ਕਨੇਡੀਅਨ ਮਾਪਿਆਂ ਤੇ ਬੱਚਿਆਂ ਦੇ ਹਲਾਤ

-ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਨੇਡੀਅਨ ਮਾਪਿਆਂ ਤੇ ਬੱਚਿਆਂ ਦੇ ਹਲਾਤ ਬਹੁਤੇ ਚੰਗੇ ਨਹੀਂ ਹਨ। ਮਾਪਿਆਂ ਤੇ ਬੱਚਿਆਂ ਦਾ ਆਪਸੀ ਤਾਲ ਮੇਲ਼ ਠੀਕ ਨਹੀਂ ਬੈਠ ਰਿਹਾ। ਜਿਆਦਾ ਤਰ ਬੱਚੇ ਮਾਪਿਆਂ ਨੂੰ ਰਸਤੇ ਦਾ ਰੋੜਾ ਹੀ ਸਮਝਦੇ ਹਨ। ਪਹਿਲਾਂ ਤੋਂ ਹੀ ਐਸਾ ਹੈ। ਪੁੱਤਰ ਆਪ ਘਰ ਦਾ ਮਾਲਕ ਬਣਨ ਲਈ ਪਿਉ ਦੀ ਮੌਤ ਉਡੀਕਦਾ ਹੈ। ਵੱਡੇ ਹੋ ਕੇ ਬੱਚਿਆਂ ਨੂੰ ਆਪਣਿਆਂ ਨੂੰ ਛੱਡ ਕੇ, ਬਾਕੀ ਪਰਾਏ ਸਭ ਹਮ ਉਮਰ ਆਪਣੇ ਲੱਗਦੇ ਹਨ। ਘਰ ਸਰਾਂ ਲੱਗਦੀ ਹੈ। ਜਦੋਂ ਵੀ ਵਾਰ ਐਤਵਾਰ ਨਾਲ ਅਗਲੇ ਪਿਛਲੇ ਦਿਨ ਇਕ ਹੋਰ ਛੁੱਟੀ ਮਿਲ ਜਾਂਦੀ ਹੈ। ਕਨੇਡੀਅਨ ਬਾਗੋਂ ਬਾਗ ਹੋ ਜਾਂਦੇ ਹਨ। ਬੜੇ ਖੁਸ਼ ਹੁੰਦੇ ਹਨ। ਬਹੁਤਿਆਂ ਨੂੰ ਇਸ ਦਿਨ ਵੀ ਕੰਮ ਕਰਨਾਂ ਪੈਂਦਾ ਹੈ। ਉਹ ਹੋਰ ਵੀ ਖੁਸ਼ ਹੁੰਦੇ ਹਨ। ਤਨਖ਼ਾਹ ਢਾਈ ਦਿਨਾਂ ਜਿੰਨੀ ਮਿਲ ਜਾਂਦੀ ਹੈ। ਹਰ ਕੋਈ ਆਪੋਂ ਆਪਣੀ ਥਾਂ ਛੁੱਟੀ ਵਾਲੇ ਦਿਨ ਖੁਸ਼ ਹੁੰਦਾ ਹੈ। ਖੁਸ਼ੀ ਸਿਰਫ਼ ਦਿਖਾਵੇ ਦੀ ਹੀ ਹੈ। ਹੋਲੀਡੇ ਗੁਡ ਫਰਾਈਡੇ ਦੀ ਐਸ਼  ਨੌਜਵਾਨ ਮੁੰਡੇ ਕੁੜੀਆਂ ਲੈਦੇ ਹਨ। ਬਹੁਤੇ ਸਾਰੀ ਰਾਤ ਘਰਾਂ ਤੋਂ ਬਾਹਰ ਰਹਿੰਦੇ ਹਨ। ਗੁਰੀ ਨੇ ਆਪਣੀ ਕਾਰ ਬਾਹਰੋਂ ਧੋਤੀ, ਅੰਦਰੋਂ ਬਹੁਤ ਚੰਗੀ ਤਰ੍ਹਾਂ ਸਾਫ਼ ਕੀਤੀ। ਕਾਰ ਚਮਕਣ ਲੱਗ ਗਈ। ਉਸ ਦੀ ਮੰਮੀ ਨੇ ਪੁੱਛਿਆ," ਅੱਜ ਕਿਥੇ ਜਾਣਾਂ ਹੈ? ਇਸ ਨੂੰ ਸਿੰਗਾਰੀ ਜਾਦਾਂ ਹੈ।" ਗੁਰੀ ਨੇ ਕਿਹਾ," ਮੰਮੀ ਤੁਸੀਂ ਪਹਿਲਾਂ ਹੀ ਪੁਲੀਸ ਵਾਲਿਆਂ ਵਾਗੂ ਪੁੱਛ ਗਿਛ ਸ਼ੁਰੂ ਕਰ ਦਿੰਦੇ ਹੋ।" " ਪੁੱਛਾ ਨਾਂ, ਤੂੰ ਤਿੰਨ ਦਿਨ ਘਰ ਨਹੀਂ ਵੜਨਾਂ, ਤੇਰੇ ਡੈਡੀ ਨੂੰ ਮੈਂ ਕੀ ਜੁਆਬ ਦੇਵਾਂਗੀ।" ਉਸ ਨੇ ਕਿਹਾ," ਡੈਡੀ ਨੂੰ ਸਾਰਾ ਪਤਾ ਹੈ। ਉਹ ਆਪ ਵੀ ਤਾਂ ਇਦਾ ਕਰਦੇ ਹੋਣੇ ਆਂ। ਐਵੇਂ ਮੇਰਾ ਸਮਾਂ ਖ਼ਰਾਬ ਨਾਂ ਕਰਿਆ ਕਰੋਂ। ਡੈਡੀ ਆ ਕਹੂ, ਔਹੁ ਕਹੂ।" ਮਾਂ ਨੇ ਤਰਲਾ ਜਿਹਾ ਲਿਆ," ਪੁੱਤ ਤੇਰੇ ਬਾਹਰ ਜਾਣ ਪਿਛੋਂ, ਅਸੀਂ ਦੋਂਨੇ ਹੀ ਘਰ ਰਹਿ ਜਾਂਦੇ ਹਾਂ। ਇੱਕ ਦੂਜੇ ਨਾਲ ਲੜੀ ਜਾਂਦੇ ਹਾਂ।" ਗੁਰੀ ਨੇ ਮਾਂ ਵੱਲ ਔਖਾ ਜਿਹਾ ਦੇਖਿਆ," ਤੁਹਾਨੂੰ ਇੰਡੀਅਨ ਨੂੰ ਲੜਨ ਤੋਂ ਬਗੈਰ ਵੀ ਹੋਰ ਕੋਈ ਕੰਮ ਆਉਂਦਾ ਹੈ। ਤੁਸੀਂ ਕਰੀ ਚਲੋਂ ਜੋ ਕਰਨਾਂ ਹੈ। ਮੈਨੂੰ ਸੁੱਖ ਚੈਨ ਨਾਲ ਜੀਅ ਲੈਣ ਦਿਉ।" ਉਸ ਦੇ ਦੋਸਤ ਬਿਲੇ ਨੇ ਵਾਲ ਕਟਾਉਣ ਪਿਛੋਂ ਉਨਾਂ ਨੂੰ ਰੰਗ ਕਰਾ ਲਿਆ। ਉਸ ਦੇ ਡੈਡੀ ਨੇ ਜਦ ਦੇਖਿਆ ਤਾਂ ਉਸ ਨੇ ਕਿਹਾ," ਇਹ ਕੀ ਵਾਲਾਂ ਨੂੰ ਰੰਗ ਲਾਇਆ ਹੈ? ਕਾਲੇ ਵਾਲ ਬਹੁਤ ਵਧੀਆ ਲੱਗਦੇ ਸੀ। ਹੁਣ ਕਿਤੋਂ ਲਾਲ, ਨੀਲੇ, ਹਰੇ ਤੇ ਪੀਲੇ ਝਲਕਾਂ ਮਾਰ ਰਹੇ ਹਨ। ਜਿਵੇਂ ਹੋਲੀ ਦਾ ਰੰਗ ਪਿਆ ਹੁੰਦਾ ਹੈ।" ਬਿਲੇ ਨੇ ਸ਼ੀਸ਼ੇ ਵਿੱਚੋਂ ਦੀ ਫਿਰ ਆਪਣੇ ਵਾਲਾਂ ਨੂੰ ਦੇਖਿਆ ਤੇ ਕਿਹਾ," ਇਹੀ ਤਾਂ ਤੁਹਾਨੂੰ ਪਤਾ ਨਹੀਂ। ਤੁਸੀਂ ਇੱਕ ਵਾਰ ਆਪਣੇ ਵਾਲ ਇਸ ਤਰਾਂ ਰੰਗਾਂ ਕੇ ਦੇਖੋਂ। ਤੁਸੀਂ ਵੋਲੀਵੁਡ ਹੀਰੋਂ ਲੱਗੋਗੇ।"