ਤੇਰੇ ਵਾਂਗ ਯਾਰਾ ਜੀਣਾਂ ਆ ਜਾਵੇ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਰੱਬ ਵਰਗੇ ਸੱਜਣਾਂ ਵੇ ਮੈਨੂੰ ਤੇਰਾ ਦਿਦਾਰ ਹੋ ਜਾਵੇ।
ਰੱਬਾਂ ਵੇ, ਰੱਬਾਂ ਮੇਰੇ ਨਾਲ ਤੈਨੂੰ ਵੀ ਪਿਆਰ ਹੋ ਜਾਵੇ।
ਰੱਬ ਕਰਕੇ, ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ।
ਸੱਚੀ-ਮੁੱਚੀ ਜੇ ਸੋਹਣੇ ਸੱਜਣਾਂ ਵੇ ਤੂੰ ਸਾਡਾ ਹੋ ਜਾਵੇ।
ਸਾਡਾ ਤਾਂ ਜਾਣੋਂ ਸੱਚੀ ਦਾ ਹੱਜ਼ ਤੇਰੇ ਨਾਲ ਹੋ ਜਾਵੇ।
ਸੱਤੀ ਸਾਨੂੰ ਤਾਂ ਅਜੇ ਪਿਆਰ ਕਰਨਾਂ ਵੀ ਨਾਂ ਆਵੇ।
ਜੇ ਸਾਨੂੰ ਆਪਣੇ ਆਂਚਲ ਦੇ ਨਾਲ ਸੱਜਣਾਂ ਤੂੰ ਲਾਵੇ।
ਸਤਵਿੰਦਰ ਨੂੰ ਵੀ ਤੇਰੇ ਵਾਂਗ ਯਾਰਾ ਜੀਣਾਂ ਆ ਜਾਵੇ।
Comments
Post a Comment