ਭਾਗ 23 ਬਦਲਦੇ ਰਿਸ਼ਤੇ


ਹੋਰ ਭੇਡਾ ਮਗਰ ਲਗਾਉਣ ਨੂੰ ਅੱਗੇ ਚੱਲਣਾਂ ਪੈਂਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com



ਇਸ ਸਾਧ ਨੂੰ ਚੇਲੇ, ਸ਼ਗਿਰਦ ਭੋਰੇ ਵਾਲੇ ਸੰਤ ਇਸ ਲਈ ਕਹਿੰਦੇ ਹਨ। ਇਸ ਨੇ 20 ਫੁੱਟ ਲੰਬੀ ਚੌੜੀ ਧਰਤੀ ਪੱਟਾ ਲਈ ਸੀ। ਇਸ ਦੇ ਅੱਧੇ ਕੁ ਕਿੱਲੇ ਦੇ ਫ਼ਰਕ ਨਾਲ, ਭੋਰੇ ਦੇ ਅੰਦਰ ਜਾਂਣ ਲਈ ਸੁਰੁੰਗ ਵੀ ਬੱਣਵਾ ਲਈ ਸੀ। ਜੋ ਗੰਨੇ-ਕਮਾਂਦ ਦੇ ਖੇਤ ਵਿੱਚ ਸੀ। ਆਲੇ-ਦੁਆਲੇ ਅੰਬਾਂ, ਕੇਲਿਆਂ, ਆੜੂਆਂ ਤੇ ਹੋਰ ਫ਼ਲਾਂ ਦੇ ਬਾਗ, ਸਬਜ਼ੀਆਂ ਸਨ। ਇਸ ਨੂੰ ਰਸਮਾਂ ਰਿਵਾਜ਼ਾਂ ਨਾਲ ਭੋਰੇ ਵਿੱਚ ਬੈਠਾ ਦਿੱਤਾ। ਸਾਧ ਨੇ ਦੁਆਲੇ ਹੋਏ ਲੋਕਾਂ ਨੂੰ ਕਿਹਾ, " ਭੋਰੇ ਉਤੇ ਮਿੱਟੀ ਪਾ ਦਿਉ। ਕਿਸੇ ਨੇ 40 ਦਿਨ ਤੋਂ ਪਹਿਲਾਂ ਇਸ ਨੂੰ ਪੱਟ ਕੇ ਨਹੀਂ ਦੇਖ਼ਣਾਂ। ਜਿਸ ਨੇ ਇਸ ਨੂੰ ਪੱਟਿਆ। ਉਸ ਦੀਆਂ ਮੈ ਸੱਤ ਪੀੜੀਆਂ ਨਾਸ਼ ਕਰ ਦਿਆਂਗਾ। ਇਹ ਸਮਾਧੀ ਵਿੱਚ ਚਲਾ ਗਿਆ। ਕਈ ਸ਼ਰਦਾ ਕਰਕੇ ਆਏ ਸੀ। ਕਈ ਤਮਾਸ਼ਾ ਦੇਖ਼ਣ ਆਏ ਸਨ। ਸਾਰੇ ਸਹਿਮ ਗਏ ਸਨ। ਕਈ ਫਿਰ ਵੀ ਭੋਰੇ ਉਤੇ ਦੇਸੀ ਘਿਉ ਦਾ ਦੀਵਾ ਜਗਾਉਣ ਆਉਂਦੇ ਸਨ। ਬਾਬਾ ਨੇ ਭੋਰਾ ਪਟਾ ਕੇ, ਲੇਪੀ ਕਰਾ ਦਿੱਤੀ ਸੀ। ਆਪ ਵਿੱਚ ਬੈਠਿਆ ਹੀ ਨਹੀਂ ਸੀ। ਸੁਰੁੰਗ ਵਿੱਚ ਦੀ ਬਾਹਰ ਹੋ ਗਿਆ ਸੀ। ਰੰਮਤਾ ਸਾਧ ਲੋਕਾਂ ਤੋਂ ਸੇਵਾ ਕਰਾ ਰਿਹਾ ਸੀ।