ਉਸ ਦੇ ਡੈਡੀ ਨੇ ਕਿਹਾ, " ਮੇਰੇ ਕੋਲੋ ਜੁੱਤੀਆਂ ਨਾਂ ਖਾਈਂ। ਆਪਣਾਂ ਤਾਂ ਜਲੂਸ ਕੱਢਿਆ ਹੀ ਹੈ। ਇਸ ਉਮਰ ਵਿੱਚ ਮੇਰਾ ਰੰਗ ਢੰਗ ਤੂਹੀਂ ਬਦਲੇਗਾਂ। ਤੇਰੀ ਭੈਣ ਆਈ ਸੀ। ਉਹ ਵੀ ਰੋਂਦੀ ਗਈ ਹੈ। ਬਈ ਬਿਲੇ ਦੇ ਰੰਗ ਢੰਗ ਠੀਕ ਨਹੀਂ ਹਨ। ਇਸ ਨੂੰ ਸੰਭਾਂਲ ਲਵੋਂ। ਕੱਲ ਤੁਸੀਂ ਪੀ ਕੇ ਕਾਰ ਚਲਾਉਂਦੇ ਫੜੇ ਗਏ। ਦੱਸਿਆ ਵੀ ਨਹੀ। ਉਹੀਂ ਦੱਸ ਕੇ ਗਈ ਹੈ। ਤੁਹਾਨੂੰ ਉਸ ਦੇ ਪਰਾਹੁਉਣੇ ਨੇ ਜਮਾਨਤ ਉਤੇ ਛੱਡਾਇਆ ਹੈ। ਕਿਉਂ ਬਦੇਸ਼ਾਂ ਵਿੱਚ ਬਦਨਾਂਮੀ ਕਰਾਉਂਦਾ ਹੈ। ਹੁਣ ਗੱਡੀ ਬਗੈਰ ਲਾਈਸੈਂਸ ਦੇ ਕਿਮੇ ਚਲਾਵੇਗਾ?" ਬਿਲਾ ਤਣ ਕੇ ਡੈਡੀ ਅੱਗੇ ਖੜ੍ਹ ਗਿਆ," ਬਗੈਰ ਲਾਈਸੈਂਸ ਗੱਡੀ ਮੈਂ ਚਲਾਉਣੀ ਹੈ। ਜਦੋਂ ਐਤਕੀ ਪਿੰਡ ਗਏ। ਤੁਸੀਂ ਭਰਾ-ਭਰਾ ਹੀ ਲੜ ਪਏ ਸੀ। ਤੁਸੀਂ ਵੀ ਦੋਂਨੇ ਠਾਣੇ ਬੰਦ ਰਹੇ ਸੀ। ਆਪਣੀ ਬਾਰੀ ਸ਼ਰਮ ਨਹੀਂ ਆਉਂਦੀ ਹੁੰਦੀ। ਆਪਣਾਂ ਆਪ ਕਿਸੇ ਨੂੰ ਨਹੀਂ ਦਿਸਦਾ। ਮੇਰਾ ਗੁਡ ਫਰਾਈਡੇ ਖ਼ਰਾਬ ਨਾਂ ਕਰੋਂ। ਕਿਤੇ ਇਥੇ ਹੁਣੇ ਮੈਨੂੰ ਵੀ ਪੁਲੀਸ ਨਾਂ ਸੱਦਣੀ ਪੈ ਜਾਵੇ। ਮੈਂ 18 ਸਾਲੱ ਤੋਂ ਉਪਰ ਹਾਂ।" ਉਸ ਦੀ ਮੰਮੀ ਆ ਕੇ ਬੋਲਣ ਲੱਗ ਗਈ," ਡੈਡੀ ਨਾਲ ਕਿਵੇ ਬਤਮੀਜ਼ੀ ਨਾਲ ਬੋਲਦਾ ਹੈ। ਜੇ ਤੂੰ ਆਪ ਨੂੰ ਬਹੁਤ ਵੱਡਾ ਹੋ ਗਿਆ ਸਮਝਦਾ ਹੈ। 