ਆਮ ਜੰਨਤਾ ਵਿੱਚ ਆਪਣੀ ਦਿਹਸ਼ਤ ਫੈਲਾਕੇ, ਲੋਕਾਂ ਨੂੰ ਡਰਾ ਕੇ -

ਸਤਵਿੰਦਰ ਕੌਰ ਸਾਤੀ (ਕੈਲਗਰੀ)-
ਪੰਜਾਬੀ ਨਿਊਜ਼ ਲਈਨ ਸੁਖਨੈਬ ਵੀਰ ਦਾ ਬਹੁਤ ਧੰਨਵਾਦ, ਫੇਸ ਬੁੱਕ ਉਤੇ ਦਿਖਾ ਕੇ ਦੱਸ ਦਿੱਤਾ ਗੁੰਡੇ ਗਾਲ਼ਾਂ ਕੱਢਣ ਵਾਲੇ, ਪਖੰਡੀ ਕੌਣ ਹਨ। ਸਿੱਖ ਅੰਮ੍ਰਿੰਤਧਾਰੀ ਨਾਲ ਬਚਨ ਕਰਕੇ ਇਸ ਨੂੰ ਕੋਈ ਹੱਥ ਨਹੀਂ ਲਾਵੇਗਾ। ਝੂਠੇ ਕਹੀਂ ਦੇ, ਢਾਹ ਕੇ ਦੋ ਬੰਦੇ ਕੁੱਟ ਦਿਤੇ। ਦਾੜ੍ਹੀ ਵਾਲੇ ਸਿੱਖ ਅੰਮ੍ਰਿੰਤਧਾਰੀ ਨੂੰ ਦਾੜ੍ਹੀਆਂ ਵਾਲੇ ਸਿੱਖ ਅੰਮ੍ਰਿੰਤਧਾਰੀ ਗਾਲ਼ਾਂ ਕੱਢਦੇ, ਗੁੰਢਾਂ ਗਰਦੀ ਕਰਦੇ ਜੰਨਤਾਂ ਨੂੰ ਕਿਵੇਂ ਲੱਗੀ? ਸਾਰੇ ਆਪ ਹੀ ਦੇਖ ਲਵੋਂ, ਇਹੋਂ ਜਿਹੇ ਸਿੱਖ ਅੰਮ੍ਰਿੰਤਧਾਰੀ ਅਖੰਪਾਠੀਆਂ ਨੂੰ ਆਮ ਬੰਦੇ ਨੂੰ ਮੂਤਣ ਯੋਗਾ ਨਹੀਂ ਛੱਡਦੇ। ਇਨ੍ਹਾਂ ਉਤੇ ਮਾਨ ਹਾਨੀ ਦਾ ਦਾਵਾ ਕੀਤਾ ਜਾਣਾ ਚਾਹੀਦਾ ਹੈ। ਪਰ ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ ਹੈ। ਆਪੇ ਨਿਆ ਕਰ ਦਿੰਦਾ ਹੈ। ਇਹ ਆਪ ਵੀ ਤਾਂ ਸੰਗਤ ਦਾ ਚੜਾਂਵਾਂ ਹੀ ਖਾਂਦੇ ਹਨ। ਦੂਜੇ ਅਖੰਡਪਾਠੀ ਬੱਚੇ ਕਿਥੋਂ ਪਾਲਣ? ਸੰਗਤ ਤੋਂ ਹੀ ਪੂਜਾ ਦੀ ਆਸ ਕਰਦੇ ਹਨ। ਉਨਾਂ ਨੇ ਵੀ ਬੱਚਿਆਂ ਦਾ ਢਿੱਡ ਭਰਨਾ ਹੈ। ਕਦੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਿਆ ਹੋਵੇ ਤਾਂ ਪਤਾ ਲੱਗਦਾ ਹੈ। ਮਹਾਨ ਸ਼ਕਤੀ ਸੱਚੀ ਧੁਰ ਕੀ ਬਾਣੀ ਪੜ੍ਹਨ ਵਿੱਚ 50 ਘੰਟਿਆਂ ਵਿੱਚ ਕੱਲੇ ਬੰਦੇ ਦੀ ਗੋਡੀ ਲੱਗ ਜਾਂਦੀ ਹੈ। ਬਾਣੀ ਦੀ ਸ਼ਕਤੀ ਨਾਲ ਦੋ ਘੰਟਿਆਂ ਵਿਚ ਹੀ ਦਿਮਾਗ ਘੁੰਮ ਜਾਂਦਾ ਹੈ। ਬਾਣੀ ਨੂੰ ਪ੍ੜ੍ਹਨ ਵਾਲੇ ਮਹਾਨ ਹਨ। ਉਨ੍ਹਾਂ ਨੂੰ ਮੇਰਾ ਕਰੋੜ ਵਾਰ ਪ੍ਰਨਾਂਮ ਹੈ।
ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ ॥ ਗੁਰਮੁਖਿ ਗਿਆਨੀ ਗੁਰਮੁਖਿ ਬਕਤਾ ॥ ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ ॥੫॥ ਹਉਮੈ ਬਾਧਾ ਗੁਰਮੁਖਿ ਛੂਟਾ ॥ ਗੁਰਮੁਖਿ ਆਵਣੁ ਜਾਵਣੁ ਤੂਟਾ ॥ ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ ॥੬॥ ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥ ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥੭॥ ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥ ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ ॥ ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ ॥੮॥ ਸਗਲੀ ਬਣਤ ਬਣਾਈ ਆਪੇ ॥ ਆਪੇ ਕਰੇ ਕਰਾਏ ਥਾਪੇ ॥ ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥
ਸਾਨੂੰ ਪਾਠੀਆਂ ਪ੍ਰਚਾਰਕ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ। ਬੰਦੇ ਹੀ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹ ਕੇ ਸੁਣਾਉਂਦੇ ਹਨ। ਬਾਣੀ ਉਤੇ ਅਸਰ ਕੀਤਾ ਜਾਵੇ। ਨਾਂ ਕੇ ਬੰਦਿਆਂ ਦੀ ਪੂਜਾ ਜਾਂ ਕੁੱਟ ਮਾਰ ਕੀਤੀ ਜਾਵੇ। ਡੇਰੇ ਲੋਕੀਂ ਚਲਾਉਂਦੇ ਹਨ। ਮਰਜ਼ੀ ਲੋਕਾਂ ਦੀ ਆਪਣੀ ਹੈ। ਕਈਆਂ ਥਾਵਾਂ ਉਤੇ ਮਾੜੀਆਂ ਘਟਨਾਵਾਂ ਵੀ ਹੁੰਦੀਆਂ ਹਨ। ਆਪਣਾਂ ਆਪ ਸੰਭਾਂਲ ਲਈਏ ਬਹੁਤ ਹੈ। ਆਪਣੀ ਹੀ ਬੁੱਕਲ ਵਿਚ ਦੇਖ ਕੇ ਅਗੁਣ ਦੂਰ ਕਰੀਏ।
ਇਹੋਂ ਜਿਹੇ ਗਾਤਰਿਆਂ ਵਾਲੇ ਹੀ ਆਮ ਜੰਨਤਾ ਵਿੱਚ ਆਪਣੀ ਦਿਹਸ਼ਤ ਫੈਲਾਕੇ, ਲੋਕਾਂ ਨੂੰ ਡਰਾ ਕੇ ਰੱਖਣਾਂ ਚਹੁੰਦੇ ਹਨ। ਜੇ ਡੇਰਿਆਂ ਵਾਲੇ ਦੁਕਾਨਾਂ ਲਾ ਕੇ ਲੁੱਟਦੇ ਹਨ। ਤਾਂ ਇਹ ਵੀ ਲੋਕਾਂ ਵਿਚਾਲੇ ਲੰਬਾ ਚੌੜਾ ਬਕਸਾ ਰੱਖ ਕੇ ਪੈਸੇ-ਪੈਸੇ ਦੀ ਭੀਖ ਮੰਗਦੇ ਹਨ। ਨੰਗੀਆਂ ਲੱਤਾਂ ਕੱਢਕੇ ਧੀਆਂ ਭੈਣਾਂ ਵਿੱਚ ਸ਼ਰੇਆਮ ਘੁੰਮਦੇ ਹਨ।  