ਭਾਗ 22 ਬਦਲਦੇ ਰਿਸ਼ਤੇ ਦੇਖ਼ ਕੇ ਸਾਰੇ ਦੁੱਖ ਟੁੱਟਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com



ਪਰਿਵਾਰ ਵੱਡਾ ਹੋ ਗਿਆ ਸੀ। ਪੇਕਿਆਂ ਵਿੱਚ ਮਾਂਪੇ, ਭੈਣਾਂ. ਭਰਾਵਾਂ ਵਿੱਚ ਮਨ ਜ਼ਿਆਦਾ ਲੱਗਦਾ ਹੈ। ਸੀਬੋ ਨੂੰ ਹੁਣ ਸੁੱਖੀ ਹਰ ਰੋਜ਼ ਮਿਲਣ ਨਹੀਂ ਜਾਂਦੀ ਸੀ। ਫੋਨ ਕਰ ਲੈਂਦੀ ਸੀ। ਕਈ ਦਿਨ ਸੁੱਖੀ ਨੇ ਫੋਨ ਨਹੀਂ ਕੀਤਾ ਸੀ। ਸੀਬੋ ਨੇ ਫੋਨ ਕੀਤਾ। ਘੰਟੀਆਂ ਵੱਜੀ ਗਈਆਂ। ਉਸ ਨੇ ਕਈ ਬਾਰ ਫੋਨ ਕੀਤਾ। ਸੁੱਖੀ ਨੂੰ ਘਰ ਵਿੱਚ ਬਹੁਤ ਕੰਮ ਸਨ। ਗੈਰੀ ਦਿਨੇ ਸੁੱਤਾ ਪਿਆ ਸੀ। ਉਸ ਦੀ ਨੀਂਦ ਖ਼ਰਾਬ ਹੋ ਰਹੀ ਸੀ। ਉਸ ਨੇ ਫੋਨ ਚੱਕ ਲਿਆ ਸੀ। ਸੀਬੋ ਨੇ ਪੁੱਛਿਆ, " ਪੁੱਤ ਕਿਤੇ ਤੇਰੀ ਨੀਂਦ ਤਾਂ ਖ਼ਰਾਬ ਨਹੀਂ ਹੋ ਗਈ? " " ਹੋਰ ਕੀ ਤੂੰ ਮੈਨੂੰ ਅੱਧੇ ਘੰਟੇ ਦੀ ਲੋਰੀਆਂ ਦਿੰਦੀ ਹੈ? " " ਗੈਰੀ ਪੁੱਤ ਮੇਰਾ ਆਪਦੇ ਪਰਿਵਾਰ ਨਾਲ ਗੱਲਾਂ ਕਰਨ ਨੂੰ ਜੀਅ ਕਰਦਾ ਸੀ। ਮੇਰਾ ਇਥੇ ਉਕਾ ਮਨ ਨਹੀਂ ਲੱਗਦਾ। ਮੇਰਾ ਪੁੱਤ, ਮੈਨੂੰ ਇਸ ਜੇਲ ਵਿੱਚੋਂ ਲੈ ਜਾ। " " ਮਸਾ ਤਾਂ ਤੇਰੇ ਤੋਂ ਜਾਨ ਛੁੱਟੀ ਹੈ। ਕੀ ਤੂੰ ਨਿਆਂਣੀ ਹੈ? ਤੇਰਾ ਜੀ ਨਹੀਂ ਲੱਗਦਾ। ਮੁੜ ਕੇ ਇਥੇ ਫੋਨ ਨਾਂ ਕਰੀ। ਮਸਾਂ ਨੀਂਦ ਆਈ ਸੀ। ਕੱਚੀ ਨੀਂਦ ਜਗਾ ਦਿੱਤਾ। " " ਪੁੱਤ ਫੋਨ ਨਾਂ ਕੱਟੀ, ਤੇਰੀ ਅਵਾਜ਼ ਮੇਰੇ ਅੰਦਰ ਠੰਡ ਪਾਉਂਦੀ ਹੈ। ਮੈਨੂੰ ਆ ਕੇ ਆਪਦਾ ਚੇਹਰਾ ਦਿਖਾ ਜਾ। " " ਪੈ ਗਈ ਤੇਰੇ ਅੰਦਰ ਠੰਡ. ਚੱਲ ਫੋਨ ਰੱਖਦੇ। ਬਾਏ-ਬਾਏ। " " ਸੁੱਖੀ ਨਾਲ ਗੱਲ ਕਰਨੀ ਹੈ। ਮੈਨੂੰ ਕਿਤੇ ਘੁੰਮਾਂ ਲਿਆਵੇ। 