18 ਸਾਲ ਦਾ ਹੋ ਗਿਆ, ਆਪਣਾਂ ਥਾਂ ਟਿਕਾਣਾਂ ਲੱਭ ਲੈ, ਕੰਮਕਾਰ ਉਤੇ ਵੀ ਲੱਗ।" " ਮੰਮ ਤੁਸੀਂ ਮੈਨੂੰ ਘਰ ਤੋਂ ਬਾਹਰ ਜਾਂਦੇ ਨੂੰ ਦਸ ਬਾਰੀ ਪੁੱਛਦੇ ਹੋ, ਕਿਥੇ ਚੱਲਿਆਂ? ਕਦੋਂ ਆਵੇਗਾ? ਕਿਸ ਨਾਲ ਚੱਲਿਆਂ? ਐਤਕੀ ਮੈਂ ਬਾਹਰ ਹੀ ਰਹਿ ਜਾਣਾਂ। ਮੇਰੇ ਕੋਲੋ ਨਹੀਂ ਹਰ ਰੋਜ਼ ਸੁਣ ਹੁੰਦਾ। ਘਰੋਂ ਨਿੱਕਲ ਜਾਂ। ਬਾਏ-ਬਾਏ ਮੈਂ ਚੱਲਿਆ।" ਉਸ ਦਾ ਡੈਡੀ ਬੜਬੜਾਇਆ," ਆਪੇ ਭੁੱਖਾ ਮਰਦਾ ਇਥੇ ਹੀ ਆਵੇਗਾ। ਹੋਰ ਇਸ ਵਿਹਲੜ ਨੂੰ ਕਿਹੜਾ ਸੰਭਾਂਲੇਗਾ?
ਕਮਲ ਆਪਣੇ ਬੈਗ ਵਿੱਚ ਕੱਪੜੇ ਪਾ ਰਹੀ ਸੀ। ਉਸ ਨੇ ਆਪਣੀ ਮੰਮੀ ਨੂੰ ਦੱਸਿਆ," ਮੈਂ ਜੱਸੀ, ਮੀਨਾਂ ਤਿੰਨ ਦਿਨਾਂ ਲਈ ਪਿਕਨਿਕ ਲਈ ਚੱਲੀਆਂ ਹਾਂ। ਐਵੇਂ ਬਾਰ-ਬਾਰ ਫੋਨ ਕਰਕੇ ਸਾਡੀ ਪਿਕਨਿਕ ਖ਼ਰਾਬ ਨਾਂ ਕਰਿਉ, ਉਥੇ ਫੋਨ ਚੱਲਣਾਂ ਵੀ ਨਹੀਂ ਹੈ।" ਉਸ ਦੀ ਮੰਮੀ ਨੇ ਕਿਹਾ," ਤੁਸੀਂ ਪਿਛਲੇ ਵੀਕਇਡ ਤੇ ਬਾਹਰ ਗਈਆਂ ਤਾਂ ਸੀ।" " ਫਿਰ ਕੀ ਹੋਇਆ? ਤੁਸੀਂ ਵੀ ਤਾਂ ਹਰ ਵੀਕ ਲੇਡੀ ਸਗੀਤ ਤੇ ਜਾਂਦੇ ਰਹਿੰਦੇ ਹੋ। ਮੈਂ ਕਦੇ ਨਹੀਂ ਕੁੱਝ ਪੁੱਛਿਆ।" ਜੱਸੀ ਵੀ ਬਿਊਟੀ ਪਾਰਲਰ ਕੋਲੋ ਆਈ ਸੀ। ਉਸ ਦੀ ਮੰਮੀ ਨੇ ਕਿਹਾ," ਕਾਲਜ਼ ਤੋਂ ਆਉਣ ਨੂੰ ਬੜਾਂ ਚਿਰ ਲਗਾ ਦਿੱਤਾ। ਦਿਨ ਛਿਪ ਗਿਆ ਹੈ।" ਜੱਸੀ ਨੇ ਕਿਹਾ," ਬਿਊਟੀ ਪਾਰਲਰ ਦੇ ਕੋਲ ਗਈ ਸੀ। ਬਹੁਤ ਕੰਮ ਕਰਾਉਣ ਵਾਲੇ ਸੀ।" " ਕੀ ਉਸ ਨੇ ਤੈਨੂੰ ਚਾਰ ਚੰਨ ਲਾ ਦਿੱਤੇ। ਸ਼ਕਲ ਤਾਂ ਉਹੀ ਰਹਿਣੀ ਹੈ। ਇਹ ਹੁਣ ਬੈਗ ਕਿਥੇ ਨੂੰ ਚੱਕ ਲਿਆ?" " ਮੰਮੀ ਤੁਸੀਂ ਚੁਪ ਵੀ ਰਹਿ ਲਿਆ ਕਰੋਂ। ਕੁੱਝ ਨਾਂ ਕੁੱਝ ਬੋਲੀ ਹੀ ਜਾਂਦੇ ਹੋ। ਪਤਾ ਹੁੰਦੇ ਹੋਏ, ਗੁੱਡ ਫਰਾਈਡੇ ਹੈ। " ਉਸ ਦੀ ਮੰਮੀ ਰਸੋਈ ਵਿੱਚ ਚਲੀ ਗਈ। ਮੀਨਾਂ ਤਾਂ ਰਹਿੰਦੀ ਹੀ ਰੂੰਮ-ਮੇਟ ਨਾਲ ਸੀ। ਕਈ ਵਾਰ ਇਹ ਸਾਰੇ ਹੀ ਇਥੇ ਹੀ ਇਸ ਦੇ ਘਰ ਪਾਰਟੀ ਕਰਦੇ ਸਨ। ਬੀਰਾ ਦਾਰੂ ਪੀਂਦੇ ਸਨ। ਸਾਰੀ ਰਾਤ ਨੱਚਦੇ ਸਨ। ਗੁਰੀ ਦੀ ਮੰਮੀ ਨੇ ਬਿੱਲੇ ਕੇ ਘਰ ਫੋਨ ਕੀਤਾ। ਉਸ ਦੀ ਮੰਮੀ ਨੂੰ ਪੁੱਛਿਆ," ਕੀ ਤੁਹਾਡੇ ਵਾਲਾ ਮੁੰਡਾ ਵੀ ਸਾਡੇ ਵਾਲੇ ਦੇ ਨਾਲ ਹੀ ਗਿਆ ਹੈ?" ਉਸ ਨੇ ਕਿਹਾ," ਹੋਰ ਇਸ ਨੇ ਪਿਛੇ ਥੋੜੀ ਰਹਿਣਾਂ ਹੈ। ਇੱਕਠੇ ਹੀ ਤਾਂ ਹਰ ਪਾਸੇ ਜਾਂਦੇ ਹਨ।" " ਇੰਨਾਂ ਮੁੰਡਿਆਂ ਨੇ ਬਹੁਤ ਤੰਗ ਕੀਤਾ ਹੈ। ਮੈਨੂੰ ਪਤਾ ਲੱਗਾ ਹੈ। ਤਿੰਨ ਕੁੜੀਆਂ ਵੀ ਨਾਲ ਹੀ ਜਾਂਦੀਆਂ ਹਨ।" " ਮੁੰਡੇ ਜੌਵਾਨ ਹਨ। ਕੁੱਝ ਪੁੱਛ ਵੀ ਨਹੀਂ ਸਕਦੇ। ਅੱਗੋਂ ਖਾਣ ਨੂੰ ਪੈਂਦੇ ਹਨ। ਮੈਂ ਫੋਨ ਰੱਖਣ ਲੱਗੀ ਹਾਂ।"
ਜਸੀ ਦੀ ਮੰਮੀ ਨੇ ਕਮਲ ਦੀ ਮੰਮੀ ਨੂੰ ਸਟੋਰ ਵਿੱਚ ਪੁੱਛਿਆ," ਕਿਥੇ ਗਈਆਂ ਨੇ, ਕੁੜੀਆਂ ਦਾ ਪਤਾ ਹੈ?" ਕਮਲ ਦੀ ਮੰਮੀ ਹੱਕੀ ਬੱਕੀ ਹੋਈ ਬੋਲੀ," ਇਥੇ ਹੀ ਕਿਤੇ ਕਹਿੰਦੀ ਸੀ। ਮੈਨੂੰ ਜਗ੍ਹਾ ਦਾ ਨਾਂਮ ਭੁੱਲ ਗਿਆ। ਉਝ ਤਾਂ ਕੁੜੀਆਂ ਸਿਆਣੀਆਂ ਬਹੁਤ ਹਨ।" " ਕਾਹਦੀਆਂ ਸਿਆਣੀਆਂ, ਰਾਤਾਂ ਨੂੰ ਘਰ ਨਹੀਂ ਵੜਦੀਆਂ। ਨਾਂ ਕੋਈ ਗੱਲ ਸੁਣਦੀਆਂ ਹਨ। ਜੇ ਉਚਾ ਬੋਲਦੀ ਹਾਂ। ਸਾਡੇ ਵਾਲੀ ਤਾਂ ਉਦੋਂ ਹੀ ਬੈਗ ਚੱਕ ਲੈਂਦੀ ਹੈ।" " ਪੁੱਛ ਹੀ ਨਾਂ, ਮੇਰੀ ਕੁੜੀ ਤਾਂ ਦੋ ਬਾਰੀ ਮੀਨਾਂ ਦੇ ਘਰੋਂ ਮੋੜ ਕੇ ਲਿਆਦੀ ਹੈ। ਮੈਂ ਤੇ ਉਸ ਦਾ ਡੈਡੀ ਉਸ ਤੋਂ ਡਰਦੇ ਹਾਂ। ਸ਼ਾਮ ਨੂੰ ਕੰਮ ਤੇ ਵੀ ਜਾਣਾਂ ਹੈ। ਚੱਲਦੀ ਹਾਂ।" "ਆਪਾਂ ਕੰਮਾਂ ਪਿਛੇ ਪਏ ਰਹਿਣਾਂ ਹੈ। ਜੇ ਬੱਚੇ ਅਜੇ ਵੀ ਨਾਂ ਬਚਾਏ। ਆਪਾਂ ਕਿਸੇ ਪਾਸੇ ਜੋਗੇ ਨਹੀਂ ਰਹਿਣਾਂ।"
ਪੰਜੇ ਜਾਣੇ ਹਾਈਵੇ 2 ਨੀ ਦੋਂ ਕਾਰਾਂ ਵਿੱਚ ਚੱਲ ਪਏ। ਰਸਤੇ ਵਿੱਚ ਜਿਥੇ ਝੀਲ ਆਉਂਦੀ ਰੁਕਦੇ ਗਏ। ਸ਼ਰਾਬ ਤਾਂ ਕੱਲ ਵਾਲੀ ਹੀ ਕਾਰਾਂ ਵਿੱਚ ਪਈ ਸੀ। ਥੋੜੀ -ਥੋੜੀ ਕਰਕੇ ਪੀਂਦੇ ਵੀ ਸ਼ਰਾਬੀ ਹੋ ਗਏ। ਕਾਰਾਂ ਦੀਆਂ ਰੇਸਾ ਲਗਾਉ ਲੱਗ ਗਏ। ਮੂਹਰੇ ਵੱਡਾ ਟਰੱਕ ਆ ਗਿਆ। ਜਿਉਂ ਹੀ ਤੇਜ ਜਾ ਰਹੀਆਂ ਕਾਰਾਂ ਨੂੰ ਬਰੇਕਾਂ ਲਾਈਆਂ। ਇਕ ਗੱਡੀ ਗੁਰੀ ਵਾਲੀ ਸਣੇ ਕਮਲ ਡੂੰਘੇ ਖੱਡੇ ਵਿੱਚ ਡਿਗ ਗਈ। ਕਿਸੇ ਦਾ ਕੁੱਝ ਨਹੀਂ ਬੱਚਿਆ। ਕਾਰ ਟੁੱਟ ਗਈ। ਦੋਂਨੇ ਮਰ ਗਏ। ਦੂਜੀ ਗੱਡੀ ਬਿਲੇ ਵਾਲੀ ਟਰੱਕ ਵਿੱਚ ਵੱਜੀ। ਮੀਨਾਂ ਤੇ ਜੱਸੀ ਕੌਮੇ ਵਿੱਚ ਚਲੀਆਂ ਗਈਆਂ। ਦੋਂਨਾਂ ਦੀਆਂ ਲੱਤਾਂ ਟੁੱਟ ਗਈਆਂ। ਬਿੱਲੇ ਨੂੰ ਕੋਈ ਚੋਟ ਨਹੀਂ ਆਈ। ਪੁਲੀਸ ਨੇ ਬਗੈਰ ਲਾਈਸੈਂਸ ਗੱਡੀ ਚਲਾਉਣ ਦੇ ਦੋਸ਼ ਵਿੱਚ ਉਸ ਨੁੰ ਹੱਥ ਕੜੀ ਲਗਾ ਲਈ।

Comments

Popular Posts