ਏਅਰਪੋਰਟ ਉਤੇ ਪੱਗਾਂ ਲਹੁਉਣ ਵਾਲਿਆਂ ਦੀ ਅਸਲੀਅਤ

-ਸਤਵਿੰਦਰ ਕੌਰ ਸੱਤੀ (ਕੈਲਗਰੀ)
ਸਿੱਖ ਦੇ ਘਰ ਜਨਮ ਲੈਣ ਵਾ਼ਲਾ ਸਿੱਖ ਹੈ। ਕੇਸਾ ਧਾਰੀ ਸਿੱਖ ਸਿਰ ੳੇੁਤੇ ਪੱਗ ਬੰਨਦੇ ਹਨ। ਸਿਰ ਉਤੇ 6, 8 ਮੀਟਰ ਜਾਂ ਇਸ ਤੋਂ ਵੀ ਵੱਡੀ ਪੱਗ ਬੰਨਦੇ ਹਨ। ਹੋਰ ਵੀ ਕਬੀਲੇ ਇਸੇ ਹੀ ਢੰਗ ਨਾਲ ਪੱਗ ਬੰਨ ਕੇ ਸਿਰ ਨੂੰ ਸਜਾਉਂਦੇ ਹਨ। ਬਹੁਤੇ ਲੋਕਾਂ ਨੂੰ ਸਿੱਖਾਂ ਦੀ ਇਹ ਪੱਗ ਚੰਗੀ ਨਹੀਂ ਲੱਗਦੀ। ਤਾਂਹੀਂ ਰੋਜ਼ ਨਵਾਂ ਇਸ਼ੂ ਖੜ੍ਹਾਂ ਰੱਖਦੇ ਹਨ। ਏਅਰਪੋਰਟ ਸਿਕਉਰਟੀ ਦੀ ਚੌਕੰਨੀ ਜਰੂਰ ਹੋਣੀ ਚਾਹੀਦਾ ਹੈ। ਸਭ ਲਈ ਸੁਰੱਖਿਆ ਹੁੰਦੀ ਹੈ। ਏਅਰਪੋਰਟ ਉਤੇ ਸਿੱਖਾਂ ਦੀ ਪੱਗ ਦਾ ਹੀ ਚਰਚਾ ਛਿੜਿਆ ਰਹਿੰਦਾ ਹੈ। ਏਅਰਪੋਰਟ ਵਿੱਚ 100 ਬੰਦਾ ਲਈਨ ਵਿੱਚ ਲੱਗਾ ਹੋਵੇ। 10 ਸਿਕਉਰਟੀ ਦੇ ਆਫ਼ਸਰ ਇੱਕ ਸਿੱਖ ਦੇ ਦੁਆਲੇ ਸਿਰ ਉਤੋਂ ਪੱਗ ਲਹਾ ਕਿ ਤਲਾਸ਼ੀ ਲੈ ਰਹੇ ਹੋਣ। ਉਸ ਸਿੱਖ ਨੂੰ ਇਸ ਤੋਂ ਸ਼ਰਮ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ। ਪੱਗ ਲੱਥੀ ਵਾਲੇ ਸਿੱਖ ਨੂੰ ਧਰਤੀ ਵਿਹਲ ਨਹੀਂ ਦੇ ਰਹੀ ਹੁੰਦਾ। ਬਹੁਤੇ ਤਾਂ ਏਅਰਪੋਰਟ ਉਤੇ ਹੋਈ ਕੁੱਤੇ ਖਾਣੀ ਕਿਸੇ ਨੂੰ ਦੱਸਦੇ ਵੀ ਨਹੀਂ। ਕਿਸੇ ਪੱਗ ਵਾਲੇ ਉਤੇ ਕੋਈ ਸ਼ੱਕ ਹੋਣ ਦੇ ਮਾਮਲੇ ਵਿਚ, ਬਾਕੀ ਪਬਲਿਕ ਤੋਂ ਉਹਲੇ ਜਾ ਕੇ ਹਲੀਮੀ ਨਾਲ ਚੈਕ ਕੀਤਾ ਜਾ ਸਕਦਾ ਹੈ। ਉਹ ਇਸ ਤਰਾਂ ਤਾਂ ਕਰਦੇ ਹਨ। ਬਈ ਤੁਸੀਂ ਸਿੱਖ ਵੱਖਰੇ ਦਿਸਦੇ ਹੋ। ਉਸ ਵੇਲੇ ਰੋਡੇ ਲੋਕ ਤਾਂ ਆਪਣੇ ਆਪ ਉਤੇ ਮਾਣ ਮਹਿਸੂਸ ਕਰਦੇ ਹੋਣਗੇ। ਬਈ ਸ਼ੂਕਰ ਹੈ। ਨਾਂ ਵਾਲ ਰਖੇ, ਨਾਂ ਪੱਗ ਬੰਨੀ ਹੈ। ਪੱਗਾ ਵਾਲਿਆਂ ਵਾਂਗ ਬੇਇੱਜ਼ਤ ਤਾਂ ਨਹੀਂ ਹੋਏ। ਕੀ ਏਅਰਪੋਰਟ ਸਿਕਉਰਟੀ ਨੇ ਅੱਜ ਤੱਕ ਪੱਗਾਂ ਵਿਚੋਂ ਕੁੱਝ ਲੱਭਿਆ ਵੀ ਹੈ? ਕਿਸੇ ਨੇ ਸਿੱਖ ਦੀ ਪੱਗ ਵਿਚੋਂ ਬੰਬ ਨਹੀਂ ਫੜਿਆ। ਨਾਂ ਹੀ ਪੱਗ ਵਿੱਚ ਕੁੱਝ ਲੁੱਕ ਸਕਦਾ ਹੈ। ਜੂੜਾ ਕੀਤਾ ਤਾਂ ਪੱਗ ਵਿਚੋਂ ਦੀ ਦਿਸਦਾ ਹੈ। ਸਗੋਂ ਇੰਨ੍ਹਾਂ ਦੇ ਆਪਣੇ ਹੀ ਕਰਮਚਾਰੀ ਐਸੇ ਕੰਮਾਂ ਵਿਚ ਫੜੇ ਜਾਂਦੇ ਹਨ। ਜਹਾਜ਼ ਦੀ ਸਪਲਾਈ ਵਾਲੇ ਹੀ ਇਹੋਂ ਜਿਹੇ ਕੰਮਾਂ ਵਿੱਚ ਹੁੰਦੇ ਹਨ। ਪਰ ਪੱਗ ਦਾ ਜੇ ਕਿਤੇ ਲਪੇਟਾ ਪੈ ਜਾਵੇ, ਬੰਨੇ ਨੂੰ ਚਾਰ ਬੰਦੇ ਛੱਡਉਂਦੇ ਹਨ। ਫਾਹਾ ਦਿੱਤਾ ਜਾਵੇ ਬੰਦੇ ਦੀ ਜਾਨ ਨਿੱਕਲ ਜਾਂਦੀ ਹੈ। ਪੱਗ ਜਿਥੇ ਸਿਰ ਢੱਕਦੀ ਹੈ। ਉਥੇ ਕਿਸੇ ਧੀ ਭੈਣ ਦੀ ਇੱਜ਼ਤ ਤੇ ਵੀ ਪਾਈ ਜਾਂਦੀ ਹੈ। ਸ਼ਇਦ ਤਾਂਹੀਂ ਦੁਸ਼ਮੱਣ ਪੱਗ ਨੂੰ ਹੱਥ ਪਾਉਂਦੇ ਹਨ।  