ਕਿਸਾਨ ਦੀ ਹਾਲਤ ਅਜੀਬੋਂ ਗਰੀਬ ਬਣ ਗਈ ਹੈ

-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਕਿਸਾਨ ਦੀ ਹਾਲਤ ਅਜੀਬੋਂ ਗਰੀਬ ਬਣ ਗਈ ਹੈ। ਸਾਰੇ ਦੇਸ਼ਾਂ ਦੇ ਕਿਸਾਨ ਰੱਬ ਦੀ ਰਿਹਮੱਤ ਤੇ ਪਲਦੇ ਹਨ। ਹਰ ਕਿਸਾਨ ਆਪਣੇ ਜਾਣੀ ਉਹ ਪੂਰੀ ਬਾਹ ਲਾ ਰਿਹਾ ਹੈ। ਖੇਤੀ ਕਰਨ ਵਾਲੇਂ ਮਜ਼ਦੂਰ ਵੱਧ ਰੱਖਦਾ ਹੈ। ਵਧੀਆ ਬੀਜ ਪਾਉਂਦਾ ਹੈ। ਫ਼ਸਲ ਦਾ ਝਾੜ ਜ਼ਿਆਦਾ ਲੈਣ ਲਈ ਖ਼ਾਦ ਪਾਉਂਦਾ ਹੈ। ਫਿਰ ਵੀ ਫ਼ਸਲ ਪੂਰੀ ਨਹੀਂ ਮਿਲਦੀ। ਅੱਗੋਂ ਲਈ ਕਿਸਾਨ ਕਰਜ਼ੇ ਲੈਂਦੇ ਹਨ। ਬਹੁਤ ਮੇਹਨਤ ਕਰਨ ਦੇ ਬਆਦ ਵੀ ਕਿਸਾਨਾਂ ਦੀ ਬੁਰੀ ਹਾਲਤ ਹੈ। ਭਾਰਤ ਵਰਗੇ ਦੇਸ਼ ਵਿੱਚ ਸਮੇਂ ਸਿਰ ਫ਼ਸਲ ਨੂੰ ਪਾਣੀ ਦੇਣ ਲਈ ਬਿਜਲੀ ਵੀ ਨਹੀਂ ਆਉਂਦੀ। ਫ਼ਸਲ ਸੋਕੇ ਨਾਲ ਮਰ ਜਾਂਦੀ ਹੈ। ਰੱਬ ਵੀ ਕੁਦਰਤ ਦੀ ਕਰੋਪੀ ਕਰ ਜਾਂਦਾ ਹੈ। ਫ਼ਸਲ ਦੀ ਤਬਾਹੀ ਜ਼ਿਆਦਾ ਮੀਂਹ, ਗੜੇ, ਹਨੇਰੀਆਂ ਦੁਆਰਾ ਵੀ ਹੋ ਜਾਂਦੀ ਹੈ। ਬਹੁਤ ਕਿਸਾਨ ਆਤਮ ਹੱਤਿਆ ਕਰ ਚੁੱਕੇ ਹਨ। ਖੇਤੀ ਤੋਂ ਹਾਰ ਚੁੱਕੇ ਕਿਸਾਨਾਂ ਨੇ ਆਪ ਮਰਨ ਤੋਂ ਪਹਿਲਾਂ ਆਪਣੇ ਪਰਿਵਾਰ ਵੀ ਮਾਰ ਦਿੱਤੇ ਹਨ। ਅੱਜ ਕੱਲ ਕਿਸਾਨ ਆਪਣੀਆਂ ਜ਼ਮੀਨਾ ਵੇਚ ਰਹੇ ਹਨ। ਕੋਸ਼ਸ਼ ਕਰ ਰਹੇ ਹਨ। ਜ਼ੱਦੀ ਜ਼ਮੀਨ ਵੇਚ ਕੇ ਕਿਤੇ ਹੋਰ ਜ਼ਿਆਦਾ ਜ਼ਮੀਨ ਮਿਲ ਜਾਵੇ। ਫ਼ਸਲ ਵਿਚੋਂ ਕੁੱਝ ਚੱਜ ਨਾਲ ਪੱਲ਼ੇ ਨਹੀਂ ਪੈਂਦਾ। ਹਰੀ ਨੇ ਪੰਜ ਸਾਲ ਪਹਿਲਾਂ ਝੋਨੇ ਦੀ ਫ਼ਸਲ ਬੀਜੀ ਸੀ। ਕਾਮਿਆਂ ਤੋਂ ਬੀਜਾਈ ਸੀ। ਆਪ ਤਾਂ ਖੇਤ ਵਿਚ ਕਦੇ ਗਿਆ ਹੀ ਨਹੀਂ। ਚੌਧਰੀਆਂ ਵਾਂਗ ਫੇਰੇ ਤੋਰੇ ਤੇ ਰਹਿੰਦਾ ਸੀ। ਫ਼ਸਲ ਪੱਕ ਕੇ ਤਿਆਰ ਹੋਈ ਤਾਂ ਮੀਂਹ ਪੈ ਗਿਆ। ਝੋਨਾਂ ਮੰਡੀ ਲੈ ਕੇ ਗਏ। ਤਾਂ ਕੋਈ ਵੀ ਆੜਤੀਆ ਉਸ ਨੂੰ ਖ੍ਰੀਦਣ ਲਈ ਤਿਆਰ ਨਹੀਂ ਸੀ। ਆਮ ਕੀਮਤ ਨਾਲੋਂ ਘੱਟ ਕੀਮਤ ਤੇ ਝੋਨਾਂ ਵਿਕਿਆ। ਸਬਜ਼ੀਆਂ ਗੋਭੀ ਆਲੂ ਬੀਜੇ ਹੋਏ ਸੀ। ਗੜੇ ਪੈਣ ਨਾਲ ਸਾਰੀ ਫਸਲ ਗਲ਼ ਗਈ। ਕੱਣਕ ਦੀ ਫ਼ਸਲ ਦੀ ਬਾਰੀ ਆਈਂ ਤਾਂ ਹਨੇਰੀਆਂ ਮੀਂਹਾਂ ਨੇ ਤਬਾਹ ਕਰ ਦਿੱਤੀ। ਬੱਚਦਾ ਮਾਲ ਕਾਮਿਆਂ ਦੇ ਹਿੱਸੇ ਆ ਗਿਆ। ਹਰੀ ਦੇ ਪੱਲੇ ਕੱਖ ਵੀ ਨਹੀਂ ਪਿਆ। ਆਪਣੇ ਘਰ ਦੀ ਆਈ ਚਲਾਈ ਚਲਾਉਣੀ ਸੀ। ਧੀ ਦਾ ਵਿਆਹ ਕਰਨਾ ਸੀ। ਬੈਂਕ ਤੋਂ 90 ਲੱਖ ਦਾ ਕਰਜ਼ਾਂ ਲੈ ਲਿਆ। ਘਰ ਨਵਾਂ ਬਣਾ ਲਿਆ ਕਾਰ ਵੀ ਨਵੀਂ ਕੱਢਾ ਲਈ। ਕੁੜੀ ਦਾ ਵਿਆਹ ਵੀ ਪੈਲਸ ਵਿਚ ਕਰ ਦਿੱਤਾ। ਕੈਸ਼  ਵੀ ਵਿਆਹ ਵਿੱਚ ਦੇ ਦਿੱਤਾ। ਐਸ਼ ਦੀ ਜਿੰਦਗੀ ਜਿਉਣ ਦੀ ਆਦਤ ਪੈ ਗਈ। ਦਿਨ ਰਾਤ ਨਸ਼ੇ ਖਾਣ ਦੀ ਆਦਤ ਬਣ ਗਈ। ਘਰ ਵਿਚ ਹੋਰ ਝਾੜੂ ਪੋਚੇ ਲਈ ਨੌਕਰ ਰੱਖ ਲਏ। ਬੈਂਕ ਦੇ ਪੈਸੇ ਮੁੱਕ ਗਏ। ਤਾਂ ਆਪਣੀ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ। ਪੈਸਾ ਹੱਥ ਵਿਚ ਆਮ ਰਹਿੰਦਾ ਸੀ। ਨਾਲ ਦੀ ਨਾਲ ਧੀ ਦਾ ਘਰ ਵੀ ਭਰਦਾ ਰਿਹਾ। ਧੀ ਨੂੰ ਹਰ ਮੂੰਹੋਂ ਮੰਗੀ ਚੀਜ਼ ਲੈ ਕੇ ਦਿੰਦਾ ਰਿਹਾ। ਧੀ ਦੇ ਸੋਹੁਰੇ ਹੋਰ ਦਾਜ਼ ਦੀ ਮੰਗ ਕਰ ਰਹੇ ਸਨ। ਮੰਗ ਦੇ ਬਰਾਬਰ ਹੋਰ ਨਾਂ ਦਿੱਤਾ ਤਾਂ ਧੀ ਘਰ ਵਾਪਸ ਭੇਜ ਦਿੱਤੀ। ਘਰ ਵਿੱਚ ਕਲੇਸ਼ ਰਹਿੱਣ ਲੱਗ ਗਿਆ। ਪੰਚਾਂ ਸਰਪੰਚਾ ਤੱਕ ਪਹੁੰਚ ਗਈ। ਕੇਸ ਅਦਾਲਤ ਵਿੱਚ ਲੱਗ ਗਿਆ। ਗੱਲ਼ ਤਲਾਕ ਤੇ ਮੁੱਕ ਗਈ। ਜੋਂ ਅਮੀਰੀ ਦੀ ਪਾਣ ਚੜ੍ਹੀ ਸੀ। ਸਭ ਉਤਰ ਗਈ। ਅਕਾਸ਼ ਤੇ ਚੜ੍ਹ ਕੇ ਬੰਦਾ ਜ਼ਮੀਨ ਤੇ ਆ ਡਿੱਗਾ। ਘਰ ਕਾਰ ਖੜ੍ਹੀ ਸੀ ਉਸ ਵਿੱਚ ਤੇਲ ਪਵਾਉਣ ਲਈ ਪੈਸੇ ਨਹੀਂ ਸਨ। ਘਰ ਵਿੱਚ ਰੋਟੀ ਪੱਕਣੀ ਮੁਸ਼ਕਲ ਹੋ ਗਈ। ਬੈਂਕ ਨੇ ਵੀ ਆਪਣਾ ਪੈਸਾ ਮੰਗਣਾ ਸ਼ੁਰੂ ਕਰ ਦਿੱਤਾ। ਬੈਂਕ ਵਾਲੇ ਵੀ ਹੱਥ ਧੋ ਕੇ ਪਿਛੇ ਪੈ ਗਏ। ਅੰਤ ਨੂੰ ਹਰੀ ਦੀ ਪਤਨੀ ਨੇ ਸਬਜ਼ੀ ਵਿੱਚ ਜ਼ਹਿਰ ਮਿਲਾ ਦਿੱਤਾ। ਸਾਰੇ ਦੇ ਸਾਰੇ ਦੂਜੇ ਦਿਨ ਸੁੱਤੇ ਪਏ ਉਠੇ ਨਹੀਂ। ਇਹ ਕਹਾਣੀ ਹਰ ਦਸਵੇਂ ਕਿਸਾਨ ਦੀ ਹੈ। ਕਿਸਾਨਾਂ ਨੇ ਸਾਦੀ ਜਿੰਦਗੀ ਜਿਉਣੀ ਛੱਡ ਦਿੱਤੀ ਹੈ। ਘਰ ਜ਼ਮੀਨ ਹੈ ਜਾਂ ਨਹੀਂ ਟਰੈਕਟਰ ਜਰੂਰ ਖੜ੍ਹਾ ਹੈ। ਘਰ ਦੇ ਹਰ ਬੰਦੇ ਕੋਲ ਆਪੋਂ ਆਪਣੀ ਕਾਰ ਹੈ। ਨੌਕਰੀ ਚਾਹੇ ਨਾਂ ਵੀ ਕਰਦਾ ਹੋਵੇ। ਖੇਤ ਵਿੱਚ ਗੇੜਾ ਮਾਰਨ ਕਾਰ ਤੇ ਜਾਂਦੇ ਹਨ। ਬਸ ਖੇਤ ਫ਼ਸਲ ਨੂੰ ਦੇਖਣ ਹੀ ਜਾਂਦੇ ਹਨ। ਨੱਕੇ ਮੋੜਨ ਨੂੰ ਤਾਂ ਭਈਆਂ ਦਿਹਾੜੀਆ ਜਾਂਦਾ ਹੈ। ਕਿਸਾਨਾਂ ਦੇ ਚਾਰ ਚਾਰ ਪੁੱਤ ਵਹਿਲੇ ਫਿਰਦੇ ਹਨ। ਘਰ ਦੀਆਂ ਔਰਤਾਂ ਵਿਹਲੀਆਂ ਹਨ। ਉਨ੍ਹਾਂ ਦਾ ਕੰਮ ਕਰਨ ਲਈ ਹੋਰ ਬੰਦੇ ਰੱਖੇ ਹੋਏ ਹਨ। ਵਿਹਲੇ ਰੋਟੀਆਂ ਤੋੜਦੇ ਹਨ। ਬੈਂਕਾਂ ਤੋਂ ਕਰਜੇ਼ ਲੈਣ ਦੀਆਂ ਰੀਸਾਂ ਬਾਹਰਲੇ ਦੇਸ਼ਾਂ ਦੇ ਨਾਗਰਿਕਾਂ ਦੀਆਂ ਕਰਦੇ ਹਨ। ਬਾਹਰਲੇ ਦੇਸ਼ਾਂ ਦੇ ਲੋਕ ਕਰਜੇ਼ ਲੈਂਦੇ ਜਰੂਰ ਹਨ। ਆਪ ਹੱਥੀਂ ਕਿਰਤ ਕਰਕੇ ਰਕਮ ਵਾਪਸ ਕਰਦੇ ਹਨ। ਦਿਨ ਰਾਤ ਮੇਹਨਤ ਕਰਦੇ ਹਨ। ਜੋਂ ਬਾਹਰਲੇ ਦੇਸ਼ਾਂ ਦੇ ਵਿੱਚ ਕਰਜ਼ੇ ਲੈ ਕੇ ਨਹੀਂ ਮੋੜਦੇ। ਉਨ੍ਹਾਂ ਦੀ ਹਾਲਤ ਵੀ ਬੁਰੀ ਹੁੰਦੀ ਹੈ। ਉਹ ਵੀ ਹਰੀ ਵਾਂਗ ਹੀ ਮਰਦੇ ਹਨ। ਮੇਹਨਤ ਕਰਨ ਵਾਲੇ ਲਈ ਕੋਈ ਘਾਟਾ ਨਹੀਂ ਹੈ। ਮੇਹਨਤ ਕਰਨ ਵਾਲੇ ਲੋਕੀਂ ਖੁੱਸ਼ਿਆਲ ਦੇਖੇ ਗਏ ਹਨ। ਠੱਗੀਆਂ ਮਾਰਨ ਵਾਲੇ ਨੂੰ ਅੱਗੇ ਠੱਗ ਹੀ ਮਿਲਦੇ ਹਨ। ਇਮਾਨਦਾਰ ਨੂੰ ਕੋਈ ਠੱਗ ਨਹੀਂ ਸਕਦਾ। ਨਾਂ ਹੀ ਹਰਾ ਸਕਦਾ ਹੈ। ਇਮਾਨਦਾਰ ਦੀਆਂ ਹੀ ਸਿਫ਼ਤਾਂ ਹੁੰਦੀਆਂ ਹਨ। ਇਮਾਨਦਾਰ ਤੇ ਠੱਗ ਦੀ ਪਹਿਚਾਣ ਵੀ ਛੇਤੀ ਹੋ ਜਾਂਦੀ ਹੈ। ਲੋਕ ਜਾਣਦੇ ਪਹਿਚਾਨਦੇ ਹੁੰਦੇ ਹਨ। ਮੇਹਨਤ ਦੀ ਰੋਟੀ ਸੁਆਦ ਲੱਗਦੀ ਹੈ। ਬੇਈਮਾਨੀ ਦੀ ਰੋਟੀ ਹਜ਼ਮ ਵੀ ਕਰਨੀ ਔਖੀ ਹੈ। ਆਪਣੀ ਹਾਲਤ ਬਰਾਬਰ ਰੱਖਣ ਲਈ ਖ਼ੱਰਚ ਅਮਦਨ ਮੁਤਾਬਕ ਕਰਨ ਦੀ ਲੋੜ ਹੈ। ਜੋਂ ਉਚੀ ਛਾਲ ਮਾਰਦੇ ਹਨ। ਕਦੇ ਨਾਂ ਕਦੇ ਲੱਤ ਬਾਂਹ ਟੁੱਟ ਹੀ ਜਾਂਦੀ ਹੈ। ਕਿਸਾਨ ਅਜੇ ਵੀ ਸੰਭਲ ਜਾਣ ਤਾਂ ਲਾਭ ਹੋ ਸਕਦਾ ਹੈ। ਨਹੀਂ ਤਾਂ ਚੂਹੇ ਮਾਰਨ ਦੀ ਦਿਵਾਈ ਪੰਜ ਰੁਪਏ ਦੀ ਹੀ ਹੈ। ਪਰ ਇਹ ਅਨਮੋਲ ਜੀਵਨ ਮੁੜ ਕੇ ਹੱਥ ਨਹੀਂ ਆਉਣਾ। ਆਤਮਹੱਤਿਆ ਨੂੰ ਕਨੂੰਨ ਜੁਰਮ ਸਮਝਦਾ ਹੈ। ਆਤਮਹੱਤਿਆ ਕਰਨ ਵਾਲਾਂ ਜਿਉਂਦਾ ਹੱਥ ਲੱਗ ਜਾਵੇਂ, ਕਨੂੰਨ ਵੱਲੋਂ ਸੱਤ ਸਾਲ ਦੀ ਸਜ਼ਾਂ ਹੈ। ਧਰਮਿਕ ਗ੍ਰੰਥਾਂ ਵਿੱਚ ਲਿਖਿਆ ਹੈ। ਆਤਮਹੱਤਿਆ ਕਰਨ ਵਾਲੇ ਬੰਦੇ ਦੀ ਮੁੱਕਤੀ ਨਹੀਂ ਹੁੰਦੀ। ਫਿਰ ਤੋਂ ਚਰਾਸੀ ਲੱਖ ਜੂਨ ਦਾ ਚੱਕਰ ਪੈ ਜਾਂਦਾ ਹੈ। ਆਤਮਹੱਤਿਆ ਕਰਨ ਵਾਲੇ ਬੰਦੇ ਦੀ ਜਾਨ ਬਹੁਤ ਔਖੀ ਨਿਕਲਦੀ ਹੈ। ਐਸੇ ਲੋਕਾਂ ਤੇ ਤਰਸ ਆਉਂਦਾ ਹੈ। ਜਿੰਦਗੀ ਤੋਂ ਹਾਰਨ ਵਾਲੇ ਕੈਇਰ ਹੁੰਦੇ ਹਨ। ਚਲਣ ਦਾ ਨਾਂਮ ਜਿੰਦਗੀ ਹੈ। ਮੌਤ ਤਾਂ ਆਖਰ ਆਉਣੀ ਹੀ ਹੈ।

Comments

Popular Posts