ਆਪਣੇ ਲਈ ਖ੍ਰੀਦਦਾਰੀ ਕਰਨ ਲਈ ਸਮਾਂ ਤੇ ਪੈਸਾ ਜਰੂਰੀ ਹੈ

-ਸਤਵਿੰਦਰ ਕੌਰ ਸੱਤੀ (ਕੈਲਗਰੀ)
ਸਾਨੂੰ ਕੀ ਚਾਹੀਦਾ ਹੈ। ਕਿਹੜੀ ਚੀਜ਼ ਦੀ ਲੋੜ ਹੈ। ਕਿਥੋਂ ਚੀਜ਼ ਮਿਲੇਗੀ? ਜਾਣਕਾਰੀ ਹੋਣੀ ਜਰੂਰੀ ਹੈ। ਆਪਣੇ ਲਈ ਖ੍ਰੀਦਦਾਰੀ ਕਰਨ ਲਈ ਸਮਾਂ ਤੇ ਪੈਸਾ ਜਰੂਰੀ ਹੈ। ਬਹੁਤੇ ਲੋਕ ਕਹਿੰਦੇ ਸੁਣੇ ਹਨ," ਅਸੀਂ ਕਦੇ ਸਸਤੀ ਸੇਲ ਉਤੇ ਲੱਗੀ ਚੀਜ਼ ਨਹੀਂ ਖ੍ਰੀਦਦੇ। ਸਗੋਂ ਸਭ ਤੋਂ ਮਹਿੰਗੀ ਦੁਕਾਨ ਉਤੋਂ ਖ੍ਰੀਦਦੇ ਹਾਂ।" ਮੈਨੂੰ ਮਾਣ ਵਾਲੀ ਗੱਲ ਲੱਗਦੀ ਹੈ। ਜਦੋਂ ਉਹੀ ਚੀਜ਼ ਮਹਿੰਗੇ ਸਟੋਰ ਵਿੱਚ ਵਿਕਣ ਵਾਲੀ, ਹੋਰ ਸਟੋਰ ਵਿਚੋਂ ਅੱਧੇ ਮੁੱਲ ਦੀ ਮਿਲ ਜਾਂਦੀ ਹੈ। ਖ੍ਰੀਦਣ ਸਮੇਂ ਚੀਜ਼ ਫਿਰ ਤੁਰ ਕੇ, ਹੋਰ ਦੁਕਾਨਾਂ ਤੇ ਤੁਰ-ਫਿਰ ਕੇ, ਭਾਅ ਦਾ ਪਤਾ ਕਰਕੇ ਲੈਣੀ ਚਾਹੀਦੀ ਹੈ। ਇਕ ਦੁਕਾਨ ਤੋਂ ਦੂਜੀ ਦੁਕਾਨ ਉਤੇ ਜਾ ਕੇ ਰੇਟ ਦੀ ਪਰਖ ਕਰਨੀ ਚਾਹੀਦੀ ਹੈ। ਭਾਅ ਦੀ ਸਹੀਂ ਜਾਂਚ ਕਰਨ ਲਈ ਖੁੱਲੇ ਸਮੇ ਦਾ ਹੋਣਾਂ ਬਹੁਤ ਜਰੂਰੀ ਹੈ। ਸਮਾਂ ਖੁੱਲਾ ਹੋਵੇਗਾ। ਤਾਂਹੀਂ ਦੇਖ ਪਰਖ ਕੇ ਠੀਕ ਰੇਟ ਮਿਲ ਸਕਦਾ ਹੈ। ਕਾਹਲੀ ਵਿੱਚ ਸੌਦਾ ਮਹਿੰਗਾ ਤੇ ਮਾੜਾ ਪੈ ਜਾਂਦਾ ਹੈ। ਕਈ ਥਾਵਾਂ ਤੇ ਦੁਕਾਨਾਂ ਵਾਲੇ ਸੇਲ ਦੇ ਪੇਪਰ ਭੇਜਦੇ ਹਨ। ਚੀਜ਼ ਖ੍ਰੀਦਣ ਤੋਂ ਪਹਿਲਾਂ ਪੇਪਰਾਂ ਨੂੰ ਦੇਖ਼ ਲਿਆ ਜਾਵੇ। ਕਈ ਵਾਰ ਉਨੇ ਹੀ ਪੈਸੇ ਲਾ ਕੇ ਅਸੀਂ ਦੋਂ ਚੀਜ਼ਾਂ ਵੀ ਖ੍ਰੀਦ ਸਕਦੇ ਹਾਂ। ਬਹੁਤੀ ਵਾਰ ਸਸਤੀ ਸੇਲ ਵਾਲੀ ਚੀਜ਼ ਵਿੱਚ ਨੁਕਸ ਵੀ ਹੁੰਦਾ ਹੈ। ਤਰੀਕ ਨਿੱਕਲੀ ਹੁੰਦੀ ਹੈ। ਫਟੀ, ਟੁੱਟੀ ਹੁੰਦੀ ਹੈ। ਚੀਜ਼ ਲੈਣ ਤੋਂ ਪਹਿਲਾਂ ਜਾਚ ਲੈਣੀ ਜਰੂਰੀ ਹੈ। ਉਨੀ ਹੀ ਚੀਜ਼ ਲੋੜ ਮੁਤਾਬਕ ਖ੍ਰੀਦੀ ਜਾਵੇ। ਹਰ ਖ੍ਰੀਦੀ ਚੀਜ਼ ਦੀ ਰਸੀਦ, ਬਿਜਲੀ ਤੇ ਹੋਰ ਬਿੱਲਾਂ ਦੇ ਭੁਤਾਨ ਦੀ ਰਸੀਦ ਸੰਭਾਲਣੀ ਵੀ ਬਹੁਤ ਜਰੂਰੀ ਹੈ। ਕਿਸੇ ਕਾਰਨ ਚੀਜ਼ ਮੋੜਨੀ ਪੈ ਜਾਵੇ, ਅੜੀਚਣ ਨਹੀਂ ਆਵੇਗੀ। ਬਗੈਰ ਪੈਸੇ ਦੇ ਕੁੱਝ ਖ੍ਰੀਦਿਆ ਨਹੀਂ ਜਾ ਸਕਦਾ। ਪੈਸਾ ਹੋਣਾ ਵੀ ਬਹੁਤ ਜਰੂਰੀ ਹੈ। ਪੈਸੇ ਤੇ ਸਮੇਂ ਦੀ ਹਮੇਸ਼ਾਂ ਕਦਰ ਕਰਨੀ ਚਾਹੀਦੀ ਹੈ। ਦੋਂਨੇਂ ਹੀ ਸੰਭਾਲ ਕੇ ਰੱਖਣੇ ਚਾਹੀਦੇ ਹਨ। ਕੋਸ਼ਸ ਕਰੀਏ ਪੈਸਾ ਹੈ ਤਾਂ ਕੋਈ ਚੀਜ਼ ਖ੍ਰੀਦੋਂ। ਕਈ ਤਾਂ ਸੋਫ਼ੇ ਕੁਰਸੀਆਂ ਕਰਜ਼ਾ ਲੈ ਕੇ ਖ੍ਰੀਦਦੇ ਹਨ। ਘਰ ਤੇ ਕਾਰ ਲਈ ਤਾ ਕਨੇਡਾ ਵਿਚ ਆਮ ਹੀ ਲੋਕੀਂ ਕਰਜ਼ਾਂ ਲੈਂਦੇ ਹਨ। ਕਰਜ਼ਾ ਵੀ ਉਨਾਂ ਕੋ ਹੀ ਲੈਣਾਂ ਚਾਹੀਦਾ ਹੈ, ਜਿੰਨੀ ਅਮਦਨ ਹੋਵੇ। ਜੇ ਕੁੱਝ ਖ੍ਰੀਦਕੇ, ਵਿਆਜ਼ ਨਾਂ ਮੋੜਿਆ, ਉਸ ਦਾ ਆਪ ਨੂੰ ਹੀ ਨੁਕਸਾਨ ਹੁੰਦਾ ਹੈ। ਅੱਗੇ ਨੂੰ ਕਰਜ਼ਾ ਮਿਲਦਾ ਹੀ ਨਹੀਂ ਹੈ।
ਮੇਰੇ ਨਾਲ ਕੰਮ ਕਰਦੀ ਕੁੜੀ ਨੇ ਦੱਸਿਆ," ਉਹ ਹਰ ਚੀਜ਼ ਉਥੋਂ ਲਿਉਂਦੇ ਹਨ। ਜਿਥੇ ਜੰਨਤਾਂ ਦਾ ਮਾਲ ਚੀਜ਼ਾਂ ਦੀ ਰਾਸ਼ੀ ਨਾਂ ਉਤਾਰੇ ਜਾਣ ਉਤੇ ਬੋਲੀ ਲਗਾ ਕੇ ਵੇਚਦੇ ਹਨ। ਬਹੁਤੇ ਲੋਕ ਘਰ ਦਾ ਸਮਾਨ ਼ਲੈਂਦੇ ਹਨ। ਪੈਸਿਆਂ ਦੀਆਂ ਕਿਸ਼ਤਾਂ ਕਰ ਲੈਂਦੇ ਹਨ। ਕਿਸ਼ਤਾਂ ਨਾਂ ਦਿੱਤੇ ਜਾਣ ਕਰਕੇ, ਉਹ ਚੀਜ਼ ਘਰ ਕਾਰ ਸਭ ਵਾਪਸ ਲੈ ਜਾਂਦੇ ਹਨ। ਉਹੀਂ ਮੈਂ ਬੋਲੀ ਲੱਗਣ ਉਤੇ ਖ੍ਰੀਦ ਲੈਂਦੀ ਹਾਂ। ਜੇਬ ਖ਼ਰਚਾ ਝਲਦੀ ਹੈ ਜਾਂ ਨਹੀਂ, ਜੇਬ ਜਰੂਰ ਦੇਖਣੀ ਚਾਹੀਦੀ ਹੈ। ਕੋਸ਼ਸ਼ ਕਰੀਏ ਉਧਾਰ ਕੁੱਝ ਨਾਂ ਹੀ ਲਿਆ ਜਾਵੇ। ਮੁਫ਼ਤ ਦੇ ਮਾਲ ਦੀ ਆਦਤ ਬਣ ਜਾਂਦੀ ਹੈ। ਉਧਾਰ ਮੋੜਨਾਂ ਬਹੁਤ ਔਖਾ ਹੈ। ਇੱਕ ਹੋਰ ਨੇ ਮੈਂਨੂੰ ਸਲਾਅ ਦਿੱਤੀ," ਜਿਹੜੇ ਘਰ ਬੈਂਕ ਨੂੰ ਲੋਕ ਛੱਡ ਦਿੰਦੇ ਹਨ। ਉਹੀਂ ਖ੍ਰੀਦ-ਖ੍ਰੀਦ ਕੇ ਕਿਰਾਏ ਉਤੇ ਦੇ ਦੇਣ ਚਾਹੀਦੇ ਹਨ। ਬੜਾ ਫੈਇਦਾ ਹੁੰਦਾ ਹੈ।" ਮੈ ਕਿਹਾ," ਮੰਨ ਲੈਂਦੇ ਹਾਂ। ਪਰ ਮੈਨੂੰ ਰੱਬ ਖਾਣ ਜੋਗਾ ਹੀ ਦੇਈ ਜਾਏ ਬਹੁਤ ਹੈ।" ਤਿੰਨ ਸਾਲਾਂ ਬਾਅਦ ਮੈਨੂੰ ਫਿਰ ਮਿਲਿਆ ਕਹਿੰਦਾ," ਮੈਂ ਬਰਬਾਦ ਹੋ ਗਿਆ। ਘਰਾਂ ਦੇ ਭਾਅ ਗਿਰ ਗਏ। ਕਿਰਾਏ ਦਾਰਾਂ ਨੇ ਵੀ ਘਰ ਖ੍ਰੀਦ ਲਏ। ਬਹੁਤ ਪੈਸਾ ਮਾਰਕੀਟ ਮੰਦੀ ਹੋਣ ਕਾਰਨ ਡੁੱਬ ਗਿਆ। ਨਾਂ ਹੀ ਘਰ ਵਿਕਦਾ ਹੈ, ਨਾਂ ਹੀ ਕਿਰਾਏ ਲਈ ਚੜ੍ਹਦਾ ਹੈ।" ਮੈਂ ਕਿਹਾ, "ਬੁਰਕੀ ਉਨੀ ਕੁ ਮੂੰਹ ਵਿੱਚ ਪਾਉਣੀ ਚਾਹੀਦੀ ਹੈ। ਗੱਲ ਨਾਲ ਚੁਬੜ ਕੇ ਹੱਥਊ ਨਾਂ ਆ ਜਾਵੇ। ਜਾਨ ਜਾਣ ਦਾ ਖ਼ਤਰਾ ਵੀ ਬਣ ਜਾਂਦਾ ਹੈ।"
