http://khalistannewsblogspotcom.blogspot.com/2011/05/satwinder-pandher-de-11-articles.html

ਟੁੱਟ ਗਈ ਯਾਰੀ ਮਨ ਮੁੜਿਆ-ਮੁੜਿਆਂ ਲਗਦਾ ਏ
ਪਿਆਰ ਵਿਚ ਮਨ ਮਿਲਦੇ ਹਨ। ਦਿਲ ਦੀਆਂ ਤਾਰਾਂ ਵੱਜਦੀਆਂ ਹਨ। ਅੱਖਾਂ ਰੂਪ ਦੇਖ ਕੇ ਨਹੀਂ ਰੱਜਦੀਆਂ। ਸਰੀਰਾਂ ਦਾ ਮਿਲਾਪ ਹੁੰਦਾ ਹੈ। ਇਕ ਦੂਜੇ ਤੋਂ ਬਗੈਰ ਜੀਣਾਂ ਹਰਾਮ ਹੋ ਜਾਂਦਾ ਹੈ। ਲੱਖ ਖੱਡੇ ਪਹਾੜ ਰਸਤੇ ਵਿੱਚ ਆ ਜਾਣ ਕਾਸੇ ਦੀ ਪਰਵਾਹ ਨਹੀਂ ਹੁੰਦੀ। ਕੋਈ ਪਿਆਰ ਦੇ ਵਹਾ ਨੂੰ ਰੋਕ, ਠਲ ਨਹੀ ਸਕਦਾ। ਸਗੋਂ ਹੋਰ ਪਿਆਰ ਮੱਗਦਾ ਹੈ। ਜਦੋਂ ਦੂਜਾ ਪਾਸਾ ਪਰਤਦਾ ਹੈ। ਤਾ ਨਿੱਕੀ ਜਿੰਨੀ ਸ਼ੱਕ ਤੇ ਨਫ਼ਰਤ ਦੀ ਦੀ ਨਜ਼ਰ ਸਭ ਸੁਆਹ ਕਰ ਦਿੰਦੀ ਹੈ। ਯਾਰੀ ਲੱਗਦੀ ਕਿਸੇ ਨਾਂ ਦੇਖੀ ਟੁੱਟਦੀ ਨੂੰ ਜੱਗ ਜਾਣਦਾ। ਜਾਨੋਂ ਪਿਆਰੇ ਨੂੰ ਨਫ਼ਰਤ ਕਰਨੀ ਬਹੁਤ ਔਖੀ ਹੈ। ਰੋਸਾ ਦਿਖਾਉਂਦੇ ਦਿਖਾਉਂਦੇ ਡਰਾਮਾਂ ਹੀ ਸੱਚ ਲੱਗਣ ਜਾਂਦਾ ਹੈ। ਮਨ ਵੀ ਔਖਾਂ ਸੌਖਾਂ ਮੰਨ ਜਾਂਦਾ ਹੈ।
ਸੁਮੀਤਾਂ ਕਾਲਜ ਜਾਣ ਲਈ ਬਸ ਵਿੱਚ ਚੜ੍ਹੀ ਤਾਂ ਉਹ ਹੈਰਾਨ ਹੋ ਗਈ। ਜਿਸ ਸੀਟ ਉਤੇ ਉਹ ਬੈਠੀ ਸੀ। ਉਸੇ ਸੀਟ ਉਤੇ ਹੈਪੀ ਬੈਠਾ ਸੀ। ਸਮੀਤਾ ਦੇ ਮੂੰਹੋਂ ਅਚਾਨਕ ਨਿਕਲਿਆ," ਤੁਸੀਂ ਕਦੋਂ ਆਏ, ਦੱਸਿਆ ਵੀ ਨਹੀਂ। ਉਡੀਕਦੀ ਦੀਆਂ ਮੇਰੀਆਂ ਅੱਖਾਂ ਹੀ ਥੱਕ ਗਈਆਂ ਹਨ। ਜਿਵੇ ਚੋਰੀ-ਚੋਰੀ ਗਏ ਸੀ। ਉਵੇਂ ਹੀ ਹੁਣ ਕੀਤੀ ਹੈ।" ਹੈਪੀ ਉਸ ਨੂੰ ਦੇਖ ਕੇ ਘਬਰਾ ਗਿਆ," ਮੈਂ ਚੋਰੀ ਥੋੜਾ ਗਿਆ ਸੀ। ਉਹ ਤਾਂ ਇੱਕ ਦਮ ਡੱਬਈ ਦਾ ਵਿਜ਼ਾ ਲੱਗ ਗਿਆ ਸੀ। ਤੈਨੂੰ ਮਿਲਣ ਦਾ ਦੱਸਣ ਦਾ ਸਮਾਂ ਹੀ ਨਹੀਂ ਸੀ। ਮੈਨੂੰ ਆਏ ਨੂੰ ਹਫ਼ਤਾ ਹੋ ਗਿਆ ਹੈ।" ਸੁਮੀਤਾ ਬੋਲੀ," ਹਫ਼ਤਾ ਹੋ ਗਿਆ। ਕਿਸੇ ਕੋਲ ਸੁਨੇਹਾ ਹੀ ਭੇਜ ਦੇਣਾਂ ਸੀ। ਜੇ ਅੱਜ ਵੀ ਮੈਂ ਨਾਂ ਦੇਖਦੀ। ਤੁਸੀਂ ਤਾਂ ਬਗੈਰ ਮਿਲੇ ਹੀ ਵਾਪਸ ਚਲੇ ਜਾਣਾਂ ਸੀ।" " ਸਮੀਤਾ ਫਿਰ ਮਿਲਦੇ ਹਾਂ। ਸ਼ਹਿਰ ਆ ਗਿਆ। ਮੈ ਇਸੇ ਅੱਡੇ ਉਤੇ ਉਤਨਾਂ ਹੈ।" ਸੁਮੀਤਾ ਚੁਪ ਚਾਪ ਦੇਖਦੀ ਰਹਿ ਗਈ। ਹੈਪੀ ਬੱਸ ਵਿਚੋ ਉਤਰ ਕੇ ਅਲੋਪ ਹੋ ਗਿਆ। ਦੂਰੋਂ ਉਸ ਨੂੰ ਉਸ ਨਾਲ ਕੋਈ ਕੁੜੀ ਤੁਰੀ ਜਾ ਰਹੀ ਹੈ। ਪਰ ਉਸ ਨੇ ਮਨ ਨੂੰ ਧਰਵਾਸ ਦਿੱਤਾ। ਐਵੇ ਹੀ ਕੋਈ ਰਾਹ ਜਾਂਦੀ ਉਸ ਨਾਲੋਂ ਦੀ ਤੁਰੀ ਜਾ ਰਹੀ ਹੋਵੇਗੀ। ਉਹ ਸਾਰਾ ਦਿਨ ਅੱਜ ਕਾਲਜ ਵਿੱਚ ਉਡੂ-ਉਡੂ ਕਰਦੀ ਫਿਰਦੀ ਸੀ ਮਨ ਹੀ ਮਨ ਵਿੱਚ ਉਸ ਨਾਲ ਗੱਲਾਂ ਕਰ ਰਹੀ," ਪੰਜ ਸਾਲ ਹਵਾ ਦੇ ਬੁੱਲੇ ਵਾਂਗ ਲੰਘ ਗਏ। ਪਹਿਲੀ ਤੱਕਣੀ ਨੇ ਮਨ ਮੇਰਾ ਮੋਹ ਲਿਆ। ਮੈ ਪੱਬਾ ਭਾਰ ਨੱਚਦੀ ਫਿਰਾਂ। ਮੋਤੀਆ ਰੰਗ ਦੀ ਪੱਗ ਵਿੱਚ ਜਦੋਂ ਉਸ ਨੂੰ ਦੇਖਿਆ ਸੀ। ਉਸ ਦੀ ਪੱਗ ਦੇ ਪੇਚ ਹੀ ਤਾਂ ਮੈਨੂੰ ਮੋਹ ਕੇ ਲੈ ਗਏ ਸਨ। ਉਸ ਦੇ ਮੁੱਖ ਨੂੰ ਘੱਟ, ਪੱਗ ਨੂੰ ਨੀਜ਼ ਲਾ ਕੇ ਦੇਖਦੀ ਰਹਿ ਗਈ ਸੀ। ਮੋਤੀਏ ਦੇ ਫੁੱਲ ਵਰਗਾ ਟਹਿਕਦਾ ਬਹੁਤ ਸੋਹਣਾ ਲੱਗਿਆ ਸੀ। ਝੱਲੀ ਹੋਈ ਉਸ ਨੂੰ ਦੇਖ ਹੀ ਰਹੀ ਸੀ। ਮੈਨੂੰ ਦੇਖਦੀ ਨੂੰ ਉਸ ਨੇ ਆਪ ਦੇਖ ਲਿਆ ਸੀ। ਅੱਖਾਂ ਮਿਲਦਿਆ ਹੀ ਮੇਰਾ ਅੰਦਰ ਕੰਭ ਗਿਆ ਸੀ। ਰੱਬ ਨੇ ਆਪੇ ਮਾਮਲਾ ਹੱਲ ਕਰ ਦਿੱਤਾ ਸੀ। 6 ਕੁ ਮਹੀਨੇ ਇਹ ਖੇਡ ਚਲਦੀ ਰਹੀ। ਆਚਨਕ ਅਲੋਪ ਹੋ ਗਿਆ। ਉਸ ਦੇ ਦੋਸਤ ਨੇ ਦੱਸਿਆ, " ਹੈਪੀ ਡੱਬਈ ਚੱਲਾ ਗਿਆ। ਵਾਪਸ ਆਉਣ ਦਾ ਕੋਈ ਪਤਾ ਨਹੀਂ ਹੈ। ਇਹ ਲੈ ਉਸ ਦਾ ਐਡਰਸ, ਜੇ ਚਿੱਠੀ ਲਿਖਣੀ ਹੋਈ।" ਸੁਮੀਤਾ ਦਾ ਸੁਪਾਨ ਟੁੱਟਾ, ਉਸ ਨੇ ਅੱਜ ਕੋਈ ਮੈਡੀਕਲ ਦੀ ਕਲਾਸ ਵੀ ਨਹੀਂ ਲਾਈ। ਉਹ ਘਰ ਨੂੰ ਤੁਰ ਪਈ। ਸੁਮੀਤਾ ਕਾਲਜ ਤੋਂ ਵਾਪਸ ਆ ਰਹੀ ਸੀ। ਉਸ ਦੀ ਗਲੀ ਦਾ ਮੁੰਡਾ ਉਸ ਦੇ ਹੱਥ ਹੈਪੀ ਦਾ ਭੇਜਿਆ ਲਿਫ਼ਫਾ ਫੜਾ ਗਿਆ। ਸਮੀਤਾ ਇੱਕ ਦਮ ਡਰ ਗਈ। ਇਹ ਮੈਨੂੰ ਲਿਫ਼ਫਾਂ ਕਿਉਂ ਦੇ ਕੇ ਗਿਆ ਹੈ? ਇਸ ਵਿੱਚ ਕੀ ਹੈ? ਉਹ ਲੰਬੀਆਂ ਡਿਗਾਂ ਭਰਦੀ ਆਪਣੇ ਕੰਮਰੇ ਵਿੱਚ ਚਲੀ ਗਈ। ਕਾਹਲੀ ਨਾਲ ਲਿਫ਼ਫਾ ਖੋਲਿਆ। ਉਸ ਨੇ ਦੇਖਿਆ, ਇਹ ਤਾਂ ਸਾਰੀਆਂ ਉਸੇ ਦੀਆਂ ਲਿਖੀਆਂ ਚਿੱਠੀਆਂ ਹਨ। ਹੈਪੀ ਦੀ ਲਿਖੀ ਇੱਕ ਚਿੱਠੀ ਸੀ। ਜਿਸ ਵਿੱਚ ਲਿਖਿਆ ਸੀ,Ḕ ਸ਼ਇਦ ਤੂੰ ਮੈਨੂੰ ਨਾਂ ਮਿਲ ਸਕੇ। ਕਿਉਂਕਿ ਕੁੜੀਆਂ ਉਤੇ ਬਹੁਤ ਪਬੰਧੀਆਂ ਹੁੰਦੀਆਂ ਹਨ। ਤੁਹਾਡੇ ਗੁਆਂਢੀਆਂ ਦੀ ਕੁੜੀ ਹੁਣੇ ਹੀ ਘਰੋਂ ਭੱਜੀ ਹੈ। ਉਸ ਕਰਕੇ ਤੁਹਾਡੇ ਆਲੇ-ਦੁਆਲੇ ਦੀਆਂ ਸਾਰੀਆਂ ਕੁੜੀਆਂ ਉਤੇ ਸਖ਼ਤਾਈ ਹੋਰ ਗਈ ਹੋਵੇਗੀ। ਮੇਰੇ ਮਾਪਿਆਂ ਨੇ ਮੇਰਾ ਵਿਆਹ ਕਿਤੇ ਹੋਰ ਤਹਿ ਕਰ ਦਿੱਤਾ ਹੈ। ਮੈਂ ਤੈਨੂੰ ਮਿਲਣ ਵੀ ਨਹੀਂ ਆ ਸਕਦਾ। ਹੁਣ ਮੇਰਾ ਫਰਜ਼æ ਪਤਨੀ ਵੱਲ ਹੀ ਹੈ। ਤੇਰੀ ਅਮਾਨਤ ਸਾਰੀਆਂ ਚਿੱਠੀਆਂ ਤੈਨੂੰ ਮੋੜ ਰਿਹਾ ਹਾਂ। ਤੂੰ ਭੁੱਲ ਜਾਵੀ, ਇਹੀ ਠੀਕ ਹੈ।Ḕ
ਸੁਮੀਤਾਂ ਨੇ ਆਪਣੀਆਂ ਲਿਖੀਆਂ ਚਿਠੀਆਂ ਤੇ ਹੈਪੀ ਦੀ ਚਿੱਠੀ ਬਲਦੇ ਚੁੱਲੇ ਵਿੱਚ ਵਗਾ ਮਾਰੀਆਂ। ਉਸ ਦੇ ਬੁੱਲ ਹਿਲੇ," ਤੂੰ ਆਪ ਵੀ ਤਾਂ ਮੇਰੇ ਨਾਲ ਉਹੀ ਲੁੱਕਾ-ਛੁਪੀ ਦਾ ਖੇਡ ਖੇਡਣਾਂ ਸੀ। ਜੇ ਡੱਬਈ ਨਾਂ ਜਾਂਦਾ, ਪਤਾ ਨਹੀ ਕੀ ਹੁੰਦਾ? ਸ਼ਇਦ ਮੇਰੀ ਇੱਜ਼ਤ ਤੂੰ ਵੀ ਖ਼ਜ਼ਲ-ਖੁਆਰ ਕਰਦਾ। ਸ਼ਇਦ ਮੈਨੂੰ ਲੈ ਕੇ ਭੱਜ ਜਾਂਦਾ। ਵਿਆਹ ਤਾਂ ਤੂੰ ਮਾਪਿਆਂ ਦੀ ਮਰਜ਼ੀ ਤੇ ਸਮਾਜ ਦੀ ਰਜ਼ਾਂ ਮੰਦੀ ਨਾਲ ਕਰਾਉਣਾ ਸੀ। ਮੇਰੀਆਂ ਚਿੱਠੀਆਂ ਮੋੜਨ ਦੀ ਥਾਂ ਆਪ ਹੀ ਫੂਕ ਦਿੰਦਾ। ਮੈਂ ਕੀ ਇੰਨ੍ਹਾਂ ਦਾ ਹਾਰ ਗੂੰਦਣਾਂ ਸੀ।" ਉਸ ਦੀ ਮਾਂ ਨੇ ਪੁੱਛਿਆ, "ਕੁੜੇ ਚੂਲੇ ਵਿਚੋਂ ਤਾਂ ਆਂਏਂ ਲਾਟਾ ਨਿੱਕਲ ਰਹੀਆਂ ਹਨ। ਜਿਵੇਂ ਸਿਵਾ ਮੱਚਦਾ ਹੋਵੇ। ਕੀ ਫੂਕ ਦਿੱਤਾ?" ਸੁਮੀਤਾ ਆਪਣਾਂ ਮੂੰਹ ਚੂੰਨੀ ਵਿਚ ਛਪਾਉਂਦੀ, ਰੋਂਦੀ ਹੋਈ, ਨੀਵੀ ਪਾਈ ਆਪਣੇ ਕੰਮਰੇ ਵਿੱਚ ਚਲੀ ਗਈ। ਆਪਣੇ ਆਪ ਨਾਲ ਗੱਲਾਂ ਕਰਨ ਲੱਗ ਗਈ," ਸੱਚੀ ਹੀ ਅੱਜ ਦਲੀਦਰ ਮੁੱਕ ਗਿਆ। ਸਾਰੀਆਂ ਯਾਦਾਂ ਫੂਕ ਦਿੱਤੀਆਂ। ਛੇਤੀ ਖਹਿੜਾ ਛੁੱਟ ਗਿਆ। ਸ਼ੁਕਰ ਹੈ। ਜਹਿਰ ਦੇ ਚੜ੍ਹਨ ਵਾਂਗ ਹੈਪੀ ਲਈ ਨਫ਼ਰਤ ਇਕ ਦਮ ਫੈਲ ਗਈ। ਉਹ ਆਪ ਹੈਰਾਨ ਸੀ। ਟੁੱਟ ਗਈ ਯਾਰੀ ਮਨ ਮੁੜਿਆ-ਮੁੜਿਆਂ ਲਗਦਾ ਏ। 5 ਸਾਲਾਂ ਦੀ ਮੁਹਬੱਤ ਉਤੇ ਇਕ ਪਲ ਵਿੱਚ ਪਾਣੀ ਫਿਰ ਗਿਆ ਸੀ। ਜਿਸ ਦੇ ਇਸ਼ਕ ਨੂੰ ਹੋਰ ਸਾਰੇ ਰਾਈ ਜਿੰਨਾਂ ਵੀ ਘਟਾ ਨਾਂ ਸਕੇ। ਪਾਰੇ ਵਾਂਗ 0 ਡਿਗਰੀ ਤੇ ਡਿੱਗ ਗਿਆ ਸੀ। ਸਾਰਾ ਇਸ਼ਕ ਦਾ ਭੂਤ ਨਿੱਕਲ ਗਿਆ। ਸਹੇਲੀਆਂ ਮਜ਼ਾਕ ਕਰਦੀਆਂ ਸਨ," ਕਿਹਦੇ ਨਾਲ ਇਸ਼ਕ ਕਰਦੀ ਹੈ। ਉਹ ਤਾਂ ਕਦੇ ਸਕੂਲ ਵੀ ਨਹੀਂ ਗਿਆ। ਤੂੰ ਦੂਗਣੀ ਮੇਹਨਤ ਕਰਕੇ, ਮੈਡੀਕਲ ਦੇ ਨਾਲ ਫਲਾਸਫੀ ਵੀ ਕਰ ਰਹੀਂ ਹੈ।" ਸਮੀਤਾ ਸਭ ਨੂੰ ਇਹੀ ਕਹਿੰਦੀ," ਇਸ਼ਕ ਮੁਹਬੱਤ ਸ਼ਕਲ ਅਕਲ ਰੰਗ ਕਾਗਜੀ ਸਰਟੀਫਕੇਟ ਨਾਲ ਨਹੀ ਹੁੰਦਾ। ਇਹ ਦਿਲ ਦੇ ਸੌਦੇ ਹਨ।" ਮਾਂ ਵੀ ਕਹਿੰਦੀ," ਤੇਰਾ ਵਿਆਹ ਕਰਨਾ ਹੈ। ਭੂਆ ਤੇ ਮਾਸੀਆਂ ਤੇਰਾ ਰਿਸ਼ਤਾ ਮੰਗਦੀਆਂ ਹਨ। ਜਿਹੜਾ ਮੁੰਡਾ ਤੇਰੇ ਪਸੰਦ ਆ ਗਿਆ। ਵਿਆਹ ਕਰ ਦੇਵਾਗੇ।" ਪਰ ਸੁਮੀਤਾ ਹਰ ਵਾਰ ਪੜ੍ਹਾਈ ਦਾ ਬਹਾਨਾਂ ਮਾਰ ਦਿੰਦੀ ਸੀ," ਮਾਂ ਮੈਨੂੰ ਪੜ੍ਹ ਲੈਣ ਦੇ, ਵਿਆਹ ਕਰਾ ਕੇ ਪੜ੍ਹਿਆ ਨਹੀ ਜਾਣਾਂ।" ਅੱਜ ਉਸ ਨੇ ਆਪ ਹੀ ਮਾਂ ਨੁੰ ਕਹਿ ਦਿੱਤਾ," ਮਾਂ ਮੇਰੇ ਜੁਲਾਈ ਵਿੱਚ ਪੇਪਰ ਮੁੱਕ ਜਾਣੇ ਹਨ। ਜਿਥੇ ਤੁਹਾਨੂੰ ਠੀਕ ਲੱਗਦਾ ਹੈ। ਮੈਂ ਵਿਆਹ ਕਰਾ ਲਵਾਗੀ। ਪਰ ਕੋਈ ਅਨਪੜ੍ਹ ਨਾਂ ਹੋਵੇ, ਮੇਰੇ ਦਿਲ ਨੂੰ ਪੜ੍ਹ ਹੀ ਨਾਂ ਸਕੇ।"
ਕਨੇਡੀਅਨ ਮਾਪਿਆਂ ਤੇ ਬੱਚਿਆਂ ਦੇ ਹਲਾਤ
ਕਨੇਡੀਅਨ ਮਾਪਿਆਂ ਤੇ ਬੱਚਿਆਂ ਦੇ ਹਲਾਤ ਬਹੁਤੇ ਚੰਗੇ ਨਹੀਂ ਹਨ। ਮਾਪਿਆਂ ਤੇ ਬੱਚਿਆਂ ਦਾ ਆਪਸੀ ਤਾਲ ਮੇਲ਼ ਠੀਕ ਨਹੀਂ ਬੈਠ ਰਿਹਾ। ਜਿਆਦਾ ਤਰ ਬੱਚੇ ਮਾਪਿਆਂ ਨੂੰ ਰਸਤੇ ਦਾ ਰੋੜਾ ਹੀ ਸਮਝਦੇ ਹਨ। ਪਹਿਲਾਂ ਤੋਂ ਹੀ ਐਸਾ ਹੈ। ਪੁੱਤਰ ਆਪ ਘਰ ਦਾ ਮਾਲਕ ਬਣਨ ਲਈ ਪਿਉ ਦੀ ਮੌਤ ਉਡੀਕਦਾ ਹੈ। ਵੱਡੇ ਹੋ ਕੇ ਬੱਚਿਆਂ ਨੂੰ ਆਪਣਿਆਂ ਨੂੰ ਛੱਡ ਕੇ, ਬਾਕੀ ਪਰਾਏ ਸਭ ਹਮ ਉਮਰ ਆਪਣੇ ਲੱਗਦੇ ਹਨ। ਘਰ ਸਰਾਂ ਲੱਗਦੀ ਹੈ। ਜਦੋਂ ਵੀ ਵਾਰ ਐਤਵਾਰ ਨਾਲ ਅਗਲੇ ਪਿਛਲੇ ਦਿਨ ਇਕ ਹੋਰ ਛੁੱਟੀ ਮਿਲ ਜਾਂਦੀ ਹੈ। ਕਨੇਡੀਅਨ ਬਾਗੋਂ ਬਾਗ ਹੋ ਜਾਂਦੇ ਹਨ। ਬੜੇ ਖੁਸ਼ ਹੁੰਦੇ ਹਨ। ਬਹੁਤਿਆਂ ਨੂੰ ਇਸ ਦਿਨ ਵੀ ਕੰਮ ਕਰਨਾਂ ਪੈਂਦਾ ਹੈ। ਉਹ ਹੋਰ ਵੀ ਖੁਸ਼ ਹੁੰਦੇ ਹਨ। ਤਨਖ਼ਾਹ ਢਾਈ ਦਿਨਾਂ ਜਿੰਨੀ ਮਿਲ ਜਾਂਦੀ ਹੈ। ਹਰ ਕੋਈ ਆਪੋਂ ਆਪਣੀ ਥਾਂ ਛੁੱਟੀ ਵਾਲੇ ਦਿਨ ਖੁਸ਼ ਹੁੰਦਾ ਹੈ। ਖੁਸ਼ੀ ਸਿਰਫ਼ ਦਿਖਾਵੇ ਦੀ ਹੀ ਹੈ। ਹੋਲੀਡੇ ਗੁਡ ਫਰਾਈਡੇ ਦੀ ਐਸ਼  ਨੌਜਵਾਨ ਮੁੰਡੇ ਕੁੜੀਆਂ ਲੈਦੇ ਹਨ। ਬਹੁਤੇ ਸਾਰੀ ਰਾਤ ਘਰਾਂ ਤੋਂ ਬਾਹਰ ਰਹਿੰਦੇ ਹਨ। ਗੁਰੀ ਨੇ ਆਪਣੀ ਕਾਰ ਬਾਹਰੋਂ ਧੋਤੀ, ਅੰਦਰੋਂ ਬਹੁਤ ਚੰਗੀ ਤਰ੍ਹਾਂ ਸਾਫ਼ ਕੀਤੀ। ਕਾਰ ਚਮਕਣ ਲੱਗ ਗਈ। ਉਸ ਦੀ ਮੰਮੀ ਨੇ ਪੁੱਛਿਆ," ਅੱਜ ਕਿਥੇ ਜਾਣਾਂ ਹੈ? ਇਸ ਨੂੰ ਸਿੰਗਾਰੀ ਜਾਦਾਂ ਹੈ।" ਗੁਰੀ ਨੇ ਕਿਹਾ," ਮੰਮੀ ਤੁਸੀਂ ਪਹਿਲਾਂ ਹੀ ਪੁਲੀਸ ਵਾਲਿਆਂ ਵਾਗੂ ਪੁੱਛ ਗਿਛ ਸ਼ੁਰੂ ਕਰ ਦਿੰਦੇ ਹੋ।" " ਪੁੱਛਾ ਨਾਂ, ਤੂੰ ਤਿੰਨ ਦਿਨ ਘਰ ਨਹੀਂ ਵੜਨਾਂ, ਤੇਰੇ ਡੈਡੀ ਨੂੰ ਮੈਂ ਕੀ ਜੁਆਬ ਦੇਵਾਂਗੀ।" ਉਸ ਨੇ ਕਿਹਾ," ਡੈਡੀ ਨੂੰ ਸਾਰਾ ਪਤਾ ਹੈ। ਉਹ ਆਪ ਵੀ ਤਾਂ ਇਦਾ ਕਰਦੇ ਹੋਣੇ ਆਂ। ਐਵੇਂ ਮੇਰਾ ਸਮਾਂ ਖ਼ਰਾਬ ਨਾਂ ਕਰਿਆ ਕਰੋਂ। ਡੈਡੀ ਆ ਕਹੂ, ਔਹੁ ਕਹੂ।" ਮਾਂ ਨੇ ਤਰਲਾ ਜਿਹਾ ਲਿਆ," ਪੁੱਤ ਤੇਰੇ ਬਾਹਰ ਜਾਣ ਪਿਛੋਂ, ਅਸੀਂ ਦੋਂਨੇ ਹੀ ਘਰ ਰਹਿ ਜਾਂਦੇ ਹਾਂ। ਇੱਕ ਦੂਜੇ ਨਾਲ ਲੜੀ ਜਾਂਦੇ ਹਾਂ।" ਗੁਰੀ ਨੇ ਮਾਂ ਵੱਲ ਔਖਾ ਜਿਹਾ ਦੇਖਿਆ," ਤੁਹਾਨੂੰ ਇੰਡੀਅਨ ਨੂੰ ਲੜਨ ਤੋਂ ਬਗੈਰ ਵੀ ਹੋਰ ਕੋਈ ਕੰਮ ਆਉਂਦਾ ਹੈ। ਤੁਸੀਂ ਕਰੀ ਚਲੋਂ ਜੋ ਕਰਨਾਂ ਹੈ। ਮੈਨੂੰ ਸੁੱਖ ਚੈਨ ਨਾਲ ਜੀਅ ਲੈਣ ਦਿਉ।" ਉਸ ਦੇ ਦੋਸਤ ਬਿਲੇ ਨੇ ਵਾਲ ਕਟਾਉਣ ਪਿਛੋਂ ਉਨਾਂ ਨੂੰ ਰੰਗ ਕਰਾ ਲਿਆ। ਉਸ ਦੇ ਡੈਡੀ ਨੇ ਜਦ ਦੇਖਿਆ ਤਾਂ ਉਸ ਨੇ ਕਿਹਾ," ਇਹ ਕੀ ਵਾਲਾਂ ਨੂੰ ਰੰਗ ਲਾਇਆ ਹੈ? ਕਾਲੇ ਵਾਲ ਬਹੁਤ ਵਧੀਆ ਲੱਗਦੇ ਸੀ। ਹੁਣ ਕਿਤੋਂ ਲਾਲ, ਨੀਲੇ, ਹਰੇ ਤੇ ਪੀਲੇ ਝਲਕਾਂ ਮਾਰ ਰਹੇ ਹਨ। ਜਿਵੇਂ ਹੋਲੀ ਦਾ ਰੰਗ ਪਿਆ ਹੁੰਦਾ ਹੈ।" ਬਿਲੇ ਨੇ ਸ਼ੀਸ਼ੇ ਵਿੱਚੋਂ ਦੀ ਫਿਰ ਆਪਣੇ ਵਾਲਾਂ ਨੂੰ ਦੇਖਿਆ ਤੇ ਕਿਹਾ," ਇਹੀ ਤਾਂ ਤੁਹਾਨੂੰ ਪਤਾ ਨਹੀਂ। ਤੁਸੀਂ ਇੱਕ ਵਾਰ ਆਪਣੇ ਵਾਲ ਇਸ ਤਰਾਂ ਰੰਗਾਂ ਕੇ ਦੇਖੋਂ। ਤੁਸੀਂ ਵੋਲੀਵੁਡ ਹੀਰੋਂ ਲੱਗੋਗੇ।"ਉਸ ਦੇ ਡੈਡੀ ਨੇ ਕਿਹਾ, " ਮੇਰੇ ਕੋਲੋ ਜੁੱਤੀਆਂ ਨਾਂ ਖਾਈਂ। ਆਪਣਾਂ ਤਾਂ ਜਲੂਸ ਕੱਢਿਆ ਹੀ ਹੈ। ਇਸ ਉਮਰ ਵਿੱਚ ਮੇਰਾ ਰੰਗ ਢੰਗ ਤੂਹੀਂ ਬਦਲੇਗਾਂ। ਤੇਰੀ ਭੈਣ ਆਈ ਸੀ। ਉਹ ਵੀ ਰੋਂਦੀ ਗਈ ਹੈ। ਬਈ ਬਿਲੇ ਦੇ ਰੰਗ ਢੰਗ ਠੀਕ ਨਹੀਂ ਹਨ। ਇਸ ਨੂੰ ਸੰਭਾਂਲ ਲਵੋਂ। ਕੱਲ ਤੁਸੀਂ ਪੀ ਕੇ ਕਾਰ ਚਲਾਉਂਦੇ ਫੜੇ ਗਏ। ਦੱਸਿਆ ਵੀ ਨਹੀ। ਉਹੀਂ ਦੱਸ ਕੇ ਗਈ ਹੈ। ਤੁਹਾਨੂੰ ਉਸ ਦੇ ਪਰਾਹੁਉਣੇ ਨੇ ਜਮਾਨਤ ਉਤੇ ਛੱਡਾਇਆ ਹੈ। ਕਿਉਂ ਬਦੇਸ਼ਾਂ ਵਿੱਚ ਬਦਨਾਂਮੀ ਕਰਾਉਂਦਾ ਹੈ। ਹੁਣ ਗੱਡੀ ਬਗੈਰ ਲਾਈਸੈਂਸ ਦੇ ਕਿਮੇ ਚਲਾਵੇਗਾ?" ਬਿਲਾ ਤਣ ਕੇ ਡੈਡੀ ਅੱਗੇ ਖੜ੍ਹ ਗਿਆ," ਬਗੈਰ ਲਾਈਸੈਂਸ ਗੱਡੀ ਮੈਂ ਚਲਾਉਣੀ ਹੈ। ਜਦੋਂ ਐਤਕੀ ਪਿੰਡ ਗਏ। ਤੁਸੀਂ ਭਰਾ-ਭਰਾ ਹੀ ਲੜ ਪਏ ਸੀ। ਤੁਸੀਂ ਵੀ ਦੋਂਨੇ ਠਾਣੇ ਬੰਦ ਰਹੇ ਸੀ। ਆਪਣੀ ਬਾਰੀ ਸ਼ਰਮ ਨਹੀਂ ਆਉਂਦੀ ਹੁੰਦੀ। ਆਪਣਾਂ ਆਪ ਕਿਸੇ ਨੂੰ ਨਹੀਂ ਦਿਸਦਾ। ਮੇਰਾ ਗੁਡ ਫਰਾਈਡੇ ਖ਼ਰਾਬ ਨਾਂ ਕਰੋਂ। ਕਿਤੇ ਇਥੇ ਹੁਣੇ ਮੈਨੂੰ ਵੀ ਪੁਲੀਸ ਨਾਂ ਸੱਦਣੀ ਪੈ ਜਾਵੇ। ਮੈਂ 18 ਸਾਲੰ ਤੋਂ ਉਪਰ ਹਾਂ।" ਉਸ ਦੀ ਮੰਮੀ ਆ ਕੇ ਬੋਲਣ ਲੱਗ ਗਈ," ਡੈਡੀ ਨਾਲ ਕਿਵੇ ਬਤਮੀਜ਼ੀ ਨਾਲ ਬੋਲਦਾ ਹੈ। ਜੇ ਤੂੰ ਆਪ ਨੂੰ ਬਹੁਤ ਵੱਡਾ ਹੋ ਗਿਆ ਸਮਝਦਾ ਹੈ। 18 ਸਾਲ ਦਾ ਹੋ ਗਿਆ, ਆਪਣਾਂ ਥਾਂ ਟਿਕਾਣਾਂ ਲੱਭ ਲੈ, ਕੰਮਕਾਰ ਉਤੇ ਵੀ ਲੱਗ।" " ਮੰਮ ਤੁਸੀਂ ਮੈਨੂੰ ਘਰ ਤੋਂ ਬਾਹਰ ਜਾਂਦੇ ਨੂੰ ਦਸ ਬਾਰੀ ਪੁੱਛਦੇ ਹੋ, ਕਿਥੇ ਚੱਲਿਆਂ? ਕਦੋਂ ਆਵੇਗਾ? ਕਿਸ ਨਾਲ ਚੱਲਿਆਂ? ਐਤਕੀ ਮੈਂ ਬਾਹਰ ਹੀ ਰਹਿ ਜਾਣਾਂ। ਮੇਰੇ ਕੋਲੋ ਨਹੀਂ ਹਰ ਰੋਜ਼ ਸੁਣ ਹੁੰਦਾ। ਘਰੋਂ ਨਿੱਕਲ ਜਾਂ। ਬਾਏ-ਬਾਏ ਮੈਂ ਚੱਲਿਆ।" ਉਸ ਦਾ ਡੈਡੀ ਬੜਬੜਾਇਆ," ਆਪੇ ਭੁੱਖਾ ਮਰਦਾ ਇਥੇ ਹੀ ਆਵੇਗਾ। ਹੋਰ ਇਸ ਵਿਹਲੜ ਨੂੰ ਕਿਹੜਾ ਸੰਭਾਂਲੇਗਾ?
ਕਮਲ ਆਪਣੇ ਬੈਗ ਵਿੱਚ ਕੱਪੜੇ ਪਾ ਰਹੀ ਸੀ। ਉਸ ਨੇ ਆਪਣੀ ਮੰਮੀ ਨੂੰ ਦੱਸਿਆ," ਮੈਂ ਜੱਸੀ, ਮੀਨਾਂ ਤਿੰਨ ਦਿਨਾਂ ਲਈ ਪਿਕਨਿਕ ਲਈ ਚੱਲੀਆਂ ਹਾਂ। ਐਵੇਂ ਬਾਰ-ਬਾਰ ਫੋਨ ਕਰਕੇ ਸਾਡੀ ਪਿਕਨਿਕ ਖ਼ਰਾਬ ਨਾਂ ਕਰਿਉ, ਉਥੇ ਫੋਨ ਚੱਲਣਾਂ ਵੀ ਨਹੀਂ ਹੈ।" ਉਸ ਦੀ ਮੰਮੀ ਨੇ ਕਿਹਾ," ਤੁਸੀਂ ਪਿਛਲੇ ਵੀਕਇਡ ਤੇ ਬਾਹਰ ਗਈਆਂ ਤਾਂ ਸੀ।" " ਫਿਰ ਕੀ ਹੋਇਆ? ਤੁਸੀਂ ਵੀ ਤਾਂ ਹਰ ਵੀਕ ਲੇਡੀ ਸਗੀਤ ਤੇ ਜਾਂਦੇ ਰਹਿੰਦੇ ਹੋ। ਮੈਂ ਕਦੇ ਨਹੀਂ ਕੁੱਝ ਪੁੱਛਿਆ।" ਜੱਸੀ ਵੀ ਬਿਊਟੀ ਪਾਰਲਰ ਕੋਲੋ ਆਈ ਸੀ। ਉਸ ਦੀ ਮੰਮੀ ਨੇ ਕਿਹਾ," ਕਾਲਜ਼ ਤੋਂ ਆਉਣ ਨੂੰ ਬੜਾਂ ਚਿਰ ਲਗਾ ਦਿੱਤਾ। ਦਿਨ ਛਿਪ ਗਿਆ ਹੈ।" ਜੱਸੀ ਨੇ ਕਿਹਾ," ਬਿਊਟੀ ਪਾਰਲਰ ਦੇ ਕੋਲ ਗਈ ਸੀ। ਬਹੁਤ ਕੰਮ ਕਰਾਉਣ ਵਾਲੇ ਸੀ।" " ਕੀ ਉਸ ਨੇ ਤੈਨੂੰ ਚਾਰ ਚੰਨ ਲਾ ਦਿੱਤੇ। ਸ਼ਕਲ ਤਾਂ ਉਹੀ ਰਹਿਣੀ ਹੈ। ਇਹ ਹੁਣ ਬੈਗ ਕਿਥੇ ਨੂੰ ਚੱਕ ਲਿਆ?" " ਮੰਮੀ ਤੁਸੀਂ ਚੁਪ ਵੀ ਰਹਿ ਲਿਆ ਕਰੋਂ। ਕੁੱਝ ਨਾਂ ਕੁੱਝ ਬੋਲੀ ਹੀ ਜਾਂਦੇ ਹੋ। ਪਤਾ ਹੁੰਦੇ ਹੋਏ, ਗੁੱਡ ਫਰਾਈਡੇ ਹੈ। " ਉਸ ਦੀ ਮੰਮੀ ਰਸੋਈ ਵਿੱਚ ਚਲੀ ਗਈ। ਮੀਨਾਂ ਤਾਂ ਰਹਿੰਦੀ ਹੀ ਰੂੰਮ-ਮੇਟ ਨਾਲ ਸੀ। ਕਈ ਵਾਰ ਇਹ ਸਾਰੇ ਹੀ ਇਥੇ ਹੀ ਇਸ ਦੇ ਘਰ ਪਾਰਟੀ ਕਰਦੇ ਸਨ। ਬੀਰਾ ਦਾਰੂ ਪੀਂਦੇ ਸਨ। ਸਾਰੀ ਰਾਤ ਨੱਚਦੇ ਸਨ। ਗੁਰੀ ਦੀ ਮੰਮੀ ਨੇ ਬਿੱਲੇ ਕੇ ਘਰ ਫੋਨ ਕੀਤਾ। ਉਸ ਦੀ ਮੰਮੀ ਨੂੰ ਪੁੱਛਿਆ," ਕੀ ਤੁਹਾਡੇ ਵਾਲਾ ਮੁੰਡਾ ਵੀ ਸਾਡੇ ਵਾਲੇ ਦੇ ਨਾਲ ਹੀ ਗਿਆ ਹੈ?" ਉਸ ਨੇ ਕਿਹਾ," ਹੋਰ ਇਸ ਨੇ ਪਿਛੇ ਥੋੜੀ ਰਹਿਣਾਂ ਹੈ। ਇੱਕਠੇ ਹੀ ਤਾਂ ਹਰ ਪਾਸੇ ਜਾਂਦੇ ਹਨ।" " ਇੰਨਾਂ ਮੁੰਡਿਆਂ ਨੇ ਬਹੁਤ ਤੰਗ ਕੀਤਾ ਹੈ। ਮੈਨੂੰ ਪਤਾ ਲੱਗਾ ਹੈ। ਤਿੰਨ ਕੁੜੀਆਂ ਵੀ ਨਾਲ ਹੀ ਜਾਂਦੀਆਂ ਹਨ।" " ਮੁੰਡੇ ਜੌਵਾਨ ਹਨ। ਕੁੱਝ ਪੁੱਛ ਵੀ ਨਹੀਂ ਸਕਦੇ। ਅੱਗੋਂ ਖਾਣ ਨੂੰ ਪੈਂਦੇ ਹਨ। ਮੈਂ ਫੋਨ ਰੱਖਣ ਲੱਗੀ ਹਾਂ।"
ਜਸੀ ਦੀ ਮੰਮੀ ਨੇ ਕਮਲ ਦੀ ਮੰਮੀ ਨੂੰ ਸਟੋਰ ਵਿੱਚ ਪੁੱਛਿਆ," ਕਿਥੇ ਗਈਆਂ ਨੇ, ਕੁੜੀਆਂ ਦਾ ਪਤਾ ਹੈ?" ਕਮਲ ਦੀ ਮੰਮੀ ਹੱਕੀ ਬੱਕੀ ਹੋਈ ਬੋਲੀ," ਇਥੇ ਹੀ ਕਿਤੇ ਕਹਿੰਦੀ ਸੀ। ਮੈਨੂੰ ਜਗ੍ਹਾ ਦਾ ਨਾਂਮ ਭੁੱਲ ਗਿਆ। ਉਝ ਤਾਂ ਕੁੜੀਆਂ ਸਿਆਣੀਆਂ ਬਹੁਤ ਹਨ।" " ਕਾਹਦੀਆਂ ਸਿਆਣੀਆਂ, ਰਾਤਾਂ ਨੂੰ ਘਰ ਨਹੀਂ ਵੜਦੀਆਂ। ਨਾਂ ਕੋਈ ਗੱਲ ਸੁਣਦੀਆਂ ਹਨ। ਜੇ ਉਚਾ ਬੋਲਦੀ ਹਾਂ। ਸਾਡੇ ਵਾਲੀ ਤਾਂ ਉਦੋਂ ਹੀ ਬੈਗ ਚੱਕ ਲੈਂਦੀ ਹੈ।" " ਪੁੱਛ ਹੀ ਨਾਂ, ਮੇਰੀ ਕੁੜੀ ਤਾਂ ਦੋ ਬਾਰੀ ਮੀਨਾਂ ਦੇ ਘਰੋਂ ਮੋੜ ਕੇ ਲਿਆਦੀ ਹੈ। ਮੈਂ ਤੇ ਉਸ ਦਾ ਡੈਡੀ ਉਸ ਤੋਂ ਡਰਦੇ ਹਾਂ। ਸ਼ਾਮ ਨੂੰ ਕੰਮ ਤੇ ਵੀ ਜਾਣਾਂ ਹੈ। ਚੱਲਦੀ ਹਾਂ।" "ਆਪਾਂ ਕੰਮਾਂ ਪਿਛੇ ਪਏ ਰਹਿਣਾਂ ਹੈ। ਜੇ ਬੱਚੇ ਅਜੇ ਵੀ ਨਾਂ ਬਚਾਏ। ਆਪਾਂ ਕਿਸੇ ਪਾਸੇ ਜੋਗੇ ਨਹੀਂ ਰਹਿਣਾਂ।"
ਪੰਜੇ ਜਾਣੇ ਹਾਈਵੇ 2 ਨੀ ਦੋਂ ਕਾਰਾਂ ਵਿੱਚ ਚੱਲ ਪਏ। ਰਸਤੇ ਵਿੱਚ ਜਿਥੇ ਝੀਲ ਆਉਂਦੀ ਰੁਕਦੇ ਗਏ। ਸ਼ਰਾਬ ਤਾਂ ਕੱਲ ਵਾਲੀ ਹੀ ਕਾਰਾਂ ਵਿੱਚ ਪਈ ਸੀ। ਥੋੜੀ -ਥੋੜੀ ਕਰਕੇ ਪੀਂਦੇ ਵੀ ਸ਼ਰਾਬੀ ਹੋ ਗਏ। ਕਾਰਾਂ ਦੀਆਂ ਰੇਸਾ ਲਗਾਉ ਲੱਗ ਗਏ। ਮੂਹਰੇ ਵੱਡਾ ਟਰੱਕ ਆ ਗਿਆ। ਜਿਉਂ ਹੀ ਤੇਜ ਜਾ ਰਹੀਆਂ ਕਾਰਾਂ ਨੂੰ ਬਰੇਕਾਂ ਲਾਈਆਂ। ਇਕ ਗੱਡੀ ਗੁਰੀ ਵਾਲੀ ਸਣੇ ਕਮਲ ਡੂੰਘੇ ਖੱਡੇ ਵਿੱਚ ਡਿਗ ਗਈ। ਕਿਸੇ ਦਾ ਕੁੱਝ ਨਹੀਂ ਬੱਚਿਆ। ਕਾਰ ਟੁੱਟ ਗਈ। ਦੋਂਨੇ ਮਰ ਗਏ। ਦੂਜੀ ਗੱਡੀ ਬਿਲੇ ਵਾਲੀ ਟਰੱਕ ਵਿੱਚ ਵੱਜੀ। ਮੀਨਾਂ ਤੇ ਜੱਸੀ ਕੌਮੇ ਵਿੱਚ ਚਲੀਆਂ ਗਈਆਂ। ਦੋਂਨਾਂ ਦੀਆਂ ਲੱਤਾਂ ਟੁੱਟ ਗਈਆਂ। ਬਿੱਲੇ ਨੂੰ ਕੋਈ ਚੋਟ ਨਹੀਂ ਆਈ। ਪੁਲੀਸ ਨੇ ਬਗੈਰ ਲਾਈਸੈਂਸ ਗੱਡੀ ਚਲਾਉਣ ਦੇ ਦੋਸ਼ ਵਿੱਚ ਉਸ ਨੁੰ ਹੱਥ ਕੜੀ ਲਗਾ ਲਈ।
ਮਾਲਕ ਦੇ ਘਰੋਂ ਧੱਕੇ ਪੈਣ ਕਿਥੇ ਜਾਵੇ
ਕੋਈ ਟਿਕਾਣਾਂ ਹੀ ਨਹੀਂ ਰਹਿੰਦਾ, ਜਦੋਂ ਆਪਣੇ ਹੀ ਮਾਲਕ ਦੇ ਘਰੋਂ ਧੱਕੇ ਪੈਣ, ਮਾਲਕ ਦਾ ਹੀ ਨੌਕਰ ਗੇਟ ਬੰਦ ਕਰ ਦੇਵੇ। ਆਪ ਉਹ ਤਮਾਸ਼ਾਂ ਦੇਖ ਰਿਹਾ ਹੋਵੇ। ਫਿਰ ਹੋਰ ਕਿਤੇ ਜਾਣ ਲਈ ਕਿਹੜਾ ਰਸਤਾ ਬਚਦਾ ਹੈ? ਮਾਲਕ ਦੇ ਘਰੋਂ ਧੱਕੇ ਪੈਣ ਕਿਥੇ ਜਾਵੇ? ਨਾਰ ਖਸਮ ਕਿਸੇ ਹੋਰ ਨੂੰ ਕਰ ਲਵੇ। ਜਾਂ ਉਸ ਰੰਡੇਪਾ ਕੱਟ ਲਵੇ। ਬਥੇਰੇ ਖ਼ਸਮ ਬਣਨ ਲਈ ਦੁਆਲੇ ਹੁੰਦੇ ਹਨ। ਭੱਟਕਣ ਨੂੰ ਪਲ ਲੱਗਦਾ ਹੈ। ਸੰਭਲਣ ਲਈ ਵਰੇ ਲੱਗ ਜਾਂਦੇ ਹਨ। ਦੁਨੀਆਂ ਉਤੇ ਹਰ ਬਨਸਪਤੀ ਤੇ ਜੀਵਾਂ ਵਿੱਚ ਨਰ ਤੇ ਮਾਦਾ ਦੋ ਹੀ ਸ਼ਕਤੀਆਂ ਹਨ। ਜਿਸ ਨਾਲ ਪ੍ਰਕਿਰਤੀ ਚਲਦੀ ਹੈ। ਰੱਬ ਨੂੰ ਕਿਹੜੇ ਅਕਾਸ਼ਾਂ ਵਿਚੋਂ ਭਾਲਦੇ ਹਾਂ। ਉਹ ਕਦੇ ਦੂਰ ਹੀ ਨਹੀਂ ਜਾਂਦਾ। ਉਹ ਮਾਲਕ ਹੋਇਆ ਹੀ ਕਾਹਦਾ ਜੋ ਛੱਡ ਜਾਵੇ। ਸੁਨੀਤਾ ਨੂੰ ਮੁਡ ਤੋਂ ਇਹੀ ਦੱਸਿਆ ਗਿਆ ਸੀ। ਪਤੀ ਪ੍ਰਮੇਸਰ ਹੁੰਦਾ ਹੈ। ਉਸ ਦੀ ਅੱਗਿਆ ਵਿੱਚ ਰਹਿੱਣਾ ਹੈ। ਜ਼ਬਾਨ ਤਾਂ ਖੋਲਣੀ ਹੀ ਨਹੀਂ। ਗਲਤੀ ਹੋਵੇ ਨਾਂ ਹੋਵੇ, ਸਹੁਰੇ ਜਾਂਦੀ ਲਈ, ਚੱਤਰੇ ਚਾਚੇ ਦੀ ਸਿੱਖਿਆ ਹੈ," ਜੇ ਖ਼ਸਮ ਦੇ ਵੱਸਣਾਂ ਹੈ, ਹੱਥ ਬੰਨ ਕੇ ਸਾਰੀ ਉਮਰ ਮੁਆਫ਼ੀ ਮੰਗੀ ਜਾਣੀ ਹੈ। ਉਸ ਘਰ ਦੇ ਵੱਡਿਆਂ ਦੇ ਪੈਰੀਂ ਹੱਥ ਲਾਈ ਜਾਣੇ ਹਨ। ਬੱਚਿਆਂ ਤੋਂ ਵੀ ਡਰ ਕੇ ਰਹਿੱਣਾਂ ਹੈ। ਕਿਸੇ ਨੂੰ ਉਚਾ ਬੋਲ ਨਹੀਂ ਬੋਲਣਾਂ। ਕੀ ਅੱਜ ਦੀ ਨਾਰੀ ਘੁੰਡ ਕੱਢਕੇ ਸ਼ਰਮਾਉਂਦੀ ਰਹੇਗੀ? ਜਾਂ ਫਿਰ ਜੋਂ ਅਸਲੀਅਤ ਦਿਸਦੀ ਹੈ, ਉਸ ਨੂੰ ਮੰਨੇਗੀ। ਪੂਜਿਆ, ਪਿਆਰਿਆ, ਮੰਨਿਆ, ਦਿਲ ਵਿੱਚ ਰੱਖਿਆ ਉਸ ਨੂੰ ਜਾਂਦਾ ਹੈ। ਜੋਂ ਆਪ ਵੀ ਐਸਾ ਕਰੇ। ਡਰ ਇਕ ਸ਼ਬਦ ਹੈ। ਇਸ ਨਾਲ ਥੋੜੇ ਸਮੇਂ ਲਈ ਸਹਿਮ ਜਾਈਦਾ ਹੈ। ਪਰ ਕਿੰਨੀ ਕੁ ਵਾਰ ਕੋਈ ਡਰ ਸਕਦਾ ਹੈ। ਅੰਤ ਤਾਂ ਹਰ ਬੁਰੇ ਚੰਗੇ ਵਖ਼ਤ ਦਾ ਹੁੰਦਾ ਹੈ। ਸਮਾਂ ਆਪੇ ਹੀ ਤਾਕਤ ਭਰਦਾ ਹੈ। ਸੁਨੀਤਾ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਦੇਖਾ ਦੇਖੀ ਜਿੰਦਗੀ ਜਿਉਣ ਲੱਗ ਗਈ। ਜਿਸ ਦਿਨ ਸੁਨੀਤਾ ਨੇ ਉਸ ਨੂੰ ਪਤੀ ਸਮਝ ਲਿਆ ਸੀ। ਉਸ ਨਾਲ ਪਹਿਲੀ ਮਿਲਣੀ ਸੀ। ਉਹ ਬੜੇ ਚਾਅ ਨਾਲ ਸਜਰੀ ਸਵਰੀ ਸੀ। ਸਾਰਿਆਂ ਤੋਂ ਵੱਧ ਕੀਮਤੀ ਵਧੀਆਂ ਕੱਪੜੇ ਪਹਿਨੇ ਸਨ। ਉਸ ਦੇ ਅੰਦਰੋਂ ਬਾਹਰੋਂ ਮਹਿਕ ਆ ਰਹੀ ਸੀ। ਉਹ ਆਪਣੇ ਆਪ ਨੂੰ ਨਿਹਾਰਨ ਲੱਗੀ। ਉਸ ਨੂੰ ਆਪਣੇ ਆਪ ਵਿਚੋਂ ਸਰੂਰ ਜਿਹਾ ਆਇਆ। ਆਪ ਨੂੰ ਬਹੁਤ ਖੂਬਸੂਰਤ ਬਣਾਉਣ ਲਈ ਪੂਰਾ ਤਾਣ ਲਾ ਦਿੱਤਾ। ਮਾਲਕ ਨਾਲ ਮਿਲਣੀ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਈ। ਸੁਨੀਤਾ ਨੂੰ ਲੱਗਾ," ਅੱਜ ਦੀ ਘੜੀ ਉਹ ਸਭ ਤੋਂ ਸੁਖੀ ਹੈ। ਉਹ ਆਪਣੇ ਖ਼ਸਮ ਦੀ ਮਲਕਾ ਬਣ ਗਈ ਹੈ।" ਜਿਉਂ ਹੀ ਸੁਨੀਤਾ ਨੇ ਰਸਮਾਂ ਪਿਛੋਂ ਆਪਣੇ ਮਾਲਕ ਦੀ ਝਲਕ ਦੇਖੀ। ਸ਼ਕਲ ਰੂਪ ਰੰਗ ਕੱਦ ਤਾਂ ਦਿਸਿਆ ਹੀ ਨਹੀਂ। ਉਸ ਦਾ ਪਿਆਰ ਦਖੇæ ਕੇ ਝੱਲੀ ਹੋ ਗਈ। ਪਹਿਲੀ ਮਿਲਣੀ ਵਿੱਚ ਹੀ ਸੁਧ ਬੁਧ ਭੁੱਲ ਗਈ।
ਉਸ ਦੀਆਂ ਅੱਖਾਂ ਉਸ ਨਾਲ ਮਿਲੀਆਂ। ਉਹ ਆਪਣਾਂ ਆਪ ਭੁੱਲ ਗਈ। ਦੋਂਨੇ ਬਾਂਹਾਂ ਆਪੇ ਹੀ ਉਸ ਵੱਲ ਉਲਰ ਗਈਆਂ। ਪਰ ਉਸੇ ਵੇਲੇ ਕੁੱਝ ਸਮੇਂ ਵਿੱਚ ਸੁਨੀਤਾ ਨੂੰ ਲੱਗਾ," ਉਹ ਤਾਂ ਫਿਰ ਇੱਕਲੀ ਰਹਿ ਗਈ। ਉਸ ਦਾ ਸਾਰਾ ਨਸ਼ਾਂ ਖੁਸ ਗਿਆ। ਉਸ ਦੀ ਜਾਗ ਖੁੱਲੀ, ਖ਼ਸਮ ਦੀ ਹੋਂਦ ਤਾਂ ਦਿਸ ਹੀ ਨਹੀਂ ਰਹੀ ਸੀ।" ਸੁਨੀਤਾ ਹਰ ਰੋਜ਼ ਆਪਣੇ ਖ਼ਸਮ ਲਈ ਬਣ ਠਣ ਕੇ ਰਹਿੱਣ ਲੱਗੀ। ਉਸ ਨੇ ਤਾਂ ਚੱਜ ਨਾਲ ਜੀਅ ਭਰ ਕੇ, ਉਸ ਨੂੰ ਦੇਖਿਆ ਵੀ ਨਹੀਂ ਸੀ। ਸਾਰੀ ਦੁਨੀਆਂ ਨੂੰ ਭੁੱਲ ਗਈ। ਇਕੋਂ ਥਾਂ ਤੇ ਤੀਰ ਲੱਗ ਚੁੱਕਾ ਸੀ। ਉਸ ਦੇ ਮਾਲਕ ਦੀ ਆਪਣੀ ਮਰਜ਼ੀ ਸੀ। ਕਦੋਂ ਉਸ ਉਤੇ ਨੀਜਦਾ ਹੈ। ਕਦੋਂ ਉਸ ਨੂੰ ਪਿਆਰ ਕਰਦਾ ਹੈ। ਸਮਝੋਂ ਉਹ ਉਸ ਤੋਂ ਲੁਕਣ ਲੱਗ ਗਿਆ ਸੀ। ਸੁਨੀਤਾ ਨੂੰ ਹਰ ਪਾਸੇ ਉਹੀ ਦਿਸਦਾ ਸੀ। ਉਸ ਦਾ ਇਕ ਪਲ ਵੀ ਮਾਲਕ ਬਗੈਰ ਬਹੁਤ ਔਖਾਂ ਲੰਘਦਾ ਸੀ। ਕਹਿੰਦੇ ਨੇ," ਜਦੋਂ ਕੋਈ ਕਿਸੇ ਪਾਸੇ ਵੱਲ ਹੱਥ ਧੋ ਕੇ ਮਗਰ ਪੈ ਜਾਏ। ਉਹੀਂ ਹਾਂਸਲ ਹੋ ਜਾਂਦਾ ਹੈ।" ਤਾਂਹੀ ਮਾਲਕ ਸੁਨੀਤਾ ਦੇ ਪ੍ਰੇਮ ਪਿਆਰ ਨੂੰ ਦੇਖ ਕੇ ਡਰ ਗਿਆ। ਉਸ ਨੂੰ ਆਪਣਾਂ ਆਪ ਗੁਆਚਦਾ ਲੱਗਾ। ਆਪਣੀ ਹੋਂਦ ਘੱਟਦੀ ਲੱਗੀ। ਸੁਨੀਤਾ ਉਤੋਂ ਜੀਅ ਭਰ ਗਿਆ। ਸੁਨੀਤਾ ਦੁਨਆਵੀ ਕੰਮਾਂ ਲਈ ਘਰੋਂ ਬਾਹਰ ਗਈ। ਜਦੋਂ ਆਪਸ ਆਈ ਚੌਕੀਦਾਰ ਨੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਨਾਲ ਹੀ ਕਿਹਾ," ਤੂੰ ਇਸ ਘਰ ਵਿੱਚ ਨਹੀਂ ਆ ਸਕਦੀ। ਨਾਂ ਅੱਗੋਂ ਨੂੰ ਇਥੇ ਹੀ ਆਈਂ।" ਸੁਨੀਤਾ ਨੇ ਆਲਾ ਦੁਆਲਾ ਦੇਖਿਆ। ਰਾਤ ਦੇ ਸੁਨ ਸਾਨ ਕਾਲੇ ਹਨੇਰੇ ਵਿੱਚ ਵੀ ਲੱਗਾ, "ਸਾਰੀ ਲੋਕਾਈ ਉਸ ਉਤੇ ਹੱਸ ਰਹੀ ਹੈ। ਇਸ ਦਰਵਾਨ ਦੀ ਕੀ ਹੈਸੀਅਤ ਹੈ। ਮੈਨੂੰ ਮੇਰੇ ਖ਼ਸਮ ਦੇ ਘਰ ਵਿੱਚ ਜਾਣ ਤੋਂ ਰੋਕੇ। ਜਰੂਰ ਹੀ ਖ਼ਸਮ ਦੀ ਮਰਜ਼ੀ ਵਿਚੇ ਹੈ। ਕਿਤੇ ਆਪ ਲੁੱਕ ਕੇ ਖੜ੍ਹਾ ਦੇਖਦਾ ਹੋਵੇਗਾ। ਬੁਝਦਿਲ ਕਹੀਂ ਦਾ ਹੈ।" ਸੁਨੀਤਾ ਨੇ ਆਪਣਾਂ ਮੂੰਹ ਚੂੰਨੀ ਵਿੱਚ ਛੁਪਾ ਲਿਆ। ਹੁਣ ਕਿਹੜੇ ਦੁਨਆਈੌ ਰਾਮ ਰਹੀਮ ਕੋਲ ਜਾਵੇ। ਉਸ ਨੂੰ ਆਪਣੀ ਮਾਂ ਦੀ ਗੱਲ ਯਾਦ ਆਈ," ਜੇ ਖ਼ਸਮ ਨਾਰ ਨੂੰ ਭੁੱਲ ਜਾਂਦਾ ਹੈ। ਨਾਰ ਦਾ ਧਰਮ ਹੈ। ਉਸ ਨੂੰ ਨਹੀਂ ਭੁੱਲਣਾਂ।  ਮਨ ਵਿੱਚ ਉਸ ਦੀ ਯਾਦ ਨੂੰ ਰੱਖ ਕੇ ਦਿਨ ਕੱਟੀਦੇ ਨੇ। ਪਿਆਰਾ ਮਨ ਤੋਂ ਉਦੋਂ ਤੱਕ ਨਹੀਂ ਵਿਸਰਦਾ, ਜਦੋਂ ਤੱਕ ਆਪ ਨਾਂ ਵਿਸਾਰੋ। ਇੱਟਾਂ ਪੱਥਰਾਂ ਦਾ ਘਰ ਨਹੀਂ ਹੁੰਦਾ। ਘਰ ਸਰੀਰ ਹੈ। ਜਦੋਂ ਉਥੋ ਉਸ ਵੱਲ ਧਿਆਨ ਰਹਿੰਦਾ ਹੈ। ਮਾਲਕ ਕਿਤੇ ਨਹੀਂ ਭੱਜਦਾ। ਸਦਾ ਕੋਲ ਹੁੰਦਾ ਹੈ।" ਸੁਨੀਤਾ ਨੂੰ ਆਪਣੇ ਅੰਦਰ ਸ਼ਕਤੀ ਮਹਿਸੂਸ ਹੋਣ ਲੱਗੀ। ਲੱਗਾ ਉਹ ਕਿਤੇ ਦੂਰ ਨਹੀਂ ਹੈ। ਮੇਰੇ ਆਪਣੇ ਵਿੱਚ ਸਮੋਇਆ ਹੋਇਆ ਹੈ। ਉਹ ਹੋਰ ਮਾਣ ਨਾਲ ਧੌਣ ਉਚੀ ਕਰਕੇ ਤੁਰਨ ਲੱਗੀ। ਉਸ ਦੁਆਲੇ ਚਾਰੇ ਪਾਸੇ ਚਾਨਣ ਵਿਖਰ ਗਿਆ। ਸਾਰੀ ਦੁਨੀਆਂ ਉਸ ਨੂੰ ਆਪਣੀ ਲੱਗਣ ਲੱਗ ਗਈ। ਜੀਣ ਦਾ ਮਕਸਦ ਮਿਲ ਗਿਆ। ਦੁਨੀਆ ਨਾਲ ਵੀ ਰਲ ਕੇ ਚੱਲਿਆਂ ਹੀ ਜਿੰਦਗੀ ਨਿਕਲਣੀ ਹੈ। ਦੁਨੀਆਂ ਹੀ ਖ਼ਸਮ ਤੋਂ ਪਿਆਰੀ ਲੱਗਣ ਲੱਗ ਗਈ। ਜੋਂ ਗੱਲ ਨਾਲ ਲਗਾਉਂਦਾ ਹੈ। ਉਹੀਂ ਆਪਣਾਂ ਹੁੰਦਾ ਹੈ। ਬੰਦਾ ਦੁਨੀਆਂ ਉਤੇ ਹੁੰਦਾ ਹੀ ਕੱਲਾ ਹੈ। ਡਿੱਗ ਕੇ ਜਾਂ ਠਾਠ ਨਾਲ ਜਿੰਦਾ ਹੈ। ਇੱਜ਼ਤ ਕਰਾਉਣ ਜਾਂ ਧੱਕੇ ਖਾਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਮਨ ਨੂੰ ਕਿਸੇ ਅੱਗੇ ਸ਼ਰਮਿੰਦਾ ਨਾਂ ਹੋਣ ਦਿੱਤਾ ਜਾਵੇ।
