ਭਾਗ 20 ਬਦਲਦੇ ਰਿਸ਼ਤੇ


ਭੋਗਲਾ ਮਨਾਂ ਚਿੱਤ ਲਾ ਕੇ ਲਿਖੀਆਂ ਤਕਦੀਰਾਂ ਦੀਆਂ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਪੂਰਾ ਮਹੀਨਾਂ ਨਿੱਕਲ ਗਿਆ ਸੀ। ਇੰਡੀਆ ਤੋਂ ਆਇਆ, ਸਾਰਾ ਟੱਬਰ ਘਰ ਹੀ ਬੈਠਾ ਸੀ। ਠੰਡ ਬਹੁਤ ਹੋ ਗਈ ਸੀ। ਰੂੰ ਦੇ ਫੱਭਿਆਂ ਵਾਂਗ ਮੋਟੀ-ਮੋਟੀ ਬਰਫ਼ ਪੈ ਰਹੀ ਸੀ। ਧਰਤੀ ਦਰੱਖਤਾਂ ਉਤੇ ਸਾਰੇ ਪਾਸੇ ਚਿੱਟੀ ਚਾਦਰ ਤੱਣ ਗਈ ਸੀ। ਬਾਹਰ ਕੋਈ ਜਾਨਵਰ ਵੀ ਨਹੀਂ ਦਿੱਸਦਾ ਸੀ। ਕਈ ਬਿੱਲੀਆਂ, ਹਿਰਨ, ਕੁੱਤੇ ਬਰਫ਼ ਨਾਲ ਲਿਬੜੇ ਠੰਡ ਦੇ ਮਾਰੇ ਫਿਰ ਰਹੇ ਸਨ। ਬਰਫ਼ ਨੂੰ ਦੇਖ਼-ਦੇਖ਼ ਕੇ ਦੰਦ ਵੱਜੀ ਜਾਂਦੇ ਸਨ। ਘਰੋਂ ਬਾਹਰ ਜਾਂਣਾਂ ਮੁਸ਼ਕਲ ਸੀ। ਜੇ ਪੈਦਲ ਚੱਲਣ ਵਾਲੀਆਂ ਥਾਂਵਾਂ ਤੇ ਸ਼ੜਕ ਤੋਂ ਬਰਫ਼ ਹੱਟਾਈ ਨਾਂ ਜਾਵੇ। ਜੰਮ ਕੇ ਕੱਚ ਬੱਣ ਜਾਂਦੀ ਹੈ। ਗੈਰੀ ਨੂੰ ਕਿਸੇ ਦੇ ਤਿੱਲਕਣ ਦਾ ਫਿਕਰ ਨਹੀਂ ਸੀ। ਧੁੱਪ ਨਿਕੱਲੀ ਹੋਵੇ, ਉਹ ਖੀੜਕੀਆਂ ਦੇ ਪਰਦੇ ਖੋਲਦਾ ਨਹੀਂ ਸੀ। ਰਾਤ ਪੈ ਜਾਵੇ। ਵਿੰਡੋਜ਼ ਦੇ ਕਾਰਟਨ ਬੰਦ ਨਹੀਂ ਕਰਦਾ ਸੀ। ਸੀਰੀ ਦੇ ਹੁੰਦਿਆਂ, ਜਿੰਮੀਦਾਰ ਨੂੰ ਮੀਂਹ-ਕੱਣੀ ਦਾ ਫਿਕਰ ਨਹੀਂ ਹੁੰਦਾ। ਸੁੱਖੀ ਇਸੇ ਕਾਸੇ ਨੂੰ ਤਾਂ ਲਿਆਂਦੀ ਸੀ। ਸੁੱਖੀ ਡਰਾਈਵੇ ਤੇ ਪੋੜ੍ਹੀਆਂ ਉਤੋਂ ਬਰਫ਼ ਹੱਟਾ ਰਹੀਂ ਸੀ। ਸੁੱਖੀ ਦੀ ਮੰਮੀ ਗੇਲੋ ਘਰ ਦੇ ਬਾਹਰ ਬਰਫ਼ ਪਈ, ਦੇਖ਼ਣ ਗਈ ਸੀ। ਪੌੜ੍ਹੀਆਂ ਵਿੱਚ ਤਿੱਲਕ ਕੇ ਡਿੱਗ ਪਈ ਸੀ। ਉਸ ਦੇ ਗੋਡੇ ਉਤੇ ਸੱਟਾਂ ਲੱਗੀਆਂ। ਚੱਲਣਾਂ ਮੁਸ਼ਕਲ ਹੋ ਗਿਆ।

