ਸਾਜਨ ਕਸਮ ਵੀ, ਸਾਡੀ ਦਿੰਦੇ ਨੇ।
ਵਾਦੇ ਵੀ, ਸਾਡੇ ਕੋਲੋ ਹੀ ਲੈਦੇ ਨੇ।
ਆਪ ਮਨ ਮਰਜ਼ੀਆਂ, ਕਰ ਜਾਂਦੇ ਨੇ।
ਦੇ ਕਸਮ, ਹੱਥ ਕੜੀ ਸਾਨੂੰ ਲਾਉਂਦੇ ਨੇ।
ਸੁੱਚੀ ਕਸਮ ਤੋਂ, ਵਿਸ਼ਵਾਸ਼ ਉਠਾਉਂਦੇ ਨੇ।
ਕਸਮ, ਕੱਚ ਦੇ ਗਿਲਾਸ ਵਾਂਗ ਤੋੜਦੇ ਨੇ।
ਉਹ ਕਈਆਂ ਨਾਲ, ਕਸਮ ਵਾਦੇ ਕਰਦੇ ਨੇ।
ਰਾਤ ਦੇ ਸੁਪਨੇ ਵਾਂਗ, ਕਸਮ ਵੀ ਭੁੱਲ ਜਾਦੇ ਨੇ।
Comments
Post a Comment