ਲੋਕ ਗਲ਼ੀਂ ਮਹੱਲੇ ਵਿੱਚ ਖੜ੍ਹਨ ਵਾਲੇ ਗੱਲਾਂ ਕਰਦੇ ਸਨ। ਇੱਕ ਸਿਆਣੇ ਜਿਹੇ ਬਾਬੇ ਨੂੰ ਘਰ ਦੇ ਜੁਆਕ ਤਾਂ ਸਿਆਣ ਵਿੱਚ ਨਹੀਂ ਆਉਂਦੇ ਸਨ। ਅੱਖਾਂ ਤੇ ਹੱਥ ਧਰ ਕੇ ਸਿਆਣ ਕੱਢਦਾ ਸੀ। ਬੱਚਾ ਪੁੱਛਦਾ, " ਬਾਬਾ ਮਿੱਠੀ ਗੋਲ਼ੀ ਲੈਣੀ ਹੈ। " " ਉਹੋਂ ਨਿੱਕਿਆ ਤੂੰ ਹੈ। ਅੱਖਾ ਤੋਂ ਦਿੱਸਦਾ ਨਹੀਂ ਹੈ। ਅਵਾਜ਼ ਤੋਂ ਪਛਾਂਣ ਆਈ ਹੈ। " ਉਹੀ ਪਹੇਂ ਵਿੱਚ ਖੜ੍ਹਾ ਸੱਥ ਵਿੱਚ ਦੱਸ ਰਿਹਾ ਸੀ, " ਬਈ ਜੁਵਾਨੋਂ ਸਾਧ ਕਰਨੀ ਵਾਲਾ ਹੈ। ਚੱਮਤਕਾਰ ਹੋ ਗਿਆ। ਮੈਂ ਕੱਲ ਗੁਰਦੁਆਰੇ ਗਿਆ। ਅੱਗੇ ਭੋਰੇ ਵਾਲਾ ਦੇਗ਼ ਵੰਡੀ ਜਾਵੇ। " ਨੌਜੁਵਾਨ ਮੁੰਡੇ ਨੇ ਕਿਹਾ, " ਹਾਂ ਬਾਬਾ, ਸਾਧ ਕੋਈ ਜਾਦੂਗਰ ਹੈ। ਹਰ ਬੰਦੇ ਨੂੰ ਦਰਸ਼ਨ ਦਿੰਦਾ ਹੈ। ਬੈਠਾ ਭੋਰੇ ਵਿੱਚ ਹੈ। ਮੈਂ ਕੱਲ ਦੁਸਹਿਰੇ ਦੇ ਮੇਲੇ ਵਿੱਚ ਪਕੌੜੇ ਖਾਂਦਾ ਦੇਖਿਆ ਸੀ। " ਇਕ ਉਸ ਦਾ ਪੂਜਾਰੀ ਖੜ੍ਹਾ ਸੀ। ਉਸ ਨੇ ਦੱਸਿਆ, " ਇਹ ਤਾਂ ਪਿਆਰ ਹੈ। ਸੰਤ ਜੀ ਭੋਰੇ ਵਿੱਚ ਬੈਠੇ ਵੀ ਉਸ ਕੋਲ ਹੁੰਦੇ ਹਨ। ਜੋ ਸੱਚੇ ਦਿਲੋਂ ਯਾਦ ਕਰਦਾ ਹੈ। ਉਸ ਦੇ ਅੰਗ-ਸੰਗ ਹੁੰਦੇ ਹਨ। ਜਿਵੇਂ ਹੀਰ ਨੂੰ ਚਾਰੇ ਪਾਸੇ ਰਾਂਝਾ ਦਿੱਸਦਾ ਸੀ। " ਇੱਕ ਹੋਰ ਬੰਦੇ ਨੇ ਦੁਹਾਈ ਪਾ ਦਿੱਤੀ, " ਮਾਹਾਂਪੁਰਸ਼ ਤਾਂ ਇਥੇ ਵੀ ਹਾਜ਼ਰ ਹੋ ਗਏ। ਸਾਡੇ ਧੰਨ ਭਾਗ ਹਨ। ਸੰਤਾਂ ਨੂੰ ਯਾਦ ਕੀਤਾ ਬਾਬਾ ਜੀ ਹਾਜ਼ਰ ਹੋ ਗਏ ਹਨ। ਬਾਬੇ ਦੀ ਜੈ ਹੋਵੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। "

