ਦੁਨੀਆਂ ਦੇ ਉਤੇ ਚੱਜ ਦਾ ਕੰਮ ਕਰ ਜਾਈਏ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਜਿੰਦਗੀ ਨੂੰ ਜੰਗ ਦਾ ਮੈਦਾਨ ਬੱਣਾਈਏ। ਡੰਕੇ ਦੀ ਚੋਟ ਤੇ ਸੱਚ ਦੇ ਲੜ ਲੱਗ ਜਾਈਏ।
ਸੂਰਮੇ ਬੱਣ ਕੇ ਝੂਜਣਾਂ ਸਿਖ ਜਾਈਏ। ਹਰ ਮੁਸ਼ਕਲ ਨੂੰ ਦੌਨੇ ਬਾਂਹਾਂ ਨਾਲ ਉਠਾਈਏ।
ਦੁੱਖਾਂ ਨੂੰ ਸੁਖਾਂ ਵਾਂਗ ਸੀਨੇ ਤੇ ਗੁੰਢਾਈਏ। ਪੈ ਕੇ ਮਸੀਬਤ ਜਰਾਂ ਨਾਂ ਘਬਰਾਈਏ।
ਹੱਸ ਕੇ ਮਾੜਾ ਵੱਕਤ ਨੂੰ ਵੀ ਲੰਘਾਈਏ। ਐਸਾ ਥੰਮ ਵਰਗਾ ਪਰਬਤ ਬਣ ਜਈਏ।
ਸਹਮਣੇ ਵਾਲੇ ਦੇ ਪੈਰ ਥੜਕਾਈਏ। ਅਸੀਂ ਕਿਸੇ ਹੋਰ ਦਾ ਸਹਾਰਾ ਨਾਂ ਚਾਹੀਈਏ।
ਆਪਣੇ ਪਿਆਰਿਆਂ ਦੇ ਉਤੋਂ ਜਾਨ ਲੁੱਟਾਈਏ। ਸੱਤੀ ਦੁਸ਼ਮੱਣ ਦੇ ਸੱਚੀਂ ਛੱਕੇ ਛੱਡਾਈਏ।
ਸਰੀਫ਼ਾਂ ਲਈ ਦਿਆ ਦੀ ਮੂਰਤ ਬੱਣ ਜਈਏ। ਸਤਵਿੰਦਰ ਜਣੇ-ਖਣੇ ਦੇ ਪੈਰੀ ਨਾਂ ਪਈਏ।
ਧੌਣ ਊਚੀ ਕਰਕੇ ਤੁਰਨਾਂ ਸਿਖ ਜਾਈਏ। ਦੁਨੀਆਂ ਦੇ ਉਤੇ ਚੱਜ ਦਾ ਕੰਮ ਕਰ ਜਾਈਏ।
ਝਗੜੇ ਝਮੇਲਿਆ ਦੇ ਵਿੱਚ ਨਾਂ ਪਈਏ। ਮੇਰੀ ਜਾਨ ਸੁਖ ਸ਼ਾਤੀ ਦੀ ਮੰਜਲ ਲੱਭ ਲਈਏ।

Comments

Popular Posts