ਅਸੀ ਹਿੰਦੂ ਨਹੀਂ ਹਾਂ ਕੀ ਸੱਚ ਹੈ?
ਭਾਗ 27 ਅਸੀਂ ਹਿੰਦੂ ਨਹੀਂ ਹਾਂ ਕੀ ਸੱਚ ਹੈ? ਚੜ੍ਹਦੇ
ਸੂਰਜ ਨੂੰ ਸਲਾਮਾਂ ਹੁੰਦੀਆਂ
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਇਹ ਜਿੰਨੇ ਵੀ ਪ੍ਰਚਾਰiਕ ਹਨ। ਇੰਨਾ ਦੀ ਬਣੀ ਮੂਵੀ ਜ਼ਰੂਰ ਦੇਖਣੀ। ਆਵਾਜ਼ ਬੰਦ ਕਰ ਲੈਣੀ। ਫਿਰ ਦੇਖਣਾ ਕਿਵੇਂ ਇਧਰ
ਉੱਧਰ ਹੱਥ ਮਾਰ ਰਹੇ ਹਨ। ਜਿਵੇਂ ਕੋਈ ਲੜਾਈ ਲੜ ਰਹੇ ਹੋਣ। ਲੜਾਈ ਹੀ ਤਾਂ ਲੜ ਰਹੇ ਹਨ। ਅਸੀਂ
ਹਿੰਦੂ ਨਹੀਂ ਹਾਂ, ਅਸੀਂ ਮੁਸਲਮਾਨ ਨਹੀਂ ਹਾਂ। ਅੱਜ ਹੀ ਪ੍ਰਦੀਪ ਸਿੰਘ
ਜਲੰਧਰ ਵਾਲਾ ਸਟੇਜ ਉੱਪਰ ਬੈਠ ਕੇ ਦੁਹਾਈਆਂ ਪਾ ਰਿਹਾ ਸੀ। ਕੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ
ਵਿਚੋਂ ਇੱਕ ਵੀ ਪੰਗਤੀ ਦੇ ਸਕਦਾ ਹੈ? ਜਿੱਥੇ ਇਹ ਲਿਖਿਆ ਹੋਵੇ। ਕੀ ਹਿੰਦੂ,
ਸਿੱਖ, ਮੁਸਲਮਾਨਾਂ ਧੁਰੋਂ ਹੀ ਜਨਮ ਵੇਲੇ ਗਲ਼ ਵਿੱਚ
ਤਖਤੀ ਪਾ ਕੇ ਜੰਮੇ ਸਨ? ਸਾਰੀ ਖ਼ਲਕਤ ਹਿੰਦੂ, ਸਿੱਖ, ਮੁਸਲਮਾਨਾਂ ਦੇ ਸਰੀਰਾਂ ਦੀ ਬਣਤਰ ਕੀ ਕਿਸੇ ਖ਼ਾਸ ਅਲੱਗ ਤੱਤਾਂ ਦੀ ਬਣੀ ਹੈ? ਜਦੋਂ ਰੱਬ
ਨੇ ਸਾਨੂੰ ਇੱਕੋ ਜਿਹੇ ਬਣਾਇਆ ਹੈ। ਇਹ ਧਰਮੀ ਚੋਲ਼ਿਆਂ ਵਾਲੇ ਸਾਨੂੰ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ
ਕਿਉਂ ਬਣਾਉਂਦੇ ਹਨ? ਬਾਣੀ ਸਭ ਧਰਮਾਂ ਦਾ ਖੰਡਨ ਕਰ ਰਹੀ ਹੈ। ਪਰ ਇਹ ਆਪਣੇ ਆਪ ਦਾ ਧਰਮ ਬਣਾਈ
ਬੈਠੇ ਹਨ। ਸਿਰਫ਼ ਗੋਗੜਾਂ ਵਧਾਉਣ ਲਈ, ਹਿੰਦੂ, ਸਿੱਖ, ਮੁਸਲਮਾਨਾਂ ਦੀ ਓਟ ਵਿਚ ਨਿੱਤ ਧਰਤੀ ਨੂੰ ਖ਼ੂਨ ਨਾਲ
ਰੰਗਦੇ ਹਨ। ਲੋਕਾਂ ਨੂੰ ਧਰਮਾਂ ਦੇ ਨਾਮ ਥੱਲੇ ਲੜਾ ਰਹੇ ਹਨ। ਆਪੋ ਆਪਣੀਆਂ ਗੋਗੜਾਂ ਗ਼ੁਬਾਰੇ ਵਾਂਗ
ਫੈਲਾ ਰਹੇ ਹਨ। ਤੁਹਾਡਾ ਗੁਆਂਢੀ ਹੀ ਹਿੰਦੂ, ਸਿੱਖ, ਮੁਸਲਮਾਨਾਂ ਹੋਵੇ। ਕੀ ਤੁਸੀਂ ਉਸ ਨੂੰ ਇਹ ਸਮਝ ਕੇ ਕਦੇ ਨਫ਼ਰਤ ਦੀ ਨਿਗ੍ਹਾ ਨਾਲ ਦੇਖਿਆ
ਹੈ? ਪਰ ਜਦੋਂ ਗੁਰਦੁਆਰੇ ਸਾਹਿਬ ਜਾਵੋ, ਬਾਣੀ
ਦਾ ਪ੍ਰਚਾਰਿ ਘੱਟ ਕਰਦੇ ਹਨ। ਕਥਾ ਵਾਚਕ, ਢਾਡੀ, ਕੀਰਤਨੀਏ ਵੀ ਹਿੰਦੂ, ਸਿੱਖ, ਮੁਸਲਮਾਨਾਂ
ਵਿੱਚ ਈਰਖਾ ਵਧਾਉਂਦੇ ਪ੍ਰਚਾਰ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ। ਭੈਰਉ ਮਹਲਾ
੫ ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥
ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ
ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ
ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ
ਖਸਮੁ ਪਛਾਨਾ ॥੫॥੩॥ {ਪੰਨਾ 1136}
ਸਗੋਂ ਮਹਾਰਾਜ ਐਸੇ ਧਰਮਕਿ ਆਗੂਆਂ ਵੱਡੇ ਗਿਆਨੀਆਂ ਬਾਰੇ ਜਰੂਰ ਲਿਖਿਆ
ਹੋਇਆ ਹੈ। ਜੋਂ ਮਨੁੱਖਤਾ ਵਿੱਚ ਨਫ਼ਰਤ ਭਰਦੇ ਹਨ। ਹਮਰਾ ਝਗਰਾ ਰਹਾ ਨਾ ਕੋਊ॥ ਪੰਡਿਤ ਮੁਲਾਂ ਛਾਡੈ
ਦੋਊ॥1॥
ਰਹਾਉ॥..ਪੰਡਿਤ ਮੁਲਾਂ ਜੋ ਲਿਖਿ ਦੀਆ॥ਛਾਡਿ ਚਲੈ ਹਮ ਕਛੂ ਨ
ਲੀਆ॥(ਪੰਨਾ-1158
ਫ਼ਿਰਕਾ ਪਸੰਦ ਲੋਕਾਂ ਅੰਦਰ ਗ਼ਲਤ ਵਿਚਾਰ ਭਰਦੇ ਹਨ। ਤਾਂ ਕਿ ਅਸੀਂ ਕਿਤੇ
ਸਾਰੀ ਮਨੁੱਖਤਾ ਨੂੰ ਪਿਆਰ ਨਾਂ ਕਰਨ ਲੱਗ ਜਾਈਏ। ਜਿਸ ਦਿਨ ਹਰ ਇਨਸਾਨ ਵਿੱਚ ਇਹ ਚਮਤਕਾਰ ਹੋ ਗਿਆ।
ਆਪਣੇ ਆਪ ਦੇ ਅੰਦਰ ਦੀ ਹਾਲਤ ਦਿਸਣ ਆਪੇ ਲੱਗ ਜਾਵੇਗੀ। ਤੁਹਾਨੂੰ ਸਭ ਵਿੱਚ ਉਸ ਦੀ ਲੁਕੀ ਹੋਈ ਜੋਤ
ਆਪੇ ਦਿਸ ਪਵੇਗੀ। ਫਿਰ ਐਸੇ ਪਖੰਡੀਆਂ ਦੇ ਅੱਗੇ ਮੱਥੇ ਟੇਕਣੇ, ਚੜ੍ਹਾਵੇ ਚੜ੍ਹਾਉਣੇ,
ਘਰ ਲਿਜਾ ਕੇ ਆਪਣੀ ਜ਼ਨਾਨੀਆਂ ਤੋਂ ਪ੍ਰਸ਼ਾਦੇ ਛਕਾਉਣੇ ਬੰਦ ਕਰ ਦੇਵੇਗੇ। ਜਿਸ ਜ਼ਨਾਨੀ
ਦੀ ਰੋਟੀ ਸੁਆਦ ਲੱਗ ਜਾਏ, ਉਸ ਨੂੰ ਕੱਢ ਕੇ ਲੈ ਜਾਂਦੇ ਹਨ। ਕੀ ਸੱਚ ਹੈ? ਤੁਸੀਂ ਆਪ ਵੀ ਆਪਣੇ ਆਪ ਦੇ ਮਨ ਤੋਂ ਪੁੱਛੋ
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ
ਪਹਿਚਾਨਬੋ ॥ ਅਲਹ ਅਭੇਖ ਸੋਈ ਪੁਰਾਨ ਅਉ ਕੁਰਾਨ ਓਈ
ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ ॥੧੬॥
ਪਤਾ ਨਹੀਂ ਲੋਕੀ ਇੰਨਾ ਅੱਗੇ ਪੈਸੇ ਕਾਹਤੋਂ ਰੱਖਦੇ ਹਨ। ਬਈ ਮਨੁੱਖਤਾ
