ਮੈਰੀ ਕਿਰਸਮਿਸ ਸਭ ਕੋ ਹੋ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
24 ਦਸੰਬਰ, 25 ਦਸੰਬਰ ਕ੍ਰਿਸਮਿਸ ਨੂੰ ਸਾਰੇ ਕ੍ਰਿਸਚਨ ਕਨੇਡੀਅਨ ਤੇ ਹੋਰ ਵੀ ਲੋਕ ਕ੍ਰਿਸਮਿਸ ਨੂੰ ਮਨਾਉਂਦੇ ਹਨ। ਇਸ ਦਿਨ ਬਰਫ਼ ਪੈਣ ਦੀ ਉਡੀਕ ਕੀਤੀ ਜਾਂਦੀ ਹੈ। ਜੇ ਸਨੋਉ ਪੈ ਜਾਵੇ, ਇਹ ਬੜੇ ਖੁਸ਼ ਹੁੰਦੇ ਹਨ। ਸਭ ਬਿਜ਼ਨਸ ਬਿਲਕੁਲ ਬੰਦ ਹੁੰਦੇ ਹਨ। ਕੋਈ ਦੁਕਾਨ ਕੋਈ ਬਿਜ਼ਨਸ ਨਹੀਂ ਖੁਲਦਾ। ਪੁਲੀਸ, ਐਬੂਲਸ, ਫੈਅਰ ਇੰਜ਼ਨ ਤੇ ਮੇਰੇ ਵਰਗੇ ਹੀ ਡਿਊਟੀ ਉਤੇ ਹੁੰਦੇ ਹਨ। ਕ੍ਰਿਸਮਿਸ ਨੂੰ ਕ੍ਰਿਸਚਨ ਹਰ 25 ਦਸੰਬਰ ਨੂੰ ਮੰਨਾਉਂਦੇ ਹਨ। ਇਸ ਦਿਨ ਜੀਸਸ ਦਾ ਜਨਮ ਹੋਇਆ ਸੀ। ਇਸ ਦੀ ਮਾਂ ਮੈਰੀ ਸੀ। ਜੀਸਸ ਨੂੰ + ਉਤੇ ਜਹੂਦੀਆਂ ਨੇ ਲੋਹੇ ਦੇ ਕਿਲ ਗੱਡ ਕੇ ਸ਼ਹੀਦ ਕਰ ਦਿੱਤਾ ਸੀ। ਇਸੇ ਉਤੇ ਬਾਈਬਲ ਲਿਖੀ ਗਈ ਹੈ। ਇਸੇ ਬਾਈਬਲ ਨੂੰ ਕਨੇਡਾ ਵਿੱਚ ਘਰ-ਘਰ ਵੰਡਦੇ ਫਿਰਦੇ ਹਨ। 21 ਕੁ ਸਾਲ ਪਹਿਲਾਂ ਮੇਰੇ ਬੇਟੀ ਹੋਈ ਸੀ। ਮੈਂ ਘਰ ਵਿਹਲੀ ਹੁੰਦੀ ਸੀ। ਇੱਕ ਦਿਨ ਪਤੀ-ਪਤਨੀ ਆਪਣੇ ਦੋ ਬੇਟਿਆਂ ਨਾਲ ਮੇਰੇ ਘਰ ਦੇ ਦਰ ਤੇ ਆਏ। ਘਰ ਦੇ ਦਰ ਦੀ ਬਿਲ ਸੁਣ ਕੇ ਮੈਂ ਦਰਵਾਜ਼ਾ ਖੋਲ ਦਿੱਤਾ। ਉਨਾਂ ਨੇ ਘਰ ਦੇ ਅੰਦਰ ਆਉਣ ਦੀ ਇਛਾ ਕੀਤੀ। ਮੈਂ ਦਰ ਖੋਲ ਕੇ ਉਨਾਂ ਨੂੰ ਅੰਦਰ ਲੰਘਾ ਲਿਆ। ਉਹ ਇੱਕ ਘੰਟਾ ਮੇਰੇ ਕੋਲ ਬੈਠੇ ਰਹੇ। ਚਾਰੇ ਜਾਣੇ ਬਾਰੀ-ਬਾਰੀ ਬਾਈਬਲ ਪੜ੍ਹ ਕੇ ਸਣਾਉਂਦੇ ਰਹੇ। ਔਰਤ ਨੇ ਮੈਨੂੰ ਪੁੱਛਿਆ," ਤੇਰੀ ਕਿਹੜੀ ਭਾਸ਼ਾ ਹੈ? " ਮੈਂ ਦੱਸਿਆ, " ਮੈਂ ਅੰਗਰੇਜ਼ੀ ਵੀ ਪੜ੍ਹ ਲੈਦੀ ਹਾਂ। ਪਰ ਮੇਰੀ ਮਾਤ ਭਾਸ਼ਾ ਪੰਜਾਬੀ ਹੈ। " ਮੈਂ ਹੈਰਾਨ ਰਹਿ ਗਈ। ਉਹ ਸ਼ਾਮ ਨੂੰ ਪੰਜਾਬੀ ਵਿੱਚ ਬਾਈਬਲ ਦੇ ਭਾਗ ਲਿਖੇ ਮੈਨੂੰ ਦੇਣ ਆ ਗਈ। ਉਸ ਕੋਲ ਇੱਕ ਕਾਡ ਵੀ ਸੀ। ਜੋ ਕਿਸੇ ਹੋਟਲ ਵਿੱਚ ਰਾਤ ਦੇ ਭੋਜਨ ਦਾ ਸੱਦਾ ਸੀ। ਉਸ ਸਮੇਂ ਮੈਂ ਉਸ ਨੂੰ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇਖਾਇਆ। ਉਸ ਨੂੰ ਮੈਂ ਕਿਹਾ, " ਮੈਂ ਸਭ ਧਰਮਾਂ ਦੀ ਇੱਜ਼ਤ ਤੇ ਸਤਿਕਾਰ ਕਰਦੀ ਹਾਂ। ਪਰ ਮੇਰਾ ਆਪਣਾਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਐਨਾਂ ਵੱਡਾ ਮਹਾਨ ਹੈ। ਮੇਰੇ ਕੋਲ ਹੋਰ ਕੁੱਝ ਪੜ੍ਹਨ ਦੀ ਸਮਰਥਾ ਨਹੀਂ ਹੈ। ਇਸ ਵਿਚੋਂ ਮੈਨੂੰ ਪੂਰੀ ਸੰਤੁਸ਼ਟੀ ਮਿਲ ਗਈ ਹੈ। ਅਗਰ ਤੂੰ ਦੋਸਤ ਬਣ ਕੇ ਮੇਰੇ ਕੋਲ ਆਉਣਾਂ ਹੈ। ਮੈਨੂੰ ਕੋਈ ਇਤਰਾਜ਼ ਨਹੀਂ ਹੈ। "
ਇਸ ਕ੍ਰਿਸਮਿਸ ਦੀਆਂ ਤਿਆਰੀਆਂ ਦਸੰਬਰ ਦੇ ਅੱਧ ਵਿਚੋਂ ਪੂਰੇ ਜ਼ੋਰਾਂ ਉਤੇ ਹੁੰਦੀਆਂ ਹਨ। ਕ੍ਰਿਸਮਿਸ ਨੂੰ ਕ੍ਰਿਸਚਨ ਸ਼ਾਨੌ ਸ਼ੌਕਤ, ਤੋਹਫਿਆਂ ਉਤੇ ਪੂਰੇ ਸਾਲ ਦੀ ਕਮਾਈ ਲਾ ਦਿੰਦੇ ਹਨ। ਅੰਦਰੋਂ ਬਾਹਰੋਂ ਘਰਾਂ, ਦੁਕਾਨਾਂ ਤੇ ਜਾਬ ਵਾਲੀ ਥਾਂ ਨੂੰ ਸਜਾਇਆ ਜਾਂਦਾ ਹੈ। ਜਿਸ ਨੂੰ ਕ੍ਰਿਸਮਿਸ ਦਾ ਦਰਖੱਤ ਕਹਿੰਦੇ ਹਨ। ਇਹ ਤੀਖੇ ਸੂਈ ਵਰਗੇ ਪੱਤਿਆਂ ਨਾਲ ਭਰਿਆ ਹੁੰਦਾ ਹੈ। ਥੱਲੇ ਤੋਂ ਭਾਰਾ ਗੋਲ ਅਕਾਰ ਦਾ ਉਪਰ ਜਾ ਕੇ ਬਿਲਕਲ ਤੀਖਾ ਜਿਹਾ ਹੁੰਦਾ ਹੈ। ਇਸ ਦੇ ਥੱਲੇ ਕ੍ਰਿਸਮਿਸ ਤੋਹਫਿਆਂ ਨੂੰ ਰੱਖਦੇ ਹਨ। 