4 ਨੰਬਰ ਕੰਮਰੇ ਵਾਲੀ ਦੱਸਦੀ ਸੀ। ਗੁਰਦੁਆਰੇ ਸਾਹਿਬ ਕਰਨੀ ਵਾਲਾ ਸੰਤ ਆਇਆ ਹੈ। ਉਸ ਨੂੰ ਦੇਖ਼ ਕੇ ਸਾਰੇ ਦੁੱਖ ਟੁੱਟਦੇ ਹਨ। ਨਿਗਾ ਦੀ ਦ੍ਰਿਸ਼ਟੀ ਨਾਲ ਹੀ ਚੱਮਤਕਾਰ ਕਰ ਦਿੰਦਾ ਹੈ। " " ਓ ਮਾਤਾ ਜੀ, ਇਹ ਤੇਰੇ ਘੁੰਮਣ ਦੇ ਦਿਨ ਨਹੀਂ ਹਨ। ਅੱਗੇ ਦੀ ਤਿਆਰੀ ਕਰ। ਧਰਮ ਰਾਜ ਤੇਰਾ ਅਧਾਰ ਕਰਨ ਨੂੰ ਬੈਠਾ ਹੈ। ਉਸ ਦੇ ਸੁਪਨੇ ਦੇਖ਼। " ਗੇਲੋ ਦਾ ਕੰਨ ਗੈਰੀ ਦੀਆਂ ਗੱਲਾਂ ਵਿੱਚ ਸੀ। ਉਹ ਸੋਫ਼ੇ ਉਤੇ ਹੀ ਲੰਬਾ ਪਿਆ ਸੀ।

ਗੇਲੋ ਨੇ ਕਿਹਾ, " ਪੁੱਤ ਮੈਂ ਸੀਬੋ ਨਾਲ ਗੱਲ ਕਰਨੀ ਹੈ। " ਗੈਰੀ ਨੇ ਉਸ ਵੱਲ ਫੋਨ ਕਰ ਦਿੱਤਾ। ਬੰਦਾ ਆਪਦੀ ਮਾਂ ਨੂੰ ਤਾਂ ਖ਼ਰੀਆਂ-ਖ਼ਰੀਆਂ ਸੁਣਾਂ ਸਕਦਾ ਹੈ। ਸੱਸ ਦਾ ਹਰ ਹੁਕਮ ਮੰਨਦਾ ਹੈ। ਮਾਂ ਨੂੰ ਸੀਨੀਅਰ ਸੈਂਟਰ ਛੱਡਿਆ ਹੋਇਆ ਸੀ। ਗੇਲੋ ਨੇ ਫੋਨ ਫੜ ਕੇ ਕਿਹਾ, " ਭੈਣੇ ਤੂੰ ਕਿਥੇ ਫਸੀ ਬੈਠੀ ਹੈ? ਕਰਮਾਂ ਦੀ ਖੇਡ ਹੈ। ਕਿਹੋ ਜਿਹੀ ਬਿਮਾਰੀ ਲੱਗ ਗਈ। ਤੂੰ ਤੁਰਨੋਂ ਵੀ ਰਹਿ ਗਈ ਹੈ। ਮੈਂ ਤਾਂ ਰਾਹ ਨਹੀਂ ਜਾਂਣਦੀ। ਜੇ ਨੇੜੇ ਹੋਵੇ। ਝੱਟ ਤੁਰ ਕੇ ਆ ਜਾਂਵਾਂ। " " ਤੂੰ ਸੱਚ ਕਹਿੰਦੀ ਹੈ। ਮੈਂ ਘਰ ਦੀ ਮਾਲਕਣ ਹਾਂ। ਘਰ ਬਣਾਂਉਣ ਵਾਲੀ ਹਾਂ। ਦੁੱਧ ਵਿੱਚੋਂ ਵਾਲ ਕੱਢਣ ਵਾਂਗ ਘਰੋਂ ਬਾਹਰ ਮਾਰੀ। ਉਸੇ ਘਰ ਦੀ ਮਾਲਕਣ ਤੂੰ ਬੱਣ ਗਈ। " " ਮੈਂ ਤਾਂ ਨੌਕਰਾਂ ਵਾਂਗ ਹਾਂ। 