ਜਿੰਦ ਵੇਚ ਨਾਮ ਤੇਰੇ ਹੋ ਗਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ
satwinder_7@hotmail.com
ਅਸੀਂ ਤੇਰੇ ਵੱਲ ਤੱਕ ਕੇ ਝੱਲੇ ਹੋ ਗਏ।
ਮੁੱਖ ਤੇਰਾ ਤੱਕ ਸੱਚੀ ਮੋਹਿਤ ਹੋ ਗਏ।
ਅੱਜ ਤੋਂ ਸਿਰਫ਼ ਤੇਰੇ ਜੋਗੇ ਹੋ ਗਏ।
ਦੁਨੀਆ ਦੇ ਵਿੱਚ ਇਕੱਲੇ ਹੋ ਗਏ।
ਤੈਨੂੰ ਦੇਖ ਕੇ ਅਸੀਂ ਤਾਂ ਝੱਲੇ ਹੋ ਗਏ।
ਤਾਂਹੀ ਤਾਂ ਤੇਰੇ ਹੀ ਦੀਵਾਨੇ ਹੋ ਗਏ।
ਜਦੋਂ ਦੇ ਤੇਰੇ ਮਰੀਜ਼ ਅਸੀਂ ਹੋ ਗਏ।
ਤੇਰੇ ਪਿਆਰੇ ਵਿੱਚ ਅਸੀਂ ਹਾਂ ਖੋ ਗਏ।
ਸਤਵਿੰਦਰ ਉੱਤੇ ਤਾਂ ਆਸ਼ਕ ਹੋ ਗਏ।
ਸੱਤੀ ਜਿੰਦ ਵੇਚ ਨਾਮ ਤੇਰੇ ਹੋ ਗਏ।
Comments
Post a Comment