ਪੰਜਾਬ ਵਿੱਚ ਕੁੜੀਆਂ ਦੀ ਘਾਟ ਹੋ ਗਈ ਹੈ - ਸਤਵਿੰਦਰ ਕੌਰ ਸਾਤੀ (ਕੈਲਗਰੀ)
ਪੰਜਾਬ ਵਿੱਚ ਕੁੜੀਆਂ ਦੀ ਘਾਟ ਹੋ ਗਈ ਹੈ। ਸਕੂਲਾਂ ਕਾਲਜ਼ਾਂ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਘੱਟ ਹੈ। ਜ਼ਿਆਦਾ ਤਰ ਘਰਾਂ ਵਿੱਚ ਮੁੰਡੇ ਹੀ ਹਨ। ਕਿਸੇ ਹੀ ਘਰ ਵਿੱਚੋਂ ਕੁੜੀ ਲੱਭਦੀ ਹੈ। ਇੱਕ ਤਾਂ ਪਰਿਵਾਰ ਦੀ ਸੀਮਾ ਘੱਟ ਗਈ ਹੈ। ਜੇ ਕਿਸੇ ਦੇ ਪਹਿਲਾ ਮੁੰਡਾ ਹੋ ਜਾਂਦਾ ਹੈ। ਦੂਜਾਂ ਬੱਚਾ ਜੰਮਣ ਹੀ ਨਹੀਂ ਦਿੰਦੇ। ਕਿਉਂਕਿ ਕੁੜੀ ਪੈਦਾ ਕਰਨ ਦਾ ਨਾਂ ਤਾਂ ਕਿਸੇ ਨੂੰ ਚਾਅ ਹੈ। ਨਾਂ ਹੀ ਇਸ਼ਾਂ ਹੈ। ਗਲ਼ਤੀ ਨਾਲ ਤਾਂ ਭਾਂਵੇਂ ਕਿਸੇ ਦੇ ਪਹਿਲੀ ਕੁੜੀ ਹੋ ਜਾਵੇਂ। ਜਿਸ ਦੇ ਕੁੜੀ ਜੰਮ ਪੈਂਦੀ ਹੈ। ਉਸ ਦੇ ਘਰ ਮਾਤਮ ਪੈ ਜਾਂਦਾ ਹੈ। ਜਿਵੇਂ ਘਰ ਵਿੱਚ ਮੌਤ ਹੋ ਗਈ ਹੋਵੇ। ਕੁੜੀ ਜੰਮੇ ਹੀ ਨਾਂ, ਸਾਰੇ ਦੁਨੀਆਂ ਵਾਲੇ ਜੋਰ ਤਾਂ ਇਹੀ ਲਾਉਂਦੇ ਹਨ। ਸੀਮਤ ਪਰਿਵਾਰ ਰੱਖਣ ਦਾ ਫੈਸ਼ਨ ਸ਼ੁਰੂ ਹੋਇਆ ਸੀ। ਇਕ ਮੁੰਡਾ ਕੁੜੀ ਦਾ ਰਿਵਾਜ਼ ਹੋ ਗਿਆ ਸੀ। ਹੁਣ ਤਾਂ ਇਕ ਮੁੰਡੇ ਦਾ ਹੀ ਸਮਾਂ ਆ ਗਿਆ ਹੈ। ਲੋਕ ਆਮ ਹੀ ਗੱਲਾਂ ਕਰਦੇ ਹਨ। ਬੱਚਾ ਤੀਜੇ ਮਹੀਨੇ ਵਿੱਚ ਚੈਕ ਕਰਾਉਣਾ ਹੈ। ਕੁੜੀ ਹੋਈ ਪਹਿਲਾਂ ਹੀ ਜਾਨ ਛੱਡਾ ਲੈਣੀ ਹੈ। ਪੰਜਾਬ ਦੇ ਹਰ ਹਸਪਤਾਲ ਵਿੱਚ ਲਿਖ  ਕੇ ਲਾਇਆ ਹੈ। ਜੇ ਕੋਈ ਡਾਕਟਰ ਕੁੜੀ ਮੁੰਡੇ ਦਾ ਚੈਕ ਕਰਨ ਦਾ ਟੈਸਟ ਕਰੇਗਾ। 