25 ਦਸੰਬਰ ਕ੍ਰਿਸਮਿਸ ਦੇ ਤੋਹਫਿਆਂ ਨੂੰ 12 ਵਜੇ ਰਾਤ ਨੂੰ ਖੋਲਦੇ ਹਨ। ਮੈਰੀ ਕਿਰਸਮਿਸ ਸਭ ਕੋ ਹੋ। ਤਮੰਨਾਂ ਹੈ ਕ੍ਰਿਸਮਿਸ ਕੇ ਗਿਫ਼ਟ ਦੋ। ਤੋਹਫ਼ੇ ਲੈਣ ਵੇਲੇ ਬੰਦਾ ਬੜਾ ਖੁਸ਼ ਹੁੰਦਾ ਹੈ। ਦਿਨ ਕੋਈ ਵੀ ਹੋਵੇ। ਸਾਨੂੰ ਕੋਈ ਇਤਰਾਜ਼ ਨਹੀਂ ਹੈ। ਕੰਮਾਂ ਜਾਬਾ ਉਤੋ ਸਾਨੂੰ ਕ੍ਰਿਸਮਿਸ ਦੇ ਗਿਫ਼ਟਾ-ਤੋਹਫ਼ੇ, ਕੈਸ਼ ਮਿਲਦੇ ਹਨ। ਅਸੀਂ ਫੜ ਲੈਂਦੇ ਹਾਂ। ਨਾਲ ਹੀ ਕਈ ਸਾਡੇ ਵਿਚੋਂ ਇਹ ਵੀ ਕਹਿੰਦੇ ਸੁਣੇ ਹਨ," ਅਸੀ ਕ੍ਰਿਸਮਿਸ ਨਹੀਂ ਮੰਨਾਉਂਦੇ। ਅਸੀਂ ਤੁਹਾਡੇ ਗੁਰੂ ਦੇ ਦਿਨ ਨੂੰ ਕਿਉਂ ਮਨਾਈਏ? ਸਾਡਾ ਆਪਣਾ ਗੁਰੂ ਹੈ। ਐਸੇ ਲੋਕਾਂ ਤੋਂ ਦਿੱਤਾ, ਗਿਫ਼ਟਾ-ਤੋਹਫ਼ੇ, ਕੈਸ਼ ਉਦੋਂ ਹੀ ਵਾਪਸ ਲੈ ਲੈਣਾਂ ਚਾਹੀਦਾ ਹੈ। ਜੇ ਤੁਸੀਂ ਇਸ ਦਿਨ ਦਾ ਆਦਰ ਹੀ ਨਹੀਂ ਕਰਦੇ, ਤਾਂ ਆਪ ਗਿਫ਼ਟਾ-ਤੋਹਫ਼ੇ, ਕੈਸ਼ ਕਿਉਂ ਫੜੇ ਹਨ? ਦੂਜੇ ਨੂੰ ਤੋਹਫ਼ੇ ਦੇਣ ਬਾਰੀ ਤੁਸੀਂ ਇਸ ਰੀਤ ਨੂੰ ਨਹੀਂ ਮੰਨਦੇ। ਪੰਜਾਬੀ ਤਾਂ ਕਹਿੰਦੇ ਸੁਣੇ ਹਨ, " ਸਾਡੀ ਤਾਂ ਦਿਵਾਲੀ ਹੁੰਦੀ ਹੈ।"
ਕ੍ਰਿਸਮਿਸ ਵਿੱਚ ਇੱਕ ਹਫ਼ਤਾ ਰਹਿੰਦਾ ਸੀ। ਮੈਂ ਇੱਕ ਦਿਨ ਆਪਣੀ ਰਾਤ ਦੀ ਸਕਿਉਰਟੀ ਔਫ਼ੀਸਰ ਦੀ ਡਊਟੀ ਤੋਂ ਬਾਅਦ, ਘਰ ਜਾਣ ਲੱਗੀ ਹੀ ਸੀ। ਮੈਨੂੰ ਸਫ਼ਾਈ ਕਰਨ ਵਾਲਿਆਂ ਦੀ ਸੁਪਰਵਾਈਜ਼ਰ ਮਿਲ ਗਈ। ਉਹ ਗੋਰੀ ਹੈ। ਉਸ ਨੇ ਮੈਨੂੰ ਕਿਹਾ," ਮੈਂ ਕਿਰਸਮਿਸ ਦੀਆਂ ਛੁੱਟੀਆਂ ਉਤੇ ਜਾ ਰਹੀ ਹਾਂ। ਮੇਰੇ ਵੱਲੋਂ ਤੈਨੂੰ ਮੈਰੀ ਕ੍ਰਿਸਮਿਸ ਹੋਵੇ। " ਮੈ ਜੁਆਬ ਵਿੱਚ ਕਿਹਾ," ਮੈਰੀ ਕ੍ਰਿਸਮਿਸ। ਹਾਂ ਸਾਰੀ ਰਾਤ ਇਸ ਮੋਲ ਨੂੰ ਸਜਾਵਟ ਕਰਨ ਵਾਲੇ ਸਜਾਉਂਦੇ ਰਹੇ ਹਨ। 