ਦੂਜੇ ਦੀ ਚੀਜ਼ ਨੂੰ ਆਪਣੀ ਬਣਾਉਣ ਦਾ ਸੁਪਨਾ ਲੈਂਦੇ ਹਾਂ
ਬੰਦੇ ਦੀ ਆਦਤ ਹੀ ਹੈ। ਰਾਤੋ-ਰਾਤ ਮਹਿਲ ਉਸਾਨਾ ਚਹੁੰਦਾ ਹੈ। ਕੋਈ ਕਾਮਜ਼ਾਬ ਬੰਦਾ ਮੇਹਨਤ ਕਰਕੇ, ਜਾਂ ਦੂਜੇ ਦਾ ਮਾਲ ਹੱੜਪ ਕੇ, ਅਮੀਰ ਬਣਦਾ ਹੈ। ਮੇਹਨਤ ਕਰਕੇ ਕਾਮਜ਼ਾਬੀ ਮਿਲਣ ਨੂੰ ਸਮਾਂ ਲੱਗਦਾ ਹੈ। ਬਹੁਤੇ ਲੋਕ ਹਰ ਰੋਜ਼ ਦੂਗਣਾਂ ਕੰਮ ਕਰਕੇ ਛੇਤੀ ਮੰਜ਼ਲ ਨੂੰ ਪਹੁੰਚ ਜਾਂਦੇ ਹਨ। ਕਨੇਡਾ ਵਿੱਚ ਤਾਂ ਆਮ ਹੀ ਬਹੁਤੇ ਲੋਕ ਦੋ 12 ਤੋਂ 15 ਘੰਟੇ ਕੰਮ ਕਰਦੇ ਹਨ। ਤਾਂਹੀਂ ਬਦੇਸ਼ਾਂ ਵਿੱਚ ਪੈਰ ਗੱਡੇ ਹੋਏ ਹਨ। ਬਹੁਤੀ ਵਾਰੀ ਦੂਜੇ ਦੀ ਚੀਜ਼ ਨੂੰ ਆਪਣੀ ਬਣਾਉਣ ਦਾ ਸੁਪਨਾ ਲੈਂਦੇ ਹਾਂ। ਦੂਜੇ ਕੋਲ ਚੀਜ਼ ਹੋਵੇ, ਚੰਗੀ ਲੱਗਦੀ ਹੈ। ਸਹਿਣ ਕਰਨਾਂ ਵੀ ਔਖਾਂ ਹੈ। ਬਈ ਉਸ ਕੋਲ ਕੀਮਤੀ ਚੀਜ਼ ਮੇਰੇ ਤੋਂ ਪਹਿਲਾਂ ਕਿਵੇ ਆ ਗਈ ਹੈ। ਮਨ ਬੜਾ ਚੰਚਲ ਹੈ। ਮੇਹਨਤ ਕਰਨ ਤੋਂ ਕਤਰਾਉਂਦਾ ਹੈ। ਛੇਤੀ ਲੰਬਾ ਹੱਥ ਮਾਰਨ ਨੂੰ ਫਿਰਦਾ ਹੈ। ਠੱਗੀ, ਚੋਰੀ, ਧੋਖਾ ਕਰਦਾ ਹਾਂ। ਕਈ ਪੈਸੇ ਵਾਲੇ ਬੰਦੇ ਨਾਲ ਅਣਜੋੜ ਵਿਆਹ ਕਰ ਲੈਂਦੇ ਹਨ। ਬਹੁਤੇ ਲੋਕ ਧੋਖੇ ਨਾਲ ਕਿਸੇ ਦੀ ਜਾਇਦਾਦ ਆਪਣੇ ਨਾਂਮ ਕਰ ਲੈਂਦੇ ਹਨ। ਕਈਆਂ ਦੀ ਆਦਤ ਹੁੰਦੀ ਹੈ। ਸਹੱਮਣੇ ਵਾਲੇ ਦੇ ਪਾਏ ਹੋਏ, ਕੱਪੜੇ ਵੀ ਲਹਾ ਲੈਂਦੇ ਹਨ। ਮੰਗਣ ਦੀ ਕਲਾ ਹੀ ਐਸੀ ਹੁੰਦੀ ਹੈ। ਪਲੋਸਣ ਲਈ ਕਹਿੰਦੇ ਹਨ," ਤੈਨੂੰ ਰੱਬ ਹੋਰ ਦੇ ਦੇਵੇਗਾ। ਮੇਰਾ ਗਰੀਬ ਦਾ ਡੰਗ ਸਰ ਜਾਵੇ। ਤੇਰੇ ਕੋਲ ਆਸ ਤੱਕ ਕੇ ਆਏਂ ਹਾਂ। ਰੱਬ ਵੀ ਤੇਰੇ ਵਰਗਾ ਹੋਣਾ ਹੈ। ਜੋਂ ਸਭ ਨੂੰ ਦਿੰਦਾ ਹੈ।" ਅੱਗਲਾ ਹੁਬ ਵਿੱਚ ਆਇਆ ਹੋਰ-ਹੋਰ ਦੇਈ ਜਾਂਦਾ ਹੈ। ਦੇਣ ਵਾਲੇ ਦੀ ਮਾਲੀ ਹਾਲਤ ਖ਼æਰਾਬ ਹੋ ਜਾਂਦੀ ਹੈ,Ḕ ਆਪਣੇ ਨੈਣ ਮੈਨੂੰ ਦੇ ਤੂੰ ਮੱਟਕਾਉਂਦਾ ਫਿਰḔ ਬੰਦੇ ਨੂੰ ਅੱਖਾਂ ਸਹੱਮਣੇ ਠੱਗੀ ਲਾ ਜਾਂਦੇ ਹਨ। ਆਪ ਮਾਲਾ-ਮਾਲ ਹੋ ਜਾਂਦੇ ਹਨ। ਚੋਰੀ ਕਰਨਾ ਸਮਾਜ ਵਿੱਚ ਬਹੁਤ ਬੁਰਾ ਕਿੱਤਾ ਹੈ। ਚੋਰੀ ਕੱਖ ਦੀ ਜਾਂ ਅਰਬਾ ਦੀ ਹੋਵੇ। ਬੰਦੇ ਦਾ ਮਨ ਬੇਈਮਾਨ ਹੋਣ ਨੂੰ ਬਿੰਦ ਲੱਗਦਾ ਹੈ। ਅੱਖਾਂ ਚੀਜ਼ ਨੂੰ ਦੇਖਦੀਆਂ ਹਨ। ਉਸ ਨੂੰ ਹੱਥ ਚੋਰੀ ਕਰਦੇ ਹਨ। ਪਰਾਇਆ ਹੱਕ ਚੋਰੀ ਕਰ ਲੈਣਾਂ। ਢੰਗ ਤਾਂ ਬੜਾ ਸੌਖਾ ਹੈ। ਪਰ ਜੇ ਸਾਡੀ ਆਪਣੀ ਕੋਈ ਕੀਮਤੀ ਚੀਜ਼ ਗੁਆਚ ਜਾਵੇ। ਕੋਈ ਚੋਰੀ ਕਰ ਲਏ। ਬਹੁਤ ਦੁੱਖ ਲੱਗੇਗਾ। ਹੋ ਸਕਦਾ ਹੈ, ਬਹੁਤ ਕੀਮਤੀ ਹੋਵੇ। ਕਿਸੇ ਦੋਸਤ ਨੇ ਗਿਫ਼ਟ ਕੀਤੀ ਹੋਵੇ। ਗਿਫ਼ਟ ਨੂੰ ਅਸੀਂ ਸੰਭਾਲ ਕੇ ਰੱਖਦੇ ਹਾਂ। ਜੇ ਚੋਰੀ ਹੋ ਜਾਵੇ ਬਹੁਤ ਦੁੱਖ ਲੱਗੇਗਾ। ਚੋਰੀ ਕਰਨ ਵਾਲੇ ਨੂੰ ਬਿੰਦ ਝੱਟ ਖੁਸ਼ੀ ਹੁੰਦੀ ਹੋਵੇਗੀ। ਉਹ ਮਜ਼ਾਂ ਨਹੀਂ ਆਵੇਗਾ ਜੋਂ ਆਪੇ ਪੈਸੇ ਜੋੜ ਕੇ ਖ੍ਰੀਦੀ ਚੀਜ਼ ਦਾ ਆਉਂਦਾ ਹੈ। ਜੇ ਮਾਲ ਚੋਰੀ ਹੋ ਜਾਣ ਦਾ ਡਰ ਨਾਂ ਹੋਵੇ, ਲੋਕ ਜਿੰਦੇ ਕੁੰਡੇ ਨਾ ਲਗਾਉਣ। ਰਾਖੀ ਕਰਨ ਦਾ ਬੋਝ ਹੀ ਮੁੱਕ ਜਾਵੇ। ਕਨੂੰਨ ਦੇ ਬਹੁਤ ਕੰਮ ਘੱਟ ਜਾਣਗੇ। ਚੋਰੀ ਹੋਣ ਦਾ ਡਰ ਮਨ ਵਿਚੋਂ ਨਿੱਕਲ ਜਾਵੇਗਾ। ਚੋਰ ਲੱਗਦਾ ਹੀ ਕੀਮਤੀ ਸਮਾਨ ਨੂੰ ਹੈ। ਕੀਮਤੀ ਸਮਾਨ ਰੱਖਣਾ ਹੀ ਨਹੀਂ ਚਾਹੀਦਾ। ਚੋਰ ਕੰਮਚੋਰ ਹੁੰਦੇ ਹਨ। ਜੇ ਇਹੀਂ ਸੁਧਰ ਜਾਣ ਤਾਂ ਸਮਾਜ ਵਿੱਚ ਸ਼ਾਂਤੀ ਹੋ ਜਾਵੇਗੀ। ਬਹੁਤੇ ਲੋਕਾਂ ਨੂੰ ਧੰਨ ਦੌਲਤ ਚੋਰੀ ਹੋ ਜਾਣ ਦੇ ਡਰੋਂ ਦਿਲ ਦੇ ਅਟੈਕ ਆ ਜਾਂਦੇ ਹਨ। ਜਿਸ ਕੋਲ ਧੰਨ ਪੈਸੇ ਆ ਜਾਂਦੇ ਹਨ। ਉਸ ਨੂੰ ਚੋਰਾਂ ਦੇ ਡਰੋਂ ਮਾਲ ਲਕੋਣ ਨੂੰ ਥਾਂ ਨਹੀਂ ਲੱਭਦਾ। ਤਾਂਹੀਂ ਕਈਆਂ ਵੱਲੋਂ ਧਰਤੀ ਵਿੱਚ ਹੀ ਮਾਲ ਦੱਬਾ ਦਿੱਤਾ ਜਾਂਦਾ ਹੈ। ਘਰਾਂ ਦੇ ਚੋਰ ਤਾਂ ਆਪਣੇ ਹੀ ਹੁੰਦੇ ਹਨ। ਬਗੈਰ ਭੇਤ ਤੋਂ ਚੋਰੀ ਨਹੀਂ ਹੁੰਦੀ। ਚੋਰੀ ਸਮੇਂ ਘਰ ਦਾ ਕੋਈ ਬੰਦਾ, ਕਰਮਚਾਰੀ ਹੀ ਹੁੰਦਾ ਹੈ। ਜੋਂ ਆਪਣੇ ਖਾਣ-ਪੀਣ ਜਿੰਨਾਂ ਕਮਾਂ ਲੈਂਦਾ ਹੈ। ਉਸ ਕੋਲ ਤਾਂ ਦੂਜੇ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਹੁੰਦਾ।
ਬਹੁਤੇ ਦੁਕਾਨ ਦਾਰ ਉਹੀ ਚੀਜ਼ ਗਾਹਕ ਦੇ ਹੱਥ ਵਿੱਚ ਫੜਾਉਂਦੇ ਹਨ। ਜੋਂ ਉਹ ਮੰਗਦਾ ਹੈ। ਉਸ ਨੂੰ ਵਾਪਸ ਲੈ ਕੇ, ਫਿਰ ਦੂਜੀ ਚੀਜ਼ ਦਿਖਾਉਂਦਾ ਹੈ। ਐਸੀਆਂ ਥਾਂਵਾਂ ਤੇ ਚੋਰੀ ਹੋਣ ਦੇ ਚਾਨਸ ਘੱਟ ਹਨ। ਜਿਹੜੀਆਂ ਦੁਕਾਨਾਂ ਵਿੱਚ ਸਾਰਾ ਕੁੱਝ ਖੁੱਲਾ ਪਿਆ ਹੈ। ਉਸ ਦੀ ਰਾਖੀ ਕਰਨੀ ਔਖੀ ਹੈ। ਕਰਮਚਾਰੀ ਚੋਰਾਂ ਨੂੰ ਆਪ ਅੱਖਾਂ ਨਾਲ ਦੇਖਦੇ ਕੇ ਫੜਦੇ ਹਨ। ਹਰ ਕੋਈ ਆਪਣੀ ਚੀਜ਼ ਸੰਭਾਂਲਣ ਦੀ ਹਰ ਵਾਹ ਲੱਗਾਉਂਦਾ ਹੈ। ਵੀਡੀਉ ਕੈਮਰੇ ਤੇ ਹੋਰ ਬਹੁਤ ਥਾਂਵਾਂ ਉਤੇ ਲੱਗੇ ਹੋਏ ਹਨ। ਵੀਡੀਉ ਕੈਮਰੇ ਵਿਚੋਂ ਦੀ ਦੇਖਦੇ ਹਨ। ਪਤਾ ਹੁੰਦੇ ਹੋਏ, ਫਿਲਮ ਬਣ ਰਹੀ ਹੈ। ਫਿਰ ਵੀ ਚੋਰ ਦਾਅ ਲਗਾਉਣ ਦੀ ਕੋਸ਼ਸ਼ ਕਰਦਾ ਹੈ। ਕੈਮਰੇ ਵਿੱਚ ਸਾਰੀ ਫ਼ਿਲਮ ਸਾਫ਼ ਸੁਥਰੀ ਹਿੰਦੀ ਪੰਜਾਬੀ ਬਾਕੀ ਫਿਲਮਾਂ ਵਾਂਗ ਹੀ ਦਿਸਦੀ ਹੈ। ਬੰਦਾ ਦਾ ਰੰਗ, ਨਸਲ, ਕੱਪੜੇ ਬਿਲਕੁਲ ਦਿਸਦੇ ਹਨ। ਦੁਕਾਨਾਂ ਤੋਂ ਚੋਰ ਚੋਰੀ ਕਰਨੋਂ ਨਹੀ ਹੱਟਦੇ। ਫੜੇ ਵੀ ਜਾਂਦੇ ਹਨ। ਕਈ ਪੈਸੇ ਵਾਲੀ ਮਹਿੰਗੀ ਪਰਚੀ ਦੀ ਥਾਂ ਸਸਤੀ ਲਗਾ ਲੈਂਦੇ ਹਨ। ਕਈ ਲੋਕ ਪਰਚੀ ਲਾਹਕੇ ਕੱਪੜਾ ਜੁੱਤੀ ਪਹਿਨ ਕੇ ਬਾਹਰ ਨਿੱਕਲਣ ਦੀ ਕੋਸ਼ਸ਼ ਕਰਦੇ, ਕੈਮਰੇ ਦੀ ਮੱਦਦ ਨਾਲ ਫੜੇ ਜਾਂਦੇ ਹਨ। ਕੱਪੜੇ ਦੁਕਾਨ ਵਿੱਚ ਆ ਕੇ ਬਦਲੇ ਗਏ ਹਨ, ਕੈਮਰਾਂ ਸੱਚ ਦੱਸ ਦਿੰਦਾ ਹੈ। ਫਿਰ ਆਦਤ ਤੋਂ ਮਜ਼ਬੂਰ ਹਨ। ਦੂਜੇ ਦੀ ਵਸਤੂ ਹੱਥਿਉਣ ਦੀ ਹਰ ਕੋਸ਼ਸ਼ ਕਰਦੇ ਹਨ।।
ਧਰਮੀ ਪਖੰਡੀ ਬਣਦਾ ਜਾਂ ਰਿਹਾ ਹੈ
ਧਰਮੀ ਪਖੰਡੀ ਬਣਦਾ ਜਾਂ ਰਿਹਾ ਹੈ। ਜੇ ਰੱਬ ਇੱਕ ਹੈ ਤਾਂ ਬੰਦੇ ਨੇ ਧਰਮ ਆਪੇ ਹੀ ਬਣਾਏ ਹਨ। ਦੁਨੀਆਂ ਤੇ ਧਰਮ ਦੇ ਨਾਂਮ ਥੱਲੇ ਪਖੰਡ ਬਹੁਤ ਹੋ ਰਿਹਾ ਹੈ। ਜਿਸ ਦੀ ਆਮ ਬੰਦੇ ਨੂੰ ਕੋਈ ਜਰੂਰਤ ਨਹੀਂ ਹੈ। ਧਰਮਿਕ ਆਗੂ ਦੁਨੀਆਂ ਜਿਵੇਂ ਚਲਦੀ ਹੈ। ਚੱਲੀ ਜਾਣ ਦੇਣ, ਤੋੜਨ-ਮਰੋੜਨ ਦੀ ਕੀ ਜਰੂਰਤ ਹੈ? ਦੁਨੀਆਂ ਬਣਾਉਣ ਵਾਲਾ ਰੱਬ ਆਪ ਹੀ ਸਭ ਦਾ ਖਿਆਲ ਰੱਖ ਸਕਦਾ ਹੈ। ਇਕ ਆਮ ਬੰਦਾ, ਆਪਣੀ ਮਜ਼ਦੂਰੀ ਕਰਕੇ ਢਿੱਡ ਭਰਦਾ ਹੈ। ਉਸ ਨੂੰ ਕੰਮ ਤੋਂ ਥੱਕਣ ਟੁੱਟਣ ਪਿਛੋਂ ਕੋਈ ਨਖਰਾਂ ਨਹੀਂ ਸੁਝਦਾ। ਕੱਪੜਾ ਲੈ ਕੇ ਭੂਜੇ ਧਰਤੀ ਤੇ ਸੌਂ ਜਾਂਦਾ ਹੈ। ਇੱਕ ਖੇਤ ਵਿੱਚ ਛੋਟਾ ਜਿਹਾ ਕੰਮਰਾ ਸੀ। ਸ਼ਇਦ ਖੇਤ ਵਿੱਚ ਮੋਟਰ ਲਈ ਹੀ ਬਣਾਇਆ ਹੋਇਆ ਸੀ। ਉਸ ਦੇ ਬਾਹਰ ਕੁੱਝ ਗਿਣਤੀ ਮੁਰਗੇ ਖੁੱਲੇ ਫਿਰ ਰਹੇ ਸਨ। ਇੱਕ ਬੱਕਰੀ, ਇਕ ਬੱਕਰਾ ਤੇ ਇਕ ਛੋਟਾ ਮੇਮਣਾਂ ਸੀ। ਉਸ ਭੀੜੇ ਕੰਮਰੇ ਵਿੱਚ ਤਿੰਨ ਬੱਚੇ ਦੇਖੇ, ਜੋਂ ਅੰਦਰ ਬਾਹਰ ਫਿਰ ਰਹੇ ਸਨ। ਮੈਂ ਉਨਾਂ ਕੋਲ ਉਸ ਕੰਮਰੇ ਦੇ ਅੰਦਰ ਚਲੀ ਗਈ। ਤਾਂ ਦੇਖਿਆ ਉਹ ਮਿੱਠੇ ਪੀਲੇ ਚੌਲ ਪੇਪਰ ਉਤੇ ਪਾ ਕੇ, ਭੂਜੇ ਰੱਖ ਕੇ ਖਾ ਰਹੇ ਸਨ। ਮੈਂ ਉਨਾਂ ਨੂੰ ਪੁੱਛਿਆ," ਖਾਂਣਾਂ ਭੁਜੇ ਰੱਖ ਕੇ ਕਿਉਂ ਖਾਂਦੇ ਹੋ? ਤੁਹਾਡੇ ਮਾਂ-ਬਾਪ ਕਿਥੇ ਹਨ?" 11 ਕੁ ਸਾਲ ਦੇ ਮੁੰਡੇ ਨੇ ਕਿਹਾ," ਧਰਤੀ ਹੀ ਸਭ ਅਨਾਜ਼ ਦਿੰਦੀ ਹੈ। ਕੀ ਫ਼ਰਕ ਪੈਂਦਾ ਹੈ। ਮਾਂ-ਬਾਪ ਤਾਂ ਜੀ ਹਾੜੀ ਦੀ ਫਸਲ ਦੀ ਕਟਾਈ ਕਰਨ ਗਏ ਹਨ। ਕੋਈ ਕੰਮ ਹੈ ਤਾਂ ਬੁਲਾ ਲਿਉਂਦਾ ਹਾਂ।" ਮੈਂ ਕਿਹਾ," ਕੀ ਇਹ ਮੁਗੀਆਂ, ਮੁਰਗੇ ਜਾਂ ਆਂਡੇ ਤੁਸੀਂ ਖਾਂਦੇ ਹੋ ਜਾਂ ਵੇਚਦੇ ਹੋ? ਨਹੀਂ ਜੀ ਦੇਸੀ ਮੁਰਗੀਆਂ ਦੇ ਬੱਚੇ ਕੱਢ ਕੇ ਵੇਚਣ ਵਿੱਚ ਫ਼ੈਇਦਾ ਹੈ। ਸਕੂਲ ਦੀ ਫੀਸ ਭਰੀ ਜਾਂਦੀ ਹੈ।" " ਤੁਸੀਂ ਬੱਕਰੀ ਵੀ ਬੰਨੀ ਹੋਈ ਹੈ।" ਕੁੜੀ ਨੇ ਜੁਆਬ ਦਿੱਤਾ," ਇਹ ਤਾਂ ਜੀ ਸਾਨੂੰ ਖੇਤਾਂ ਵਿੱਚੋਂ ਦੋਂਨੇਂ ਬੱਚੇ ਲੱਭੇ ਸੀ। ਹੁਣ ਇਨਾਂ ਦੇ ਵੀ ਬੱਚਾ ਹੋ ਗਿਆ। ਸਾਨੂੰ ਦੁੱਧ ਮਿਲ ਜਾਂਦਾ ਹੈ।" ਮੈਨੂੰ ਇੱਕ ਸੁਆਮੀ ਜੀ ਦਾ ਟੈਲੀਵੀਜ਼ਨ ਤੇ ਦਿੱਤਾ ਭਾਸ਼ਨ ਯਾਦ ਆ ਗਿਆ। ਉਹ ਕਹਿ ਰਿਹਾ ਸੀ," ਆਪ ਅੰਡਾ ਖਾਤੇ ਹੋ। ਸ਼ਰਮ ਨਹੀਂ ਆਤੀ, ਗੰਦੇ ਕਹੀ ਕੇ, ਪਤਾ ਹੈ, ਅੰਡਾ ਕਹਾ ਸੇ ਨਿੱਕਲਤਾ। ਮੁਰਗਾ ਮੁਰਗੀ ਦੱਬਾਤਾ ਹੈ। ਔਰ ਮੁਰਗੀ ਕੀ ਬਿਠ ਵਾਲੀ ਥਾਂ ਸੇ ਨਿੱਕਲਤਾ ਹੈ। ਆਪ ਉਸ ਕੋ ਕੈਸੇ ਖਾਂ ਜਾਤੇ ਹੋ।" ਮੇਰਾ ਹਾਸਾ ਨਿੱਕਲ ਗਿਆ। ਆਪਣੇ ਜਾਣੀ ਇਹ ਠੀਕ ਹੀ ਕਹਿ ਰਿਹਾ ਹੈ। ਸੁਆਮੀ ਜੀ ਨੂੰ ਇਹ ਨਹੀਂ ਪਤਾ ਸਾਰੀ ਦੁਨੀਆਂ ਸ੍ਰਿਸਟੀ ਇਸੇ ਤਰਾਂ ਹੀ ਪੈਦਾ ਹੋਈ ਹੈ।  ਇਹ ਆਪ ਕਿਥੋਂ ਨਿੱਕਲਿਆ ਹੈ? ਪਹਿਲਾਂ ਅੰਨ ਤੋਂ ਜੀਵ, ਪਿਉ ਦੇ ਸਰੀਰ ਵਿੱਚ ਬਣਇਆ, ਫਿਰ ਮਾਂ ਦੀ ਗਰਭ ਅੱਗਨ ਵਿੱਚ 9 ਮਹੀਨੇ ਪੁੱਠਾਂ ਲੱਟਕਦਾ ਰਿਹਾ। ਆਪ ਕਿਸ ਕਿਸ ਰਸਤੇ ਦੁਨੀਆਂ ਤੇ ਆਇਆ ਹੈ। ਮਾਸ ਤੋਂ ਬਣੇ ਆਪਣੇ ਬੱਚਿਆਂ ਪਤਨੀ ਹੋਰਾਂ ਨੂੰ ਚੁੰਮਦਾ ਚੱਟਦਾ ਹੋਵੇਗਾ। ਮੁਰਗੀ ਦੀ ਬਿਠ ਵੀ ਤਾਂ ਦਾਣੇ-ਪਾਣੀ ਦੀ ਬਣਦੀ ਹੈ। ਬੰਦਾ ਵੀ ਉਹੀਂ ਦਾਣਾਂ-ਪਾਣੀ ਖਾਂਦਾ ਹੈ। ਜਿਸ ਤੋਂ ਖੂਨ ਤੇ ਹੋਰ ਲੋੜੀਦੇ ਤੱਤ ਸਰੀਰ ਲੈਂਦਾ ਹੈ। ਬਾਕੀ ਬਾਹਰ ਕੱਢ ਦਿੰਦਾ। ਜੀਵਾਂ ਦੁਆਰਾ ਬਾਹਰ ਕੱਢੇ ਮਲ ਨੂੰ ਫਿਰ ਖੇਤਾਂ ਵਿੱਚ ਪਾ ਕੇ ਅਨਾਜ਼ ਪੈਦਾ ਕਰਨ ਲਈ ਉਪਜਾਊ ਤੇ ਪੋਲਾ ਬਣਾਉਦੇ ਹਨ।
