ਆਮਾਂ ਆਪਣੇ ਦੁੱਧ ਦੀ ਕੀਮਤ ਪੁੱਤ ਦੇ ਵਿਆਹ ਵਾਲੇ ਦਿਨ ਵਸੂਲਦੀ ਹੈ-
ਸਤਵਿੰਦਰ ਕੌਰ ਸੱਤੀ (ਕੈਲਗਰੀ)
ਮਾਂ ਆਪਣੇ ਦੁੱਧ ਦੀ ਕੀਮਤ ਪੁੱਤ ਦੇ ਵਿਆਹ ਵਾਲੇ ਦਿਨ ਵਸੂਲਦੀ ਹੈ। ਹਰ ਬੰਦਾ ਆਪਣੀ ਮਜ਼ਦੂਰੀ ਭਾਲਦਾ ਹੈ। ਕੋਈ ਕਿਸੇ ਲਈ ਇਕ ਪਲ਼ ਖ਼ਰਾਬ਼ ਨਹੀਂ ਕਰਦਾ। ਮਰਦ ਆਪਣੇ ਸ਼ਕਰਾਣੂ ਆਪਣੇ ਸਰੀਰ ਵਿਚੋਂ ਕੱਢ ਕੇ ਵੇਸਟ ਕਰ ਦਿੰਦਾ ਹੈ। ਤਾਂ ਸੰਤੁਸ਼ਟੀ ਅਨੰਦ ਮਹਿਸੂਸ ਕਰਦਾ ਹੈ। ਔਰਤ ਨੂੰ ਰੱਬ ਨੇ ਐਸੀ ਦਾਤ ਦਿੱਤੀ ਹੈ। ਮਰਦ ਦੇ ਸ਼ਕਰਾਣੂ ਔਰਤ ਦੀ ਕੁੱਖ ਵਿੱਚ ਸੰਭਾਲ ਦਿੰਦਾ ਹੈ। ਔਰਤ ਨੂੰ ਮਾਂ ਬਣਨ ਦੇ ਕਾਬਲ ਕਰ ਦਿੰਦਾ ਹੈ। ਮਾਂ ਆਪਣੀ ਔਲਦ ਨੂੰ ਆਪਣੇ ਖੂਨ ਨਾਲ ਸਿੰਜਦੀ ਹੈ। ਧੀ ਦਾ ਵਿਆਹ ਕਰਦੀ ਹੈ, ਤਾਂ ਭਾਰ ਲਾਹੁਦੀ ਹੈ। ਧੀ ਬੋਝ ਲੱਗਦੀ ਹੈ। ਪੁੱਤਰ ਨੂੰ ਵਿਆਹੁਦੀ ਹੈ, ਤਾਂ ਸ਼ਗਨ ਕਰਦੀ ਹੈ। ਦੇਹਲੀ ਵੱਧਦੀ ਹੈ। ਪੁੱਤਰ ਦੇ ਵਿਆਹ ਵਾਲੇ ਦਿਨ ਮਨ ਦੇ ਸਾਰੇ ਅਰਮਾਨ ਪੂਰੇ ਕਰਦੀ ਹੈ। ਸਭ ਦਬੀਆਂ ਹੋਈਆਂ ਇਸ਼ਾਂ ਪੂਰੀਆਂ ਕਰਵਾਉਂਦੀ ਹੈ। ਸੀਬੋ ਦੀਆਂ ਆਪਣੀਆਂ ਥੱਬਾ ਧੀਆਂ ਸਨ। ਸਭ ਤੋਂ ਛੋਟਾ ਪੁੱਤਰ ਸੀ। ਧੀਆਂ ਦੇ ਵਿਆਹ ਬੇਗਾਨੇ ਪੁੱਤਾਂ ਅੱਗੇ ਝੋਲੀ ਅੱਡ ਕੇ ਕੀਤੇ। ਆਪਣੇ ਨਵੇਂ ਬਣਨ ਵਾਲੇ ਕੁੜਮ ਨੂੰ ਹੱਥ ਬੰਨ ਕੇ ਕਹਿਣ ਲੱਗੀ," ਮੈਂ ਤਾਂ ਜੀ ਮਸਾਂ ਧੀਆਂ ਪਾਲੀਆਂ ਹਨ। ਅਸੀਂ ਧੀ ਹੀ ਦੇ ਸਕਦੇ ਹਾਂ।" ਨਵੇਂ ਬਣਨ ਵਾਲੇ ਕੁੜਮ ਨੇ ਕਿਹਾ," ਅਸੀਂ ਕੁੱਝ ਨਹੀਂ ਲੈਣਾਂ। ਰੱਬ ਦਾ ਦਿੱਤਾ ਸਭ ਕੁੱਝ ਹੈ।" ਸੀਬੋ ਦੇ ਪਤੀ ਨਾਮੇਂ ਨੇ ਕਿਹਾ," ਮੈਂ ਤਾਂ ਜੀ ਕੁੜੀਆਂ ਨੂੰ ਪੜ੍ਹਾ ਦਿੱਤਾ ਹੈ। ਹੋਰ ਮੇਰੇ ਕੋਲ ਮੁੰਡੇ ਵਾਲਿਆਂ ਦਾ ਘਰ ਭਰਨ ਲਈ ਕੁੱਝ ਨਹੀਂ ਹੈ।" ਮੁੰਡੇ ਵਾਲਿਆਂ ਵੱਲੋਂ ਰਿਸ਼ਤਾਂ ਕਰਨ ਔਰਤਾਂ ਵੀ ਆਈਆਂ ਹੋਈਆਂ ਸਨ। ਮੁੰਡੇ ਦੀ ਭੂਆ ਨੇ ਕਿਹਾ," ਸਾਨੂੰ ਤਾਂ ਘਰ ਸੰਭਾਲਣ ਵਾਲੀ ਕੁੜੀ ਚਾਹੀਦੀ ਹੈ। ਹੋਰ ਸਾਨੂੰ ਕੁੱਝ ਨਹੀਂ ਚਾਹੀਦਾ।" ਮੁੰਡੇ ਦੇ ਮਾਮੇ ਨੇ ਕਿਹਾ," ਜਿਸ ਨੇ ਕੁੜੀ ਦੇ ਦਿੱਤੀ। ਉਸ ਤੋਂ ਹੋਰ ਕੀ ਮੰਗਣਾ ਹੈ? ਸਾਨੂੰ ਕੁੜੀ ਹੀ ਚਾਰ ਕੱਪੜਿਆਂ ਵਿੱਚ ਚਾਹੀਦੀ ਹੈ।" ਸੀਬੋ ਨੇ ਕਿਹਾ," ਬਰਾਤ ਵਿੱਚ ਬੰਦੇ ਵੀ ਪੰਜ ਹੀ ਲੈ ਕੇ ਆਇਉ। ਅਸੀਂ ਬਹੁਤਾ ਭਾਰ ਸਹਿ ਨਹੀਂ ਸਕਦੇ। ਹੋਰ ਵੀ ਥੱਬਾ ਧੀਆਂ ਦਾ ਵਿਆਹੁਣਾਂ ਹੈ।" ਕੁੜਮ ਨੇ ਕਿਹਾ," ਅਸੀਂ ਘਰ ਦੇ ਪੰਜ ਹੀ ਬੰਦੇ ਹਾਂ। ਪੰਜ ਹੀ ਆਵਾਂਗੇ। ਅਨੰਦ ਲੈ ਕੇ ਮੁੜ ਜਾਵਾਗੇ। ਤੁਹਾਡਾ ਇੱਕ ਵੀ ਗਲ਼ੀ ਵਾਲਾ ਪੈਸਾ ਨਾਂ ਖ਼ਰਚਾਵਾਂਗੇ। ਰੋਟੀ ਵੀ ਆਪਣੇ ਹੀ ਘਰ ਜਾ ਕੇ ਖਾਵਾਂਗੇ।" ਗੱਲ ਪੱਕੀ ਹੋ ਗਈ। ਘਰ ਵਿੱਚ ਚਹਿਲ ਪਹਿਲ ਹੋਣ ਲੱਗ ਗਈ। ਘਰ ਵਿੱਚ ਕਨਾਤਾਂ ਲਾ ਕੇ, ਪੰਜ ਸੂਟਾਂ ਨਾਲ ਕੁੜੀ ਵਿਦਿਆ ਕਰ ਦਿੱਤੀ। ਇਸੇ ਤਰ੍ਹਾਂ ਬਾਕੀ ਦੀਆਂ ਕੁੜੀਆਂ ਵੀ ਆਪੋਂ ਆਪਣੇ ਘਰੀਂ ਤੋਰ ਦਿੱਤੀਆਂ। ਸਾਰੀਆਂ ਕਨੇਡਾ ਅਮਰੀਕਾ ਇਗਲੈਂਡ ਚਲੀਆਂ ਗਈਆਂ। ਸੀਬੋਂ ਹੁਣ ਅਮਰੀਕਾ ਤੋਂ ਆਪਣਾਂ ਮੁੰਡਾ ਵਿਆਹੁਣ ਆਈ ਹੋਈ ਸੀ। ਮੁੰਡੇ ਲਈ ਕੁੜੀਆਂ ਦੇਖ ਰਹੀ ਸੀ। ਉਸ ਅੱਗੇ ਕੁੜੀਆਂ ਵਾਲਿਆਂ ਨੇ ਵੀ ਲਾਈਨਾਂ ਲਗਾ ਦਿੱਤੀਆਂ। ਹਰ ਕੁੜੀ ਵਿੱਚ ਹੀ ਨੁਕਸ ਕੱਢ ਰਹੀ ਸੀ। ਉਸ ਦੇ ਇੱਕ ਕੁੜੀ ਪਸੰਦ ਆ ਗਈ। ਸਮਝੌਤਾ ਹੀ ਕੀਤਾ, ਪੂਰੀ ਪਸੰਦ ਵੀ ਨਹੀਂ ਆਈ। ਸੀਬੋਂ ਨੇ ਕਿਹਾ," ਮਨ ਪੂਰਾ ਖੁਸ਼ ਨਹੀਂ ਹੋਇਆ। ਤੁਸੀਂ ਕਿਸੇ ਮੈਰਿਜ਼ ਪੈਲਿਸ ਵਿਆਹ ਚੰਗ੍ਹਾਂ ਕਰ ਦਿਉ। ਸਾਡਾ ਤਾਂ ਅਖੀਰਲਾ ਵਿਆਹ ਹੈ। 400 ਬਰਾਤ ਦੇ ਬੰਦਿਆਂ ਦੀ ਪੂਰੀ ਸੇਵਾ ਹੋਣੀ ਚਾਹੀਦੀ ਹੈ।" ਕੁੜੀ ਦੇ ਪਿਉ ਨੇ ਕਿਹਾ," ਜੀ ਸਾਨੂੰ ਮਨਜ਼ੂਰ ਹੈ। ਪੰਜ ਕੁ ਲੱਖ ਵਿੱਚ ਚੰਗਾ ਮੈਰਿਜ਼ ਪੈਲਿਸ ਮਿਲ ਜਾਂਦਾ ਹੈ।" ਸੀਬੋਂ ਦੇ ਪਤੀ ਨੇ ਕਿਹਾ," ਮੈਂ ਤਾਂ ਜੀ ਸੋਚਦਾ ਸੀ। ਘਰ ਹੀ ਅਨੰਦ ਕਾਰਜ ਕਰਾ ਲਈਏ। ਪਰ ਇਸ ਦੀ ਅੱਡੀ ਭੂੰਝੇ ਨਹੀਂ ਲੱਗਦੀ। ਕਹਿੰਦੀ ਮੇਰਾ ਨੱਕ ਨਹੀਂ ਰਹਿੰਦਾ। ਆਖਰੀ ਵਿਆਹ ਸ਼ਾਨੋਂ ਸੌਕਤ ਨਾਲ ਕਰਨਾ ਚਾਹੁੰਦੀ ਹੈ।" ਸੀਬੋ ਨੇ ਬੁੱਲ ਟੁੱਕ ਕੇ ਕਿਹਾ," ਮੇਰਾ ਟੱਬਰ ਬਹੁਤ ਵੱਡਾ ਹੈ। ਵੱਡੀ ਕਾਰ ਵੀ ਲੈਣੀ ਹੈ। ਮੇਰੇ ਲਈ ਗਲ਼ ਨੂੰ ਸੋਨੇ ਦਾ ਸੈਟ ਚਾਹੀਦਾ ਹੈ। ਜਵਾਈਆਂ-ਭਾਈਆਂ ਦੀਆਂ ਉਂਗਲ਼ਾਂ ਵਿੱਚ ਖੱਟੀਆਂ ਛਾਪਾਂ ਪਵਉਣੀਆਂ ਹਨ। ਕੁੜੀਆਂ ਦਾ ਵੀ ਮਾਣ-ਤਾਣ ਕਰਨਾਂ ਪੈਣਾ ਹੈ।" ਕੁੜੀ ਦੀ ਮਾਂ ਨੇ ਕਿਹਾ," ਭੈਣ ਜੀ ਜਿਵੇਂ ਤੁਸੀਂ ਕਹੋਂਗੇ, ਉਵੇਂ ਹੀ ਹੋਵੇਗਾ। ਜ਼ਮੀਨ ਦਾ ਕਿੱਲਾ ਵੇਚ ਦੇਵਾਗੇ। ਸਾਰੇ ਹੀ ਪਰਦੇ ਕੱਜੇ ਜਾਣਗੇ।" ਸੀਬੋ ਨੇ ਕਿਹਾ," ਅਸੀਂ ਕੀ ਲੈਣਾ ਹੈ? ਜੋਂ ਮਰਜ਼ੀ ਕਰੋਂ। ਮੈਂ ਤਾਂ ਲੋਕਾਂ ਨੂੰ ਆਪਣੇ ਪੁੱਤ ਦਾ ਵਿਆਹ ਠਾਠ ਨਾਲ ਹੁੰਦਾ ਦਿਖਾਉਣਾ ਹੈ।" ਕੁੜੀ ਦੇ ਭਰਾ ਨੇ ਕਿਹਾ," ਕੁੱਝ ਹੋਰ ਵੀ ਚਾਹੀਦਾ ਹੈ ਤਾਂ ਦੱਸ ਦਿਉ। ਅਸੀਂ ਉਹ ਵੀ ਦੇ ਦਿਆਂਗੇ।" ਸੀਬੋ ਨੇ ਕਿਹਾ," ਉਹ ਤਾ ਤੁਹਾਡੀ ਮਰਜ਼ੀ ਹੈ। ਜੋਂ ਵੀ ਦੇਣਾ ਹੈ ਤੁਸੀਂ ਆਪਣੀ ਧੀ ਨੂੰ ਦੇਣਾ ਹੈ। ਜੇ ਤੁਹਾਡੀ ਕੁੜੀ ਦੇ ਘਰ ਫ੍ਰਿਜ਼ਰੇਟਰ, ਟੈਲੀਵੀਜ਼ਨ, ਵਧੀਆ ਸੋਫ਼ਾ, ਬੈਡ ਹੋਣਗੇ। ਜੱਗ ਸੋਭਾ ਕਰੇਗਾ।" ਕੁੜੀ ਵਾਲਿਆਂ ਨੇ ਚੰਗਾ ਵਿਆਹ ਕੀਤਾ। ਅਮਰੀਕਾ ਨੂੰ ਜਾਣ ਲੱਗੇ ਘਰ ਅੰਦਰ ਕਾਰ ਖੜ੍ਹੀ ਕਰਕੇ ਜਿੰਦਾ ਲਾ ਗਏ। ਨੂੰਹੁ ਗਰੀਬ ਘਰ ਦੀ ਕੁੜੀ ਸੀ। ਉਹ ਸੱਸ ਨੂੰ ਕੰਮ ਕਰਨ ਵਾਲੀ ਮਿਲ ਗਈ। ਸਾਲ ਪਿਛੋਂ ਸੀਬੋ ਦਾਦੀ ਬਣ ਗਈ।

Comments
Post a Comment