ਅਸੀਂ ਆਪ ਪੇਪਰ ਭਰ ਕੇ ਸਿਧੇ ਪੇਪਰ ਭੇਜ ਕੇ ਕਨੇਡੀਅਨ ਪਾਸਪੋਰਟ ਤੇ ਇੰਡੀਆਂ ਦਾ ਵਿਜ਼ਾਂ ਲੁਆ ਸਕਦੇ ਹਾਂ-ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com

This e-mail address is being protected from spambots. You need JavaScript enabled to view it
ਅਸੀਂ ਆਪ ਪੇਪਰ ਭਰ ਕੇ ਸਿਧੇ ਪੇਪਰ ਭੇਜ ਕੇ ਕਨੇਡੀਅਨ ਪਾਸਪੋਰਟ ਉਤੇ ਇੰਡੀਆਂ ਦਾ ਵਿਜ਼ਾਂ ਲੁਆ ਸਕਦੇ ਹਾਂ। ਲਈਨ ਵਿਚ ਖੜ੍ਹਨ ਦਾ ਸਮਾਂ ਬਚ ਜਾਵੇਗਾ। ਜੋਂ ਸਮਾਂ ਅਸੀ ਲਈਨ ਵਿੱਚ ਲੱਗ ਕੇ ਲਾਉਣਾ ਹੈ। ਉਹੀ ਸਮੇਂ ਤੋਂ ਵੀ ਘੱਟ ਸਮੇਂ ਵਿੱਚ ਆਪ ਪੇਪਰ ਭਰ ਸਕਦੇ ਹਾਂ। ਇੰਨੀ ਕੁ ਅੰਗਰੇਜ਼ੀ ਸਾਰੇ ਹੀ ਜਾਣਦੇ ਹਨ। ਕੋਈ ਵੀ ਐਪਲੀਕੇਸ਼ਨ ਪੇਪਰ ਹੈ। ਉਸ ਵਿਚ ਨਾਮ, ਐਡਰਸ, ਮਾਂ-ਬਾਪ ਦਾ ਨਾਮ, ਥਾਂ ਟਿਕਾਣਾ, ਫੋਨ ਨੰਬਰ, ਪਾਸਪੋਰਟ ਵਗੈਰਾ ਦਾ ਨੰਬਰ ਹੀ ਤਾਂ ਪੁੱਛਿਆ ਹੁੰਦਾ ਹੈ। ਇਸ ਤਰ੍ਹਾਂ ਪਾਸਪੋਰਟ ਨਵਾਂ ਬਣਾਉਣ ਕਿਸੇ ਵੀ ਦੇਸ਼ ਵਿਚ ਜਾਣ ਦੇ ਪੇਪਰ ਹੁੰਦੇ ਹਨ। ਨਾਂ ਹੀ ਸਾਨੂੰ ਕੋਈ ਵੀ ਕੰਮ ਕਰਨ ਲੱਗਿਆਂ ਝਿਜਕਣਾ ਨਹੀਂ ਚਾਹੀਦਾ। ਜੇ ਹਰ ਕੰਮ ਕਰਨ ਤੋਂ ਪਹਿਲਾਂ ਡਰਦੇ ਝਿਜਕਦੇ ਹੀ ਰਹੇ, ਫਿਰ ਤਾਂ ਕੋਈ ਕੰਮ ਨੂੰ ਹੱਥ ਨਹੀਂ ਪਾਵੇਗਾ। ਨਾਂ ਹੀ ਕੋਈ ਨਵੀਂ ਖੋਜ਼ ਕਰੇਗਾ। ਪੂਰੇ ਪਿਛਲੇ ਸਾਲ ਤੋਂ ਮੀਡੀਆ ਰਾਹੀ ਵੀ ਇਹੀ ਦੁਹਾਈ ਪਾਈ ਜਾਂਦੀ ਰਹੀ ਹੈ। ਹਰ ਕਿਸੇ ਨੂੰ ਇੰਡੀਆਂ ਦਾ ਵਿਜ਼ਾਂ ਲੁਆਉਣ ਲਈ ਸੋਰੀ ਲਾ ਦੀ ਬਿਲਡਿੰਗ ਵਿਚ ਨਵੇਂ ਬਣੇ ਦਫ਼ਤਰ ਵੀ ਐਫ਼ ਐਸ ਗੋਲਬਲ ਵਿਚ ਜਾਣਾ ਜਰੂਰੀ ਹੈ। ਨਹੀਂ ਤਾਂ ਵਿਜ਼ਾ ਹੀ ਨਹੀਂ ਲੱਗਣਾ। ਉਹ ਦਫ਼ਤਰ ਦੂਜੀ ਮੰਜ਼ਲ ਉਤੇ ਪੋੜ੍ਹੀਆਂ ਵਿਚ ਬਣਿਆ ਹੈ। ਦਸ ਬੰਦਿਆਂ ਦਾ ਖੜ੍ਹਨਾਂ ਸਾਹ ਲੈਣਾ ਵੀ ਮੁਸ਼ਕਲ ਹੈ। ਕਰਮਚਾਰੀਆਂ ਨੂੰ ਮਿਲਣ ਲਈ, ਮੈਂ ਉਥੋਂ ਵਿਜਾਂ ਲੁਆਉਣ ਲਈ ਮਸਾ ਤਾਂ ਹਫ਼ਤੇ ਬਆਦ ਦੀ ਤਰੀਕ ਲਈ। ਵਿਜ਼ਾਂ ਐਪਲੀਕੇਸ਼ਨ ਪੇਪਰ ਮੈਂ ਪਹਿਲਾਂ ਹੀ ਚੱਕ ਲਿਆਈ ਸੀ। ਮੈਨੂੰ ਸਕੈਊਟੀ ਗਾਡ ਦੁਆਰਾ ਸੂਚਤ ਕੀਤਾ ਗਿਆ। ਇਹ ਪੇਪਰ ਬਸ ਕੱਲੇ ਫੋਜੀ ਹੀ ਭਰ ਸਕਦੇ ਹਨ। ਉਹ ਵੀ ਸੋਰੀ ਦੀ ਪਿਛਲੀ ਬਿਲਡਿੰਗ ਵਿਚ ਬੈਠੇ ਹਨ। ਆਪਣੇ ਕੰਮ ਆਪ ਕਰਨ ਦੀ ਮੈਨੂੰ ਵੀ ਆਦਤ ਹੈ। ਭਾਵੇਂ ਮੈ ਟੈਪਇੰਗ ਕਰ ਲੈਂਦੀ ਹਾਂ। ਫਿਰ ਵੀ ਮੈਂ ਅਜ਼ਮਾਉਣਾ ਚਹੁੰਦੀ ਸੀ। ਬਈ ਬੰਦਾ ਆਪ ਪਿੰਨ ਨਾਲ ਪੇਪਰ ਭਰ ਕੇ, ਸਿਧੇ ਪੇਪਰ ਭੇਜ ਕੇ, ਕਨੇਡੀਅਨ ਪਾਸਪੋਰਟ ਤੇ ਇੰਡੀਆਂ ਦਾ ਵਿਜ਼ਾਂ ਲੁਆ ਸਕਦੇ ਲੁਆ ਸਕਦਾ ਹੈ। ਜਾਂ ਨਹੀਂ। ਮੈਂ ਇਹੀ ਸਾਬਤ ਕਰਨ ਲਈ ਪੇਪਰ ਪਿੰਨ ਨਾਲ ਭਰੇ। ਡਾਕਟਰ ਭੁੱਲਰ ਵਾਲੀ ਬਿਲਡਿੰਗ ਦੇ ਬਿਲਕਲ ਪਿਛੇ ਫੋਜ਼ੀਆਂ ਕੋਲ ਲੈ ਗਈ। ਇਹ ਬੰਦਾ ਸਿਰ ਤੋਂ ਮੋਨਾ ਸੀ। ਇਸ ਨੇ ਮੇਰਾ ਪੇਪਰ ਦੇਖਿਆ ਕਹਿੰਦਾ ਕਿ ਤੇਰਾ ਪੇਪਰ ਭਰਿਆ ਹੋਇਆ ਨਾਂ ਤਾਂ ਚੱਜਦਾ ਲੱਗਦਾ ਹੈ। ਟੈਪ ਨਹੀਂ ਕੀਤਾ ਹੋਇਆ। ਨਾਂ ਹੀ ਠੀਕ ਭਰਿਆ ਹੈ। ਦਸ ਡਾਲਰ ਦੇਦੇ, ਪੇਪਰ ਮੈਂ ਭਰ ਦਿੰਦਾ ਹਾਂ। ਮੈ ਉਹੀਂ ਪੇਪਰ ਲੈ ਕੇ ਵੀ ਐਫ਼ ਐਸ ਗੋਲਬਲ ਦੇ ਦਫ਼ਤਰ ਹਫ਼ਤੇ ਬਆਦ ਤਰੀਕ ਉਤੇ ਮੁਲਾਕਤ ਕਰਨ ਗਈ। ਸਕੈਊਟੀ ਗਾਡ ਨੇ ਮੈਨੂੰ ਮੋੜ ਦਿੱਤਾ। ਕਹਿੰਦਾ," ਪੇਪਰ ਤਾਂ ਕੱਲੇ ਫੋਜ਼ੀਆਂ ਦੇ ਭਰੇ ਹੋਏ ਹੀ ਅਸੀਂ ਲੈਦੇ ਹਾਂ।" ਮੈਂ ਉਸ ਤੋਂ ਦੋ ਵਿਜ਼ਾਂ ਐਪਲੀਕੇਸ਼ਨ ਪੇਪਰ ਮੰਗੇ। ਪਰ ਉਸ ਨੇ ਇਕ ਪੇਪਰ ਦੇਕੇ ਮੈਨੂੰ ਕਿਹਾ," ਦੂਜੇ ਪੇਪਰ ਲਈ ਫੋਂਟੋਂ ਕਾਪੀ ਕਰ ਲੈਣੀ। ਉਹ ਵੀ ਫੋਜ਼ੀ ਹੀ ਕਰ ਦੇਣਗੇ। ਇਕ ਫੋਂਟੋਂ ਕਾਪੀ ਦਾ ਇਕ ਡਾਲਰ ਲੈਂਦੇ ਹਨ।" ਮੈ ਘਰ ਆ ਕੇ ਹਿਲਪ ਲਈਨ ਨੂੰ 403-775-0536 ਉਤੇ ਫੋਨ ਕਰ ਲਿਆ। ਉਨ੍ਹਾਂ ਨਾਲ ਸਾਰੀ ਵਿਜ਼ਾਂ ਐਪਲੀਕੇਸ਼ਨ ਦੋਂਨੇ ਪਾਸੇ ਦੇ 26 ਪ੍ਰਸ਼ਨਾਂ ਦੇ ਉਤਰ ਦੁਹਰਾ ਲਏ। ਜੋਂ ਮੈਂ ਆਪ ਵੀ ਠੀਕ ਹੀ ਭਰੇ ਸਨ। ਮੈਂ ਇਨ੍ਹਾਂ ਨੂੰ ਪੁੱਛਿਆ," ਮੈਂ ਪੇਪਰ ਸਿਧੇ ਭੇਜਣਾ ਚਹੁੰਦੀ ਹਾਂ। ਕਿਉਕਿ ਵੀ ਐਫ਼ ਐਸ ਗੋਲਬਲ ਕੈਲਗਰੀ 403-590-0207 ਖੱਜਲ-ਖੁਆਰ ਬਹੁਤ ਕਰਦੇ ਹਨ। ਪਹਿਲਾਂ ਤਾਂ ਹਫ਼ਤੇ ਬਆਦ ਦੀ ਮਿਲਣ ਦੀ ਤਰੀਕ ਦਿੰਦੇ ਹਨ। ਉਸ ਤਰੀਕ ਉਤੇ ਜਾਵੋਂ ਤਾਂ ਲੋਕੀਂ ਦੱਸਦੇ ਹਨ। ਲਈਨਾਂ ਵਿਚ ਇਤਜ਼ਾਰ ਕਰਾਉਣ ਪਿਛੋਂ ਵੀ ਨੁਕਸ ਕੱਢ ਕੇ ਮੋੜ ਦਿੰਦੇ ਹਨ। ਫਿਰ ਦੁਆਰਾ ਹਫ਼ਤੇ ਬਆਦ ਦੀ ਮਿਲਣ ਦੀ ਤਰੀਕ ਦਿੰਦੇ ਹਨ। ਲੋਕੀਂ ਡਰਦੇ ਨਾਲ ਨਾਲ ਦੋ-ਚਾਰ ਤਰੀਕਾਂ ਲੈ ਲੈਂਦੇ ਹਨ। ਬਈ ਜੇ ਇਕ ਵਾਰੀ ਖਾਲੀ ਮੋੜ ਦਿੱਤਾ, ਦੂਜੀ ਤੀਜੀ ਵਾਰੀ ਕੰਮ ਬਣ ਜਾਵੇਗਾ। ਇਹ ਲੋਕਾਂ ਨੂੰ ਫੋਜ਼ੀਆਂ ਕੋਲ ਕਿਉਂ ਭੇਜਦੇ ਹਨ? ਲੋਕਾਂ ਤੋਂ ਦਸ ਡਾਲਰ ਫੋਜ਼ੀ ਲਈ ਜਾਂਦੇ ਹਨ। ਕਿਉ ਨਹੀਂ ਦਸ ਬੰਦਿਆਂ ਨੂੰ ਇਕ ਵਾਰ ਹੀ ਬੈਠਾਂ ਕੇ ਅੱਧੇ ਘੰਟੇ ਵਿਚ ਆਪ ਦੱਸ ਕੇ ਸਹੀਂ ਐਪਲੀਕੇਸ਼ਨ ਪੇਪਰ ਭਰਵਾ ਦਿੰਦੇ। ਤਰੀਕ ਸਮਾਂ ਲੈਣ ਦਾ ਮਤਲਬ ਹੀ ਇਹੀ ਹੁੰਦਾ ਹੈ। ਸਾਰਾ ਕੰਮ ਉਦੋਂ ਹੀ ਹੋ ਜਾਵੇ। ਕਿਸੇ ਡਾਕਟਰ ਵਕੀਲ ਜੱਜ ਨਾਲ ਤਰੀਕ ਸਮਾਂ ਲੈਂਦੇ ਹਾਂ। ਉਹ ਉਸ ਵਿਚ ਆਪਣੀ ਡਿਊਟੀ ਕਰਦੇ ਹਨ। ਨਾਂ ਕਿ ਸਾਡੇ ਉਤੇ ਹੀ ਇਲਜ਼ਾਮ ਲਾ ਕੇ ਤੋਰਦੇ ਹਨ। ਇਹ ਉਥੇ ਲੋਕਾਂ ਦਾ ਕੀਮਤੀ ਸਮਾਂ ਖ਼ਰਾਬ ਕਰਦੇ ਹਨ। ਬਹੁਤੇ ਤਾਂ ਕੰਮ ਤੋਂ ਛੁੱਟੀ ਕਰਕੇ ਜਾਂਦੇ ਹਨ। ਸਾਰੀ ਦਿਹਾੜੀ ਖ਼ਰਾਬ ਹੋ ਜਾਂਦੀ ਹੈ।" ਮੈਂ ਚਾਰ ਵਾਰ 403-775-0536 ਉਤੇ ਫੋਨ ਕਰਕੇ ਇਹੀ ਕਿਹਾ," ਮੈਂ ਪੇਪਰ ਸਿਧੇ ਭੇਜਣੇ ਹਨ।" ਚਾਰਾ ਅਲਗ-ਅਲਗ ਬੰਦਿਆਂ ਨੇ ਮੈਨੂੰ ਇਹੀ ਕਿਹਾ," ਤੁਸੀਂ ਪੇਪਰ ਸਿਧੇ ਡਾਕ ਰਾਹੀਂ ਭੇਜ ਸਕਦੇ ਹੋ। ਜਿਵੇਂ ਅੱਗੇ ਭੇਜਦੇ ਹੁੰਦੇ ਸੀ। ਵਾਪਸੀ ਲਿਫ਼ਫਾਂ ਆਪਣਾ ਐਡਰਸ ਕਰਕੇ ਜਰੂਰ ਭੇਜ ਦੇਣਾ। ਮੈਂ ਪੇਪਰ ਬੈਂਕ ਡਰਾਫਟ ਬਣਾ ਕੇ ਭੇਜ ਦਿੱਤਾ। ਦਸ ਦਿਨਾਂ ਵਿਚ ਕਨੇਡੀਅਨ ਪਾਸਪੋਰਟ ਤੇ ਇੰਡੀਆਂ ਦਾ ਵਿਜ਼ਾਂ ਲੱਗ ਕੇ ਡਾਕ ਰਾਹੀਂ ਵੈਨਕੁਵਰ ਤੋਂ ਕੈਲਗਰੀ ਆ ਗਿਆ।
ਵਿਜ਼ੇ ਦੀ ਫੀਸ ਛੇ ਮਹੀਨੇ ਦੇ ਵਿਜੇ ਲਈ, ਇੱਕ ਵਾਰ ਹੀ ਇੰਡੀਆਂ ਜਾਣਾ ਹੈ, ਤਾਂ ਟੂਰਿਸਟ ਸੀਗਲ ਵਿਜ਼ਾ ਕਨੇਡੀਨ ਡਾਲਰ 83.56 ਹੈ।
ਵਿਜ਼ੇ ਦੀ ਫੀਸ ਛੇ ਮਹੀਨੇ ਦੇ ਇੰਡੀਆਂ ਦੇ ਵਿਜੇ ਲਈ, ਜੇ ਇਕ ਤੋਂ ਵੱਧ ਵਾਰ ਇੰਡੀਆਂ ਜਾਣਾ ਹੈ, ਤਾਂ ਕਨੇਡੀਨ ਡਾਲਰ 144.56 ਹਨ।
ਪੰਜ ਸਾਲ ਦੇ ਇੰਡੀਅਨ ਵਿਜ਼ੇ ਦੀ ਫੀਸ ਕਨੇਡੀਨ ਡਾਲਰ 326.21 ਹੈ।
ਪੂਰੀ ਉਮਰ ਭਰ ਦੀ ਇੰਡੀਅਨ ਵਿਜ਼ੇ ਦੀ ਫੀਸ ਅਮਰੀਕਨ ਡਾਲਰ 275 ਹੈ। ਐਪਲੀਕੇਸ਼ਨhttp://in.vfsglobal.ca/HowToApply.aspx ਤੇ ਜਾ ਕੇ ਚਾਰ ਮਹੀਨੇ ਪਹਿਲਾਂ ਭਰਨੀ ਪਵੇਗੀ।
ਕਨੇਡੀਅਨ ਪਾਸਪੋਰਟ ਇੰਡੀਅਨ ਵਿਜ਼ੇ ਦੀ ਐਪਲੀਕੇਸ਼ਨ ਪੇਪਰ ਦੇ 26 ਪ੍ਰਸ਼ਨ ਹਨ।
VFS Services (Canada) Inc..ਬੈਂਕ ਡਰਾਫਟ ਬਣਾ ਕੇ ਭੇਜ ਦਿੱਤਾ ਜਾਵੇ। ਨਾਲ ਇਕ ਪਾਸਪੋਰਟ ਸਾਈਜ ਫੋਂਟੋਂ ਤੇ ਮੁੜ ਕੇ ਆਉਣ ਲਈ ਇੱਕ ਹੋਰ ਲਿਫ਼ਫਾ, ਪਰਾਣੇ ਕੈਨਸਲ ਹੋਏ ਇੰਡੀਅਨ ਪਾਸਪੋਰਟ ਦੀ ਕਾਪੀ, ਨਵਾ ਕਨੇਡੀਅਨ ਪਾਸਪੋਰਟ ਭੇਜੋ।
ਸਾਰੇ ਉਤਰ ਦੇਣੇ ਜਰੂਰੀ ਹਨ। ਹਿਲਪ ਲਈਨ ਵਾਲੇ 403-775-0536 ਪੰਜਾਬੀ ਵਿਚ ਗੱਲ ਕਰਦੇ ਹਨ। ਪੇਪਰ ਭਰਨ ਵਿਚ ਵੀ ਮੱਦਦ ਕਰਦੇ ਹਨ। ਅੰਗਰੇਜੀ ਦੇ ਸਾਰੇ ਹੀ ਵੱਡੇ ਅੱਖਰ ਤੇ ਸਾਫ਼ ਸੁਥਰੇ ਲਿਖੋਂ। ਪੜ੍ਹਨ ਵਿਚ ਦਿਕਤ ਨਾਂ ਆਵੇ।
ਐਪਲੀਕੇਸ਼ਨ ਪੇਪਰ
1 ਪਾਸਪੋਰਟ ਤੇ ਵਿਜ਼ਾਂ ਲੁਆਣ ਵਾਲੇ ਦਾ ਨਾਮ
2 ਜੇ ਕੋਈ ਪਾਸਪੋਰਟ ਤੇ ਹੋਰ ਛੋਟਾ ਨਾਂਮ  ਨਹੀਂ ਹੈ। ਨੋ ਲਿਖੋੰ
3 ਜਨਮ ਤਰੀਕ
4 ਜਨਮ ਦੀ ਥਾਂ
5 ਪਿਤਾ ਦਾ ਨਾਮ, ਪਿਤਾ ਦੇ ਜਨਮ ਦੀ ਥਾਂ ਇੰਡੀਆ ਹੈ ਤਾਂ ਇੰਡੀਅਨ, ਜੇ ਸਟੀਜ਼ਨ ਲਈ ਹੈ। ਕਨੇਡੀਆਨ ਹੈ। ਜੇ ਨਹੀਂ ਤਾਂ ਇੰਡੀਅਨ ਹੈ।
6 ਮਾਂ ਦਾ ਨਾਂਮ, ਜਨਮ ਦੀ ਥਾਂ ਇੰਡੀਆ ਹੈ ਤਾਂ ਇੰਡੀਅਨ, ਜੇ ਸਟੀਜ਼ਨ ਲਈ ਹੈ। ਕਨੇਡੀਆਨ ਹੈ। ਜੇ ਨਹੀਂ ਤਾਂ ਇੰਡੀਅਨ ਹੈ
7 ਪਤੀ ਪਤਨੀ ਇਕ ਦਾ ਨਾਮ, ਜੇ ਨਹੀਂ ਵਿਆਹੇ ਤਾਂ ਨੋ ਲਿਖ ਦਿਉ
8 ਐਡਰਸ ਸਹੀਂ ਲਿਖੋਂ
9 ਕੰਮ ਦਾ ਪਤਾ
10 ਪਾਸਪੋਰਟ ਨੰਬਰ, ਬਣਇਆ ਕਦੋਂ ਤਰੀਕ, ਮਨਿਆਦ ਖ਼ਤਮ ਹੋਣ ਦੀ ਤਰੀਕ, ਕਿਥੇ ਬਣਿਆ ਹੈ। ਕਨੇਡਾ ਵਿਚ।
11 ਕਨੇਡੀਅਨ
12 ਜੇ ਇੰਡੀਆ ਵਿਚ ਜੰਮੇ ਹੋ, ਇੰਡੀਅਨ ਹੈ। ਜਿਥੇ ਵੀ ਜੰਮੇ ਹੋ।
