ਭਾਗ 27 ਬਦਲਦੇ ਰਿਸ਼ਤੇ

ਆਪਦੇ ਖਾਂਣ-ਪੀਣ ਤੇ ਆਪਦੇ ਜੀਵਨ ਸਾਥੀ ਦਾ ਚੋਕੰਨੇ ਹੋ ਕੇ ਖਿਆਲ ਰੱਖੋ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਸੁੱਖੀ ਦੀ ਮੰਮੀ ਗੇਲੋ ਸਵੇਰੇ ਉਠੀ ਸੀ। ਉਸ ਦਾ ਸਿਰ ਦੁੱਖਦਾ ਸੀ। ਉਸ ਨੇ ਗੇਰੀ ਨੂੰ ਕਿਹਾ, " ਗੈਰੀ ਸੁੱਖੀ ਤਾਂ ਕੰਮ ਤੇ ਚਲੀ ਗਈ ਹੈ। ਮੇਰਾ ਸਿਰ ਦੁੱਖਦਾ ਹੈ। ਮੈਨੂੰ ਸਿਰ ਦੁੱਖਦੇ ਦੀ ਗੋਲ਼ੀ ਦੇਦੇ। ਰਾਤ ਚੱਜ ਨਾਲ ਨੀਂਦ ਵੀ ਨਹੀਂ ਆਈ ਸੀ। " " ਮੰਮੀ ਜੇ ਸਿਰ ਦੁੱਖਦਾ ਹੈ। ਡਾਕਟਰ ਦੇ ਜਾਂਣਾਂ ਚਾਹੀਦਾ ਹੈ। ਮੈਂ ਲੈ ਚੱਲਦਾਂ ਹਾਂ। " " ਸਿਰ ਹੀ ਦੁੱਖਦਾ ਹੈ। ਗੋਲ਼ੀ ਨਾਲ ਅਰਾਮ ਆ ਜਾਵੇਗਾ। ਕਿਹੜਾ ਕੈਂਸਰ ਹੋ ਗਿਆ ਹੈ? " " ਸਿਰ ਦੁੱਖਣ ਦੇ ਹੋਰ ਵੀ ਕਾਰਨ ਹੋ ਸਕਦੇ ਹਨ। ਦਿਮਾਗ ਦਾ ਕੈਂਸਰ ਬਹੁਤ ਲੋਕਾਂ ਨੂੰ ਹੁੰਦਾ ਹੈ। ਉਸ ਨਾਲ ਸਿਰ ਵੀ ਦੁੱਖਦਾ ਹੈ। " " ਹਾਏ-ਹਾਏ ਮੇਰੇ ਦੁਸ਼ਮੱਣਾਂ ਨੂੰ ਕੈਂਸਰ ਹੋਵੇ। ਸ਼ੁਬ-ਸ਼ੁਬ ਬੋਲ, ਇਹੋ ਜਿਹੇ ਵਾਕ ਕਿਉਂ ਕੱਢਦਾਂ ਹੈ? ਮੇਰੇ ਤਾਂ ਬੱਚੇ ਵਿਉਹੁਣ ਵਾਲੇ ਹਨ। " ਗੇਲੋ ਘੁਮੇਰ ਖਾ ਕੇ ਡਿਗਣ ਵਾਲੀ ਹੋ ਗਈ। ਕੈਂਸਰ ਦਾ ਨਾਂਮ ਸੁਣਦੇ ਹੀ ਗੇਲੋ ਦਾ ਸਿਰ ਹੱਟ ਗਿਆ। ਆਪਦੇ ਮੂੰਹ ਨਾਲ ਭਾਵੇਂ ਕੁੱਝ ਕਹੀ ਚੱਲੋ। ਦੂਜੇ ਦੇ ਬੋਲ ਮਿਰਚਾਂ ਵਾਂਗ ਲੜਦੇ ਹਨ। ਗੈਰੀ ਮਾਂ ਤੋਂ ਵੱਧ ਸੱਸ ਦਾ ਖਿਆਲ ਰੱਖਦਾ ਸੀ।