ਸਿੱਖ ਧਰਮ ਵਾਲੇ ਕਹੀ ਜਾਂਦੇ ਹਨ। ਮੀਟ ਨਹੀਂ ਖਾਂਣਾ। ਜੀਵ ਹੱਤਿਆ ਨਹੀਂ ਕਰਨੀ। ਨਹੀ ਤਾਂ ਮੀਟ ਵਾਲਾ ਜੀਵ ਵੀ ਤੁਹਾਨੂੰ ਖਾ ਜਾਵੇਗਾ। ਜਿਹੜਾ ਮਰ ਹੀ ਗਿਆ, ਉਹ ਜਿਉਂਦੇ ਬੰਦੇ ਨੂੰ ਕਿਵੇ ਖਾ ਜਾਵੇਗਾ? ਜੇ ਪਿਛਲੇ ਜਨਮ ਵਿੱਚ ਕਿਤੇ ਉਸ ਨੇ ਇਸ ਜੀਵ ਨੂੰ ਖਾਦਾ ਹੈ। ਹਿਸਾਬ ਤਾਂ ਪੂਰਾ ਹੋਵੇਗਾ। ਇਸ ਤਰਾਂ ਨਿੱਕੇ ਬੱਚੇ ਨੂੰ ਵੀ ਨਹੀਂ ਡਰਾ ਸਕਦੇ। ਆਪ ਤਾਂ ਹੋਲੇ-ਮਹੱਲੇ  ਉਤੇ  ਬੱਕਰੇ ਝੱਟਕਾ ਕੇ ਖਾਂਦੇ ਹਨ। ਹਜ਼ੂਰ ਸਾਹਿਬ ਗੁਰੂ ਮਾਹਾਰਾਜ ਨੂੰ ਖੂਨ ਦਾ ਤਿਲਕ ਲਗਾਉਂਦੇ ਹਨ। ਉਦੋਂ ਕੋਈ ਪਾਪ ਨਹੀਂ ਲੱਗਦਾ। ਕਹਿੰਦੇ ਹਨ," ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ," ਆਪੇ ਜੀਵਾ ਨੂੰ ਮਾਰ ਕੇ ਖਾਵੋਂ।" ਕੀ ਇਹ ਵੀ ਨਹੀਂ ਜਾਣਦੇ ਹਰੀਆਂ ਸਬæਜੀਆਂ ਵਿੱਚ ਜਾਨ ਹੁੰਦੀ ਹੈ। ਉਸ ਵਿਚੋਂ ਵੀ ਕੱਟਣ ਤੇ ਪਾਣੀ ਨਿੱਕਲਦਾ ਹੈ। ਉਦੋਂ ਪਾਪ ਨਹੀਂ ਲੱਗਦਾ। ਸਾਗ ਸਬæਜੀਆਂ ਗੰਨੇ ਵਿੱਚ ਅਨੇਕਾਂ ਜੀਵ ਹੁੰਦੇ ਹਨ। ਦਹੀਂ ਵੀ ਬੈਕਟੀਰੀਆਂ ਫੈਲਣ ਨਾਲ ਬਣਦਾ ਹੈ। ਬਗੈਰ ਦੇਖੇ ਖਾ ਜਾਂਦੇ ਹਾਂ। ਲੱਕੜ, ਗੋਹੇ ਵਿੱਚ ਅਨੇਕਾਂ ਜੀਵਾਂ ਨੂੰ ਭੁੰਨ ਕੇ ਖਾਂਣਾਂ ਤਿਆਰ ਹੁੰਦਾ ਹੈ। ਧਰਮ ਵਿੱਚ ਥੌਥਾਂ ਪਣ ਝੂਠ, ਪਖੰਡ, ਕੱੜਤਾ ਬਹੁਤ ਬਣਦਾ ਜਾ ਰਿਹਾ ਹੈ। ਸਿਰ ਨੰਗਾ ਨਹੀਂ ਕਰਨਾ, ਜਦ ਕੇ ਬੰਦਾ ਨੰਗੇ ਸਿਰ ਜੰਮਦਾ ਹੈ। ਮਰਨ ਪਿਛੋਂ ਵੀ ਕੱਪੜਾ ਸਿਰ ਤੇ ਨਾਲ ਨਹੀਂ ਜਾਂਦਾ, ਸਿਰ ਸਰੀਰ ਦੇ ਵਾਲ ਵੀ ਆਪੇ ਹੀ ਟੁੱਟਦੇ ਰਹਿੰਦੇ ਹਨ। ਉਪਰ ਦੀ ਗਾਤਰਾਂ ਪਾਉਣਾਂ ਵੀ ਲੋਕਾਂ ਨੂੰ ਦਿਖਾਵਾਂ ਕਰਨਾਂ ਹੈ। ਬਹੁਤ ਵੱਡਾ ਧਰਮੀ ਹਾਂ। ਗੁਰੂ ਤੇ ਐਸਾ ਬੈਸਾ ਹੀ ਜ਼ਕੀਨ ਹੈ। ਮੈਨੂੰ ਕਿਸੇ ਨੇ ਦੱਸਿਆ ਫਲਾਣਾਂ ਪੰਡਤ ਬਹੁਤ ਅੰਤਰਜ਼ਾਮੀ ਹੈ। ਜੋਂ ਦੱਸ ਦੇਵੇ ਸਹੀਂ ਉਹੀਂ ਹੁੰਦਾ ਹੀ ਹੁੰਦਾ ਹੈ।" ਮੈਂ ਕਿਹਾ," ਉਹ ਕੀ ਨਵਾਂ ਦੱਸਦਾ ਹੈ? ਅਸੀ ਸਭ ਆਪਣੀ ਤਕਦੀਰ ਧੁਰੋਂ ਜੰਮਣ ਤੋਂ ਪਹਿਲਾਂ ਲਿਖਾ ਕੇ ਲਿਉਂਦੇ ਹਾਂ। ਉਹ ਤਾਂ ਹੋ ਕੇ ਹੀ ਰਹਿਣਾਂ ਹੈ। ਕੋਈ ਚਲਾਕੀ ਕੰਮ ਨਹੀਂ ਆਉਣੀ। ਇਹ ਤਾਂ ਮੈਂ ਵੀ ਜਾਣਦੀ ਹਾਂ,Ḕ ਮੈਨੂੰ ਘਰ ਕੋਈ ਕੰਮ ਨਹੀਂ। ਬੱਚੇ ਵੱਡੇ ਹੋ ਗਏ ਹਨ। ਜਦੋਂ ਕਹਿਣਗੇ ਵਿਆਹ ਕਰ ਦਿਆਂਗੇ। ਮੈਂ ਹੁਣ ਲੋਕ ਸੇਵਾ ਤੇ ਹਾਂ। ਇਹੀ ਕੁੱਝ ਜੋਤਸ਼ੀ ਦੱਸੇਗਾ।Ḕ ਉਸ ਨੇ ਕਿਹਾ, "ਇੱਕ ਵਾਰ ਜਾ ਕੇ ਤਾਂ ਦੇਖ, ਉਪਰ ਦੀ ਗਾਤਰਿਆਂ ਵਾਲੇ ਵੀ ਉਸ ਕੋਲ ਆਉਂਦੇ ਹਨ। ਤੈਨੂੰ ਲਿਖਣ ਲਈ ਕੁੱਝ ਲੱਭ ਜਾਵੇਗਾ।" ਇਸ ਗੱਲ ਤੇ ਮੈਂ ਸਹਿਮਤ ਹੋ ਗਈ। ਲਿਖਣ ਲਈ ਵੀ ਲੋਕਾਂ ਤੋਂ ਹੀ ਦੇਖ ਪਰਖ ਕੇ ਲੈਣਾਂ ਪੈਂਦਾ ਹੈ। ਅਸੀਂ ਸਵੇਰੇ 6 ਵਜੇ ਜੋਤਸ਼ੀ ਕੋਲ ਨੰਬਰ ਲਗਾਉਣ ਚਲੇ ਗਏ। ਸਾਡਾ 19 ਨੰਬਰ ਸੀ। ਅਸੀਂ ਨੰਬਰ ਲਾ ਕੇ ਘੁੰਮਣ ਚਲੇ ਗਏ। ਹਾਲ ਖਚਾ-ਖਚ ਭਰਿਆ ਪਿਆ ਸੀ। ਹੈਰਾਨੀ ਦੀ ਗੱਲ ਸੀ। ਸਾਰ ਸਿੱਖ ਹੀ ਸਨ। ਸਾਡੇ ਮੂਹਰਲੇ 18 ਵਿਚੋਂ 14 ਬੰਦੇ ਗਾਤਰਿਆ ਵਾਲੇ ਸਨ। ਗੁਰੂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਬਾਰ-ਬਾਰ ਗੁਰਬਾਣੀ ਵਿੱਚ ਕਹਿ ਰਹੇ ਹਨ। ਭਾਣੇ ਵਿੱਚ ਸਿੱਖ ਨੇ ਰਹਿਣਾਂ ਹੈ। ਸਿੱਖ ਵੀ ਜੋਤਸ਼ੀ ਜਾ ਚਿੱਟੇ, ਨੀਲੇ, ਪੀਲੇ, ਕਾਲੇ ਕੱਪੜਿਆਂ ਵਾਲੇ ਸਾਧ ਬੰਦੇ ਤੋਂ ਲੇਖ ਬਦਲਾਉਣ ਨੂੰ ਫਿਰਦੇ ਹਨ। 4 ਨੇ ਅੰਦਰ ਦੀ, 10 ਨੇ ਉਪਰ ਦੀ ਸਿਰੀ ਸਾਹਿਬ ਪਾਈ ਸੀ। 20 ਵੇ ਨੰਬਰ ਵਾਲੇ ਵੀ ਅੰਮ੍ਰਿਤਧਾਰੀ ਸਨ। ਬੱਚੇ ਦੇ ਉਪਰ ਦੀ ਕਿਰਪਾਨ ਪਾਈ ਹੋਈ ਸੀ। ਉਥੇ ਹੀ ਪੰਜਾਬੀ 50 ਕੁ ਸਾਲ ਦਾ ਪੁਲੀਸ ਵਾਲਾਂ ਸਿੱਖ ਬੰਦਾ ਬੈਠਾ ਪਹਿਰਾ ਦੇ ਰਿਹਾ ਸੀ। ਉਸ ਨੇ ਬੱਚੇ ਨੂੰ ਕਿਹਾ," ਸਿਰੀ ਸਾਹਿਬ ਨੂੰ ਕੱਪੜਿਆਂ ਦੇ ਉਤੋਂ ਦੀ ਪਾ ਕੇ, ਤੁਸੀਂ ਫੈਸ਼ਨ ਸਮਝ ਰੱਖਿਆ ਹੈ। ਇਥੇ ਆਉਣ ਤੋਂ ਪਹਿਲਾਂ ਥੱਲੇ ਦੀ ਕਰ ਲਿਆ ਕਰੋਂ। ਸਿੱਖ ਧਰਮੀ ਪਖੰਡੀ ਕਹਾਉਣ ਤੋਂ ਬੱਚ ਜਾਣ।" ਜੋਤਸ਼ੀ ਦੇ ਦਰਸ਼ਨ ਹੋ ਗਏ। ਦੇਖਦੇ ਸਾਰ ਜੋਤਸ਼ੀ ਬੋਲਿਆ," ਸਨੀ ਕਾ ਛਾਇਆ ਹੈ। ਪੂਜਾ ਕਰਾਣੀ ਪਵੇਗੀ।" ਮੈ ਕਿਹਾ," ਇਹ ਜੀ ਸਨੀ ਮੰਗਲ ਸਭ ਨੂੰ ਹੀ ਤੰਗ ਕਰਦੇ ਹਨ। ਤੁਸੀ ਲੋਕਾਂ ਦਾ ਇਲਾਜ਼ ਛੱਡ ਕੇ, ਪਹਿਲਾਂ ਇੰਨਾਂ ਨੂੰ ਹੀ ਬੰਦ ਕਰ ਦਿਉ।" " ਬੱਚੀ ਐਸੇ ਨਹੀਂ ਕਹਿਤੇ, 1100 ਰੁਪਏ ਦੇ ਦੀਜੀਏ ਪੂਜਾ ਸ਼ੁਰੂ ਕਰੇ। 5 ਕਿਲੋ ਚਾਵਲ ਮੰਦਰ ਮੇ ਦੇਤੇ ਜਾਨਾ। ਰਸਤਾ ਸਾਫ਼ ਹੋ ਜਾਵੇਗਾ।" ਮੈਂ ਕਿਹਾ," ਪੰਡਤ ਜੀ ਮੈਂ ਗੁਰਦੁਆਰਾ ਸਾਹਿਬ ਕੇ ਲੰਗਰ ਮੇ ਹੀ ਹੀ ਦਾਨ ਪੁੰਨ ਕਾ ਰਾਸ਼ਨ ਦੇਤੀ ਹੂੰ। ਕਿਸੀ ਕੋ ਪੈਸੇ ਦੇਨੇ, ਮੇਰੇ ਮਨ ਕੀ ਇਸ਼ਾਂ ਨਹੀਂ ਹੈ।" ਉਸ ਨੇ ਕਿਹਾ," ਏਕ ਹੀ ਬਾਤ ਹੈ। ਜਿਹ ਨੀਲਮ, ਮੂੰਗਾ, ਪਖਰਾਜ ਬਾਹਰ ਸੇ ਮੇਰੇ ਬੰਦੇ ਸੇ ਲੇ ਲੇਨਾ। ਕਾਰੋਬਾਰ ਮੇ ਵਾਦਾ ਹੋਏਗਾ। ਮੇਰੇ ਪਾਸ ਅਗਲੇ ਕਿਸੀ ਦਿਨ ਆ ਕੇ ਤੀਨੋਂ ਨਗੋਂ ਕੋ ਸੁੱਚਾ ਕਰਾ ਲੇਨਾ।" ਮੈ ਪੁੱਛਿਆ," ਸੁੱਚਾ ਕਿਸ ਨਾਲ ਕਰਦੇ ਹੋ?" ਉਹ ਬੋਲਿਆ,"ਮੇਰੇ ਪਾਸ ਪਵਿੱਤਰ ਗੰਗਾ ਜਲ ਹੈ।" ਮੈਂ ਕਿਹਾ," Ḕਰਾਮ ਤੇਰੀ ਗੰਗਾ ਮੈਲੀ ਹੋ ਗਈḔ ਫਿਲਮ ਵਿੱਚ ਤਾਂ 27 ਸਾਲ ਪਹਿਲਾਂ ਦੱਸ ਦਿੱਤਾ ਸੀ। ਗੰਗਾ ਮੈਲੀ ਹੋ ਗਈ ਹੈ। ਆਪ ਕੋਲ ਪਵਿੱਤਰ ਗੰਗਾ ਜਲ ਕਿਥੋਂ ਆ ਗਿਆ? ਉਸ ਵਿੱਚ ਦੁਨੀਆਂ ਭਰ ਦਾ ਕੂੜਾ-ਕਰਕੱਟ, ਨਾਲੀਆਂ ਦਾ ਗੰਦਾ ਪਾਣੀ, ਲੋਕੀਂ ਤੇ ਜੀਵ, ਜੰਨਤੂੰ ਰਹਿੰਦੇ ਹਨ, ਬੰਦੇ ਉਸੇ ਵਿੱਚ ਸਾਫ਼ ਸਫ਼ਾਈ ਕਰਦੇ ਹਨ। ਤੇਰੇ ਸ਼ਨੀ ਮੰਗਲ ਨਾਲੋਂ ਇਹ ਖ਼ਤਰ ਨਾਕ ਨਹੀਂ ਹੈ। ਪੀਣ ਵਾਲੇ ਪਾਣੀ ਵਿੱਚ ਜ਼ਹਿਰ ਘੋਲ ਰਹੇ ਹਾਂ। ਤੇਰੀ ਬਾਟੀ ਵਿੱਚ ਪਾਣੀ ਵਾਂਗ, ਉਸ ਸਾਰੇ ਨਹਿਰਾਂ ਸਮੁੰਦਰਾਂ ਦੇ ਪਾਣੀ ਤੇ ਹੀ ਧਿਆਨ ਦੇਈਏ। ਪੰਡਤ ਮਿਲ ਕੇ ਗੰਗਾ ਦੇ ਪਾਣੀ ਨੂੰ ਗੰਦਾ ਹੋਣ ਤੋਂ ਹੀ ਬਚਾ ਲੈਣ ਤਾਂ ਬਾਕੀ ਵੀ ਲੋਕ ਰੀਸ ਕਰਨਗੇ।
ਜੈਨੀ ਮੂੰਹ ਲਪੇਟੀ ਫਿਰਦੇ ਹਨ। ਦੂਰਬੀਨ ਨਾਲ ਭੋਜਨ, ਪਾਣੀ ਹਵਾ ਵੀ ਦੇਖ ਲੈਣ, ਕਿੰਨੇ ਜੀਵ ਹਰ ਰੋਜ਼ ਕੱਚੇ ਹੀ ਬਗੈਰ ਭੂਨੇ ਖਾਂਦੇ ਹਨ। ਧਰਤੀ ਉਤੇ ਤੁਰਦੇ ਸਮੇਂ ਪੈਰਾਂ ਨਾਲ ਮਿਦਦੇ ਹਨ। ਬੇਅੰਤ ਜਾਨਾਂ ਔਰਤ-ਮਰਦ ਆਪਸੀ ਮਿਲਾਪ ਸਮੇਂ ਤਬਾਹ ਕਰ ਦਿੰਦੇ ਹਨ। ਬੱਚੇ ਜੰਮਦੇ ਤਾਂ ਗਿਣਤੀ ਦੇ ਹੀ ਹਨ।  ਮੁਸਲਮਾਨ ਮਰਦ ਸੁੰਨਤ ਕਰਾਕੇ, ਆਪਣਾਂ ਗੁਪਤ ਅੰਗ ਦੇ ਮਾਸ ਨੂੰ ਕੱਟਾ ਕੇ ਧਰਮੀ ਬਣਦਾ ਹੈ। ਧਰਮੀਆਂ ਨੂੰ ਸ਼ੱਕ ਹੋ ਜਾਣ ਤੇ, ਉਸ ਨੂੰ ਸਬੂਤ ਦੇਣ ਲਈ ਆਪਣਾਂ ਗੁਪਤ ਅੰਗ ਦਿਖਾਉਣਾਂ ਪੈਂਦਾ ਹੈ। ਜੇ ਅੱਲਾ ਨੂੰ ਇਹ ਆਪ ਮਨਜ਼ੂਰ ਹੁੰਦਾ। ਜੰਮਣ ਵੇਲੇ ਹੀ ਮਰਦ ਮੁਸਲਮਾਨ ਦੀ ਸੁੰਨਤ ਹੋਈ ਹੋਣੀ ਸੀ। ਪਰ ਔਰਤ ਮੁਸਲਮਾਨ ਹੈ। ਕੀ ਸਬੂਤ ਦਿੰਦੇ ਹਨ? ਦੁਨੀਆਂ ਤੇ ਬਹੁਤ ਧਰਮ ਐਸੇ ਹਨ। ਜੋਂ ਕੋਈ ਰੋਕ ਟੋਕ ਨਹੀਂ ਕਰਦੇ। ਨਾਂ ਦਾਨ ਮੰਗਦੇ ਹਨ। ਜੋਂ ਮਰਜੀ ਖਾਵੋਂ ਪੀਵੋਂ ਜਿੰਦਗੀ ਨੂੰ ਹਸੀ-ਖੁਸ਼ੀ ਜੀਵੋ। ਕੋਈ ਬਦੰਸ਼ ਨਹੀਂ ਹੈ।
ਰਿਸ਼ਤਿਆਂ ਦੇ ਦਲਾਲ
ਰਿਸ਼ਤਿਆਂ ਦੇ ਦਲਾਲ ਹਰ ਪਿੰਡ ਸ਼ਹਿਰਾਂ ਵਿੱਚ ਹਨ। ਇੰਨ੍ਹਾਂ ਦੀਆਂ ਸ਼ਾਖਾਂਵਾਂ ਬਹੁਤ ਦੂਰ ਤੱਕ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਬੰਦੇ ਤਾਂ ਇਹ ਕੰਮ ਕਰਦੇ ਹੀ ਹਨ, ਪਿੰਡਾਂ ਦੀਆਂ ਬਹੁਤ ਵਿਹਲੀਆਂ ਔਰਤਾਂ ਵੀ ਇਹ ਧੰਦਾ ਕਰਨ ਲੱਗ ਗਈਆਂ ਹਨ। ਕੁੜੀਆਂ ਮੁੰਡਿਆਂ ਦੇ ਮਾਂਪੇ ਆਪ ਤਾਸ਼ ਦੇ ਪੱਤਿਆਂ ਵਾਂਗ ਫੋਟੋਆਂ ਇੰਨ੍ਹਾਂ ਨੂੰ ਦਿੰਦੇ ਹਨ। ਜਦੋਂ ਵੀ ਕਿਤੇ ਮੁੰਡੇ ਕੁੜੀ ਦੇ ਵਿਆਹ ਕਰਾਉਣ ਦੀ ਦੱਸ ਪੈਂਦੀ ਹੈ। ਅੱਗਲੇ ਦੇ ਘਰ ਆ ਧੱਮਕਦੇ ਹਨ। ਅੱਗਲਾ ਫਿਲਮੀ ਐਕਟਰ ਵਾਂਗ ਫੋਟੋ ਚੁਣਦਾ ਹੈ। ਜੇ ਕੋਈ ਫੋਟੋ ਨਹੀਂ ਵੀ ਪਸੰਦ ਆਈ, ਹੋਰ ਲਿਆ ਕੇ ਦੇ ਦਿੰਦੇ ਹਨ। ਇੰਨ੍ਹਾਂ ਦਲਾਲਾ ਨਾਲ ਵਿਆਹ ਕਰਾਉਣ ਵਾਲੇ ਦਾ ਦੂਰ ਦਾ ਰਿਸ਼ਤਾ ਵੀ ਨਹੀਂ ਹੁੰਦਾ। ਇਹ ਵੀ ਡੰਗਰਾਂ ਦੇ ਵਪਾਰੀਆਂ ਵਾਂਗ ਆਪਣਾਂ ਨਫ਼ਾ ਕੱਢਦੇ ਹਨ। ਡੰਗਰ ਵਧੀਆਂ ਨਸਲ ਦਾ ਹੀ ਨਿੱਕਲੇ ਵਪਾਰੀ ਦੀ ਕੋਈ ਜੁੰਮੇਵਾਰੀ ਨਹੀਂ ਹੁੰਦੀ। ਇਸੇ ਤਰ੍ਹਾਂ ਰਿਸ਼ਤੇ ਦੀ ਦੱਸ ਪਾ ਕੇ ਰਿਸ਼ਤਿਆਂ ਦੇ ਦਲਾਲ ਲੱਖਾਂ ਵਿੱਚ ਪੈਸਾ ਖੱਟਦੇ ਹਨ। ਰਾਜ ਪਿੰਡ ਰਹਿੰਦਾ ਸੀ ਤਾਂ ਪੈਰ ਘੜੀਸ ਕੇ ਤੁਰਦਾ ਸੀ। ਉਸ ਦੀ ਇਹ ਹਰਕਤ ਤੋਂ ਹਰ ਕੋਈ ਤੰਗ ਸੀ। ਪੈਰਾ ਤੇ ਮਿੱਟੀ ਦੇ ਵਿਚਕਾਰ ਦੀ ਅਵਾਜ਼ ਨਾਲ ਦੰਦਾ ਵਿੱਚ ਕਿਰਚ-ਕਿਰਚ ਹੁੰਦੀ ਸੀ। ਜਦੋਂ ਉਹ ਅਮਰੀਕਾ ਦਾ ਗੇੜਾ ਲਾ ਕੇ ਪਿੰਡ ਆਇਆ ਸੀ। ਉਸ ਨੂੰ ਲੋਕਾਂ ਨੇ ਹੱਥਾਂ ਤੇ ਚੱਕ ਲਿਆ ਸੀ। ਉਹ ਵਿਆਹ ਕਰਾਉਣ ਆਇਆ ਸੀ। ਉਸ ਨੂੰ ਰਿਸ਼ਤਾ ਕਰਾਉਣ ਲਈ ਹਰ ਕੋਈ ਕਾਹਲਾ ਸੀ। ਕਈ ਬਹੁਤੇ ਕਾਹਲੇ ਦਲਾਲ ਤਾਂ ਮਾਂਪਿਆਂ ਦੀ ਮਰਜ਼ੀ ਨਾਲ ਕੁੜੀਆਂ ਕਾਰ ਵਿੱਚ ਬੈਠਾ ਕੇ, ਉਸ ਦੇ ਦਰਾਂ ਮੂਹਰੇ ਖੜ੍ਹਾ ਕੇ ਨਿਗਾ ਥਾਈਂ ਕੱਢਾਉਣ ਨੂੰ ਫਿਰਦੇ ਸਨ। ਰਿਸ਼ਤਿਆਂ ਦਾ ਦਲਾਲ ਰਾਜ ਕੋਲ ਕੁੜੀਆਂ ਦੀਆਂ ਫੋਟਿਆਂ ਲੈ ਕੇ ਆ ਗਿਆ। ਰਾਜ ਨੇ ਫੋਟੋਆਂ ਦੇਖੀਆਂ। ਇਕ ਕੁੜੀ ਪਸੰਦ ਕਰਕੇ ਕਿਹਾ," ਇਹ ਕੁੜੀ ਮੈਨੂੰ ਠੀਕ ਲੱਗੀ ਹੈ। ਇਹ ਕੁੜੀ ਮੈਂ ਦੇਖਣਾਂ ਚਹੁੰਦਾ ਹਾ।" ਦਲਾਲ ਨੇ ਆਪਣੇ ਨਾਲ ਵਾਲੇ ਸਾਥੀ ਨੂੰ ਫੋਨ ਕੀਤਾ। ਉਸ ਨੇ ਕਿਹਾ," ਅਮਰੀਕਾ ਵਾਲੇ ਰਾਜ ਨੂੰ ਲੁਧਿਆਣੇ ਵਾਲੀ, ਲਾਲ ਸੂਟ ਵਾਲੀ, ਕੁੜੀ ਪਸੰਦ ਹੈ। ਇਸ ਨਾਲ ਕੁੜੀ ਨੂੰ ਮਿਲਾਂਦੇ।" ਉਹ ਗੱਲ ਕਰਦਾ ਰਾਜ ਤੋਂ ਕਾਫ਼ੀ ਦੂਰ ਹੋ ਗਿਆ ਸੀ। ਉਸ ਦੂਜੇ ਦਲਾਲ ਨੇ ਅੱਗੋਂ ਕਿਹਾ," ਇਹ ਕੁੜੀ ਨੂੰ ਸ਼ੰਗਨ ਪੈ ਗਿਆ ਹੈ। ਮੈਂ 2 ਲੱਖ ਰੁਪਏ ਦਲਾਲੀ ਦੇ ਲੈ ਲਏ ਹਨ।" ਪਹਿਲੇ ਵਾਲੇਂ ਨੇ ਕਿਹਾ, " ਤੂੰ ਭਾਨੀ ਮਰਵਾਦੇ। ਤੈਨੂੰ ਰਿਸ਼ਤੇ ਦੇ ਪੈਸੇ ਮਿਲ ਚੁਕੇ ਹਨ। ਜੇ ਹੁਣ ਰਿਸ਼ਤਾ ਛੁੱਟ ਗਿਆ, ਅਸੀ ਕੀ ਕਰ ਸਕਦੇ ਹਾਂ। ਕੀ ਸਾਰੀ ਉਮਰ ਦਾ ਅਸੀਂ ਠੇਕ ਲਿਆ ਹੈ? ਮੈ ਰਾਜ ਨੂੰ ਪੁੱਛਦਾ ਹਾਂ। ਕਿੰਨੇ ਪੈਸੇ ਦੇਵੇਗਾ।" ਉਸ ਦੇ ਸਾਥੀ ਨੇ ਕਿਹਾ," ਫ਼ਿਕਰ ਹੀ ਨਾਂ ਕਰ, ਕੋਈ ਸਕੀਮ ਸੋਚਦਾ ਹਾਂ। ਤੂੰ ਰਾਜ ਨਾਲ ਰੁਪਿਆਂ ਦੀ ਗੱਲ ਖੋਲ ਲੈ।" " ਠੀਕ ਹੈ। ਉਹ ਤਾਂ ਆਪਾਂ ਪਹਿਲਾਂ ਗੱਲ ਨਬੇੜਦੇ ਹਾਂ।" ਉਹ ਰਾਜ ਕੋਲ ਆ ਗਿਆ। ਰਾਜ ਵੀ ਕਾਹਲ਼ਾ ਸੀ। ਉਸ ਨੇ ਦਲਾਲ ਨੂੰ ਪੁੱਛਿਆ," ਕਦੋਂ ਕੁੜੀ ਦਿਖਾਉਣੀ ਹੈ?" ਰਿਸ਼ਤਿਆਂ ਦੇ ਦਲਾਲ ਨੇ ਕਿਹਾ," ਕੁੜੀ ਤਾਂ ਜਦੋਂ ਕਹੋਂਗੇ, ਦਿਖਾ ਦਿੰਦੇ ਹਾਂ। ਪਰ ਸਾਨੂੰ ਵੀ ਖ਼ਰਚਾ ਪਾਣੀ ਚਾਹੀਦਾ ਹੈ। ਸੈਲਰ ਫੋਨ ਦਾ ਬਿਲ ਦੇਣਾ ਹੈ। ਕਾਰ ਵਿੱਚ ਤੇਲ ਅੱਜ ਕਿਸੇ ਤੋਂ ਪੈਸੇ ਮੰਗ ਕੇ ਪਾਇਆ ਹੈ। ਰਿਸ਼ਤਾ ਕਰਾਉਣ ਦਾ 2 ਲੱਖ ਰੇਟ ਚਲਦਾ ਹੈ। ਅੱਧੇ ਕੁ ਹੁਣ ਦੇ ਦਿਉ, ਅੱਧੇ ਮੰਗਣੇ ਦਾ ਸ਼ੰਗਨ ਪੈਣ ਤੇ ਦੇ ਦੇਣੇ।" ਰਾਜ ਗੁੱਸੇ ਵਿੱਚ ਆ ਗਿਆ," ਹੱਦ ਹੋ ਗਈ, ਅਮਰੀਕਾ ਤੋਂ ਮੈਂ ਆਇਆਂ ਹਾਂ। ਮੈਂ ਹੀ ਪਲਿਉ ਪੈਸੇ ਵੀ ਤੁਹਾਨੂੰ ਦੇਵਾਂ। ਮੈਂ ਚਾਹਾਂ ਤਾਂ ਕੁੜੀ ਵਾਲਿਆਂ ਤੋਂ ਮੂੰਹੋਂ ਮੰਗ ਕੇ ਦਾਜ ਲੈ ਸਕਦਾ ਹਾਂ।" ਉਸ ਰਿਸ਼ਤਿਆਂ ਦੇ ਦਲਾਲ ਨੇ ਕਿਹਾ," ਠੀਕ ਹੈ। ਇਹ ਕੁੜੀ ਦੇ ਤਾਂ ਰਿਸ਼ਤੇ ਦੀ ਗੱਲ ਕੀਤੇ ਹੋਰ ਪੱਕੀ ਹੋ ਰਹੀ ਹੈ।" ਦੂਜੇ ਦਿਨ ਉਨਾਂ ਨੇ ਹੀ ਔਰਤ ਭੇਜ ਦਿੱਤੀ। ਉਸ ਨੇ ਕੁੱਝ ਫੋਟੋਆਂ ਦਿਖਾਈਆਂ। ਰਾਜ ਨੂੰ ਦੱਸ ਦਿੱਤਾ," ਇਨਾਂ ਕੁੜੀਆਂ ਦਾ ਸਾਕ ਕਰਾਉਣ ਦਾ ਮੈਂ ਕੋਈ ਪੈਸਾ ਨਹੀਂ ਲੈਂਦੀ।" ਰਾਜ ਨੇ ਇਕ ਕੁੜੀ ਪਸੰਦ ਕਰ ਲਈ, ਉਸ ਕੁੜੀ ਨਾਲ ਰਾਜ ਨੇ ਗੱਲਾਂ ਕਰਨ ਦੀ ਇਛਾ ਦੱਸੀ। ਘਰ ਵਾਲਿਆਂ ਨੇ ਅਜ਼ਾਜ਼ਤ ਦੇ ਦਿੱਤੀ। ਰਾਜ ਨੇ ਕੁੜੀ ਨੂੰ ਕਿਹਾ," ਤੂੰ ਮੈਨੂੰ ਪਸੰਦ ਹੈ। ਇਹ ਔਰਤ ਰਿਸ਼ਤਾ ਕਰਾ ਰਹੀ ਹੈ। ਇਹ ਤੇਰੀ ਕੀ ਲੱਗਦੀ ਹੈ?" ਕੁੜੀ ਨੇ ਕਿਹਾ," ਮੇਰੀ ਕੁੱਝ ਨਹੀਂ ਲੱਗਦੀ। ਕੁੜੀਆਂ ਮੁੰਡਿਆ ਦੇ ਪੈਸੇ ਲੈ ਕੇ, ਰਿਸ਼ਤੇ ਕਰਾਉਂਦੀ ਹੈ।" ਇਸ ਨੂੰ ਪੈਸੇ ਕਿਸ ਨੇ ਦੇਣੇ ਹਨ? ਮੈਂ ਤਾਂ ਪੈਸੇ ਦੇ ਕੇ ਰਿਸ਼ਤਾਂ ਲੈਣ ਦੇ ਹੱਕ ਵਿੱਚ ਵੀ ਨਹੀਂ ਹਾਂ। ਬਈ ਐਸੇ ਲੋਕਾਂ ਨੂੰ ਵਪਾਰ ਕਰਨ ਦੇ ਪੈਸੇ ਦਿੱਤੇ ਜਾਣ, ਤੁਸੀਂ ਵੀ ਇਸ ਨੂੰ ਕੋਈ ਪੈਸਾ ਨਾਂ ਦੇਣਾਂ।" ਕੁੜੀ ਨੇ ਜਾ ਕੇ ਮਾਂਪਿਆਂ ਨੂੰ ਦਿੱਤਾ। ਉਹੀ ਔਰਤ ਰਾਜ ਕੋਲ ਦੂਜੇ ਦਿਨ ਆ ਗਈ। ਉਸ ਨੇ ਕਿਹਾ," ਕੁੜੀ ਵਾਲਿਆਂ ਨੇ ਰਿਸ਼ਤੇ ਨੂੰ ਜੁਆਬ ਦੇ ਦਿੱਤਾ ਹੈ। ਕਹਿੰਦੇ ਹਨ,Ḕ ਅਸੀਂ ਰਿਸ਼ਤਾ ਨਹੀਂ ਕਰਨਾ। ਮੁੰਡੇ ਨੂੰ ਕੀ ਮਤਲੱਬ ਅਸੀਂ ਰਿਸ਼ਤਿਆਂ ਦੇ ਦਲਾਲ ਨੂੰ ਪੈਸੇ ਦੇਈਂਏ ਨਾਂ ਦਈਂਏ।Ḕ ਜੇ ਕਹੇਂ ਤਾਂ ਹੋਰ ਕੁੜੀ ਦਿਖਾ ਦੇਵਾਂ। ਇਥੇ ਹੁਣ ਗੱਲ ਨਹੀਂ ਬਣਨੀ।" ਕੁੱਝ ਹੀ ਦਿਨਾਂ ਪਿਛੋਂ ਰਾਜ ਦੇ ਹੱਥ ਵਿੱਚ ਗੁਆਂਢੀਆਂ ਦੇ ਮੁੰਡੇ ਦੇ ਵਿਆਹ ਦਾ ਕਾਡ ਸੀ। ਉਹ ਔਰਤ ਉਸ ਕੁੜੀ ਦਾ ਰਿਸ਼ਤਾ ਉਸ ਨੂੰ ਕਰਾ ਗਈ ਸੀ। ਰਾਜ ਵਿਆਹ ਵਿੱਚ ਗਿਆ ਤਾਂ ਰਿਸ਼ਤੇਦਾਰਾਂ ਵਾਂਗ ਸਾਰੇ ਦਲਾਲ ਵੀ ਹਾਜ਼ਰ ਸਨ। ਰਾਜ ਨੂੰ ਮਜ਼ਾਕ ਕਰਨ ਲੱਗ ਗਏ," ਯਾਰ ਜੇ ਵਿਆਹ ਕਰਾਉਣਾਂ ਹੈ। ਤਾਂ ਸਾਡੇ ਬਗੈਰ ਨਹੀਂ ਹੋਣਾ। ਜੇ ਤੂੰ ਜੇਬ ਵਿੱਚੋ ਦੁਆਨੀ ਨਹੀਂ ਕੱਢਣੀ। ਕੁੜੀ ਵਾਲਿਆਂ ਨੂੰ ਦੇ ਲੈਣਦੇ। ਨਹੀਂ ਛੱੜਾ ਹੀ ਪੰਜਾਬ ਵਿਚੋਂ ਮੁੜਨਾ ਪੈਣਾ ਹੈ। ਕੁੜੀ ਵਾਲੇ ਬਗੈਰ ਤਸਲੀ ਤੋਂ ਰਿਸ਼ਤਾ ਨਹੀਂ ਕਰਦੇ। ਅਸੀਂ ਹੀ ਤਸਲੀ ਕਰਾ ਸਕਦੇ ਹਾਂ।" ਦੂਜੇ ਨੇ ਕਿਹਾ," ਅਸੀਂ ਸਾਰੇ ਆਲੇ-ਦੁਆਲੇ ਦੱਸ ਦਿੱਤਾ ਹੈ। ਤੂੰ ਦਾਜ ਦੀ ਮੋਟੀ ਰਕਮ ਮੰਗਦੇ ਹੈ। ਤੈਨੂੰ ਕਿਸੇ ਸਾਕ ਨਹੀਂ ਕਰਾਉਣਾਂ।" ਰਾਜ ਇਸ ਤਰਾਂ ਖੜ੍ਹਾ ਸੀ, ਜਿਵੇਂ ਕੋਈ ਮੁਜ਼ਰਮ ਹੋਵੇ। ਉਨਾਂ ਨਾਲ ਬੇਬਸ ਹੋਇਆ, ਸਹਿਮਤ ਹੋ ਗਿਆ ਸੀ। ਅਗਲੇ ਦਿਨ ਰਾਜ ਆਪਣੇ ਪ੍ਰੋਫਸਰਾਂ ਨੂਮ ਮਿਲਣ ਗਿਆ। ਕਾਲਜ਼ ਵਿੱਚ ਪੜ੍ਹਦੀ ਕੁੜੀ ਉਸ ਨੂੰ ਪਸੰਦ ਆ ਗਈ। ਉਸ ਨੇ ਉਸ ਕੁੜੀ ਨੂੰ ਕਿਹਾ," ਤੂੰ ਮੈਨੂੰ ਪਸੰਦ ਹੈ। ਜੇ ਤੂੰ ਤੇ ਮੈਂ ਤੇਰੇ ਨਾਲ ਵਿਆਹ ਕਰਾਉਣਾਂ ਚਾਹੁੰਦਾ ਹਾਂ।" ਕੁੜੀ ਨੇ ਆਪਣੇ ਘਰ ਜਾ ਦੱਸਿਆ। ਕੁੜੀ ਦੇ ਘਰ ਵਾਲੇ ਰਾਜ ਕੋਲ ਆ ਗਏ। ਉਸ ਦਾ ਵਿਆਹ ਪੱਕਾ ਕਰ ਦਿੱਤਾ। ਬਗੈਰ ਦਾਜ ਤੇ ਦਲਾਲੀ ਦਿੱਤੇ ਰਾਜ ਦਾ ਵਿਆਹ ਹੋ ਗਿਆ ਸੀ।
ਆ ਲੈ ਚੇਤੇ ਨਾਲ ਸੰਭਾਂਲ ਲਈ
ਸੱਤੇ ਦੇ ਪਤੀ ਹੈਰੀ ਨੇ ਕਿਹਾ,"ਆ ਲੈ ਚੇਤੇ ਨਾਲ ਸੰਭਾਂਲ ਲਈ, ਹਰ ਵਾਰ ਪੈਰ ਤੇ ਚੀਜ਼ ਨਹੀਂ ਲੱਭਦੀ ਬਹੂ ਦੇ ਗਹਿਣੇ ਹਨ। ਹੋਰ ਨਾ ਕਿਤੇ ਧਰ ਕੇ ਭੁੱਲ ਜਾਵੀ। ਵਿਆਹ ਵਾਲੇ ਦਿਨ ਬਰੀ ਵਿੱਚ ਰੱਖਣੇ ਹਨ।" ਸੱਤੇ ਨੇ ਜੁਆਬ ਵਿੱਚ ਕਿਹਾ," ਤੁਸੀਂ ਫਿਕਰ ਹੀ ਨਾਂ ਕਰੋਂ ਜੀ। ਮੈਨੂੰ ਗਹਿਣੇ ਫੜਾਵੋ, ਮੈਂ ਆਪੇ ਸੰਭਾਂਲ ਲਵਾਗੀ।" " ਸੱਤੇ ਕਿਤੇ ਮੇਰੇ ਪਾਸਪੋਰਟ ਵਾਂਗ ਨਾਂ ਸੰਭਾਂਲ ਦੇਈ। ਉਧਰੋਂ ਇੰਡੀਆਂ ਦੀ ਟਿਕਟ ਕੱਟਾ ਲਈ, ਸਾਰੇ ਲੱਭ ਲਿਆ, ਤੇਰਾ ਰੱਖਿਆ ਪਾਸਪੋਰਟ ਨਹੀਂ ਲੱਭਿਆ।  ਮੈਂ ਕਨੇਡਾ ਦਾ ਸਟੀਜ਼ਨ ਸੀ। ਤਾਂਹੀ ਪੰਜਾ ਦਿਨਾਂ ਵਿੱਚ ਪਾਸਪੋਰਟ ਬਣ ਗਿਆ। ਜੇ ਕਿਤੇ ਇੰਡੀਅਨ ਪਾਸਪੋਰਟ ਹੁੰਦਾ ਤੁਹਾਡੇ ਮੁੜ ਕੇ ਆਉਂਦਿਆਂ ਨੂੰ ਬਣਨਾ ਸੀ।" ਸੱਤੇ ਨੇ ਗਹਿਣੇ ਆਟੇ ਵਾਲੇ ਢੋਲ ਵਿਚ ਰੱਖਦੇ ਕਿਹਾ," ਤੁਸੀਂ ਵੀ ਦੇਖ ਲਵੋਂ, ਗਹਿਣਿਆਂ ਦਾ ਡੱਬਾ ਆਟੇ ਵਿੱਚ ਰੱਖਿਆ ਹੈ। ਪਾਸਪੋਰਟ ਸਰਾਣੇ ਵਿੱਚ ਹੀ ਸੀ ਕਿਤੇ ਗੁਆਚਿਆ ਥੋੜਾ ਸੀ।" ਹੈਰੀ ਨੇ ਤਲਖੀ ਨਾਲ ਕਿਹਾ,"ਗੁਆਚਣ ਦੀ ਕੋਈ ਕਸਰ ਰਹਿ ਗਈ। ਜਦੋਂ ਸਮੇਂ ਸਿਰ ਲੱਭਿਆ ਨਹੀਂ। ਹੋਰ ਪਾਸਪੋਰਟ ਬਣਾ ਕੇ ਪੈਸੇ ਖਰਾਬ ਕਰ ਦਿੱਤੇ। ਹੁਣ ਵਿਆਹ ਦਾ ਕੰਮ ਹੈ। ਤੂੰ ਗਹਿਣੇ ਆਟੇ ਵਿੱਚ ਰੱਖ ਦਿੱਤੇ। ਕੋਈ ਵੀ ਹੱਥ ਮਾਰ ਸਕਦਾ ਹੈ।" " ਆਂਏਂ ਕਿਵੇਂ ਕੋਈ ਹੱਥ ਮਾਰ ਲਵਾਗਾ। ਮੈਂ ਵੀ ਜਮਾਂ ਢੋਲ ਦੇ ਥੱਲੇ ਨਾਲ ਲਾ ਕੇ ਰੱਖੇ ਹਨ।" ਹੈਰੀ ਨੇ ਮੱਥੇ Aੁਤੇ ਹੱਥ ਮਾਰਿਆ," ਤੈਨੂੰ ਕੌਣ ਸਮਝਾਵੇ, ਗਹਿਣੇ ਬੈਂਕ ਦੇ ਲੋਕਰ ਵਿੱਚ ਰੱਖ ਦਿਨੇ ਆਂ।" ਸੱਤੇ ਨੇ ਕਿਹਾ," ਨਾਂ ਜੀ ਮੈਂ ਤਾਂ ਬੈਂਕ ਤੇ ਭੋਰਾ ਜਕੀਨ ਨਹੀਂ ਕਰਦੀ। ਕੀ ਪਤਾ ਕਦੋਂ ਬੈਂਕ ਬੰਦ ਕਰਕੇ ਬੈਠ ਜਾਣ, ਕਦੋਂ ਬੈਂਕ ਵਿੱਚ ਡਾਕਾ ਪੈ ਜਾਵੇਂ। ਦਿਨ ਦਿਹਾੜੇ ਭੁੱਖੇ ਮਰਦੇ ਲੋਕ ਬੈਂਕਾਂ ਲੁੱਟੀ ਜਾਂਦੇ ਹਨ। ਕੰਮ ਤਾਂ ਲੱਭਦੇ ਨਹੀਂ, ਹੋਰ ਭੁੱਖੇ ਮਰਦੇ ਲੋਕ ਕੀ ਕਰਨਗੇ? ਘਰੇ ਚੀਜ਼ ਪਈ ਨਿਗਾ ਥੱਲੇ ਤਾਂ ਹੈ।" " ਸੱਤੇ ਮੇਰਾਂ ਤਾਂ ਕਹਿੱਣ ਦਾ ਇੰਨਾਂ ਹੀ ਮੱਤਲੱਭ ਹੈ। ਲੋੜ ਵੇਲੇ ਤੇਰੇ ਕੋਲੋ ਚੀਜ਼ ਮੰਗੀਏ, ਤਾਂ ਕਦੇ ਵੀ ਭਾਲੀ ਨਹੀਂ ਲੱਭਦੀ।" ਸੱਤੇ ਨੇ ਕਿਹਾ," ਮੈਨੂੰ ਇੱਕ ਖਿਆਲ ਆਇਆ ਹੈ। ਮੈਂ ਪੇਪਰ ਉਤੇ ਲਿਖ ਲਿਆ ਕਰਾਂਗੀ, ਕਿਹੜੀ ਚੀਜ਼ ਕਿਥੇ ਰੱਖੀ ਹੈ। ਜਦੋਂ ਵੀ ਕੋਈ ਚੀਜ਼ ਲੱਭਣੀ ਹੋਈ। ਪੇਪਰ ਉਤੋਂ ਪੜ੍ਹ ਲਿਆ ਕਰਾਂਗੇ। ਜੇ ਮੈਂ ਘਰ ਨਾਂ ਹੋਈ, ਤੁਸੀਂ ਆਪ ਵੀ ਲੋੜ ਬੰਦ ਚੀਜ਼ ਲੈ ਸਕਦੇ ਹੋ।" " ਸੱਤੇ ਇੱਕ ਗੱਲ ਦੱਸ, ਜੇ ਤੇਰਾ ਪੇਪਰ ਹੀ ਗੁਆਚ ਗਿਆ। ਫਿਰ ਤਾਂ ਉਈਂ ਭੱਠਾ ਬੈਠ ਜਾਣਾ। ਤੂੰ ਸੋਚਣਾ ਕੀ ਚੇਤੇ ਰੱਖਣਾ ਹੈ। ਆਪੇ ਪੇਪਰ ਤੋਂ ਪੜ੍ਹ ਲਵਾਂਗੇ।" " ਹੈਰੀ ਤੁਹਾਨੂੰ ਇਹੀ ਕਿਉਂ ਲੱਗਦਾ ਹੈ। ਮੇਰੀ ਹੀ ਯਾਦ ਸ਼ਕਤੀ ਕੰਮਜ਼ੋਰ ਹੈ। ਮੇਰੇ ਕੋਲੋ  ਜੀਵਨ ਵਿੱਚ ਬੀਤੀ ਜਿਹੜੀ ਗੱਲ ਮਰਜ਼ੀ ਪੁੱਛ ਲਵੋ। ਸਭ ਦੱਸ ਦੇਵਾਂਗੀ।" ਸੱਤੇ ਉਹ ਤਾਂ ਮੈਨੂੰ ਵੀ ਸਾਰਾ ਪਤਾ ਹੈ। ਗੱਲਾਂ-ਬਾਤਾਂ ਵਿੱਚ ਤਾਂ ਤੂੰ ਕਿਸੇ ਨੂੰ ਬਾਰੇ ਨਹੀਂ ਆਉਣ ਦਿੰਦੀ। ਦਾਦੇ-ਪੜਦਾਦੇ ਸਭ ਬਾਰੇ ਜਾਣਦੀ ਹੈ।" ਸੱਤੇ ਨੇ ਕਿਹਾ," ਇਦਾ ਕਰਦੇ ਹਾਂ। ਮੈਂ ਹਰ ਕੀਮਤੀ ਚੀਜ਼ ਰੱਖਣ ਲੱਗੀ, ਤੁਹਾਨੂੰ ਦੱਸ ਦਿਆ ਕਰਾਂਗੀ। ਫਿਰ ਤਾਂ ਤੁਸੀਂ ਹੀ ਲੋੜ ਸਮੇਂ ਚੀਜ਼ ਛੇਤੀ ਲੱਭ ਕੇ ਦੇ ਦਿਆ ਕਰੋਂਗੇ।" " ਨਾਂ ਜੀ, ਜੇ ਮੈਂ ਇਹ ਕੰਮ ਆਪ ਹੀ ਕਰਨਾ ਸੀ। ਸੱਤੇ ਤੇਰੇ ਤੋਂ ਮੈਂ ਕੀ ਕਰਾਉਣਾ ਸੀ। ਤੂੰ ਘਰ ਦੇ ਕੰਮ ਸੰਭਾਂਲੇਂ, ਇਸੇ ਲਈ ਤਾਂ ਮੈਂ ਤੇਰੀ ਹੈਡਕ ਲਈ ਹੋਈ ਹੈ। ਐਵੇਂ ਹੀ ਤੈਨੂੰ ਕਿਲੋ ਅਨਾਜ਼ ਨਿੱਤ ਖੁਲਾਉਂਦਾ ਹਾਂ।" ਸੱਤੇ ਨੂੰ ਗੁੱਸਾ ਆ ਗਿਆ। ਉਸ ਨੇ ਗਹਿਣੇ ਹੈਰੀ ਨੂੰ ਫੜਾ ਦਿੱਤੇ," ਅੱਜ ਤੋਂ ਤੁਸੀਂ ਹੀ ਘਰ ਦੀਆਂ ਕੀਮਤੀ ਚੀਜ਼ਾਂ ਸੰਭਾਂਲੋ। ਮੇਰੇ ਵੀ ਸਾਰੇ ਗਹਿਣੇ ਵਿਚੇ ਹੀ ਹਨ। ਇਹ ਬੱਚਿਆ ਦੇ ਜਨਮ ਦੇ ਸਰਟੀਫਕੇਟ ਹਨ। ਇਹ ਬੈਂਕ ਦੀਆਂ ਕਾਪੀਆਂ ਹਨ।" ਹੈਰੀ ਪ੍ਰੇਸ਼ਾਨ ਹੋ ਗਿਆ। ਉਹ ਕੰਮ ਤੇ ਜਾ ਰਿਹਾ ਸੀ। ਸਾਰਾ ਕੁੱਝ ਫੜ ਕੇ ਲੰਚ ਬੈਗ ਵਿੱਚ ਰੱਖ ਲਿਆ। ਉਹ ਕੰਮ ਤੇ ਚਲਾ ਗਿਆ। ਕੰਮ ਤੇ ਲੰਚ ਟਇਮ ਹੋਇਆ ਸੀ। ਹੈਰੀ ਖਾਣਾ ਖਾ ਰਿਹਾ ਸੀ। ਸੱਤੇ ਦਾ ਸੈਲਰ ਫੋਨ ਤੇ ਫੋਨ ਆ ਗਿਆ," ਜੀ ਗਹਿਣੇ ਚਾਹੀਦੇ ਹਨ। ਵਿਚੋਲਣ ਨੇ ਦੇਖਣੇ ਹਨ। ਦੱਸੋ ਕਿਥੱੇ ਰੱਖੇ ਹਨ?" " ਵਿਚੋਲਣ ਨੂੰ ਫਿਰ ਦਿਖਾ ਦੇਵਾਂਗੇ। ਮੈਨੂੰ ਕੰਮ ਕਰ ਲੈਣ ਦੇ, ਮੈਂ ਕੰਮ ਉਤੇ ਹਾਂ।" ਸੱਤੇ ਨੇ ਕਿਹਾ," ਤੁਸੀਂ ਕੰਮ ਕਰੀ ਜਾਵੋਂ, ਗਹਿਣੇ ਤਾਂ ਵਿਚੋਲਣ ਨੂੰ ਹੁਣੇ ਹੀ ਦਿਖਉਣੇ ਪੈਣੇ ਹਨ। ਇਸ ਨੇ ਬਹੂ ਲਈ ਉਸ ਦੇ ਪੇਕਿਆਂ ਵਾਲਿਆਂ ਨਾਲ ਗਹਿਣੇ ਖ੍ਰੀਦਣ ਜਾਣਾ ਹੈ। ਹੋਰ ਨਾਂ ਇਕੋ ਜਿਹੇ ਹੀ ਖ੍ਰੀਦ ਲੈਣ।" " ਠੀਕ ਹੈ ਸੱਤੇ ਮੈਨੂੰ ਪੰਦਰਾਂ ਮਿੰਟ ਦੇਦੇ, ਮੈਂ ਆਪ ਆ ਕੇ ਗਹਿਣੇ ਦੇ ਦਿੰਦਾ ਹਾਂ।" ਸੱਤੇ ਨੇ ਕਿਹਾ," ਕੀਤੀ ਨਾਂ ਉਹੀ ਗੱਲ, ਹੁਣ ਤੁਹਾਨੂੰ ਵੀ ਚੇਤਾ ਨਹੀਂ ਆਉਂਦਾ ਗਹਿਣੇ ਕਿਥੇ ਰੱਖੇ ਹਨ?" ਵਿਚੋਲਣ ਨੇ ਕਿਹਾ," ਵੀਰ ਤਾਂ ਬੜਾ ਕੰਮ ਦਾ ਬੰਦਾ ਹੈ। ਤੇਰੇ ਤੇ ਭੋਰਾ ਬੋਝ ਨਹੀਂ ਪੈਣ ਦਿੰਦਾ। ਘਰ ਦੀਆਂ ਚੀਜ਼ਾਂ ਆਪ ਸੰਭਾਲਦਾ ਹੈ। ਸਾਡੇ ਤਾਂ ਘਰ ਕਦੇ ਛਾਪ, ਕਦੇ ਚੂੜੀਆਂ ਜਾਂ ਕੰਨਾਂ ਦੀਆਂ ਵਾਲੀਆਂ ਗੁਆਚ ਗਈਆਂ। ਆਪਣੀਆਂ ਰੱਖੀਆਂ ਚੀਜ਼ਾਂ ਨਹੀਂ ਲੱਭਦੀਆਂ। ਕੱਲ ਦੀ ਮੇਰੀ ਨਵੇਂ ਸੂਟ ਨਾਲ ਦੀ ਚੂੰਨੀ ਹੀ ਨਹੀਂ ਲੱਭਦੀ।" ਜਦ ਨੂੰ ਹੈਰੀ ਆ ਗਿਆ," ਭੈਣ ਜੀ ਤੁਸੀਂ ਆਪਣੀ ਚੂੰਨੀ ਵੀ ਆਪਣੇ ਪਤੀ ਨੂੰ ਸੰਭਾਂਲ ਦਿਆ ਕਰੋ। ਆਪੇ ਮੋਕੇ ਤੇ ਸਿਰ ਉਤੇ ਵੀ ਦੇ ਦਿਆ ਕਰੇਗਾ।" ਵਿਚੋਲਣ ਨੇ ਕਿਹਾ," ਵੀਰ ਗਹਿਣੇ ਦਿਖਾ, ਮੈਨੂੰ ਛੇਤੀ ਹੈ। ਹੋਰ ਬਹੁਤ ਕੰਮ ਕਰਨ ਵਾਲੇ ਹਨ।" ਹੈਰੀ ਨੂੰ ਯਾਦ ਆਇਆ, ਗਹਿਣਿਆ ਵਾਲਾ ਬੈਗ ਤਾਂ ਕੰਮ ਤੇ ਲੰਚ ਰੂਮ ਵਿੱਚ ਹੀ ਰਹਿ ਗਿਆ। ਉਸ ਨੇ ਸੱਤੇ ਨੂੰ ਕਿਹਾ," ਰੱਬ ਕਰੇ ਕਿਸੇ ਨੇ ਗਹਿਣੇ ਚੋਰੀ ਨਾਂ ਕਰ ਲਏ ਹੋਣ, ਮੈਂ ਬੈਗ ਕੰਮ ਤੇ ਛੱਡ ਆਇਆਂ ਹਾਂ।" ਹੈਰੀ ਕੰਮ ਤੇ ਵਾਪਸ ਫਿਰ ਗਿਆ। ਉਥੇ ਹੀ ਗਹਿਣੇ ਪਏ ਸਨ। ਲਿਆ ਕੇ ਸੱਤੇ ਨੂੰ ਫੜਾ ਦਿੱਤੇ," ਸੱਤੇ ਆ ਲੈ ਚੇਤੇ ਨਾਲ ਸੰਭਾਂਲ ਲਈ, ਇਹ ਕੰਮ ਤੂੰ ਹੀ ਕਰ ਸਕਦੀ ਹੈ।"
ਸਾਧ ਮਨ ਦੀਆਂ ਬੁੱਝਦਾ ਹੈ
ਸਾਧ ਮਨ ਦੀਆਂ ਬੁੱਝਦਾ ਹੈ, ਤਾਂਹੀਂ ਤਾਂ ਸਾਧ ਕੋਲ ਲੋਕ ਜਾਂਦੇ ਹਾਂ। ਹੁਣ ਆਪੇ ਦੱਸੋਂ ਜੇ ਪਤਾ ਹੀ ਹੈ, ਸਾਡੇ ਮਨ ਵਿੱਚ ਕੀ ਹੈ? ਸਾਧ ਤੋਂ ਜਰੂਰੀ ਪੁੱਛਣ ਜਾਣਾਂ ਹੈ। ਅਗਰ ਕੋਈ ਸਾਧ ਗਿਆਨ ਦੀ ਗੱਲ ਕਰਦਾ ਹੈ। ਤਾਂ ਮਨ ਲੈਂਦੇ ਹਾਂ। ਉਸ ਕੋਲ ਜਰੂਰ ਜਾਣਾਂ ਚਾਹੀਦਾ ਹੈ। ਮਨ ਵਿੱਚ ਹੁੰਦਾ ਹੀ ਕੀ ਹੈ? ਕੁਆਰੇ ਹਾਂ ਤਾਂ ਪੜ੍ਹਾਈ ਦਾ ਫ਼ਿਕਰ ਹੁੰਦਾ ਹੈ। ਖਾਣ-ਪੀਣ ਦੀ ਮੌਜ਼ ਬਣੀ ਰਹਿੰਦੀ ਹੈ। ਵਿਹਲੇ ਟਇਮ ਪਾਸ ਕਰਦੇ ਰਹਿੰਦੇ ਹਾਂ। ਵਿਆਹੇ ਗਏ, ਕੰਮ ਤੇ ਪੈਸੇ ਕਮਾਂਉਣ ਤੇ ਬੱਚੇ ਮੁੰਡਾ ਕੁੜੀ ਪੈਦਾ ਕਰਨ ਦਾ ਫ਼ਿਕਰ ਬੱਣਿਆ ਰਹਿੰਦਾ ਹੈ। ਫਿਰ ਉਨ੍ਹਾਂ ਨੂੰ ਪੜ੍ਹਾਉਣ, ਵਿਆਹੁਉਣ ਦਾ ਚੱਕਰ ਚੱਲ ਪੈਂਦਾ ਹੈ। ਸੌ ਵਿਚੋਂ ਇੱਕ ਦੋ ਨੂੰ ਛੱਡ ਕੇ ਸਾਰਿਆਂ ਦੀ ਜਿੰਦਗੀ ਇਸੇ ਤਰ੍ਹਾਂ ਗੁਜ਼ਰਦੀ ਹੈ। ਸਾਧ ਜੋਤਸ਼ ਲਾ ਕੇ ਕੀ ਦਸ ਦੇਣਗੇ? ਹਾਂ ਜੇ ਸਾਨੂੰ ਆਪ ਪੰਜਾਬੀ ਬੋਲੀ ਦੇ ਸ਼ਬਦ ਪੜ੍ਹਨੇ ਨਹੀਂ ਆਉਂਦੇ ਤਾਂ ਅਕਸਰ ਬੰਦਾ ਹੀ ਸਾਨੂੰ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹ ਕੇ ਸੁਣਾ ਸਕਦਾ ਹੈ। ਉਸ ਨੂੰ ਗਿਆਨੀ ਸਾਧ ਕੁੱਝ ਵੀ ਕਹਿ ਲਈਏ। ਬਹੁਤ ਚੰਗ੍ਹਾ ਹੈ ਜਿਥੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੀ ਗੱਲ ਤੇ ਗਿਆਨ ਦੇ ਸ਼ਬਦ ਅਰਥ ਹੁੰਦੇ ਹਨ। ਬਦੋਵਾਲ ਤੇ ਝਾਡਿਆਂ ਵਿਚਕਾਰ ਰੇਲਵੇ ਲਈਨ ਕੋਲ ਇੱਕ ਡੇਰਾ ਬਣਇਆ ਹੈ। ਐਂਤਵਾਰ ਵਾਲੇ ਦਿਨ ਉਸ ਦੇ ਕੋਲੋ ਦੀ ਲੰਘੇ ਤਾਂ ਦੇਖਿਆ ਬਹੁਤ ਭਾਰੀ ਇੱਕਠ ਵਿੱਚ ਲੋਕ ਵਹੀਰਾ ਘੱਤੀ ਜਾਂਦੇ ਸਨ। ਰੋਡਵੇਜ਼ ਦੀਆਂ ਬੱਸਾ ਖੰਨਾਂ, ਜਲੰਧਰ, ਮੋਗਾ, ਫਰੋਜਪੁਰ ਹੋਰਾਂ ਥਾਵਾਂ ਦੀਆਂ ਚਲ ਰਹੀਆਂ ਸਨ। ਰੇਲਵੇ ਲਈਨ ਤੋਂ ਫਰੋਜਪੁਰ ਵਾਲੀ ਜੀ ਟੀ ਰੋਡ ਤੱਕ ਲੋਕ ਤੁਰੇ ਵੀ ਜਾ ਰਹੇ ਸਨ। ਤਿਲ ਸਿਟਣ ਜਿੰਨੀ ਥਾਂ ਵੀ ਖਾਲੀ ਨਹੀਂ ਸੀ। ਇੱਕਠ ਦੇਖ ਕੇ ਬੜੀ ਹੈਰਾਨੀ ਹੋਈ, ਬਹਰੋਂ ਪਤਾ ਕੀਤਾ ਤਾਂ ਉਨ੍ਹਾਂ ਨੇ ਦੱਸਿਆ," ਇਥੇ ਤਾਂ ਇਸੇ ਤਰ੍ਹਾਂ ਐਤਵਾਰ ਸਵੇਰ 5 ਵਜੇ ਤੋਂ ਸੰਗਤਾਂ ਜੁੜਦੀਆਂ ਹਨ। ਸਵੇਰੇ ਹੀ 10:30 ਵਜੇ ਭੋਗ ਪੈ ਜਾਂਦਾ ਹੈ।" ਮੈਂ ਪੁੱਛਿਆ," ਇਸ ਦਾ ਮਤਲਬ ਇਮਾਰਤ ਅੰਦਰ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਪ੍ਰਕਾਸ਼ ਹਨ।" ਕਿਸੇ ਨੇ ਕਿਹਾ," ਜੀ ਹਾਂ ਪਾਠ ਦੀਆਂ ਲੜੀਆਂ ਦਿਨ ਰਾਤ ਚੱਲ ਰਹੀ ਹਨ। 24 ਘੰਟੇ ਬਾਹਰ ਦੇ ਦਰਵਾਜ਼ੇ ਵੀ ਖੁੱਲੇ ਰਹਿੰਦੇ ਹਨ।"  ਇੱਕ ਹੋਰ ਔਰਤ ਨੇ ਕਿਹਾ," ਮੇਰਾ ਭਾਰ 60 ਕਿਲੋ ਤੋਂ ਵੱਧ ਕੇ 200 ਕਿਲੋ ਹੋ ਗਿਆ ਸੀ। ਜਦੋਂ ਦੀ ਮੈਂ ਹਰ ਐਂਤਵਾਰ ਨੂੰ ਤੁਰ ਕੇ, ਇਥੇ ਆਉਣ ਲੱਗੀ ਹਾਂ। ਮੇਰਾ ਭਾਰ 60 ਕਿਲੋ ਹੋ ਗਿਆ ਹੈ।"  ਮੈਂ ਸਮਝ ਗਈ ਪੈਦਲ ਚੱਲਣ ਨਾਲ ਭਾਰ ਠੀਕ ਹੋ ਗਿਆ। ਨਾਲੇ ਇਥੇ ਆਉਣ ਦੇ ਆਹਰ ਵਿੱਚ ਬਾਕੀ ਘਰ ਦੇ ਕੰਮ ਵੀ ਭੱਜ ਨੱਠ ਕੇ ਕਰ ਲੈਂਦੀ ਹੋਣੀ ਹੈ। ਹੋਰ ਜਾਨਣ ਦੀ ਇਛਾ ਨਾਲ, ਅਸੀ ਸਾਰੇ ਅੰਦਰ ਚਲੇ ਗਏ। ਦੁਪਿਹਰ 12 ਵਜੇ ਦਾ ਸਮਾਂ ਸੀ। ਸੰਗਤਾਂ ਲੰਗਰ ਵਿੱਚ ਪ੍ਰਸ਼ਾਦੇ ਤੇ ਚਾਹ-ਪਾਣੀ ਦੀ ਸੇਵਾ ਕਰ ਰਹੀਆਂ ਸਨ। ਲਘਰ ਚਲ ਰਿਹਾ ਸੀ। ਬਾਥਰੂਮ ਰਸੋਈ ਘਰ ਜਿਵੇਂ ਸਾਫ਼ ਸਨ। ਬਾਂਥਰੂਮ ਨੂੰ ਛੋਟੇ-ਛੋਟੇ ਬੱਚੇ ਝਾੜੂ ਨਾਲ ਹੋਰ ਸਾਫ਼ ਕਰ ਰਹੇ ਸਨ। ਸੰਗਤਾਂ ਵਿੱਚ ਬਹੁਤ ਉਤਸ਼ਾਹ ਸੀ। ਮਾਹਾਰਾਜ ਉਪਰ ਦੂਜੀ ਮੰਜ਼ਲ ਉਤੇ ਪ੍ਰਕਾਸ਼ ਸੀ। 30 ਕੁ ਸਾਲਾਂ ਦਾ ਪਾਠੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦਾ ਪਾਠ ਪੜ੍ਹ ਰਿਹਾ ਸੀ। ਪਰ ਪਾਠ ਵੱਲ ਉਕਾ ਹੀ ਧਿਆਨ ਨਹੀਂ ਸੀ। ਮੱਥਾ ਟੇਕਨ ਆਈ ਸੰਗਤ ਨੂੰ ਦੇਖ ਰਿਹਾ ਸੀ। ਉਸ ਨੇ ਕੋਈ ਸ਼ਬਦ ਨਹੀਂ ਪੜ੍ਹਿਆ ਨਾਂ ਹੀ ਕਿਸੇ ਦੇ ਕੰਨਾਂ ਵਿੱਚ ਕੋਈ ਸ਼ਬਦ ਪਿਆ। ਉਸ ਤੋਂ 15 ਕੁ ਫੁੱਟ ਦੀ ਦੂਰੀ ਤੇ ਦੇਗ਼ ਵੰਡਣ ਵਾਲਾ ਬੈਠਾ ਦੇਗ਼ ਵੰਡ ਰਿਹਾ ਸੀ। ਨਾਲ ਹੀ ਕਥਾ ਸੁਣਾ ਰਿਹਾ ਸੀ," ਸਭ ਤੋਂ ਪਹਿਲਾ ਮੇਰੀ ਘਰ ਵਾਲੀ ਇਥੇ ਆਉਣ ਲੱਗੀ ਸੀ। ਉਸ ਨੇ ਬਾਬਾ ਜੀ ਨੂੰ ਕਿਹਾ,Ḕ ਮੇਰਾ ਘਰ ਵਾਲਾ ਅੱਤ ਦਾ ਸ਼ਰਾਬੀ ਹੈ। ਹੋ ਸਕਦਾ ਹੈ, ਮੈਨੂੰ ਅੱਗੋਂ ਤੋਂ ਨਾਂ ਹੀ ਆਉਣ ਦੇਵੇ।Ḕ ਬਾਬਾ ਜੀ ਨੇ ਉਸ ਨੂੰ ਕਿਹਾ," ਤੈਨੂੰ ਇਥੇ ਬਗੈਰ ਨਾਗੇ 11 ਐਂਤਵਾਰ ਆਉਣਾ ਪੈਣਾ ਹੈ। ਤੇਰਾ ਪਤੀ ਸ਼ਰਾਬ ਛੱਡ ਦੇਵੇਗਾ।Ḕ ਤੂੰ ਉਸ ਨੂੰ ਕਹੀਂ,Ḕ ਤੈਨੂੰ ਬਾਬਾ ਜੀ ਯਾਦ ਕਰਦੇ ਹਨ। ਜੇ ਮੈਨੂੰ ਆ ਕੇ ਮਿਲੇਗਾ ਤਾਂ ਉਸ ਦੇ ਹੱਥ ਬਹੁਤ ਵੱਡਾ ਖ਼ਜ਼ਾਨਾਂ ਲੱਗਣ ਵਾਲਾ ਹੈ।Ḕ ਮੈਨੂੰ ਮੇਰੀ ਪਤਨੀ ਨੇ ਦੱਸਿਆ ਤਾਂ ਮੈਂ ਅਗਲੇ ਹੀ ਐਤਵਾਰ ਇਥੇ ਆ ਗਿਆ। ਆਪਾ ਉਦੋਂ ਤੋਂ ਹੀ ਤਿੰਨ ਸਾਲਾਂ ਦੇ ਇਥੇ ਹੀ ਬੈਠੇ ਹਾਂ। ਖਾਣ ਨੂੰ ਦੋ-ਚਾਰ ਰੋਟੀਆਂ ਤੇ ਐਡਾ ਵੱਡਾ ਰਹਿਣ ਨੂੰ ਡੇਰਾ ਹੈ। ਚਿੱਟੇ ਕੱਪੜੇ ਪਾ ਕੇ ਰੱਖੀਦੇ ਹਨ। ਹੋਰ ਮੈਨੂੰ ਕੀ ਖ਼ਜ਼ਨਾ ਚਾਹੀਦਾ ਹੈ। ਕਿਹੜਾ ਕੁੱਝ ਹਿੱਕ ਤੇ ਧਰ ਕੇ ਮਰਨ ਵੇਲੇ ਲੈ ਜਾਣਾਂ ਹੈ। ਮੇਰੀ ਇਹੀ ਡਿਊਟੀ ਲੱਗੀ ਹੋਈ ਹੈ। ਹਰ ਆਉਣ ਵਾਲੇ ਬੰਦੇ ਨੂੰ ਮੱਸਿਆ ਦੇ ਨਹ੍ਹਾਉਣ ਸੁੱਖਣ ਵਾਂਗ 5, 11, 21 ਚੌਕੀਆਂ ਭਰਨ ਨੂੰ ਕਹਿ ਦਿੰਦਾ ਹਾਂ। ਬਾਬਾ ਜੀ ਨੂੰ ਜਦੋਂ ਮਰਜ਼ੀ ਲੁਧਿਆਣੇ ਜਾ ਕੇ ਮਿਲ ਲਵੋਂ ਤੁਹਾਡਾ ਹਰ ਦੁਖ ਸਾਝਾਂ ਕਰਨਗੇ। ਜਿੰਨੀ ਵਾਰ ਇਥੇ ਆਉਣ ਨੂੰ ਕਹਿਣਗੇ ਆਉਣਾ ਪਵੇਗਾ।
ਸਭ ਦੇਖ ਸੁਣ ਕੇ, ਮੈਨੂੰ ਲੱਗਾ, ਬਾਬਾ ਤਾਂ ਕਰਤਾ ਬਣ ਗਿਆ। ਅਸਲ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੀਆਂ ਮੇਹਰਾਂ ਹਨ। ਉਸ ਕੋਲ ਜੋਂ ਵਾਰ-ਵਾਰ, ਮੁੜ-ਮੁੜ ਕੇ, ਆਪਣੀ ਫਰਿਆਦ ਲੈ ਕੇ ਜਾਂਦਾ ਹੈ। ਕਦੇ ਤਾਂ ਤਰਸ ਕਰਦਾ ਹੀ ਹੈ। ਨਾਂਮ ਸਾਧ ਦਾ ਵੱਜੀ ਜਾਂਦਾ ਹੈ। ਫਿਰ ਵੀ ਸਾਧ ਦੇ ਬਹੁਤ ਸ਼ੁਕਰਗੁਜਾਰ ਹਾਂ। ਸੰਗਤ ਨੂੰ ਉਸ ਦੇ ਦਰ ਨਾਲ ਜੋੜ ਰਿਹਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਅੱਗੇ ਵਾਰ-ਵਾਰ, ਮੁੜ-ਮੁੜ ਕੇ, ਆਉਣ ਲਈ ਪ੍ਰਰੇਦਾ ਹੈ। ਨਹੀਂ ਤਾਂ ਸਾਡੇ ਇਤਿਹਾਸਕ ਗੁਰਦੁਰਿਆਂ ਅੰਮ੍ਰਿਤਸਰ ਵਿਚੋਂ ਵੀ ਗੁਰੂ ਪ੍ਰੇਮੀਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਜਾਂਦਾ ਹੈ। ਕਨੇਡਾ ਅਮਰੀਕਾ ਵਿੱਚ ਇੱਕ ਬੰਦੇ ਨੂੰ ਗੁਰਦੁਆਰੇ ਸਾਹਿਬ ਵਿੱਚੋਂ ਕੱਢਣ ਲਈ ਪ੍ਰਬੰਧਕਾਂ ਦੁਆਰਾ ਪੁਲੀਸ ਸੱਦੀ ਜਾਂਦੀ ਹੈ। ਪ੍ਰਬੰਧਕ ਆਪ ਹੀ ਗੁਰੂ ਮਾਹਾਰਾਜ ਬਣਕੇ ਧਰਮ ਵਿਚੋਂ ਸਿੱਖੀ ਸਰੂਪ ਵਾਲੇ ਵਿਆਕਤੀ ਨੂੰ ਸ਼ੇਕ ਦਿੰਦੇ ਹਨ। ਉਸ ਦੇ ਸ਼ਰਦਾਲੂਆਂ ਲਈ, ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ। ਇੰਨ੍ਹਾਂ ਨੂੰ ਪੁੱਛਿਆ ਜਾਵੇ, ਆਮ ਬੰਦਾ ਗੁਰੂ ਨੂੰ ਤਨ, ਮਨ, ਧੰਨ ਦੇ ਕੇ ਪਿਆਰ ਕਰਦਾ ਹੈ, ਉਸ ਨੂੰ ਕਿਵੇਂ ਅਲਗ ਕਰੋਂਗੇ? ਉਹ ਤਾਂ ਆਪ ਵੀ ਸਦਾ ਹੀ ਪਿਆਰੇ ਗੁਰੂ ਮਾਹਾਰਾਜ ਨੂੰ ਮਨ ਘਰ ਵਿੱਚ ਪ੍ਰਕਾਸ਼ ਰੱਖ ਸਕਦਾ ਹੈ। ਉਸ ਦਾ ਪਿਆਰਾ ਕਦੇ ਉਸ ਤੋਂ ਦੂਰ ਹੁੰਦਾ ਹੀ ਨਹੀਂ ਹੈ। ਧੰਨ ਹਨ ਜੋਂ ਆਪ ਸਾਧੂ ਬਣ ਕੇ। ਲੋਕਾਂ ਨੂੰ ਉਸ ਨਾਲ ਜੋੜਦੇ ਹਨ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਲੋਕਾਂ ਦੀਆਂ ਜੇਬਾਂ ਕੱਟਣ ਵਾਲੇ ਜਰੂਰ ਗੁਰੂ ਮਾਹਾਰਾਜ ਨੂੰ ਵੀ ਵੇਚ ਕੇ ਜੇਬਾ ਜਰੂਰ ਭਰਦੇ ਹਨ। ਤਾਂਹੀਂ ਹਰ ਦੋ ਸਾਲ ਪਿਛੋਂ ਵੋਟਾਂ ਵਿੱਚ ਜਿੱਤਣ ਸਮੇਂ ਇੱਕ ਦੂਜੇ ਨਾਲ ਛਿਤਰੋ-ਛਿਤਰੀ ਹੁੰਦੇ ਹਨ।।
ਗਰਭ ਦੁਰਾਨ ਮਾਂ ਦੀ ਖ਼ਰਾਕ
