ਖ਼ਾਲਸਾ ਪੰਥ ਦੇ ਜਨਮ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ -ਸਤਵਿੰਦਰ ਕੌਰ ਸਾਤੀ (ਕੈਲਗਰੀ)-
ਦੇਹ ਸਿਵਾ ਬਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨ ਟਰੋ॥
ਨ ਡਰੋਂ ਅਰਿ ਸੋ ਜਬ ਜਾਇ ਲਰੋ, ਨਿਸਚੈ ਕਰ ਅਪਨੀ ਜੀਤ ਕਰੋ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋ॥
ਜਬ ਆਵ ਕੀ ਅਉਧ ਨਿਧਾਨ ਬਨੈ, ਅਤ ਹੀ ਰਨ ਮੈ ਤਬ ਜੂਝ ਮਰੋ॥੨੩੧॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖ਼ਾਲਸਾ ਪੰਥ ਦੇ ਜਨਮ ਦਾਤੇ ਹਨ। ਸਿੱਖਾਂ ਦੇ ਦਸਵੇਂ ਗੁਰੂ ਹਨ। ਸਾਰੇ ਗੁਰੂ ਹੀ ਅਕਾਲ ਪੁਰਖ ਦਾ ਰੂਪ ਹਨ। ਇਕੋਂ ਜੋਤ, ਇਕੋਂ ਸਰੂਪ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1665 ਪਟਨਾ ਸ਼ਹਿਰ ਬਿਹਾਰ ਹੋਇਆ। ਪਿਤਾ ਨੋਵੇ ਪਾਤਸ਼ਾਹ ਸ੍ਰੀ ਗੁਰੂ ਤੇਗਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ ਹੈ। ਇਥੇ ਵੀ ਜਨਮ ਸਥਾਂਨ ਵਾਲੀ ਥਾਂ, ਪਟਨੇ ਵਿਚ ਹੀ ਗੁਰੂ ਕਾ ਬਾਗ਼, ਕੰਗਨ ਘਾਟ,  ਗੁਰਦੁਆਰਾ ਸਾਹਿਬ ਹਨ। ਪਟਨੇ ਤੋਂ ਬਆਦ ਅੰਨਦਪੁਰ ਆ ਕੇ ਰਹਿਣ ਲੱਗ ਗਏ। ਇਥੇ ਕੇਸਗੜ ਗੁਰਦੁਆਰਾ ਸਾਹਿਬ ਹੈ। 1675 ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗਬਹਾਦਰ ਜੀ ਜਦੋਂ ਦਿੱਲੀ ਨੂੰ ਜਾਣ ਲੱਗੇ ਤਾਂ ਗੁਰ ਗੱਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੁਲਮ ਨਾਲ ਲੜਨ ਵਾਲੇ ਸਿਪਾਹੀ, ਸੰਤ, ਤਿਆਗੀ, ਸ਼ਹਿਨਸ਼ਾਹ, ਕੁਰਬਾਨੀ ਦੇਣ ਵਾਲੇ ਮੰਨੇ ਜਾਂਦੇ ਹਨ। ਸੱਚ, ਪ੍ਰੇਮ, ਨੇਕੀ ਦਾ ਸਬੂਤ ਹਨ।
 ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਜੀਤ ਕੌਰ ਜੀ ਤੇ ਸੁੰਦਰ ਕੌਰ ਨਾਲ ਹੋਇਆ ਹੈ। ਜੀਤ ਕੌਰ ਜੀ ਦੀ ਕੁੱਖੋਂ ਜੁਝਾਰ ਸਿੰਘ, ਜੋਰਾਵਰ ਸਿੰਘ ਫਤਿਹ ਸਿੰਘ ਜੀ ਨੇ ਜਨਮ ਲਿਆ। ਸੁੰਦਰ ਕੌਰ ਦੀ ਕੁੱਖੋਂ ਅਜੀਤ ਸਿੰਘ ਦਾ ਜਨਮ ਹੋਇਆ ਹੈ। 1699 ਪੰਜ ਪਿਆਰਿਆਂ ਦੁਆਰਾ ਅੰਮ੍ਰਿਤ ਛੱਕਾ ਕੇ ਖ਼ਲਸਾ ਪੰਥ ਦੀ ਸਥਾਪਨਾ ਕੀਤੀ। ਮਾਤਾ ਸਾਹਿਬ ਕੌਰ ਜੀ ਨੇ ਪਾਣੀ ਵਿਚ ਪਤਾਸੇ ਪਾਏ। ਇਨ੍ਹਾਂ ਨੂੰ ਖ਼ਲਸਾ ਪੰਥ ਦੀ ਜਨਮ ਦਾਤੀ ਮਾਂ ਕਿਹਾ ਜਾਂਦਾ ਹੈ। ਅੰਮ੍ਰਿਤ ਛੱਕਾਉਣ ਪਿਛੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ। ਮਰਦ ਦੇ ਨਾਮ ਨਾਲ ਸਿੰਘ ਤੇ ਔਰਤ ਦੇ ਨਾਮ ਨਾਲ ਕੌਰ ਲੱਗਾਇਆ ਜਾਵੇ। ਦੂਜੀਆਂ ਜਾਤਾਂ ਦੇ ਬੰਦਿਆਂ ਨੂੰ ਅੰਮ੍ਰਿਤ ਛੱਕਾ ਕੇ, ਖ਼ਾਲਸਾ ਪੰਥ ਨੂੰ ਜਨਮ ਦੇ ਕੇ ਸਾਬਤ ਕਰ ਦਿੱਤਾ। ਸਿੱਖ ਧਰਮ ਜਾਤਾਂ ਦੇ ਬੰਧਨ ਨੂੰ ਨਹੀਂ ਮੰਨਦਾ। ਕੋਈ ਧਰਮ ਦਾ ਬੰਦਾ ਅੰਮ੍ਰਿਤ ਛੱਕ ਕੇ ਗੁਰੂ ਜੀ ਦਾ ਹੀ ਰੂਪ ਹੁੰਦਾ ਹੈ। ਗੁਰੂ ਜੀ ਨੇ ਆਪ ਪੰਜ ਪਿਆਰਿਆਂ ਨੂੰ ਅੰਮ੍ਰਿਤ ਛੱਕਾਇਆ, ਫਿਰ ਆਪ ਵੀ ਉਂਨ੍ਹਾਂ ਤੋਂ ਬਆਦ ਆਪ ਅੰਮ੍ਰਿਤ ਛੱਕਿਆ। ਵਾਹੁ ਵਾਹੁ ਗੋਬਿੰਦ ਸਿੰਘ, ਆਪੇ ਗੁਰੁ ਚੇਲਾ॥
 ਅੰਮ੍ਰਿਤ ਛੱਕਾ ਕੇ ਸੂਰਬੀਰਤਾ ਭਰੀ। ਇਸ ਕੌਮ ਨੂੰ ਬਹਾਦਰ ਕੌਮ ਕਿਹਾ ਜਾਂਦਾ ਹੈ।
 ਖਾਲਸਾ ਅਕਾਲ ਪੁਰਖ ਕੀ ਫੌਜ॥
 ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ॥
 ਗੁਰੂ ਜੀ ਦਾ ਜਨਮ ਸਮੇਂ ਦਾ ਨਾਮ ਗੋਬਿੰਦ ਰਾਏ ਹੈ। ਹਜ਼ੂਰ ਸਾਹਿਬ ਨਦੇੜ ਵਿਚ ਗੁਰ ਗੱਦੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਦਿੱਤੀ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿਚ ਅਲਗ ਅਲਗ ਧਰਮਾਂ ਦੇ ਭਗਤਾਂ ਦੀ ਬਾਣੀ ਦਰਜ ਹੈ। ਇਸ ਲਈ ਇਹ ਸਭ ਦਾ ਸਾਝਾਂ ਹੈ। 1708 ਈਵੀ ਨੂੰ ਹਜ਼ੂਰ ਸਾਹਿਬ ਨਦੇੜ ਵਿਚ ਜੋਤੀ ਜੋਤਿ ਸਮਾ ਗਏ।
 ਔਰੰਗਜ਼ੇਬ ਤੇ ਹਕੂਮਤ ਦੀ ਤਾਨਾਸ਼ਾਹੀ ਵਿਰੁਧ ਜੰਗਾਂ ਲੜੀਆਂ। ਗੁਰੂ ਜੀ ਜਫ਼ਰਨਾਮਾ, ਚੰਡੀ ਦੀ ਵਾਰ, ਸਵੱਯ, ਹੋਰ ਬਹੁਤ ਸਾਹਿਤ ਲਿਖਿਆ। ਜਦੋਂ ਗੁਰੂ ਜੀ ਨੇ ਚਮਕੌਰ ਦੀ ਗੜੀ ਨੂੰ ਛਡਿਆ, ਬਹੁਤ ਸਾਰਾ ਸਾਹਿਤ ਲਿਖਿਆ ਹੋਇਆ। ਸਰਸਾ ਨਦੀ ਵਿਚ ਰੁੜ ਗਿਆ। ਚਮਕੌਰ ਦੀ ਗੜ੍ਹੀ ਵਿਚ ਜੰਗ ਵਿਚ ਦੋ ਵੱਡੇ ਸਾਹਿਬਜਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਬਾਕੀ ਸਿੰਘ ਸੂਰਮਿਆਂ ਵਾਗ ਦੁਸ਼ਮਣ ਨਾਲ ਲੜਦੇ ਹੋਏ ਸ਼ਹੀਦੀ ਪਾ ਦਿੱਤੀ। ਚਮਕੌਰ ਦੀ ਗੜ੍ਹੀ ਗੁਰਦੁਆਰਾ ਸਾਹਿਬ ਹੈ। ਸਾਰੇ ਪਰਵਾਰ ਦਾ ਵਿਛੋੜਾ ਵੀ ਪੈ ਗਿਆ।
 ਛੋਟੇ ਦੋਂਨੇ ਸਾਹਿਬਜ਼ਾਦੇ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਦਾਦੀ ਮਾਂਤਾ ਗੁਜਰ ਕੌਰ ਜੀ ਨਾਲ ਰਸੋਈਏ ਗੁੰਗੂ ਨਾਲ ਫਤਿਹਪੁਰ ਸਰਹੰਦ ਆ ਗਏ। ਰਸੋਈਏ ਗੁੰਗੂ ਦੁਸ਼ਮਣ ਨਾਲ ਮਿਲ ਗਿਆ। ਛੋਟੇ ਦੋਂਨੇ ਸਾਹਿਬਜ਼ਾਦੇ ਫਤਿਹ ਸਿੰਘ ਤੇ ਜੋਰਾਵਰ ਸਿੰਘ ਦਾਦੀ ਮਾਂਤਾ ਗੁਜਰ ਕੌਰ ਜੀ ਨੂੰ ਹਕੂਮਤ ਦੇ ਹਵਾਲੇ ਕਰ ਦਿੱਤਾ। ਵਜ਼ੀਦੇ ਨੇ ਦੋਂਨਾਂ ਲਾਲਾ ਨੂੰ ਮੁਸਲਮਾਨ ਬਣਨ ਲਈ ਕਿਹਾ। ਉਨ੍ਹਾਂ ਨੇ ਮੁਸਲਮਾਨ ਬਣਨ ਤੋਂ ਇਨਕਾਰ ਕਰ ਦਿਤਾ। ਸਾਹਿਬਜ਼ਾਦੇ ਨੀਹਾਂ ਵਿਚ ਚਣਵਾ ਕੇ ਸ਼ਹੀਦ ਕਰ ਦਿਤੇ। ਉਦੋਂ ਹੀ ਮਾਤਾ ਗੁਜਰ ਕੌਰ ਜੀ ਵੀ ਸਰੀਰ ਛੱਡ ਗਏ। ਗੁਰੂ ਜੀ ਮਾਛੀਵਾੜੇ ਦੇ ਜੰਗਲ ਵਿਚ ਆ ਗਏ। ਇਥੇ ਵੀ ਯਾਦ ਵਿਚ ਗੁਰਦੁਆਰਾ ਸਾਹਿਬ ਹੈ।
 ਸਾਚੁ ਕਹੌਂ ਸੁਨ ਲੇਹੁ ਸਭੈ ਜਿਨ ਪ੍ਰੇਮੁ ਕੀਓ ਤਿਨ ਹੀ ਪ੍ਰਭੁ ਪਾਇਓ।।

Comments

Popular Posts