ਸੁੱਖੀ ਦੀ ਛੋਟੀ ਭੈਣ ਰਾਣੋਂ ਨੂੰ ਦਸਵੀਂ ਵਿੱਚ ਦਾਖ਼ਲਾ ਮਿਲ ਗਿਆ ਸੀ। ਰਾਣੋਂ ਵੀ ਹਿੰਦੀ ਡਰਾਮਿਆਂ ਨੂੰ ਦੇਖ਼ ਕੇ, ਫੈਸਨ ਕਰਨ ਲੱਗ ਗਈ ਸੀ। ਫਿਰ ਵੀ ਕਨੇਡਾ ਦੇ ਜੰਮਪਲ਼ ਨਾਲੋਂ ਅਲੱਗ ਹੀ ਲੁੱਕ ਸੀ। ਕਈ ਪੰਜਾਬੀ ਜਮਾਤੀ ਵੀ ਉੁਸ ਨੂੰ ਦੇਸੀ ਹੀ ਕਹਿੰਦੇ ਸਨ। ਕੱਪੜਿਆਂ ਦਾ ਫੈਸ਼ਨ ਬਦਲਣ ਨਾਲ, ਓਵਰ ਸ਼ਕੀਨੀ ਤਾਂ ਲੱਗਦੀ ਹੀ ਹੈ। ਚਲਾਕੀਆਂ, ਆਦਤਾਂ, ਸੁਭਾਅ, ਚਾਲ-ਚੱਲਣ ਦਾ ਢੰਗ ਨਹੀਂ ਬਦਲਦੇ। ਪੱਕੀਆਂ ਆਦਤਾਂ ਨੂੰ ਮੋੜਨਾਂ ਬਹੁਤ ਔਖਾਂ ਹੈ। ਇੰਡੀਆਂ ਤੋਂ ਜੰਮਪਲ਼ ਕੇ ਆਏ ਨੂੰ ਗੱਲਤੀ ਦੀ ਮੁਆਫ਼ੀ ਸੌਰੀ, ਸ਼ੁਕਰੀਆਂ ਥੈਕਸ ਕਹਿੱਣਾਂ ਬਹੁਤ ਔਖਾ ਹੈ। ਲੋਕਾਂ ਨਾਲ ਲੰਬੇ ਸਮੇਂ ਲਈ ਵਰਤਾ ਰੱਖਣ ਦਾ ਇਹ ਕੋਈ ਵਧੀਆ ਢੰਗ ਨਹੀਂ ਹੈ। ਦੂਜਿਆਂ ਤੋਂ ਵੱਖਰੇ ਦਿੱਸਣ ਦੀ ਥਾਂ ਘਿਉ ਖਿੱਚੜੀ ਬੱਣ ਜਾਂਣਾਂ ਚਾਹੀਦਾ ਹੈ। ਰਲ ਕੇ ਰਹਿੱਣ ਨਾਲ ਲੋਕਾਂ ਤੋਂ ਲੋੜੀਦੀ ਮਦੱਦ ਮਿਲਦੀ ਹੈ।

ਮਹੀਨੇ ਪਿਛੋਂ ਮਸਾਂ ਸੋਨੀ ਤੇ ਬਿੰਦੂ ਨੂੰ ਕੰਮ ਮਿਲਿਆਂ ਸੀ। ਹਰ ਰੋਜ਼਼ ਦਾ ਇੱਕ ਨੂੰ 100 ਡਾਲਰ ਮਿਲਦਾ ਸੀ। ਬਹੁਤ ਥੋੜੀ ਤੱਨਖ਼ਾਹ ਮਿਲਦੀ ਸੀ। ਮਸ਼ੀਨਾਂ ਨਾਲ ਸੋਫ਼ਿਆਂ ਦੇ ਕੱਪੜੇ ਸਿਉਣ ਦਾ ਕੰਮ ਸੀ। ਅੱਠ ਘੰਟੇ ਬੈਠੀਆਂ ਦੀ ਢੂਹੀ ਆਕੜ ਕੇ, ਸ਼ਾਮ ਨੂੰ ਦੁੱਖਣ ਲੱਗ ਜਾਂਦੀ ਸੀ। ਇੰਨਾਂ ਕੰਮ ਤਾਂ ਕੁੜੀਆਂ ਨੇ, ਪਿੰਡ ਹਫ਼ਤੇ ਵਿੱਚ ਵੀ ਨਹੀਂ ਕੀਤਾ ਹੋਣਾਂ। ਭੋਗਲਾ ਮਨਾਂ ਚਿੱਤ ਲਾ ਕੇ ਲਿਖੀਆਂ ਤਕਦੀਰਾਂ ਦੀਆਂ। ਹੱਡ ਭੰਨਵੀਂ ਮੇਹਨਤ ਕਰਨੀ ਪੈਂਦੀ ਸੀ। ਬਾਥਰੂਮ ਵਿੱਚ ਜਾ ਕੇ, ਇੱਕ ਦੂਜੇ ਤੋਂ ਚੋਰੀ ਰੋਂਦੀਆਂ ਸਨ। ਲੱਕੜੀ ਤੇ ਸਿਪਰਿੰਗਾਂ, ਫੋਮ ਉਤੇ ਕੱਪੜਾਂ ਚੜ੍ਹਾ ਕੇ, ਇੱਕ ਸੋਫ਼ਾ ਸਿਟ ਦੋ ਤੋਂ ਦਸ ਹਜ਼ਾਰ ਡਾਲਰ ਤੋਂ ਉਪਰ ਵਿੱਕਦਾ ਸੀ। ਮਾਲਕ ਨੂੰ ਬਹੁਤ ਅਮਦਨ ਸੀ। ਫੈਕਟਰੀ ਦੀ ਕਿਸ਼ਤ ਬਿੱਲ ਬੱਤੀਆਂ ਹੋਰ ਖੱਰਚੇ ਵੀ ਬਹੁਤ ਸਨ।

ਸੁੱਖੀ ਦੇ ਭਰਾ ਮੀਤੇ ਤੇ ਭਿੰਦੇ ਨੇ ਚਾਰ ਮਹੀਨੇ ਲਾ ਕੇ ਡਰਾਈਵਿੰਗ ਦਾ ਲਾਈਸੈਂਸ ਲੈ ਲਿਆ ਸੀ। ਉਹ ਦੋਂਨੇਂ ਹੀ ਟਰੱਕ ਚਲਾਂਉਣ ਲੱਗ ਗਏ। ਦਿਨ ਰਾਤ ਸ਼ੜਕ ਉਤੇ ਹੀ ਰਹਿੰਦੇ ਸਨ। ਤੁਰੇ ਜਾਂਦੇ ਟਰੱਕ ਵਿੱਚ ਸੌਂਦੇ ਤੇ ਖਾਂਦੇ ਸਨ। ਕਈ ਬਾਰ ਤਾਂ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ। ਗਰਮ ਤਾਂ ਮਿਲਣੀਆਂ ਔਖੀਆਂ ਸਨ। ਕਈ ਬਾਰ ਕਿਸੇ ਰਿਸਟੋਰਿੰਟ ਉਤੇ ਖੜ੍ਹ ਜਾਂਦੇ ਸਨ। ਕਿਸੇ ਪੰਜਾਬੀ ਔਰਤ ਨੂੰ ਫਸਾ ਕੇ ਘਾਲਾ-ਮਾਲਾ ਕਰਕੇ, ਤੱਤੇ ਫੁੱਲਕੇ ਵੀ ਖਾਂ ਲੈਂਦੇ ਸਨ। ਕਈ ਬਈਆ ਦਾ ਸਾਈਂਆਂ ਬੱਣਾਂ ਕੇ ਆਪਦਾ ਵੀ ਕੰਮ ਚਲਾ ਲੈਂਦੀਆਂ ਹਨ। ਤਾਲੀ ਦੋਂਨਾਂ ਹੱਥਾਂ ਨਾਲ ਵੱਜਦੀ ਹੈ। ਘਰ ਗੇਲੋ ਸਾਰਿਆਂ ਦੀਆਂ ਰੋਟੀਆਂ ਬੱਣਾਂ ਦਿੰਦੀ ਸੀ। ਸੁੱਖੀ ਦਾ ਡੈਡੀ ਲਾਭ ਘਰ ਹੀ ਹੁੰਦਾ ਸੀ। ਲਾਭ ਇੰਡੀਆ ਵਿੱਚ ਕਾਰ ਚੱਲਾ ਲੈਂਦਾ ਸੀ। ਉਸ ਨੇ ਕਨੇਡਾ ਆ ਕੇ, ਕਾਰ ਚੱਲਾਉਣ ਦਾ ਲਾਈਸੈਂਸ ਲੈ ਲਿਆ ਸੀ। ਸੁੱਖੀ ਨੂੰ ਸੌਖਾ ਹੋ ਗਿਆ ਸੀ। ਘਰ ਦੇ ਸੌਦੇ ਲਾਭ ਤੇ ਗੇਲੋ ਲੈ ਆਉਂਦੇ ਸਨ। ਡਾਲਰ ਵੀ ਘਰ ਵਿੱਚ ਬਥੇਰੇ ਆਉਣ ਲੱਗ ਗਏ ਸਨ।
 

Comments

Popular Posts