ਜਰਾਂ ਸੋਚ ਕੇ ਦੇਖੀਏ ਰੱਬ ਦੀ ਕਰਾਮਾਤ ਨੂੰ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਹਰ-ਰੋਜ਼ ਸੌਂ ਕੇ ਨਾਂ ਲੰਘਾ ਦੇਈਏ ਪ੍ਰਭਾਤ ਨੂੰ। ਜ਼ਰਾ ਸੋਚ ਕੇ ਦੇਖੀਏ ਰੱਬ ਦੀ ਕਰਾਮਾਤ ਨੂੰ।

ਸਿਆਣੇ ਕਹਿੰਦੇ ਦਿਨੇ ਪਾਈਏ ਨਾਂ ਬਾਤ ਨੂੰ। ਕੰਮ ਕਦੋ ਕਰਾਂਗੇ ਜੇ ਬੁੱਝਦੇ ਰਹੇ ਬਾਤ ਨੂੰ।

ਭੁੱਲ ਕੇ ਵੀ ਨਾਂ ਛੇੜੀਏ ਬਾਂਦਰ ਦੀ ਜਾਤ ਨੂੰ। ਘੂਰ ਨਹੀਂ ਸਕਦੇ ਇਸ ਮੱਸਤੀ ਹੋਈ ਜਾਤ ਨੂੰ।

ਦੁਨੀਆਂ ਮਾੜਾ ਕਹਿੰਦੀ ਆ ਆਤਮ-ਘਾਤ ਨੂੰ। ਹਿੰਮਤ ਨਾਲ ਕੰਮ-ਧੰਦਾ ਕਰੀਏ ਦਿਨ ਰਾਤ ਨੂੰ।

ਭੁੱਲ ਕੇ ਵੀ ਗਾਲ਼ ਨਾਂ ਕੱਢੀਏ ਔਰਤ ਜਾਤ ਨੂੰ। ਪਿਆਰ ਨਾਲ ਕੀਲੋ ਸਤਵਿੰਦਰ ਦੀ ਜਾਤ ਨੂੰ।

ਬਹੁਤੀ ਗਿੱਣਤੀ ਵਿੱਚ ਸੱਦੀਏ ਨਾਂ ਬਰਾਤ ਨੂੰ। ਕਰਜ਼ਾ ਲੈ ਕੇ ਕਾਹਨੂੰ ਕਰਨਾਂ ਹੈ ਦਾਵਤ ਨੂੰ।

ਕਹੀ ਜਾਂਦੇ ਲੋਕੀ ਭੁੱਲ ਜਾਵੋ ਜਾਤ-ਪਾਤ ਨੂੰ। ਹਰ ਕੋਈ ਸਾਕ ਨਹੀਂ ਕਰਦਾ ਹੋਰ ਜਾਤ ਨੂੰ।

ਸੱਤੀ ਇਕੋ ਜਿਹਾ ਖੂਨ, ਸਰੀਰ ਪਾਉਂਦੇ ਮਾਤ ਨੂੰ। ਜਰਾਂ ਸੋਚ ਕੇ ਦੇਖੀਏ ਰੱਬ ਦੀ ਕਰਾਮਾਤ ਨੂੰ।

Comments

Popular Posts