ਭਾਗ 26 ਬਦਲਦੇ ਰਿਸ਼ਤੇ


ਸਾਧ ਤੇ ਡਾਕਟਰ ਨੂੰ ਇਕੋ ਜਿਹੇ ਲੱਗ ਰਹੇ ਸਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਭੋਰੇ ਵਾਲੇ ਸਾਧ ਕੋਲੋ ਲੋਕੀ ਰੱਬ ਪ੍ਰਗਟ ਹੁੰਦਾ ਦੇਖ਼ਣਾਂ ਚੁਹੁੰਦੇ ਸਨ। ਲੋਕਾਂ ਨੂੰ ਇਸ ਤਰਾਂ ਲੱਗਦਾ ਹੈ। ਸਾਧ ਰੱਬ ਨੂੰ ਉਂਗ਼ਲ਼ ਲਾਈ ਫਿਰਦਾ ਹੈ। ਜੇ ਸਾਧਾਂ ਨੂੰ ਦਿਲ ਵਿੱਚ ਰੱਬ ਚੇਤੇ ਆਉਂਦਾ ਹੋਵੇ। ਉਨਾਂ ਨੂੰ ਲੋਕਾਂ ਅੱਗੇ ਪੈਸਾ-ਪੈਸਾ ਮੰਗਣ ਦੀ ਲੋੜ ਨਹੀਂ ਹੈ। ਜਿਸ ਨੂੰ ਆਪਦੇ ਅੰਦਰ ਜਾਂ ਨੇੜੇ-ਤੇੜੇ ਰੱਬ ਦਿਸਦਾ ਹੈ। ਉਹ ਮਸਤ ਫਕੀਰ ਹੋ ਜਾਂਦਾ ਹੈ। ਰੱਬ ਨੂੰ ਪਿਆਰ ਕਰਨ ਵਾਲੇ ਅੰਦਰ ਸਬਰ, ਸੰਤੋਖ ਆ ਜਾਂਦਾ ਹੈ। ਨੀਅਤ ਭਰ ਜਾਂਦੀ ਹੈ। ਉਹ ਲੋਕਾਂ ਦਾ ਹੱਕ ਨਹੀਂ ਖਾਂਦਾ। ਦਿਨ ਦਿਹਾੜੇ ਠੱਗੀਆਂ ਨਹੀਂ ਲਗਾਉਂਦਾ। ਭੋਰੇ ਵਾਲਾ ਸਾਧ ਹਰ ਰੋਜ਼ ਨਵੀਂ ਸਾਖ਼ੀ ਸੁਣਾਂਉਂਦਾ ਸੀ। ਸੀਤਾ, ਦਰੋਪਤੀ, ਗਨਕਾ ਦੀ ਲੜੀ ਰੋਜ਼ ਫੜ ਲੈਂਦਾ ਸੀ। ਇੰਨਾਂ ਬਾਰੇ ਤਾਂ ਲੋਕ ਆਂਮ ਹੀ ਗੱਲਾਂ ਛੇੜਦੇ ਰਹਿੰਦੇ ਹਨ। ਦੂਜੇ ਦੀ ਜ਼ਨਾਨੀ ਦੀ ਗੱਲ ਕਰਨੀ ਸੌਖੀ ਹੈ। ਖਾਸ ਕਰਕੇ, ਜਦੋਂ ਕਿਸੇ ਦੂਜੇ ਧਰਮ, ਜਾਤ ਦੀ ਹੋਵੇ। ਜਦੋਂ ਆਪਦੇ ਘਰ ਵੱਲ ਉਂਗਲਾਂ ਉਠਦੀਆਂ ਹਨ। ਸੇਕ ਉਦੋਂ ਲੱਗਦਾ ਹੈ। ਛੜੇ ਸਾਧ ਹੋਰ ਕੀ ਕਰਨ? ਗਲ਼ੀਂ ਮਹੱਲੇ ਦੀਆਂ ਬਹੂਆਂ, ਬੇਟੀਆਂ ਦਾ ਨਾਂਮ ਜੀਭ ਉਤੇ ਲਿਆ ਕੇ, ਲੋਕਾਂ ਤੋਂ ਛਿੱਤਰ ਥੋੜੀ ਖਾਂਣੇ ਸਨ।

ਇਹੀ ਲੋਕ ਤਾਂ ਭੋਰੇ ਵਾਲੇ ਸੰਤ ਨੂੰ ਮਾਲ ਲੁੱਟਾਉਂਦੇ ਹਨ। ਬੀਬੀਆਂ ਐਸੇ ਸਾਧਾਂ ਦੀ ਮਨ ਲਾ ਕੇ ਸੇਵਾਂ ਕਰਦੀਆਂ ਹਨ। ਘਰ ਵਾਲਾ, ਜੁਆਕ ਭਾਵੇਂ ਘਰ ਭੁੱਖੇ ਬੈਠੈ ਰਹਿੱਣ। ਹੋਰ ਔਰਤਾਂ ਵਾਂਗ ਸੀਬੋ ਨੂੰ ਸਾਧ ਦੇ ਬੋਲ ਬੜੇ ਪਿਆਰੇ ਲੱਗਦੇ ਸਨ। ਜਦੋਂ ਉਹ ਬੋਲੀ ਪਾਉਣ ਵਾਂਗ ਹੇਕ ਲਗਾਉਂਦਾ ਸੀ। ਸਦੀਕ, ਮਾਂਣਕ ਨੂੰ ਮਾਤ ਪਾਉਂਦਾ ਸੀ। ਸਾਧ ਦੇ ਮਗਰ ਲੰਬੀਆਂ ਹੇਕਾਂ ਕੱਢਦੀ ਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਸੀ। ਜਿਸ ਦਿਨ ਦੀ ਸੀਬੋ ਭੋਰੇ ਵਾਲੇ ਸਾਧ ਨੂੰ ਸੁਣਨ ਜਾਂਣ ਲੱਗੀ ਸੀ। ਉਹ ਬਹੁਤ ਚਿਰ ਲੱਤਾਂ ਲੰਮਕਾ ਕੇ, ਵੀਲਚੇਅਰ ਉਤੇ ਬੈਠੀ ਰਹਿੰਦੀ ਸੀ। ਗੋਡਿਆਂ ਤੇ ਲੱਕ ਵਿੱਚ ਬਹੁਤ ਦਰਦਾਂ ਹੋਣ ਲੱਗ ਗਈਆਂ ਸਨ। ਉਸ ਦੀ ਨਾੜ-ਨਾੜ ਦੁੱਖਣ ਲੱਗ ਗਈ ਸੀ। ਉਹ ਕਸਰਤ ਕਰਨੋਂ ਹੱਟ ਗਈ ਸੀ। ਸੀਬੋ ਨੂੰ ਸੁੱਖੀ ਹੱਡੀਆਂ ਦੇ ਡਾਕਟਰ ਕੋਲ ਲੈ ਕੇ ਗਈ। ਡਾਕਰਟ ਨੇ ਉਸ ਦੀਆਂ ਹੱਡੀਆਂ ਲੱਕੜੀ ਦੀ ਥੌੜੀ ਨਾਲ ਖੜਕਾ ਦੇ ਦੇਖ਼ੀਆਂ।

ਡਾਕਟਰ ਨੇ ਕਿਹਾ, " ਮੈਂ ਲੱਤ ਦੀਆਂ ਹੱਡੀ ਖਿੱਚਣ ਲੱਗਾਂ ਹਾਂ। ਜੜਾਕੇ ਪੈਣਗੇ। ਹੱਡੀਆਂ ਸਿਧੀਆਂ ਹੋ ਜਾਂਣਗੀਆਂ। ਘਰ ਜਾ ਕੇ, ਤੈਨੂੰ ਇਸ ਤਰਾਂ ਲੱਗੇਗਾ। ਜਿਵੇਂ ਵੇਲਣੇ ਨਾਲ ਕੁੱਟਿਆ ਹੁੰਦਾ ਹੈ। " " ਡਾਕਟਰ ਜੀ ਚੂਲਾ ਇੰਨਾਂ ਦੁੱਖਦਾ ਹੈ। ਜਾਨ ਸੂਲੀ ਉਤੇ ਟੰਗੀ ਜਾਂਦਾ ਹੈ। ਕਿਤੇ ਕੋਈ ਹੋਰ ਹੱਡੀ ਨਾਂ ਟੁੱਟ ਜਾਵੇ? ਮੈਂ ਐਸਾ ਇਲਾਜ਼ ਨਹੀਂ ਕਰਾਂਉਣਾਂ। " ਡਾਕਟਰ ਨੇ ਦੋਂਨਾਂ ਪਾਸਿਆਂ ਤੋਂ ਫੜ ਕੇ, ਤੀਰ ਕਮਾਨ ਵਾਂਗ ਚੂ਼ਲਾ ਮਰੋੜ ਦਿੱਤਾ। ਜਿਸ ਬਿਡ ਉਤੇ ਉਸ ਨੂੰ ਪਾਇਆ ਸੀ। ਜਦੋਂ ਉਹ ਬਿਡ ਦੇ ਥੱਲੇ ਵਾਲੇ ਪਾਸੇ ਗੋਡਾ ਮਾਰਦਾ ਸੀ। ਲੱਕੜੀ ਦਾ ਫੱਟਾ ਪਿਠ, ਲੱਕ ਵਿੱਚ ਥਾਪੀ ਵਾਂਗ ਵੱਜਦਾ ਸੀ। ਡਾਕਟਰ ਨੇ ਇੰਨੀਆਂ ਕੁ ਲੱਤਾਂ ਦੀਆਂ ਹੱਡੀਆਂ ਦੀ ਖਿੱਚਾ ਧੂਹੀ ਕੀਤੀ। ਸੀਬੋ ਦੀਆਂ ਚੀਕਾਂ ਨਿੱਕਲ ਗਈਆਂ। ਡਾਕਟਰ ਨੇ ਸੀਬੋ ਦੀ ਹਾਲ ਦੁਹਾਈ ਦੀ ਕੋਈ ਪ੍ਰਵਾਹ ਨਹੀਂ ਕੀਤੀ। ਡਾਕਟਰ ਨੇ ਕਿਹਾ, " ਤਿੰਨ ਦਿਨਾਂ ਪਿਛੋਂ ਫਿਰ ਆਉਣਾਂ ਪੈਣਾਂ ਹੈ। ਬਾਕੀ ਕਸਰ ਵੀ ਪੂਰੀ ਕਰਨੀ ਪੈਣੀ ਹੈ। " ਸੀਬੋ ਬਾਰ-ਬਾਰ ਕੰਨਾਂ ਨੂੰ ਹੱਥ ਲਾ ਰਹੀ ਸੀ। ਸੁੱਖੀ ਉਸ ਨੂੰ ਸੀਨੀਅਰ ਸੈਂਟਰ ਛੱਡ ਆਈ ਸੀ। ਸੀਬੋ ਮਸਾਂ ਆ ਕੇ ਬਿਡ ਉਤੇ ਪਈ।

ਸੀਬੋ ਛੱਤ ਵੱਲ ਦੇਖ਼ ਰਹੀ ਸੀ। ਸਿਰ ਘੁੰਮ ਰਿਹਾ ਸੀ। ਮੱਥਾ ਵੀ ਦੁੱਖਣ ਲੱਗ ਗਿਆ ਸੀ। ਸਾਧ ਤੇ ਡਾਕਟਰ ਨੂੰ ਇਕੋ ਜਿਹੇ ਲੱਗ ਰਹੇ ਸਨ। ਦੋਂਨਾਂ ਨੇ ਸਰੀਰ ਕਾਠ ਮਾਰ ਦਿੱਤਾ ਸੀ। ਸਾਧ ਨੇ ਲੰਬੀ ਸਮਾਧੀ ਲੁਆ ਕੇ,. ਡਾਕਟਰ ਨੇ ਲੱਤਾਂ ਹੱਡੀਆਂ ਦੀਆਂ ਹੱਡੀਆਂ ਦੀ ਖਿੱਚਾ ਧੂਹੀ ਕਰਕੇ, ਸਰੀਰ ਨਕਾਰਾ ਕਰ ਦਿੱਤਾ ਸੀ। ਸਰੀਰ ਨੂੰ ਨਾਂ ਹਿਲਾਈਏ, ਜੰਗ ਲੱਗ ਜਾਂਦਾ ਹੈ। ਖੂਨ ਜੰਮ ਜਾਂਦਾ ਹੈ। ਖੂਨ ਦਾ ਦੌਰਾ ਨੌਰਮਲ ਨਹੀਂ ਰਹਿੰਦਾ। ਹੱਡੀਆਂ ਕੰਮਜ਼ੋਰ ਹੋ ਜਾਂਦੀਆਂ ਹਨ। ਭੁੱਖ ਠੀਕ ਤਰਾਂ ਨਹੀਂ ਲੱਗਦੀ। ਖਾਂਣਾਂ ਹਜ਼ਮ ਨਹੀਂ ਹੁੰਦਾ। ਮਾਸ ਹੱਡੀਆਂ ਤੋਂ ਅਲੱਗ ਹੋ ਜਾਂਦਾ ਹੈ। ਜੇ ਬਹੁਤਾ ਊਛਲ ਕੂਦ ਕਰੀਏ। ਅੰਗ ਟੁੱਟ ਜਾਂਦੇ ਹਨ।




 


 

Comments

Popular Posts