ਹੇਰਾ ਫੇਰੀਆਂ ਤੂੰ ਕਰੇਂ ਸਾਡੇ ਨਾਲ ਚੰਨ ਵੇ
ਹੇਰਾ ਫੇਰੀਆਂ ਤੂੰ ਕਰੇਂ ਸਾਡੇ ਨਾਲ ਚੰਨ ਵੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਤੇਰੇ ਦਿਲ ਵਿੱਚ ਕੁੱਝ ਹੋਰ ਬੁੱਲਾਂ ਉਤੇ ਹੋਰ ਵੇ। ਟੇਡਾ-ਟੇਡਾ ਝਾਂਕੇ ਸਾਡੇ ਵੱਲ ਸ਼ੱਕ ਨਾਲ ਵੇ।
ਮੇਰੇ ਅੱਗੇ ਪਿਛੇ ਰਹਿੰਦਾ ਡੀਟਿਕਟਿਵ ਵਾਂਗ ਵੇ। ਕਰਦਾ ਇੰਨਕੁਆਰੀਆਂ ਠਾਂਣੇਦਾਰ ਵਾਂਗ ਵੇ।
ਨਾਲ-ਨਾਲ ਚੱਲੇ ਮੇਰੇ ਬੋਡੀ ਗਾਡ ਵਾਂਗ ਵੇ। ਚੱਕੇ ਮੇਰਾ ਸੂਟ ਕੇਸ ਸੱਚੀਂ ਚਾਕਰਾਂ ਦੇ ਵਾਂਗ ਵੇ।
ਠੁਮਕ-ਠੁਮਕ ਤੁਰੇ ਮੇਰੇ ਅੱਗੇ ਤੂੰ ਮੇਰੇ ਯਾਰ ਵੇ। ਸਾਡੇ ਉਤੋਂ ਨੋਟ ਬਾਰੇ ਸ਼ਾਹੂਕਾਰ ਵਾਂਗ ਵੇ।
ਖਾਂਣ-ਪੀਣਦੇ ਚੋਜ਼ ਕਰਦਾਂ ਅਮੀਰਾਂ ਵਾਂਗ ਵੇ। ਕਦੇ ਪਾਸਾ ਵੱਟ ਲੈਂਦਾ ਬੇਗਾਨਿਆਂ ਵਾਂਗ ਵੇ।
ਕਦੇ ਮੂਹਰੇ ਬੈਠਾ ਤੱਕਦਾਂ ਸਾਨੂੰ ਰੱਬ ਵਾਂਗ ਵੇ। ਸਮਝ ਨਾਂ ਲੱਗੇ ਇਹ ਨਫ਼ਰਤ ਜਾਂ ਪਿਆਰ ਵੇ।
ਦੋਂਨਾਂ ਦੇ ਵਿੱਚੋ ਵੀ ਸਾਨੂੰ ਆਵੇ ਬੜਾ ਕਰਾਰ ਵੇ। ਹਰ ਵੇਲੇ ਕਰਾਂ ਇੱਕ ਤੇਰਾ ਹੀ ਦੀਦਾਰ ਵੇ।
ਸਾਡੀ ਗੱਲ ਸੁਣ ਤੂੰ ਕਰਕੇ ਇਧਰ ਕੰਨ ਵੇ। ਵਿਆਹ ਹੋ ਜਾਂਦਾ ਹੈ ਸਾਹੇ nਦਿਨ ਬੰਨ ਵੇ।
ਤੈਨੂੰ ਇੱਕ ਟਿੱਕ ਤੱਕਾਂ ਮੈਂ ਚਕੌਰ ਵਾਂਗ ਵੇ। ਸੱਚੀ ਤੂੰ ਤਾ ਸਾਨੂੰ ਲੱਗਦਾ ਏ ਪੂਰੇ ਚੰਦ ਵਾਂਗ ਵੇ।
ਹੇਰਾ ਫੇਰੀਆਂ ਤੂੰ ਕਰੇਂ ਸਾਡੇ ਨਾਲ ਚੰਨ ਵੇ। ਛੱਡ ਠੱਗੀਆਂ ਤੂੰ ਸਾਡੀ ਇੱਕ ਗੱਲ ਮੰਨ ਵੇ।
ਸਾਫ਼ ਨੀਅਤ ਨਾਲ ਹੋਜੂ ਸੱਚੀ ਧੰਨ-ਧੰਨ ਵੇ। ਉਸ ਰੱਬ ਦਾ ਭਾਂਣਾਂ ਸਿਰ ਮੱਥੇ ਮੰਨ ਵੇ।
ਸੱਤੀ ਨੂੰ ਤੋਰ ਦਿੱਤਾ ਤੇਰੇ ਲੜ ਬੰਨ ਵੇ। ਸਤਵਿੰਦਰ ਨੇ ਦਿੱਤਾ ਤੇਰਾ ਘਰ-ਬਾਰ ਬੰਨ ਵੇ।
Comments
Post a Comment