ਸਕੂਲਾਂ, ਕਾਲਜ਼ਾਂ, ਗੁਰਦੁਆਰਿਆਂ ਸਾਹਬਿ ਦੁਆਲੇ ਪੈਲਸ ਖੋਲੇ ਗਏ ਹਨ-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਸਕੂਲਾਂ, ਕਾਲਜ਼ਾਂ, ਗੁਰਦੁਆਰਿਆਂ ਸਾਹਿਬ ਦੁਆਲੇ ਪੈਲਸ ਖੋਲੇ ਗਏ ਹਨ। ਜਦੋਂ ਕਿ ਇਥੇ ਖੇਡ ਦੇ ਮੈਂਦਾਨ ਤੇ ਲਾਇਬ੍ਰੇਰੀਆਂ ਹੋਣੀਆਂ ਚਾਹੀਦੀਆਂ ਹਨ। ਜਿਸ ਤੋਂ ਬੱਚੇ ਤੇ ਆਮ ਲੋਕ ਲਾਭ ਲੈ ਸਕਦੇ ਹਨ। ਮੈਦਾਨਾਂ ਵਿਚ ਖੇਡ ਕੇ ਬੱਚੇ ਤੰਦਰੁਸਤ ਸਿਹਤ ਬਣਾ ਸਕਦੇ ਹਨ। ਜੇ ਬੱਚੇ ਖੇਡਾ ਵਿੱਚ ਪੈ ਕੇ ਖਿਡਾਰੀ ਬਣ ਜਾਣ ਤਾਂ ਜਵਾਨੀਆਂ ਨਸ਼ਿਆਂ ਤੋਂ ਬਚ ਸਕਦੀਆਂ ਹਨ। ਪੈਲਸ ਦੇ ਮਾਲਕਾਂ ਨੇ ਸਕੂਲਾਂ, ਕਾਲਜ਼ਾਂ, ਗੁਰਦੁਆਰਿਆਂ ਸਾਹਿਬ ਦੁਆਲੇ ਕਿੱਲੇ ਜਿੰਨੀ ਥਾਂ ਵੀ ਨਹੀਂ ਛੱਡੀ ਹੋਈ। ਕਿਉਂਕਿ ਇਹ ਆਪਣੇ ਕਿਰਾਏਦਾਰ ਨਾਲ ਦੀ ਨਾਲ ਤਿਆਰ ਕਰ ਰਹੇ ਹਨ। ਮਾਂਪਿਆਂ ਤੇ ਆਮ ਜੰਨਤਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਪੈਲਸ ਦੇ ਮਾਲਕ ਸਕੂਲਾਂ, ਕਾਲਜ਼ਾਂ, ਗੁਰਦੁਆਰਿਆਂ ਸਾਹਿਬ ਦੇ ਸਿੱਖਿਅਕ ਸ਼ਰਧਾਲੂਆਂ ਨੂੰ ਅਸਲੀ ਰਸਤੇ ਤੋਂ ਭਟਕਾ ਰਹੇ ਹਨ। ਜੇ ਇਹੋਂ ਜਿਹੇ ਵਿਆਹਾਂ ਵਾਲੇ ਹੋਟਲ ਚਾਲੂ ਹੀ ਰਹੇ ਤਾਂ ਛੇਤੀ ਹੀ ਸਕੂਲਾਂ, ਕਾਲਜ਼ਾਂ, ਗੁਰਦੁਆਰੇ ਸਾਹਿਬ ਨੂੰ ਬੰਦ ਕਰਾ ਕੇ, ਆਪਣਾਂ ਪਸਾਰਾਂ ਕਰ ਲੈਣਗੇ। ਇਥੇ ਗਾਣੇ ਇਹੋਂ ਜਿਹੇ ਵੱਜਦੇ ਹਨ। ਜੋਂ ਗੰਦ ਖਿਲਾਰਦੇ ਹਨ। ਬੰਦਾ ਜੋਂ ਵੀ ਸੁਣਦਾ ਦੇਖਦਾ ਹੈ। ਉਹੀ ਕਰਦਾ ਹੈ। ਭਵਿੱਖ ਵਿਚ ਅੱਗੇ ਆਉਣ ਵਾਲੇ ਨੌ-ਜਵਾਨ ਜਾਂ ਗਾਉਣ, ਨੱਚਣ, ਬਾਜੇ ਵਾਲੇ ਬਣਨਗੇ। ਜੰਨਤਾ ਦੇ ਆਗੂਆਂ ਨੂੰ ਇਸ ਤੇ ਰੋਕਥਾਮ ਲਾਉਣੀ ਚਾਹੀਦੀ ਹੈ। ਪਿੰਡਾਂ ਦੇ ਪੰਚ ਸਰਪੰਚ ਵੀ ਕਿਸੇ ਠਾਣੇਦਾਰ ਤੋਂ ਘੱਟ ਨਹੀਂ ਹਨ। ਉਹ ਵੀ ਆਪੋਂ ਆਪਣੀਆਂ ਜੁੰਮੇਵਾਰੀਆ ਨਿਭਾਉਣ, ਇਸ ਪਾਸੇ ਗੌਰ ਜਰੂਰ ਕਰਨ। ਸਕੂਲਾਂ, ਕਾਲਜ਼ਾਂ, ਗੁਰਦੁਆਰਿਆਂ ਸਾਹਿਬ ਦੀ ਸ਼ਾਂਤੀ ਭੰਗ ਹੋ ਰਹੀ ਹੈ। ਸਕੂਲਾਂ, ਕਾਲਜ਼ਾਂ, ਗੁਰਦੁਆਰਿਆਂ ਸਾਹਿਬ ਦੇ ਸਮੇਂ ਜ਼ੋਰਾਂ ਸ਼ੋਰਾਂ ਨਾਲ ਗਾਣੇ ਵੱਜ ਰਹੇ ਹੁੰਦੇ ਹਨ। ਕਿਉਂਕਿ ਇਹ ਵਿਦਿਆਰਥੀਆਂ ਨੂੰ ਕੁਰਾਹੇ ਪਾਉਂਦੇ ਹਨ। ਰੱਬ ਦਾ ਨਾਮ ਲੈਣ ਵਾਲਿਆਂ ਨੂੰ ਅਸਲੀ ਮਾਰਗ ਤੋਂ ਭੱਟਕਾਉਂਦੇ ਹਨ। ਸਵੇਰ ਦੇ ਦਸ ਵਜੇ ਤੋਂ ਲੱਕ ਦੇ ਹੁਲਾਰੇ ਵਰਗੇ ਗੀਤ ਸ਼ੁਰੂ ਹੋ ਜਾਂਦੇ ਹਨ। ਤੱੜਕੇ ਦੇ ਦੋਂ ਵਜੇ ਤੱਕ ਬੇਗਾਨੀਆਂ ਧੀਆਂ ਨੱਚਾਉਂਦੇ ਹਨ। ਨਿਤ ਵਿਆਹ ਪਾਰਟੀਆਂ ਹੁੰਦੇ ਹਨ। ਸਕੂਲਾਂ ਕਾਲਜ਼ਾਂ ਗੁਰਦੁਆਰਿਆਂ  ਸਾਹਿਬ ਦੇ ਸਰਾਣੇ ਗੰਦੇ ਗਾਣੇ ਵੱਜਦੇ ਹਨ। ਜਿਥੋਂ ਅਸੀਂ ਜੀਵਨ ਦੀ ਸੇਧ ਲੈਣੀ ਹੈ। ਸਿੱਖਿਆ ਲੈਣੀ ਹੈ। ਅਕਲ ਲੈਣੀ ਹੈ। ਉਸ ਦੇ ਨੇੜੇ ਆਲੇ-ਦੁਆਲੇ ਜੋਂ ਜਾਪ ਹੁੰਦਾ ਹੈ। ਕਲਮ ਬੰਦ ਨਹੀਂ ਹੋ ਸਕਦਾ। ਸ਼ਰੀਫ਼ ਬੰਦਾ ਤਾਂ ਕੋਈ ਦਿਸਦਾ ਹੀ ਨਹੀਂ ਹੈ। ਹਰ ਕੋਈ ਇਸ ਪ੍ਰਦਰਸ਼ਨੀ ਵਿਚ ਵੱਧ ਚੜ੍ਹਕੇ ਆਪਣੀਆਂ ਧੀਆਂ ਭੈਣਾਂ ਸਮੇਤ ਹਿਸਾ ਲੈਂਦਾ ਹੈ। ਬੱਚਿਆਂ ਨੂੰ ਚੰਗ੍ਹੀ ਸਿੱਖਿਆ ਦੇਣੀ ਚਾਹੀਦੀ ਹੈ। ਜਿਹੜੇ ਲੋਕ ਇਹ ਗੰਦ ਖਾਨਾਂ ਕਰਾਉਂਦੇ ਹਨ। ਉਨ੍ਹਾਂ ਦੀ ਆਪਣੀ ਧੀ ਦਾ ਵਿਆਹ ਹੁੰਦਾ ਹੈ। ਮੁੰਡੇ ਵਾਲੇ ਤਾਂ ਬਰਾਤ ਵਿੱਚ ਆਪਣਾ ਤੇ ਆਪਣੇ ਖਾਨਦਾਨ ਪਿੰਡ ਦਾ ਨਾਂ ਤੇ ਜਲੂਸ ਕੱਢਦੇ ਹੀ ਹੁੰਦੇ ਹਨ। ਹੁਣ ਕੁੜੀ ਵਾਲੇ ਵੀ ਕੰਜਰ ਖਾਨਾ ਕਰਾਉਂਦੇ ਹਨ। ਜੋਂ ਦੇਖਣ ਵਾਲੀ ਗੱਲ ਹੁੰਦੀ ਹੈ। ਅੰਨਦ ਕਾਰਜ ਚਾਰ ਬੰਦੇ ਗੁਰਦੁਆਰੇ ਸਾਹਿਬ ਵਿਚ ਕਰ ਆਉਂਦੇ ਹਨ। ਮੇਲਾ ਹੋਟਲ ਵਿਚ ਲਾਉਂਦੇ ਹਨ। ਖੁੱਲੀ ਸ਼ਰਾਬ ਵਰਤਾਉਂਦੇ ਹਨ। ਮੁੱਲ ਦੀਆਂ ਤੀਮੀਂਆਂ ਨੱਚਾਉਂਦੇ ਹਨ। ਗੰਦੇ ਗਾਣੇ ਲੋਕਾਂ ਨੂੰ ਸੁਣਾ ਕੇ ਦੱਸਦੇ ਹਨ। ਕੁੜੀ ਮੁੰਡੇ ਵਾਲੇ ਕਿੰਨੇ ਸਰੀਫ਼ ਹਨ। 'ਮਿੱਤਰਾਂ ਦੀ ਛੱਤਰੀ ਤੋਂ ਉਡ ਗਈ,  ਚਿੱਟੇ ਸੂਟ ਤੇ ਦਾਗ਼ ਪੈ ਗਏ, ਝੂਟੇ ਖਾਂਦਾ ਲੱਕ ਕੁੜੀ ਦਾ ਵਰਗੇ ਗੀਤ, ਧੀ ਦੀ ਦਿਾਗੀ ਵਿਚ ਲਾ ਕੇ ਨੱਚਦੇ ਹਨ। 
ਇਸ ਦੀ ਰੋਕ ਥਾਂਮ ਦੀ ਲਹਿਰ ਬਾਹਰਲੇ ਮੁਲਕਾਂ ਤੋਂ ਉਠ ਸਕਦੀ ਹੈ। ਬਦੇਸ਼ੀ ਹੀ ਇਸ ਤੇ ਲਗਾਮ ਪਾ ਸਕਦੇ ਹਨ। ਕਿਉਂਕਿ ਇਸ ਸਾਰੇ ਕਾਸੇ ਦੇ ਜੁੰਮੇਵਾਰ ਬਦੇਸ਼ੀ ਭੈਣਾਂ ਵੀਰ ਹਨ। ਇੰਨ੍ਹਾਂ ਨੇ ਹੀ ਘਰਾਂ ਵਿਚ ਗਾਣੇ ਵਜਾ ਕੇ ਆਮ ਲੋਕਾਂ ਨੂੰ ਭੱਟਕਾਇਆ ਹੈ। ਇਹੀ ਆਪ ਐਸੇ ਪ੍ਰੋਗ੍ਰਾਮ ਪੰਜਾਬ ਵਿਚ ਕਰਾਉਣੇ ਬੰਦ ਕਰਨ, ਤਾਂ ਪੰਜਾਬ ਦੇ ਲੋਕਾਂ ਨੂੰ ਸ਼ਰਮ ਆਵੇਗੀ। ਨਹੀਂ ਤਾਂ ਨਵੀਂ ਪਨੀਰੀ ਭੱਟਕ ਹੀ ਗਈ ਹੈ। ਜਦੋਂ ਮਾਂਪੇ ਆਪ ਵੱਧ ਚੜ੍ਹ ਕੇ ਗਾਉਣ ਨੱਚਾਉਣ ਵਿਚ ਵੱਡੀ ਰਕਮ ਭਰ ਕੇ ਕੋਠੇ ਵਾਲਿਆਂ ਵਾਂਗ ਹਿੱਸਾ ਲੈ ਰਹੇ ਹਨ। ਖੁਸ਼ੀ ਦੇ ਸਮੇਂ ਵਿਆਹ ਸ਼ਾਦੀਆਂ ਨੂੰ ਇਹੋਂ ਕੁਛ ਕਰਕੇ ਮਾਂਪਿਆਂ ਨੂੰ ਅੰਨਦ ਆਉਂਦਾ ਹੈ ਤਾਂ ਵੀ ਠੀਕ ਹੈ। ਪਰ ਸਕੂਲਾਂ, ਕਾਲਜ਼ਾਂ, ਗੁਰਦੁਆਰਿਆਂ ਸਾਹਿਬ ਦੀ ਸ਼ਾਂਤੀ ਨੂੰ ਭੰਗ ਨਾਂ ਕੀਤਾ ਜਾਵੇ। ਨਹੀਂ ਤਾਂ ਸਾਰੇ ਹੀ ਗੰਦੇ ਗਾਣੇ ਸੁਣ-ਸੁਣ ਕੇ ਉਹੀਂ ਕੁੱਝ ਕਰਨ ਲੱਗ ਜਾਣਗੇ। ਪੜ੍ਹਾਈ ਤੇ ਧਰਮ ਉਤੇ ਸੱਟ ਨਹੀਂ ਲੱਗਣੀ ਚਾਹੀਦੀ। ਸੂਜਵਾਨ ਲੋਕ ਹੀ ਇਸ ਵੱਲ ਧਿਆਨ ਦੇ ਸਕਦੇ ਹਨ। ਅੰਨਪੜ੍ਹ ਤਾਂ ਭੇਡ ਚਾਲ ਵਰਗੇ ਹੁੰਦੇ ਹਨ। ਇਕ ਨੇ ਐਸਾ ਰੰਗ ਢੰਗ ਕੀਤਾ, ਦੂਜੇ ਹੋਰ ਵੀ ਕਰਦੇ ਹਨ।

Comments

Popular Posts