3 ਸਾਲ ਦੀ ਜੇਲ ਹੈ ਤੇ 10 ਹਜ਼ਾਰ ਰੂਪਿਆ ਜਰਮਾਨਾਂ ਹੈ। ਭਰੂਣ ਹੱਤਿਆ ਜੁਰਮ ਹੈ। ਪਰ ਹਰ ਹਸਪਤਾਲ ਵਿੱਚ ਭਰੂਣ ਹੱਤਿਆ ਕਰ ਰਹੇ ਹਨ। ਕਈ ਡਾਕਟਰ ਨਰਸਾਂ ਲੋਕਾਂ ਦੇ ਤੇ ਆਪਣੇ ਘਰਾਂ ਵਿਚ ਜਾ ਕੇ ਵੀ ਗਰਭਪਾਤ ਕਰਦੇ ਹਨ। ਗਰਭਪਾਤ ਕਰਨ ਵਾਲੇ ਮਾਂਪਿਆ ਨੂੰ ਕੋਈ ਸਜ਼ਾ ਨਹੀਂ ਹੈ। ਜਦੋਂ ਕਿ ਬੰਦਾ ਮਾਰਨ ਦੀ ਸਜ਼ਾਂ 7 ਸਾਲ ਤੋਂ ਸ਼ੁਰੂ ਹੁੰਦੀ ਹੈ। ਬਹੁਤ ਔਰਤਾਂ ਐਸੀਆਂ ਵੀ ਹਨ। ਜੋਂ ਗਰਭ ਠਹਿਰਦੇ ਹੀ ਭਰੂਣ ਨੂੰ ਮੁੰਡਾ ਹੀ ਬਣਾਉਣਾ ਚਹੁੰਦੀਆਂ ਹਨ। ਮੋਰਾਂ ਦੇ ਖੰਭ ਗਾਂ ਦੇ ਦੁੱਧ ਨਾਲ ਖਾ ਜਾਂਦੀਆਂ ਹਨ। ਹੋਰ ਵੀ ਨਿਕ ਸੁੱਕ ਸੁਆਹ ਦੀ ਪੁੜੀ ਜੋਂ ਵੀ ਸਾਧ ਦਿੰਦੇ ਹਨ। ਸਭ ਖਾ ਜਾਂਦੀਆਂ ਹਨ। ਚਰਾਹੇ ਵਿੱਚ ਨਹ੍ਹਾ ਆਉਂਦੀਆਂ ਹਨ। ਜੰਮਣਾ ਤਾਂ ਉਹੀਂ ਹੁੰਦਾ ਹੈ। ਜੋਂ ਮਰਦ ਤੇ ਔਰਤ ਦੇ ਮਿਲਾਪ ਨਾਲ ਬਣਦਾ ਹੈ। ਕੋਈ ਵੀ ਡਾਕਟਰ ਤੇ ਸਾਧ ਕੁੜੀ ਤੋਂ ਮੁੰਡਾ ਨਹੀਂ ਬਣਾ ਸਕਦੇ। ਡਾਕਟਰਾਂ ਤੇ ਸਾਧਾਂ ਦੇ ਘਰ ਵੀ ਕੱਲੇ ਮੁੰਡੇ ਨਹੀਂ ਜੰਮਦੇ, ਕੁੜੀਆਂ ਵੀ ਜੰਮਦੀਆਂ ਹਨ। ਜਾਂ ਅਲਾਦ ਨਹੀਂ ਹੁੰਦੀ। ਗਲ਼ਤੀ ਨਾਲ ਮੁੰਡੇ ਨੂੰ ਕੁੜੀ ਸਮਝ ਕੇ ਭਰੂਣ ਹੱਤਿਆ ਕਰ ਸਕਦੇ ਹਨ। ਕੁੜੀ ਦੱਸ ਕੇ ਜੌੜੇ ਮੁੰਡਾ ਕੁੜੀ ਦੀ ਭਰੂਣ ਹੱਤਿਆ ਕਰ ਦਿੰਦੇ ਹਨ। ਪੁਠੀਆਂ ਦੁਵਾਈਆਂ ਨਾਲ ਤਾਂਹੀਂ ਨਵੀਂ ਪਨੀਰੀ ਦੀਆਂ ਕੁੜੀਆਂ ਦੇ ਮੂੰਹ ਉਤੋਂ ਕੋਮਲਤਾ ਉਡ ਗਈ ਹੈ। ਮੂੰਹ ਉਤੇ ਫਿਣਸੀਆਂ ਦੇ ਟੋਏ ਬਣੇ ਹੋਏ ਹਨ। ਕੁਆਰੀਆਂ ਕੁੜੀਆਂ ਦੇ ਮੂੰਹ ਦੀ ਚਮੜੀ ਸੁੱਕੀ ਪਈ ਹੈ, ਤੇ ਛਾਂਈਆਂ ਪਈਆਂ ਹੋਈਆਂ ਹਨ। ਦੇਖਣ ਨੂੰ ਮੁੰਡਿਆਂ ਵਰਗੀਆਂ ਹੀ ਲੱਗਦੀਆਂ ਹਨ। ਜਿਹੋਂ ਜਿਹੀਂ ਧਰਤੀ ਵਿੱਚ ਖਾਦ ਪਾਵਾਂਗੇ। ਉਪਜ ਵੀ ਉਹੋਂ ਜਿਹੀਂ ਹੁੰਦੀ ਹੈ। ਧਰਤੀ ਹੋਵੇਗੀ ਤਾਂ ਹੀ ਖਾਦ ਬੀਜ ਪਾਕੇ ਪੈਦਾਵਰ ਲੈ ਸਕਦੇ ਹਾਂ। ਹਵਾ ਪਾਣੀ ਕੱਲੇ ਉਪਜ ਨਹੀਂ ਕਰ ਸਕਦੇ। ਮਰਦ ਅੱਗੇ ਲਈ ਬੱਚੇ ਜੰਮਣ ਦੀ ਪਨੀਰੀ ਤਾਂ, ਦੇ ਸਕਦੇ ਹਨ। ਬੱਚਿਆਂ ਦਾ ਬੀਜ ਬੀਜਿਆ ਕਿਥੇ ਜੰਮੇਗਾ। ਜੇ ਕੁੜੀਆਂ ਹੀ ਨਾਂ ਜੰਮਣ ਦਿੱਤੀਆਂ ਤਾਂ ਮਰਦ ਦਾ ਬੀਜ ਕਿਵੇਂ ਬਚਾ ਸਕੋਗੇ। ਪੰਜਾਬੀਆਂ ਦੀ ਤਾਂ ਪਹਿਲਾਂ ਹੀ ਗਿਣਤੀ ਘੱਟ ਹੈ। ਇਕ ਹਿੰਦੂ ਬਿਹਾਰੀ ਭਈਏ ਨੇ ਦੱਸਿਆ,"ਉਸ ਦੇ ਛੇ ਕੁੜੀਆਂ ਦੋ ਮੁੰਡੇ ਹਨ।" ਮੈਂ ਉਸ ਨੂੰ ਪੁੱਛਿਆ," ਕੀ ਤੂੰ ਕਦੇ ਸੋਚਿਆ ਨਹੀਂ, ਤੇਰੇ ਸਾਰੇ ਮੁੰਡੇ ਹੀ ਪੈਦਾ ਹੁੰਦੇ। ਤੂੰ ਵੀ ਆਪਣੀ ਪਤਨੀ ਦਾ ਟੈਸਟ ਕਰਾ ਲੈਂਦਾ।" ਉਸ ਨੇ ਕਿਹਾ," ਭਰੂਣ ਹੱਤਿਆ ਮੇਰੇ ਹਿੰਦੂ ਧਰਮ ਵਿਚ ਪਾਪ ਹੈ। ਅਸੀਂ ਮਾਂ ਦੀ ਪੂਜਾ ਕਰਦੇ ਹਾਂ। ਉਸ ਦਾ ਕਤਲ ਨਹੀਂ ਕਰਦੇ।" ਮੈਂ ਹੈਰਾਨ ਹੋਈ ਉਸ ਦਾ ਚੇਹਰਾ ਦੇਖਦੀ ਰਹਿ ਗਈ। ਮੈਨੂੰ ਉਹ ਬਿਲਕੁਲ ਆਪ ਰੱਬ ਵਰਗਾ ਦਿਆਲੂ ਲੱਗ ਰਿਹਾ ਸੀ। ਜੇ ਕੁੜੀਆਂ ਨੂੰ ਇਹੀ ਨਫ਼ਰਤ ਨਾਲ ਦੇਖਿਆ ਗਿਆ। ਬਈ ਕੁੜੀਆਂ ਨੂੰ ਪਾਲ਼ ਪੜ੍ਹਾ ਕੇ  ਵਿਆਹ ਵਿੱਚ ਦਾਜ ਦੇਣਾ ਪਵੇਗਾ। ਮੈਰਿਜ਼ ਪੈਲਸ ਵਿੱਚ ਅੰਨ੍ਹਾਂ ਖ਼ਰਚਾ ਕਰਨਾ ਪਵੇਗਾ। ਜ਼ਮੀਨ ਵਿਚੋਂ ਹਿੱਸਾ ਦੇਣਾ ਪਵੇਗਾ। ਇਹ ਸੋਚ ਛੱਡ ਕੇ ਇਸ ਦੇ ਉਲਟ ਸੋਚਣਾ ਸ਼ੁਰੂ ਕਰ ਦਿਉ। ਦਾਜ ਦੇ ਬੋਝ ਥੱਲਿਉ ਨਿੱਕਲਣ ਦੀ ਥੋੜੀ ਜਿਹੀ ਕੋਸ਼ਸ਼ ਕਰਕੇ ਦੇਖੋਂ। ਕੋਸ਼ਸ਼ ਕਰੋਂ, ਮੁੰਡੇ ਵਾਲਿਆਂ ਨੂੰ ਕਹੋਂ,' ਅਸੀਂ ਸਾਦਾ ਵਿਆਹ ਕਰਨਾ ਹੈ। ਵਿਆਹ ਵਿੱਚ ਨਜ਼ਦੀਕੀ ਰਿਸ਼ਤੇਦਾਰ ਹੀ ਸੱਦਣੇ ਹਨ।' ਜਰੂਰ ਕੋਈ ਤਾਂ ਸ਼ਰੀਫ਼ ਭਲਾਮਾਣਸ ਮਿਲ ਹੀ ਜਾਵੇਗਾ। ਸਾਰੇ ਬੰਦੇ ਇਕੋਂ ਜਿਹੇ ਨਹੀਂ ਹੁੰਦੇ। ਜੇ ਕੁੜੀਆਂ ਵਾਲੇ ਸੀਮਤ ਵਿੱਚ ਰਹਿਣਗੇ। ਆਪੇ ਮੁੰਡੇ ਵਾਲੇ ਮੂੰਹ ਅੱਡਣੋਂ ਹੱਟ ਜਾਣਗੇ। ਕੁੜੀਆਂ ਦੀ ਜਾਨ ਬੱਚ ਜਾਵੇਗੀ। ਮਾਂਪਿਆਂ ਨੂੰ ਇਹ ਕਦਮ ਚੁੱਕਣ ਦੀ ਲੋੜ ਹੈ। ਜਿਹੜੇ ਦਾਜ ਦਿੰਦੇ ਹਨ। ਉਨ੍ਹਾਂ ਦੀ ਆਪਣੀ ਮਰਜ਼ੀ ਹੁੰਦੀ ਹੈ। ਮੈਂ ਮਾਪੇ ਆਪ ਕਹਿੰਦੇ ਸੁਣੇ ਹਨ," ਤੁਸੀਂ ਕੁੜੀ ਨੂੰ ਨਿਗ੍ਹਾਂ ਥਾਣੀ ਕੱਡ ਲਵੋਂ। ਪੈਸਿਆਂ ਨਾਲ ਝੋਲੀਆਂ ਭਰ ਦਿਆਂਗੇ। ਹੋਰ ਵੀ ਸਭ ਦੇ ਹੱਥ ਗਲ਼ ਸੋਨੇ ਨਾਲ ਭਰ ਦਿਆਂਗੇ।" ਬਆਦ ਵਿਚ ਬਹੂ ਆ ਕੇ ਭਾਵੇਂ ਗਲ਼ ਹੀ ਦਬਾ ਦੇਵੇ। ਜਦੋਂ ਬਹੂ ਦੇ ਮਾਂਪਿਆਂ ਨੂੰ ਤੰਗ ਕਰਕੇ ਦਾਜ਼ ਲਿਆ ਜਾਂਦਾ ਹੈ। ਇਹੋਂ ਜਿਹੀਆਂ ਬਹੂਆਂ ਸੋਹੁਰੀਂ ਆ ਕੇ ਪਰਿਵਾਰ ਦੀ ਸੇਵਾ ਨਹੀਂ ਕਰਦੀਆਂ। ਸਗੋਂ ਸਭ ਨੂੰ ਸੂਲੀਂ ਤੇ ਚੜ੍ਹਾਈ ਰੱਖਦੀਆਂ ਹਨ। ਕਿਉਂ ਨਾਂ ਘਰ ਨੂੰ ਸੁੱਖੀ ਬਣਾਇਆ ਜਾਵੇ। ਘਰ ਵਿੱਚ ਆਈ ਚਲਾਈ ਚੱਲੀ ਜਾਵੇਂ ਤਾਂ ਬਹੁਤ ਚੰਗ੍ਹਾ ਹੈ। ਨੀਂਦ ਸੁੱਖ ਦੀ ਆਉਂਦੀ ਹੈ। ਬਹੁਤੇ ਪੈਸੇ ਵਾਲੇ ਬੰਦੇ ਨੂੰ ਨੀਂਦ ਵੀ ਨਹੀਂ ਆਉਂਦੀ। ਉਸ ਲਈ ਨੀਂਦ ਦੀ ਗੋਂਲ਼ੀ ਖਾਣੀ ਪੈਂਦੀ ਹੈ। ਪੈਸਾ ਰੱਖਣ ਨੂੰ ਸੁਰੱਖਿਅੱਤ ਥਾਂ ਨਹੀਂ ਲੱਭਦੀ। ਅੱਜ ਦੀਆਂ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਬਾਹਰ ਕੰਮ ਕਰਨ ਜਾਂਦੀਆਂ ਹਨ। ਸਾਰੀ ਉਮਰ ਕਮਾਂਈ ਕਰ ਸਕਦੀਆਂ ਹਨ। ਸਾਰੀ ਉਮਰ ਵਿੱਚ ਕਰੋੜਾਂ ਦੇ ਹਿਸਾਬ ਨਾਲ ਕਮਾਂ ਸਕਦੀਆਂ ਹਨ। ਉਚੇ ਅਹੁਦਿਆਂ ਤੇ ਕੰਮ ਕਰਦੀਆਂ ਹਨ। ਇੰਦਰਾਂ ਗਾਂਧੀਂ, ਸੋਨੀਆਂ ਗਾਂਧੀ ਕਿਰਨ ਬੇਦੀ ਵੀ ਔਰਤਾਂ ਵਿਚੋਂ ਹੀ ਹਨ। ਕੁੜੀਆਂ ਦਾ ਬੋਝ ਤਾਂ ਵਿਆਹੁਣ ਤੱਕ ਹੀ ਉਠਾਉਣਾ ਪੈਂਦਾ ਹੈ। ਮੁੰਡਾ ਵੈਲੀ ਅਮਲੀ ਨਿਕਲ ਜਾਵੇਂ ਤਾਂ ਮਾਂਪਿਆਂ ਨੂੰ ਕੋਹੜ ਦੀ ਬਿਮਾਰੀ ਤੋਂ ਵੱਧ ਸਾਰੀ ਉਮਰ ਦੁੱਖ ਦਿੰਦਾ ਹੈ। ਹਰ ਕੁੜੀ ਮਾਂਪਿਆਂ ਦੀ ਤੇ ਸੋਹੁਰੇ ਪਰਿਵਾਰ ਦੀ ਸੁੱਖ ਮੰਗਦੀ ਹੈ। ਸਾਰੀ ਉਮਰ ਸਮਾਜ ਦੀ ਧੀਆਂ ਪੁੱਤਰਾਂ ਦੀ ਦੇਖ ਭਾਲ ਵਿੱਚ ਲਾ ਦਿੰਦੀ ਹੈ। ਕਈ ਤਾਂ ਬੱਚੇ ਨੂੰ ਜਨਮ ਦੇਣ ਵੇਲੇ, ਭਰੂਣ ਹੱਤਿਆ ਵੇਲੇ ਦਮ ਤੋੜ ਦਿੰਦੀਆਂ ਹਨ। ਹਰ ਕੰਮ ਜੀਅ ਜਾਨ ਲਾ ਕੇ ਕਰਦੀਆਂ ਹਨ। ਫਿਰ ਵੀ ਲੜਕੀ ਦੇ ਜੰਮਣ ਨੂੰ ਮਾੜਾ ਕਿਉਂ ਸਮਝਿਆ ਜਾਂਦਾ ਹੈ? ਕੁੜੀ ਜੰਮਣ ਦੀ ਲੋਹੜੀ ਨਹੀਂ ਮਨਾਈ ਜਾਂਦੀ। 