ਗਰਭ ਦੁਰਾਨ ਮਾਂ ਦੀ ਖ਼ਰਾਕ ਵੱਲ ਧਿਆਨ, ਕਿਸੇ ਹੋਰ ਨਹੀਂ ਦੇਣਾ ਹੁੰਦਾ। ਉਸ ਨੂੰ ਆਪ ਆਪਣੀ ਤੰਦਰੁਸਤ ਖ਼ਰਾਕ ਖਾਣੀ ਚਾਹੀਦੀ ਹੈ। ਔਰਤ ਤਾਂ ਰਸੋਈ ਵਿੱਚ ਹੀ ਰਹਿੰਦੀ ਹੈ। ਮਨ ਭਾਉਂਦਾ ਖਾ ਸਕਦੀ ਹੈ। ਜਰੂਰੀ ਨਹੀਂ ਕੋਈ ਹੋਰ ਥਾਲੀ ਪਰੋਸ ਕੇ ਅੱਗੇ ਰੱਖੇ। ਬਹੁਤ ਕੁੜੀਆਂ ਸ਼ਰਮਾਂ ਜਾਂਦੀਆਂ ਹਨ। ਕਿਸੇ ਨੂੰ ਬੱਚਾ ਗਰਭ ਵਿੱਚ ਹੋਣ ਬਾਰੇ ਦੱਸਦੀਆਂ ਵੀ ਨਹੀਂ। ਦੱਸਣ ਨਾਲ ਹੀ ਆਲੇ-ਦੁਆਲੇ ਤੋਂ ਉਸ ਬਾਰੇ ਜਾਣ ਕਾਰੀ ਮਿਲੇਗੀ। ਔਰਤ ਮਰਦ ਦੇ ਮਿਲਾਪ ਕਰਕੇ ਮਾਸਕਿ ਧਰਮ ਬੰਦ ਹੋ ਜਾਂਦਾ ਹੈ। ਜ਼ਿਆਦਾ ਤਰ ਔਰਤਾਂ ਨੂੰ ਉਲਟੀਆਂ ਲੱਗ ਜਾਂਦੀਆਂ ਹਨ। ਡਾਕਟਰ ਦੀ ਸਲਾਅ ਲੈ ਲੈਣੀ ਚਾਹੀਦੀ ਹੈ। ਉਲਟੀਆਂ ਦੀ ਗੋਲੀਂ ਖਾਣ ਨਾਲ ਉਲਟੀਆਂ ਘੱਟ ਜਾਂਦੀਆਂ ਹਨ। ਸਵੇਰ ਦੇ ਸਮੇਂ ਜ਼ਿਆਦਾ ਤਰ ਮੌਰਨੀਗ ਸਿਕਨਿਸ ਹੁੰਦੀ ਹੈ। ਨਿਰਨੇ ਕਾਲਜੇ ਕੁੱਝ ਹੋਰ ਖਾਣ ਤੋਂ ਪਹਿਲਾਂ ਪਾਣੀ ਦੇ ਦੋ ਗਲਾਸ ਪੀ ਕੇ, ਆਪੇ ਬਾਹਰ ਕੱਢ ਦੇਣੇ ਚਾਹੀਦੇ ਹਨ। ਮਿਹਦਾ ਹੌਲਾ ਹੋ ਜਾਂਦਾ ਹੈ। ਪੂਰਾ ਦਿਨ ਉਲਟੀ ਨਹੀਂ ਆਉਂਦੀ। ਬੱਚੇ ਤੇ ਮਾਂ ਦੇ ਦੰਦ ਤੇ ਹੱਡੀਆਂ ਮਜ਼ਬੂਤ ਹੁੰਦੇ ਰਹਿਣ ਦੁੱਧ ਦੇ ਚਾਰ ਗਲਾਸ ਪੀਣੇ ਚਾਹੀਦੇ ਹਨ। ਜੇ ਦੁੱਧ ਨਾਂ ਪੀਤਾ ਜਾਵੇਂ, ਤਾਂ ਕੈਲਸ਼ੀਅਮ ਦੀਆਂ ਗੋਲੀਆਂ ਜਰੂਰ ਖਾ ਲੈਣੀਆਂ ਚਾਹੀਦੀਆਂ ਹਨ। ਹੋਰ ਵੀ ਸਾਰੇ ਮਿਕਦਾਰ ਦੇ ਵਿਟਾਮਨ ਦੀ ਗੋਲੀ ਇੱਕ ਦਿਨ ਵਿੱਚ ਲੈਣੀ ਚਾਹੀਦੀ ਹੈ। ਖੂਨ ਦੀ ਕਮੀ ਗਰਭ ਦੁਰਾਨ ਹੋ ਹੀ ਜਾਂਦੀ ਹੈ। ਖੂਨ ਬਣਨ ਦੀ ਗੋਲੀ ਵੀ ਖਾਣੀ ਬਹੁਤ ਜਰੂਰੀ ਹੈ। ਇਹ ਸਾਰਾ ਕੁੱਝ ਬੱਚੇ ਨੂੰ ਤੇ ਮਾਂ ਨੂੰ ਜਰੂਰੀ ਚਾਹੀਦਾ ਹੁੰਦਾ ਹੈ। ਅਗਰ ਮਾਂ ਸੰਤਸ਼ਟ ਭੋਜਨ ਸਾਰੇ ਤੱਤਾ ਵਾਲਾ ਨਹੀਂ ਖਾਵੇਗੀ। ਬੱਚਾ ਮਾਂ ਦੇ ਸਰੀਰ ਵਿਚੋਂ ਸਾਰਾ ਕੁੱਝ ਆਪੇ ਖਿਚਣ ਲੱਗ ਜਾਂਦਾ ਹੈ। ਬੱਚੇ ਨੂੰ ਵੱਧਣ-ਫੁੱਲਣ ਲਈ ਤੰਦਰੁਸਤ ਭੋਜਨ ਪੂਰੇ ਤੱਤਾ ਵਾਲਾ ਚਾਹੀਦਾ ਹੈ। ਹੁਣ ਮਾਂ ਦੀ ਆਪਣੀ ਮਰਜ਼ੀ ਹੈ। ਉਸ ਨੇ ਆਪਣੀ ਸੇਹਿਤ ਠੀਕ ਰੱਖਣੀ ਹੈ। ਤਾਂ ਚਾਰ ਵਾਰ ਭੋਜਨ ਖਾਣਾ ਜਰੂਰੀ ਹੈ। ਅੱਜ ਕਲ ਤਾਂ ਹਰ ਖ਼ਰਾਕ ਹਾਂਸਲ ਕਰਨੀ ਸੋਖੀ ਹੀ ਹੈ। ਹਰ ਵਾਰ ਹਰ ਮੇਲ ਵਿੱਚ ਫ਼ਲ, ਸੱਕੇ ਮੇਵੇ, ਕੱਚੀਆਂ ਸਬæਜੀਆਂ, ਦਾਲਾਂ ਖਾਂਣੀਆਂ ਚਾਹੀਦੀਆਂ ਹਨ। ਨਾਲ ਦੁੱਧ ਦਾ ਗਲਾਸ ਜਰੂਰ ਪੀਤਾ ਜਾਵੇ। ਖਣੇ ਨੂੰ ਚੰਗ੍ਹੀ ਤਰ੍ਹਾਂ ਚਬਾ ਕੇ ਖਾਂਣਾਂ ਚਾਹੀਦਾ ਹੈ। ਨਹੀਂ ਤਾਂ ਪੇਟ ਦੁਖਣ ਲੱਗ ਜਾਂਦਾ ਹੈ। ਖਾਣ ਵਿੱਚ ਕਜੂਸੀ ਕੀਤੀ ਗਈ ਤਾਂ ਕਬæਜ਼ ਹੋ ਜਾਂਦੀ ਹੈ। ਪੇਟ ਹੀ ਨਹੀਂ ਭਰੇਗਾ, ਪੇਟ ਵਿੱਚ ਪੁਰਾਣਾ ਮਾਲ ਜਮਾ ਹੀ ਰਹੇਗਾ। ਹਰ ਬੰਦੇ ਲਈ  ਜਰੂਰੀ ਹੈ। ਹਾਜ਼ਮਾਂ ਠੀਕ ਰੱਖਣ ਲਈ ਵੇਲੇ ਸਿਰ ਤੰਦਰੁਸਤ ਸੰਤਸ਼ਟ ਭੋਜਨ ਸਾਰੇ ਤੱਤਾ ਵਾਲਾ ਮਿਲਾ ਕੇ ਖਾਣਾ ਚਾਹੀਦਾ ਹੈ। ਇਕਲਾ ਆਟਾ ਖਾਣ ਨਾਲ ਵੀ ਪੇਟ ਖ਼ਰਾਬ ਹੋ ਜਾਂਦਾ ਹੈ। ਦਰਦ ਹੋਣ ਲੱਗ ਜਾਂਦਾ ਹੈ। ਗਰਭਪਤੀ ਔਰਤ ਨੂੰ ਲੱਗਦਾ ਹੈ। ਬੱਚੇ ਦੇ ਪੇਟ ਵਿੱਚ ਹੋਣ ਕਾਰਨ ਢਿੱਡ ਦੁੱਖਦਾ ਹੈ। ਜੇ ਕਬæਜ਼ ਨਾਂ ਹੋਵੇ, ਢਿੱਡ, ਸਿਰ ਨਹੀਂ ਦੁੱਖਦੇ, ਨਾਂ ਹੀ ਹੋਰ ਬਿਮਾਰੀਆਂ ਨੇੜੇ ਆਉਂਦੀਆਂ ਹਨ। ਖ਼ਰਾਕ ਠੀਕ ਹੋਵੇ ਤਾਂ ਸਰੀਰ ਤੰਦਰੁਸਤੀ ਰਹਿੰਦਾ ਹੈ। ਸਰੀਰ ਵਿੱਚ ਖੂਨ ਦਾ ਵਹਾ ਠੀਕ ਰਹਿਣ ਨਾਲ ਬਲਡ ਪੈਰਸ਼ਰ ਆਪੇ ਠੀਕ ਹੋ ਜਾਦਾ ਹੈ। ਬੱਚਾ ਪੈਂਦਾ ਹੋਣ ਪਿਛੋਂ ਵੀ ਇਸੇ ਤਰ੍ਹਾਂ ਮਾਂ ਨੂੰ ਆਪਣੀ ਖ਼ਰਾਕ ਵੱਲ ਧਿਆਨ ਦੇਈ ਰੱਖਣਾਂ ਚਾਹੀਦਾ ਹੈ। ਭਾਂਵੇਂ ਉਸ ਨੇ ਬੱਚੇ ਨੂੰ ਆਪਣਾਂ ਦੁੱਧ ਪਿਲਾਉਣਾਂ ਹੈ ਜਾਂ ਨਹੀਂ। ਅਗਰ ਮਾਂ  ਆਪਣਾਂ ਦੁੱਧ ਪਿਲ਼ਾ ਸਕੇ ਤਾਂ ਮਾਂ ਤੇ ਬੱਚੇ ਲਈ ਬਹੁਤ ਚੰਗਾ ਹੈ। ਮਾਂ ਨੂੰ ਮੋਟਾਪਾ ਨਹੀਂ ਆਉਂਦਾ, ਬੱਚੇ ਨੂੰ ਕੋਈ ਬਾਹਰੀ ਬਿਮਾਰੀ ਨਹੀਂ ਲੱਗਦੀ। ਬੱਚੇ ਤੰਦਰੁਸਤ ਪੈਦਾ ਹੋਣਗੇ ਤਾਂ ਚੰਗ੍ਹਾ ਸਮਾਜ ਬਣੇਗਾ।
ਸਮਾਜ ਵਿੱਚ ਔਰਤ ਦੀ ਕਿੰਨੀ ਕੁ ਇੱਜ਼ਤ ਕੀਤੀ ਜਾਂਦੀ ਹੈ
ਸਮਾਜ ਵਿਚ ਔਰਤ ਦੀ ਕਿੰਨੀ ਕੁ ਇੱਜ਼ਤ ਕੀਤੀ ਜਾਂਦੀ ਹੈ। ਸਾਰੇ ਆਪੋਂ ਆਪਣੇ ਘਰਾਂ ਵਿੱਚ ਤੇ ਗਲੀਂ, ਮਹੱਲੇ, ਹੋਰ ਸਾਰੇ ਨਿਗ੍ਹਾ ਮਾਰ ਕੇ ਦੇਖੀਏ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਇਸ ਨੂੰ ਕੁੱਟਣ ਝਿਕਣ ਦਾ ਹੱਕ ਖ਼ਸਮ ਤੇ ਬਾਪ ਤਾਂ ਰੱਖਦੇ ਹੀ ਹਨ। ਪੁੱਤਰ ਭਰਾ ਵੀ ਕਸਰ ਨਹੀਂ ਛੱਡਦੇ। ਮੋਕਾ ਦੇਖ ਕੇ ਖੂਬ-ਖੁੰਬ ਠੱਪ ਕਰਦੇ ਹਨ। ਬੁੱਢੀ ਹੋ ਕੇ ਵੀ ਕਿਸੇ ਨਾਂ ਕਿਸੇ ਮਰਦ ਤੋਂ ਲਾਅ-ਪਾਅ ਕਰਾਉਂਦੀ ਰਹਿੰਦੀ ਹੈ। ਹਰ ਪਲ ਬੇਇੱਜ਼ਤ ਹੁੰਦੀ ਹੈ। ਇਸ ਨੂੰ ਮਰਦ ਦੇ ਲੇਲੇ-ਪੇਪੇ ਕਰਨ ਦੀ ਆਦਤ ਪੈ ਗਈ ਹੈ। ਔਰਤ ਰੁਲ-ਖੁਲ ਕੇ ਪਲ਼ਦੀ ਹੈ। ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝ ਕੇ ਨਹੀਂ ਪਾਲ਼ਿਆ ਜਾਂਦਾ। ਆਪ ਨੂੰ ਸਿੱਖ ਕਹਾਉਣ ਵਾਲੇ ਹੀ ਕੁੜੀ ਨੂੰ ਗਰਭ ਵਿੱਚ ਹੀ ਮਾਰ ਦਿੰਦੇ ਹਨ। ਮੁੰਡਾ ਬਿਮਾਰ ਹੋਵੇ, ਸਾਰਾ ਟੱਬਰ ਭੱਜਾ ਫਿਰਦਾ ਹੈ। ਵਧੀਆ ਡਾਕਟਰ ਨੂੰ ਦਿਖਾਇਆ ਜਾਂਦਾ ਹੈ। ਕੁੜੀ ਨੂੰ ਜਮੈਣ, ਸੋਫ਼, ਲੈਚੀ ਦਾ ਕਾੜਾ ਪਲ਼ਾ ਦਿੱਤਾ ਜਾਂਦਾ ਹੈ। ਪੇਕੇ ਸਹੁਰੇ ਘਰ ਉਸ ਤੋਂ ਹੱਦੋ ਵੱਧ ਕੰਮ ਲੈ ਕੇ ਚੰਗ੍ਹੀ ਤਰ੍ਹਾਂ ਚੰਮ ਕੁੱਟਿਆ ਜਾਂਦਾ ਹੈ। ਔਰਤ ਘਰ ਦੇ ਸਾਰੇ ਕੰਮ ਕਰ ਲੈਂਦੀ ਹੈ। ਮਰਦ ਦੇਵਤੇ ਦੀ ਤਰ੍ਹਾਂ ਬੈਠਾ ਹੀ ਪਾਣੀ ਦਾ ਗਲਾਸ ਮੰਗਦਾ ਹੈ। ਕਸੂਰ ਸਾਰਾ ਔਰਤ ਦਾ ਹੈ। ਉਹ ਇਹ ਸਾਰਾ ਕੁੱਝ ਸਹਿਣਾ ਚਹੁੰਦੀ ਹੈ। ਔਰਤ ਜਾਣ ਜਾਵੇਂ ਮਰਦ ਇਸ ਤੋਂ ਬਗੈਰ ਕੌਡੀ ਦਾ ਵੀ ਨਹੀਂ ਹੈ। ਕੱਲਾ ਨਾਂ ਹੀ ਹੱਥ ਫੂਕ ਕੇ ਰੋਂਟੀ ਖਾ ਸਕਦਾ ਹੈ। ਨਾਂ ਹੀ ਬੱਚੇ ਜੰਮ ਸਕਦਾ ਹੈ। ਮੁਡ ਤੋਂ ਹੀ ਪੀਰ ਫ਼ਕੀਰ ਵੀ ਇਕ ਤੋਂ ਵੱਧ ਔਰਤਾਂ ਵਿਆਹਉਂਦੇ ਰਹੇ ਹਨ। ਜੇ ਧਰਮਕਿ ਆਗੂਆਂ ਨੂੰ ਇਹ ਪੁੱਛਿਆ ਜਾਵੇ, ਤਾਂ ਜੁਆਬ ਹੁੰਦਾ ਹੈ। ਉਨ੍ਹਾਂ ਨੇ ਤਾਂ ਗਰੀਬæ ਜ਼ਤੀਮਾਂ ਔਰਤਾਂ ਦੀ ਮਦਦ ਕਰਨ ਲਈ ਦੂਜੀ ਤੀਜੀ ਚੋਥੀ ਸ਼ਾਦੀ ਕਰਾਈ ਸੀ। ਅਣਵਿਆਹੀਆਂ ਨੂੰ ਕੁਆਰੀਆਂ ਕੋਲ ਰੱਖ ਕੇ ਖੂਬ ਇਸ਼ਕ ਲੜਾਉਦੇ ਰਹੇ ਹਨ। ਇਤਹਾਸ ਤੇ ਕਿਤਾਬਾ ਗੁਆਹ ਹਨ। ਹੁਣ ਵੀ ਗਰੀਬ ਆਦਮੀ ਛੁੱਪ ਕੇ ਉਰਾਂ-ਪਰਾਂ ਮੂੰਹ ਮਾਰਦਾ ਹੈ। ਅਮੀਰ ਨੂੰ ਕਿਸੇ ਦੀ ਸ਼ਰਮ ਨਹੀਂ, ਇਸ ਲਈ ਧੱਕੇ ਨਾਲ ਵੀ ਔਰਤ ਦੀ ਇੱਜ਼ਤ ਨੂੰ ਹੱਥ ਪਾ ਲੈਂਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਸੰਥਿਆ ਕਰਾਉਣ ਵਾਲਾ ਗਿਆਨੀ, ਜਾਣੀਦੀ ਜਿਸ ਨੂੰ ਪੂਰੇ ਮਾਹਾਰਾਜ ਦਾ ਲਾ ਦੂਲਾ ਲਾ ਕੇ ਅਰਥਾ ਸਹਿਤ ਪਾਠ ਆਉਂਦਾ ਸੀ। ਉਹ ਬੰਦਾ ਸੰਥਿਆ ਦੇਣ ਵੇਲੇ ਔਰਤਾਂ ਨੂੰ ਦੱਸ ਰਿਹਾ ਸੀ," ਬਈ ਜੇ ਔਰਤਾਂ ਮਾਹਾਵਾਰੀ-ਮਾਸਕਿ-ਧਰਮ ਵਿੱਚ ਹੋਵੇ, ਚਾਰ ਦਿਨ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠ ਨਹੀਂ ਕਰ ਸਕਦੀਆਂ।" ਜਦੋਂ ਕਿ ਪੂਰੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਜਾਂ ਕਿਸੇ ਹੋਰ ਧਰਮਿਕ ਗ੍ਰੰਥਿ ਵਿੱਚ ਇਹ ਗੱਲ ਨਹੀਂ ਲਿਖੀ ਹੈ। ਮੈਂ ਕਿਹਾ, " ਤੁਹਾਡੇ ਗਿਆਨ ਮੁਤਾਬਕ, ਇੰਨ੍ਹਾਂ ਦਿਨਾਂ ਵਿੱਚ ਔਰਤ ਛੂਤ ਹੋ ਜਾਂਦੀ ਹੈ। ਫਿਰ ਤਾਂ ਸੰਥਿਆ ਵੀ ਨਹੀਂ ਕਰਨੀ ਚਾਹੀਦੀ। ਤੁਸੀਂ ਕਿਵੇ ਪਤਾ ਲਾਵੋਂਗੇ, ਕਿ ਪਾਠ ਕਰਨ ਵਾਲੀ ਔਰਤ ਮਾਸਕਿ-ਧਰਮ ਵਿੱਚ ਹੈ। ਪਾਠ ਦੀ ਰੌਲ ਲਾਉਣ ਵੇਲੇ ਕੀ ਹਰ ਇਕ ਨੂੰ ਪੁੱਛੋਂਗੇ ਜਾਂ ਔਰਤ ਆਪ ਤੁਹਾਨੂੰ ਸਬੂਤ ਦੇਖਾਵੇਗੀ। ਨਾਲੇ ਫਿਰ ਤਾਂ ਇੰਨ੍ਹਾ ਦਿਨਾਂ ਵਿੱਚ ਅੰਮ੍ਰਿਤਧਾਰੀ ਬੀਬੀ ਪੰਜ ਬਾਣੀਆਂ ਦਾ ਉਚਾਰਣ ਵੀ ਨਹੀਂ ਕਰ ਸਕਦੀ। ਫਿਰ ਤਾਂ ਗੁਰਦੁਆਰਾ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠ ਸੁਣਨ ਤੇ ਦਰਸ਼ਨ ਕਰਨ ਨਾਲ ਵੀ ਪਾਪ ਲੱਗ ਜਾਵੇਗਾ। ਜੇ ਮਾਸਕਿ-ਧਰਮ ਹੀ ਨਾਂ ਆਏ, ਤਾਂ ਮਰਦ ਦਾ ਦੁਨੀਆਂ ਤੋਂ ਬੀਜ ਨਾਸ ਹੋ ਜਾਵੇਗਾ।" " ਬੀਬੀ ਔਰਤ ਨੂੰ ਮਰਦ ਦੇ ਬਰਾਬਰ ਜਵਾਨ ਵੀ ਨਹੀਂ ਲੜਾਉਣੀ ਚਾਹੀਦੀ। ਔਰਤ ਗਊ ਦੀ ਤਰ੍ਹਾਂ ਸਾਊ ਹੋਵੇ। ਪਤੀ ਪਰਵਾਰ ਦੀ ਸੇਵਾ ਕਰੇ।" " ਬਾਬਾ ਜੀ ਕੀ ਪਤੀ ਪਰਵਾਰ ਤੇ ਲੰਗਰ ਦੀ ਸੇਵਾ ਵੇਲੇ ਮਾਸਕਿ-ਧਰਮ ਵਾਲੀਆਂ ਬੀਬੀਆਂ ਨੂੰ ਰੋਟੀਆਂ ਪਕਾਉਣ ਭਾਂਡੇ ਮਾਜ਼ਣ ਦੀ ਮਨਜ਼ੂਰੀ ਹੈ? ਉਸ ਵੇਲੇ ਤਾਂ ਸਗੋਂ ਔਰਤਾਂ ਤੋਂ ਕੰਮ ਨਹੀਂ ਕਰਾਉਣਾ ਚਾਹੀਦੀ। ਅਰਾਮ ਕਰਨ ਦੀ ਜਰੂਰਤ ਹੁੰਦੀ ਹੋਣੀ ਹੈ। ਜੇ ਔਰਤਾਂ ਹਰ ਮਹੀਨੇ ਚਾਰ ਦਿਨ ਇਨ੍ਹਾਂ ਦਿਨਾਂ ਵਿੱਚ ਛੁੱਟੀ ਕਰ ਲੈਣ, ਮਰਦ ਤੇ ਬੱਚੇ ਤਾਂ ਭੁੱਖੇ ਮਰ ਜਾਣਗੇ। ਔਰਤ ਦੀ ਜੂਨ ਇਹੀ ਚਾਰ ਦਿਨ ਸੁਧਰ ਜਾਵੇਗੀ।" ਬਾਬਾ ਜੀ ਕਹਿੱਣ ਲੱਗੇ," ਤੂੰ ਤਾਂ ਔਰਤਾਂ ਦੀ ਵਕਾਲਤ ਸ਼ੁਰੂ ਕਰਦੇ, ਤੇਰੇ ਨਾਲ ਬਹਿਸ ਨਹੀਂ ਕਰ ਹੁੰਦੀ।" ਸਭ ਤੋਂ ਵੱਧ ਛੱੜੇ ਗੁਰਦੁਆਰਿਆਂ ਵਿੱਚ ਹਨ। ਜਿਹੜਾ ਵਿਹਲੜ ਮੁੰਡਾ ਘਰੇ ਲੜ ਪੈਂਦਾ ਹੈ। ਲੰਬਾ ਚੋਂਲਾ ਪਾ ਕੇ ਲੰਗਰ ਵਿਚ ਰੋਟੀਆਂ ਖਾਣ ਦੀ ਯੁਗਤ ਬਣਾ ਲੈਂਦਾ ਹੈ। ਕਦੇ ਕੋਈ ਔਰਤ ਇਸ ਤਰ੍ਹਾਂ ਨਹੀਂ ਕਰਦੀ। ਇਕ ਹੋਰ ਗੁਰਦੁਆਰੇ ਕਬੂਤਰ ਦੀ ਤਰ੍ਹਾਂ ਚਿੱਟੇ ਕੱਪੜੇ ਪਾਈ ਹਰ ਪ੍ਰੋਗ੍ਰਾਮ ਵਿੱਚ ਅੱਗੇ ਹੁੰਦਾ ਹੈ। ਮੈਂ ਪ੍ਰੋਗ੍ਰਾਮ ਤਾਂ ਲਿਖਿਆ ਹੈ। ਸਭ ਬਿਜ਼ਨਸ ਹੋ ਰਿਹਾ ਹੈ। ਧਰਮ ਤਾਂ ਇਕ ਸ਼ਬਦ ਹੈ। ਸਭ ਪੈਸੇ ਠੱਗਣ ਦੀ ਚਾਲ ਹੈ। ਉਸ ਨੂੰ ਮੈਂ ਪੁੱਛਿਆ," ਤੁਹਾਡੇ ਬੱਚੇ ਤੇ ਪਤਨੀ ਕਦੇ ਗੁਰਦੁਆਰੇ ਨਹੀਂ ਹੁੰਦੇ।" ਉਸ ਨੇ ਕਿਹਾ," ਪਤਨੀ ਜੋਬ ਕਰਦੀ ਹੈ। ਬੱਚੇ ਡਾਕਟਰੀ ਕਰ ਰਹੇ ਹਨ। ਜੇ ਉਹ ਵੀ ਗੁਰਦੁਆਰੇ ਅਦਉਣ ਲੱਗ ਗਈ। ਬੱਚੇ ਕੌਣ ਪਾਲ਼ੇਂਗਾ?"