ਚੀਜ਼ ਜਰੂਰਤ ਜਿਨੀ ਹੀ ਖ੍ਰੀਦੀ ਜਾਵੇ। ਨਹੀਂ ਤਾਂ ਜਾਨ ਨੂੰ ਉਲਝਣਾ ਪੈ ਜਾਂਦੇ ਹਨ। ਇੱਕ ਹੋਰ ਦੋਸਤ ਹੈ। ਮੈਨੂੰ ਉਸ ਨੇ ਕਿਹਾ, " ਤੂੰ ਮੇਰੇ ਨਾਲ ਹਿਸਾ ਪਾ ਲੈ ਸਾਝਾਂ ਕੰਮ ਖੋਲਦੇ ਹਾਂ। ਰਲ ਕੇ ਦੁਕਾਨਦਾਰੀ ਚੱਲੀ ਜਾਵੇਗੀ।" ਮੈਂ ਉਸ ਤੋਂ ਪੁੱਛਿਆ," ਤੇਰੇ ਕੋਲੇ ਤਾਂ ਸਬ ਦਾ ਸਟੋਰ ਹੈ। ਤੇਰੇ ਬੱਚੇ ਸਾਰੇ ਅੱਲਗ ਹੋ ਗਏ। ਹੁਣ ਕਿਉਂ ਹੋਰ ਸਿਰ ਦਰਦੀ ਮੁੱਲ ਲੈਣੀ ਹੈ? ਸਾਰੀ ਉਮਰ ਨਿੱਕਲ ਗਈ। 70 ਸਾਲਾਂ ਤੋਂ ਅੱਗੇ ਹੋਰ ਕਿੰਨਾ ਜਿਉਣਾਂ ਹੈ।" " ਬੱਚਿਆਂ ਤੋਂ ਕੋਈ ਆਸ ਨਹੀਂ ਹੈ। ਤਾਂਹੀਂ ਤਾਂ ਬੁੱਢਾਪੇ ਵਿੱਚ ਕੰਮ ਕਰਦਾ ਫਿਰਦਾ ਹਾਂ। ਨਾਲ ਲੱਗਦੀ ਹੋਰ ਦੁਕਾਨ ਖੋਲ ਲੈਂਦੇ ਹਾਂ। ਕਿਸੇ ਹੋਰ ਨੂੰ ਰੁਜ਼ਗਾਰ ਮਿਲ ਜਾਵੇਗਾ।" " ਤੁਹਾਡੀ ਕਿੰਨੀ ਵਧੀਆਂ ਸੋਚਣੀ ਹੈ। ਹਰ ਬੰਦਾ ਦੂਜੇ ਲਈ ਕੁੱਝ ਖ੍ਰੀਦੇ। ਕਮਾਲ ਹੀ ਹੋ ਜਾਵੇਗੀ। ਖ੍ਰਦਿਆ ਹੀ ਐਸਾ ਜਾਣਾਂ ਚਾਹੀਦਾ ਹੈ। ਜੋ ਵਧੀਆਂ ਤਰਾਂ ਹੰਢਾ ਸਕੀਏ। ਜਿਸ ਨਾਲ ਸਕੂਨ ਮਿਲੇ। ਮਨ ਖੁਸ਼ ਹੋ ਜਾਵੇ। ਦਿਮਾਗ ਉਤੇ ਵੀ ਕੋਈ ਬੋਝ ਨਾ ਆਵੇ। ਖੁਸ਼ੀ- ਖੁਸ਼ੀ ਹੰਢਾ ਸਕੀਏ।

Comments

Popular Posts