12 ਬੰਦਿਆਂ ਦੀਆਂ ਰੋਟੀਆਂ ਪੱਕਾਉਂਦੀ ਹਾਂ। ਪੂਰੀ ਦਿਹਾੜੀ ਵੇਹਿਲ ਨਹੀਂ ਮਿਲਦੀ। ਕਿਹੜੇ ਸੰਤ ਮਾਹਾਂਪੁਰਸ਼ ਆਏ ਹਨ? ਮੈਂ ਵੀ ਚੱਲਾਂਗੀ। ਕੰਮਾਂ ਤੋਂ ਖੈਹਿੜਾ ਛੁੱਟ ਜਾਵੇਗਾ। ਲੋਹੇ ਨਾਲ ਲੱਕੜੀ ਵੀ ਤਰ ਜਾਵੇਗੀ। " " ਸੁੱਖੀ ਨੂੰ ਫੋਨ ਫੜਾ। ਮੈਂ ਉਸ ਨੂੰ ਦੱਸ ਦਿੰਦੀ ਹਾਂ। ਜਿੰਦਗੀ ਦਾ ਕੁੱਝ ਪਤਾ ਨਹੀਂ। ਦਰਸ਼ਨ ਹੋ ਜਾਂਣ ਜੀਵਨ ਸਫ਼ਲਾ ਹੋ ਜਾਵੇ। ਇਸ ਸੰਤ ਦੇ ਆਸਰੇ ਨਾਲ ਆਪਾਂ ਤਰ ਜਾਂਵਾਂਗੇ। "

ਸੁੱਖੀ ਨੂੰ ਫੋਨ ਦੇ ਦਿੱਤਾ ਸੀ। ਉਸ ਨੇ ਪੁੱਛਿਆ, " ਬੀਜੀ ਸੇਹਿਤ ਕਿਵੇਂ ਹੈ? " " ਸੇਹਿਤ ਆਪੇ ਠੀਕ ਹੋ ਜਾਵੇਗੀ। ਭੋਰੇ ਵਾਲੇ ਸੰਤਾਂ ਦੀ ਚਰਨ ਧੂੜ ਮਿਲ ਜਾਵੇ। " " ਬੀਜੀ ਮੈਨੂੰ ਤਾਂ ਯਾਦ ਨਹੀਂ ਇਹ ਕਿਹੜੇ ਬਾਬਾ ਜੀ ਹਨ? ਕਿਤੇ ਉਹੀ ਪਿਛਲੇ ਸਾਲ ਵਾਲੇ ਤਾ ਨਹੀਂ? ਜੋ ਦੇਖ਼ਣ ਨੂੰ ਪਹਿਲਵਾਨ ਵਰਗੇ ਹਨ। ਕਾਲਾ ਜਿਹਾ ਰੰਗ ਹੈ। " " ਉਹੀ ਹੈ। ਪਰ ਕਾਲੇ ਤਾਂ ਰੱਬ ਨੂੰ ਪਿਆਰੇ ਹੁੰਦੇ ਹਨ। ਤਾਂਹੀ ਤਾਂ ਉਸ ਨੇ, ਹਰ ਗੁਰਦੁਆਰੇ ਸਾਹਿਬ ਨੂੰ ਆਪਦਾ ਘਰ ਬੱਣਾਂ ਲਿਆ ਹੈ। " ਉਸੇ ਦਿਨ ਇਹ ਗੁਰਦੁਆਰੇ ਸਾਹਿਬ ਪਹੁੰਚ ਗਈਆਂ। ਸੀਬੋ ਨੂੰ ਵੀਲਚੇਅਰ ਉਤੇ ਬੈਠਾਇਆ ਹੋਇਆ ਸੀ। ਸਾਰੀ ਸੰਗਤ ਬਾਬਾ ਜੀ ਦੇ ਦੀਦਾਰ ਕਰਨ ਨੂੰ ਇਕੱਠੇ ਹੋਏ ਸਨ। ਜੋ ਕੀਰਤਨੀਏ ਸਿੰਘ ਰੱਬ ਦੇ ਗੀਤ ਗਾ ਰਹੇ ਸਨ। ਉਨਾਂ ਵੱਲ ਕਿਸੇ ਦੀ ਸੁਰਤ ਨਹੀਂ ਸੀ। ਚੇਲਿਆਂ ਸਮੇਤ ਸੰਤ ਪਿਛਲੇ ਦਰਾਂ ਵਿਚੋਂ ਦੀ ਦਰਬਾਰ ਵਿੱਚ ਦਾਖ਼ਲ ਹੋਇਆ। ਚਾਰ ਬੰਦਿਆਂ ਨੇ ਸਹਾਰਾ ਦੇ ਕੇ ਸਟੇਜ ਉਤੇ ਬੈਠਾ ਦਿੱਤਾ। ਭਾਰ ਜ਼ਿਆਦਾ ਸੀ। ਗੋਡੇ ਦੁੱਖ ਰਹੇ ਸਨ। ਉਸ ਨੇ ਆਉਂਦਿਆਂ ਹੀ ਕਿਹਾ, " ਪਿਆਰਿਉ ਨਾਂਮ ਜਪੋ। ਊਚੀ ਬੋਲਣਾਂ ਹੈ। ਅੱਖਾਂ ਬੰਦ ਕਰੋ। ਰੁਕਣਾਂ ਨਹੀਂ। ਬੋਲੋ ਵਾਹਿਗੁਰੂ... ਊਚੀ ਬੋਲੋ, ਵਾਹਿਗੁਰੂ, ਵਾਹਿਗੁਰੂ....