ਸਿੱਖ ਧਰਮ ਵਿੱਚ ਕੇਸਾ ਨੂੰ ਪੰਜ ਕਂਕਰਾਂ ਵਿੱਚ ਮੰਨਿਆ ਜਾਂਦਾ ਹੈ। ਮਰਦ ਔਰਤ ਨੂੰ ਗਿੱਚੀ ਪਿਛੇ ਮੱਤ ਕਹਿ ਕੇ ਦੁਰਕਾਰਦਾ ਹੈ। ਛਿੱਤਰ ਮਾਰਨ ਸਮੇਂ, ਉਸ ਨੂੰ ਗੁੱਤੋਂ ਹੀ ਫੜਦਾ ਹੈ। ਸਿੱਖ ਧਰਮ ਵਿੱਚ ਅੰਮ੍ਰਿਤ ਛੱਕਣ ਪਿਛੋਂ ਹੀ ਸਿੱਖ ਧਰਮੀ ਬਣਦਾ ਹੈ। ਉਸੇ ਵਿੱਚ ਅੰਮ੍ਰਿਤ ਸੰਚਾਰ ਵਿੱਚ ਔਰਤ ਨੂੰ ਲੱਗਣ ਨਹੀਂ ਦਿੱਤਾ ਜਾਂਦਾ। ਇਸ ਦਾ ਮਤਲਬ ਗਿਆਨੀ ਇਹੀ ਦੱਸਦੇ ਹਨ। ਗੁਰੂ ਗੋਬਿੰਦ ਰਾਏ ਜੀ ਨੇ ਹੀ ਪਹਿਲੀ ਵਾਰ ਕੋਈ ਔਰਤ ਸ਼ਾਮਲ ਨਹੀਂ ਕੀਤੀ। ਸਿਰ ਦੇਣ ਲਈ ਕੋਈ ਔਰਤ ਨਹੀਂ ਉਠੀ ਸੀ। ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਔਰਤ ਨੂੰ ਕੌਰ ਦਾ ਦਰਜਾ ਦੇ ਦਿੱਤਾ ਸੀ। ਉਸ ਸਮੇਂ ਮਾਈ ਭਾਗੋ ਵਦਾਵਾ ਦੇਣ ਵਾਲੇ 40 ਸਿੰਘਾ ਨੂੰ ਲਾਲਕਾਰ ਜਰੂਰ ਗਈ ਸੀ। ਤਾਂ ਮਰਦਾ ਦੀ ਜ਼ਮੀਰ ਜਾਗੀ ਸੀ। ਸਿੰਘ ਦੁਸ਼ਮੱਣ ਨਾਲ ਮੁੜ ਲੜਨ ਲਈ ਡਟ ਗਏ ਸਨ। ਸੰਨ 2011 ਈਸਵੀ ਚਲ ਰਿਹਾ ਹੈ। ਅੱਜ ਵੀ ਔਰਤਾਂ ਹਰਿਮੰਦਰ ਸਾਹਿਬ ਵਿੱਚ ਕੀਰਤਨ ਨਹੀਂ ਕਰ ਸਕਦੀਆਂ। ਗੱਲ ਕੀ ਹੈ? ਕੀ ਔਰਤਾਂ ਨੂੰ ਪਾਠ ਕਰਨਾ ਗਾਉਣਾ ਆਉਂਦਾ ਹੀ ਨਹੀ ਹੈ? ਜਾਂ ਮਰਦ ਔਰਤ ਨੂੰ ਧਰਮਕਿ ਸਥਾਂਨਾਂ ਤੇ ਬਰਾਬਰ ਖੜ੍ਹਨ ਨਹੀਂ ਦੇਣਾ ਚਹੁੰਦੇ। ਜਾਂ ਫਿਰ ਧਰਮਕਿ ਸਥਾਂਨਾਂ ਤੇ ਵੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠ ਕੀਰਤਨ  ਕਰਦੀਆਂ ਔਰਤਾਂ ਨੂੰ ਦੇਖ ਕੇ ਮਨ ਮਚਲਨ ਲੱਗ ਜਾਂਦਾ ਹੈ। ਕਈ ਤਾਂ ਉਥੇ ਹੀ ਇਸ਼ਕ ਕਰਨ ਲੱਗ ਜਾਦੇ ਹਨ। ਔਰਤ ਨੂੰ ਦੇਖਦੇ ਹੀ ਉਸ ਦੇ ਤਲੇ ਚੱਟਣ ਲੱਗ ਜਾਂਦੇ ਹਨ। ਕਿਸੇ ਸ਼ਰਾਬ ਦੀ ਬਾਰ, ਠੇਕੇ ਤੇ, ਨੱਚਣ ਗਾਉਣ ਵਾਲਿਆਂ ਦੇ ਖਾੜੇ ਵਿੱਚ ਔਰਤ ਦਾ ਬਲਾਤਕਾਰ ਨਹੀਂ ਹੁੰਦਾ। ਸਾਡੇ ਧਰਮਕਿ ਸਥਾਂਨ ਗੁਰਦੁਆਰੇ ਸਾਹਿਬ ਵਿੱਚ ਆਮ ਹੀ ਬਲਤਕਾਰ ਹੁੰਦੇ ਹਨ। ਉਥੇ ਗੁਰਦੁਆਰੇ ਸਾਹਿਬ ਵਿੱਚ ਵੀ ਬੰਦੇ ਬੈਠੇ ਬੀਬੀਆਂ ਵੱਲ ਹੀ ਤੱਕੀ ਜਾਂਦੇ ਹਨ। ਆਪਣੀ ਔਰਤ ਤੇ ਕੋਈ ਹੋਰ ਲਈਨ ਮਾਰ ਰਿਹਾ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਪਾਠ ਵੱਲ ਕੋਈ ਧਿਆਨ ਨਹੀਂ ਹੁੰਦਾ। ਨਾਂ ਹੀ ਯਾਦ ਹੁੰਦਾ ਹੈ। ਕਿਹੜਾ ਸ਼ਬਦ ਪੜ੍ਹਿਆ ਜਾ ਰਿਹਾ ਹੈ। ਤੁਸੀਂ ਸਭ ਪਾਠੀ ਬਾਬਾ ਜੀ ਨੂੰ ਜਰੂਰ ਦੇਖਿਆ ਕਰੋਂਂ, ਕਿਧਰ ਨੂੰ ਦੇਖਦਾ ਹੈ। ਐਵੇਂ ਨਾਂ ਅੱਖਾਂ ਮੀਚ ਕੇ ਕਬੂਤਰ ਬਣੇ ਰਿਹਾ ਕਰੋਂ। ਪਾਠੀ ਮਰਦ, ਸੰਤ, ਮੁੰਡਾ ਜਿਹਾ ਬਾਬਾ ਜੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠ ਛੱਡ ਕੇ ਔਰਤਾਂ ਦੇ ਦਰਸ਼ਨ ਕਰਦੇ ਹਨ। ਪਾਠ ਲਈਨ ਵੀ ਭੁੱਲ ਜਾਂਦੇ ਹਨ। ਔਰਤ ਆਪ ਹੀ ਸੰਭਲ ਜਾਵੇ, ਧਰਮਕਿ ਸਥਾਂਨ ਤੇ ਵੀ ਔਰਤ ਦੀ ਇੱਜ਼ਤ ਦੇ ਸ਼ਿਕਾਰੀ ਬੈਠੇ ਹਨ। ਤਾਂਹੀਂ ਔਰਤ ਲਈ ਪਰਦੇ ਦਾ ਰਿਵਾਜ਼ ਸੀ। ਕਈ ਧਰਮ ਮਾਤਾ ਦੀ ਪੂਜਾ ਕਰਦੇ ਹਨ। ਤਾਂਹੀਂ ਭਰੂਣ ਹੱਤਿਆ ਨੂੰ ਮਾਂ ਦਾ ਨਿਰਾਦਰ ਸਮਝ ਕੇ ਪਾਪ ਕਹਿੰਦੇ ਹਨ। ਮਰਦ ਵੀ ਵਿਚਾਰੀ, ਗਰੀਬæ ਕੰਮਜ਼ੋਰ ਔਰਤ ਦੀ ਮੱਦਦ ਕਰ ਸਕਦੇ ਹਨ। ਉਸ ਨੂੰ ਦੁਨੀਆਂ ਤੇ ਅਜ਼ਾਦੀ ਨਾਲ ਜਿਉਣ ਦੇਣ ਵਿੱਚ ਯੋਗਦਾਨ ਪਾ ਸਕਦੇ ਹਨ।
ਜੀਵਨ ਸਾਥੀ ਨੂੰ ਪਿਆਰ ਕਰਨ ਵਾਲੇ ਆਪਣੀ ਪਿਆਰੀ ਜਾਨ ਕਿਉਂ ਲੈਂਦੇ ਹਨ
ਚੜ੍ਹਦੀ ਜਵਾਨੀ ਵਿੱਚ ਮੁੰਡੇ ਕੁੜੀਆਂ ਪਿਆਰ ਦੇ ਚੱਕਰ ਜਾਂ ਲੜ ਕੇ ਆਤਮ ਹੱਤਿਆ ਕਰਦੇ ਹਨ। ਆਤਮ ਹੱਤਿਆ ਕਰ ਲੈਣ ਨਾਲ ਦੂਜੇ ਦਾ ਕੁੱਝ ਨਹੀਂ ਜਾਂਦਾ। ਆਪਣੀ ਜਾਨ ਚਲੀ ਜਾਂਦੀ ਹੈ। ਕਈ ਤਾਂ ਡਰਾਮਾਂ ਹੀ ਕਰਨਾਂ ਚਾਹੁੰਦੇ ਹਨ। ਬਈ ਘਰ ਵਾਲੇ ਡਰ ਜਾਣਗੇ। ਡਰ ਕੇ ਗੱਲ ਮੰਨ ਜਾਣਗੇ। ਪਰ ਕਈ ਵਾਰ ਸਮਾਂ ਹੱਥੋਂ ਨਿੱਕਲ ਜਾਂਦਾ ਹੈ। ਮੌਤ ਆ ਜਾਂਦੀ ਹੈ। ਜੀਵਨ ਸਾਥੀ ਨੂੰ ਪਿਆਰ ਕਰਨ ਵਾਲੇ ਆਪਣੀ ਪਿਆਰੀ ਜਾਨ ਕਿਉਂ ਲੈਂਦੇ ਹਨ? ਕੀ ਉਹ ਦੂਜੇ ਦੀ ਦੇਹ ਨੂੰ ਹੀ ਪਿਆਰ ਕਰਦੇ ਹਨ? ਜੋਂ ਬੰਦਾ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ, ਦੂਜੇ ਬੰਦੇ ਨੂੰ ਪਿਆਰ ਕਰ ਹੀ ਨਹੀਂ ਸਕਦਾ। ਸਭ ਤੋਂ ਪਹਿਲਾਂ ਆਪ ਨੂੰ ਪਿਆਰ ਕਰਨ ਤੇ ਆਪ ਨੂੰ ਸਮਝਣ ਦੀ ਲੋੜ ਹੈ। ਆਪ ਨੂੰ ਤਾਂ ਅਸੀਂ ਆਪ ਹੀ ਜਾਣ ਨਹੀਂ ਸਕਦੇ। ਦੂਜੇ ਪਲ ਕੀ ਕਰਨਾ ਹੈ? ਆਪ ਦਾ ਪਤਾ ਨਹੀਂ ਹੁੰਦਾ। ਦੂਜੇ ਦੀਆਂ ਜੁੰਮੇਵਾਰੀ ਲੈਣ ਦੀਆਂ ਕਸਮਾਂ ਖਾਂਦੇ ਹਾਂ। ਆਪਣੇ ਮਨ ਨੂੰ ਆਪ ਹੀ ਬੰਦਾ ਨਹੀਂ ਜਾਣਦਾ। ਆਪ ਨੂੰ ਨਹੀਂ ਖੋਜਦਾ। ਇਹ ਪੁਰਾਣੇ ਲੋਕਾਂ ਦੇ ਬੀਚਾਰ ਸਨ,Ḕ ਜੀਵਨ ਸਾਥੀ ਵਿਆਹ ਪਿਛੋਂ ਬਣਦਾ ਹੁੰਦਾ ਹੈ।Ḕ ਪਰ ਮਨ ਨੇ ਜਿਥੇ ਸੋਹਣੀ ਸੂਰਤ ਦੇਖੀ, ਉਸੇ ਤੇ ਡੁਲ ਜਾਂਦਾ ਹੈ। ਪਹਿਲੀ ਵਾਰੀ ਪਹਿਲੀ ਮਿਲਣੀ ਵਿੱਚ ਔਰਤ ਬੰਦਾ ਹਿਲ ਜਾਂਦੇ ਹੈ। ਆਪਣੀ ਸੁਧ ਬੁਧ ਭੁਲ ਜਾਂਦੇ ਹਨ। ਦੁਨੀਆਂ ਦੀ ਪ੍ਰਵਾਹ ਨਾਂ ਕਰਦੇ ਹੋਏ, ਆਪਣੇ ਬਾਰੇ ਹੀ ਸੋਚਦੇ ਹਨ। ਉਮਰ ਵਧਣ ਨਾਲ ਪਤਾ ਲੱਗਦਾ ਹੈ। ਇਹ ਵੀ ਕੁਦਰਤ ਦੀ ਖੇਡ ਹੈ। ਪਿਆਰ ਦੀ ਭਰਵਾਸ਼ਾ ਉਹੀ ਰਹਿੰਦੀ ਹੈ। ਬੰਦੇ ਬਦਲਦੇ ਰਹਿੰਦੇ ਹਨ। ਕਈ ਤਾਂ ਕੱਪੜੇ ਬਦਲਣ ਵਾਂਗ ਜੀਵਨ ਸਾਥੀ ਬਦਲਦੇ ਰਹਿੰਦੇ ਹਨ। ਪਿਆਰ ਦਾ ਖਾਤਾਂ ਹਰ ਥਾਂ ਖੋਲ ਲੈਂਦੇ ਹਨ। ਅੱਜ ਕੱਲ ਵਿਆਹ ਤੋæ ਪਹਿਲਾਂ ਜੋਂ ਰਿਸ਼ਤਾ ਹੁੰਦਾ ਹੈ। ਉਸ ਨੂੰ ਪਿਆਰ ਕਿਹਾ ਜਾਂਦਾ ਹੈ। ਬਗੈਰ ਕਿਸੇ ਸ਼ਰਮ ਹਿਆ ਤੋਂ ਕੁੜੀ-ਮੁੰਡਾ ਆਪਣੇ ਮਾਂਪਿਆਂ ਨੂੰ ਦੱਸ ਦਿੰਦੇ ਹਨ। ਬਈ ਸਾਡਾ ਪਿਆਰ ਹੋ ਗਿਆ ਹੈ। ਭਾਂਵੇਂ ਇਹੀ ਪਿਆਰ ਅੱਗੇ ਲੋਕੀਂ ਵਿਆਹ ਤੋਂ ਪਹਿਲਾਂ ਚੋਰੀ ਛੁੱਪੇ ਕਰਦੇ ਸਨ। ਕਿਸੇ ਨੂੰ ਦੱਸਦੇ ਨਹੀਂ ਸਨ। ਮਾਂਪੇ ਜਿਥੇ ਗੰਢ-ਤੋਪਾ ਭਰ ਦਿੰਦੇ ਸੀ। ਉਸ ਨੂੰ ਬਗੈਰ ਵਿਰੋਧ ਦੇ ਸਵੀਕਾਰ ਕਰ ਲੈਂਦੇ ਸੀ। ਦੋਂਨੇ ਪਾਸੇ ਭੁਗਤੀ ਜਾਂਦੇ ਸੀ। ਦੁਨੀਆਂ ਇਵੇਂ ਹੀ ਚੱਲੀ ਜਾਂਦੀ ਹੈ। ਪਰ ਅੱਜ ਦੇ ਨੌ-ਜਵਾਨ ਆਪਣੀ ਅਵਾਜ਼ ਉਠਾ ਰਹੇ ਹਨ। ਸਿਆਣੇ ਮਾਂਪੇ ਤਾਂ ਬੱਚਿਆਂ ਦੀ ਗੱਲ ਮੰਨ ਲੈਂਦੇ ਹਨ। ਬਹੁਤੇ ਆਪਣੀ ਝੂਠੀ ਸ਼ੋਰਤ, ਲੋਕਾਂ ਦੀ ਦੋਹਾਈ ਦੇ ਕੇ ਬੱਚਿਆਂ ਦਾ ਵਿਰੋਧ ਕਰਦੇ ਹਨ। ਜੇ ਬੱਚੇ ਆਪਣੀ ਮਰਜ਼ੀ ਦਾ ਜੀਵਨ ਸਾਥੀ ਚੁਣਦੇ ਹਨ। ਲੋਕਾਂ ਵਿਚ ਮਾਂਪਿਆਂ ਦਾ ਨੱਕ ਵੱਡਿਆ ਜਾਂਦਾ ਹੈ। ਕਈ ਨੌ-ਜਵਾਨ ਸੋਚਦੇ ਹਨ। ਮਾਂਪਿਆਂ ਦਾ ਨੱਕ ਬਚ ਜਾਵੇ, ਸਾਡੀ ਜਾਨ ਜਾਂਦੀ ਹੈ, ਬੇਸ਼ਕ ਚਲੀ ਜਾਵੇਂ। ਜਾਤਾ ਮਨੁੱਖ ਨੇ ਬਣਾਈਆਂ ਹਨ। ਨਵ-ਜੰਮੇ ਬੱਚੇ ਦੀ ਕੋਈ ਜਾਤ ਨਹੀਂ ਹੁੰਦੀ। ਛੀਬਿਆਂ ਦਾ ਮੁੰਡਾ ਨਾਲ ਵਾਲੇ ਪਿੰਡ ਰਾੜੇ ਮਾਸਟਰ ਲੱਗਾ ਹੋਇਆ ਸੀ। ਉਸ ਦੇ ਨਾਲ ਜੱਟਾਂ ਦੀ ਕੁੜੀ ਪੜ੍ਹਾਉਦੀ ਸੀ। ਦੋਂਨਾਂ ਵਿੱਚ ਤਾਲ-ਮੇਲ ਬੈਠ ਗਿਆ। ਕੁੜੀ ਨੇ ਘਰ ਆਪਣੀ ਮਾਂ ਨੂੰ ਦੱਸ ਦਿੱਤਾ," ਮਾਂ ਮੈਂ ਨਾਲ ਪੜ੍ਹਉਂਦੇ ਮਾਸਟਰ ਨੂੰ ਪਿਆਰ ਕਰਦੀ ਹਾਂ। ਉਸ ਨਾਲ ਮੇਰਾ ਵਿਆਹ ਕਰ ਦੇਵੋਂ।" ਉਸ ਦੀ ਮਾਂ ਨੇ ਕਿਹਾ," ਤੇਰੇ ਜੰਮਣ ਵੱਲੋਂ ਕੀ ਖੜ੍ਹਾ ਸੀ। ਤੂੰ ਆਪੇ ਵਿਆਹ ਕਰਾਕੇ ਸਾਡਾ ਮੂੰਹ ਕਾਲਾ ਕਰੇਂਗੀ। ਲੋਕ ਕੀ ਕਹਿੱਣਗੇ।" ਕੁੜੀ ਨੇ ਕਿਹਾ," ਮੈਂ ਲੋਕਾਂ ਤੋਂ ਕੀ ਲੈਣਾਂ? ਕੀ ਲੋਕਾਂ ਨੇ ਮੈਨੂੰ ਪੁੱਛਕੇ ਵਿਆਹ ਕਰਾਏ ਹਨ? ਮੁੰਡਾ ਮੈਂ ਲੱਭ ਲਿਆ ਜਾਂ ਇਕੀ ਦੂਕੀ ਵਿਚੋਂਲੇ ਨੇ ਲੱਭ ਲਿਆ, ਕੀ ਫ਼ਰਕ ਪੈਂਦਾ ਹੈ? ਵਿਆਹ ਆਪਣੇ ਪਸੰਦ ਦੇ ਨਾਲ ਕਰਾਵਾਂਗੀ, ਨਹੀਂ ਤਾਂ ਮੈਂ ਮਰ ਜਾਵਾਂਗੀ।" ਕੁੜੀ ਦਾ ਪਿਉ ਵੀ ਸਭ ਸੁਣ ਰਿਹਾ ਸੀ। ਉਸ ਨੇ ਕੁੜੀ ਦੇ ਅਣਗਿਣਤ ਚਪੇੜਾ ਮਾਰੀਆਂ ਕਿਹਾ," ਤੇਰੇ ਤੋਂ ਕਰਾਉਣਾ ਹੀ ਕੀ ਹੈ? ਸਾਡੇ ਵੱਲੋਂ ਤੂੰ ਮਰ ਹੀ ਗਈ ਹੈ। ਆਪਣੇ ਯਾਰ ਦਾ ਨਾਂਮ ਵੀ ਦੱਸ ਦੇ, ਮੈਂ ਉਸ ਦੇ ਗੋਲ਼ੀਂ ਮਾਰ ਦਿਆਂਗਾਂ।" ਕੁੜੀ ਨੇ ਚੂਹੇ ਮਾਰਨ ਵਾਲੀ ਦੁਵਾਈ ਦਾ ਫੱਕਾ ਮਾਰ ਲਿਆ। ਘਰ ਵਿਚ ਭਾਜੜਾਂ ਪੈ ਗਈਆਂ। ਮਾਂ ਰੋਂਣ ਪਿਟਣ ਲੱਗ ਗਈ," ਧੀਏ ਮੈਂ ਤੇਰੇ ਬਗੈਰ ਕਿਵੇ ਜੀਵਾਂਗੀ? ਤੂੰ ਸਾਨੂੰ ਵੀ ਮਾਰ ਜਾਂਦੀ। ਹਾਏ ਰੱਬਾ ਮੇਰੀ ਧੀ ਨੂੰ ਕੋਈ ਬਚਾ ਲਵੋਂ।" ਰੌਲਾ ਸੁਣ ਕੇ ਗੁਆਂਢæੀ ਆ ਗਏ। ਕੁੜੀ ਨੂੰ ਰਾੜੇ ਹਸਪਤਾਲ ਲੈ ਗਏ। ਉਸ ਨੂੰ ਬੱਚਾ ਲਿਆ ਗਿਆ।
ਕਿਸੇ ਨੇ ਮੁੰਡੇ ਨੂੰ ਜਾ ਦੱਸਿਆ," ਤੇਰੀ ਉਸ ਨੇ ਚੂਹੇ ਮਾਰ ਦੁਵਾਈ ਖਾ ਲਈ ਸੀ। ਬੱਚ ਗਈ ਹੈ। ਉਸ ਦਾ ਮੰਗਣਾਂ ਘਰ ਵਾਲਿਆਂ ਨੇ ਕਿਤੇ ਹੋਰ ਕਰ ਦਿੱਤਾ ਹੈ।" ਉਹ ਆਪਣੀ ਪ੍ਰੇਮਕਾ ਦੇ ਘਰ ਚਲਾ ਗਿਆ। ਘਰ ਵਾਲਿਆਂ ਨੇ ਉਸ ਨੂੰ ਬਹੁਤ ਕੁੱਟਿਆ-ਮਾਰਿਆ। ਗੱਲ ਮੁੰਡੇ ਦੇ ਘਰ ਵਿੱਚ ਵੀ ਖਿਲਰ ਗਈ। ਮੁੰਡੇ ਦੀ ਮਾਂ ਕਹਿ ਰਹੀ ਸੀ," ਜੱਟਾ ਦੀ ਕੁੜੀ ਨਾਲ ਨਹੀਂ, ਮੈਂ ਆਪਦੀ ਜਾਤ ਦੀ ਕੁੜੀ ਨਾਲ ਹੀ ਆਪਣੇ ਪੁੱਤ ਦਾ ਵਿਆਹ ਕਰਨਾ ਹੈ।" ਮੁੰਡੇ ਨੇ ਕਿਹਾ," ਮੈਨੂੰ ਜਾਤ-ਪਾਤ ਦਾ ਕੁੱਝ ਨਹੀਂ ਪਤਾ, ਮੇਰੀ ਜਾਨ ਉਸ ਕੁੜੀ ਵਿੱਚ ਹੈ। ਉਸ ਬਗੈਰ ਮੈਂ ਮਰ ਜਾਵਾਂਗਾ।" ਉਸ ਦੇ ਭਰਾ ਵੀ ਕਹਿ ਰਹੇ ਸਨ," ਉਸ ਕੁੜੀ ਨੂੰ ਭੁਲ ਜਾ, ਉਸ ਨਾਲ ਤੇਰਾ ਵਿਆਹ ਨਹੀਂ ਹੋ ਸਕਦਾ। ਇਸ ਨਾਲੋਂ ਤੂੰ ਮਰਿਆ ਚੰਗ੍ਹਾ ਹੈ।" ਉਸ ਨੇ ਕਿਹਾ," ਤੁਸੀਂ ਤਾਂ ਸਾਰੇ ਮੇਰੇ ਤੇ ਮੇਰੀ ਮਾਂ ਤੋਂ ਅੱਲਗ ਰਹਿੰਦੇ ਹੋ। ਤੁਹਾਨੂੰ ਕੀ ਮੈਂ ਕਿਸ ਨਾਲ ਵਿਆਹ ਕਰਾਂ ਰਿਹਾ ਹਾਂ।" " ਸਾਡੀ ਜਾਤ ਦਾ ਸੁਆਲ ਹੈ। ਅਸੀਂ ਆਪਦੇ ਖਾਨ-ਦਾਨ ਤੇ ਕਲੰਕ ਨਹੀਂ ਲੱਗਣ ਦੇਣਾ। ਹੋ ਸਕਿਆ ਤਾਂ ਤੇਰੀ ਜਾਨ ਵੀ ਲੈ ਲਵਾਗੇ।" ਮੁੰਡਾ 30 ਕੁ ਸਾਲ ਦਾ ਸੀ। ਬੱਚਿਆਂ ਨੂੰ ਪੜ੍ਹਉਂਦਾ ਸੀ। ਮੱਤ ਮਾਰੀ ਗਈ। ਕੱਣਕ ਵਿੱਚ ਪਾਉਣ ਵਾਲੀ ਦੁਵਾਈ ਸਲਫਾਸ ਹੈ। ਉਸ ਨੂੰ ਕੱਣਕ ਵਿੱਚ ਪਾ ਕੇ ਰੱਖ ਦਿੰਦੇ ਹਨ। ਸਾਰੇ ਜੀਅ ਸੂਸਰੀ ਨੂੰ ਮਾਰ ਦਿੰਦੀ ਹੈ। ਜੋਂ ਇਹ ਕਣਕ ਖਾਂਦੇ ਹਨ, ਉਨ੍ਹਾਂ ਬੰਦਿਆ ਉਤੇ ਵੀ ਅਸਰ ਕਰਦੀ ਹੋਣੀ ਹੈ। ਤਾਂਹੀ ਨੌ-ਜਵਾਨਾਂ ਦੀਆਂ ਸੂਰਤਾਂ ਅਜੀਵ ਖੱਖਰ ਖਾਦੀਆਂ ਬਣ ਗਈਆਂ ਹਨ। ਇਸ ਮੁੰਡੇ ਨੇ ਕੱਣਕ ਵਿੱਚ ਪਾਉਣ ਵਾਲੀ ਦੁਵਾਈ ਸਲਫਾਸ ਖਾ ਲਈ ਸੀ। ਦੁਵਾਈ ਨੇ ਅੰਦਰ ਜਾ ਕੇ ਭੜਥੂ ਪਾ ਦਿੱਤਾ ਸੀ। ਮੁੰਡੇ ਨੇ ਦੋਹਾਈ ਪਾ ਦਿੱਤੀ," ਕੋਈ ਮੈਨੂੰ ਬੱਚਾ ਲਵੋਂ। ਮੈਂ ਮਰਨਾ ਨਹੀਂ ਚਹੁੰਦਾ। ਮੇਰਾ ਅੰਦਰ ਜਲ ਰਿਹਾ ਹੈ।" ਦੋਸਤਾਂ ਨੂੰ ਫੋਨ ਕੀਤੇ। ਉਹ ਕੰਧਾਂ ਵਿੱਚ ਟਕਰਾਂ ਮਾਰਨ ਲੱਗਾ। ਦੁਵਾਈ ਨੇ ਸਰੀਰ ਉਪਰ ਤੋਂ ਥੱਲੇ ਤੱਕ ਪਾੜ ਦਿੱਤਾ। ਮਾਸ ਫੱਟ ਗਿਆ ਸੀ। ਸਾਰੇ ਕੰਧਾਂ ਧਰਤੀ ਤੇ ਖੂਨ ਦੇ ਛਿਟੇ ਪੈ ਗਏ। ਖੂਨ ਵਿੱਚ ਲੱਥ ਪੱਥ ਹੋਏ ਨੂੰ ਦੋਰਾਹੇ ਹਸਪਤਾਲ ਲੈ ਗਏ। ਉਹ ਸੱਤ ਘੰਟੇ ਮੱਛੀ ਦੀ ਤਰ੍ਹਾਂ ਤੜਫ਼ਦਾ ਰਿਹਾ ਸੀ। ਬਿਲਕ-ਬਿਲਕ ਕੇ ਜਵਾਨ ਬੰਦ ਹੋ ਗਈ। ਸਰੀਰ ਠੰਡਾ ਹੋ ਗਿਆ ਸੀ। ਬੁੱਢੀ ਮਾਂ ਨੂੰ ਅੰਨ੍ਹਾਂ ਕਰ ਗਿਆ ਸੀ। ਉਸ ਦੀ ਜਿੰਦਗੀ ਸੁਨੀ ਕਰ ਗਿਆ ਸੀ। ਸਭ ਤੋਂ ਪਿਆਰਾ ਵੀ ਕੋਈ ਕਿਸੇ ਨਾਲ ਨਹੀਂ ਮਰਦਾ। ਕੁੜੀ ਦੇ ਵਿਆਹ ਦੀਆਂ ਸ਼ਹਿਨਾਈਆਂ ਵੱਜ ਰਹੀਆਂ ਸਨ। ਉ ਦੁਲਹਨ ਬਣ ਕੇ ਕਿਸੇ ਹੋਰ ਦੀ ਡੋਲੀ ਚੜ੍ਹ ਰਹੀ ਸੀ। 13 ਐਪਰਲ 2011 ਨੂੰ ਦਪਿਹਰੇ ਉਸ ਦਾ ਸਿਵਾ ਮੱਚ ਰਿਹਾ ਸੀ। ਅੱਗ ਦੀਆਂ ਲੱਪਟਾਂ ਅਸਮਾਨ ਨੂੰ ਛੂਹ ਰਹੀਆਂ ਸਨ। ਜਦੋਂ ਸਿਵਾ ਮੱਚ ਰਿਹਾ ਸੀ। ਮੈਂ  ਆਪਣੇ ਪਰਿਵਾਰ ਨਾਲ ਘੁੰਡਾਣੀ ਤੋਂ ਪਿੰਡ ਨੂੰ ਕਾਰ ਵਿੱਚ ਕੋਲੋਂ ਦੀ ਲੰਘੀ ਸੀ। ਜਲ਼ਦਾ ਸਿਵਾ ਦੇਖ ਕੇ ਮੇਰੇ ਮੂੰਹੋਂ ਆਚਨਕ ਨਿਕਲਿਆ," ਸਿਵੇ ਪਿੰਡ ਦੀ ਜੂਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਕਿਸਮ ਦੀਆਂ ਛੂਤ ਦੀਆਂ ਬਿਮਾਰੀਆਂ ਹੋ ਗਈਆਂ ਹਨ।" ਘਰ ਆਏ ਤਾਂ ਪਿੰਡ ਘਲੋਟੀ ਵਿੱਚ ਸੋਗ ਪਿਆ ਹੋਇਆ ਸੀ। ਸਾਰੇ ਉਦਾਸ ਸਨ। ਘਰ-ਘਰ ਵਿੱਚ ਲੋਕ ਸੋਗ ਮਨਾ ਰਹੇ ਸਨ। ਹਰ ਕੋਈ ਉਸ ਦੀਆਂ ਸਿਫ਼ਤਾਂ ਕਰ ਰਿਹਾ ਸੀ,Ḕ ਸਿਆਣਾਂ ਮੁੰਡਾ ਸੀ। ਕਿਸੇ ਨੂੰ ਉਚਾ ਨਹੀਂ ਬੋਲਿਆ ਸੀ। ਬੱਚਿਆਂ ਨੂੰ ਸਿੱਖਿਆ ਦਿੰਦਾ ਸੀ। ਪਰ ਗੁੱਸੇ ਵਿੱਚ ਸਹਿਣਸੀਲਤਾਂ ਤੇ ਮਨ ਦਾ ਸਲਤੁਲਨ ਗੁਆ ਬੈਠਾ। ਪੁਲੀਸ ਤੋਂ ਡਰਦਿਆ ਨੇ ਲਾਸ਼ ਨੂੰ ਛੇਤੀ ਤੋਂ ਛੇਤੀ ਕਿਉਂਟ ਦਿੱਤਾ। ਪੰਜਾਬ ਪੁਲੀਸ ਕਿਹੜਾ ਕਿਸੇ ਦੀ ਮਿੱਤ ਹੈ। ਦੋਸ਼ੀ ਬੇਦੋਸ਼ੀ ਦੋਂਨਾਂ ਨੂੰ ਤੋੜ ਕ, ਲੁੱਟ ਕੇ ਖਾ ਜਾਂਦੀ ਹੈ।"
ਸਰਕਾਰ ਨੂੰ ਕੱਣਕ ਵਿੱਚ ਪਾਉਣ ਵਾਲੀ ਦੁਵਾਈ ਸਲਫਾਸ, ਚੂਹੇ ਮਾਰਨ ਵਾਲੀ ਦੁਵਾਈ ਤੇ ਰੋਕਥਾਮ ਲਾਉਣੀ ਚਹੀਦੀ ਹੈ। ਇਹ ਜੀਵ ਮਾਰ ਦੁਵਾਈਆਂ ਆਮ ਵਿਕ ਰਹੀਆਂ ਹਨ। ਨਿੱਕਾ ਬੱਚਾ ਵੀ ਖ੍ਰੀਦ ਸਕਦਾ ਹੈ। ਇਨ੍ਹਾਂ ਨੂੰ ਖਾ ਕੇ ਹਰ ਰੋਜ਼ ਪਿਆਰ ਤੇ ਘਰੇਲੂ, ਸਮਾਜਿਕ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਅਣਗਿਣਤ ਲੋਕ ਮਰਦੇ ਹਨ। ਸਾਡੀ ਸਰਕਾਰ ਸਾਡੀ ਰੱਖਿਆ ਕਰਨ ਵਾਲੀ ਸੁੱਤੀ ਪਈ ਹੈ।

Comments

Popular Posts