ਭਾਗ 30 ਬਦਲਦੇ ਰਿਸ਼ਤੇ


ਹੱਵਸ ਮਿਟਾਉਣਾਂ ਹੀ ਸਬ ਦਾ ਇਕੋ ਗੋਲ ਹੁੰਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਘਰ ਦੇ ਪੇਪਰਾਂ ਵਿਚ ਸੁੱਖੀ ਨੂੰ ਹੋਰ ਪੇਪਰ ਲੱਭ ਗਏ। ਇਹ ਪੇਪਰ ਉਸ ਮੁੰਡੇ ਦੇ ਸਨ। ਜੋ ਬੇਸਮਿੰਟ ਵਿੱਚ ਰਹਿ ਕੇ ਗਿਆ ਸੀ। ਬਿਲਕੁਲ ਜਾਹਲੀ ਬੰਦਾ ਸੀ। ਜਦੋਂ ਬੇਸਮਿੰਟ ਕਿਰਾਏ ਨੂੰ ਦਿੱਤੀ। ਉਸ ਮੁੰਡੇ ਨੇ ਆਪਦਾ ਗੱਲ਼ਤ ਨਾਂਮ ਦੱਸਿਆ ਸੀ। ਇੰਡੀਅਨ ਪੰਜਾਬੀਆਂ ਨਾਲ ਐਸਾ ਚੱਲਦਾ ਹੈ। ਸਾਰਾ ਢਾਂਚਾ ਹੀ ਜਾਹਲੀ ਕਰਦੇ ਹਨ। ਕਨੇਡਾ ਵਰਗੇ ਦੇਸ਼ ਵਿੱਚ ਵੀ ਚਲਾਕੀਆਂ ਨਹੀਂ ਛੱਡਦੇ। ਜਦੋਂ ਕਿਸੇ ਨੂੰ ਘਰ, ਹੋਟਲ ਕਿਤੇ ਵੀ ਰਿੰਟ ਤੇ ਰੱਖਿਆ ਜਾਂਦਾ ਹੈ। ਉਸ ਦਾ ਸਹੀ ਪੂਰਾ ਨਾਂਮ, ਫੋਨ ਨੰਬਰ ਲੈਣਾਂ ਜਰੂਰੀ ਹੈ। ਐਮਰਜੈਂਸੀ ਵੇਲੇ ਲਈ ਕਿਸੇ ਦੋਸਤ, ਰਿਸ਼ਤੇਦਾਰ ਦਾ ਸਹੀਂ ਫੋਨ ਨੰਬਰ ਚਾਹੀਦਾ ਹੈ। ਜੇ ਐਸੇ ਬੰਦੇ ਦੇ ਸੱਟ ਲੱਗ ਜਾਵੇ, ਮੌਤ ਹੋ ਜਾਵੇ। ਉਸ ਦੇ ਜਾਂਨਣ ਵਾਲਿਆਂ ਨੂੰ ਪਤਾ ਕੀਤਾ ਜਾ ਸਕੇ। ਡਾਕਟਰੀ ਸਹਾਇਤਾ ਸਮੇਂ ਸਿਰ ਮਿਲ ਸਕੇ। ਜੇ ਕਨੇਡਾ ਵਿੱਚ ਹੈਲਥ ਕਾਡ ਦੀ ਇੰਨਸ਼ੌਰੈਸ ਨਹੀਂ ਹੈ। ਕੁੱਝ ਨਹੀਂ ਹੋ ਸਕਦਾ। ਬੰਦਾ ਇਲਾਜ਼ ਵੱਲੋਂ ਕਨੇਡਾ ਵਿੱਚ ਵੀ ਮਰ ਸਕਦਾ ਹੈ।

ਉਸ ਮੁੰਡੇ ਨੇ ਪਹਿਲੇ ਦਿਨ ਸੁੱਖੀ ਨਾਲ ਹੀ ਗੱਲ ਕੀਤੀ ਸੀ। ਉਸ ਨੇ ਕਿਹਾ, " ਮੇਰਾ ਨਾਂਮ ਸ਼ੇਰ ਹੈ। ਮੈਂ ਕਿਰਾਏ ਤੇ ਬੇਸਮਿੰਟ ਲੈਣੀ ਹੈ। " " ਮੈਨੂੰ ਤੇਰੀ ਫੋਟੋ ਆਈਡੀ ਚਾਹੀਦੀ ਹੈ। " " ਜੀ ਤੁਸੀਂ ਮੇਰੀ ਫੋਟੋ ਤੋਂ ਕੀ ਕਰਾਉਣਾਂ ਹੈ? ਮੈਨੂੰ ਹੀ ਹੋਰ ਦੇਖ਼ ਲਵੋ। " " ਮੈਂ ਫੋਟੋ ਆਈਡੀ ਦੀ ਸੈਲਰ ਫੋਨ ਉਤੇ ਫੋਟੋ ਖਿੱਚਣੀ ਹੈ। " " ਫਿਰ ਤਾਂ ਮੈਨੂੰ ਤੁਹਾਡੀ ਫੋਟੋ ਆਈਡੀ ਦੀ ਫੋਟੋ ਕਾਪੀ ਚਾਹੀਦੀ ਹੈ। ਮੈਨੂੰ ਵੀ ਪਤਾ ਹੋਣਾਂ ਚਾਹੀਦਾ ਹੈ। ਮੈ ਅਸਲੀ ਮਾਲਕਾਂ ਨਾਲ ਰਹਿੰਦਾਂ ਹਾਂ, ਜਾਂ ਤੁਸੀਂ ਕਿਸੇ ਹੋਰ ਦਾ ਮਕਾਂਨ ਕਰਾਏ ਤੇ ਲੈ ਕੇ ਅੱਗੇ ਦੇਈ ਜਾਂਦੇ ਹੋ? " " ਮਜ਼ਾਕ ਬਹੁਤ ਹੋ ਗਿਆ। ਮੈਨੂੰ ਫੋਟੋ ਆਈਡੀ ਚਾਹੀਦੀ ਹੈ। " " ਤੁਸੀਂ ਗੁੱਸਾ ਕਰ ਲਿਆ। ਮੇਰਾ ਲਾਈਸੈਂਸ ਲੱਭਦਾ ਨਹੀਂ ਹੈ। ਮੈਂ ਆਪੇ ਹੀ ਫੋਟੋ ਕਾਪੀ ਦੇ ਦੇਵਾਂਗਾ। ਤੁਸੀਂ ਟੈਂਨਸ਼ਨ ਨਾਂ ਲਵੋ। " ਸੁੱਖੀ ਨੇ ਇੰਟਰਨੈਂਟ ਦਾ ਕੋਡ ਨਹੀਂ ਦਿੱਤਾ ਸੀ। ਜੇ ਇਸ ਨੂੰ ਜ਼ਿਆਦਾ ਜਾਂਣੇ ਸ਼ੇਅਰ ਕਰਦੇ ਹਨ। ਇਸ ਦੀ ਰਫ਼ਤਾਰ ਬਹੁਤ ਘੱਟ ਜਾਂਦੀ ਹੈ।

ਸ਼ੇਰ ਨੇ ਇੰਟਰਨੈਂਟ ਅਲੱਗ ਲਗਾਉਣਾਂ ਸੀ। ਤੀਜੇ ਦਿਨ ਇੰਟਰਨੈਂਟ ਲਗਾਉਣ ਵਾਲਾ ਆ ਗਿਆ। ਉਸ ਕਰਮਚਾਰੀ ਨੇ ਕਿਹਾ, " ਕੀ ਮਹਿੰਗਾ ਨਾਂਮ ਦਾ ਬੰਦਾ ਘਰ ਹੈ? ਕੀ ਮੈਂ ਉਸ ਨਾਲ ਗੱਲ ਕਰ ਸਕਦਾ ਹਾਂ? " " ਇਸ ਨਾਂਮ ਦਾ ਇਥੇ ਕੋਈ ਬੰਦਾ ਨਹੀਂ ਹੈ। " " ਉਸ ਨੇ ਤੁਹਾਡੀ ਬੇਸਮਿੰਟ ਦਾ ਐਡਰੈਸ ਦਿੱਤਾ ਹੈ? " " ਮੈਨੂੰ ਲੱਗਦਾ ਹੈ। ਕਿਸੇ ਨੇ ਤੁਹਾਨੂੰ ਗੱਲ਼ਤ ਐਡਰੈਸ ਦਿੱਤਾ ਹੈ? " ਉਸੇ ਸਮੇਂ ਸੁੱਖੀ ਨੂੰ ਗੈਰੀ ਨੇ ਚਿੱਠੀਆਂ ਲਿਆ ਕੇ ਦੇ ਦਿੱਤੀਆਂ। ਇੱਕ ਲਿਫ਼ਾਫ਼ੇ ਉਤੇ ਮਹਿੰਗਾ ਲਿਖਿਆ ਹੋਇਆ ਸੀ। ਸੁੱਖੀ ਨੂੰ ਝੱਟ ਸਮਝ ਲੱਗ ਗਈ। ਮਹਿੰਗਾ ਬੇਸਮਿੰਟ ਵਾਲਾ ਹੀ ਮੁੰਡਾ ਹੈ। ਸੁੱਖੀ ਨੇ ਉਸ ਬੰਦੇ ਤੋਂ ਇੰਟਰਨੈਂਟ ਲੁਆ ਲਿਆ ਸੀ। ਮਹਿੰਗਾ ਨਾਂਮ ਦੀ ਚਿੱਠੀ ਡੋਰ ਥੱਲੇ ਦੀ ਪੌੜ੍ਹੀਆਂ ਵਿੱਚ ਸ਼ੇਰ ਦੇ ਘਰ ਸਿੱਟ ਦਿੱਤੀ। ਅੱਗਲੇ ਦਿਨ ਸੁੱਖੀ ਨੇ ਬਾਰ ਖੋਲ ਕੇ ਦੇਖ਼ਿਆ, ਉਥੇ ਚਿੱਠੀ ਨਹੀਂ ਸੀ। ਨਾਂ ਹੀ ਸ਼ੇਰ ਨੇ ਸੁੱਖੀ ਨੂੰ ਕਿਹਾ, " ਇਹ ਚਿੱਠੀ ਮੇਰੀ ਨਹੀਂ ਹੈ। " ਪਰ ਮੁੜ ਕੇ ਉਸ ਦੀ ਕੋਈ ਵੀ ਚਿੱਠੀ ਨਹੀਂ ਆਈ। ਸੁੱਖੀ ਨੇ ਸੋਚਿਆ, ਬੰਦੇ ਦਾ ਸ਼ੇਰ ਨਿੱਕ ਨਾਂਮ ਹੋਣਾਂ ਹੈ। ਜੇ ਕੋਈ ਪੰਗਾ ਪਿਆ, ਆਪੇ ਪੁਲੀਸ ਵਾਲੇ ਪੋਤੜੇ ਫੋਲ ਲੈਣਗੇ। ਸੁੱਖੀ ਨੂੰ ਇਹ ਗੱਲ ਭੁੱਲ ਗਈ।

30 ਕੁ ਸਾਲਾਂ ਦੇ ਸ਼ੇਰ ਕੋਲ ਪੰਜਾਬੀ ਕੁੜੀਆਂ ਦਿਨੇ ਵੀ ਆਉਂਦੀਆਂ ਰਹਿੰਦੀਆਂ ਸਨ। ਮੁੰਡੇ-ਕੁੜੀਆਂ ਇੱਕ ਦੂਜੇ ਕੋਲ ਆਉਂਦੇ-ਜਾਂਦੇ ਹੀ ਹੁੰਦੇ ਹਨ। ਮਨੁੱਖਤਾ ਦੀ ਜਰੂਰਤ ਵੀ ਹੈ। ਕਈ ਐਸੇ ਲੋਕਾਂ ਨੂੰ ਇਸੇ ਗੱਲੋਂ ਚਾਲ-ਚੱਲਣ ਦੇ ਮਾੜੇ ਕਹਿੰਦੇ ਹਨ। ਜਿਹੜੇ ਵਿਆਹ ਕਰਾ ਕੇ, ਇੱਕ ਦੂਜੇ ਨਾਲ ਪਤੀ-ਪਤਨੀ ਰਹਿੰਦੇ ਹਨ। ਜਾਂ ਨਜ਼ਾਇਜ ਲੁੱਕ-ਛੁੱਪ ਕੇ ਸਬੰਧ ਕਰਦੇ ਹਨ। ਹੱਵਸ ਮਿਟਾਉਣਾਂ ਹੀ ਸਬ ਦਾ ਇਕੋ ਗੋਲ ਹੁੰਦਾ ਹੈ। ਆਪੋ-ਆਪਣੇ ਸਰੀਰ ਤੇ ਮਨ ਦੀ ਸੰਤੁਸ਼ਟੀ ਕਰਨਾਂ ਚਹੁੰਦੇ ਹਨ। ਸੈਕਸ ਦੀ ਹਵੱਸ ਮਿਟਾਉਣ ਨੂੰ ਦੂਜੇ ਦੀ ਉਮਰ ਦਾ ਲਿਹਾਜ਼ ਨਹੀਂ ਕੀਤਾ ਜਾਂਦਾ। ਸੁੱਖੀ ਨੂੰ ਰਾਤ ਦੇ 2 ਵਜੇ ਔਰਤ ਦੇ ਹੱਸਣ ਦੀ ਅਵਾਜ਼ਾਂ ਸੁਣੀਆਂ। ਉਹ ਇੱਕੋ ਝੱਟਕੇ ਨਾਲ ਉਠ ਕੇ ਬੈਠ ਗਈ। ਉਸ ਨੇ ਦਿਮਾਗ ਉਤੇ ਜ਼ੋਰ ਦਿੱਤਾ। ਸੋਚਣ ਦੀ ਕੋਸ਼ਸ਼ ਕੀਤੀ। ਸੁੱਖੀ ਰੂਮ ਦਾ ਡੋਰ ਖੋਲ ਕੇ, ਪੌੜੀਆ ਉਤਰ ਕੇ, ਆਪਦੀ ਰਸੋਈ ਵਿੱਚ ਆ ਗਈ। ਬੇਸਮਿੰਟ ਵਿੱਚ ਕੋਈ ਔਰਤ ਸ਼ੇਰ ਨਾਲ ਬੋਲ ਰਹੀ ਸੀ।

ਉਸ ਦੀ ਅਵਾਜ਼ ਚੀਨਣ ਔਰਤ ਦੀ ਸੀ। ਦੋਂਵਾਂ ਦੀ ਅੰਗਰੇਜ਼ੀ ਧੱਕੇ ਲਾ ਕੇ ਗੱਡਾ ਰੇੜਨ ਵਾਲੀ ਸੀ। ਇੱਕ ਦੂਜੇ ਨੂੰ ਮਸਾਂ ਗੱਲ ਸਮਝਾ ਰਹੇ ਸਨ। ਉਸ ਨੇ ਕਿਹਾ, " ਮੈ ਵਾਇਨ ਨਹੀਂ ਪੀਂਦੀ। " " ਤੇਰੇ ਲਈ ਖ੍ਰੀਦੀ ਹੈ। ਵਾਇਨ ਪੀਣ ਵਾਲੇ ਗਲਾਸ ਵੀ ਨਵੇਂ ਖ੍ਰੀਦੇ ਹਨ। ਮੈਂ ਤਾਂ ਬੀਅਰ ਤੇ ਵਿਸਕੀ ਪੀਂਦਾ ਹਾਂ। " ਕਨੇਡਾ ਵਿੱਚ ਕਦ ਤੋਂ ਰਹਿ ਰਿਹਾਂ ਹੈ? ਕੀ ਕਿਸੇ ਹੋਰ ਔਰਤ ਕੋਲ ਵੀ ਜਾਂਦਾ ਹੈ?" " ਨਹੀਂ-ਨਹੀਂ ਤੇਰੇ ਨਾਲ ਹੀ ਗੱਲ ਖੁੱਲੀ ਹੈ। ਇਥੇ ਚਾਰ ਸਾਲਾਂ ਤੋਂ ਰਹਿ ਰਿਹਾਂ ਹਾਂ। " " ਕੀ ਤੇਰਾ ਕੋਈ ਬੁਆਏ ਫ੍ਰਇੰਡ ਹੈ? ਕੀ ਤੂੰ ਮੇਰੀ ਗਰਲ ਫ੍ਰਇੰਡ ਬੱਣੇਗੀ? " ਉਸ ਨੂੰ ਯਾਦ ਭੁੱਲ ਗਿਆ। ਇਹ ਔਰਤ ਗੱਲਾਂ ਮਾਰਨ ਨੂੰ ਨਹੀਂ ਆਈ। ਪੀਤੀ ਵਿੱਚ ਸ਼ੇਰ ਗੱਲਾਂ ਨੂੰ ਲੰਬਾ ਖਿੱਚੀ ਜਾਂਦਾ ਸੀ। ਇਸ ਨੂੰ ਕੋਈ ਪੁੱਛੇ, ਹੋਰ ਇਹ ਅੱਧੀ ਰਾਤ ਨੂੰ ਤੇਰੇ ਝਾੜੂ-ਪੋਚਾ ਕਰਨ ਆਈ ਹੈ। ਔਰਤ ਨੂੰ ਲੱਗਾ, ਬੰਦਾ ਗੱਲੀ ਬਾਂਤੀ ਸਾਰ ਰਿਹਾ ਹੈ। ਉਸ ਨੇ ਕਿਹਾ, " ਮੈਨੂੰ ਘਰ ਛੱਡ ਆ। ਟਇਮ ਬਹੁਤ ਹੋ ਗਿਆ ਹੈ। " " ਅਜੇ ਮੈ ਤੈਨੂੰ ਦੇਖਣਾਂ ਹੈ। ਕੱਪੜੇ ਪਾਇਆਂ ਵਿੱਚ ਹੀ ਇੰਨੀ ਸੋਹਣੀ ਲੱਗਦੀ ਹੈ। ਇੰਨਾਂ ਨੂੰ ਉਤਾਰਦੇ। " " ਮੈਂ ਘਰ ਜਾਂਣਾਂ ਹੈ। ਜੇ ਨਹੀਂ ਛੱਡਣ ਜਾ ਸਕਦਾ। ਮੈਂ ਟੈਕਸੀ ਨੂੰ ਫੋਨ ਕਰ ਲੈਂਦੀ ਹਾਂ। "

ਉਹ ਬੇਸਮਿੰਟ ਵਿੱਚੋਂ ਬਾਹਰ ਨੂੰ ਭੱਜ ਗਈ। ਸ਼ੇਰ ਮਗਰ-ਮਗਰ ਭੱਜਿਆ ਜਾ ਰਿਹਾ ਸੀ। ਕਹਿ ਰਿਹਾ ਸੀ, : ਅਜੇ ਤਾਂ ਮੈਂ ਹਵੱਸ ਮਿਟਾਉਣੀ ਹੈ। ਪਲੀਜ਼ ਪਿਛੇ ਮੁੜ ਆ। " ਉਹ ਔਰਤ ਬਾਹਰ ਜਾ ਕੇ, ਸ਼ੇਰ ਦੀ ਕਾਰ ਵਿੱਚ ਬੈਠ ਗਈ। ਸ਼ੇਰ ਉਸ ਨੂੰ ਛੱਡਣ ਚੱਲਾ ਗਿਆ। ਸੁੱਖੀ ਵਿੰਡੋ ਵਿੱਚ ਦੀ ਸਾਰਾ ਕੁੱਝ ਦੇਖ਼ ਰਹੀ ਸੀ। ਸਟਰੀਟ ਲਈਟਾਂ ਵਿੱਚ ਉਹ ਔਰਤ 60 ਸਾਲਾਂ ਦੀ ਲੱਗ ਰਹੀ ਸੀ। ਫਿਰ ਤਾਂ ਸੁੱਖੀ ਦਾ ਧਿਆਨ ਸ਼ੇਰ ਉਤੇ ਹੀ ਲੱਗ ਗਿਆ। ਹਰ ਰਾਤ ਕਾਲੀਆਂ, ਗੋਰੀਆਂ, ਕੁਲੰਬੀਅਨ ਪਤਾ ਨਹੀਂ ਕਿਹੜੀਆਂ-ਕਿਹੜੀਆਂ ਆ ਰਹੀਆਂ ਸੀ? ਸ਼ਰਾਬ ਪੀਂਦੀਆਂ ਸਨ। ਜਦੋਂ ਉਹ ਕੰਮ ਤੇ ਚਲਾ ਜਾਂਦਾ ਸੀ। ਸੁੱਖੀ ਹਰ ਰੋਜ਼ ਸਵੇਰੇ ਬੇਸਮਿੰਟ ਵਿੱਚ ਜਾਂਦੀ ਸੀ। ਆਪਦੀ ਪ੍ਰੋਪਟੀ ਚੈਕ ਕਰਦੀ ਸੀ। ਬਈ ਕਿਤੇ ਕੁਵੀਆਂ ਨਾਲ ਮਿਲ ਕੇ, ਪੀਤੀ ਖਾਂਦੀ ਵਿੱਚ ਕੰਧਾਂ ਨਹੀਂ ਪਾੜ ਦਿੱਤੀਆਂ। ਕਨੇਡਾ ਵਿੱਚ ਕੰਧਾ ਦਾ ਧੱਮਾਕਾ ਨਹੀਂ ਹੁੰਦਾ। ਬਲੇਡ, ਚਾਕੂ ਨਾਲ ਵੀ ਚੀਰੀਆਂ ਜਾ ਸਕਦੀਆਂ ਹਨ। ਸ਼ੇਰ ਦੇ ਸਿਰਹਾਣੇ ਅੱਧਾ ਕਿਲੋ ਬਰਥ ਕੰਟਰੌਲ ਤੋਂ ਪਏ ਸਨ। ਇੰਨਾਂ ਬੇਸ਼ਰਮ ਬੰਦਾ ਨਹੀਂ ਦੇਖਿਆ ਹੋਣਾਂ। ਸੁੱਖੀ ਨੇ ਕਈ ਬਾਰ ਕਿਹਾ, " ਸ਼ੇਰ ਤੂੰ ਇਹ ਰੰਗ ਬਰੰਗੇ ਨਮੁੰਨੇ ਨਾਂ ਲਿਆਇਆ ਕਰ। ਆਂਢ-ਗੁਆਂਢ ਦੇਖਦਾ ਹੋਣਾਂ ਹੈ। ਕੋਈ ਪੰਜਾਬੀ ਕੁੜੀ ਲੱਭ ਲੈ। ਇਕੋ ਪੱਕੀ ਕੁੜੀ ਰੱਖ। " " ਮੈਂ ਤਾਂ ਕੁੜੀਆਂ ਅਜੇ ਟੈਸਟ ਕਰਦਾਂ ਹਾਂ। ਜੇ ਅਲੱਗ-ਅਲੱਗ ਤਰਾਂ ਦੀਆਂ ਲਿਆਵਾਂਗਾ। ਤਾਂਹੀਂ ਪਤਾ ਲੱਗੇਗਾ। ਕਿਹੜੀ ਨਾਂਪ ਦੀ ਹੈ? ਇਸੇ ਤਰਾਂ ਚੈਕ ਕਰਨਾਂ ਪੈਣਾਂ ਹੈ। " " ਮੈਨੂੰ ਤਾਂ ਲੱਗਦਾ ਹੈ। ਤੂੰ ਇਸ ਧੰਦੇ ਦਾ ਲਾਈਸੈਂਸ ਲੈ ਲਿਆ ਹੈ। ਫੱਟੇ ਚੱਕੀ ਚੱਲ। " " ਜੇ ਮੈਂ ਬਾਹਰੋਂ ਤਰਾ-ਤਰਾਂ ਦੀਆਂ ਰੰਗ-ਬਰੰਗੀਆਂ ਜ਼ਨਾਨੀਆਂ ਲਿਆ ਸਕਦਾ ਹਾਂ। ਕਿਮ ਤੇ ਤੈਨੂੰ ਵੀ ਪਟਾ ਸਕਦਾਂ ਹਾਂ। ਕੀ ਮੈਂ ਮੈ ਐਸਾ ਕੀਤਾ ਹੈ? " ਸੁੱਖੀ ਨੂੰ ਲੱਗਾ, ਇਹ ਬਹੁਤ ਵੱਡਾ ਮੂਰਖ ਹੈ। ਜਾ ਮੈਨੂੰ ਮੂਰਖ ਬੱਣਾਂ ਰਿਹਾ ਹੈ। ਸੁੱਖੀ ਨੇ ਅੰਤ ਨੂੰ ਉਸ ਨੂੰ ਬੇਸਮਿੰਟ ਛੱਡਣ ਲਈ ਕਹਿ ਦਿੱਤਾ।

Comments

Popular Posts