ਬੌਲੀ ਦਾ ਪਾਣੀ ਪੀਣ ਨੂੰ ਹੈ। ਸਰੋਵਰ ਦਾ ਪਾਣੀ ਗੁਰੂਆਂ ਨੇ ਨਹ੍ਹਾਂਉਣ ਨੂੰ ਬੱਣਾਇਆ ਹੈ। ਲੋਕ ਨਹ੍ਹਾਂਉਣ ਵਾਲੇ ਗੰਦੇ ਪਾਣੀ ਨੂੰ ਪੀ ਜਾਦੇ ਹਨ। ਜਿਥੋਂ ਦੀ ਪੈਰ ਧੋ ਕੇ ਲੰਘਦੇ ਹਨ। ਉਸ ਨੂੰ ਪੀ ਜਾਂਦੇ ਹਨ। ਇਹ ਲੋਕ ਗੰਦੇ ਹਨ। ਫਿਰ ਬੋਲ ਦਿਉ ਵਾਹਿਗੁਰੂ, ਵਾਹਿਗੁਰੂ.... " ਇਸ ਦੀ ਜਿਵੇਂ ਚੰਮੜੀ ਮੋਟੀ ਸੀ। ਦਿਮਾਗ ਵੀ ਮੋਟਾ ਸੀ। ਇਸ ਨੂੰ ਗਿੱਣਤੀ ਦੇ ਲੋਕ, ਇਸ ਪਾਣੀ ਨੂੰ ਗੰਦਾ ਕਰਦੇ ਦਿਸਦੇ ਹਨ। ਪਾਣੀ ਵਿੱਚ ਤਾਂ 42 ਲੱਖ ਜੀਵ ਰਹਿੰਦੇ ਹਨ। ਧਰਤੀ ਉਤੇ 42 ਲੱਖ ਜੀਵ ਹਨ। ਪਾਣੀ ਵਿੱਚ 84 ਲੱਖ ਜੀਵਾਂ ਦਾ ਸਾਰਾ ਗੰਦ ਹੈ। ਧਰਤੀਆਂ ਦੀ ਮਿੱਟੀ ਘੁਲੀ ਜਾਂਦੀ ਹੈ। ਸਾਰੀਆਂ ਵੱਡੀਆਂ ਫੈਕਟਰੀਆਂ ਤੇ ਸਾਰੀ ਜੰਨ ਸੰਖਿਆ ਪਾਣੀ ਦੇ ਨੇੜੇ ਵੱਸੀ ਹੈ। ਜੋ ਵੀ ਪਾਣੀ ਵਰਤਿਆ ਜਾਂਦਾ ਹੈ। ਸਾਰਾ ਵਾਪਸ ਨਹਿਰਾਂ, ਸਮੁੰਦਰਾਂ, ਧਰਤੀ ਵਿੱਚ ਰੱਚਦਾ ਹੈ। ਉਸੇ ਨੂੰ ਬੰਦਾ ਪੀਂਦਾ ਹੈ।


ਉਸ ਨੇ ਕਿਹਾ, " ਹੱਕ ਦੀ ਕਮਾਈ ਖਾਵੋ। ਕਿਸੇ ਦਾ ਹੱਕ ਨਾਂ ਮਾਰੋ। ਹੁਣ ਜੇਬਾਂ ਨੂੰ ਖਾਲੀ ਵੀ ਕਰਦੇ ਜਾਵੋ। ਸਾਨੂੰ ਵੀ ਖ਼ੱਰਚਾ ਪਾਣੀ ਚਾਹੀਦਾ ਹੈ। ਸਕੂਲ ਬੱਣ ਰਿਹਾ ਹੈ। ਹਰ ਮਹੀਨੇ 50 ਕੁੜੀਆਂ ਦੇ ਵਿਆਹ ਕਰਦੇ ਹਾਂ। ਛੇਤੀ ਹੀ ਹਸਪਤਾਲ ਬੱਣਾਉਣਾਂ ਸ਼ੁਰੂ ਕਰਨਾਂ ਹੈ। " ਕਿਸੇ ਨੇ ਇਹ ਨਹੀਂ ਪੁੱਛਿਆ, : ਸਕੂਲ ਕਿਥੇ ਬੱਣਦਾ ਹੈ? ਉਹ ਕੁੜੀਆਂ ਕਿਹੜੀਆਂ ਹਨ? ' ਸੰਗਤ ਵਿਚੋਂ ਅਵਾਜ਼ਾਂ ਆ ਰਹੀਆਂ ਸਨ। ਧੰਨ ਬਾਬਾ ਜੀ, ਧੰਨ ਬਾਬਾ ਜੀ। "

Comments

Popular Posts