ਦੋਸਤ ਦੇ ਗਲੇ, ਮਿਲਣ ਨੂੰ ਦਿਲ ਕਰਦਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਦੋਸਤ ਨੂੰ ਮੇਰਾ ਦਿਲ, ਨਿੱਤ ਹੈ ਭਾਲਦਾ।
ਦੋਸਤੀ ਦਾ ਕੋਈ ਵੀ, ਨਹੀਂ ਮੁੱਲ ਲੱਭਦਾ।
ਦੋਸਤ ਨੂੰ ਜੀਅ ਮੇਰਾ, ਦੇਖਣ ਨੂੰ ਕਰਦਾ।
ਦੋਸਤ ਕੋਲ ਜਾਣ ਨੂੰ, ਰੱਸੇ ਹੈ ਤੜਾਉਦਾ।
ਦੋਸਤ ਸੰਗ ਸਮੇਂ ਦਾ ਪੱਤਾਂ ਨਹੀਂ ਲੱਗਦਾ।
ਸਮਾਂ ਰੋਕ ਲੈਣ ਨੂੰ, ਜੀਅ ਮੇਰਾ ਕਰਦਾ।
ਦੋਸਤ ਤਾਂ ਮਨ ਨੂੰ, ਬਹੁਤ ਚੰਗ੍ਹਾਂ ਲੱਗਦਾ।
ਸੱਤੀ ਦੀ ਜਾਨ ਤੋਂ, ਪਿਅਰਾ ਮੈਨੂੰ ਲੱਗਦਾ।
ਦੋਸਤ ਦੀਆਂ ਗੱਲਾਂ, ਸੁਣੱਨ ਨੂੰ ਮਨ ਕਰਦਾ।
ਸਤਵਿੰਦਰ ਦੇ ਗਲੇ, ਮਿਲਣ ਨੂੰ ਦਿਲ ਕਰਦਾ।
ਦੋਸਤ ਤਾਂ ਸਦਾ, ਠੱਗੀ ਲਾਉਣ ਨੂੰ ਫਿਰਦਾ।
Comments
Post a Comment