ਏਅਰਪੋਰਟ ਉਤੇ ਵੀਡੀਉ ਕੈਮਰਾ  ਸੂਟ ਕੇਸ ਦੇ ਅੰਦਰ ਦਾ ਕੱਲਾ ਕੱਲਾ ਸਮਾਨ ਸਾਫ਼ ਨਿਖਾਰ ਕੇ ਦਿਖਾ ਦਿੰਦੀਆਂ ਹਨ। ਉਵੇਂ ਹੀ ਵੀਡੀਉ ਕੈਮਰਾ ਮਸ਼ੀਨਾਂ ਨਾਲ ਬੰਨੀ ਹੋਈ ਪੱਗ ਦੇ ਲੜਾਂ ਥੱਲੇ ਦੇਖਣਾਂ ਕੋਈ ਵੱਡੀ ਗੱਲ ਨਹੀਂ ਹੈ। ਹੁਣ ਤਾਂ ਸਗੋਂ ਵੀਡੀਉ ਕੈਮਰਾ ਮਸ਼ੀਨਾਂ ਰਾਹੀ ਬੰਦੇ ਦੇ ਸਰੀਰ ਅੰਦਰੋਂ ਖਾਦਾ-ਪੀਤਾ ਸਾਫ਼ ਦੇਖ ਸਕਦੇ ਹਾਂ। ਕਿਉਂਕਿ ਬਹੁਤੇ ਲੋਕ ਡਰਗ ਖਾ ਕੇ, ਆਪਣੇ ਦੇਸ਼ ਵਿਚੋਂ ਜਹਾਜ਼ ਚੜ੍ਹ ਜਾਂਦੇ ਹਨ। ਜਿਵੇ ਅਫੀਮ ਖਾਣ ਵਾਲੇ, ਕਿਸੇ ਤਰਾਂ ਰੈਪ ਕਰਕੇ ਖਾ ਜਾਂਦੇ ਹਨ। ਬਹੁਤੀ ਵਾਰ ਇਹ ਕੁੱਝ ਨਹੀਂ ਕਰ ਸਕਦੇ। ਬੰਦਾ ਨਿੱਕਲ ਜਾਂਦਾ ਹੈ। ਆਮ ਜਿਹੀ ਗੱਲ ਹੈ। ਬੇਰ ਦੀ ਗਿੜਕ, ਬੰਨਟਾ ਅੰਦਰ ਲੰਘ ਜਾਵੇ, ਸਾਬਤੀ ਹੀ ਬਾਹਰ ਆ ਜਾਂਦੇ ਹਨ। ਸਾਡੇ ਪੱਗਾ ਵਾਲੇ ਹੀ ਹਰ ਉਚੀਆਂ ਥਾਵਾਂ ਉਤੇ ਲੱਗੇ ਹੋਏ ਹਨ। ਪਤਾ ਨਹੀਂ ਕਿਉਂ ਪਾਵਰ ਹੁੰਦੇ ਹੋਏ, ਉਹ ਕੁੱਝ ਕਰਨ ਯੋਗੇ ਨਹੀਂ ਹਨ। ਏਅਰਪੋਰਟ ਉਤੇ ਪੱਗਾਂ ਲਹੁਉਣ ਵਾਲਿਆਂ ਦੀ ਅਸਲੀਅਤ ਇਹ ਹੈ, ਕਿ ਇਕ ਜਾਣਾਂ ਸ੍ਰੀ ਸਾਹਿਬ ਪਾ ਕੇ ਕੈਲਗਰੀ ਏਅਰਪੋਰਟ ਦੀ ਸਿਕਉਰਟੀ ਵਿਚੋਂ ਦੀ ਲੰਘ ਜਾਂਦਾ ਹੈ। ਏਅਰਪੋਰਟ ਸਿਕਉਰਟੀ ਪਤਾ ਵੀ ਨਹੀਂ ਲੱਗਦਾ। ਜਹਾਜ਼ ਵਿੱਚ ਇੰਗਲੈਂਡ ਪਹੁੰਚਣ ਉਤੇ ਵੀ ਕਿਸੇ ਏਅਰਪੋਰਟ ਸਿਕਉਰਟੀ ਨੂੰ ਕੁੱਝ ਨਹੀਂ ਪਤਾ ਲੱਗਾ। ਇੰਗਲੈਂਡ ਦੀ ਏਅਰਪੋਰਟ ਦੀ ਸਿਕਉਰਟੀ ਨੇ ਵੀ ਰਸਮ ਵਿਭਾਉਣ ਵਾਂਗ ਬਗੈਰ ਚੰਗੀ ਤਰਾਂ ਚੈਕਿੰਗ ਦੇ ਉਸ ਨੂੰ ਅੱਗੇ ਕਰ ਦਿਤਾ। ਦਿੱਲੀ ਵਾਲਿਆਂ ਨੇ ਤਾਂ ਦੇਖਣਾਂ ਹੀ ਕੀ ਸੀ? ਜੇ ਸਿੱਖ ਦੇ ਸਣੇ ਸ੍ਰੀ ਸਾਹਿਬ ਜਹਾਜ਼ ਵਿੱਚ ਚੜ੍ਹਨ ਨਾਲ ਵੀ ਕਿਸੇ ਦੀ ਜਾਨ ਨੂੰ ਖ਼ਤਰਾ ਨਹੀਂ ਹੋਇਆ। ਬਰੀਟਸ਼ਏਅਰ ਲਈਨ ਨੂੰ ਕੋਈ ਹਾਨੀ ਨਹੀਂ ਹੋਈ। ਸਿੱਖਾਂ ਦਾ ਹੀ ਐਡਾ ਵੱਡਾ ਮਾਮਲਾ ਕਿਉਂ ਬਣਾਉਂਦੇ ਹਨ। ਜੇ ਕਿਸੇ ਦੀ ਜਾਨ ਲੈਣੀ ਵੀ ਹੋਵੇ, ਗਲ਼ੇ ਨੂੰ ਵੱਟਾ ਦੇਣ ਲਈ ਹੈਂਡ ਬੈਗ ਦੀ ਬਦਰੀ ਹੀ ਕਾਫ਼ੀ ਹੈ। ਪਾਏ ਹੋਏ ਕੱਪੜਿਆਂ ਨਾਲ ਬੰਦੇ ਬੰਨੇ ਜਾ ਸਕਦੇ ਹਨ। ਅਣਸੁਖਵੀਂ ਘਟਨਾਂ ਜੇ ਵਰਤਣੀ ਹੀ ਹੈ। ਕੋਈ ਰੋਕ ਨਹੀਂ ਸਕਦਾ। ਪਰ ਇਕ ਹੀ ਧਰਮ ਦੇ ਬੰਦਿਆਂ ਨੂੰ ਤਿਰਸ਼ੀ ਨਜ਼ਰੇ ਨਹੀਂ ਦੇਖਣਾਂ ਚਾਹੀਦਾ। ਕੁੱਝ ਕੁ ਲੋਕ ਗਿਣੇ-ਮਿਥੇ ਹੋਏ ਹਨ। ਜਿਨਾਂ ਕਰਕੇ ਕੌਮ ਬਦਨਾਂਮ ਹੋ ਰਹੀ ਹੈ। ਸਾਰਿਆਂ ਸਿੱਖਾਂ ਨੂੰ ਅੱਤਵਾਦੀ ਸਮਝ ਲੈਣਾ, ਕੋਈ ਸਿਆਣਪ ਨਹੀਂ ਹੈ। ਸ਼ੱਕ ਦੀ ਹਾਲਤ ਵਿੱਚ ਨਿਗ੍ਹਾ ਜਰੂਰ ਰੱਖੀ ਜਾਵੇ, ਗਲ਼ਤ ਬੰਦਿਆਂ ਨੂੰ ਸਜਾ ਦਿੱਤੀ ਜਾਵੇ। ਨਾਂ ਕਿ ਸ਼ਰੀਫ ਸਿੱਖਾਂ ਨੂੰ ਦੁਨੀਆਂ ਵਿਚ ਭੰਡਿਆ ਜਾਵੇ।

Comments

Popular Posts