6 ਕਿਲੋਮੀਟਰ ਦਾ ਸਾਰਾ ਮੋਲ ਕ੍ਰਿਸਮਿਸ ਟਰੀ ਤੇ ਰੰਗ ਬਰੰਗੇ ਲਾਟੂਆਂ ਨਾਲ ਰਾਤ ਨੂੰ ਅਸਮਾਨ ਦੇ ਸਿਤਾਰਿਆਂ ਵਾਂਗ ਚਮਕ ਰਿਹਾ ਹੈ। ਲਗਦਾ ਹੈ, ਪੂਰੇ ਸਾਲ ਦੀ ਅਮਦਨ ਇਸੇ ਉਤੇ ਲਗਾ ਦਿੱਤੀ ਹੈ। " ਅੱਗੋ ਉਸ ਨੇ ਕਹਿੱਣਾਂ ਸ਼ੁਰੂ ਕਰ ਦਿੱਤਾ," ਇਹੀ ਤਾਂ ਕ੍ਰਿਸਮਿਸ ਦਾ ਦਿਨ ਹੈ। ਜਿਸ ਨੂੰ ਅਸੀਂ ਸਾਰਾ ਸਾਲ ਉਡੀਕਦੇ ਹਾਂ। ਤੁਹਾਨੂੰ ਇਹ ਦੇਖ ਕੇ ਚੰਗਾ ਲੱਗਾ, ਤੁਸੀ ਮੈਰੀ ਕ੍ਰਿਸਮਿਸ ਦਾ ਜੁਆਬ ਦਿੱਤਾ, ਸ਼ੁਕਰ ਹੈ। ਕਈ ਬੰਦੇ ਮੇਰੇ ਥੱਲੇ ਕੰਮ ਕਰਦੇ ਹਨ। ਹੋਰਾਂ ਦੇਸ਼ਾਂ ਵਿਚੋਂ ਆਏ ਹਨ। ਉਹ ਜ਼ੁਬਾਨ ਵਿਚੋਂ ਮੈਰੀ ਕਿਰਸਮਿਸ ਕਹਿੱਣਾਂ ਗੁਨਾਅ ਸਮਝਦੇ ਹਨ। " ਮੈਂ ਉਸ ਨੂੰ ਜੁਆਬ ਦਿੱਤਾ," ਮੈਂ ਸਾਰੇ ਧਰਮਾਂ ਦਾ ਆਦਰ ਕਰਦੀ ਹਾਂ। ਜਿਵੇਂ ਜੋ ਆਪਣੇ ਧਰਮ ਨੂੰ ਮੰਨਦਾ ਹੈ। ਮੈਂ ਕਦੇ ਕਿਸੇ ਦੇ ਧਰਮ ਬਾਰੇ ਕੋਈ ਰਾਏ ਨਹੀਂ ਖੜ੍ਹੀ ਕੀਤੀ। ਰੱਬ ਨੂੰ ਕਿਸੇ ਬਹਾਨੇ ਨਾਲ, ਜੇ ਕੋਈ ਯਾਦ ਕਰਦਾ ਹੈ। ਉਸ ਦਾ ਸ਼ੁਕਰ ਹੈ। ਕੋਈ ਬੰਦਾ ਧਰਮੀ ਐਨਾਂ ਵੀ ਨਾਂ ਹੋ ਜਾਵੇ, ਲੋਕਾਂ ਉਤੇ ਅੱਤਿਆਚਾਰ ਸ਼ੁਰੂ ਕਰ ਦੇਵੇ। ਬੰਦੇ ਨੂੰ ਕੀੜਿਆਂ ਬਾਰਬਰ ਤੇ ਆਪ ਨੂੰ ਰੱਬ ਸਮਝ ਬੈਠੇ। " ਮੈਨੂੰ ਜਾਣ ਦੀ ਛੇਤੀ ਸੀ। ਦਸ਼ਮੇਸ਼ ਕਲਚਰ ਗੁਰਦੁਆਰਾ ਸਾਹਿਬ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਦੀ ਕਥਾ ਦਾ ਸਮਾਂ ਸਵੇਰ ਦਾ 8 ਵਜੇ ਦਾ ਸੀ। ਮੈਨੂੰ 