ਗੇਲੋ ਗੁਰਦੁਆਰੇ ਤੁਰ ਕੇ ਹੀ ਚਲੀ ਜਾਂਦੀ ਸੀ। ਘਰ ਦੇ ਨੇੜੇ ਹੀ ਸੀ। ਸੌਣ, ਜਾਗਣ ਦਾ ਸਾਰਿਆਂ ਦਾ ਅਲੱਗ-ਅਲੱਗ ਸਮਾਂ ਸੀ। ਗੈਰੀ ਫੈਮਲੀ ਰੂਮ ਵਿੱਚ ਸੋਫ਼ੇ ਉਤੇ ਹੀ ਸੌਂਦਾ ਸੀ। ਜਾਗੋ-ਮੀਟੀ ਵਿੱਚ ਘਰ ਆਉਣ-ਜਾਂਣ ਵਾਲਿਆਂ ਨਾਲ ਗੱਲਾਂ ਵੀ ਕਰਦਾ ਰਹਿੰਦਾ ਸੀ। ਬੇਸਮਿੰਟ ਵਿੱਚ ਜਾਂਣ ਲਈ ਅਲੱਗ ਰਸਤਾ ਨਹੀਂ ਸੀ। ਸੁੱਖੀ ਤੋਂ ਛੋਟੀ ਭੈਣ ਸੋਨੀ ਦਾ ਰੁੱਖ ਜੀਜੇ ਵੱਲ ਹੋ ਗਿਆ ਸੀ। ਬਾਹਰੋਂ ਮਰਦ ਲੱਭਣ ਲਈ ਸਮਾਂ ਚਾਹੀਦਾ ਸੀ। ਘਰੋਂ ਇਕੱਲਿਆਂ ਜਾਂਣ ਦਾ ਮੌਕਾ ਚਾਹੀਦਾ ਸੀ। ਵੱਡੇ ਟੱਬਰ ਵਿੱਚ ਐਸਾ ਹੋਣਾਂ ਬਹੁਤ ਮੁਸ਼ਕਲ ਹੈ। ਇਕੱਲੀ ਜੁਵਾਨ ਕੁਆਰੀ ਕੁੜੀ ਦਾ ਘਰੋਂ ਬਾਹਰ, ਕਿਸੇ ਹੋਰ ਮਰਦ ਕੋਲ ਆਸ਼ਕੀ ਕਰਨ ਜਾਂਣਾਂ ਸੌਖਾ ਨਹੀਂ ਹੈ। ਸਦੀਕ ਰਣਜੀਤ ਕੌਰ ਦੇ ਗਾਣੇ ਸੱਚਾਈ ਨੰਗੀ ਕਰਦੇ ਹਨ। ਜੇਠ, ਜੀਜਾ, ਫੂਫੜ, ਛੜਾ ਬੱਕਰੀਆਂ ਵਾਲਾ ਕਿਸੇ ਆਸ਼ਕ ਤੋਂ ਘੱਟ ਨਹੀਂ ਹਨ।

ਕਿਸੇ ਉਤੇ ਅੱਖਾਂ ਮੀਚ ਕੇ ਭਰੋਸਾ ਨਾਂ ਕਰੋ। ਆਪਦੇ ਖਾਂਣ-ਪੀਣ ਤੇ ਆਪਦੇ ਜੀਵਨ ਸਾਥੀ ਦਾ ਚੋਕੰਨੇ ਹੋ ਕੇ ਖਿਆਲ ਰੱਖੋ। ਸੋਨੀ ਖਾਂਣਾਂ ਬਣਾਉਣ ਦਾ ਕੰਮ ਕਰਦੀ ਸੀ। ਸੁੱਖੀ, ਗੇਲੋ ਨੂੰ ਉਹ ਖਾਂਣੇ ਵਿੱਚ ਨੀਂਦ ਦੀਆਂ ਗੋਲ਼ੀਆਂ ਪਾ ਦਿੰਦੀ ਸੀ। ਉਹ ਘੂਕ ਸੌਂ ਜਾਂਦੀਆਂ ਸਨ। ਸੋਨੀ ਗੈਰੀ ਦੇ ਇਸ਼ਾਰੇ ਉਤੇ ਚੱਲਦੀ ਸੀ। ਜੋ ਔਰਤ-ਮਰਦ ਇੱਕ ਦੂਜੇ ਦੀ ਹੱਵਸ ਮਿਟਾਉਂਦੇ ਹਨ। ਉਹੀ ਔਰਤ-ਮਰਦ, ਉਸ ਨੂੰ ਆਪਦੇ ਕਬਜ਼ੇ ਵਿੱਚ ਕਰ ਲੈਂਦੇ ਹਨ। ਐਸੇ ਰਿਸ਼ਤਿਆਂ ਦਾ ਲਿਹਾਜ਼ ਨਹੀਂ ਕਰਦੇ। ਗੈਰੀ ਨੂੰ ਸੁੱਖੀ ਤੋਂ ਸੋਨੀ ਜੁਵਾਨ ਲੱਗਦੀ ਸੀ। ਉਹ ਆਪਦੇ ਕੰਮਰੇ ਵਿੱਚ ਸੁੱਖੀ ਕੋਲ ਨਹੀਂ ਜਾਂਦਾ ਸੀ। ਸੁੱਖੀ ਵੀ ਕੰਮ ਤੋਂ ਥੱਕੀ ਆਉਂਦੀ। ਨੀਂਦ ਦੀਆਂ ਗੋਲ਼ੀਆਂ ਦਾ ਅਸਰ ਹੋਣ ਨਾਲ ਬੇਸੁਰਤ ਹੋ ਕੇ ਸੌਂ ਜਾਂਦੀ ਸੀ। ਇੱਕ ਰਾਤ ਸੋਨੀ ਖਾਂਣੇ ਵਿੱਚ ਗੋਲ਼ੀਆਂ ਪਾਉਣੀਆਂ ਭੁੱਲ ਗਈ ਸੀ। ਸੁੱਤੀ ਪਈ ਸੁੱਖੀ ਨੂੰ ਪਿਆਸ ਲੱਗੀ। ਕੋਈ ਜਾਗ ਨਾਂ ਜਾਵੇ। ਉਹ ਪੋਲੇ ਪੈਂਰੀ, ਪਾਣੀ ਪੀਣ ਰੂਮ ਵਿਚੋਂ ਕਿਚਨ ਵਿੱਚ ਚਲੀ ਗਈ। ਘਰ ਦੀਆਂ ਸਾਰੀਆਂ ਬੱਤੀਆਂ ਬੰਦ ਸਨ। ਉਸ ਨੂੰ ਲੱਗਾ, ਫੈਮਲੀ ਰੂਮ ਵਿੱਚ ਘੁਸਰ-ਮੁਸਰ ਹੋ ਰਹੀ ਹੈ। ਉਸ ਨੇ ਸੋਫ਼ੇ ਉਤੇ ਦੇਖਿਆ। ਗੈਰੀ ਦੇ ਨਾਲ ਉਸ ਨੂੰ ਕੋਈ ਹੋਰ ਵੀ ਦਿਸਿਆ। ਉਸ ਨੇ ਝੱਟ ਲਾਈਟ ਜਗਾ ਲਈ। ਉਹ ਹੈਰਾਨ ਰਹਿ ਗਈ। ਉਸ ਦੀ ਚੀਕ ਨਿੱਕਲ ਗਈ, " ਸੋਨੀ ਤੂੰ ਇਥੇ ਕੀ ਕਰਦੀ ਹੈ? " " ਇਸ ਕੋਲੋ ਕੀ ਪੁੱਛਦੀ ਹੈ? ਮੇਰੇ ਕੋਲੋ ਪੁੱਛ, ਜੋ ਪੁੱਛਣਾਂ ਹੈ। ਮੈਂ ਦੱਸਦਾਂ ਹਾਂ। ਤੂੰ ਕੰਡਮ ਹੋ ਗਈ ਹੈ। ਤੂੰ ਆਪਦੇ ਲਾਣੇ ਨੂੰ ਸੰਭਾਲੀ ਚੱਲ। ਮੈਂ ਤਾਂ ਆਪਦੀ ਜਿੰਦਗੀ ਸੁਆਦ ਨਾਲ ਜਿਉਣੀ ਹੈ। ਮੈਂ ਅਜੇ ਬੁੱਢਾ ਨਹੀਂ ਹੋਇਆ। " " ਸ਼ਰਮ ਤਾਂ ਤੈਨੂੰ ਆਉਂਦੀ ਨਹੀਂ ਹੈ। ਅੱਗੇ ਬਾਹਰ ਮੂੰਹ ਮਾਰਦਾ ਸੀ। ਹੁਣ ਮੇਰੀ ਭੈਣ ਨੂੰ ਹੱਥ ਪਾ ਲਿਆ। " ਸੋਨੀ ਬੇਸਮਿੰਟ ਵਿੱਚ ਜਾਂਣ ਲੱਗੀ ਸੀ। ਗੇਰੀ ਨੇ ਉਸ ਦੀ ਬਾਂਹ ਫੜ ਲਈ। ਉਸ ਨੇ ਕਿਹਾ, " ਤੂੰ ਕਿਤੇ ਨਹੀਂ ਜਾਂਣਾਂ। ਮੇਰੇ ਨਾਲ ਚੱਲ। ਮੈਂ ਹੁਣ ਇਸ ਘਰ ਵਿੱਚ ਨਹੀਂ ਰਹਿੱਣਾਂ। " ਦੋਂਨੇਂ ਜਾਂਣੇ ਘਰੋਂ ਬਾਹਰ ਨਿੱਕਲ ਗਏ।

ਸੁੱਖੀ ਦੋਨਾਂ ਨੂੰ ਮੂਹਰੇ ਹੋ ਕੇ ਰੋਕ ਰਹੀ ਸੀ। ਗੈਰੀ ਨੇ ਸੁੱਖੀ ਨੂੰ ਧੱਕਾ ਮਾਰ ਕੇ ਭੂਜੇ ਸਿੱਟ ਦਿੱਤਾ। ਦੋਂਨੇਂ ਇੱਕ ਦੂਜੇ ਦੀ ਬਾਂਹ ਫੜੀ ਇਸ ਤਰਾਂ ਜਾ ਰਹੇ ਸਨ। ਜਿਵੇਂ ਹੁਣੇ ਫੇਰੇ ਲਏ ਹੋਣ। ਸੁੱਖੀ ਨੇ ਕਿਹਾ, " ਇਹ ਤਾਂ ਬੇਗਾਨਾਂ ਹੈ। ਸੋਨੀ ਤੂੰ ਤਾਂ ਮੇਰੀ ਸਕੀ ਭੈਣ ਹੈ। ਤੂੰ ਵੀ ਇਸ ਦਾ ਸਾਥ ਦੇ ਰਹੀ ਹੈ। ਇਸ ਦਾ ਤਾਂ ਕੰਮ ਹੀ ਇਹੀ ਹੈ। ਔਰਤ ਦੀ ਜਾਤ ਵੀ ਨਹੀਂ ਦੇਖ਼ਦਾ। ਮੌਕਾ ਮਿਲਣਾਂ ਚਾਹੀਦਾ ਹੈ। "ਪਰ ਸੋਨੀ ਨੇ ਪਿਛੇ ਮੁੜ ਕੇ ਨਹੀਂ ਦੇਖ਼ਿਆ।

Comments

Popular Posts