀ ਚੀਜ਼ ਗੁਆਚ ਜਾਵੇ। ਕੋਈ ਚੋਰੀ ਕਰ ਲਏ। ਬਹੁਤ ਦੁੱਖ ਲੱਗੇਗਾ। ਹੋ ਸਕਦਾ ਹੈ, ਬਹੁਤ ਕੀਮਤੀ ਹੋਵੇ। ਕਿਸੇ ਦੋਸਤ ਨੇ ਗਿਫ਼ਟ ਕੀਤੀ ਹੋਵੇ। ਗਿਫ਼ਟ ਨੂੰ ਅਸੀਂ ਸੰਭਾਲ ਕੇ ਰੱਖਦੇ ਹਾਂ। ਜੇ ਚੋਰੀ ਹੋ ਜਾਵੇ ਬਹੁਤ ਦੁੱਖ ਲੱਗੇਗਾ। ਚੋਰੀ ਕਰਨ ਵਾਲੇ ਨੂੰ ਬਿੰਦ ਝੱਟ ਖੁਸ਼ੀ ਹੁੰਦੀ ਹੋਵੇਗੀ। ਉਹ ਮਜ਼ਾਂ ਨਹੀਂ ਆਵੇਗਾ ਜੋਂ ਆਪੇ ਪੈਸੇ ਜੋੜ ਕੇ ਖ੍ਰੀਦੀ ਚੀਜ਼ ਦਾ ਆਉਂਦਾ ਹੈ। ਜੇ ਮਾਲ ਚੋਰੀ ਹੋ ਜਾਣ ਦਾ ਡਰ ਨਾਂ ਹੋਵੇ, ਲੋਕ ਜਿੰਦੇ ਕੁੰਡੇ ਨਾ ਲਗਾਉਣ। ਰਾਖੀ ਕਰਨ ਦਾ ਬੋਝ ਹੀ ਮੁੱਕ ਜਾਵੇ। ਕਨੂੰਨ ਦੇ ਬਹੁਤ ਕੰਮ ਘੱਟ ਜਾਣਗੇ। ਚੋਰੀ ਹੋਣ ਦਾ ਡਰ ਮਨ ਵਿਚੋਂ ਨਿੱਕਲ ਜਾਵੇਗਾ। ਚੋਰ ਲੱਗਦਾ ਹੀ ਕੀਮਤੀ ਸਮਾਨ ਨੂੰ ਹੈ। ਕੀਮਤੀ ਸਮਾਨ ਰੱਖਣਾ ਹੀ ਨਹੀਂ ਚਾਹੀਦਾ। ਚੋਰ ਕੰਮਚੋਰ ਹੁੰਦੇ ਹਨ। ਜੇ ਇਹੀਂ ਸੁਧਰ ਜਾਣ ਤਾਂ ਸਮਾਜ ਵਿੱਚ ਸ਼ਾਂਤੀ ਹੋ ਜਾਵੇਗੀ। ਬਹੁਤੇ ਲੋਕਾਂ ਨੂੰ ਧੰਨ ਦੌਲਤ ਚੋਰੀ ਹੋ ਜਾਣ ਦੇ ਡਰੋਂ ਦਿਲ ਦੇ ਅਟੈਕ ਆ ਜਾਂਦੇ ਹਨ। ਜਿਸ ਕੋਲ ਧੰਨ ਪੈਸੇ ਆ ਜਾਂਦੇ ਹਨ। ਉਸ ਨੂੰ ਚੋਰਾਂ ਦੇ ਡਰੋਂ ਮਾਲ ਲਕੋਣ ਨੂੰ ਥਾਂ ਨਹੀਂ ਲੱਭਦਾ। ਤਾਂਹੀਂ ਕਈਆਂ ਵੱਲੋਂ ਧਰਤੀ ਵਿੱਚ ਹੀ ਮਾਲ ਦੱਬਾ ਦਿੱਤਾ ਜਾਂਦਾ ਹੈ। ਘਰਾਂ ਦੇ ਚੋਰ ਤਾਂ ਆਪਣੇ ਹੀ ਹੁੰਦੇ ਹਨ। ਬਗੈਰ ਭੇਤ ਤੋਂ ਚੋਰੀ ਨਹੀਂ ਹੁੰਦੀ। ਚੋਰੀ ਸਮੇਂ ਘਰ ਦਾ ਕੋਈ ਬੰਦਾ, ਕਰਮਚਾਰੀ ਹੀ ਹੁੰਦਾ ਹੈ। ਜੋਂ ਆਪਣੇ ਖਾਣ-ਪੀਣ ਜਿੰਨਾਂ ਕਮਾਂ ਲੈਂਦਾ ਹੈ। ਉਸ ਕੋਲ ਤਾਂ ਦੂਜੇ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਹੁੰਦਾ।
