ਦੁਨੀਆਂ ਮਤਲੱਬ ਦੀ ਕੋਈ ਨਾਂ ਕਿਸੇ ਦਾ ਬੇਲੀ

-ਸਤਵਿੰਦਰ ਕੌਰ ਸਾਤੀ (ਕੈਲਗਰੀ)-
ਸਿਆਣੇ ਸੱਚ ਕਹਿੰਦੇ ਹਨ,'ਦੁਨੀਆਂ ਮਤਲੱਬ ਦੀ ਕੋਈ ਨਾਂ ਕਿਸੇ ਦਾ ਬੇਲੀ ਬਗੈਰ ਲੋੜ ਤੋਂ ਕੋਈ ਕਿਸੇ ਨੂੰ ਨਹੀਂ ਪਛਾਣਦਾ। ਲੋੜ ਸਮੇਂ ਇੱਕ ਦੂਜੇ ਨਾਲ ਆਪੇ ਗੰਢ ਪੈ ਜਾਂਦੀ ਹੈ। ਮੱਹਬਤ ਵੀ ਬਣ ਜਾਂਦੀ ਹੈ। ਮੋਹ ਦੇ ਬਲਬਲੇ ਉਠਦੇ ਹਨ। ਬੰਦਾ ਬਹੁਤ ਨਜ਼ਦੀਕ ਹੋ ਜਾਂਦਾ ਹੈ। ਬਿਲਕੁਲ ਝੁਕ ਜਾਂਦਾ ਹੈ। ਲੋਕ ਵੀ ਐਸੇ ਪਿਆਰ ਦੀਆ ਉਦਾਰਹਣਾ ਦਿੰਦੇ ਹਨ। ਮਤਲੱਬ ਨੂੰ ਬੰਦਾ ਕੀ ਨਹੀਂ ਕਰਦਾ। ਦੂਰ ਦੀ ਰਿਸ਼ਤੇਦਾਰੀ ਵੀ ਕੱਢ ਲੈਂਦਾ ਹੈ। ਬਹੁਤੇ ਤਾਂ ਮਾਲਵੇਂ, ਦੁਆਬੇ ਤੇ ਮਾਝੇ ਦੇ ਇਲਾਕੇ ਤੇ ਧੜੇ ਬਣਾ ਲੈਂਦੇ ਹਨ। ਬੰਦੇ ਦਾ ਕੋਈ ਧੜਾ ਨਹੀਂ ਹੁੰਦਾ। ਚਲਾਕ ਲੋਕਾਂ ਦੁਆਰਾ ਧਰਤੀ ਦੀਆਂ ਵੰਡੀਆਂ ਪਾ ਕੇ ਜੰਨਤਾਂ ਵਿੱਚ ਵੰਡ ਪਾਈ ਜਾਂਦੀ ਹੈ। ਸਾਨੂੰ ਸਭ ਨੂੰ ਇੱਕ ਦੂਜੇ ਤੱਕ ਜਰੂਰਤ ਪੈਂਦੀ ਰਹਿੰਦੀ ਹੈ। ਜਦੋਂ ਲੋੜ ਹੁੰਦੀ ਹੈ ਤਾਂ ਕਿਸੇ ਦਾ ਧਰਮ ਇਲਾਕਾ ਜਾਤ ਗੋਤ ਨਹੀਂ ਦੇਖਦੇ। ਉਦੋਂ ਅਸੀਂ ਮਤਲੱਬ ਦੇਖਦੇ ਹਾਂ। ਮਤਲੱਬ ਸਮੇਂ ਜੋਂ ਬੰਦਾ ਸਾਡੇ ਕੰਮ ਆ ਗਿਆ ਦੋਸਤ ਬਣ ਜਾਂਦਾ ਹੈ। ਕੁੱਝ ਹੀ ਸਮੇਂ ਪਿਛੋਂ ਮਨ ਤੋਂ ਉਸ ਦਾ ਪਿਆਰ ਘੱਟਣ ਲੱਗ ਜਾਂਦਾ ਹੈ। ਦੋਸਤ ਵੀ ਸਮਾਂ ਗੁਜ਼ਾਰਨ ਲਈ ਬਣਦੇ ਹਨ। ਜਿਉਂ ਹੀ ਕਿਸੇ ਹੋਰ ਕਿੱਤੇ ਨੌਕਰੀ ਤੇ ਲੱਗੇ, ਉਦੋਂ ਹੀ ਦੂਰੀਆਂ ਬਣ ਜਾਂਦੀਆਂ ਹਨ। ਹੋਰ ਦੋਸਤ ਮਿਲ ਜਾਂਦੇ ਹਨ। ਪੜ੍ਹਾਈ ਸਮੇਂ ਵੀ ਹਰ ਕਲਾਸ ਵਿੱਚ ਦੋਸਤ ਮਿਲਦੇ ਵਿਛੜਦੇ ਰਹਿੰਦੇ ਹਨ। ਬਹੁਤੇ ਦੋਸਤ ਮਨ ਤੋਂ ਜਮਾਂ ਵਿਸਰ ਜਾਂਦੇ ਹਨ। ਕੁੱਝ ਕੁ ਰਸਤੇ ਵਿੱਚ ਮਿਲ ਵੀ ਜਾਣ ਤਾਂ ਇੱਕ ਦੂਜੇ ਨੂੰ ਦੇਖ ਕੇ ਪਾਸਾ ਵੱਟ ਲੈਂਦੇ ਹਨ। ਵਗੈਰ ਮਤਲੱਬ ਦੇ ਕੋਈ ਫ਼ਜੂਲ ਜਬਲੀਆਂ ਮਾਰ ਕੇ ਸਮਾਂ ਖ਼ਰਾਬ ਨਹੀਂ ਕਰਨਾਂ ਚਾਹੁੰਦਾ। ਜੀਤ ਦੀ ਮੀਤੇ ਨਾਲ ਬਚਪੱਨ ਤੋਂ ਦੋਸਤੀ ਸੀ। ਦੋਂਨੇਂ ਜਮਾਤੀ ਸਨ। ਮੀਤਾ ਖੇਤੀ ਬਾਹੀ ਵਿੱਚ ਲੱਗ ਗਿਆ। ਜੀਤ ਨੂੰ ਉਸ ਦੀ ਭੈਣ ਨੇ ਕਨੇਡਾ ਸੱਦ ਲਿਆ। ਦੋਨਾਂ ਦੇ ਵਿਆਹ ਹੋ ਗਏ। ਜੀਤ ਪੰਜਾਬ ਆਉਂਦਾ ਤਾਂ ਮੀਤੇ ਨੂੰ ਮਿਲਦਾ ਰਹਿੰਦਾ। ਮੀਤਾ ਉਸ ਦੀ ਜ਼ਿਆਦਾ ਪ੍ਰਵਾਹ ਵੀ ਨਾਂ ਕਰਦਾ। ਆਪ ਕਦੇ ਵੀ ਉਸ ਨੂੰ ਮਿਲਣ ਨਾਂ ਜਾਂਦਾ। ਪਰ ਮੀਤਾ ਜੀਤੇ ਨੂੰ ਹਰ ਵਾਰੀ ਇਹੀ ਆਖਦਾ," ਯਾਰੀ ਤਾਂ ਕੋਈ ਹੀ ਪੁਗਾਉਂਦਾ ਹੈ। ਆਪ ਤਾਂ ਤੂੰ ਕਨੇਡਾ ਵਿੱਚ ਰਹਿੰਦਾ ਹੈ। ਚਾਹੇਂ ਤਾਂ ਮੇਰੀ ਮੱਦਦ ਕਰ ਸਕਦਾ ਹੈ।" ਜੀਤਾ ਹੱਸ ਕੇ ਕਹਿੰਦਾ," ਮੇਰੇ ਕੀ ਹੱਥ ਵੱਸ ਹੈ? ਮੈਂ ਕਿਵੇਂ ਸੱਦ ਸਕਦਾ ਹਾਂ?" ਮੀਤਾ ਕਹਿੰਦਾ," ਕਨੂੰਨ ਤਾਂ ਅਸੀਂ ਪੰਜਾਬ ਵਾਲੇ ਵੀ ਜਾਣਦੇ ਹਾਂ। ਜੇ ਤੂੰ ਮਨੋਂ ਚਾਹੇਂ ਤਾਂ ਮੇਰੀ ਧੀ ਨਾਲ ਆਪਦੇ ਮੁੰਡੇ ਦਾ ਵਿਆਹ ਕਰਦੇ। ਪਰ ਤੂੰ ਚਾਹੁੰਦਾ ਹੀ ਨਹੀਂ।" ਮੀਤੇ ਦੀ ਘਰਵਾਲੀ ਨੇ ਵੀ ਕਹਿ ਦਿੱਤਾ," ਤੁਸੀਂ ਹੁਣ ਮਿੱਤਰ ਹੋ, ਬੱਚਿਆਂ ਦਾ ਵਿਆਹ ਕਰਕੇ ਰਿਸ਼ਤੇ ਦਾਰ ਬਣ ਜਾਵੋਂ। ਸਾਡੀ ਧੀ ਕਨੇਡਾ ਚਲੀ ਗਈ ਤਾਂ ਅਸੀਂ ਤੁਹਾਡਾ ਅਹਿਸਾਨ ਨਹੀਂ ਭੁੱਲਦੇ।" ਜੀਤੇ ਨੇ ਕਿਹਾ," ਅੱਜ ਕੱਲ ਦੇ ਬੱਚੇ ਮਰਜ਼ੀ ਨਾਲ ਵਿਆਹ ਕਰਦੇ ਹਨ। ਮਾਂਪਿਆਂ ਦੀ ਕੋਈ ਨਹੀਂ ਸੁਣਦਾ।" ਜੀਤੇ ਦੀ ਪਤਨੀ ਨੇ ਵੀ ਕਿਹਾ," ਸਾਡੇ ਬੱਚੇ ਕਨੇਡਾ ਦੇ ਜੰਮੇ ਪਲੇਂ ਹਨ। ਉਨ੍ਹਾਂ ਦਾ ਪੰਜਾਬ ਦੇ ਬੱਚਿਆਂ ਨਾਲ ਰਲਣਾ ਮਿਲਣਾ ਬਹੁਤ ਔਖੀ ਗੱਲ ਹੈ। ਬੱਚਿਆਂ ਦੀਆਂ ਆਦਤਾਂ ਨਹੀਂ ਮਿਲਦੀਆਂ।" ਮੀਤੇ ਨੇ ਸਫ਼ਾਈ ਦਿੰਦੇ ਕਿਹਾ," ਮੇਰੀ ਵੀ ਧੀ ਚੰਡੀਗੜ੍ਹ ਵਿੱਚ ਪੜ੍ਹਦੀ ਹੈ। ਪੂਰੀ ਅੰਗਰੇਜ਼ੀ ਜਾਣਦੀ ਹੈ। ਨਾਲੇ ਆਗਿਆਕਾਰ ਵੀ ਹੈ। ਤੁਹਾਡੀ ਵੀ ਸੇਵਾ ਕਰੇਗੀ। ਮੈਂ ਜੁੰਮੇਵਾਰੀ ਲੈਂਦਾ ਹਾਂ। ਤੁਸੀਂ ਰਿਸ਼ਤਾ ਕਰ ਦਿਉ।" ਇਸ ਵਾਰ ਜੀਤਾ ਬੱਚਿਆ ਨੂੰ ਪਿੰਡ ਲੈ ਕੇ ਆਇਆ ਤਾਂ ਦੋਸਤਾਂ ਦੇ ਬੱਚੇ ਇੱਕਠੇ ਘੁੰਮਦੇ ਰਹੇ। ਮੀਤੇ ਨੇ ਆਪਦੀ ਧੀ ਨੂੰ ਬਹੁਤ ਛੋਟ ਦਿੱਤੀ ਹੋਈ ਸੀ। ਉਸ ਨੇ ਆਪਣੇ ਪ੍ਰੇਮ ਜਾਲ ਵਿੱਚ ਜੀਤੇ ਦੇ ਵੱਡੇ ਬੇਟੇ ਨੂੰ ਫਸਾ ਲਿਆ। ਮੁੰਡਾ ਕਹੇ," ਮੈਂ ਇਸੇ ਨਾਲ ਵਿਆਹ ਕਰਾਉਣਾ ਹੈ।" ਦੋਨਾਂ ਦੋਸਤਾਂ ਨੇ ਆਪਣੇ ਵਿਆਹ ਦੇ 24 ਸਾਲਾਂ ਪਿਛੋਂ ਬੱਚਿਆਂ ਦੇ ਵਿਆਹ ਕਰ ਦਿੱਤੇ। ਵਿਆਹ ਪਿਛੋਂ ਜੀਤਾ ਆਪਣੇ ਪਰਿਵਾਰ ਨਾਲ ਕਨੇਡਾ ਆ ਗਿਆ। ਦੋ ਸਾਲਾਂ ਪਿਛੋਂ ਮੀਤੇ ਦੀ ਧੀ ਜੀਤੇ ਦੀ ਨੌਹੁ ਦਾ ਕਨੇਡਾ ਆਉਣ ਦਾ ਦਿਨ ਪੱਕਾ ਹੋ ਗਿਆ। ਜਿਸ ਦਿਨ ਕਨੇਡਾ ਜਹਾਜ਼ ਤੋਂ ਉਤਰਨਾਂ ਸੀ। ਜੀਤੇ ਦਾ ਸਾਰਾ ਪਰਿਵਾਰ ਨੋਹੁ ਰਾਣੀ ਨੂੰ ਲੈਣ ਗਿਆ। ਉਹ ਨਾਂ ਆਈ ਤਾਂ ਏਅਰਪੋਰਟ ਤੋਂ ਪਤਾ ਕੀਤਾ। ਪਤਾ ਲੱਗਾ ਉਹ ਇੱਕ ਦਿਨ ਪਹਿਲਾਂ ਹੀ ਕਨੇਡਾ ਆ ਗਈ ਹੈ। ਮੀਤੇ ਨੂੰ ਪੰਜਾਬ ਫੋਨ ਕੀਤਾ ਤਾਂ ਉਸ ਨੇ ਉਸ ਦਾ ਫੋਂਨ ਗੱਲ ਦੇ ਵਿਚਾਲਿਉ ਹੀ ਕੱਟ ਦਿੱਤਾ। ਫਿਰ ਮੁੜ ਕੇ ਫੋਂਨ ਨਹੀਂ ਚੱਕਿਆ। ਜੀਤੇ ਦੇ ਪਰਿਵਾਰ ਨੇ ਪੁਲੀਸ ਨੂੰ ਰਿਪੋਟ ਕਰ ਦਿੱਤੀ। ਕਨੂੰਨ ਦਾ ਦਰਵਾਜਾ ਖੜਕਾਇਆ। ਕਿਸੇ ਨੇ ਸਾਥ ਨਹੀਂ ਦਿੱਤਾ। ਅਦਾਲਤ ਦਾ ਇਹੀ ਜੁਆਬ ਸੀ," ਪਤੀ-ਪਤਨੀ ਜਬ਼ਰ ਦਸਤੀ ਨਹੀਂ, ਪਿਆਰ ਨਾਲ ਇੱਕਠੇ ਰਹਿ ਸਕਦੇ ਹਨ। ਅਗਰ ਦੋਂਨਾਂ ਵਿਚੋਂ ਕੋਈ ਵੀ ਇੱਕ ਜਾਣਾ ਨਾਲ ਨਹੀਂ ਰਹਿਣਾਂ ਚਾਹੁੰਦਾ ਤਾ ਦੂਜਾਂ ਉਸ ਨੂੰ ਮਜ਼ਬੂਰ ਨਹੀਂ ਕਰ ਸਕਦਾ। ਨੌਹੁ ਦੇ ਕਨੇਡਾ ਆਉਣ ਦੇ 6 ਮਹੀਨੇ ਪਿਛੋਂ ਜਦੋਂ ਜੀਤਾ ਪਿੰਡ ਗਿਆ। ਮੀਤੇ ਕੋਲ ਉਲਾਭਾਂ ਦੇਣ ਗਿਆ ਤਾਂ ਮੀਤੇ ਨੇ ਉਸ ਨੂੰ ਬਾਰ ਹੀ ਨਹੀਂ ਖੋਲਿਆ। ਦਰਵਾਜੇ ਦੇ ਬਾਹਰ ਨਵੇਂ ਮੁੰਡਾ ਜੰਮੇ ਦੇ ਸੇਹਰੇ ਬੰਨੇ ਹੋਏ ਸਨ। ਲੋਕਾਂ ਨੇ ਦੱਸਿਆ," ਇੰਨ੍ਹਾਂ ਦੀ ਕੁੜੀ ਕੋਲ ਮੁੰਡਾ ਹੈ। ਚੰਡੀਗੜ੍ਹ ਕਿਸੇ ਮੁੰਡੇ ਕੋਲ ਰਹਿੰਦੀ ਸੀ। ਜਦੋਂ ਕਨੇਡਾ ਗਈ ਸੀ ਤਾਂ ਬੱਚਾ ਹੋਣ ਵਾਲਾ ਸੀ। ਜੀਤਾ ਆਪਣੇ ਪਿੰਡ ਵਾਪਸ ਮੁੜ ਗਿਆ। ਉਹ ਬਹੁਤ ਪਛਤਾ ਰਿਹਾ ਸੀ। ਦੋਸਤ ਦਗ਼ਾ ਦੇ ਗਿਆ ਸੀ। ਦੋਸਤ ਦੀ ਧੀ ਉਸ ਤੋਂ ਵੀ ਸੱਪਣੀ ਨਿੱਕਲੀ। ਕੁੱਝ ਹੀ ਸਾਲਾਂ ਪਿਛੋਂ ਜੀਤੇ ਨੂੰ ਪਤਾ ਲੱਗਾ। ਮੀਤੇ ਦੀ ਕੁੜੀ ਦਾ ਬਿਨ ਵਿਆਹਿਆ ਖ਼ਸਮ ਕਨੇਡਾ ਆ ਗਿਆ ਸੀ। ਥੋੜਾ ਚਿਰ ਮਿਤੇ ਦੀ ਕੁੜੀ ਨਾਲ ਕਨੇਡਾ ਰਿਹਾ, ਆਪਣੇ ਮੁੰਡੇ ਨੂੰ ਲੈ ਕੇ ਦੁਨੀਆਂ ਵਿੱਚ ਅਲੋਪ ਹੋ ਗਿਆ। ਕਿਉਂਕਿ ਉਹ ਆਪ ਪਹਿਲਾਂ ਵਿਆਹਿਆ ਹੋਇਆ ਸੀ। ਪਹਿਲੀ ਪਤਨੀ ਨਾਲ ਕੁੜੀ ਹੋਣ ਪਿਛੋਂ ਬੱਚਾ ਨਹੀਂ ਹੋ ਰਿਹਾ ਸੀ। ਉਸ ਨੇ ਪੁੱਤਰ ਲੈ ਕੇ ਉਸ ਨੂੰ ਛੱਡ ਦਿੱਤਾ ਸੀ।

Comments

Popular Posts