ਭਾਗ 28 ਬਦਲਦੇ ਰਿਸ਼ਤੇ


ਜੇ ਕਿਸੇ ਇੱਕ ਦਾ ਆਸਰਾ ਮੁੱਕ ਜਾਵੇ, ਪੈਰ ਥਿੜਕਣ ਲੱਗ ਜਾਂਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਜੋ ਕੁੱਝ ਰਾਤ ਹੋਇਆ ਸੀ। ਕਿਸੇ ਨੂੰ ਪਤਾ ਨਹੀਂ ਲੱਗਾ ਸੀ। ਸੋਨੀ ਤੇ ਬਿੰਦੂ ਇੱਕਠੀਆਂ ਕੰਮ ਉਤੇ ਜਾਂਦੀਆ ਸੀ। ਗੇਲੋ ਨੇ ਸਵੇਰੇ ਉਠ ਕੇ ਚਾਹ ਬੱਣਨ ਨੂੰ ਰੱਖ ਦਿੱਤੀ ਸੀ। ਬਿੰਦੂ ਨੇ ਸੈਲ ਫੋਨ ਉਤੇ ਅਲਾਰਮ ਲਾਇਆ ਸੀ। ਸਵੇਰੇ ਅਲਾਰਮ ਵੱਜਿਆ. ਤਾਂ ਉਹ ਅਲਾਰਮ ਬੰਦ ਕਰਕੇ, ਫਿਰ ਸੌਂ ਗਈ ਸੀ। ਗੇਲੋ ਨੇ ਟਇਮ ਦੇਖ਼ ਕੇ, ਬਿੰਦੂ ਦਾ ਡੋਰ ਖੜਕਾ ਦਿੱਤਾ। ਉਸ ਨੇ ਕਿਹਾ, " ਬਿੰਦੂ, ਸੋਨੀ ਫਟਾ-ਫੱਟ ਉਠੋ। ਕੰਮ ਤੇ ਜਾਂਣ ਨੂੰ ਲੇਟ ਹੋ ਜਾਂਵੋਂਗੀਆਂ। " " ਮੰਮੀ ਮੈਂ ਜਾਗਦੀ ਹੀ ਹਾਂ। " ਬਿੰਦੂ ਬਾਥਰੂਮ ਚਲੀ ਗਈ। ਬੁਰਸ਼ ਕਰਕੇ, ਉਸ ਨੇ ਹਮੇਸ਼ਾਂ ਦੀ ਤਰਾਂ ਸੋਨੀ ਨੂੰ ਉਠਣ ਲਈ ਅਵਾਜ਼ ਮਾਰ ਦਿੱਤੀ। ਉਸ ਨੇ ਕਿਹਾ, " ਸੋਨੀ ਉਠਜਾ, ਹੁਣ ਬਾਥਰੂਮ ਵਿੱਚ ਕੋਈ ਨਹੀਂ ਹੈ। " ਬਿੰਦੂ ਚਾਹ ਪੀ ਕੇ, ਲੰਚ ਬੈਗ ਵਿੱਚ ਖਾਂਣ ਨੂੰ ਫਰੂਟ, ਸੈਲਡ ਪਾਉਣ ਲੱਗ ਗਈ। ਸੁੱਖੀ ਸਵੇਰੇ ਕੰਮ ਉਤੇ ਨਹੀਂ ਗਈ ਸੀ। ਸੁੱਖੀ ਵੀ ਪੌੜ੍ਹੀਆਂ ਉਤਰ ਕੇ, ਬੇਸਮਿੰਟ ਵਿੱਚ ਆ ਗਈ। ਗੇਲੋ ਨੇ ਪੁੱਛਿਆ, " ਕੀ ਗੱਲ ਸੁੱਖੀ ਤੂੰ ਅੱਜ ਜੌਬ ਤੇ ਨਹੀਂ ਗਈ? ਤੂੰ ਕਦੇ ਛੁੱਟੀ ਨਹੀਂ ਕਰਦੀ। ਕਿਤੇ ਅੱਜ ਤੇਰਾ ਕੰਮ ਬੰਦ ਤਾਂ ਨਹੀਂ ਹੈ? " " ਮੰਮੀ ਸੁੱਖੀ ਦੀਦੀ ਹੁਣ ਅਰਾਮ ਕਰਿਆ ਕਰੇਗੀ। ਅਸੀਂ ਕੰਮ ਕਰਨ ਲੱਗ ਗਈਆਂ। ਸੋਨੀ ਅਜੇ ਵੀ ਨਹੀਂ ਉਠੀ ਲੱਗਦੀ। " ਕਿਸੇ ਗੱਲ ਦਾ ਜੁਆਬ ਦਿੱਤੇ ਬਿੰਨਾਂ ਸੁੱਖੀ ਨੇ, ਸੋਨੀ ਵਾਲੀ ਚਾਹ ਪੀਣੀ ਸ਼ੁਰੂ ਪਰ ਦਿੱਤੀ ਸੀ।

ਗੇਲੋ ਨੇ ਕਿਹਾ, " ਇਹ ਚਾਹ ਸੋਨੀ ਨੂੰ ਪਾਈ ਸੀ। ਉਹ ਸਮੇਂ ਸਿਰ ਨਹੀਂ ਉਠਦੀ। ਕਾਹਲੀ ਵਿੱਚ ਠੰਡੀ ਚਾਹ ਹੀ ਪੀਂਦੀ ਹੈ। ਬਿੰਦੂ ਦੇਖ਼ ਸੋਨੀ ਉਠੀ ਜਾਂ ਨਹੀਂ। ਸੁੱਖੀ ਤੂੰ ਦੱਸਿਆ ਨਹੀਂ। ਅੱਜ ਘਰ ਕਿਉਂ ਹੈ?" " ਸੋਨੀ ਤੂੰ ਮੈਨੂੰ ਵੀ ਕੰਮ ਤੇ ਜਾਂਣ ਨੂੰ ਲੇਟ ਕਰਾਂਵੇਗੀ। ਉਠੇਗੀ ਕਿ ਮੈਂ ਤੈਨੂੰ ਖਿੱਚ ਕੇ ਉਠਾਲਾਂ? " ਬਿੰਦੂ ਆਪਦੇ ਕੰਮਰੇ ਵੱਲ ਚੱਲੀ ਗਈ। ਸੁੱਖੀ ਚਾਰੇ ਪਾਸੇ ਇਸ ਤਰਾਂ ਦੇਖ਼ ਰਹੀ ਸੀ। ਜਿਵੇਂ ਕਿਸੇ ਅਣਜਾਂਣ ਥਾਂ ਆ ਗਈ ਹੋਵੇ। ਉਸ ਨੂੰ ਕਿਸੇ ਦੀ ਅਵਾਜ਼ ਨਹੀਂ ਸੁਣ ਰਹੀ ਸੀ। ਕੰਨ ਬੋਲੇਂ ਹੋ ਗਏ ਸਨ। ਜੁਬਾਨ ਠਾਕੀ ਗਈ ਸੀ। ਘਰ ਦੀ ਰਾਣੀ ਮਿੱਟੀ ਵਿੱਚ ਰਲ ਗਈ ਸੀ। ਉਹ ਆਂਏ ਝਾਕ ਰਹੀ ਸੀ। ਜਿਵੇਂ ਕਿਸੇ ਤੋਂ ਦਿਆ ਦੀ ਆਸ ਕਰਦੀ ਹੋਵੇ। ਹਰ ਇੱਕ ਨੂੰ ਪਹਿਲਾਂ ਮਾਪਿਆਂ ਦਾ ਸਹਾਰਾ ਹੁੰਦਾ ਹੈ। ਫਿਰ ਪਤੀ-ਪਤਨੀ ਇੱਕ ਦੂਜੇ ਦੀਆਂ ਜਰੂਰਤਾਂ ਪੂਰੀਆਂ ਕਰਦੇ ਹਨ। ਜੇ ਕਿਸੇ ਇੱਕ ਦਾ ਆਸਰਾ ਮੁੱਕ ਜਾਵੇ, ਪੈਰ ਥਿੜਕਣ ਲੱਗ ਜਾਂਦੇ ਹਨ।

ਅਚਾਨਿਕ ਸੁੱਖੀ ਦੇ ਹੱਥੋਂ ਚਾਹ ਵਾਲਾ ਕੱਪ ਛੁੱਟ ਗਿਆ। ਜਦੋਂ ਬਿੰਦੂ ਨੇ ਚੀਕ ਮਾਰਦੀ ਨੇ ਕਿਹਾ, " ਮੰਮੀ ਸੋਨੀ ਰਜਾਈ ਵਿੱਚ ਨਹੀਂ ਹੈ। ਨਾਂ ਹੀ ਬਾਥਰੂਮ ਵਿੱਚ ਹੈ। " " ਚੀਕਾਂ ਮਾਰ ਕੇ, ਬਾਕੀ ਸੁੱਤਿਆਂ ਨੂੰ ਕਿਉਂ ਜਗਾਉਣਾਂ ਹੈ? ਉਪਰ ਵਾਲੇ ਬਾਥਰੂਮ ਵਿੱਚ ਹੋਵੇਗੀ। "


Comments

Popular Posts