8 ਕੰਮ ਉਤੇ ਹੀ ਵੱਜ ਗਏ ਸਨ। ਪਰ ਮੈਂ ਇਸ ਨੂੰ ਵੀ ਸੁਣਨਾਂ ਚਹੁੰਦੀ ਸੀ। ਮੈਂ ਕਿਰਸਮਿਸ ਉਤੇ ਲਿਖਣਾਂ ਸੀ। ਜਿਉਂ ਹੀ ਮੈਂ ਅੱਗੇ ਸੁਣਨ ਲਈ ਉਸ ਨਾਲ ਅੱਖਾਂ ਮਿਲਾਈਆਂ। ਉਹ ਫਿਰ ਬੋਲਣ ਲੱਗ ਗਈ," ਬਹੁਤੇ ਲੋਕ ਇਮੀਗਰੇਟ ਬਾਹਰਲੇ ਦੇਸ਼ਾਂ ਵਿਚੋਂ ਇਥੇ ਆ ਤਾਂ ਗਏ ਹਨ। ਪਰ ਇਥੇ ਦੇ ਤਿਉਹਾਰਾਂ ਨੂੰ ਮੰਨਾਉਣ ਵਿੱਚ ਦਿੱਕਤ ਸਮਝਦੇ ਹਨ। ਨਾਂ ਮੰਨਾਉਣ ਵਿੱਚ ਗਰਭ ਕਰਦੇ ਹਨ। " ਮੈਂ ਉਸ ਨੂੰ ਕਿਹਾ," ਇਹ ਧਰਤੀ ਕਿਸੇ ਖ਼ਾਸ ਪੀਰ, ਫ਼ਕੀਰ ਪੈਂਗਬੰਰ, ਤੇਰੀ ਜਾਂ ਬੰਦੇ ਦੀ ਨਹੀਂ ਹੈ। ਅੱਧੇ ਘੰਟੇ ਤੋਂਂ ਤੂੰ ਮੈਂ, ਮੇਰਾ ਧਰਮ, ਕਹੀ ਜਾ ਰਹੀਂ ਹੈ। ਹਰ ਕੋਈ ਆਪਣੇ ਹੀ ਧਰਮ ਨੂੰ ਵਧਿਆ ਫੁੱਲਿਆ ਦੇਖਣਾਂ ਚਹੁੰਦਾ ਹੈ। ਉਸੇ ਦੀ ਪ੍ਰਦਸ਼ਨੀ ਕਰਦਾ ਹੈ। ਦੂਜੇ ਦੇ ਧਰਮ ਨੂੰ ਜਾਨਣ, ਤੇ ਉਸ ਨੂੰ ਮੰਨਣ ਲਈ ਕੋਈ ਹੀ ਸਮਾਂ ਲਗਾਉਂਦਾ ਹੈ। ਤੂੰ ਮੇਰੇ ਕੋਲੋ ਅਜੇ ਤੱਕ ਇਹ ਨਹੀਂ ਪੁੱਛਿਆ ਮੇਰਾ ਧਰਮ ਕੀ ਹੈ? ਕੀ ਤੂੰ ਆਪ ਜਾਣਦੀ ਹੈ। ਮੇਰਾ ਧਰਮ ਦਾ ਗੁਰੂ ਕੌਣ ਹੈ? " ਉਸ ਦੀ ਅਵਾਜ਼ ਜੋ ਗਰਜ਼ ਰਹੀ ਸੀ। ਬੈਠ ਗਈ। ਆਪਣੇ ਪੇਪਰ ਸਿਮੇਟਣ ਲੱਗ ਗਈ। ਉਨਾਂ ਵਿੱਚ ਇਕ ਪੇਪਰ ਮਾਸਟਰ ਕਾਡ ਦਾ ਸੀ। ਉਸ ਦਾ ਮਾਸਟਰ ਕਾਡ ਨਵਾਂ ਹੀ ਆਇਆ ਸੀ। ਜਿਸ ਨਾਲ ਉਸ ਨੇ ਦੂਜੇ ਲੋਕਾਂ ਵਾਂਗ ਕਿਰਸਮਿਸ ਦੀ ਖ੍ਰੀਦਦਾਰੀ ਕਰਨੀ ਸੀ। ਮਾਸਟਰ ਕਾਡ ਦੇ ਸਾਰੇ ਡਾਲਰ ਇਸ ਦਿਨ ਲਈ ਵਰਤਣੇ ਸਨ। ਕਰਜਾ ਚੁਕਤਾ ਕਰਨ ਲਈ ਸਾਰਾ ਸਾਲ ਪੇਮਿੰਟ ਮੋੜਨੀ ਸੀ।

Comments

Popular Posts