ਸੱਤੀ ਨੂੰ ਉਹਦਾ ਚੇਤਾ ਕਦੇ ਨਹੀਂ ਭੁੱਲਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਦੁਨੀਆਂ ਤੇ ਕੋਈ ਕਿਸੇ ਲਈ ਨਹੀਂ ਰੋਂਦਾ। ਹਰ ਕੋਈ ਆਪਦੇ ਹੈ ਮੱਤਲੱਬ ਨੂੰ ਰੋਂਦਾ।
ਪਿਆਰ ਦਾ ਅੱਖਰ ਸ਼ਬਦ ਹੀ ਹੈ ਹੁੰਦਾ। ਨਫ਼ਰਤ ਨਾਲ ਵੀ ਬੰਦਾ ਨਹੀਂ ਹੈ ਭੁੱਲਦਾ।
ਕਿਸੇ ਨੂੰ ਦੋਸਤ ਕਦੇ ਸੱਚਾ ਨਹੀਂ ਲੱਭਦਾ। ਦੁਸ਼ਮੱਣ ਅੱਖਾਂ ਅੱਗੋਂ ਕਦੇ ਨਹੀਂ ਹੱਟਦਾ।
ਸੱਤੀ ਨੂੰ ਉਹਦਾ ਚੇਤਾ ਕਦੇ ਨਹੀਂ ਭੁੱਲਦਾ। ਉਹ ਬੇਈਮਾਨ ਧੌਖੇ ਦੇਣੋਂ ਨਹੀਂ ਹੱਟਦਾ।
ਸਤਵਿੰਦਰ ਕਿਸੇ ਦਾ ਬੁਰਾ ਨਹੀਂ ਤੱਕਦੀ। ਰਾਜ ਆਪਣੇ ਦਿਲ ਵਾਲਾ ਨਹੀਂ ਦੱਸੀਦਾ।
ਪਿਆਰ, ਹਲੀਮੀ, ਦਿਆ ਨੂੰ ਨਹੀਂ ਛੱਡੀਦਾ। ਗਰੀਬ ਜਿਹੇ ਬੱਣਕੇ ਜੱਗ ਤੇ ਵਸੀਦਾ।
Comments
Post a Comment