ਹੱਟੀ ਵਾਲਾ ਬਾਂਣੀਆਂ ਆਪਦੀ ਹੱਟੀ ਵਿੱਚੋ ਬਾਹਰ ਆ ਗਿਆ। ਉਸ ਨੇ ਵੀ ਹੱਟੀ ਦੀ ਅਮਦਨ ਵਧਾਉਣੀ ਸੀ। ਹੋਰ ਭੇਡਾ ਮਗਰ ਲਗਾਉਣ ਨੂੰ ਅੱਗੇ ਚੱਲਣਾਂ ਪੈਂਦਾ ਹੈ। ਜਿਵੇਂ ਮੂਹਰਲੀ ਭੇਡ ਜਿਧਰ ਜਾਂਦੀ ਹੈ। ਬਾਕੀ ਵੀ ਉਵੇਂ ਮੂੰਹ ਚੱਕ ਲੈਦੀਆਂ ਹਨ। ਬਾਂਣੀਏ ਨੇ ਭੋਰੇ ਵਾਲੇ ਦੇ ਪੈਰ ਫੜ ਲਏ।। ਉਸ ਨੇ ਕਿਹਾ, " ਬਾਬਾ ਜੀ ਮੈਨੂੰ ਤਾਂ ਤੁਸੀਂ ਹੀ ਦਿਸੀ ਜਾਂਦੇ ਹੋ। ਜਦੋਂ ਬਾਹਰ ਦੇਖ਼ਦਾਂ ਹਾਂ। ਕਦੇ ਇਧਰ-ਕਦੇ ਉਧਰ ਲੰਘ ਜਾਂਦੇ ਹੋ। ਮੇਰਾ ਆਧਰ ਕਰ ਦਿਉ। " 5000 ਭੇਟ ਕਰ ਦਿਉ। ਤੁਸੀਂ ਸਿਧੇ ਗੰਗਾ ਮਈਆ ਤਰ ਜਾਂਵੋਂਗੇ। ਇੰਨੇ ਪੈਸੇ ਸੁਣ ਕੇ, ਬਾਂਣੀਏ ਨੂੰ ਅਟੈਕ ਆ ਗਿਆ। ਉਸ ਨੇ ਪੈਰਾਂ ਤੋਂ ਸਿਰ ਨਹੀਂ ਚੱਕਿਆ। " ਲੋਕ ਰੋਲਾਂ ਪਾਉਣ ਲੱਗ ਗਏ। ਬਾਬਾ ਜੀ ਦੇ ਬਚਨ ਪੂਰੇ ਹੋ ਗਏ। ਬਾਂਣੀਆਂ ਭੱਵਜਲ ਤਰ ਗਿਆ। ਪੂਰਾ ਹੋ ਗਿਆ। "ਭੋਰੇ ਵਾਲੇ ਤੇ ਫੁੱਲਾਂ ਪੈਸਿਆਂ ਦੀ ਵਰਖਾ ਹੋ ਲੱਗ ਗਈ। ਲੋਕਾਂ ਨੇ ਉਸ ਦਾ ਟਰਾਲੀ ਵਿੱਚ ਜਲੂਸ ਕੱਢਿਆ। ਸਾਰੇ ਇਲਾਕੇ ਵਿੱਚ ਬਾਬਾ ਕਲਾ-ਕ਼ੰਲਦਰ ਹੋ ਗਿਆ।

ਔਰਤਾਂ ਹਰ ਰੋਜ਼ ਉਸ ਨੂੰ ਯਾਦ ਕਰਦੀਆਂ। ਉਸ ਦੀ ਉਡੀਕ ਵਿੱਚ ਤਾਜ਼ੇ ਪੱਕਵਾਨ ਬੱਣਾਂਉਦੀਆਂ। ਲੰਬੜਾ ਦੀ ਵੱਡੀ ਬਹੂ ਛੋਟੀ ਨੂੰ ਦੱਸ ਰਹੀ ਸੀ, " ਕੱਲ ਮੈਂ ਭੋਰੇ ਵਾਲੇ ਸਾਧ ਤੋਂ ਭੋਗ ਲਗਾਉਣ ਲਈ ਦਸਵੀਂ ਨੂੰ ਖੀਰ ਨਾਲ ਪੂੜੇ ਬੱਣਾਏ ਸਨ। ਜਿਉਂ ਹੀ ਮੈਂ ਥਾਲੀ ਵਿੱਚ ਰੋਟੀ ਲਾਈ। ਬਾਬਾ ਜੀ ਮੰਜੇ ਉਤੇ ਚੌਕੜੀ ਮਾਰੀ ਬੈਠੇ ਸਨ। ਸ਼ਰਦਾ ਮੇਰੀ ਪੂਰੀ ਹੋ ਗਈ। " " ਭੈਣੇ ਮੇਰੀ ਵੀ ਮੁਰਾਦ ਪੂਰੀ ਹੋ ਗਈ। ਮੁੰਡੇ ਦੇ ਪੇਪਰ ਹਨ। ਮੈਂ ਮਨ ਵਿੱਚ ਸੋਚਿਆ, ਬਾਬਾ ਜੀ ਤੋਂ ਅਰਦਾਸ ਕਰਾਂਉਣੀ ਹੈ। ਮੈਂ ਅਰਦਾਸ ਕਰਾਂਉਣ ਭੋਰੇ ਪਹੁੰਚ ਗਈ। ਬਾਬਾ ਜੀ ਤਾਂ ਗੰਨੇ ਚੂਪੀ ਜਾਂਣ। ਇੱਕ ਗੰਨਾਂ ਮੈਨੂੰ ਦੇ ਦਿੱਤਾ। ਨਾਲ ਕਹਿ ਦਿੱਤਾ. " ਤੇਰੇ ਕੰਮ ਸਾਰੇ ਸਿਰੇ ਲੱਗਣਗੇ। " ਮੈਂ 500 ਰੂਪੀਆ ਬਾਬਾ ਜੀ ਨੂੰ ਮੱਥਾ ਟੇਕ ਦਿੱਤਾ। " ਸਰਪੰਚਣੀ ਵੀ ਆ ਗਈ ਸੀ। ਉਸ ਨੇ ਕਿਹਾ, " ਇਸ ਬਾਬੇ ਵਿੱਚ ਰਿੱਧੀਆਂ ਸਿੱਧੀਆਂ ਹਨ। ਭੋਰੇ ਵਿੱਚ ਵੀ ਹੈ। ਸਾਡੇ ਮੂਹਰੇ ਵੀ ਆ ਖੜ੍ਹਦਾ ਹੈ। ਲਾਹੋ ਦੇਸੀ ਘਿਉ ਦੇ ਪਰੌਠੇ ਬਾਬਾ ਜੀ ਤੁਰੇ ਆ ਰਹੇ ਹਨ। ਮੇਰਾ ਤਾਂ ਲੂੰ-ਲੂੰ ਨਿਹਾਲ ਹੋ ਗਿਆ ਹੈ। ਬਾਬੇ ਦਾ ਚੇਹਰਾ ਇੰਨਾਂ ਪਿਆਰਾ ਹੈ। ਦਿਲ ਦੇ ਦੁੱਖ ਟੁੱਟ ਗਏ ਹਨ। "

ਬੀਬੀਆਂ, ਮਰਦ, ਗ੍ਰੰਥੀ, ਪ੍ਰਧਾਂਨ ਭੋਰੇ ਵਾਲੇ ਸੰਤ ਨੂੰ ਇੰਝ ਛੂਹ ਰਹੇ ਸਨ। ਜਿਵੇ ਬੇਗਾਨੀ ਜ਼ਨਾਨੀ ਨੂੰ ਹੱਥ ਲਗਾਉਣ ਦਾ ਮੌਕਾ ਮਸਾਂ ਹੱਥ ਆਇਆ ਹੋਵੇ। ਹਾਥੀ ਵਰਗਾ ਸੰਤ ਮਖ਼ਮਲ ਵਰਗਾ ਲੱਗਦਾ ਸੀ। ਕੋਈ ਮਲ-ਮਲ ਕੇ, ਹੱਥ-ਪੈਰ ਧੋ ਰਿਹਾ ਸੀ। ਕਈ ਮਰਦ-ਔਰਤਾਂ ਸੰਤ ਦੇ ਕੋਲ ਦਰਬਾਨ ਖੜ੍ਹੇ ਸਨ। ਜਿਵੇਂ ਬਾਬੇ ਦੀ ਫੋਜ ਹੋਣ। ਬਾਬੇ ਨੂੰ ਬਾਹਰੋਂ ਹਮਲਾਂ ਹੋਣ ਦਾ ਖ਼ਤਰਾ ਹੋਵੇ। ਗੁਰਦੁਆਰੇ ਦਾ ਗ੍ਰੰਥੀ ਜੀ ਤਾਂ ਇਸ ਸੰਤ ਦੇ ਨਾਲ-ਨਾਲ ਨੈਣ ਵਾਂਗੂ ਸੀ। ਲੋਕਾਂ ਦੇ ਘਰਾਂ ਵਿੱਚੋਂ ਇਹ ਬਾਗੜ ਬਿੱਲੇ ਗੂਲੂ-ਭੱਪੇ, ਖੀਰਾਂ ਪੂਰੀਆਂ, ਦੁੱਧ,ਦਹੀ ਛੱਕਦੇ ਫਿਰ ਰਹੇ ਸਨ।


Comments

Popular Posts