ਵਿੱਚ ਜਾਤਾਂ ਦੀਆਂ ਵੰਡੀਆਂ ਪਾ ਕੇ, ਹੋਰਾਂ ਜਾਤਾਂ ਦੇ ਲੋਕਾਂ ਨੂੰ ਗਾਲ਼ਾਂ ਕੱਢ ਕੇ ਇਹ
ਤੈਨੂੰ ਮੈਨੂੰ ਖ਼ੁਸ਼ ਕਰਦੇ ਹਨ। ਇਹ ਐਸਾ ਕੁੱਝ ਸਭ ਕਰ ਰਹੇ ਹਨ। ਜਿਸ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ
ਵਿਚ ਕੋਈ ਥਾਂ ਨਹੀਂ ਹੈ। ਇਹ ਲੋਕਾਂ ਨੂੰ ਗਾਲ਼ਾਂ ਕੱਢ ਕੇ ਰੋਟੀ-ਰੋਜ਼ੀ ਤੋਰ ਰਹੇ ਹਨ। ਬਹੁਤੇ ਧਰਮੀ
ਪਬਲਿਕ ਨੂੰ ਚਾਰ ਰਹੇ ਹਨ।
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ
ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ
ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ
ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ
ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥ {ਪੰਨਾ
662}
ਐਸੇ ਪ੍ਰਚਾਰਕਾਂ ਨੂੰ ਸ਼ਰਮ ਹੀ ਨਹੀਂ ਆਉਂਦੀ। ਆਪਣੇ ਗੁਰੂ ਸ੍ਰੀ ਗੁਰੂ
ਗ੍ਰੰਥ ਸਾਹਿਬ ਦੇ ਖ਼ਿਲਾਫ਼ ਸ਼ਰੇਆਮ ਪ੍ਰਚਾਰ ਕਰਕੇ ਆਪਣੀਆਂ ਰੋਟੀਆਂ ਦਾ ਜੁਗਾੜ ਕਰ ਰਹੇ ਹਨ। ਗੁਰੂ ਸ੍ਰੀ
ਗੁਰੂ ਗ੍ਰੰਥ ਸਾਹਿਬ ਦੇ ਬਾਰੇ ਗ਼ਲਤ ਪ੍ਰਚਾਰ ਕਰਨਾ, ਜਾਤ ਪਾਤ ਦਾ ਵਿਖੇੜਾ ਖੜ੍ਹਾ ਕਰਨਾ ਲੋਕਾਂ ਲਈ
ਘਾਤਕ ਸਿੱਧ ਹੋ ਸਕਦਾ ਹੈ। ਇਹ ਕਾਨੂੰਨ ਦੇ ਵੀ
ਖ਼ਿਲਾਫ਼ ਹੈ। ਐਸੇ ਪ੍ਰਚਾਰਕਾਂ ਨੂੰ ਮੱਥੇ ਟੇਕਣ ਦੀ ਬਜਾਏ ਸਟੇਜ ਤੋਂ ਥੱਲੇ ਲਾਹ ਕੇ ਭੁਗਤ ਸੁਧਾਰਨੀ
ਚਾਹੀਦੀ ਹੈ। ਤਾਂ ਕੇ ਅੱਗੋਂ ਨੂੰ ਬਾਕੀ ਜਨਤਾ ਬਾਰੇ ਸੋਚ ਸਮਝ ਕੇ ਗੱਲ ਕਰਨ। ਬਾਣੀ ਪੁਕਾਰ-ਪੁਕਾਰ
ਕੇ ਕਹਿ ਰਹੀ ਹੈ। ਪ੍ਰਭਾਤੀ ॥ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥ ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥ ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥ {ਪੰਨਾ 1349-1350}
Comments
Post a Comment