ਅੰਮ੍ਰਿੰਤ ਸੰਚਾਰ ਹੋਣਾ ਸੀ।  ਅੰਮ੍ਰਿੰਤ ਛੱਕਣ ਲਈ ਮੈਂ ਆਪ ਉਸ ਵਿਚ ਸ਼ਾਮਲ ਸੀ। 22 ਕੁ ਸਾਲਾਂ ਦਾ ਮੁੰਡਾ ਕੁੜਤੇ ਨਾਲ ਪਜਾਮਾਂ ਪਾ ਕੇ, ਅੰਮ੍ਰਿੰਤ ਛੱਕਣ ਲਈ ਆ ਗਿਆ। ਚੋਲਿਆਂ ਵਾਲੇ ਉਸ ਨੂੰ ਕਹਿੱਣ," ਪੰਜਾਮਾ ਲਾਹ ਦੇ, ਅੰਮ੍ਰਿੰਤ ਛੱਕਣ ਲਈ, ਕੱਲਾ ਕਛਿਆਹਰਾ ਪੌਣਾ ਮਰਜ਼ਦਾ ਹੈ।" ਮੁੰਡਾ ਬਹੁਤ ਸ਼ਰਮਾਂਵੇ, ਉਸ ਨੇ ਕਿਹਾ," ਜੀ ਮੈਂ ਨੰਗਾ ਨਹੀਂ ਹੋ ਸਕਦਾ। ਕੱਲ ਨੂੰ ਮੇਰਾ ਵਿਆਹ ਹੈ। ਮੇਰੀ ਮੰਗੇਤਰ ਵੀ ਅੰਮ੍ਰਿੰਤ ਛੱਕਣ ਲਈ ਆਈ ਹੋਈ ਹੈ। ਮੈਨੂੰ ਸ਼ਰਮ ਆਉਂਦੀ ਹੈ।" ਦਰਵਾਨ ਨੂੰ ਸੱਦ ਲਿਆ। ਇੱਕ ਨੇ ਕਿਹਾ," ਚਾਰ ਜਾਣੇ, ਲਾਹੋਂ ਇਸ ਦਾ ਪੰਜਾਮਾਂ, ਇਸ ਨੂੰ ਸ਼ਰਮ ਆਉਂਦੀ ਹੈ। ਕੀ ਇਹ ਜ਼ਨਾਨੀ ਹੈ?" ਜਿਉਂ ਹੀ ਨੰਗੀਆਂ ਲੱਤਾਂ ਵਾਲੇ ਦੁਆਲੇ ਹੋਣ ਲੱਗੇ। ਮੁੰਡਾ ਆਪਣੀ ਮੰਗੇਤਰ ਨੂੰ ਲੈ ਕੇ ਫਰਾਰ ਹੋ ਗਿਆ। ਮੈਂ ਵੀ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਬਾਰ-ਬਾਰ ਪੜ੍ਹਨ ਦੀ ਕੋਸ਼ਸ ਕੀਤੀ ਹੈ। ਇਹ ਕੀਤੇ ਨਹੀਂ ਲੱਭਿਆ, ਅੰਮ੍ਰਿੰਤ ਛੱਕਣ ਲਈ ਮਰਦ ਮੂਗਲਿਆਂ ਵਰਗੀਆਂ ਲੱਤਾਂ ਦਿਖਉਣ ਲਈ, ਬੇਗਾਨੀਆਂ ਬੀਬੀਆਂ ਕੋਲ ਨੰਗੇ ਹੋਣ। ਜਾਂ ਫਿਰ ਬੀਬੀਆਂ ਨੂੰ ਵੀ ਉਵੇਂ ਹੀ ਮਰਦ ਵਾਂਗ ਅੰਮ੍ਰਿੰਤ ਛੱਕਣ ਲਈ ਮਜ਼ਬੂਰ ਕਰਨ। ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਦੀ ਨੋਕ ਉਤੇ ਖਾਲਸਾ ਸੋਧਿਆ ਸੀ। ਨਾਂ ਕੇ ਪੰਜਾਮੇ ਲਹਾਕੇ। ਰੱਬ ਹੀ ਇਹੋਂ ਜਿਹੇ ਨੰਗੀਆਂ ਲੱਤਾਂ ਵਾਲਿਆਂ ਨੂੰ ਭੋਰਾ ਪੰਜਾਮੇ ਯੋਗਾ ਕੱਪੜਾ ਤੇ ਅਕਲ ਦੇਵੇ। ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥ ਹਰਿ ਆਪੇ ਵੇਖੈ ਵਿਗਸੈ ਆਪੇ ॥ ਹਰਿ ਆਪਿ ਜਪਾਇ ਆਪੇ ਹਰਿ ਜਾਪੇ ॥੨॥ ਹਰਿ ਆਪੇ ਸਾਰਿੰਗ ਅੰਮ੍ਰਿਤਧਾਰਾ ॥ ਹਰਿ ਅੰਮ੍ਰਿਤੁ ਆਪਿ ਪੀਆਵਣਹਾਰਾ ॥

Comments

Popular Posts