ਬਹੁਤੇ ਦੁਕਾਨ ਦਾਰ ਉਹੀ ਚੀਜ਼ ਗਾਹਕ ਦੇ ਹੱਥ ਵਿੱਚ ਫੜਾਉਂਦੇ ਹਨ। ਜੋਂ ਉਹ ਮੰਗਦਾ ਹੈ। ਉਸ ਨੂੰ ਵਾਪਸ ਲੈ ਕੇ, ਫਿਰ ਦੂਜੀ ਚੀਜ਼ ਦਿਖਾਉਂਦਾ ਹੈ। ਐਸੀਆਂ ਥਾਂਵਾਂ ਤੇ ਚੋਰੀ ਹੋਣ ਦੇ ਚਾਨਸ ਘੱਟ ਹਨ। ਜਿਹੜੀਆਂ ਦੁਕਾਨਾਂ ਵਿੱਚ ਸਾਰਾ ਕੁੱਝ ਖੁੱਲਾ ਪਿਆ ਹੈ। ਉਸ ਦੀ ਰਾਖੀ ਕਰਨੀ ਔਖੀ ਹੈ। ਕਰਮਚਾਰੀ ਚੋਰਾਂ ਨੂੰ ਆਪ ਅੱਖਾਂ ਨਾਲ ਦੇਖਦੇ ਕੇ ਫੜਦੇ ਹਨ। ਹਰ ਕੋਈ ਆਪਣੀ ਚੀਜ਼ ਸੰਭਾਂਲਣ ਦੀ ਹਰ ਵਾਹ ਲੱਗਾਉਂਦਾ ਹੈ। ਵੀਡੀਉ ਕੈਮਰੇ ਤੇ ਹੋਰ ਬਹੁਤ ਥਾਂਵਾਂ ਉਤੇ ਲੱਗੇ ਹੋਏ ਹਨ। ਵੀਡੀਉ ਕੈਮਰੇ ਵਿਚੋਂ ਦੀ ਦੇਖਦੇ ਹਨ। ਪਤਾ ਹੁੰਦੇ ਹੋਏ, ਫਿਲਮ ਬਣ ਰਹੀ ਹੈ। ਫਿਰ ਵੀ ਚੋਰ ਦਾਅ ਲਗਾਉਣ ਦੀ ਕੋਸ਼ਸ਼ ਕਰਦਾ ਹੈ। ਕੈਮਰੇ ਵਿੱਚ ਸਾਰੀ ਫ਼ਿਲਮ ਸਾਫ਼ ਸੁਥਰੀ ਹਿੰਦੀ ਪੰਜਾਬੀ ਬਾਕੀ ਫਿਲਮਾਂ ਵਾਂਗ ਹੀ ਦਿਸਦੀ ਹੈ। ਬੰਦਾ ਦਾ ਰੰਗ, ਨਸਲ, ਕੱਪੜੇ ਬਿਲਕੁਲ ਦਿਸਦੇ ਹਨ। ਦੁਕਾਨਾਂ ਤੋਂ ਚੋਰ ਚੋਰੀ ਕਰਨੋਂ ਨਹੀ ਹੱਟਦੇ। ਫੜੇ ਵੀ ਜਾਂਦੇ ਹਨ। ਕਈ ਪੈਸੇ ਵਾਲੀ ਮਹਿੰਗੀ ਪਰਚੀ ਦੀ ਥਾਂ ਸਸਤੀ ਲਗਾ ਲੈਂਦੇ ਹਨ। ਕਈ ਲੋਕ ਪਰਚੀ ਲਾਹਕੇ ਕੱਪੜਾ ਜੁੱਤੀ ਪਹਿਨ ਕੇ ਬਾਹਰ ਨਿੱਕਲਣ ਦੀ ਕੋਸ਼ਸ਼ ਕਰਦੇ, ਕੈਮਰੇ ਦੀ ਮੱਦਦ ਨਾਲ ਫੜੇ ਜਾਂਦੇ ਹਨ। ਕੱਪੜੇ ਦੁਕਾਨ ਵਿੱਚ ਆ ਕੇ ਬਦਲੇ ਗਏ ਹਨ, ਕੈਮਰਾਂ ਸੱਚ ਦੱਸ ਦਿੰਦਾ ਹੈ। ਫਿਰ ਆਦਤ ਤੋਂ ਮਜ਼ਬੂਰ ਹਨ। ਦੂਜੇ ਦੀ ਵਸਤੂ ਹੱਥਿਉਣ ਦੀ ਹਰ ਕੋਸ਼ਸ਼ ਕਰਦੇ ਹਨ।।

Comments

Popular Posts