13 ਨੋ ਹੈ
14  Naturalization
15 ਜੇ ਤੁਹਾਡਾ ਵਿਜ਼ਾ ਕਦੇ ਕੈਨਸਲ ਹੋਇਆ ਤਾਂ ਕਾਰਨ ਦੱਸੋ। ਜੇ ਨਹੀਂ ਨੋ ਹੈ
16 ਤੁਸੀਂ ਦਸ ਸਾਲ ਵਿੱਚ ਕਿਥੇ ਗਏ ਹੋ। ਸਾਰੇ ਦੇਸ਼ ਲਿਖੋ।
17 ਪਿਛਲੀ ਵਾਰ ਇੰਡੀਆਂ ਕਿਥੇ ਰਹੇ ਸੀ। ਕਿਹੜਾ ਵਿਜ਼ਾਂ ਲੈ ਕੇ ਗਏ ਸੀ। ਸਨਿਗਲੲ, ਦੋੁਬਲੲ, ਮੁਲਟਿਪਿਲੲ
18 ਕਿਹੜੇ ਸ਼ਹਿਰ ਵਿਚੋਂ ਪਹਿਲਾਂ ਜੇ ਕਦੇ ਵਿਜ਼ਾ ਲੁਆਇਆ ਹੈ। ਜੇ ਨਹੀਂ ਨੋ ਹੈ।
19 ਜੇ ਟੂਰਸਟ ਵਿਜ਼ਾ ਲੁਆਉਣਾ ਹੈ। ਸਨਿਗਲੲ ਹੈ। ਜੇ ਜਿਆਦਾ ਵਾਰ ਮੁੜ ਕੇ ਜਾਣਾ ਪੈ ਜਾਵੇ ਮੁਲਟਿਪਿਲੲ ਹੈ। ਕਿੰਨੇ ਚਿਰ ਲਈ ਵਿਜ਼ਾ ਲੁਆਉਣਾ ਹੈ।
20 ਕਿਹੜਾ ਵਿਜ਼ਾ ਲੁਆਉਣਾ ਹੈ।
21 ਕਿਥੇ ਜਾ ਕੇ ਰਹਿਣਾ ਹੈ।
22 ਫੋਨ ਨੰਬਰ ਜਾਂ ਨੋ ਭਰ ਦਿਉ। ਜੇ
23 ਕਿਸ ਦਿਨ ਜਾਣਾ ਹੈ। ਵਾਪਸ ਕਦੋਂ ਆਉਣਾ ਹੈ।
24 ਇੰਡੀਆਂ ਵਿੱਚ ਰਹਿੰਦੇ ਤਿੰਨ ਬੰਦਿਆਂ ਦੇ ਨਾਂਮ, ਐਡਰਸ, ਫੋਨ ਨੰਬਰ
25 ਕਨੇਡਾ ਦੇ ਵਿੱਚ ਰਹਿੰਦੇ ਤਿੰਨ ਬੰਦਿਆਂ ਦੇ ਨਾਂਮ, ਐਡਰਸ, ਫੋਨ ਨੰਬਰ
26 ਆਪਣਾ ਨਾਮ ਸਭ ਤੋ ਥਲੇ ਐਡਰਸ, ਤਰੀਕ, ਫੋਨ ਨੰਬਰ ਸਾਈਨ ਕਰਨੇ ਹਨ।
Indian Visa and Consular Services center,
Unit 604, 889 West Pender street,
Vancouver, BC, V6C 3B2

Comments

Popular Posts