ਲੈਡ ਕਰਾਂਗੇ ਚੰਡੀਗੜ੍ਹ ਵਿੱਚ ਜਾ ਕੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਪੜ੍ਹਨੇ ਨੂੰ ਰਾਤ ਦਿਨ ਇੱਕ ਕਰਤੇ। ਰੱਬਾ ਸ਼ੂਕਰ ਆ ਸੁਪਨੇ ਤੂੰ ਪੂਰੇ ਕਰਤੇ।

ਸਾਡਾ ਕਨੇਡਾ ਦਾ ਵਿਜ਼ਾ ਲਾ ਕੇ। ਪੜ੍ਹਾਈਆਂ ਦੇ ਚੱਕਰ ਤੋਂ ਅਸੀਂ ਬੱਚਾਤੇ।

ਅਸੀ ਆ ਗਏ ਕਨੇਡਾ ਸੁੱਖਾਂ ਸੁੱਖ ਕੇ। ਰੱਬ ਨੂੰ ਪ੍ਰਸ਼ਾਦ ਦੀ ਰਿਸ਼ਵਤ ਦੇ ਕੇ।

ਕਨੇਡੀਅਨ ਦੇ ਨਾਲ ਵਿਆਹ ਕਰਾ ਕੇ। ਲੱਗਿਆ ਸੀ ਸੁਵਰਗਾਂ ਦੇ ਰਸਤੇ ਖੁੱਲਗੇ।

ਬੱਲੇ-ਬੱਲੇ ਰੱਬਾ ਤੇਰੀ ਅਸੀ ਰਹੇ ਕਰਦੇ। ਪਤਾ ਲੱਗਾ ਕਨੇਡਾ ਆ ਕੇ ਫਸ ਗਏ।

ਜੌਬ ਤੇ ਦੂਹਰੀ ਸ਼ਿਫ਼ਟ ਲਗਾਉਣ ਲੱਗ ਗਏ। ਸੱਤੀ ਘਰ ਆਵੇ ਪਤੀ ਕੰਮ ਤੇ ਤੁਰ ਗਏ।

ਇੱਕ ਦੂਜੇ ਤੋਂ ਮਿਲਣ ਨੂੰ ਅਪਉਟਮਿੰਟ ਮੰਗਦੇ। ਮਿਲਣ ਨੂੰ ਫੋਨ ਤੇ ਟਇਮ ਸਿਟ ਕਰਦੇ।

ਡਾਲਰਾਂ ਦੀ ਗਿੱਣਤੀ ਦੇ ਵਿੱਚ ਸੀ ਫਸ ਗਏ। ਘਰ ਤੇ ਕਾਰਾਂ ਦੇ ਚੱਕਰਾਂ ਵਿੱਚ ਫਸ ਗਏ।

ਜੀਅ ਕਰਦਾ ਇੰਡੀਆਂ ਨੂੰ ਜਾਂਵਾਂ ਉਡ ਕੇ। ਕਨੇਡਾ ਦੀ ਠੰਡ ਦੇ ਕੋਲੋ ਜਾਈਏ ਬੱਚਕੇ।

ਸੱਤੀ ਮਾਂ ਦੀ ਬੁੱਕਲ ਵਿੱਚ ਬਹਿਜਾਂ ਵੜ ਕੇ। ਸਤਵਿੰਦਰ ਛੁੱਟੀਆਂ ਮਨਾਂਈਏ ਪਿੰਡ ਜਾ ਕੇ।

ਚੜ੍ਹਦੇ ਸਿਆਲ ਬੈਠਗੇ ਟਿੱਕਟਾ ਕੱਟਾਕੇ। ਐਂਤਕੀ ਲੈਡ ਕਰਾਂਗੇ ਚੰਡੀਗੜ੍ਹ ਵਿੱਚ ਜਾ ਕੇ।

ਚੰਡੀਗੜ੍ਹ ਦੀ ਬੱਲੇ-ਬੱਲੇ ਦੇਖੀਏ ਜਾ ਕੇ। ਮਨ ਕਰਦਾ ਪੰਜਾਬ ਦੀ ਧਰਤੀ ਚੂੰਮੀਏ ਜਾ ਕੇ।

ਜਾਂਣ-ਪਛਾਣ ਵਾਲਿਆਂ ਨੂੰ ਮਿਲੀਏ ਗੱਲਵਕੜੀ ਪਾ ਕੇ। ਕਨੇਡਾ ਦੀ ਵਾਰਤਾਂ ਸੁਣਾਂਵਾਗੇ ਬੈਠਾ ਕੇ।

ਅਸੀ ਵੀ ਦੇਖੀਏ ਹੁਣ ਵਿਹਲੇ ਬਹਿ ਕੇ। ਜਿਉਂਦੇ ਮਰਗੇ ਕਨੇਡਾ ਵਿੱਚ ਕੰਮਾਂ ਉਤੇ ਸ਼ਿਫ਼ਟਾਂ ਲਾ ਕੇ।

Comments

Popular Posts