2011 ਦੀ ਲੋਹੜੀ ਵਾਲੇ ਦਿਨ ਮੈਂ ਆਪਣੇ ਪਿੰਡ ਸੀ। ਇਕ ਦਿਨ ਪਹਿਲਾਂ ਪਾਪਾ ਜੀ ਤੇ ਤਾਏ ਦੇ ਪੋਤੀ ਹੋਈ। ਵਿਹੜੇ ਵਿਚ ਧੂਣੀ ਵੀ ਲਾਈ ਹੋਈ ਸੀ। ਸਾਰੇ ਇਹੀ ਕਹਿ ਰਹੇ ਸਨ,' ਜੇ ਮੁੰਡਾ ਹੋ ਜਾਂਦਾ। ਅੱਜ ਖੁਸ਼ੀਆਂ ਨਾਲ ਲੋਹੜੀ ਵੰਡਦੇ।" ਮੇਰੇ ਕੋਲੋ ਰਿਹਾ ਨਾਂ ਗਿਆ। ਮੈਂ ਕਿਹਾ," ਜੇ ਅੱਜ ਇਹ ਕਹਿ ਦਿਉ ਕੁੜੀ ਹੋਈ ਦੀ ਧੂਣੀ ਲਗਾਈ ਹੈ। ਨਾਂ ਤਾਂ ਧੂਣੀ ਬੁਜਣੀ ਹੈ। ਨਾਂ ਹੀ ਮੁੰਡਾ ਜੰਮਣਾ ਹੈ। ਬਸ ਮੂੰਹ ਵਿਚੋਂ ਸ਼ਬਦ ਕੱਡਣ ਦੀ ਲੋੜ ਹੈ। ਬਈ ਅਸੀਂ ਕੁੜੀ ਜੰਮੀ ਦੀ ਲੋਹੜੀ ਵੰਡ ਰਹੇ ਹਾਂ। ਘਰ ਵਿੱਚ ਸਾਰਾ ਕੁਝ ਉਵੇਂ ਹੀ ਹੈ।" ਰਿਸ਼ਤੇਦਾਰ ਆਏ ਹੋਏ ਸਨ। ਘਰ ਮਿਠਾਆਈ ਵੀ ਸੀ। ਮੂਗਫ਼ਲੀ ਰਿਉੜੀਆਂ ਵੀ ਸਨ। ਸਾਰੇ ਹੱਸ ਖੇਡ ਰਹੇ ਸਨ। ਪਰ ਇਹ ਗੱਲ ਕਹਿੱਣ ਵਿੱਚ ਤਫ਼ਲੀਫ਼ ਹੋ ਰਹੀ ਸੀ। ਬਈ ਕੁੜੀ ਹੋਈ ਦੀ ਅਸੀਂ ਖੁਸ਼ੀ ਮੰਨਾ ਰਹੇ ਹਾਂ। ਕਿਉਂਕਿ ਕੁੜੀ ਜੰਮੀ ਤੋਂ ਬਹੁਤੇ ਦੁੱਖ ਹੀ ਰੋਂਦੇ ਹਨ। ਅਫ਼ਸੋਸ ਇਸ ਤਰ੍ਹਾਂ ਕਰਨ ਆਉਂਦੇ ਹਨ। ਜਿਵੇਂ ਕੋਈ ਮਰ ਗਿਆ ਹੋਵੇ। ਅਫ਼ਸੋਸ ਕਰਨ ਦੀ ਬਜਾਏ ਐਸੇ ਲੋਕ ਕੁੜੀ ਜੰਮੀ ਵਾਲਿਆਂ ਦੇ ਘਰ ਨਾਂ ਹੀ ਜਾਣ ਤਾਂ ਚੰਗ੍ਹਾ ਹੈ। ਧੀ ਜਦੋਂ ਜੰਮ ਪੈਂਦੀ ਹੈ। ਮਾਂਪਿਆਂ ਨੂੰ ਪਿਆਰੀ ਹੁੰਦੀ ਹੈ। ਖ਼ੁਰਾਕ ਚਾਹੇ ਪੁੱਤਾਂ ਬਰਾਬਰ ਨਹੀਂ ਦਿੱਤੀ ਜਾਂਦੀ। ਪਰ ਜੇ ਜਵਾਨ ਧੀ ਮਰ ਜਾਵੇਂ, ਮਾਂਪੇ ਤੇ ਲੋਕ ਰੋਂਦੇ ਤੇ ਦੁੱਖ ਪ੍ਰਗਟ ਕਰਦੇ ਦੇਖੇ ਹਨ। ਜਵਾਨੀ ਵਿੱਚ ਪਤਨੀ ਬੱਚਿਆਂ ਦੀ ਮਾਂ ਮਰ ਜਾਵੇਂ ਘਰ ਵਿੱਚ ਕਾਲ਼ ਪੈ ਜਾਂਦਾ ਹੈ। ਉਦੋਂ ਹੀ ਹੋਰ ਜਨਾਨੀ ਲਿਉਣ ਦੀਆਂ ਸਲਾਹਾਂ ਹੋਣ ਲੱਗ ਜਾਂਦੀਆਂ ਹਨ। ਔਰਤ ਬਗੈਰ ਦੁਨੀਆਂ ਨਹੀਂ ਚੱਲ ਸਕਦੀ। ਨਾਂ ਹੀ ਹੋਰ ਬੱਚੇ ਜਨਮ ਲੈ ਸਕਦੇ ਹਨ। ਨਾਂ ਹੀ ਦੁਨੀਆਵੀ ਕੰਮ ਮਰਦ ਕੱਲਾ ਕਰ ਸਕਦਾ ਹੈ। ਫਿਰ ਵੀ ਕੁੜੀ ਜੰਮਣ ਨੂੰ ਮਾੜਾ ਕਿਉਂ ਸਮਝਿਆ ਜਾਂਦਾ ਹੈ? ਕੁੜੀਆਂ ਨੌਹਾਂ ਨੂੰ ਜਾਨੋਂ ਕਿਉਂ ਮਾਰਿਆ ਜਾਂਦਾ ਹੈ। ਮਰਦ ਨੂੰ ਹੀ ਇਸ ਵੱਲ ਧਿਆਨ ਦੇਣਾ ਪੈਣਾ ਹੈ। ਜਿਵੇਂ ਧਰਤੀ ਦੀ ਉਪਜ ਨੂੰ ਮਰਦ ਸੰਭਾਂਲਦਾ ਹੈ। ਦੁਨੀਆਂ ਬਚਾਉਣ ਲਈ ਮਰਦ ਨੂੰ ਆਪ ਸੋਚਣਾ ਪੈਣਾ ਹੈ। ਬਹੁਤੀਆਂ ਔਰਤਾਂ ਹੀ ਧੀ ਜੰਮਣ ਨਹੀਂ ਦਿੰਦੀਆਂ। ਘਰ ਦੇ ਮਾਲਕ ਨੂੰ ਆਪ ਰਾਖੀ ਕਰਨੀ ਪੈਂਦੀ ਹੈ। ਰੱਖਵਾਲਾ ਹੀ ਖੇਤ ਖਾ ਜਾਵੇ, ਝਾੜ ਕਿਥੋਂ ਆਉਣਾ ਹੈ। ਸੱਪਣੀ ਵੀ ਆਪਣੇ ਬੱਚੇ ਖਾ ਜਾਂਦੀ ਹੈ। ਜਰੂਰੀ ਨਹੀਂ ਹਰ ਔਰਤ ਵਿੱਚ ਮਾਂ ਦੇ ਸਾਰੇ ਗੁਣ ਹੋਣ। ਸਮਾਜ ਅੱਗੇ ਤੋਰਨ ਲਈ ਮਰਦ ਔਰਤ ਨੂੰ ਧੀ ਪੁੱਤ ਦੋਂਨਾਂ ਨੂੰ ਜਨਮ ਦੇਣਾ ਪਵੇਗਾ। ਸਾਰੇ ਮਰਦ ਸਾਥ ਦੇਣ ਤਾਂ ਹੋਣ ਵਾਲੀਆਂ ਧੀਆਂ, ਭੈਣਾਂ, ਮਾਸੀਆਂ, ਭੂਆਂ ਮਾਂਵਾਂ ਬੱਚ ਸਕਦੀਆਂ ਹਨ।


AdvertisementAdvertisementAdvertisementAdvertisementAdvertisementAdvertisementAdvertisement

E-Paper

Advertisement
Advertisement
Advertisement
Advertisement
Advertisement
Advertisement
Advertisement
Advertisement

Comments

Popular Posts